ੴ

ਸਿੱਖਬਾਣੀ · SikhBani

ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥

kujaa aamad kujaa rafatee kujaa me ravee
Bhagat Namdev Ji ਭਗਤ ਨਾਮਦੇਵ ਜੀ · Raag Tilang · Ang 727 · 10 lines
Translations

ਹਲੇ ਯਾਰਾਂ ਹਲੇ ਯਾਰਾਂ; ਖੁਸਿਖਬਰੀ ॥

hale yaaraan hale yaaraan; khusikhabaree |

Sant Singh KhalsaHello, my friend, hello my friend. Is there any good news?
Manmohan SinghHallo! my friend, Hallo my friend, what glad tidings bringest thou?
Manmohan Singh (Punjabi)ਹੇ! ਮੇਰੇ ਮਿੱਤਰ, ਹੇ ਮੇਰੇ ਮਿੱਤਰ! ਤੂੰ ਕੀ ਸੁਖ ਸੁਨੇਹਾ ਲਿਆਇਆ ਹੈ?
Fareedkot Teekaਮੁਗਲ ਸਰੂਪ ਹਰੀ ਕਹੇ: ਤੁਰ ਯਾਰ ਤੁਰ ਯਾਰ ਛੇਤੀ, ਵਾ ਨਾਮਦੇਵ ਜੀ ਕਹੇ: ਅਰੇ ਮੇਰੇ ਮਨ ਤਨ ਸੇ ਯਾਰਾ ਖੁਸ਼ੀ ਕੀ (ਖਬਰੀ) ਖਬਰ ਦੇਹੁ ਰਾਜੀ ਹੈਂ, ਤੌ ਹਰੀ ਕਹੇ: ਮੈਂ ਤੈਨੂੰ ਵਗਾਰੀ ਫੜਿਆ ਹੈ ਅਰ ਤੂੰ ਖੁਸ਼ਖਬਰੀ ਪੂਛਤਾ ਹੈਂ॥☬ਤਿਸ ਪਰ ਕਹਤੇ ਹੈਂ:
Prof. Sahib Singhਹੇ ਸੱਜਣ! ਹੇ ਪਿਆਰੇ! ਤੇਰੀ ਸੋਇ ਠੰਢ ਪਾਣ ਵਾਲੀ ਹੈ (ਭਾਵ, ਤੇਰੀਆਂ ਕਥਾਂ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ);

ਪਦ ਅਰਥ ਹਲੇ ਯਾਰਾਂ = ਹੇ ਮਿੱਤਰ! ਹੇ ਸੱਜਣ! ਖੁਸਿ = ਖੁਸ਼ੀ ਦੇਣ ਵਾਲੀ, ਠੰਢ ਪਾਣ ਵਾਲੀ। ਖਬਰੀ = ਤੇਰੀ ਖ਼ਬਰ, ਤੇਰੀ ਸੋਇ {ਜਿਵੇਂ, "ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ"}।

SikhNet (Spanish)Hola Amigo mío, hola Amigo mío, ¿Hay alguna buena noticia?

ਬਲਿ ਬਲਿ ਜਾਂਉ ਹਉ; ਬਲਿ ਬਲਿ ਜਾਂਉ ॥ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥

bal bal jaanau hau; bal bal jaanau | neekee teree bigaaree aale teraa naau |1| rahaau |

Sant Singh KhalsaI am a sacrifice, a devoted sacrifice, a dedicated and devoted sacrifice, to You. Slavery to You is so sublime; Your Name is noble and exalted. ||1||Pause||
Manmohan SinghDevoted, O devoted, devoted, O devoted am I unto Thee. Good is Thine forced labour and exalted is Thy Name. Pause.
Manmohan Singh (Punjabi)ਸਦਕੇ! ਓ ਸਦਕੇ, ਸਦਕੇ, ਓ ਸਦਕੇ! ਮੈਂ ਜਾਂਦਾ ਹਾਂ ਤੇਰੇ ਉਤੋਂ। ਚੰਗੀ ਹੇ ਤੇਰੀ ਵਗਾਰ ਅਤੇ ਸ੍ਰੇਸ਼ਟ ਹੈ ਤੇਰਾ ਨਾਮ। ਠਹਿਰਾਉ।
Fareedkot Teekaਮਨ ਬਚ ਕਰਮ ਕਰ ਕੇ ਮੈਂ ਤੇਰੇ ਗੁਣੋਂ ਔ ਸਰੂਪ ਔ ਬਚਨੋਂ ਪਰ ਸਦਾ ਬਲਿਹਾਰ ਜਾਤਾ ਹੂੰ॥ ਤਾਂ ਤੇ ਇਹ ਤੇਰੀ ਬਿਗਾਰ ਭੀ ਮੈਨੂੰ ਚੰਗੀ ਹੈ। ਤੌ ਹਰੀ ਕਹੇ: ਤੂੰ ਮੇਰਾ ਨਾਮ ਜਾਨਤਾ ਹੈਂ! ਤੌ ਨਾਮ ਦੇਵ ਜੀ ਕਹੈ: ਜਾਨਤਾ ਹੂੰ ਕਿ ਆਲੇ ਬੇਗ ਤੇਰਾ ਨਾਮ ਹੈ, ਭਾਵ ਇਹ ਸੰਸਾਰ ਰੂਪੀ ਘਰ ਕੇ ਪ੍ਰੇਰਨੇ ਵਾਲਾ ਹੈਂ, ਪਰੰਤੂ ਹੇ ਮੇਰੇ ਯਾਰ! ਇਹ ਬਤਾਵੋ॥੧॥ ਰਹਾਉ ॥
Prof. Sahib Singhਮੈਂ ਤੈਥੋਂ ਸਦਾ ਸਦਕੇ ਹਾਂ, ਕੁਰਬਾਨ ਹਾਂ। (ਹੇ ਮਿੱਤਰ!) ਤੇਰਾ ਨਾਮ (ਮੈਨੂੰ) ਸਭ ਤੋਂ ਵਧੀਕ ਪਿਆਰਾ (ਲੱਗਦਾ) ਹੈ, (ਇਸ ਨਾਮ ਦੀ ਬਰਕਤ ਨਾਲ ਹੀ, ਦੁਨੀਆ ਦੀ ਕਿਰਤ ਵਾਲੀ) ਤੇਰੀ ਦਿੱਤੀ ਹੋਈ ਵਿਗਾਰ ਭੀ (ਮੈਨੂੰ) ਮਿੱਠੀ ਲੱਗਦੀ ਹੈ ॥੧॥ ਰਹਾਉ ॥

ਪਦ ਅਰਥ ਬਲਿ ਬਲਿ = ਸਦਕੇ ਜਾਂਦਾ ਹਾਂ। ਹਉ = ਮੈਂ। ਨੀਕੀ = ਸੋਹਣੀ, ਚੰਗੀ, ਪਿਆਰੀ। ਬਿਗਾਰੀ = ਵਿਗਾਰ, ਕਿਸੇ ਹੋਰ ਵਾਸਤੇ ਕੀਤਾ ਹੋਇਆ ਕੰਮ (ਨੋਟ: ਦੁਨੀਆ ਦੇ ਸਾਰੇ ਧੰਧੇ ਅਸੀਂ ਇਸ ਸਰੀਰ ਦੀ ਖ਼ਾਤਰ ਤੇ ਪੁੱਤਰ ਇਸਤ੍ਰੀ ਆਦਿਕ ਸੰਬੰਧੀਆਂ ਦੀ ਖ਼ਾਤਰ ਕਰਦੇ ਹਾਂ; ਪਰ ਸਮਾਂ ਆਉਂਦਾ ਹੈ ਜਦੋਂ ਨਾ ਇਹ ਸਰੀਰ ਸਾਥ ਨਿਬਾਹੁੰਦਾ ਹੈ ਤੇ ਨਾ ਹੀ ਸੰਬੰਧੀ। ਸੋ, ਸਾਰੀ ਉਮਰ ਵਿਗਾਰ ਹੀ ਕਰਦੇ ਰਹਿੰਦੇ ਹਾਂ)। ਤੇਰੀ ਬਿਗਾਰੀ = ਇਹ ਰੋਜ਼ੀ ਆਦਿਕ ਕਮਾਉਣ ਦਾ ਕੰਮ ਜਿਸ ਵਿਚ ਤੂੰ ਅਸਾਨੂੰ ਲਾਇਆ ਹੋਇਆ ਹੈ। ਆਲੇ = ਆਹਲਾ, ਉੱਚਾ, ਵੱਡਾ, ਸਭ ਤੋਂ ਪਿਆਰਾ ॥੧॥ ਰਹਾਉ ॥

SikhNet (Spanish)Ofrezco mi vida en sacrificio, sacrificio en Devoción, un dedicado y Devoto sacrificio, a Ti, la Esclavitud de Ti es Maravillosa, Tu Nombre es Noble y Exaltado. (1-Pausa)

ਕੁਜਾ ਆਮਦ. ਕੁਜਾ ਰਫਤੀ; ਕੁਜਾ ਮੇ ਰਵੀ ॥

kujaa aamad. kujaa rafatee; kujaa me ravee |

Sant Singh KhalsaWhere did you come from? Where have You been? And where are You going?
Manmohan SinghWhere hast Thou come? Where hast Thou been and whither art Thou going?
Manmohan Singh (Punjabi)ਤੂੰ ਕਿਥੋਂ ਆਇਆ ਹੈ? ਤੂੰ ਕਿਥੇ ਗਿਆ ਸਾਂ ਅਤੇ ਕਿਧਰ ਨੂੰ ਜਾਂਦਾ ਹੈ?
Fareedkot Teeka(ਕੁਜਾ ਆਮਦ) ਕਹਾਂ ਸੇ ਆਇਆ ਹੈਂ, (ਕੁਜਾ ਰਫਤੀ) ਕਹਾਂ ਗਿਆ ਥਾ, (ਕੁਜਾ ਮੇ ਰਵੀ) ਕਹਾਂ ਕੋ ਜਾਵੇਂਗਾ?
Prof. Sahib Singh(ਹੇ ਸੱਜਣ!) ਨਾਹ ਤੂੰ ਕਿਤੋਂ ਆਇਆ, ਨਾਹ ਤੂੰ ਕਿਤੇ ਕਦੇ ਗਿਆ ਅਤੇ ਨਾਹ ਤੂੰ ਜਾ ਰਿਹਾ ਹੈਂ (ਭਾਵ, ਤੂੰ ਸਦਾ ਅਟੱਲ ਹੈਂ)

ਪਦ ਅਰਥ ਕੁਜਾ = (ਅਜ਼) ਕੁਜਾ, ਕਿੱਥੋਂ। ਆਮਦ = ਆਮਦੀ, ਤੂੰ ਆਇਆ। ਕੁਜਾ = ਕਿੱਥੇ। ਰਫਤੀ = ਤੂੰ ਗਿਆ ਸੈਂ। ਮੇ ਰਵੀ = ਤੂੰ ਜਾ ਰਿਹਾ ਹੈਂ। ਕੁਜਾ.......ਮੇ ਰਵੀ = ਤੂੰ ਕਿੱਥੋਂ ਆਇਆ? ਤੂੰ ਕਿਥੇ ਗਿਆ? ਤੂੰ ਕਿੱਥੇ ਜਾ ਰਿਹਾ ਹੈਂ? (ਭਾਵ, ਨਾ ਤੂੰ ਕਿਤੋਂ ਆਇਆ, ਨਾ ਤੂੰ ਕਿਤੇ ਕਦੇ ਗਿਆ, ਅਤੇ ਨਾ ਤੂੰ ਕਿਤੇ ਜਾ ਰਿਹਾ ਹੈਂ; ਤੂੰ ਸਦਾ ਅਟੱਲ ਹੈਂ)।

SikhNet (Spanish)¿De donde vienes, dónde has estado y a dónde vas?

ਦ੍ਵਾਰਿਕਾ ਨਗਰੀ; ਰਾਸਿ ਬੁਗੋਈ ॥੧॥

dvaarikaa nagaree; raas bugoee |1|

Sant Singh KhalsaTell me the truth, in the holy city of Dwaarikaa. ||1||
Manmohan SinghTell Thou the truth, in this sacred city of Dwarka.
Manmohan Singh (Punjabi)ਇਹ ਦਵਾਰਕਾ ਦਾ ਸ਼ਹਿਰ ਹੈ। ਤੂੰ ਸੱਚੋ ਸੱਚ ਕਾਹੁ।
Fareedkot Teekaਦ੍ਵਾਰਕਾ ਨਗਰੀ ਮੇਂ (ਰਾਸਿ) ਸਚ (ਬੁਗੋਈ) ਕਹੀਂ ॥੧॥
Prof. Sahib Singhਦੁਆਰਕਾ ਨਗਰੀ ਵਿਚ ਰਾਸ ਭੀ ਤੂੰ ਆਪ ਹੀ ਪਾਂਦਾ ਹੈਂ (ਭਾਵ, ਕਿਸ਼ਨ ਭੀ ਤੂੰ ਆਪ ਹੀ ਹੈਂ) ॥੧॥

ਪਦ ਅਰਥ ਰਾਸਿ = {Skt. रास: A kind of dance practised by Krishna and the cowherds but particularly the gopis or cowherdesses of Vrindavana, ੨. Speech} ਰਾਸਾਂ ਜਿੱਥੇ ਕ੍ਰਿਸ਼ਨ ਜੀ ਨਾਚ ਕਰਦੇ ਤੇ ਗੀਤ ਸੁਣਾਉਂਦੇ ਸਨ। (ਰਾਸਿ ਮੰਡਲੁ ਕੀਨੋ ਆਖਾਰਾ। ਸਗਲੋ ਸਾਜਿ ਰਖਿਓ ਪਾਸਾਰਾ।੧।੨।੪੫। ਸੂਹੀ ਮਹਲਾ ੫) ਬੁਗੋਈ = ਤੂੰ (ਹੀ) ਆਖਦਾ ਹੈਂ ॥੧॥

SikhNet (Spanish)Dime la verdad en la ciudad santa de Dwarika. (1)

ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ ॥

khoob teree pagaree; meetthe tere bol |

Sant Singh KhalsaHow handsome is your turban! And how sweet is your speech.
Manmohan SinghHandsome is Thy turban and sweet is Thy speech.
Manmohan Singh (Punjabi)ਸੁੰਦਰ ਹੈ ਤੇਰੀ ਦਸਤਾਰ ਅਤੇ ਮਿੱਠੀ ਹੈ ਤੇਰੀ ਬੋਲ ਬਾਣੀ।
Fareedkot Teeka(ਖੂਬ) ਸੁੰਦਰ ਤੇਰੀ ਪਗ ਹੈ ਔਰ ਪਰਮ ਮੀਠੇ ਤੇਰੇ ਬਚਨ ਹੈਂ॥
Prof. Sahib Singhਹੇ ਯਾਰ! ਸੋਹਣੀ ਤੇਰੀ ਪੱਗ ਹੈ (ਭਾਵ, ਸੋਹਣਾ ਤੇਰਾ ਸਰੂਪ ਹੈ) ਤੇ ਪਿਆਰੇ ਤੇਰੇ ਬਚਨ ਹਨ,

ਪਦ ਅਰਥ ਖੂਬ = ਸੋਹਣੀ।

SikhNet (Spanish)¿Qué tan Bello es Tu Turbante, y qué tan Dulce es Tu hablar?

ਦ੍ਵਾਰਿਕਾ ਨਗਰੀ; ਕਾਹੇ ਕੇ ਮਗੋਲ ॥੨॥

dvaarikaa nagaree; kaahe ke magol |2|

Sant Singh KhalsaWhy are there Moghals in the holy city of Dwaarikaa? ||2||
Manmohan SinghHow can there be a Mughal in the city of Dwarka?
Manmohan Singh (Punjabi)ਦਵਾਰਕਾ ਦੇ ਸ਼ਹਿਰ ਵਿੱਚ ਮੁਗਲ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਇਸ ਦ੍ਵਾਰਿਕਾ ਨਗਰੀ ਮੇਂ ਮੁਗਲ ਕਹਾਂ ਸੇ ਆਏ, ਤੋ ਹਰੀ ਕਹੇ: ਤੂੰ ਮੇਰੇ ਕੋ ਕਿਆ ਜਾਨਤਾ ਹੈਂ॥੨॥☬ਤਿਸ ਪਰ ਕਹਤੇ ਹੈਂ:
Prof. Sahib Singhਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿਚ ਹੈਂ (ਭਾਵ, ਤੂੰ ਹਰ ਥਾਂ ਹੈਂ) ॥੨॥

ਪਦ ਅਰਥ ਦ੍ਵਾਰਿਕਾ ਨਗਰੀ......ਮਗੋਲ = ਕਾਹੇ ਕੇ ਦ੍ਵਾਰਿਕਾ ਨਗਰੀ, ਕਾਹੇ ਕੇ ਮਗੋਲ; ਕਾਹਦੇ ਲਈ ਦੁਆਰਕਾ ਨਗਰੀ ਵਿਚ ਤੇ ਕਾਹਦੇ ਲਈ ਮੁਗਲ (-ਧਰਮ) ਦੇ ਨਗਰ ਵਿਚ? ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ, ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿੱਚ ਹੈਂ ॥੨॥

SikhNet (Spanish)¿Por qué están los mongoles en la santa ciudad de Dwarika? (2)

ਚੰਦੀਂ ਹਜਾਰ ਆਲਮ; ਏਕਲ ਖਾਨਾਂ ॥

chandanee hajaar aalam; ekal khaanaan |

Sant Singh KhalsaYou alone are the Lord of so many thousands of worlds.
Manmohan SinghThou alone art the Lord of the many thousands of worlds.
Manmohan Singh (Punjabi)ਕੇਵਲ ਤੂੰ ਹੀ ਅਨੇਕਾਂ ਹਜ਼ਾਰਾਂ ਸੰਸਾਰਾਂ ਦਾ ਸੁਆਮੀ ਹੈ।
Fareedkot Teeka(ਚੰਦੀ) ਕਈ ਹਜਾਰ (ਆਲਮ) ਸ੍ਰਿਸ਼ਟੀ ਵਿਚ ਏਕ ਤੈਨੂੰ ਹੀ ਸਰਬ ਕਾ ਅਧਾਰ ਲਖਿਆ ਕਿਆ ਜਾਣਿਆ ਹੈ; ਵਾ (ਏਕਲ) ਏਕ ਤੇਰਾ ਹੀ (ਖਾਨਾਂ) ਘਟ ਹੈ, ਸਾਰੀ ਸ੍ਰਿਸ਼ਟੀ ਮੇਂ ਬਿਆਪਕ ਹੋਕਰੁ ਤੂੰ ਭਾਵ ਬਸ ਰਹਾ ਹੈਂ॥
Prof. Sahib Singh(ਸ੍ਰਿਸ਼ਟੀ ਦੇ) ਕਈ ਹਜ਼ਾਰਾਂ ਮੰਡਲਾਂ ਦਾ ਤੂੰ ਇਕੱਲਾ (ਆਪ ਹੀ) ਮਾਲਕ ਹੈਂ।

ਪਦ ਅਰਥ ਚੰਦੀ ਹਜਾਰ = ਕਈ ਹਜ਼ਾਰਾਂ। ਆਲਮ = ਦੁਨੀਆ। ਏਕਲ = ਇਕੱਲਾ। ਖਾਨਾਂ = ਖਾਨ, ਮਾਲਕ।

SikhNet (Spanish)Tú eres el Único Señor de millones de mundos

ਹਮ ਚਿਨੀ ਪਾਤਿਸਾਹ; ਸਾਂਵਲੇ ਬਰਨਾਂ ॥੩॥

ham chinee paatisaah; saanvale baranaan |3|

Sant Singh KhalsaYou are my Lord King, like the dark-skinned Krishna. ||3||
Manmohan SinghLike-wise is my King of the sable hue.
Manmohan Singh (Punjabi)ਏਸੇ ਤਰ੍ਹਾਂ ਦਾ ਹੀ ਹੈ ਕਾਲੇ ਰੰਗ ਵਾਲਾ ਮੇਰਾ ਸੁਲਤਾਨ।
Fareedkot Teeka(ਹਮ ਚਿਨੀ) ਭੀ ਐਸੇ ਪਾਤਿਸਾਹਿ ਸਾਮ ਸਰੂਪ ਕੇ ਧਾਰਨੇ ਵਾਲੇ, ਭਾਵ ਰਾਮ ਕ੍ਰਿਸਨ ਆਦੀ ਅਵਤਾਰ ਧਾਰਨੇ ਵਾਲੇ ਮੇਰੇ ਸੁਆਮੀ ਆਪ ਹੈਂ॥੩॥
Prof. Sahib Singhਹੇ ਪਾਤਸ਼ਾਹ! ਇਹੋ ਜਿਹਾ ਹੀ ਸਾਉਲੇ ਰੰਗ ਵਾਲਾ ਕ੍ਰਿਸ਼ਨ ਹੈ (ਭਾਵ, ਕ੍ਰਿਸ਼ਨ ਭੀ ਤੂੰ ਆਪ ਹੀ ਹੈਂ) ॥੩॥

ਪਦ ਅਰਥ ਹਮ ਚਿਨੀ = ਇਸੇ ਹੀ ਤਰ੍ਹਾਂ ਦਾ। ਹਮ = ਭੀ। ਚਿਨੀ = ਐਸਾ, ਅਜਿਹਾ। ਸਾਂਵਲੇ ਬਰਨਾਂ = ਸਾਂਵਲੇ ਰੰਗ ਵਾਲਾ, ਕ੍ਰਿਸ਼ਨ ॥੩॥

SikhNet (Spanish)eres mi Señor Dios, como Krishna, el rey de la piel oscura. (3)

ਅਸਪਤਿ ਗਜਪਤਿ; ਨਰਹ ਨਰਿੰਦ ॥

asapat gajapat; narah narind |

Sant Singh KhalsaYou are the Lord of the sun, Lord Indra and Lord Brahma, the King of men.
Manmohan SinghThou art the Lord of horse, (the Sun), the Lord of elephant (Indra) and King of men (Brahma).
Manmohan Singh (Punjabi)ਤੂੰ ਘੋੜਿਆਂ ਦਾ ਸੁਆਮੀ (ਸੂਰਜ), ਹਾਥੀਆਂ ਦਾ ਸੁਆਮੀ (ਇੰਦਰ) ਅਤੇ ਇਨਸਾਨਾਂ ਦਾ ਰਾਜਾ (ਬ੍ਰਹਮਾ) ਹੈ।
Fareedkot Teeka(ਅਸਪਤਿ) ਸਪਤਿ ਮੁਖੀ ਘੋੜੇ ਕਾ ਪਤੀ ਸੂਰਜ ਔ (ਗਜਪਤਿ) ਐਰਾਵਤ ਹਸਤੀ ਕਾ ਸੁਆਮੀ ਇੰਦ੍ਰ ਔ (ਨਰਹ ਨਰਿੰਦ) ਨਰੋਂ ਕਾ ਰਾਜਾ ਸ੍ਵੰਭੂ ਮੁਨਿ ਵਾ ਬ੍ਰਹਮਾ ਜੀ ਜੋ ਸਰਬ ਈਸਰ ਹੈਂ ਤਿਨ ਕਾ ਸਿਰੋਮਣੀ॥
Prof. Sahib Singhਤੂੰ ਆਪ ਹੀ ਸੂਰਜ-ਦੇਵਤਾ ਹੈਂ, ਤੂੰ ਆਪ ਹੀ ਇੰਦ੍ਰ ਹੈਂ, ਤੇ ਤੂੰ ਆਪ ਹੀ ਬ੍ਰਹਮਾ ਹੈਂ,

ਪਦ ਅਰਥ ਅਸਪਤਿ = {अश्वपति = Lord of horses} ਸੂਰਜ ਦੇਵਤਾ। ਗਜਪਤਿ = ਇੰਦ੍ਰ ਦੇਵਤਾ। ਨਰਹ ਮਰਿੰਦ = ਨਰਾਂ ਦਾ ਰਾਜਾ, ਬ੍ਰਹਮਾ।

SikhNet (Spanish)Eres el Señor del sol, Señor Indra, Señor Brahma, el Rey de los hombres,

ਨਾਮੇ ਕੇ ਸ੍ਵਾਮੀ; ਮੀਰ ਮੁਕੰਦ ॥੪॥੨॥੩॥

naame ke svaamee; meer mukand |4|2|3|

Sant Singh KhalsaYou are the Lord and Master of Naam Dayv, the King, the Liberator of all. ||4||2||3||
Manmohan SinghThou art the Lord of Nama, the sovereign of all and the Giver of salvation.
Manmohan Singh (Punjabi)ਤੂੰ ਨਾਮੇ ਦਾ ਸਾਹਿਬ, ਸਾਰਿਆਂ ਦਾ ਪਾਤਿਸ਼ਾਹ ਅਤੇ ਮੁਕਤੀ ਦੇਣ ਵਾਲਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਹੇ ਮੇਰੇ ਸੁਆਮੀ! (ਮੁਕੰਦ) ਮੁਕਤ ਦੇਨੇ ਵਾਲਾ ਤੂੰ ਸਰਬ ਕਾ (ਮੀਰ) ਪਾਤਿਸਾਹੁ ਹੈਂ॥☬ਜਬ ਐਸੇ ਨਾਮਦੇਵ ਜੀ ਨੇ ਉਸਤਤੀ ਰੂਪ ਸਬਦ ਉਚਾਰਨ ਕੀਆ ਤਬ ਮਹਾਰਾਜ ਨੇ ਊਹਾਂ ਪ੍ਰਤਖ੍ਯ ਚਤਰੁ ਭੁਜ ਸਰੂਪ ਹੋ ਕਰ ਦਰਸਨ ਦੀਆ॥੪॥੨॥੩॥
Prof. Sahib Singhਹੇ ਨਾਮਦੇਵ ਦੇ ਖਸਮ ਪ੍ਰਭੂ! ਤੂੰ ਆਪ ਹੀ ਮੀਰ ਹੈਂ ਤੂੰ ਆਪ ਹੀ ਕ੍ਰਿਸ਼ਨ ਹੈਂ ॥੪॥੨॥੩॥

ਪਦ ਅਰਥ ਮੁਕੰਦ = {Skt. मुकुंद = मुकुं दाति इति} ਮੁਕਤੀ ਦੇਣ ਵਾਲਾ, ਵਿਸ਼ਨੂੰ ਤੇ ਕ੍ਰਿਸ਼ਨ ਜੀ ਦਾ ਨਾਮ ਹੈ ॥੪॥੨॥੩॥

* ਭਾਵ: ਪਰਮਾਤਮਾ ਸਦਾ ਅਟੱਲ ਹੈ, ਅਤੇ ਹਰ ਥਾਂ ਮੌਜੂਦ ਹੈ। * ਨੋਟ: ਅੰਕ ੪ ਦਾ ਭਾਵ ਇਹ ਹੈ ਕਿ ਇਸ ਸ਼ਬਦ ਦੇ ੪ ਬੰਦ ਹਨ। ਅੰਕ ੨ ਦੱਸਦਾ ਹੈ ਕਿ ਨਾਮਦੇਵ ਜੀ ਦਾ ਇਹ ਦੂਜਾ ਸ਼ਬਦ ਹੈ। ਅੰਕ ੩ ਇਹ ਦੱਸਣ ਵਾਸਤੇ ਹੈ ਕਿ ਭਗਤਾਂ ਦੇ ਸਾਰੇ ਸ਼ਬਦਾਂ ਦਾ ਜੋੜ ੩ ਹੈ-੧ ਕਬੀਰ ਜੀ ਦਾ ਅਤੇ ੨ ਨਾਮਦੇਵ ਜੀ ਦੇ। * ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਬਾਣੀ (ਚਾਹੇ ਉਹ ਸਤਿਗੁਰੂ ਜੀ ਦੀ ਆਪਣੀ ਉਚਾਰੀ ਹੋਈ ਹੈ ਤੇ ਚਾਹੇ ਕਿਸੇ ਭਗਤ ਦੀ) ਸਿੱਖ ਵਿਚ ਜੀਵਨ ਪੈਦਾ ਕਰਨ ਲਈ ਹੈ, ਸਿੱਖ ਦੇ ਜੀਵਨ ਦੀ ਥੰਮੀ ਹੈ। ਜੇ ਉਹ ਮੁਗ਼ਲ ਦੀ ਕਹਾਣੀ ਠੀਕ ਮੰਨ ਲਈ ਜਾਏ, ਤਾਂ ਸਿੱਖ ਐਸ ਵੇਲੇ ਇਸ ਸ਼ਬਦ ਨੂੰ ਆਪਣੇ ਜੀਵਨ ਦਾ ਆਸਰਾ ਕਿਸ ਤਰੀਕੇ ਨਾਲ ਬਣਾਏ? ਹੁਕਮ ਹੈ-"ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੈ"। ਮੁਗ਼ਲ ਦੇ ਰਾਜ ਵੇਲੇ ਜੇ ਨਾਮਦੇਵ ਜੀ ਨੂੰ ਕਿਸੇ ਮੁਗ਼ਲ ਹਾਕਮ ਵਿਚ ਰੱਬ ਦਿੱਸ ਪਿਆ, ਤਾਂ ਕੀ ਅੰਗ੍ਰੇਜ਼ੀ ਹਕੂਮਤ ਵੇਲੇ ਜੇ ਕੋਈ ਅੰਗ੍ਰੇਜ਼ ਕਿਸੇ ਸਿੱਖ ਉਤੇ ਵਹਿਸ਼ੀਆਨਾ ਵਧੀਕੀ ਕਰੇ ਤਾਂ ਸਿੱਖ ਉਸ ਅੰਗ੍ਰੇਜ਼ ਵਿੱਚ ਰੱਬ ਵੇਖੇ? ਕੀ ਇਹ ਸ਼ਬਦ ਸਿਰਫ਼ ਪਿਛਲੀ ਹੋ ਬੀਤੀ ਕਹਾਣੀ ਨਾਲ ਹੀ ਸੰਬੰਧ ਰੱਖਦਾ ਸੀ? ਕੀ ਇਸ ਦੀ ਹੁਣ ਕਿਸੇ ਸਿੱਖ ਨੂੰ ਆਪਣੇ ਅਮਲੀ ਜੀਵਨ ਵਿਚ ਲੋੜ ਨਹੀਂ ਦਿੱਸਦੀ? ਜੇ ਨਾਮਦੇਵ ਜੀ ਕਿਸੇ ਉੱਚੀ ਜਾਤ ਦੇ ਹੁੰਦੇ, ਧਨ ਪਦਾਰਥ ਵਾਲੇ ਭੀ ਹੁੰਦੇ ਅਤੇ ਕਿਸੇ ਅਤਿ ਨੀਵੇਂ ਕੰਗਾਲ ਬੰਦੇ ਨੂੰ ਵੇਖ ਕੇ ਵਜਦ ਵਿਚ ਆਉਂਦੇ ਅਤੇ ਉਸ ਨੂੰ ਰੱਬ ਆਖਦੇ, ਤਾਂ ਤੇ ਅਸਾਨੂੰ

SikhNet (Spanish)eres el Señor y Maestro de Nam Dev, el Rey, el Liberador de todos.(4-2-3)
Answers quote the Granth verbatim with Ang citations. AI commentary is not Gurbani and not a religious ruling.