ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਤੁਝ ਬਿਨੁ. ਅਵਰੁ ਨਾਹੀ ਮੈ ਦੂਜਾ; ਤੂੰ ਮੇਰੇ ਮਨ ਮਾਹੀ ॥
tujh bin. avar naahee mai doojaa; toon mere man maahee |
Sant Singh KhalsaWithout You, there is no other for me; You alone are in my mind.
Manmohan SinghWithout thee, O Lord! I have no other second. thou alone art in my mind.
Manmohan Singh (Punjabi)ਤੇਰੇ ਬਗੈਰ ਹੇ ਸਾਹਿਬ! ਮੇਰਾ ਹੋਰ ਦੂਸਰਾ ਕੋਈ ਨਹੀਂ। ਕੇਵਲ ਤੂੰ ਹੀ ਮੈਡੇ ਚਿੱਤ ਅੰਦਰ ਹੈ।
Fareedkot Teekaਤੇਰੇ ਬਿਨਾਂ ਦੂਸਰਾ ਮੁਝੇ ਦਿਖਲਾਈ ਨਹੀਂ ਪੜਤਾ, ਤੂੰ ਮੇਰੇ ਮਨ ਮੇਂ ਬਸ ਰਹਾ ਹੈ॥
Prof. Sahib Singhਹੇ ਮੇਰੀ ਜਿੰਦੇ! ਤੂੰ ਕਿਉਂ ਡਰਦੀ ਹੈਂ? (ਹਰ ਵੇਲੇ ਇਉਂ ਅਰਦਾਸ ਕਰਿਆ ਕਰ-) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਰਾ ਨਹੀਂ, ਤੂੰ ਸਦਾ ਮੇਰੇ ਮਨ ਵਿਚ ਵੱਸਦਾ ਰਹੁ।ਪਦ ਅਰਥ ਅਵਰੁ = ਹੋਰ। ਮਾਹੀ = ਵਿਚ।
SikhNet (Spanish)Sin Ti, oh Dios, no tengo a nadie más en la vida; sí, sólo Tú estás en mi mente.
ਤੂੰ ਸਾਜਨੁ ਸੰਗੀ ਪ੍ਰਭੁ ਮੇਰਾ; ਕਾਹੇ ਜੀਅ ਡਰਾਹੀ ॥੧॥
toon saajan sangee prabh meraa; kaahe jeea ddaraahee |1|
Sant Singh KhalsaYou are my Friend and Companion, God; why should my soul be afraid? ||1||
Manmohan SinghThou O Lord! art my friend and comrade. Therefore why should my soul be afraid?
Manmohan Singh (Punjabi)ਤੂੰ ਹੇ ਸਾਹਿਬ! ਮੇਰਾ ਮਿੱਤਰ ਅਤੇ ਸਾਥੀ ਹੈਂ। ਮੇਰੀ ਆਤਮਾ ਕਿਉਂ ਭੈ-ਭੀਤ ਹੋਵੇ?
Fareedkot Teekaਤੂੰਹੀਂ ਮੇਰਾ ਮਿਤ੍ਰ ਹੈਂ, ਤੂੰ ਹੀਂ ਮੇਰਾ ਸਾਥੀ ਹੈਂ, ਹੇ ਪ੍ਰਭੂ ਅਕਾਲ ਪੁਰਖ! ਫਿਰ ਹਮ ਜੀਅ ਕਿਉਂ (ਡਰਾਹੀ) ਡਰੈਂ ਅਰਥਾਤ ਨਹੀਂ ਡਰਤੇ ਹੈਂ॥੧॥
Prof. Sahib Singhਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਸਾਥੀ ਹੈਂ ਤੂੰ ਹੀ ਮੇਰਾ ਮਾਲਕ ਹੈਂ ॥੧॥ਪਦ ਅਰਥ ਸੰਗੀ = ਸਾਥੀ। ਜੀਅ = ਹੇ ਜਿੰਦੇ! ਕਾਹੇ ਡਰਾਹੀ = ਕਿਉਂ ਡਰਦੀ ਹੈਂ? ॥੧॥
SikhNet (Spanish)Al ser mi Amigo y Compañero, mi mente no tiene miedo. (1)
ਤੁਮਰੀ ਓਟ ਤੁਮਾਰੀ ਆਸਾ ॥
tumaree ott tumaaree aasaa |
Sant Singh KhalsaYou are my support, You are my hope.
Manmohan SinghThou art my refuge and Thou art my hope.
Manmohan Singh (Punjabi)ਤੂੰ ਮੇਰੀ ਪਨਾਹ ਹੈਂ ਅਤੇ ਤੂੰ ਹੀ ਮੇਰੀ ਊਮੀਦ।
Fareedkot Teekaਹੇ ਸ੍ਵਾਮੀ! ਮੁਝੇ ਤੁਮਾਰੀ ਓਟ ਹੈ ਔਰ ਤੁਮਾਰੀ ਹੀ ਆਸਾ ਲਗ ਰਹੀ ਹੈ॥
Prof. Sahib Singhਹੇ ਗੋਪਾਲ! ਮੈਨੂੰ ਤੇਰਾ ਹੀ ਸਹਾਰਾ ਹੈ, ਮੈਨੂੰ ਤੇਰੀ ਸਹਾਇਤਾ ਦੀ ਆਸ ਰਹਿੰਦੀ ਹੈ।ਪਦ ਅਰਥ ਓਟ = ਆਸਰਾ।
SikhNet (Spanish)Tuyo es el Refugio; en Ti reside toda mi esperanza.
ਬੈਠਤ ਊਠਤ ਸੋਵਤ ਜਾਗਤ; ਵਿਸਰੁ ਨਾਹੀ ਤੂੰ. ਸਾਸ ਗਿਰਾਸਾ ॥੧॥ ਰਹਾਉ ॥
baitthat aootthat sovat jaagat; visar naahee toon. saas giraasaa |1| rahaau |
Sant Singh KhalsaWhile sitting down or standing up, while sleeping or waking, with every breath and morsel of food, I never forget You. ||1||Pause||
Manmohan SinghSitting, standing, sleeping, waking, breathing or eating, may I not forget Thee, O Lord! Pause.
Manmohan Singh (Punjabi)ਬਹਿੰਦਿਆਂ, ਖੜੋਦਿਆਂ, ਸੁੱਤਿਆਂ, ਜਾਗਦਿਆਂ, ਸਾਹ ਲੈਦਿਆਂ ਜਾਂ ਖਾਂਦਿਆਂ, ਮੈਂ ਤੈਨੂੰ ਨਾਂ ਭੁੱਲਾਂ ਹੇ ਸਾਹਿਬ! ਠਹਿਰਾਉ।
Fareedkot Teekaਹੇ ਮਹਾਰਾਜ! ਬੈਠਤੇ ਉਠਤੇ ਸੋਤੇ ਜਾਗਤੇ ਆਪ ਕਿਸੀ ਸਾਸ ਗਿਰਾਸ ਮੇਂ ਮੁਝੇ ਮਤ ਬਿਸਰੋ॥੧॥ ਰਹਾਉ ॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਬੈਠਦਿਆਂ, ਉਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਨਾਲ, ਹਰੇਕ ਗਿਰਾਹੀ ਦੇ ਨਾਲ ਮੈਨੂੰ ਤੂੰ ਕਦੇ ਭੀ ਨਾਹ ਭੁੱਲ ॥੧॥ ਰਹਾਉ ॥ਪਦ ਅਰਥ ਸਾਸ = ਸਾਹ। ਗਿਰਾਸਾ = ਗਿਰਾਹੀ ॥੧॥ ਰਹਾਉ ॥
SikhNet (Spanish)Por favor, no me olvides aunque esté sentado, parado, despierto o dormido; no, no me olvides ni por un instante. (1‑Pausa)
ਰਾਖੁ ਰਾਖੁ. ਸਰਣਿ ਪ੍ਰਭ ਅਪਨੀ; ਅਗਨਿ ਸਾਗਰ ਵਿਕਰਾਲਾ ॥
raakh raakh. saran prabh apanee; agan saagar vikaraalaa |
Sant Singh KhalsaProtect me, please protect me, O God; I have come to Your Sanctuary; the ocean of fire is so horrible.
Manmohan SinghProtect, protect me O Lord! I have entered thin sanctuary. Dreadful is the ocean of fire.
Manmohan Singh (Punjabi)ਮੇਰੀ ਰੱਖਿਆ ਕਰ, ਰੱਖਿਆ ਕਰ, ਹੇ ਸੁਆਮੀ! ਮੈਂ ਤੇਰੀ ਸ਼ਰਣਾਗਤਿ ਸੰਭਾਲੀ ਹੈ, ਭਿਆਨਕ ਹੈ ਅੱਗ ਦਾ ਸਮੁੰਦਰ।
Fareedkot Teekaਹੇ ਪ੍ਰਭੂ! ਇਸ ਅਗਨਿ ਸਾਗਰ (ਵਿਕਰਾਲਾ) ਭ੍ਯਾਨਕ ਸੰਸਾਰ ਤੇ ਮੇਰੇ ਕੋ ਅਪਨੀ ਸਰਣ ਮੇਂ ਰਾਖਹੁ ਰਾਖਹੁ॥
Prof. Sahib Singhਹੇ ਪ੍ਰਭੂ! ਇਹ ਅੱਗ ਦਾ ਸਮੁੰਦਰ (ਸੰਸਾਰ ਬੜਾ) ਡਰਾਉਣਾ ਹੈ (ਇਸ ਤੋਂ ਬਚਨ ਲਈ) ਮੈਨੂੰ ਆਪਣੀ ਸਰਨ ਵਿਚ ਸਦਾ ਟਿਕਾਈ ਰੱਖ।ਪਦ ਅਰਥ ਪ੍ਰਭ = ਹੇ ਪ੍ਰਭੂ! ਵਿਕਰਾਲਾ = ਡਰਾਉਣਾ। ਸਾਗਰ = ਸਮੁੰਦਰ।
SikhNet (Spanish)Abrígame en Tu Amparo, oh Señor, porque el mar de fuego es terrible.
ਨਾਨਕ. ਕੇ ਸੁਖਦਾਤੇ ਸਤਿਗੁਰ; ਹਮ ਤੁਮਰੇ ਬਾਲ ਗੁਪਾਲਾ ॥੨॥੩੦॥
naanak. ke sukhadaate satigur; ham tumare baal gupaalaa |2|30|
Sant Singh KhalsaThe True Guru is the Giver of peace to Nanak; I am Your child, O Lord of the World. ||2||30||
Manmohan SinghThe true Guru (God) is the giver of peace to Nanak. I am thy child, O the world Cherisher.
Manmohan Singh (Punjabi)ਸੱਚੇ ਗੁਰੂ (ਵਾਹਿਗੁਰੂ) ਨਾਨਕ ਨੂੰ ਆਰਾਮ ਬਖਸ਼ਣਹਾਰ ਹਨ। ਮੈਂ ਤੇਰਾ ਬੱਚਾ ਹਾਂ, ਹੇ ਸ੍ਰਿਸ਼ਟੀ ਦੇ ਪਾਲਣ ਪੋਸਣਹਾਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਤਿਗੁਰੋ! ਹਮ ਤੁਮਾਰੇ ਬਾਲਕ ਹੈਂ ਤੁਮ ਹਮਾਰੇ ਸੁਖਦਾਤੇ ਗੋਪਾਲ ਹੋ, ਰਖ੍ਯਾ ਕਰਹੁ। ਭਾਵ ਏਹ ਕਿ ਜੈਸੇ ਬ੍ਰਿਜ ਮੇਂ ਬਾਲਕੋਂ ਕੀ ਗੋਪਾਲ ਬਨ ਕਰ ਕੇ ਰਖ੍ਯਾ ਕਰੀ ਥੀ ਤੈਸੇ ਹਮਾਰੀ ਕਰਹੁ॥੨॥੩੦॥
Prof. Sahib Singhਹੇ ਗੁਪਾਲ! ਹੇ ਸਤਿਗੁਰ! ਹੇ ਨਾਨਕ ਦੇ ਸੁਖ-ਦਾਤੇ ਪ੍ਰਭੂ! ਮੈਂ ਤੇਰਾ (ਅੰਞਾਣ) ਬੱਚਾ ਹਾਂ ॥੨॥੩੦॥ਪਦ ਅਰਥ ਬਾਲ-ਬੱਚੇ। ਗੁਪਾਲਾ = ਹੇ ਗੋਪਾਲ! ॥੨॥੩੦॥
SikhNet (Spanish)Oh Guru Perfecto, Dador de Paz, soy Tu niño, oh, Gomal. (2‑30)