ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name, creative His personality and immortal His form. He is without fear, sans enmity and self-illumined. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ, ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਣੀ-ਰਹਿਤ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Espíritu Divino que prevalece en todo, el Creador, Sin Miedo, Sin Enojo, el Ser más allá del Tiempo No Encarnado, Autoexistente, el Iluminador.
ਰਾਗੁ ਸੂਹੀ ਮਹਲਾ ੧ ਚਉਪਦੇ ਘਰੁ ੧ ॥
raag soohee mahalaa 1 chaupade ghar 1 |
Sant Singh KhalsaRaag Soohee, First Mehl, Chau-Padhay, First House:
Manmohan SinghRag Suhi 1st Guru. Chaupadas.
Manmohan Singh (Punjabi)ਰਾਗ ਸੂਹੀ ਪਾਤਿਸ਼ਾਹੀ ਪਹਿਲੀ ਚਉਪਦੇ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।ਪਦ ਅਰਥ ਚਉਪਦੇ = ਚਾਰ ਪਦਾਂ ਵਾਲੇ, ਚਾਰ ਬੰਦਾਂ ਵਾਲੇ ਸ਼ਬਦ।
SikhNet (Spanish)Rag Suji, Mejl Guru Nanak, Primer Canal Divino, Chau-Padas.
ਭਾਂਡਾ ਧੋਇ. ਬੈਸਿ ਧੂਪੁ ਦੇਵਹੁ; ਤਉ ਦੂਧੈ ਕਉ ਜਾਵਹੁ ॥
bhaanddaa dhoe. bais dhoop devahu; tau doodhai kau jaavahu |
Sant Singh KhalsaWash the vessel, sit down and anoint it with fragrance; then, go out and get the milk.
Manmohan SinghSitting down wash and perfume the vessel, then go to bring the milk.
Manmohan Singh (Punjabi)ਬੈਠ ਕੇ ਬਰਤਨ ਨੂੰ ਧੋ ਅਤੇ ਸੁਗੰਧਤ ਕਰ ਤਦ ਤੂੰ ਦੁੱਧ ਲੈਣ ਲਈ ਜਾ।
Fareedkot Teekaਨਿਸਕਾਮ ਕਰਮੋਂ ਕਰ ਕੇ ਅੰਤਸਕਰਣ ਕੋ ਸੁਧ ਕਰੋ ਏਹੀ ਭਾਂਡਾ (ਧੋਇ) ਧੋਣਾਂ ਹੈ ਔ ਸੁਭ (ਬੈਸ) ਵਾਸਨਾ ਜੋ ਧਾਰਨੀਆਂ ਹੈਂ ਏਹੀ ਉਸ ਭਾਂਡੇ ਕੋ ਧੂਪ ਦੇਹੋ, ਜਬ ਪਹਲੇ ਇਸ ਪ੍ਰਕਾਰ ਕਰੋ (ਤਉ) ਤਬ ਤੁਮ ਦੂਧ ਕੋ ਜਾਵੋ ਸੋ ਦੂਧ ਆਗੇ ਕਹੇ ਹੈਂ॥
Prof. Sahib Singh(ਮੱਖਣ ਹਾਸਲ ਕਰਨ ਲਈ, ਹੇ ਭਾਈ!) ਤੁਸੀ (ਪਹਿਲਾਂ) ਭਾਂਡਾ ਧੋ ਕੇ ਬੈਠ ਕੇ (ਉਸ ਭਾਂਡੇ ਨੂੰ) ਧੂਪ ਦੇ ਕੇ ਤਦੋਂ ਦੁੱਧ ਲੈਣ ਜਾਂਦੇ ਹੋ (ਫਿਰ ਜਾਗ ਲਾ ਕੇ ਉਸ ਨੂੰ ਜਮਾਂਦੇ ਹੋ। ਇਸੇ ਤਰ੍ਹਾਂ ਜੇ ਨਾਮ-ਅੰਮ੍ਰਿਤ ਪ੍ਰਾਪਤ ਕਰਨਾ ਹੈ, ਤਾਂ) ਹਿਰਦੇ ਨੂੰ ਪਵਿਤ੍ਰ ਕਰ ਕੇ ਮਨ ਨੂੰ ਰੋਕੋ-ਇਹ ਇਸ ਹਿਰਦਾ-ਭਾਂਡੇ ਨੂੰ ਧੂਪ ਦਿਉ। ਤਦੋਂ ਦੁੱਧ ਲੈਣ ਜਾਵੋ।ਪਦ ਅਰਥ ਧੋਇ = ਧੋ ਕੇ। ਬੈਸਿ = ਬੈਠ ਕੇ, ਟਿਕ ਕੇ। ਤਉ = ਤਦੋਂ। ਦੂਧੈ ਕਉ = ਦੁੱਧ ਲੈਣ ਵਾਸਤੇ।
SikhNet (Spanish)Lava la vasija, que quede fragante, ve y llénala de leche,
ਦੂਧੁ ਕਰਮ ਫੁਨਿ ਸੁਰਤਿ ਸਮਾਇਣੁ; ਹੋਇ ਨਿਰਾਸ ਜਮਾਵਹੁ ॥੧॥
doodh karam fun surat samaaein; hoe niraas jamaavahu |1|
Sant Singh KhalsaAdd the rennet of clear consciousness to the milk of good deeds, and then, free of desire, let it curdle. ||1||
Manmohan SinghIn the milk of good actions, add the ferment of meditation and then without a desire leave it to curdle.
Manmohan Singh (Punjabi)ਸ਼ੁਭ ਅਮਲਾਂ ਦੇ ਦੁਧ ਵਿੱਚ ਸਿਮਰਨ ਦੀ ਜਾਗ ਲਾ ਅਤੇ ਫੇਰ ਨਿਸ਼ਕਾਮ ਹੋ ਇਸ ਨੂੰ ਜਮਣ ਲਈ ਰੱਖ ਦੇ।
Fareedkot Teekaਗੁਰਉਪਦੇਸੁ ਸ੍ਰਵਣ ਰੂਪ ਜੋ ਕਰਮੁ ਹੈ ਏਹੀ ਦੂਧ ਹੈ, ਪੁਨਾ ਉਤਮ ਪ੍ਰੀਤੀ (ਸਮਾਇਣ) ਜਾਗ ਹੈ, ਜੋ ਸਰਬ ਸੇ ਨਿਰਾਸ ਹੋਣਾ ਹੈ ਇਹੀ ਦਹੀ ਜਮਾਵਣਾ॥੧॥
Prof. Sahib Singhਰੋਜ਼ਾਨਾ ਕਿਰਤ-ਕਾਰ ਦੁੱਧ ਹੈ, ਪ੍ਰਭੂ-ਚਰਨਾਂ ਵਿਚ (ਹਰ ਵੇਲੇ) ਸੁਰਤ ਜੋੜੀ ਰੱਖਣੀ (ਰੋਜ਼ਾਨਾ ਕਿਰਤ-ਕਾਰ ਵਿੱਚ) ਜਾਗ ਲਾਣੀ ਹੈ, (ਜੁੜੀ ਸੁਰਤ ਦੀ ਬਰਕਤਿ ਨਾਲ) ਦੁਨੀਆਂ ਦੀਆਂ ਆਸਾਂ ਤੋਂ ਉਤਾਂਹ ਉੱਠੋ, ਇਸ ਤਰ੍ਹਾਂ ਇਹ ਦੁੱਧ ਜਮਾਵੋ (ਭਾਵ, ਜੁੜੀ ਸੁਰਤ ਦੀ ਸਹਾਇਤਾ ਨਾਲ ਰੋਜ਼ਾਨਾ ਕਿਰਤ-ਕਾਰ ਕਰਦਿਆਂ ਭੀ ਮਾਇਆ ਵਲੋਂ ਉਪਰਾਮਤਾ ਜੇਹੀ ਹੀ ਰਹੇਗੀ) ॥੧॥ਪਦ ਅਰਥ ਕਰਮ = ਰੋਜ਼ਾਨਾ ਕਿਰਤ-ਕਾਰ। ਸਮਾਇਣੁ = ਜਾਗ। ਨਿਰਾਸ = ਦੁਨੀਆ ਦੀਆਂ ਆਸਾਂ ਤੋਂ ਨਿਰਲੇਪ ਹੋ ਕੇ ॥੧॥
SikhNet (Spanish)ponle el cuajo con la conciencia clara de tus buenas acciones y así, libre de deseos deja que cuaje.(1)
ਜਪਹੁ ਤ ਏਕੋ ਨਾਮਾ ॥
japahu ta eko naamaa |
Sant Singh KhalsaChant the Name of the One Lord.
Manmohan SinghContemplate thou the one Name.
Manmohan Singh (Punjabi)ਤੂੰ ਇਕ ਨਾਮ ਦਾ ਆਰਾਧਨ ਕਰ।
Fareedkot Teekaਹੇ ਭਾਈ! ਮਾਨੁਖੁ ਜਨਮ ਕੀ ਜੇ ਸਫਲਤਾ ਚਾਹੋ ਤੋ ਭੇਖਾਂ ਕਾ ਅਭਿਮਾਨ ਤ੍ਯਾਗ ਕੇ ਜਪਣਾ ਹੈ (ਤ) ਏਕ ਨਾਮ ਕੋ ਹੀ ਜਪਹੁ॥
Prof. Sahib Singh(ਹੇ ਭਾਈ! ਜੇ ਪ੍ਰਭੂ ਨੂੰ ਪ੍ਰਸੰਨ ਕਰਨਾ ਹੈ) ਤਾਂ ਸਿਰਫ਼ ਪ੍ਰਭੂ-ਨਾਮ ਹੀ ਜਪੋ।ਪਦ ਅਰਥ ਏਕੋ ਨਾਮਾ = ਸਿਰਫ਼ ਪ੍ਰਭੂ-ਨਾਮ ਹੀ।
SikhNet (Spanish)Canta el Nombre del Señor
ਅਵਰਿ; ਨਿਰਾਫਲ ਕਾਮਾ ॥੧॥ ਰਹਾਉ ॥
avar; niraafal kaamaa |1| rahaau |
Sant Singh KhalsaAll other actions are fruitless. ||1||Pause||
Manmohan SinghUnfruitful are all other affairs. Pause.
Manmohan Singh (Punjabi)ਨਿਸਫਲ ਹਨ, ਹੋਰ ਸਾਰੇ ਕੰਮ। ਠਹਿਰਾਉ।
Fareedkot Teekaਨਾਮ ਬਿਨਾ ਔਰ ਸਭ ਕਾਮ ਨਿਸਫਲ ਜਾਨੋਂ॥੧॥ ਰਹਾਉ ॥
Prof. Sahib Singh(ਸਿਮਰਨ ਛੱਡ ਕੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ) ਹੋਰ ਸਾਰੇ ਉੱਦਮ ਵਿਅਰਥ ਹਨ ॥੧॥ ਰਹਾਉ ॥ਪਦ ਅਰਥ ਅਵਰਿ = ਹੋਰ ਉੱਦਮ। ਨਿਰਾਫਲ = ਵਿਅਰਥ ॥੧॥ ਰਹਾਉ ॥
SikhNet (Spanish)pues todo lo demás es vano y no tiene fruto. (1-Pausa)
ਇਹੁ ਮਨੁ ਈਟੀ. ਹਾਥਿ ਕਰਹੁ ਫੁਨਿ; ਨੇਤ੍ਰਉ. ਨੀਦ ਨ ਆਵੈ ॥
eihu man eettee. haath karahu fun; netrau. need na aavai |
Sant Singh KhalsaLet your mind be the handles, and then churn it, without sleeping.
Manmohan SinghMake thy mind the hand-pieces and again being ever-awake the cord to churn the milk.
Manmohan Singh (Punjabi)ਆਪਣੇ ਚਿੱਤ ਨੂੰ ਹੱਥ ਦੀਆਂ ਗੁੱਲੀਆਂ ਅਤੇ ਫੇਰ ਸਦਾ ਜਾਗਦੇ ਰਹਿਣ ਨੂੰ ਦੁੱਧ ਰਿੜਕਣ ਲਈ ਨੇਤ੍ਰਾ ਬਣਾ।
Fareedkot Teekaਇਸ ਮਨ ਔ ਚਿਤ ਕੋ ਜੋ ਵਸ ਕਰਣਾ ਹੈ ਇਹੀ (ਈਟੀ) ਗੁਲੀਆ ਹਾਥ ਮੇਂ ਪਕੜਨਾ ਕਰੋ ਔ ਵੈਰਾਗ ਕਰ ਜੋ ਨੀਂਦ ਨਹੀਂ ਆਵੈ ਏਹੀ ਨੇਤਾ ਕਰੋ, ਭਾਵ ਨਿੰਦ੍ਰਾ ਆਲਸ ਕਾ ਤਿਆਗ ਕਰੋ॥
Prof. Sahib Singh(ਦੁੱਧ ਰਿੜਕਣ ਵੇਲੇ ਤੁਸੀ ਨੇਤ੍ਰੇ ਦੀਆਂ ਈਟੀਆਂ ਹੱਥ ਵਿਚ ਫੜਦੇ ਹੋ) ਆਪਣੇ ਇਸ ਮਨ ਨੂੰ ਵੱਸ ਵਿਚ ਕਰੋ (ਆਤਮਕ ਜੀਵਨ ਦੇ ਵਾਸਤੇ ਇਸ ਤਰ੍ਹਾਂ ਇਹ ਮਨ-ਰੂਪ) ਈਟੀਆਂ ਹੱਥ ਵਿਚ ਫੜੋ। ਮਾਇਆ ਦੇ ਮੋਹ ਦੀ ਨੀਂਦ (ਮਨ ਉੱਤੇ) ਪ੍ਰਭਾਵ ਨ ਪਾਏ-ਇਹ ਹੈ ਨੇਤ੍ਰਾ।ਪਦ ਅਰਥ ਹਾਥਿ = ਹੱਥ ਵਿਚ। ਨੇਤ੍ਰਉ = ਨੇਤ੍ਰਾ, ਮਧਾਣੀ ਦੇ ਦੁਆਲੇ ਵਲ੍ਹੇਟੀ ਹੋਈ ਉਹ ਰੱਸੀ ਜਿਸ ਦੀ ਮਦਦ ਨਾਲ ਮਧਾਣੀ ਨੂੰ ਭਵਾਂ ਕੇ ਚਾਟੀ ਵਿਚਲਾ ਦੁੱਧ ਰਿੜਕੀਦਾ ਹੈ।
SikhNet (Spanish)Deja que tu mente sea la mantequillera, bate la nata en estado de alerta.
ਰਸਨਾ ਨਾਮੁ ਜਪਹੁ, ਤਬ ਮਥੀਐ; ਇਨ ਬਿਧਿ. ਅੰਮ੍ਰਿਤੁ ਪਾਵਹੁ ॥੨॥
rasanaa naam japahu, tab matheeai; in bidh. amrit paavahu |2|
Sant Singh KhalsaIf you chant the Naam, the Name of the Lord ,with your tongue, then the curd will be churned. In this way, the Ambrosial Nectar is obtained. ||2||
Manmohan SinghIf the Name is uttered with the tongue, then is the curd churned. In this way thou shalt gather the ambrosial butter.
Manmohan Singh (Punjabi)ਜੇਕਰ ਜੀਭਾਂ ਦੇ ਨਾਲ ਨਾਮ ਦਾ ਉਚਾਰਨ ਕੀਤਾ ਜਾਵੇ, ਤਦ ਹੀ ਦੁੱਧ ਰਿੜਕਿਆ ਜਾਂਦਾ ਹੈ। ਇਸ ਤਰੀਕੇ ਨਾਲ ਤੂੰ ਅੰਮ੍ਰਿਤਮਈ-ਮੱਖਣ ਨੂੰ ਪਾ ਲਵੇਂਗਾ।
Fareedkot Teekaਜਿਹਬਾ ਦ੍ਵਾਰਾ ਜੋ ਨਾਮ ਕਾ ਜਾਪ ਕਰਨਾ ਹੈ ਏਹੀ ਰਿੜਕਨਾ ਕਰੋ, ਇਸ ਪ੍ਰਕਾਰ ਆਤਮਾਨੰਦ ਰੂਪੀ (ਅੰਮ੍ਰਿਤੁ) ਘ੍ਰਿਤ ਕੋ ਪਾਵਹੁ॥॥੨॥
Prof. Sahib Singhਜੀਭ ਨਾਲ ਪਰਮਾਤਮਾ ਦਾ ਨਾਮ ਜਪੋ (ਜਿਉਂ ਜਿਉਂ ਨਾਮ ਜਪੋਗੇ,) ਤਿਉਂ ਤਿਉਂ (ਇਹ ਰੋਜ਼ਾਨਾ ਕਿਰਤ-ਕਾਰ-ਰੂਪ ਦੁੱਧ) ਰਿੜਕੀਂਦਾ ਰਹੇਗਾ, ਇਹਨਾਂ ਤਰੀਕਿਆਂ ਨਾਲ (ਰੋਜ਼ਾਨਾ ਕਿਰਤ-ਕਾਰ ਕਰਦੇ ਹੋਏ ਹੀ) ਨਾਮ-ਅੰਮ੍ਰਿਤ ਪ੍ਰਾਪਤ ਕਰ ਲਵੋਗੇ ॥੨॥ਪਦ ਅਰਥ ਮਥੀਐ = ਰਿੜਕੀਦਾ ਹੈ। ਇਨ ਬਿਧਿ = ਇਹਨਾਂ ਤਰੀਕਿਆਂ ਨਾਲ ॥੨॥
SikhNet (Spanish)Si recitas el Naam, el Nombre del Señor con tu lengua, obtendrás la mantequilla del Néctar Ambrosial del Señor. (2)
ਮਨੁ ਸੰਪਟੁ. ਜਿਤੁ ਸਤ ਸਰਿ ਨਾਵਣੁ; ਭਾਵਨ ਪਾਤੀ. ਤ੍ਰਿਪਤਿ ਕਰੇ ॥
man sanpatt. jit sat sar naavan; bhaavan paatee. tripat kare |
Sant Singh KhalsaWash your mind in the pool of Truth, and let it be the vessel of the Lord; let this be your offering to please Him.
Manmohan SinghMake thy mind, which is washed in the tank of truth, the can for Lord's abode and make the leaf offerings of devotion to please Him.
Manmohan Singh (Punjabi)ਆਪਣੇ ਚਿੱਤ ਨੂੰ ਜੋ ਸੱਚ ਦੇ ਸਰੋਵਰ ਵਿੱਚ ਧੋਤਾ ਹੋਇਆ ਹੈ, ਪ੍ਰਭੂ ਦੇ ਨਿਵਾਸ ਲਈ ਭਾਂਡਾ ਬਣਾ, ਅਤੇ ਉਸ ਨੂੰ ਪ੍ਰਸੰਨ ਕਰਨ ਲਈ ਅਨੁਰਾਗ ਦੇ ਪੱਤਿਆਂ ਦੀ ਭੇਟਾ ਚੜ੍ਹਾ।
Fareedkot Teekaਜੋ ਮਨ ਕਾ ਜੀਤਣਾ ਰੂਪੁ (ਸੰਪਟੁ) ਡਬਾ ਕਰੋ ਔਰੁ ਸਤਸੰਗ ਸਰ ਮੇਂ ਸਨਾਨ, (ਭਾਵਨ) ਸ੍ਰਧਾ ਆਦ ਪਤ੍ਰ ਫੂਲ ਆਦਿ ਸੇ ਭਗਵੰਤ ਕੋ (ਤ੍ਰਿਪਤਿ) ਪ੍ਰਸੰਨ ਕਰੈ ਸੋ ਜੇਹੁ ਸਮ੍ਰਗੀ ਸੇ ਪੂਜਨ ਕਹਾ॥
Prof. Sahib Singh(ਪੁਜਾਰੀ ਮੂਰਤੀ ਨੂੰ ਡੱਬੇ ਵਿਚ ਪਾਂਦਾ ਹੈ, ਜੇ ਜੀਵ) ਆਪਣੇ ਮਨ ਨੂੰ ਡੱਬਾ ਬਣਾਏ (ਉਸ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖੇ) ਉਸ ਨਾਮ ਦੀ ਰਾਹੀਂ ਸਾਧ ਸੰਗਤਿ ਸਰੋਵਰ ਵਿਚ ਇਸ਼ਨਾਨ ਕਰੇ, (ਮਨ ਵਿਚ ਟਿਕੇ ਹੋਏ ਪ੍ਰਭੂ-ਠਾਕੁਰ ਨੂੰ) ਸਰਧਾ ਦੇ ਪੱਤਰਾਂ ਨਾਲ ਪ੍ਰਸੰਨ ਕਰੇ।ਪਦ ਅਰਥ ਸੰਪਟੁ = ਉਹ ਡੱਬਾ ਜਿਸ ਵਿਚ ਠਾਕੁਰ-ਮੂਰਤੀ ਨੂੰ ਰੱਖੀਦਾ ਹੈ। ਜਿਤੁ = ਜਿਸ (ਨਾਮ) ਦੀ ਰਾਹੀਂ। ਸਤ ਸਰਿ = ਸਤ ਸਰੋਵਰ ਵਿਚ, ਸਾਧ ਸੰਗਤਿ ਵਿਚ। ਭਵਨ = ਸਰਧਾ। ਪਾਤੀ = ਪੱਤਰਾਂ ਨਾਲ। ਤ੍ਰਿਪਤਿ ਕਰੇ = ਪ੍ਰਸੰਨ ਕਰੇ।
SikhNet (Spanish)Lava tu mente en la aguas de la Verdad y que esa sea la Vasija del Señor, y que esto sea tu ofrenda para complacer a tu Dios.
ਪੂਜਾ ਪ੍ਰਾਣ ਸੇਵਕੁ ਜੇ ਸੇਵੇ; ਇਨੑ ਬਿਧਿ ਸਾਹਿਬੁ ਰਵਤੁ ਰਹੈ ॥੩॥
poojaa praan sevak je seve; ina bidh saahib ravat rahai |3|
Sant Singh KhalsaThat humble servant who dedicates and offers his life, and who serves in this way, remains absorbed in his Lord and Master. ||3||
Manmohan SinghThe servant, who serves his Lord, by offering his very life he in this way remains absorbed in His Lord.
Manmohan Singh (Punjabi)ਟਹਿਲੂਆ, ਜਿਹੜਾ ਆਪਣੀ ਜਿੰਦ-ਜਾਨ ਦੀ ਭੇਟਾ ਚੜ੍ਹਾ ਕੇ ਆਪਣੇ ਸੁਆਮੀ ਦੀ ਘਾਲ ਕਮਾਉਂਦਾ ਹੈ, ਉਹ ਇਸ ਤਰ੍ਹਾਂ ਆਪਣੇ ਸੁਆਮੀ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਇਸੀ ਪ੍ਰਕਾਰ ਸੇਵਕ (ਪ੍ਰਾਣ) ਪ੍ਰਯੰਤ ਅਰਪਣ ਕਰ ਕੇ ਪੂਜਾ ਸੇਵਨ ਕਰੇ, ਤੋ ਮਾਲਕ ਹਰੀ ਮੇਂ (ਰਮਤ) ਅਭੇਦ ਹੋ ਰਹੇ॥੩॥
Prof. Sahib Singhਜੇ ਜੀਵ ਸੇਵਕ ਬਣ ਕੇ ਆਪਾ-ਭਾਵ ਛੱਡ ਕੇ (ਅੰਦਰ-ਵੱਸਦੇ ਠਾਕੁਰ-ਪ੍ਰਭੂ ਦੀ) ਸੇਵਾ (ਸਿਮਰਨ) ਕਰੇ, ਤਾਂ ਇਹਨਾਂ ਤਰੀਕਿਆਂ ਨਾਲ ਉਹ ਜੀਵ ਮਾਲਕ-ਪ੍ਰਭੂ ਨੂੰ ਸਦਾ ਮਿਲਿਆ ਰਹਿੰਦਾ ਹੈ ॥੩॥ਪਦ ਅਰਥ ਪੂਜਾ ਪ੍ਰਾਣ = ਪ੍ਰਾਣਾਂ ਪ੍ਰਯੰਤ ਪੂਜਾ ਕਰੇ, ਆਪਾ ਵਾਰੇ, ਅਪਣੱਤ ਛੱਡੇ। ਰਵਤੁ ਰਹੈ = ਮਿਲਿਆ ਰਹਿੰਦਾ ਹੈ ॥੩॥
SikhNet (Spanish)El humilde sirviente que dedica y ofrece su vida de esta forma, permanece absorbido en su Señor y Maestro. (3)
ਕਹਦੇ ਕਹਹਿ. ਕਹੇ ਕਹਿ ਜਾਵਹਿ; ਤੁਮ ਸਰਿ. ਅਵਰੁ ਨ ਕੋਈ ॥
kahade kaheh. kahe keh jaaveh; tum sar. avar na koee |
Sant Singh KhalsaThe speakers speak and speak and speak, and then they depart. There is no other to compare to You.
Manmohan SinghThe uttereres utter Thy praises and by uttering and uttering they depart, Equal to Thee, there is not another.
Manmohan Singh (Punjabi)ਕਹਿਣ ਵਾਲੇ ਤੇਰਾ ਜੱਸ ਕਹਿਦੇ ਹਨ ਅਤੇ ਕਹਿੰਦੇ ਕਹਿੰਦੇ ਟੁਰ ਜਾਂਦੇ ਹਨ। ਤੇਰੇ ਬਰਾਬਰ ਦਾ ਹੋਰ ਕੋਈ ਨਹੀਂ।
Fareedkot Teekaਜੋ ਧਾਰਨਾ ਤੇ ਬਿਨਾ ਬੇਦ ਸਾਸਤ੍ਰਾਂ ਕੋ ਕਥਨੁ ਕਰਤੇ ਹੈਂ, ਸੋ ਕਹ ਕਹ ਕਰ ਚਲੇ ਜਾਤੇ ਹੈਂ, ਤੇਰੇ (ਸਰਿ) ਬਰਾਬਰ ਕੋਈ ਨਹੀਂ॥
Prof. Sahib Singh(ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਹੋਰ ਉੱਦਮ) ਦੱਸਣ ਵਾਲੇ ਬੰਦੇ ਜੋ ਜੋ ਭੀ ਹੋਰ ਹੋਰ ਉੱਦਮ ਦੱਸਦੇ ਹਨ, ਉਹ ਦੱਸ ਦੱਸ ਕੇ ਆਪਣਾ ਜੀਵਨ-ਸਮਾ ਵਿਅਰਥ ਗਵਾ ਜਾਂਦੇ ਹਨ (ਕਿਉਂਕਿ) ਹੇ ਪ੍ਰਭੂ! ਤੇਰੇ ਸਿਮਰਨ ਵਰਗਾ ਹੋਰ ਕੋਈ ਉੱਦਮ ਨਹੀਂ ਹੈ।ਪਦ ਅਰਥ ਕਹਦੇ = ਕਹਿਣ ਵਾਲੇ, (ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਹੋਰ ਉੱਦਮ) ਦੱਸਣ ਵਾਲੇ। ਕਹੇ ਕਹਿ = ਕਹਿ ਕਹਿ, ਦੱਸ ਦੱਸ ਕੇ। ਜਾਵਹਿ = ਚਲੇ ਜਾਂਦੇ ਹਨ, ਵਿਅਰਥ ਸਮਾ ਗਵਾ ਜਾਂਦੇ ਹਨ। ਤੁਮ ਸਰਿ = ਤੇਰੇ ਬਰਾਬਰ, ਤੇਰੇ ਸਿਮਰਨ ਦੇ ਨਾਲ ਦਾ। ਅਵਰੁ = ਹੋਰ ਉੱਦਮ।
SikhNet (Spanish)Muchos hablan, hablan y hablan, y después parten, pero no hay nadie con quien compararte.
ਭਗਤਿ ਹੀਣੁ ਨਾਨਕੁ ਜਨੁ ਜੰਪੈ; ਹਉ ਸਾਲਾਹੀ ਸਚਾ ਸੋਈ ॥੪॥੧॥
bhagat heen naanak jan janpai; hau saalaahee sachaa soee |4|1|
Sant Singh KhalsaServant Nanak, lacking devotion, humbly prays: may I sing the Praises of the True Lord. ||4||1||
Manmohan SinghDevotionless slave Nanak prays that I may sing the praises of that True Lord.
Manmohan Singh (Punjabi)ਭਗਤੀ-ਰਹਿਤ ਗੋਲ ਨਾਨਕ ਬਿਨੈ ਕਰਦਾ ਹੈ ਕਿ ਮੈਂ ਉਸ ਸੱਚੇ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਰਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੁ ਭਗਤੀ ਤੇ (ਹੀਣੁ) ਰਹਤ ਹੂਆ ਹੂਆ (ਜੰਪੈ) ਕਹਤਾ ਹਾਂ, ਹੇ ਹਰੀ! ਜੋ ਤੇਰਾ ਸਚਾ ਨਾਮ ਹੈ ਮੈਂ ਸੋਈ ਸਲਾਹਣਾ ਕਰਾਂ॥੪॥੧॥☬ਏਕ ਸਮੇਂ ਸ੍ਰੀ ਗੁਰੂ ਜੀ ਕੇ ਦਰਸਨ ਕੋ ਸੰਗਤ ਕਰਤਾਰ ਪੁਰ ਮੇਂ ਆਈ। ਦਰਸਨ ਪਾਇ ਬਹੁਤ ਪ੍ਰਸੰਨ ਹੋਈ। ਤਿਨੋਂ ਮੇਂ ਏਕ ਗੋਬਿੰਦ ਲੋਕ ਸਭ ਸੰਗਤ ਕੇ ਅਨੁਸਾਰ ਪ੍ਰਸ੍ਨ ਕਰਤਾ ਭਇਆ ਕਿ ਬਹੁਤ ਲੋਕ ਬਹੁਤ ਤਰਾਂ ਗ੍ਯਾਨ ਧ੍ਯਾਨ ਕਹਤੇ ਹੈਂ, ਆਪ ਕ੍ਰਿਪਾ ਕਰ ਕਹੋ ਜਿਸਮੇਂ ਹਮਾਰਾ ਨਿਸਚਾ ਹੋ। ਯਾਂ ਤੇ ਜੀਵ ਮਨ ਕੇ ਪ੍ਰਥਾਇ ਕਰ ਗੁਰੂ ਜੀ ਸਭ ਕੋ ਸਾਂਝਾ ਉਪਦੇਸ਼ ਕਰਤੇ ਹੈਂ:
Prof. Sahib Singh(ਭਾਵੇਂ) ਨਾਨਕ (ਤੇਰਾ) ਦਾਸ ਭਗਤੀ ਤੋਂ ਸੱਖਣਾ (ਹੀ ਹੈ ਫਿਰ ਭੀ ਇਹ ਇਹੀ) ਬੇਨਤੀ ਕਰਦਾ ਹੈ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਦਾ ਸਿਫ਼ਤਿ-ਸਾਲਾਹ ਕਰਦਾ ਰਹਾਂ ॥੪॥੧॥ਪਦ ਅਰਥ ਜੰਪੈ = ਬੇਨਤੀ ਕਰਦਾ ਹੈ। ਹਉ = ਮੈਂ। ਸਾਲਾਹੀ = ਸਿਫ਼ਤਿ-ਸਾਲਾਹ ਕਰਾਂ ॥੪॥੧॥
* ਨੋਟ: ਇਸ ਸ਼ਬਦ ਵਿਚ ਦੋ ਅਲੰਕਾਰ ਦਿੱਤੇ ਹੋਏ ਹਨ: ਦੁੱਧ ਰਿੜਕਣ ਦਾ ਅਤੇ ਮੂਰਤੀ ਨੂੰ ਪੂਜਣ ਦਾ। ਭਾਂਡਾ ਧੋ ਮਾਂਜ ਕੇ ਉਸ ਵਿਚ ਦੁੱਧ ਪਾਈਦਾ ਹੈ ਤੇ ਜਾਗ ਲਾਈਦੀ ਹੈ। ਨੇਤ੍ਰੇ ਦੀਆਂ ਈਟੀਆਂ ਹੱਥ ਵਿਚ ਫੜ ਕੇ ਦੁੱਧ ਭਾਂਡੇ ਵਿਚ ਰਿੜਕੀਦਾ ਹੈ ਤੇ ਮੱਖਣ ਕੱਢੀਦਾ ਹੈ। ਠਾਕਰਾਂ ਦੀ ਮੂਰਤੀ ਨੂੰ ਡੱਬੇ ਵਿਚ ਪਾ ਕੇ ਰੱਖੀਦਾ ਹੈ, ਇਸ਼ਨਾਨ ਕਰਾਈਦਾ ਹੈ, ਫੁੱਲ ਪੱਤਰ ਆਦਿਕ ਭੇਟਾ ਕਰ ਕੇ ਪੂਜਾ ਕਰੀਦੀ ਹੈ।
SikhNet (Spanish)El Sirviente Nanak, invadido de gran Devoción, humildemente pide poder entonar Tus Alabanzas, oh Señor Verdadero. (4-1)