ੴ

ਸਿੱਖਬਾਣੀ · SikhBani

ਘਰ ਮਹਿ ਠਾਕੁਰੁ ਨਦਰਿ ਨ ਆਵੈ ॥

ghar meh tthaakur nadar na aavai
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 739 · 11 lines
Translations

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji Mejl Guru Aryan, Quinto Canal Divino.

ਘਰ ਮਹਿ ਠਾਕੁਰੁ; ਨਦਰਿ. ਨ ਆਵੈ ॥

ghar meh tthaakur; nadar. na aavai |

Sant Singh KhalsaWithin the home of his own self, he does not even come to see his Lord and Master.
Manmohan SinghWithin his home, the man beholds not the Lord,
Manmohan Singh (Punjabi)ਆਪਣੇ ਗ੍ਰਿਹ ਅੰਦਰ ਇਨਸਾਨ ਪ੍ਰਭੂ ਨੂੰ ਵੇਖਦਾ ਨਹੀਂ,
Fareedkot Teekaਜੋ ਰਿਦੇ ਮੇਂ ਸਾਖੀ ਰੂਪ ਸਚਾ ਵਾਹਗੁਰੂ ਹੈ, ਸੋ ਨਦਰ ਨਹੀਂ ਆਵਤਾ॥
Prof. Sahib Singh(ਸਾਕਤ ਨੂੰ ਆਪਣੇ) ਹਿਰਦੇ-ਘਰ ਵਿਚ ਮਾਲਕ-ਪ੍ਰਭੂ (ਵੱਸਦਾ) ਨਹੀਂ ਦਿੱਸਦਾ,

ਪਦ ਅਰਥ ਘਰ ਮਹਿ = ਹਿਰਦੇ-ਘਰ ਵਿਚ।

SikhNet (Spanish)El ser humano no logra ver al Señor en su interior,

ਗਲ ਮਹਿ; ਪਾਹਣੁ ਲੈ ਲਟਕਾਵੈ ॥੧॥

gal meh; paahan lai lattakaavai |1|

Sant Singh KhalsaAnd yet, around his neck, he hangs a stone god. ||1||
Manmohan Singhand suspends a stone-god round his neck.
Manmohan Singh (Punjabi)ਅਤੇ ਆਪਣੀ ਗਰਦਨ ਨਾਲ ਇਕ ਪੱਥਰ ਦਾ ਦੇਵ ਲਟਕਾ ਲੈਂਦਾ ਹੈ।
Fareedkot Teekaਅਰ ਪਥਰੋਂ ਕੋ ਲੈਕਰ ਗਲ ਮੇਂ ਲਟਕਾਉਤਾ ਹੈ॥੧॥
Prof. Sahib Singhਪੱਥਰ (ਦੀ ਮੂਰਤੀ) ਲੈ ਕੇ ਆਪਣੇ ਗਲ ਵਿਚ ਲਟਕਾਈ ਫਿਰਦਾ ਹੈ ॥੧॥

ਪਦ ਅਰਥ ਪਾਹਣੁ = ਪੱਥਰ, ਪੱਥਰ ਦੀ ਮੂਰਤੀ ॥੧॥

SikhNet (Spanish)pero se cuelga un amuleto de piedra como si fuera su dios alrededor del cuello.(1)

ਭਰਮੇ ਭੂਲਾ; ਸਾਕਤੁ ਫਿਰਤਾ ॥

bharame bhoolaa; saakat firataa |

Sant Singh KhalsaThe faithless cynic wanders around, deluded by doubt.
Manmohan SinghThe mammon-worshipper wanders astray in doubt.
Manmohan Singh (Punjabi)ਮਾਇਆ ਦਾ ਪੁਜਾਰੀ ਸ਼ੱਕ ਸ਼ੁਭੇ ਅੰਦਰ ਭੁੱਲਿਆ ਫਿਰਦਾ ਹੈ।
Fareedkot Teekaਭਰਮ ਮੇਂ ਭੂਲਾ ਹੂਆ ਸਾਕਤ ਫਿਰਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਤੁਰਿਆ ਫਿਰਦਾ ਹੈ।

ਪਦ ਅਰਥ ਭਰਮੇ = ਭਟਕਣਾ ਵਿਚ (ਪੈ ਕੇ)। ਸਾਕਤੁ = ਪਰਮਾਤਮਾ ਨਾਲੋਂ ਟੁੱਟਾ ਹੋਇਆ।

SikhNet (Spanish)El que alaba a Maya, vaga por todas partes, confundido por la duda,

ਨੀਰੁ ਬਿਰੋਲੈ; ਖਪਿ ਖਪਿ ਮਰਤਾ ॥੧॥ ਰਹਾਉ ॥

neer birolai; khap khap marataa |1| rahaau |

Sant Singh KhalsaHe churns water, and after wasting his life away, he dies. ||1||Pause||
Manmohan SinghHe churns water and dies in agony. Pause.
Manmohan Singh (Punjabi)ਉਹ ਪਾਣੀ ਰਿੜਕਦਾ ਹੈ ਅਤੇ ਤਕਲੀਫ ਅੰਦਰ ਮਰਦਾ ਹੈ। ਠਹਿਰਾਉ।
Fareedkot Teekaਅਰ ਪਾਣੀ ਕੋ ਰਿੜਕਤਾ ਹੈ ਅਰਥਾਤ ਨਿਸਫਲ ਕਰਮ ਕਰਤਾ ਹੈ, ਇਸੀ ਮੇਂ ਖਪ ਖਪ ਕਰ ਮਰਤਾ ਹੈ॥੧॥ ਰਹਾਉ ॥
Prof. Sahib Singh(ਮੂਰਤੀ ਪੂਜਾ ਕਰ ਕੇ) ਪਾਣੀ (ਹੀ) ਰਿੜਕਦਾ ਹੈ, ਇਹ ਵਿਅਰਥ ਮੇਹਨਤ ਕਰ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਨੀਰੁ = ਪਾਣੀ। ਬਿਰੋਲੈ = ਰਿੜਕਦਾ ਹੈ। ਖਪਿ ਖਪਿ = ਵਿਅਰਥ ਮੇਹਨਤ ਕਰ ਕੇ। ਮਰਤਾ = ਆਤਮਕ ਮੌਤ ਸਹੇੜਦਾ ਹੈ ॥੧॥ ਰਹਾਉ ॥

SikhNet (Spanish)bate el agua creyendo que es mantequilla y así desperdicia su vida en vano. (1-Pausa)

ਜਿਸੁ ਪਾਹਣ ਕਉ; ਠਾਕੁਰੁ ਕਹਤਾ ॥

jis paahan kau; tthaakur kahataa |

Sant Singh KhalsaThat stone, which he calls his god,
Manmohan SinghThe stone which he calls his god;
Manmohan Singh (Punjabi)ਜਿਹੜੇ ਪੱਥਰ ਨੂੰ ਉਹ ਆਪਣਾ ਦੇਵਤਾ ਆਖਦਾ ਹੈ,
Fareedkot Teekaਜਿਸ ਪਥਰ ਕੋ ਇਹ ਠਾਕੁਰ ਕਹਤਾ ਹੈ॥
Prof. Sahib Singhਹੇ ਭਾਈ! ਸਾਕਤ ਮਨੁੱਖ ਜਿਸ ਪੱਥਰ ਨੂੰ ਪਰਮਾਤਮਾ ਆਖਦਾ (ਸਮਝਦਾ) ਰਹਿੰਦਾ ਹੈ,

ਪਦ ਅਰਥ ਕਉ = ਨੂੰ। ਕਹਤਾ = ਆਖਦਾ ਹੈ।

SikhNet (Spanish)Ese ídolo al que él llama “su dios”,

ਓਹੁ ਪਾਹਣੁ; ਲੈ ਉਸ ਕਉ ਡੁਬਤਾ ॥੨॥

ohu paahan; lai us kau ddubataa |2|

Sant Singh Khalsathat stone pulls him down and drowns him. ||2||
Manmohan Singhthat stone drowns him along with itself.
Manmohan Singh (Punjabi)ਉਹ ਪੱਥਰ ਹੀ ਉਸ ਨੂੰ ਲੈ ਕੇ ਡੁਬ ਜਾਂਦਾ ਹੈ।
Fareedkot Teekaਵਹੁ ਪਥਰ ਲੈ ਕੇ ਉਸੀ ਕੋ ਡੂਬਤਾ ਹੈ॥੨॥
Prof. Sahib Singhਉਹ ਪੱਥਰ (ਆਪਣੇ) ਉਸ (ਪੁਜਾਰੀ) ਨੂੰ ਭੀ ਲੈ ਕੇ (ਪਾਣੀ ਵਿਚ) ਡੁੱਬ ਜਾਂਦਾ ਹੈ ॥੨॥
SikhNet (Spanish)lo ahoga al final junto con ese ídolo mismo. (2)

ਗੁਨਹਗਾਰ ਲੂਣ ਹਰਾਮੀ ॥

gunahagaar loon haraamee |

Sant Singh KhalsaO sinner, you are untrue to your own self;
Manmohan SinghO sinner, untrue to thy salt,
Manmohan Singh (Punjabi)ਹੇ ਲੂਣ ਖਾ ਕੇ ਹਰਾਮ ਹਕਰਨ ਵਾਲੇ ਪਾਪੀ,
Fareedkot Teeka(ਗੁਨਹਗਾਰ) ਗੁਨਾਹੀਂ ਹੇ ਨਿਮਕ ਹਰਾਮ!॥
Prof. Sahib Singhਹੇ ਪਾਪੀ! ਹੇ ਅਕਿਰਤਘਣ!

ਪਦ ਅਰਥ ਗੁਨਹਗਾਰ = ਹੇ ਗੁਨਹਗਾਰ! ਹੇ ਪਾਪੀ! ਲੂਣ ਹਰਾਮੀ = ਹੇ ਅਕਿਰਤਘਣ!

SikhNet (Spanish)Oh Señor, yo cometo grandes errores y Te he traicionado todo el tiempo.

ਪਾਹਣ ਨਾਵ; ਨ ਪਾਰਗਿਰਾਮੀ ॥੩॥

paahan naav; na paaragiraamee |3|

Sant Singh Khalsaa boat of stone will not carry you across. ||3||
Manmohan Singhthe boat of stone shall not ferry thee over.
Manmohan Singh (Punjabi)ਪੱਥਰ ਦੀ ਬੇੜੀ ਨੇ ਤੈਨੂੰ ਪਾਰ ਨਹੀਂ ਲੈ ਜਾਣਾ।
Fareedkot Teekaਪਥਰ ਕੀ ਬੇੜੀ ਚੜ੍ਹਕੇ ਕਬੀ (ਗਿਰਾਮੀ) ਸਮੂਹ ਸੰਸਾਰ ਸਮੁਦ੍ਰ ਸੇ ਪਾਰ ਨਹੀਂ ਹੋਈਤਾ ॥੩॥
Prof. Sahib Singhਪੱਥਰ ਦੀ ਬੇੜੀ (ਨਦੀ ਤੋਂ) ਪਾਰ ਨਹੀਂ ਲੰਘ ਸਕਦੀ (ਪੱਥਰ ਦੀ ਮੂਰਤੀ ਦੀ ਪੂਜਾ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦੀ) ॥੩॥

ਪਦ ਅਰਥ ਨਾਵ = ਬੇੜੀ। ਪਾਰ ਗਿਰਾਮੀ = ਪਾਰ ਲੰਘਾਣ ਵਾਲੀ ॥੩॥

SikhNet (Spanish)Manejo un barco de piedra, pensando cruzar hasta la otra ribera. (3)

ਗੁਰ ਮਿਲਿ ਨਾਨਕ; ਠਾਕੁਰੁ ਜਾਤਾ ॥

gur mil naanak; tthaakur jaataa |

Sant Singh KhalsaMeeting the Guru, O Nanak, I know my Lord and Master.
Manmohan SinghMeeting the Guru, I have known my Lord, O Nanak.
Manmohan Singh (Punjabi)ਗੁਰਾਂ ਨੂੰ ਮਿਲ ਕੇ ਮੈਂ ਆਪਣੇ ਸਾਈਂ ਨੂੰ ਜਾਣ ਲਿਆ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਤਿਗੁਰੋਂ ਕੋ ਮਿਲ ਕਰ (ਠਾਕੁਰੁ) ਵਾਹਿਗੁਰੂ ਕੋ ਜਾਣਿਆ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਮਾਲਕ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ,

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਜਾਤਾ = ਸਾਂਝ ਪਾਈ।

SikhNet (Spanish)Conociendo al Guru, conocí a mi Señor

ਜਲਿ ਥਲਿ ਮਹੀਅਲਿ; ਪੂਰਨ ਬਿਧਾਤਾ ॥੪॥੩॥੯॥

jal thal maheeal; pooran bidhaataa |4|3|9|

Sant Singh KhalsaThe Perfect Architect of Destiny is pervading and permeating the water, the land and the sky. ||4||3||9||
Manmohan SinghGod the destiny scribe is fully contained in the water, dry land, nether regions and sky.
Manmohan Singh (Punjabi)ਕਿਸਮਤ ਦਾ ਲਿਖਾਰੀ ਵਾਹਿਗੁਰੂ ਪਾਣੀ, ਸੁੱਕੀ ਧਰਤੀ, ਪਾਤਾਲ ਅਤੇ ਆਕਾਸ਼ ਵਿੱਚ ਪਰੀਪੂਰਨ ਹੋ ਰਿਹਾ ਹੈ।
Fareedkot Teekaਜਲ, ਸਥਲ, ਪ੍ਰਿਥੀ, ਅਕਾਸ, ਮੇਂ ਪੂਰਨ (ਬਿਧਾਤਾ) ਕਰਮ ਫਲ ਪਰਦਾਤਾ ਵਾਹਿਗੁਰੂ ਕੋ ਦੇਖਾ ਹੈ॥੪॥੩॥੯॥☬ਉਤਮ ਸਖੀ ਸੇ ਮਧਮ ਸਖੀ ਪੂਛਤੀ ਹੈ:
Prof. Sahib Singhਉਸ ਨੂੰ ਉਹ ਕਰਤਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ ॥੪॥੩॥੯॥

ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਬਿਧਾਤਾ = ਰਚਣਹਾਰ ਕਰਤਾਰ ॥੪॥੩॥੯॥

SikhNet (Spanish)y pude ver al Constructor Perfecto de nuestro Destino prevaleciendo en la tierra, en las aguas y en los espacios inferiores.(4-3-9)
Answers quote the Granth verbatim with Ang citations. AI commentary is not Gurbani and not a religious ruling.