ੴ

ਸਿੱਖਬਾਣੀ · SikhBani

ਅੰਤਰਿ ਵਸੈ ਨ ਬਾਹਰਿ ਜਾਇ ॥

antar vasai na baahar jaae
Guru Nanak Dev Ji ਗੁਰੂ ਨਾਨਕ ਦੇਵ ਜੀ · Raag Soohee · Ang 728 · 12 lines
Translations

ਸੂਹੀ ਮਹਲਾ ੧ ਘਰੁ ੨ ॥

soohee mahalaa 1 ghar 2 |

Sant Singh KhalsaSoohee, First Mehl, Second House:
Manmohan SinghSuhi 1st Guru.
Manmohan Singh (Punjabi)ਸੂਹੀ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Suji, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ, ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਅੰਤਰਿ ਵਸੈ; ਨ ਬਾਹਰਿ ਜਾਇ ॥

antar vasai; na baahar jaae |

Sant Singh KhalsaDeep within the self, the Lord abides; do not go outside looking for Him.
Manmohan SinghThe Lord abidest within the mind. Wander thou not abroad.
Manmohan Singh (Punjabi)ਸਾਹਿਬ ਚਿੱਤ ਅੰਦਰ ਵਸਦਾ ਹੈ। ਤੂੰ ਬਾਹਰਵਾਰ ਨਾਂ ਭਟਕ।
Fareedkot Teekaਹੇ ਮਨ! ਪਰਮੇਸਰ ਅੰਦਰ ਹੀ ਵਸਤਾ ਹੈ, ਬਾਹਰ ਤਿਸ ਕੋ ਢੂੰਢਣੇ ਵਾਸਤੇ ਨ (ਜਾਇ)॥
Prof. Sahib Singh(ਸੇਵਕ ਉਹ ਹੈ ਜਿਸ ਦਾ ਮਨ) ਦੁਨੀਆ ਦੇ ਰਸਾਂ ਪਦਾਰਥਾਂ ਵਲ ਨਹੀਂ ਦੌੜਦਾ, ਤੇ ਆਪਣੇ ਅੰਤਰ ਆਤਮੇ ਹੀ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ;

ਪਦ ਅਰਥ ਅੰਤਰਿ = ਅੰਤਰ ਆਤਮੇ। ਵਸੈ = ਟਿਕਿਆ ਰਹਿੰਦਾ ਹੈ। ਬਾਹਰਿ = ਦੁਨੀਆ ਦੇ ਰਸਾਂ ਪਦਾਰਥਾਂ ਵਲ।

SikhNet (Spanish)El Señor habita en lo profundo de tu ser, aunque lo busques afuera y lejos,

ਅੰਮ੍ਰਿਤੁ ਛੋਡਿ; ਕਾਹੇ ਬਿਖੁ ਖਾਇ ॥੧॥

amrit chhodd; kaahe bikh khaae |1|

Sant Singh KhalsaYou have renounced the Ambrosial Nectar - why are you eating poison? ||1||
Manmohan SinghForsaking Nectar, why eatest thou poison?
Manmohan Singh (Punjabi)ਸੁਧਾਰਸ ਨੂੰ ਛੱਡ ਕੇ ਤੂੰ ਕਿਉਂ ਜ਼ਹਿਰ ਨੂੰ ਖਾਂਦਾ ਹੈਂ?
Fareedkot Teekaਅੰਮ੍ਰਿਤ ਕੋ ਛੋਡ ਕਰ ਕੇ ਵਿਖੇ ਰੂਪ ਜਹਿਰ ਕਿਉਂ ਖਾਤਾ ਹੈਂ॥੧॥
Prof. Sahib Singhਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਕੇ ਉਹ ਵਿਸ਼ਿਆਂ ਦਾ ਜ਼ਹਿਰ ਨਹੀਂ ਖਾਂਦਾ ॥੧॥

ਪਦ ਅਰਥ ਛੋਡਿ = ਛੱਡ ਕੇ। ਚਾਹੇ = ਕਿਉਂ? ਬਿਖੁ = ਜ਼ਹਿਰ, ਚਸਕਿਆਂ-ਰੂਪ ਜ਼ਹਿਰ ॥੧॥

SikhNet (Spanish)olvidando el Néctar Ambrosial y lamiendo el veneno.(1)

ਐਸਾ ਗਿਆਨੁ; ਜਪਹੁ ਮਨ ਮੇਰੇ ॥

aisaa giaan; japahu man mere |

Sant Singh KhalsaMeditate on such spiritual wisdom, O my mind,
Manmohan SinghEmbrace such gnosis, O my soul,
Manmohan Singh (Punjabi)ਹੇ ਮੇਰੀ ਜਿੰਦੜੀਏ! ਇਹੋ ਜਿਹੀ ਰੱਬੀ ਵੀਚਾਰ ਧਾਰਨ ਕਰ,
Fareedkot Teekaਹੇ ਮੇਰੇ ਪਿਆਰੇ! ਐਸਾ (ਗਿਆਨੁ) ਜਾਨ ਕਰ ਤੁਮ ਹਰੀ ਕੋ ਜਪਹੁ॥
Prof. Sahib Singhਹੇ ਮਨ! ਪਰਮਾਤਮਾ ਨਾਲ ਅਜੇਹੀ ਡੂੰਘੀ ਸਾਂਝ ਪੱਕੀ ਕਰ,

ਪਦ ਅਰਥ ਗਿਆਨੁ = ਡੂੰਘੀ ਸਾਂਝ, ਸੂਝ। ਜਪਹੁ = ਮੁੜ ਮੁੜ ਚੇਤੇ ਰੱਖੋ।

SikhNet (Spanish)Medita en esta Sabiduría, oh mi mente

ਹੋਵਹੁ ਚਾਕਰ; ਸਾਚੇ ਕੇਰੇ ॥੧॥ ਰਹਾਉ ॥

hovahu chaakar; saache kere |1| rahaau |

Sant Singh Khalsaand become the slave of the True Lord. ||1||Pause||
Manmohan Singhthat thou mayest become the True Lord's slave. Pause.
Manmohan Singh (Punjabi)ਤਾਂ ਜੋ ਤੂੰ ਸੱਚੇ ਸਾਹਿਬ ਦਾ ਗੋਲਾ ਹੋ ਜਾਵੇ। ਠਹਿਰਾਉ।
Fareedkot Teekaਪੁਨਾ ਸਚੇ ਪਰਮੇਸਰ ਕੇ ਹੀ ਚਾਕਰ ਹੋਵੋ॥੧॥ ਰਹਾਉ ॥
Prof. Sahib Singh(ਜਿਸ ਦੀ ਬਰਕਤਿ ਨਾਲ) ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ (ਸੱਚਾ) ਸੇਵਕ ਬਣ ਸਕੇਂ ॥੧॥ ਰਹਾਉ ॥

ਪਦ ਅਰਥ ਹੋਵਹੁ = ਹੋ ਸਕੋ, ਬਣ ਸਕੋ। ਕੇਰੇ = ਦੇ ॥੧॥ ਰਹਾਉ ॥

SikhNet (Spanish)para que te vuelvas Esclavo del Verdadero Señor. (1-Pausa)

ਗਿਆਨੁ ਧਿਆਨੁ; ਸਭੁ ਕੋਈ ਰਵੈ ॥

giaan dhiaan; sabh koee ravai |

Sant Singh KhalsaEveryone speaks of wisdom and meditation;
Manmohan SinghEvery one speaks of gnosis and meditation,
Manmohan Singh (Punjabi)ਹਰ ਕੋਈ ਬ੍ਰਹਿਮਬੋਧ ਤੇ ਬੰਦਗੀ ਦੀਆਂ ਗੱਲਾਂ ਕਰਦਾ ਹੈ,
Fareedkot Teekaਗਿਆਨ ਔ ਧਿਆਨ ਕੀਆਂ ਬਾਤਾਂ ਤੋ ਸਭ ਕੋਈ (ਰਵੈ) ਉਚਾਰਤਾ ਹੈ॥
Prof. Sahib Singhਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਕਿ ਮੈਨੂੰ ਗਿਆਨ ਪ੍ਰਾਪਤ ਹੋ ਗਿਆ ਹੈ, ਮੇਰੀ ਸੁਰਤ ਜੁੜੀ ਹੋਈ ਹੈ,

ਪਦ ਅਰਥ ਗਿਆਨੁ = ਆਤਮਕ ਵਿੱਦਿਆ ਦੀ ਸੂਝ। ਧਿਆਨੁ = ਸੁਰਤ ਜੋੜਨੀ, ਮਨ ਇਕਾਗਰ ਕਰਨਾ। ਰਵੈ = ਜ਼ਬਾਨੀ ਜ਼ਬਾਨੀ ਆਖਦਾ ਹੈ।

SikhNet (Spanish)Muchos hablan de la sabiduría y del conocimiento,

ਬਾਂਧਨਿ ਬਾਂਧਿਆ; ਸਭੁ ਜਗੁ ਭਵੈ ॥੨॥

baandhan baandhiaa; sabh jag bhavai |2|

Sant Singh Khalsabut bound in bondage, the whole world is wandering around in confusion. ||2||
Manmohan Singhbut bound with the bonds, the whole world wanders about.
Manmohan Singh (Punjabi)ਪ੍ਰੰਤੂ ਬੰਧਨਾਂ ਨਾਲ ਜਕੜਿਆ ਹੋਇਆ ਸਾਰਾ ਸੰਸਾਰ ਭਟਕਦਾ ਫਿਰਦਾ ਹੈ।
Fareedkot Teekaਬਿਨਾਂ ਧਾਰਨਾ ਤੇ ਵਾਸ਼ਨਾ ਰੂਪ ਰੱਸੀ ਕਰ ਕੇ ਬੱਧਾ ਹੋਇਆ ਸਾਰਾ (ਜਗੁ) ਫਿਰਤਾ ਹੈ। ਭਾਵ ਜੋ ਸੁਭ ਵਾਸ਼ਨਾ ਹੂਈ ਤੌ ਸ੍ਵਰਗਾਦਿਕੋਂ ਮੇਂ ਜੌ ਅਸੁਭ ਹੂਈ ਤੌ ਅਧੋਗਤੀ ਕੋ ਪ੍ਰਾਪਤਿ ਹੋਤਾ ਹੈ॥੨॥
Prof. Sahib Singhਪਰ (ਵੇਖਣ ਵਿਚ ਇਹ ਆਉਂਦਾ ਹੈ ਕਿ) ਸਾਰਾ ਜਗਤ ਮਾਇਆ ਦੇ ਮੋਹ ਦੀ ਫਾਹੀ ਵਿਚ ਬੱਝਾ ਹੋਇਆ ਭਟਕ ਰਿਹਾ ਹੈ (ਜ਼ਬਾਨੀ ਆਖਿਆਂ ਪ੍ਰਭੂ ਦਾ ਸੇਵਕ ਬਣ ਨਹੀਂ ਸਕੀਦਾ) ॥੨॥

ਪਦ ਅਰਥ ਬਾਂਧਨਿ = ਬੰਧਨ ਵਿਚ, ਫਾਹੀ ਵਿਚ। ਸਭੁ ਜਗੁ = ਸਾਰਾ ਸੰਸਾਰ। ਭਵੈ = ਭਟਕਦਾ ਹੈ ॥੨॥

SikhNet (Spanish)pero atados a las amarras del deseo, el mundo entero bate sus alas en vano, en total confusión. (2)

ਸੇਵਾ ਕਰੇ; ਸੁ ਚਾਕਰੁ ਹੋਇ ॥

sevaa kare; su chaakar hoe |

Sant Singh KhalsaOne who serves the Lord is His servant.
Manmohan SinghHe, who performs the Lord's service, becomes a servant of His.
Manmohan Singh (Punjabi)ਜੇ ਉਸ ਦੀ ਟਹਿਲ ਕਮਾਉਂਦਾ ਹੈ, ਉਹ ਉਸ ਦਾ ਸੇਵਕ ਬਣ ਜਾਂਦਾ ਹੈ।
Fareedkot Teekaਜੋ ਵਾਹਿਗੁਰੂ ਕੀ ਸੇਵਾ ਕਰਤਾ ਹੈ, ਉਸ ਕਾ ਨਾਮ ਚਾਕਰ ਹੋਤਾ ਹੈ॥☬ਜੇ ਕਹੇ ਓਹ ਵਾਹਿਗੁਰੂ ਕਹਾਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜੋ ਮਨੁੱਖ (ਮਨ ਨੂੰ ਬਾਹਰ ਭਟਕਣੋਂ ਹਟਾ ਕੇ ਪ੍ਰਭੂ ਦਾ) ਸਿਮਰਨ ਕਰਦਾ ਹੈ ਉਹੀ (ਪ੍ਰਭੂ ਦਾ) ਸੇਵਕ ਬਣਦਾ ਹੈ,

ਪਦ ਅਰਥ ਸੁ = ਉਹ ਮਨੁੱਖ।

SikhNet (Spanish)Quien sirve sólo a su Señor es Su sirviente,

ਜਲਿ ਥਲਿ ਮਹੀਅਲਿ; ਰਵਿ ਰਹਿਆ ਸੋਇ ॥੩॥

jal thal maheeal; rav rahiaa soe |3|

Sant Singh KhalsaThe Lord is pervading and permeating the water, the land, and the sky. ||3||
Manmohan SinghHe the Lord is pervading the water, dry land and firmament.
Manmohan Singh (Punjabi)ਉਹ ਸਾਹਿਬ ਪਾਣੀ ਸੁੱਕੀ ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teeka(ਜਲਿ ਥਲਿ) ਜਲ ਕੇ ਅਸਥਾਨ ਮੇਂ, ਭਾਵ ਪਤਾਲੋਂ ਮੇਂ, (ਮਹੀ) ਪ੍ਰਿਥਵੀ ਮੇਂ (ਅਲਿ) ਅਕਾਸ ਮੇਂ (ਸੋਇ) ਓਹੁ ਵਿਆਪ ਰਿਹਾ ਹੈ॥੩॥
Prof. Sahib Singhਉਸ ਸੇਵਕ ਨੂੰ ਪ੍ਰਭੂ ਜਲ ਵਿਚ ਧਰਤੀ ਦੇ ਅੰਦਰ ਆਕਾਸ਼ ਵਿਚ ਹਰ ਥਾਂ ਵਿਆਪਕ ਦਿੱਸਦਾ ਹੈ ॥੩॥

ਪਦ ਅਰਥ ਥਲਿ = ਧਰਤੀ ਦੇ ਅੰਦਰ। ਮਹੀਅਲਿ = ਮਹੀਤਲਿ, ਧਰਤੀ ਦੇ ਤਲ ਉਤੇ, ਧਰਤੀ ਦੇ ਉਪਰਲੇ ਪੁਲਾੜ ਵਿਚ। ਸੋਇ = ਉਹੀ ਪ੍ਰਭੂ ॥੩॥

SikhNet (Spanish)el Señor compenetra las aguas, la tierra y los cielos. (3)

ਹਮ ਨਹੀ ਚੰਗੇ; ਬੁਰਾ ਨਹੀ ਕੋਇ ॥

ham nahee change; buraa nahee koe |

Sant Singh KhalsaI am not good; no one is bad.
Manmohan SinghI am not good and no one is bad.
Manmohan Singh (Punjabi)ਮੈਂ ਭਲਾ ਨਹੀਂ, ਅਤੇ ਕੋਈ ਜਣਾ ਭੀ ਮੰਦਾ ਨਹੀਂ।
Fareedkot Teekaਜੌ ਤੁਮ ਐਸੀ ਧਾਰਣਾ ਧਾਰ ਲੇਵੋ ਕਿ ਹਮ ਤੋ ਚੰਗੇ ਨਹੀਂ ਔ ਇਸ ਸੰਸਾਰ ਮੇਂ ਬੁਰਾ ਭੀ ਕੋਈ ਨਹੀਂ ਸਭ ਗੁਬਿੰਦ ਰੂਪ ਹੈਂ॥
Prof. Sahib Singhਜੋ ਮਨੁੱਖ (ਹਉਮੈ ਦਾ ਤਿਆਗ ਕਰਦਾ ਹੈ ਤੇ) ਸਮਝਦਾ ਹੈ ਕਿ ਮੈਂ ਹੋਰਨਾਂ ਨਾਲੋਂ ਚੰਗਾ ਨਹੀਂ ਤੇ ਕੋਈ ਮੈਥੋਂ ਮਾੜਾ ਨਹੀਂ,
SikhNet (Spanish)No soy Bueno y nadie es malo,

ਪ੍ਰਣਵਤਿ ਨਾਨਕੁ; ਤਾਰੇ ਸੋਇ ॥੪॥੧॥੨॥

pranavat naanak; taare soe |4|1|2|

Sant Singh KhalsaPrays Nanak, He alone saves us! ||4||1||2||
Manmohan SinghPrays Nanak, He the Lord alone, is the mortal's Saviour.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਕੇਵਲ ਉਹ ਸੁਆਮੀ ਹੀ ਪ੍ਰਾਣੀ ਦਾ ਪਾਰ ਉਤਾਰਾ ਕਰਨ ਵਾਲਾ ਹੈ।
Fareedkot Teekaਗੁਰੂ ਜੀ ਕਹਤੇ ਹੈਂ: ਤੌ (ਸੋਇ) ਓਹ ਵਾਹਿਗੁਰੂ ਤੁਮ ਕੋ ਸੰਸਾਰ ਸਾਗਰ ਸੇ ਤਾਰੇਗਾ॥੪॥੧॥੨॥☬ਪਛਮ ਦਿਸਾ ਖੁਰਮੇਂ ਸ਼ਹਿਰ ਮੇਂ ਮਰਦਾਨਾ ਮਿਰਤ ਹੂਆ। ਗੁਰੂ ਜੀ ਤਿਸ ਕੇ ਬੇਟੇ ਸਜਾਦੇ ਕੋ ਨਾਲ ਲੈ ਕੇ ਮਰਦਾਨੇ ਕੀ ਸਮਾਧ ਦਿਖਾਉਣੇ ਵਾਸਤੇ ਚਲੇ। ਰਸਤੇ ਮੇਂ ਮੁਲਤਾਨ ਤੇ ਨਜੀਕ ਦੁਲੰਭੇ ਸ਼ਹਿਰ ਮੇਂ ਸੱਜਣ ਠਗ ਸਾਧੂ ਕਾ ਭੇਖ ਧਾਰ ਕਰ ਰਹਿਤਾ ਥਾ। ਔ ਧਰਮਸਾਲ ਮੇਂ ਜੋ ਮੁਸਾਫਰ ਆਵੇ ਤਿਸ ਕੋ ਮਾਰ ਦੇਤਾ ਥਾ। ਦੁਲੰਭੇ ਸੇ ਬਾਹਰ ਡੇਰਾ ਕੀਆ ਔਰ ਸਹਜਾਦੇ ਨੇ ਕਹਾ, 'ਗੁਰੂ ਜੀ ਮੈਨੂੰ ਭੁਖ ਲਗੀ ਹੈ, ਜੋ ਹੁਕਮ ਹੋ ਤੋ ਮੈਂ ਸ਼ਹਿਰ ਸੇ ਕੁਛ ਖਾਇ ਆਊਂ'। ਤਬ ਗੁਰੂ ਜੀ ਨੇ ਕਹਾ, 'ਜਾਓ'। ਤੋ ਸਜਾਦਾ ਉਸੀ ਧਰਮਸਾਲ ਮੇਂ ਗਿਆ। ਅਗੇ ਸਜਣ ਨੇ ਇਕ ਅੰਦਰ ਦੇ ਕੇ ਜੰਦਰਾ ਲਾਇ ਦੀਆ। ਇਧਰ ਗੁਰੂ ਜੀ ਨੇ ਭਾਈ ਬਾਲੇ ਕੋ ਕਹਾ: ਹੇ ਭਾਈ ਬਾਲਾ! ਸਜਾਦਾ ਤਾਂ ਫਸ ਗਿਆ। ਭਾਈ ਬਾਲੇ ਨੇ ਕਿਹਾ, 'ਗੁਰੂ ਜੀ ਛੁਡਾਵੋ'। ਜਬ ਗੁਰੂ ਜੀ ਗਏ ਤੋ ਸਜਣ ਕੋ ਪੁਛਿਆ, ਉਸ ਨੇ ਕਹਾ: ਏਥੇ ਕੋਈ ਨਹੀਂ ਆਇਆ। ਤਾਂ ਗੁਰੂ ਜੀ ਨੇ ਸਹਿਜਾਦੇ ਕਾ ਨਾਮ ਪੁਕਾਰਿਆ ਤੇ ਅੰਦਰੋਂ ਬੋਲਿਆ, ਹੇ ਗੁਰੂ ਜੀ! ਮੈਂ ਬਧਾ ਹੋਇਆ ਹਾਂ। ਤਾਂ ਗੁਰੂ ਜੀ ਨੇ ਅੰਦਰੋਂ ਨਿਕਾਲ ਕਰ ਮੁਸ਼ਕਾਂ ਖੁਲਾਈਆਂ। ਤਦ ਸਜਣ ਚਰਨਾਂ ਪਰ ਡਿਗਾ ਅਰ ਬੇਨਤੀ ਕਰਨ ਲਗਾ ਕਿ ਗੁਰੂ ਜੀ ਮੇਰੇ ਪਿਛਲੇ ਪਾਪ ਬਖਸੋ। ਉਸ ਨੇ ਪਿਛਲੇ ਪਾਪ ਸਭ ਕਹ ਦੀਏ। ਉਸ ਕੋ ਗੁਰੂ ਜੀ ਉਪਦੇਸ਼ ਕਰਤੇ ਭਏ:
Prof. Sahib Singhਨਾਨਕ ਬੇਨਤੀ ਕਰਦਾ ਹੈ- ਅਜੇਹੇ ਸੇਵਕ ਨੂੰ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘਾ ਲੈਂਦਾ ਹੈ ॥੪॥੧॥੨॥

ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ। ਸੋਇ = ਉਹ ਪਰਮਾਤਮਾ ॥੪॥੧॥੨॥

* ਨੋਟ: ਅਖ਼ੀਰਲੇ ਅੰਕਾਂ ਵਿਚੋਂ ਅੰਕ ੧ ਦੱਸਦਾ ਹੈ ਕਿ 'ਘਰੁ ੨' ਦਾ ਇਹ ਪਹਿਲਾ ਸ਼ਬਦ ਹੈ।

SikhNet (Spanish)reza Nanak, sólo Él nos salva.(4-1-2)
Answers quote the Granth verbatim with Ang citations. AI commentary is not Gurbani and not a religious ruling.