ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਤੂੰ ਜੀਵਨੁ; ਤੂੰ ਪ੍ਰਾਨ ਅਧਾਰਾ ॥
toon jeevan; toon praan adhaaraa |
Sant Singh KhalsaYou are my Life, the very Support of my breath of life.
Manmohan SinghThou art my life and Thou the prop of my soul.
Manmohan Singh (Punjabi)ਤੂੰ ਮੇਰੀ ਜਿੰਦ-ਜਾਨ ਹੈਂ, ਤੇ ਤੂੰ ਹੀ ਮੇਰੀ ਆਤਮਾ ਦਾ ਆਸਰਾ।
Fareedkot Teekaਹੇ ਹਰਿ! ਤੂੰ ਪ੍ਰਾਨ ਰੂਪ ਹੈਂ ਅਰ ਤੂੰਹੀ ਪ੍ਰਾਣੋਂ ਕਾ ਆਸਰਾ ਰੂਪ ਹੈਂ, ਭਾਵ ਤੇਰੀ ਸਤਾ ਕਰ ਪ੍ਰਾਣੋਂ ਕੀ ਚੇਸ਼ਟਾ ਹੋ ਰਹੀ ਹੈ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰੀ ਜਿੰਦ ਹੈਂ, ਤੂੰ ਹੀ ਮੇਰੀ ਜਿੰਦ ਦਾ ਸਹਾਰਾ ਹੈਂ।ਪਦ ਅਰਥ ਜੀਵਨੁ = ਜ਼ਿੰਦਗੀ, ਜਿੰਦ। ਅਧਾਰਾ = ਆਸਰਾ।
SikhNet (Spanish)Tú eres mi vida, oh Dios, eres mi respiración vital.
ਤੁਝ ਹੀ ਪੇਖਿ ਪੇਖਿ; ਮਨੁ ਸਾਧਾਰਾ ॥੧॥
tujh hee pekh pekh; man saadhaaraa |1|
Sant Singh KhalsaGazing upon You, beholding You, my mind is soothed and comforted. ||1||
Manmohan SinghBeholding, beholding Thee, O Lord, my soul. is comforted.
Manmohan Singh (Punjabi)ਤੈਨੂੰ ਵੇਖ, ਵੇਖ ਕੇ, ਹੇ ਸੁਆਮੀ! ਮੇਰੀ ਆਤਮਾ ਆਸਰੇ-ਰਹਿਤ ਹੋ ਜਾਂਦੀ ਹੈ।
Fareedkot Teekaਤੁਮਾਰੇ ਕੋ ਦੇਖ ਦੇਖ ਮਨ ਸਹਤ ਆਧਾਰ ਕੋ ਹੋਤਾ ਹੈ ਵਾ ਸਵਾਰਿਆ ਸੁਧ ਕੀਆ ਹੈ॥੧॥
Prof. Sahib Singhਤੈਨੂੰ ਹੀ ਵੇਖ ਕੇ ਮੇਰਾ ਮਨ ਧੀਰਜ ਫੜਦਾ ਹੈ ॥੧॥ਪਦ ਅਰਥ ਪੇਖਿ = ਵੇਖ ਕੇ। ਸਾਧਾਰਾ = ਆਸਰਾ ਫੜਦਾ ਹੈ ॥੧॥
SikhNet (Spanish)Viéndote sólo a Ti, mi mente es confortada.(1)
ਤੂੰ ਸਾਜਨੁ; ਤੂੰ ਪ੍ਰੀਤਮੁ ਮੇਰਾ ॥
toon saajan; toon preetam meraa |
Sant Singh KhalsaYou are my Friend, You are my Beloved.
Manmohan SinghThou art my Friend and Thou my Beloved,
Manmohan Singh (Punjabi)ਤੂੰ ਮੇਰਾ ਮਿੱਤਰ ਹੈ ਅਤੇ ਤੂੰ ਹੀ ਮੇਰਾ ਦਿਲਬਰ।
Fareedkot Teekaਤੂੰ ਸਾਜਨ ਅਕ੍ਰਿਤਮ ਉਪਕਾਰੀ ਹੈਂ, ਤੂੰ ਮੇਰਾ ਪ੍ਰੀਤਮ ਹੈਂ। ਪਰਸਪਰ ਪ੍ਰੀਤਿ ਵਾਲੇ ਕੋ ਪ੍ਰੀਤਮ ਕਹੀਤਾ ਹੈ, ਭਾਵ ਜੋ ਵਾਹਿਗੁਰੂ ਮੇਂ ਪ੍ਰੀਤੀ ਕਰਤਾ ਹੈ ਵਾਹਿਗੁਰੂ ਤਿਸ ਮੇਂ ਅਤਿਅੰਤ ਪ੍ਰੀਤੀ ਕਰਤਾ ਹੈ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ ਤੂੰ ਹੀ ਮੇਰਾ ਪਿਆਰਾ ਹੈਂ,
SikhNet (Spanish)Sólo Tú eres mi Amigo, mi Amor,
ਚਿਤਹਿ. ਨ ਬਿਸਰਹਿ; ਕਾਹੂ ਬੇਰਾ ॥੧॥ ਰਹਾਉ ॥
chiteh. na bisareh; kaahoo beraa |1| rahaau |
Sant Singh KhalsaI shall never forget You. ||1||Pause||
Manmohan Singhat no time forget I Thee in my mind. Pause.
Manmohan Singh (Punjabi)ਮੈਂ ਕਿਸੇ ਵੇਲੇ ਭੀ ਤੈਨੂੰ ਆਪਣੇ ਮਨੋਂ ਨਹੀਂ ਭੁਲਾਉਂਦਾ। ਠਹਿਰਾਉ।
Fareedkot Teekaਕਿਸੀ ਵੇਲੇ ਚਿਤ ਸੇ ਨਾ ਬਿਸਰ, ਭਾਵ ਰਾਤਿ ਦਿਨ ਸੁਆਸ ਸੁਆਸ ਤੂੰ ਯਾਦ ਰਹੁ॥੧॥ ਰਹਾਉ ॥
Prof. Sahib Singh(ਮੇਹਰ ਕਰ) ਕਿਸੇ ਭੀ ਵੇਲੇ ਮਨ ਤੋਂ ਨਾਹ ਵਿੱਸਰ ॥੧॥ ਰਹਾਉ ॥ਪਦ ਅਰਥ ਚਿਤਹਿ = ਚਿੱਤ ਵਿਚੋਂ। ਕਾਹੂ ਬੇਰਾ = ਕਿਸੇ ਭੀ ਵੇਲੇ ॥੧॥ ਰਹਾਉ ॥
SikhNet (Spanish)no dejes que me olvide de Ti ni siquiera por un instante.(1-Pausa)
ਬੈ ਖਰੀਦੁ; ਹਉ ਦਾਸਰੋ ਤੇਰਾ ॥
bai khareed; hau daasaro teraa |
Sant Singh KhalsaI am Your indentured servant; I am Your slave.
Manmohan SinghI am the purchased slave of Thine.
Manmohan Singh (Punjabi)ਮੈਂ ਤੇਰਾ ਮੁੱਲ ਲਿਆ ਹੋਇਆ ਗੁਲਾਮ ਹਾਂ।
Fareedkot Teekaਜੈਸੇ ਮੁਲ ਕਾ ਖਰੀਦਾ ਹੂਆ ਹੋਤਾ ਹੈ, ਤੈਸੇ ਮੈਂ ਆਪ ਕਾ ਦਾਸ ਹੂੰ॥
Prof. Sahib Singhਹੇ ਪ੍ਰਭੂ! ਮੈਂ ਮੁੱਲ ਖ਼ਰੀਦਿਆ ਹੋਇਆ ਤੇਰਾ ਨਿਮਾਣਾ ਜਿਹਾ ਸੇਵਕ ਹਾਂ,ਪਦ ਅਰਥ ਬੈ ਖਰੀਦੁ = ਮੁੱਲ ਲਿਆ ਹੋਇਆ। ਹਉ = ਮੈਂ। ਦਾਸਰੋ = ਨਿਮਾਣਾ ਦਾਸ।
SikhNet (Spanish)Mi ser está sólo para Ti, soy Tu Esclavo,
ਤੂੰ ਭਾਰੋ ਠਾਕੁਰੁ; ਗੁਣੀ ਗਹੇਰਾ ॥੨॥
toon bhaaro tthaakur; gunee gaheraa |2|
Sant Singh KhalsaYou are my Great Lord and Master, the treasure of excellence. ||2||
Manmohan SinghThou, O the treasure of excellences, art my Great Lord.
Manmohan Singh (Punjabi)ਹੇ ਚੰਗਿਆਈਆਂ ਦੇ ਖਜਾਨੇ, ਤੂੰ ਮੇਰਾ ਵੱਡਾ ਸੁਆਮੀ ਹੈਂ।
Fareedkot Teekaਤੂੰ ਭਾਰਾ ਸੁਆਮੀ ਗੁਣੋਂ ਕਾ ਸਮੁੰਦਰ ਹੈਂ॥੨॥
Prof. Sahib Singhਤੂੰ ਮੇਰਾ ਵੱਡਾ ਮਾਲਕ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ ॥੨॥ਪਦ ਅਰਥ ਭਾਰੋ = ਵੱਡਾ। ਗੁਣੀ = ਗੁਣਾਂ ਦਾ ਮਾਲਕ। ਗਹੇਰਾ = ਡੂੰਘਾ, ਡੂੰਘੇ ਜਿਗਰੇ ਵਾਲਾ ॥੨॥
SikhNet (Spanish)pues Tú eres mi Señor Todopoderoso, el Tesoro de Virtud. (2)
ਕੋਟਿ ਦਾਸ; ਜਾ ਕੈ ਦਰਬਾਰੇ ॥
kott daas; jaa kai darabaare |
Sant Singh KhalsaThere are millions of servants in Your Court - Your Royal Darbaar.
Manmohan SinghHe in whose court there are millions of saints,
Manmohan Singh (Punjabi)ਜਿਸ ਦੀ ਦਰਗਾਹ ਅੰਦਰ ਕ੍ਰੋੜਾਂ ਹੀ ਦਾਸ ਹਨ।
Fareedkot Teekaਕ੍ਰੋੜਾਂ ਹੀ ਦਾਸ ਜਿਸ ਤੇਰੇ ਦੀਵਾਨ ਮੇਂ ਹੈਂ॥
Prof. Sahib Singhਹੇ ਭਾਈ! ਉਹ ਪ੍ਰਭੂ ਐਸਾ ਹੈ ਕਿ ਕ੍ਰੋੜਾਂ ਸੇਵਕ ਉਸ ਦੇ ਦਰ ਤੇ (ਡਿੱਗੇ ਰਹਿੰਦੇ ਹਨ)ਪਦ ਅਰਥ ਕੋਟਿ = ਕ੍ਰੋੜਾਂ। ਕੈ ਦਰਬਾਰੇ = ਦੇ ਦਰਬਾਰ ਵਿਚ।
SikhNet (Spanish)Él, en Cuya Corte se postran miles de Devotos,
ਨਿਮਖ ਨਿਮਖ ਵਸੈ. ਤਿਨੑ ਨਾਲੇ ॥੩॥
nimakh nimakh vasai. tina naale |3|
Sant Singh KhalsaEach and every instant, You dwell with them. ||3||
Manmohan SinghHe abides with them every moment.
Manmohan Singh (Punjabi)ਉਹ ਹਰ ਮੁਹਤ ਉਨ੍ਹਾਂ ਦੇ ਨਾਲ ਰਹਿੰਦਾ ਹੈ।
Fareedkot Teekaਔਰੁ ਤੂੰ ਨਿਮਖ ਨਿਮਖ ਤਿਨੋਂ ਕੇ ਸਾਥ ਹੀ ਵਸਤਾ ਹੈਂ॥੩॥
Prof. Sahib Singhਉਹ ਹਰ ਵੇਲੇ ਉਹਨਾਂ ਦੇ ਨਾਲ ਵੱਸਦਾ ਹੈ ॥੩॥ਪਦ ਅਰਥ ਨਿਮਖ ਨਿਮਖ = ਹਰ ਵੇਲੇ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ ॥੩॥
SikhNet (Spanish)Él, habita en ellos y nunca los abandona. (3)
ਹਉ ਕਿਛੁ ਨਾਹੀ; ਸਭੁ ਕਿਛੁ ਤੇਰਾ ॥
hau kichh naahee; sabh kichh teraa |
Sant Singh KhalsaI am nothing; everything is Yours.
Manmohan SinghI am nothing Everything is Thine, O Lord.
Manmohan Singh (Punjabi)ਮੈਂ ਕੁਝ ਭੀ ਨਹੀਂ, ਸਭ ਕੁਝ ਤੇਰਾ ਹੀ ਹੈ, ਹੇ ਸੁਆਮੀ!
Fareedkot Teekaਮੈਂ ਕੁਛ ਨਹੀਂ ਹੂੰ ਸਭ ਕੁਛੁ ਤੇਰਾ ਹੀ ਹੈ॥
Prof. Sahib Singh(ਹੇ ਪ੍ਰਭੂ!) ਮੇਰੀ ਆਪਣੀ ਪਾਂਇਆਂ ਕੁਝ ਭੀ ਨਹੀਂ, (ਮੇਰੇ ਪਾਸ ਜੋ ਕੁਝ ਭੀ ਹੈ) ਸਭ ਕੁਝ ਤੇਰਾ ਬਖ਼ਸ਼ਿਆ ਹੋਇਆ ਹੈ।
SikhNet (Spanish)A Él todos pertenecen; Yo no soy nadie ante Él
ਓਤਿ ਪੋਤਿ; ਨਾਨਕ ਸੰਗਿ ਬਸੇਰਾ ॥੪॥੫॥੧੧॥
ot pot; naanak sang baseraa |4|5|11|
Sant Singh KhalsaThrough and through, You abide with Nanak. ||4||5||11||
Manmohan SinghLike warp and woof, abidest Thou, with Nanak,
Manmohan Singh (Punjabi)ਤਾਣੇ ਪੇਟੇ ਦੀ ਤਰ੍ਹਾਂ ਤੂੰ ਨਾਨਕ ਦੇ ਨਾਲ ਵਸਦਾ ਹੈਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਣਾ ਪੇਟਾ ਰੂਪ ਹੋ ਕੇ ਸਭ ਕੇ ਸਾਥ ਤੇਰਾ ਬਸੇਰਾ ਹੈ, ਭਾਵ ਸਭ ਕੇ ਸਾਥ ਮਿਲ ਰਹਿਆ ਹੈਂ॥੪॥੫॥੧੧॥☬ਪ੍ਰਮੇਸਰ ਕੀ ਅਰ ਸਤਿਸੰਗ ਕੀ ਮਹਿੰਮਾ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਤਾਣੇ ਪੇਟੇ ਵਾਂਗ ਤੂੰ ਹੀ ਮੇਰੇ ਨਾਲ ਵੱਸਦਾ ਹੈਂ ॥੪॥੫॥੧੧॥ਪਦ ਅਰਥ ਓਤਿ ਪੋਤਿ = ਤਾਣੇ ਪੇਟੇ ਵਾਂਗ। ਓਤ = ਉਣਿਆ ਹੋਇਆ। ਪੋਤ = ਪ੍ਰੋਤਾ ਹੋਇਆ। ਸੰਗਿ = ਨਾਲ ॥੪॥੫॥੧੧॥
SikhNet (Spanish)y el Señor está entretejido, trama y urdimbre, en el corazón de Nanak. (4-5-11)