ੴ

ਸਿੱਖਬਾਣੀ · SikhBani

Ang 378

Sri Guru Granth Sahib · Raag Aasaa · 7 shabads, 49 lines
Translations
Shabad Guru Arjan Dev Ji Raag Aasaa

ਆਸਾ ਮਹਲਾ ੫ ਦੁਪਦੇ ॥

aasaa mahalaa 5 dupade |

Sant Singh KhalsaAasaa, Fifth Mehl, Dho-Padhay:
Manmohan SinghAsa 5th Guru. Dupade.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਦੁਪਦੇ।
SikhNet (Spanish)Asa, Mejl Guru Aryan, Quinto Canal Divino, Du-Padas.

ਭਈ ਪਰਾਪਤਿ; ਮਾਨੁਖ ਦੇਹੁਰੀਆ ॥

bhee paraapat; maanukh dehureea |

Sant Singh KhalsaYou have been blessed with this human body.
Manmohan SinghThis human body has come to thy hand.
Manmohan Singh (Punjabi)ਇਹ ਮਨੁੱਖੀ ਦੇਹਿ ਤੇਰੇ ਹੱਥ ਲੱਗੀ ਹੈ।
Fareedkot Teekaਹੇ ਭਾਈ! ਤੇਰੇ ਕੋ ਮਾਨੁਖ ਦੇਹ ਪ੍ਰਾਪਤਿ ਹੂਈ ਹੈ॥
Prof. Sahib Singhਹੇ ਭਾਈ! ਤੈਨੂੰ ਮਨੁੱਖਾ ਜਨਮ ਦੇ ਸੋਹਣੇ ਸਰੀਰ ਦੀ ਪ੍ਰਾਪਤੀ ਹੋਈ ਹੈ,

ਪਦ ਅਰਥ ਦੇਹੁਰੀਆ = ਸੋਹਣੀ ਦੇਹੀ। ਮਾਨੁਖ ਦੇਹੁਰੀਆ = ਮਨੁੱਖਾ ਜਨਮ ਦੀ ਸੋਹਣੀ ਦੇਹੀ।

SikhNet (Spanish)Has obtenido de tu Dios la forma humana,

ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥

gobind milan kee; ih teree bareea |

Sant Singh KhalsaThis is your chance to meet the Lord of the Universe.
Manmohan SinghThis is thy chance to meet the Lord of the world.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਨੂੰ ਮਿਲਣ ਦਾ ਏਹੀ ਤੇਰਾ ਮੌਕਾ ਹੈ।
Fareedkot Teekaਗੋਬਿੰਦ ਜੀ ਕੋ ਮਿਲਣੇ ਕੀ ਤੇਰੀ ਏਹੀ ਬਾਰੀ ਹੈ॥
Prof. Sahib Singhਇਹੀ ਹੈ ਸਮਾ ਪਰਮਾਤਮਾ ਨੂੰ ਮਿਲਣ ਦਾ।

ਪਦ ਅਰਥ ਬਰੀਆ = ਵਾਰੀ।

SikhNet (Spanish)ahora es el momento de obtener al Señor.

ਅਵਰਿ ਕਾਜ; ਤੇਰੈ ਕਿਤੈ ਨ ਕਾਮ ॥

avar kaaj; terai kitai na kaam |

Sant Singh KhalsaOther efforts are of no use to you.
Manmohan SinghOther affairs are of no avail to thee.
Manmohan Singh (Punjabi)ਹੋਰ ਕਾਰਜ ਤੇਰੇ ਕਿਸੇ ਕੰਮ ਨਹੀਂ ਆਉਂਦੇ।
Fareedkot Teekaਔਰ ਸੰਸਾਰ ਕੇ ਕਾਰਜ ਤੇਰੇ ਕਿਸੇ ਕੰਮ ਨਹੀਂ ਆਵਣੇ॥
Prof. Sahib Singhਤੇਰੇ ਹੋਰ ਹੋਰ ਕੰਮ (ਪਰਮਾਤਮਾ ਨੂੰ ਮਿਲਣ ਦੇ ਰਸਤੇ ਵਿਚ) ਤੇਰੇ ਕਿਸੇ ਕੰਮ ਨਹੀਂ ਆਉਣਗੇ।

ਪਦ ਅਰਥ ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ ਹੋਰ।

SikhNet (Spanish)De nada te sirven otras formas de vida;

ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥੧॥

mil saadhasangat; bhaj keval naam |1|

Sant Singh KhalsaJoining the Saadh Sangat, the Company of the Holy, vibrate and meditate on the Naam, the Name of the Lord. ||1||
Manmohan SinghJoining the society of saints, contemplate over the name alone.
Manmohan Singh (Punjabi)ਸਤਿ ਸੰਗਤ ਅੰਦਰ ਜੁੜ ਕੇ ਸਿਰਫ ਨਾਮ ਦਾ ਸਿਮਰਨ ਕਰ।
Fareedkot Teekaਤਾਂ ਤੇ ਸਾਧ ਸੰਗਤਿ ਮੇਂ ਮਿਲ ਕਰ ਏਕ ਸੁਧ ਨਾਮ ਕੋ ਜਪੁ॥੧॥
Prof. Sahib Singh(ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਬੈਠਿਆ ਕਰ (ਤੇ ਉਥੇ) ਸਿਰਫ਼ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ॥੧॥
SikhNet (Spanish)únete a la Sociedad de los Santos y no recites nada más que el Naam, el Nombre del Señor. (1)

ਸਰੰਜਾਮਿ ਲਾਗੁ; ਭਵਜਲ ਤਰਨ ਕੈ ॥

saranjaam laag; bhavajal taran kai |

Sant Singh KhalsaMake the effort, and cross over the terrifying world ocean.
Manmohan SinghMake effort for crossing the terrible world ocean.
Manmohan Singh (Punjabi)ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਆਹਰ ਕਰ।
Fareedkot Teekaਹੇ ਭਾਈ! ਸੰਸਾਰ ਸਮੁੰਦ੍ਰ ਸੇ ਤਰਨ ਕੇ ਉੱਦਮ ਮੇਂ ਲਾਗੁ॥
Prof. Sahib Singh(ਹੇ ਭਾਈ!) ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤਿ ਆਤਮਕ ਜੀਵਨ ਲੈ ਕੇ) ਪਾਰ ਲੰਘਣ ਦੇ ਆਹਰ ਵਿਚ (ਭੀ) ਲੱਗ।

ਪਦ ਅਰਥ ਸਰੰਜਾਮਿ = ਸਰੰਜਾਮ ਵਿਚ, ਆਹਰ ਵਿਚ। ਲਾਗੁ = ਲੱਗ। ਭਵਜਲ = ਸੰਸਾਰ-ਸਮੁੰਦਰ। ਤਰਨ ਕੈ ਸਰੰਜਾਮਿ = ਤਰਨ ਦੇ ਆਹਰ ਵਿਚ।

SikhNet (Spanish)Dedícate a nadar a través del mar de la existencia;

ਜਨਮੁ ਬ੍ਰਿਥਾ ਜਾਤ; ਰੰਗਿ ਮਾਇਆ ਕੈ ॥੧॥ ਰਹਾਉ ॥

janam brithaa jaat; rang maaeaa kai |1| rahaau |

Sant Singh KhalsaThis human life is passing away in vain, in the love of Maya. ||1||Pause||
Manmohan SinghIn the love of worldliness, the human life is passing away in vain. Pause.
Manmohan Singh (Punjabi)ਦੁਨੀਆਂਦਾਰੀ ਦੀ ਮੁਹੱਬਤ ਅੰਦਰ ਮਨੁੱਖੀ ਜੀਵਨ ਵਿਅਰਥ ਬੀਤ ਰਿਹਾ ਹੈ। ਠਹਿਰਾਉ।
Fareedkot Teekaਮਾਯਾ ਕੇ ਅਨੰਦ ਮੇਂ ਜਨਮੁ ਬ੍ਯਰਥ ਜਾਤਾ ਹੈ॥੧॥ ਰਹਾਉ ॥
Prof. Sahib Singhਮਾਇਆ ਦੇ ਮੋਹ ਵਿਚ (ਫਸ ਕੇ) ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਬ੍ਰਿਥਾ ਜਾਤ = ਵਿਅਰਥ ਜਾ ਰਿਹਾ ਹੈ। ਰੰਗਿ = ਰੰਗ ਵਿਚ, ਪਿਆਰ ਵਿਚ, ਮੋਹ ਵਿਚ ॥੧॥ ਰਹਾਉ ॥

SikhNet (Spanish)tu vida se desperdicia en la Maya. (1‑Pausa)

ਜਪੁ ਤਪੁ ਸੰਜਮੁ ਧਰਮੁ; ਨ ਕਮਾਇਆ ॥

jap tap sanjam dharam; na kamaaeaa |

Sant Singh KhalsaI have not practiced meditation, penance, self-restraint or righteous living;
Manmohan SinghI have not practised meditation, arduous toil, self-restraint and faith.
Manmohan Singh (Punjabi)ਮੈਂ ਸਿਮਰਨ, ਕਰੜੀ ਘਾਲ, ਸਵੈ-ਰੋਕ ਥਾਮ ਅਤੇ ਈਮਾਨ ਦੀ ਕਮਾਈ ਨਹੀਂ ਕੀਤੀ।
Fareedkot Teekaਅਰ ਐਸੇ ਬੇਨਤੀ ਕਰ: ਹੇ ਭਗਵਨ! ਨਾ ਮੈਨੇ ਕੋਈ ਜਪੁ ਕੀਆ ਹੈ ਔਰ ਨਾ ਤਪ ਕੀਆ ਹੈ ਅਰ ਨਾ ਸੰਜਮ ਔਰ ਨਾ ਧਰਮ ਹੀ ਕਮਾਯਾ ਹੈ॥
Prof. Sahib Singhਹੇ ਪ੍ਰਭੂ ਪਾਤਸ਼ਾਹ! ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮੈਂ ਕੋਈ ਸੰਜਮ ਨਹੀਂ ਸਾਧਿਆ; ਮੈਂ ਇਹੋ ਜਿਹਾ ਕੋਈ ਹੋਰ ਧਰਮ ਭੀ ਨਹੀਂ ਕੀਤਾ (ਮੈਨੂੰ ਕਿਸੇ ਜਪ ਤਪ ਸੰਜਮ ਆਦਿਕ ਦਾ ਸਹਾਰਾ-ਮਾਣ ਨਹੀਂ ਹੈ)।

ਪਦ ਅਰਥ ਸੰਜਮੁ = (ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ) ਜਤਨ।

SikhNet (Spanish)No te has atendido ni te has puesto a meditar,

ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥

sevaa saadh na jaaniaa har raaeaa |

Sant Singh KhalsaI have not served the Holy Saints, and I do not know the Lord, my King.
Manmohan SinghI have not served the saints and have not recognised God, the king.
Manmohan Singh (Punjabi)ਮੈਂ ਸੰਤ ਦੀ ਟਹਿਲ ਨਹੀਂ ਕਮਾਈ ਅਤੇ ਵਾਹਿਗੁਰੂ ਪਾਤਸ਼ਾਹੀ ਦੀ ਸਿੰਆਣ ਨਹੀਂ ਕੀਤੀ।
Fareedkot Teekaਹੇ ਹਰੀ ਰਾਜਾ! ਨਾ ਤੋ ਸਾਧ ਸੇਵਾ ਕੀਤੀ ਹੈ ਅਰ ਨਾ ਤੇਰੇ ਕੋ ਜਾਨਾ ਹੈ॥
Prof. Sahib Singhਹੇ ਪ੍ਰਭੂ-ਪਾਤਸ਼ਾਹ! ਮੈਂ ਤਾਂ ਤੇਰੇ ਸੰਤ ਜਨਾਂ ਦੀ ਸੇਵਾ ਕਰਨ ਦੀ ਜਾਚ ਭੀ ਨਾਹ ਸਿੱਖੀ।

ਪਦ ਅਰਥ ਸਾਧ = ਸੰਤ-ਜਨ। ਹਰਿ ਰਾਇਆ = ਹੇ ਪ੍ਰਭੂ ਪਾਤਸ਼ਾਹ!

SikhNet (Spanish)ni a servir, ni tienes religión. No sabes qué es el Servicio de los Santos a tu Rey,

ਕਹੁ ਨਾਨਕ; ਹਮ ਨੀਚ ਕਰੰਮਾ ॥

kahu naanak; ham neech karamaa |

Sant Singh KhalsaSays Nanak, my actions are vile and despicable;
Manmohan SinghSays Nanak, mean are mine deeds.
Manmohan Singh (Punjabi)ਗੁਰੂ ਜੀ ਆਖਦੇ ਹਨ, ਅਧਮ ਹਨ ਮੇਰੇ ਅਮਲ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਹੀ ਕਹੁ ਕਿ ਹਮ ਜੀਵ ਨੀਚ ਕਰਮੋਂ ਵਾਲੇ ਹੈਂ॥
Prof. Sahib Singhਨਾਨਕ ਆਖਦਾ ਹੈ- ਮੈਂ ਬੜਾ ਮੰਦ-ਕਰਮੀ ਹਾਂ,

ਪਦ ਅਰਥ ਨਾਨਕ = ਹੇ ਨਾਨਕ! ਨੀਚ ਕਰੰਮਾ = ਮੰਦ-ਕਰਮੀ।

SikhNet (Spanish)el Señor Dios. Dice Nanak, estoy lleno de faltas,

ਸਰਣਿ ਪਰੇ ਕੀ; ਰਾਖਹੁ ਸਰਮਾ ॥੨॥੨੯॥

saran pare kee; raakhahu saramaa |2|29|

Sant Singh KhalsaO Lord, I seek Your Sanctuary - please, preserve my honor. ||2||29||
Manmohan SinghPreserve thou the honour of Thine shelter seeker, O my master.
Manmohan Singh (Punjabi)ਆਪਣੀ ਪਨਾਹ ਲੈਣ ਵਾਲੇ ਦੀ ਲੱਜਿਆ ਰੱਖ ਹੇ ਮੇਰੇ ਮਾਲਕ!
Fareedkot Teekaਮੇਰੀ ਸਰਣ ਪੜੇ ਹੂਏ ਕੀ ਲੱਜਿਆ ਰਖੋ॥੨॥੨੯॥☬ਸਨਮੁਖ ਬੇਨਤੀ:
Prof. Sahib Singh(ਪਰ ਮੈਂ ਤੇਰੀ ਸਰਨ ਆ ਪਿਆ ਹਾਂ) ਸਰਨ ਪਏ ਦੀ ਮੇਰੀ ਲਾਜ ਰੱਖੀਂ ॥੨॥੨੯॥

ਪਦ ਅਰਥ ਸਰਮਾ = ਸ਼ਰਮ, ਲਾਜ ॥੨॥੨੯॥

* ਨੋਟ: ਨੰਬਰ ੨੯ ਤੋਂ ਦੋ ਬੰਦਾਂ ਵਾਲੇ ਸ਼ਬਦ ਸ਼ੁਰੂ ਹੋਏ ਹਨ ਜੋ ਨੰਬਰ ੩੪ ਤਕ ਗਿਣਤੀ ਵਿਚ ੬ ਹਨ।

SikhNet (Spanish)pero me postro ante Ti, oh Señor, y así cubro mi vergüenza. (2‑29)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਤੁਝ ਬਿਨੁ. ਅਵਰੁ ਨਾਹੀ ਮੈ ਦੂਜਾ; ਤੂੰ ਮੇਰੇ ਮਨ ਮਾਹੀ ॥

tujh bin. avar naahee mai doojaa; toon mere man maahee |

Sant Singh KhalsaWithout You, there is no other for me; You alone are in my mind.
Manmohan SinghWithout thee, O Lord! I have no other second. thou alone art in my mind.
Manmohan Singh (Punjabi)ਤੇਰੇ ਬਗੈਰ ਹੇ ਸਾਹਿਬ! ਮੇਰਾ ਹੋਰ ਦੂਸਰਾ ਕੋਈ ਨਹੀਂ। ਕੇਵਲ ਤੂੰ ਹੀ ਮੈਡੇ ਚਿੱਤ ਅੰਦਰ ਹੈ।
Fareedkot Teekaਤੇਰੇ ਬਿਨਾਂ ਦੂਸਰਾ ਮੁਝੇ ਦਿਖਲਾਈ ਨਹੀਂ ਪੜਤਾ, ਤੂੰ ਮੇਰੇ ਮਨ ਮੇਂ ਬਸ ਰਹਾ ਹੈ॥
Prof. Sahib Singhਹੇ ਮੇਰੀ ਜਿੰਦੇ! ਤੂੰ ਕਿਉਂ ਡਰਦੀ ਹੈਂ? (ਹਰ ਵੇਲੇ ਇਉਂ ਅਰਦਾਸ ਕਰਿਆ ਕਰ-) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਰਾ ਨਹੀਂ, ਤੂੰ ਸਦਾ ਮੇਰੇ ਮਨ ਵਿਚ ਵੱਸਦਾ ਰਹੁ।

ਪਦ ਅਰਥ ਅਵਰੁ = ਹੋਰ। ਮਾਹੀ = ਵਿਚ।

SikhNet (Spanish)Sin Ti, oh Dios, no tengo a nadie más en la vida; sí, sólo Tú estás en mi mente.

ਤੂੰ ਸਾਜਨੁ ਸੰਗੀ ਪ੍ਰਭੁ ਮੇਰਾ; ਕਾਹੇ ਜੀਅ ਡਰਾਹੀ ॥੧॥

toon saajan sangee prabh meraa; kaahe jeea ddaraahee |1|

Sant Singh KhalsaYou are my Friend and Companion, God; why should my soul be afraid? ||1||
Manmohan SinghThou O Lord! art my friend and comrade. Therefore why should my soul be afraid?
Manmohan Singh (Punjabi)ਤੂੰ ਹੇ ਸਾਹਿਬ! ਮੇਰਾ ਮਿੱਤਰ ਅਤੇ ਸਾਥੀ ਹੈਂ। ਮੇਰੀ ਆਤਮਾ ਕਿਉਂ ਭੈ-ਭੀਤ ਹੋਵੇ?
Fareedkot Teekaਤੂੰਹੀਂ ਮੇਰਾ ਮਿਤ੍ਰ ਹੈਂ, ਤੂੰ ਹੀਂ ਮੇਰਾ ਸਾਥੀ ਹੈਂ, ਹੇ ਪ੍ਰਭੂ ਅਕਾਲ ਪੁਰਖ! ਫਿਰ ਹਮ ਜੀਅ ਕਿਉਂ (ਡਰਾਹੀ) ਡਰੈਂ ਅਰਥਾਤ ਨਹੀਂ ਡਰਤੇ ਹੈਂ॥੧॥
Prof. Sahib Singhਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਸਾਥੀ ਹੈਂ ਤੂੰ ਹੀ ਮੇਰਾ ਮਾਲਕ ਹੈਂ ॥੧॥

ਪਦ ਅਰਥ ਸੰਗੀ = ਸਾਥੀ। ਜੀਅ = ਹੇ ਜਿੰਦੇ! ਕਾਹੇ ਡਰਾਹੀ = ਕਿਉਂ ਡਰਦੀ ਹੈਂ? ॥੧॥

SikhNet (Spanish)Al ser mi Amigo y Compañero, mi mente no tiene miedo. (1)

ਤੁਮਰੀ ਓਟ ਤੁਮਾਰੀ ਆਸਾ ॥

tumaree ott tumaaree aasaa |

Sant Singh KhalsaYou are my support, You are my hope.
Manmohan SinghThou art my refuge and Thou art my hope.
Manmohan Singh (Punjabi)ਤੂੰ ਮੇਰੀ ਪਨਾਹ ਹੈਂ ਅਤੇ ਤੂੰ ਹੀ ਮੇਰੀ ਊਮੀਦ।
Fareedkot Teekaਹੇ ਸ੍ਵਾਮੀ! ਮੁਝੇ ਤੁਮਾਰੀ ਓਟ ਹੈ ਔਰ ਤੁਮਾਰੀ ਹੀ ਆਸਾ ਲਗ ਰਹੀ ਹੈ॥
Prof. Sahib Singhਹੇ ਗੋਪਾਲ! ਮੈਨੂੰ ਤੇਰਾ ਹੀ ਸਹਾਰਾ ਹੈ, ਮੈਨੂੰ ਤੇਰੀ ਸਹਾਇਤਾ ਦੀ ਆਸ ਰਹਿੰਦੀ ਹੈ।

ਪਦ ਅਰਥ ਓਟ = ਆਸਰਾ।

SikhNet (Spanish)Tuyo es el Refugio; en Ti reside toda mi esperanza.

ਬੈਠਤ ਊਠਤ ਸੋਵਤ ਜਾਗਤ; ਵਿਸਰੁ ਨਾਹੀ ਤੂੰ. ਸਾਸ ਗਿਰਾਸਾ ॥੧॥ ਰਹਾਉ ॥

baitthat aootthat sovat jaagat; visar naahee toon. saas giraasaa |1| rahaau |

Sant Singh KhalsaWhile sitting down or standing up, while sleeping or waking, with every breath and morsel of food, I never forget You. ||1||Pause||
Manmohan SinghSitting, standing, sleeping, waking, breathing or eating, may I not forget Thee, O Lord! Pause.
Manmohan Singh (Punjabi)ਬਹਿੰਦਿਆਂ, ਖੜੋਦਿਆਂ, ਸੁੱਤਿਆਂ, ਜਾਗਦਿਆਂ, ਸਾਹ ਲੈਦਿਆਂ ਜਾਂ ਖਾਂਦਿਆਂ, ਮੈਂ ਤੈਨੂੰ ਨਾਂ ਭੁੱਲਾਂ ਹੇ ਸਾਹਿਬ! ਠਹਿਰਾਉ।
Fareedkot Teekaਹੇ ਮਹਾਰਾਜ! ਬੈਠਤੇ ਉਠਤੇ ਸੋਤੇ ਜਾਗਤੇ ਆਪ ਕਿਸੀ ਸਾਸ ਗਿਰਾਸ ਮੇਂ ਮੁਝੇ ਮਤ ਬਿਸਰੋ॥੧॥ ਰਹਾਉ ॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਬੈਠਦਿਆਂ, ਉਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਨਾਲ, ਹਰੇਕ ਗਿਰਾਹੀ ਦੇ ਨਾਲ ਮੈਨੂੰ ਤੂੰ ਕਦੇ ਭੀ ਨਾਹ ਭੁੱਲ ॥੧॥ ਰਹਾਉ ॥

ਪਦ ਅਰਥ ਸਾਸ = ਸਾਹ। ਗਿਰਾਸਾ = ਗਿਰਾਹੀ ॥੧॥ ਰਹਾਉ ॥

SikhNet (Spanish)Por favor, no me olvides aunque esté sentado, parado, despierto o dormido; no, no me olvides ni por un instante. (1‑Pausa)

ਰਾਖੁ ਰਾਖੁ. ਸਰਣਿ ਪ੍ਰਭ ਅਪਨੀ; ਅਗਨਿ ਸਾਗਰ ਵਿਕਰਾਲਾ ॥

raakh raakh. saran prabh apanee; agan saagar vikaraalaa |

Sant Singh KhalsaProtect me, please protect me, O God; I have come to Your Sanctuary; the ocean of fire is so horrible.
Manmohan SinghProtect, protect me O Lord! I have entered thin sanctuary. Dreadful is the ocean of fire.
Manmohan Singh (Punjabi)ਮੇਰੀ ਰੱਖਿਆ ਕਰ, ਰੱਖਿਆ ਕਰ, ਹੇ ਸੁਆਮੀ! ਮੈਂ ਤੇਰੀ ਸ਼ਰਣਾਗਤਿ ਸੰਭਾਲੀ ਹੈ, ਭਿਆਨਕ ਹੈ ਅੱਗ ਦਾ ਸਮੁੰਦਰ।
Fareedkot Teekaਹੇ ਪ੍ਰਭੂ! ਇਸ ਅਗਨਿ ਸਾਗਰ (ਵਿਕਰਾਲਾ) ਭ੍ਯਾਨਕ ਸੰਸਾਰ ਤੇ ਮੇਰੇ ਕੋ ਅਪਨੀ ਸਰਣ ਮੇਂ ਰਾਖਹੁ ਰਾਖਹੁ॥
Prof. Sahib Singhਹੇ ਪ੍ਰਭੂ! ਇਹ ਅੱਗ ਦਾ ਸਮੁੰਦਰ (ਸੰਸਾਰ ਬੜਾ) ਡਰਾਉਣਾ ਹੈ (ਇਸ ਤੋਂ ਬਚਨ ਲਈ) ਮੈਨੂੰ ਆਪਣੀ ਸਰਨ ਵਿਚ ਸਦਾ ਟਿਕਾਈ ਰੱਖ।

ਪਦ ਅਰਥ ਪ੍ਰਭ = ਹੇ ਪ੍ਰਭੂ! ਵਿਕਰਾਲਾ = ਡਰਾਉਣਾ। ਸਾਗਰ = ਸਮੁੰਦਰ।

SikhNet (Spanish)Abrígame en Tu Amparo, oh Señor, porque el mar de fuego es terrible.

ਨਾਨਕ. ਕੇ ਸੁਖਦਾਤੇ ਸਤਿਗੁਰ; ਹਮ ਤੁਮਰੇ ਬਾਲ ਗੁਪਾਲਾ ॥੨॥੩੦॥

naanak. ke sukhadaate satigur; ham tumare baal gupaalaa |2|30|

Sant Singh KhalsaThe True Guru is the Giver of peace to Nanak; I am Your child, O Lord of the World. ||2||30||
Manmohan SinghThe true Guru (God) is the giver of peace to Nanak. I am thy child, O the world Cherisher.
Manmohan Singh (Punjabi)ਸੱਚੇ ਗੁਰੂ (ਵਾਹਿਗੁਰੂ) ਨਾਨਕ ਨੂੰ ਆਰਾਮ ਬਖਸ਼ਣਹਾਰ ਹਨ। ਮੈਂ ਤੇਰਾ ਬੱਚਾ ਹਾਂ, ਹੇ ਸ੍ਰਿਸ਼ਟੀ ਦੇ ਪਾਲਣ ਪੋਸਣਹਾਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਤਿਗੁਰੋ! ਹਮ ਤੁਮਾਰੇ ਬਾਲਕ ਹੈਂ ਤੁਮ ਹਮਾਰੇ ਸੁਖਦਾਤੇ ਗੋਪਾਲ ਹੋ, ਰਖ੍ਯਾ ਕਰਹੁ। ਭਾਵ ਏਹ ਕਿ ਜੈਸੇ ਬ੍ਰਿਜ ਮੇਂ ਬਾਲਕੋਂ ਕੀ ਗੋਪਾਲ ਬਨ ਕਰ ਕੇ ਰਖ੍ਯਾ ਕਰੀ ਥੀ ਤੈਸੇ ਹਮਾਰੀ ਕਰਹੁ॥੨॥੩੦॥
Prof. Sahib Singhਹੇ ਗੁਪਾਲ! ਹੇ ਸਤਿਗੁਰ! ਹੇ ਨਾਨਕ ਦੇ ਸੁਖ-ਦਾਤੇ ਪ੍ਰਭੂ! ਮੈਂ ਤੇਰਾ (ਅੰਞਾਣ) ਬੱਚਾ ਹਾਂ ॥੨॥੩੦॥

ਪਦ ਅਰਥ ਬਾਲ-ਬੱਚੇ। ਗੁਪਾਲਾ = ਹੇ ਗੋਪਾਲ! ॥੨॥੩੦॥

SikhNet (Spanish)Oh Guru Perfecto, Dador de Paz, soy Tu niño, oh, Gomal. (2‑30)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਹਰਿ ਜਨ; ਲੀਨੇ ਪ੍ਰਭੂ ਛਡਾਇ ॥

har jan; leene prabhoo chhaddaae |

Sant Singh KhalsaThe Lord God has saved me, His slave.
Manmohan SinghThe Lord God has saved me, his slave.
Manmohan Singh (Punjabi)ਵਾਹਿਗੁਰੂ ਸੁਆਮੀ ਨੇ ਮੈਨੂੰ ਆਪਣੇ ਗੋਲੇ ਨੂੰ ਬਚਾ ਲਿਆ ਹੈ।
Fareedkot Teekaਸਾਮਰਥ ਹਰੀ ਨੇ ਕਾਮਾਦਿ ਦੁਸ਼ਟੋਂ ਸੇ ਵਾ ਸੰਸਾਰੀ ਬੰਧਨੋਂ ਸੇ ਦਾਸ (ਛਡਾਇ) ਬਚਾਇ ਲੀਏ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਆਪਣੇ ਭਗਤਾਂ ਨੂੰ (ਮਾਇਆ-ਡੈਣ ਦੇ ਪੰਜੇ ਤੋਂ) ਆਪ ਬਚਾ ਲੈਂਦਾ ਹੈ।

ਪਦ ਅਰਥ ਹਰਿ ਜਨ = ਪਰਮਾਤਮਾ ਦੇ ਭਗਤ। ਛਡਾਇ ਲੀਨੇ = ਬਚਾ ਲਏ ਹਨ।

SikhNet (Spanish)El Señor me ha rescatado a mí, Su Sirviente,

ਪ੍ਰੀਤਮ ਸਿਉ. ਮੇਰੋ ਮਨੁ ਮਾਨਿਆ; ਤਾਪੁ ਮੁਆ. ਬਿਖੁ ਖਾਇ ॥੧॥ ਰਹਾਉ ॥

preetam siau. mero man maaniaa; taap muaa. bikh khaae |1| rahaau |

Sant Singh KhalsaMy mind has surrendered to my Beloved; my fever has taken poison and died. ||1||Pause||
Manmohan SinghMy mind is reconciled to the beloved, and my fever has poisoned itself to death. Pause.
Manmohan Singh (Punjabi)ਮੇਰੀ ਜਿੰਦੜੀ ਪਿਆਰੇ ਨਾਲ ਮਿਲ ਗਈ ਹੈ ਅਤੇ ਮੇਰਾ ਬੁਖਾਰ ਜ਼ਹਿਰ ਖਾ ਕੇ ਮਰ ਗਿਆ ਹੈ। ਠਹਿਰਾਉ।
Fareedkot Teekaਅਧ੍ਯਾਤਮਕ, ਅਧਿਭੂਤਿਕ, ਅਧਦੈਵਕ, ਤੀਨ ਪ੍ਰਕਾਰ ਕਾ ਜੋ ਤਾਪ ਥਾ, ਸੋ ਵਾਹਿਗੁਰੂ ਕੇ ਚਰਨੋਂ ਕਾ ਪ੍ਰੇਮ ਜੋ ਹੈ ਯਹੀ ਉਸ ਤਾਪ ਕੋ ਬਿਖਵਤ ਹੋ ਗਿਆ, ਤਿਸ ਪਰ ਤਾਪੁ ਮਰ ਗਿਆ ਹੈ। ਤਾਂ ਤੇ ਅਬ ਪ੍ਰੀਤਮ ਸੇ ਮੇਰਾ ਮਨ (ਮਾਨਿਆ) ਪਤਿਆਇਆ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਭੀ ਪ੍ਰੀਤਮ-ਪਰਮਾਤਮਾ ਨਾਲ ਗਿੱਝਿਆ ਹੈ, ਮੇਰਾ ਭੀ (ਮਾਇਆ ਦਾ) ਤਾਪ (ਇਉਂ) ਮੁੱਕ ਗਿਆ ਹੈ (ਜਿਵੇਂ ਕੋਈ ਪ੍ਰਾਣੀ) ਜ਼ਹਰ ਖਾ ਕੇ ਮਰ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਸਿਉ = ਨਾਲ। ਤਾਪੁ = (ਮਾਇਆ ਦੇ ਮੋਹ ਦਾ) ਤਾਪ। ਬਿਖੁ = ਜ਼ਹਰ। ਬਿਖੁ ਖਾਇ = ਜ਼ਹਰ ਖਾ ਕੇ ॥੧॥ ਰਹਾਉ ॥

SikhNet (Spanish)de las garras de Maya, mi mente está complacida con el Señor, y mi agitado corazón ha entrado en calma. (1‑Pausa)

ਪਾਲਾ ਤਾਊ. ਕਛੂ ਨ ਬਿਆਪੈ; ਰਾਮ ਨਾਮ ਗੁਨ ਗਾਇ ॥

paalaa taaoo. kachhoo na biaapai; raam naam gun gaae |

Sant Singh KhalsaCold and heat do not touch me at all, when I sing the Glorious Praises of the Lord.
Manmohan SinghCold and heat touch me not, when I sing the praise of the Lord's Name.
Manmohan Singh (Punjabi)ਜਦ ਮੈਂ ਸੁਆਮੀ ਦੇ ਨਾਮ ਦਾ ਜੱਸ ਗਾਉਂਦਾ ਹਾਂ, ਮੈਨੂੰ ਸਰਦੀ ਅਤੇ ਗਰਮੀ ਨਹੀਂ ਪੋਹਦੀਆਂ।
Fareedkot Teeka(ਪਾਲਾ) ਜੜਤਾ ਰੂਪੀ ਸੀਤ (ਤਾਊ) ਤਪਤ, ਭਾਵ ਤਮੋ ਗੁਨ ਵਾ ਤਿਸ ਕਰ ਕੇ ਅਬ ਹਮ ਕੋ ਕੁਛ ਨਹੀਂ ਬ੍ਯਾਪਤਾ ਹੈ, ਨਿਰਬਿਘਨ ਬੈਠ ਕਰ ਰਾਮ ਨਾਮ ਕੋ ਜਪਤੇ ਅਰ ਗੁਨ ਗਾਉਤੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ (ਮਨੁੱਖ ਦੇ) ਚਿੱਤ ਤੇ (ਮਾਇਆ-) ਡੈਣ ਦਾ ਕੋਈ ਜ਼ੋਰ ਨਹੀਂ ਚੜ੍ਹਦਾ।

ਪਦ ਅਰਥ ਤਾਊ = ਤਾਉ, ਤਾਪ {ਨੋਟ: ਇਸ ਸ਼ਬਦ ਵਿਚ ਮਾਇਆ ਦੇ ਪ੍ਰਭਾਵ ਨੂੰ ਮਲੇਰੀਏ ਤਾਪ ਨਾਲ ਉਪਮਾ ਦਿੱਤੀ ਹੈ। ਮਲੇਰੀਏ ਵਿਚ ਪਹਿਲਾਂ ਕਾਂਬਾ ਛਿੜਦਾ ਹੈ ਤੇ ਭਾਰੇ ਕੱਪੜਿਆਂ ਦੀ ਲੋੜ ਪੈਂਦੀ ਹੈ। ਫਿਰ ਫੂਕ ਕੇ ਤਾਪ ਚੜ੍ਹ ਜਾਂਦਾ ਹੈ}। ਪਾਲਾ ਤਾਊ ਕਛੂ ਨ = ਨਾਹ ਕਾਂਬਾ ਨਾਹ ਤਾਪ (ਨਾਹ ਮਾਇਆ ਦਾ ਲਾਲਚ ਅਤੇ ਨਾਹ ਕੋਈ ਸਹਮ)। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।

SikhNet (Spanish)No le entra ninguna preocupación a aquél que canta las Alabanzas del Señor

ਡਾਕੀ ਕੋ ਚਿਤਿ. ਕਛੂ ਨ ਲਾਗੈ; ਚਰਨ ਕਮਲ ਸਰਨਾਇ ॥੧॥

ddaakee ko chit. kachhoo na laagai; charan kamal saranaae |1|

Sant Singh KhalsaMy consciousness is not affected by the witch, Maya; I take to the Sanctuary of the Lord's Lotus Feet. ||1||
Manmohan SinghBy seeking the protection of Lord's lotus feet, My mind is not affected by the mammon with.
Manmohan Singh (Punjabi)ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੈਣ ਨਾਲ ਮਾਇਆ ਡਾਇਣ ਦਾ ਮੇਰੇ ਮਨ ਉਤੇ ਕੁਛ ਅਸਰ ਨਹੀਂ ਹੁੰਦਾ।
Fareedkot Teekaਅਕਾਲ ਪੁਰਖ ਕੇ ਚਰਨ ਕਮਲ ਕੀ ਸਰਨਾਗਤਿ ਪ੍ਰਾਪਤ ਹੋਨੇ ਕਰ ਕੇ ਤ੍ਰਿਸ਼ਨਾ (ਡਾਕੀ) ਡਾਇਨ ਕਾ (ਚਿਤਿ) ਚਿਤਵਨਾ ਅਰਥਾਤ ਦੇਖਣਾ ਅਬ ਹਮ ਕੋ ਕੁਛ ਨਹੀਂ ਲਗਤਾ ਹੈ॥੧॥
Prof. Sahib Singhਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਨਾਹ ਮਾਇਆ ਦਾ ਲਾਲਚ ਜ਼ੋਰ ਪਾ ਸਕਦਾ ਹੈ, ਨਾਹ ਮਾਇਆ ਦਾ ਸਹਮ ਦਬਾਉ ਪਾਂਦਾ ਹੈ ॥੧॥

ਪਦ ਅਰਥ ਡਾਕੀ ਕੋ ਕਛੂ = ਮਾਇਆ ਡੈਣ ਦਾ ਕੁਝ ਭੀ (ਪ੍ਰਭਾਵ)। ਚਿਤਿ = ਚਿੱਤ ਉਤੇ ॥੧॥

SikhNet (Spanish)y su mente tampoco es afligida por Maya, pues su asilo son los Pies de Loto del Señor. (1)

ਸੰਤ ਪ੍ਰਸਾਦਿ ਭਏ ਕਿਰਪਾਲਾ; ਹੋਏ ਆਪਿ ਸਹਾਇ ॥

sant prasaad bhe kirapaalaa; hoe aap sahaae |

Sant Singh KhalsaBy the Grace of the Saints, the Lord has shown His Mercy to me; He Himself is my Help and Support.
Manmohan SinghBy the saint grace, the Lord has been merciful to me and he Himself has become my Helper.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ, ਸੁਆਮੀ ਮੇਰੇ ਉਤੇ ਮਿਹਰਬਾਨ ਹੈ ਅਤੇ ਖੁਦ ਮੇਰਾ ਮਦਦਗਾਰ ਹੋ ਗਿਆ ਹੈ।
Fareedkot Teekaਅਬ ਸੰਤੋਂ ਕੀ ਕ੍ਰਿਪਾ ਕਰ ਕੇ ਹਰੀ ਜੀ ਕ੍ਰਿਪਾਲ ਹੋ ਕਰ ਸਹਾਇਕ ਭਏ ਹੈਂ॥
Prof. Sahib Singh(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਮਾਇਆ ਡੈਣ ਤੋਂ ਬਚਣ ਲਈ ਮੇਰਾ) ਆਪ ਸਹਾਈ ਬਣਿਆ ਹੋਇਆ ਹੈ।

ਪਦ ਅਰਥ ਸੰਤ = ਗੁਰੂ। ਪ੍ਰਸਾਦਿ = ਕਿਰਪਾ ਨਾਲ। ਸਹਾਇ = ਸਹਾਈ।

SikhNet (Spanish)Por la Gracia del Santo, el Señor Compasivo ha venido a mi rescate

ਗੁਨ ਨਿਧਾਨ ਨਿਤਿ ਗਾਵੈ ਨਾਨਕੁ; ਸਹਸਾ ਦੁਖੁ ਮਿਟਾਇ ॥੨॥੩੧॥

gun nidhaan nit gaavai naanak; sahasaa dukh mittaae |2|31|

Sant Singh KhalsaNanak ever sings the Praises of the Lord, the treasure of excellence; his doubts and pains are eliminated. ||2||31||
Manmohan SinghNanak, ever sings God, the treasury of excellences and thus wards off doubt and pain.
Manmohan Singh (Punjabi)ਨਾਨਕ ਸਦਾ ਹੀ ਖੂਬੀਆਂ ਦੇ ਖ਼ਜ਼ਾਨੇ, ਹਰੀ ਨੂੰ ਗਾਉਂਦਾ ਹੈ ਅਤੇ ਇਸ ਤਰ੍ਹਾਂ ਭਰਮ ਤੇ ਪੀੜ ਨੂੰ ਦੂਰ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦੁਖ ਅਰ ਸੰਦੇਹ ਮਿਟਾਇ ਕਰ ਕੇ ਅਬ ਗੁਨ ਨਿਧਾਨ ਹਰੀ ਕੋ ਹਮ ਨਿਤਾਪ੍ਰਤਿ ਗਾਵਤੇ ਹੈਂ॥੨॥੩੧॥☬ਜੋ ਸੰਦੇਹ ਕਰੇ ਕਿ ਆਪਨੇ ਤਾਪ ਕਾ ਮਰਨਾ ਕਹਾ ਹੈ, ਤਾਪ ਤੋ ਔਖਧਿ ਸੇ ਜਾਤਾ ਹੈ ਆਪ ਨੇ ਕਿਆ ਔਖਧਿ ਖਾਈ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੁਣ (ਗੁਰੂ ਦੀ ਕਿਰਪਾ ਨਾਲ) ਨਾਨਕ (ਮਾਇਆ ਦਾ) ਸਹਮ ਤੇ ਦੁੱਖ ਦੂਰ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਗੁਣ ਸਦਾ ਗਾਂਦਾ ਰਹਿੰਦਾ ਹੈ ॥੨॥੩੧॥

ਪਦ ਅਰਥ ਨਿਧਾਨ = ਖ਼ਜ਼ਾਨੇ। ਸਹਸਾ = ਸਹਮ ॥੨॥੩੧॥

SikhNet (Spanish)y Nanak canta las Alabanzas de Dios, el Tesoro de Virtud, así cesa todo su dolor y también sus dudas. (2‑31)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਅਉਖਧੁ ਖਾਇਓ; ਹਰਿ ਕੋ ਨਾਉ ॥

aaukhadh khaaeo; har ko naau |

Sant Singh KhalsaI have taken the medicine of the Name of the Lord.
Manmohan SinghI have taken the medicine of God's Name.
Manmohan Singh (Punjabi)ਮੈਂ ਵਾਹਿਗੁਰੂ ਦੇ ਨਾਮ ਦੀ ਦਵਾਈ ਖਾਧੀ ਹੈ।
Fareedkot Teekaਹਮਨੇ ਹਰਿ ਕਾ ਨਾਮ ਔਖਿਧਿ ਖਾਯਾ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਦਵਾਈ ਖਾਧੀ,

ਪਦ ਅਰਥ ਅਉਖਧੁ = ਦਵਾਈ। ਕੋ = ਦਾ।

SikhNet (Spanish)Cuando el bálsamo del Naam, el Nombre del Señor,

ਸੁਖ ਪਾਏ; ਦੁਖ ਬਿਨਸਿਆ ਥਾਉ ॥੧॥

sukh paae; dukh binasiaa thaau |1|

Sant Singh KhalsaI have found peace, and the seat of pain has been removed. ||1||
Manmohan SinghI have obtained peace and seat of my pain is removed.
Manmohan Singh (Punjabi)ਮੈਂ ਆਰਾਮ ਪਾ ਲਿਆ ਹੈ ਅਤੇ ਮੇਰੀ ਤਕਲੀਫ ਦਾ ਅੱਡਾ ਚੁੱਕਿਆ ਗਿਆ ਹੈ।
Fareedkot Teekaਤਿਸ ਕਰ ਕੇ ਦੁਖ ਕਾ ਅਸਥਾਨ ਅਗ੍ਯਾਨ ਦੂਰ ਹੋ ਗਯਾ ਹੈ ਔਰ ਸੁਖ ਪ੍ਰਾਪਤ ਹੂਆ ਹੈ॥੧॥
Prof. Sahib Singh(ਉਸ ਦੇ ਅੰਦਰੋਂ ਮਾਇਆ ਦਾ ਮੋਹ) ਦੁੱਖਾਂ ਦਾ ਸੋਮਾ ਸੁੱਕ ਗਿਆ ਅਤੇ ਉਸ ਨੇ ਆਤਮਕ ਆਨੰਦ ਮਾਣ ਲਏ ॥੧॥

ਪਦ ਅਰਥ ਦੁਖ ਥਾਉ = ਦੁਖਾਂ ਦਾ ਥਾਂ, ਦੁੱਖਾਂ ਦਾ ਸੋਮਾ (ਮਾਇਆ ਦਾ ਮੋਹ) ॥੧॥

SikhNet (Spanish)se aplica a mis heridas, entonces el dolor pierde su arraigo en mí y obtengo el Éxtasis. (1)

ਤਾਪੁ ਗਇਆ; ਬਚਨਿ ਗੁਰ ਪੂਰੇ ॥

taap geaa; bachan gur poore |

Sant Singh KhalsaThe fever has been broken, by the Teachings of the Perfect Guru.
Manmohan SinghBy perfect Guru's instruction, mind's fever has left me.
Manmohan Singh (Punjabi)ਪੂਰਨ ਗੁਰਾਂ ਦੀ ਸਿਖਿਆ ਦੁਆਰਾ ਮੇਰੇ ਮਨ ਦਾ ਬੁਖਾਰ ਉਤਰ ਗਿਆ ਹੈ।
Fareedkot Teekaਪੂਰੇ ਗੁਰੋਂ ਕੇ ਬਚਨ ਕਰ ਕੇ ਹਮਾਰਾ ਤਾਪੁ ਜਾਤਾ ਰਹਾ॥
Prof. Sahib Singh(ਹੇ ਭਾਈ!) ਪੂਰੇ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਨਾਮ-ਦਵਾਈ ਖਾ ਕੇ ਮਾਇਆ ਦੇ ਮੋਹ ਦਾ) ਤਾਪ ਲਹਿ ਜਾਂਦਾ ਹੈ,

ਪਦ ਅਰਥ ਬਚਿਨ = ਬਚਨ ਦੀ ਰਾਹੀਂ, ਉਪਦੇਸ਼ ਨਾਲ।

SikhNet (Spanish)A través de la Palabra Perfecta del Guru,

ਅਨਦੁ ਭਇਆ; ਸਭਿ ਮਿਟੇ ਵਿਸੂਰੇ ॥੧॥ ਰਹਾਉ ॥

anad bheaa; sabh mitte visoore |1| rahaau |

Sant Singh KhalsaI am in ecstasy, and all of my sorrows have been dispelled. ||1||Pause||
Manmohan SinghI have become happy and sorrows have all disappeared. Pause.
Manmohan Singh (Punjabi)ਮੈਂ ਖੁਸ਼ ਹੋ ਗਿਆ ਹਾਂ ਅਤੇ ਮੇਰੇ ਸਾਰੇ ਝੋਰੇ ਮਿੱਟ ਗਏ ਹਨ। ਠਹਿਰਾਉ।
Fareedkot Teekaਅਬ ਹਮ ਕੋ ਸਰਬ ਪ੍ਰਕਾਰ ਅਨੰਦ ਭਇਆ ਹੈ ਔਰ ਸਰਬ ਪ੍ਰਕਾਰ ਕੇ (ਵਿਸੂਰੇ) ਝੋਰੇ ਮਿਟ ਗਏ ਹੈਂ॥੧॥ ਰਹਾਉ ॥
Prof. Sahib Singhਆਤਮਕ-ਆਨੰਦ ਪੈਦਾ ਹੁੰਦਾ ਹੈ, ਸਾਰੇ ਚਿੰਤਾ ਫ਼ਿਕਰ ਮਿਟ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਅਨਦੁ = ਅਨੰਦ। ਸਭਿ = ਸਾਰੇ। ਵਿਸੂਰੇ = ਚਿੰਤਾ, ਫ਼ਿਕਰ ॥੧॥ ਰਹਾਉ ॥

SikhNet (Spanish)se acaba mi sufrimiento, la Dicha viene a mí y se esfuman mis preocupaciones. (1-Pausa)

ਜੀਅ ਜੰਤ ਸਗਲ; ਸੁਖੁ ਪਾਇਆ ॥

jeea jant sagal; sukh paaeaa |

Sant Singh KhalsaAll beings and creatures obtain peace,
Manmohan SinghAll the living beings obtain peace,
Manmohan Singh (Punjabi)ਸਾਰੇ ਪ੍ਰਾਣਧਾਰੀ ਆਰਾਮ ਪਾਉਂਦੇ ਹਨ,
Fareedkot Teekaਤਿਸ ਤਿਸ ਜੀਵ ਜੰਤੂ ਸਰਬ ਨੇ ਸੁਖ ਪਾਇਆ ਹੈ॥
Prof. Sahib Singhਉਹਨਾਂ ਸਭਨਾਂ ਨੇ ਆਤਮਕ ਆਨੰਦ ਪ੍ਰਾਪਤ ਕੀਤਾ,

ਪਦ ਅਰਥ ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਗਲ = ਸਾਰੇ।

SikhNet (Spanish)Todas las formas de vida obtienen la Paz

ਪਾਰਬ੍ਰਹਮੁ; ਨਾਨਕ ਮਨਿ ਧਿਆਇਆ ॥੨॥੩੨॥

paarabraham; naanak man dhiaaeaa |2|32|

Sant Singh KhalsaO Nanak, meditating on the Supreme Lord God. ||2||32||
Manmohan Singhby meditating on the supreme Lord, in their mind, O Nanak.
Manmohan Singh (Punjabi)ਆਪਣੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਨ ਦੁਅਰਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਜਿਸ ਨੇ ਮਨ ਕਰ ਕੇ ਪਾਰਬ੍ਰਹਮ ਕੋ ਧਿਆਇਆ ਹੈ॥੨॥੩੨॥☬ਧ੍ਯਾਨ ਤਬ ਹੋਤਾ ਹੈ, ਜਬ ਬੈਰਾਗ ਹੋਇ, ਸੋ ਬੈਰਾਗ ਸੂਚਕ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਗੁਰੂ ਦੇ ਉਪਦੇਸ਼ ਰਾਹੀਂ) ਜਿਸ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਸਿਮਰਿਆ ॥੨॥੩੨॥

ਪਦ ਅਰਥ ਮਨਿ = ਮਨ ਵਿਚ ॥੨॥੩੨॥

SikhNet (Spanish)cuando contemplan al Señor Trascendente en su mente. (2‑32)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਬਾਂਛਤ ਨਾਹੀ; ਸੁ ਬੇਲਾ ਆਈ ॥

baanchhat naahee; su belaa aaee |

Sant Singh KhalsaThat time, which the mortal does not wish for, eventually comes.
Manmohan SinghThe time (of death and disease) which man desires not arrives.
Manmohan Singh (Punjabi)(ਦੁੱਖ ਤੇ ਮੌਤ ਦਾ) ਉਹ ਸਮਾਂ, ਜਿਸ ਨੂੰ ਬੰਦਾ ਚਾਹੁੰਦਾ ਨਹੀਂ, ਆ ਪੁੱਜਦਾ ਹੈ।
Fareedkot Teekaਜਿਸ ਬੇਲੇ ਕੀ ਜੀਵ ਇਛਾ ਨਹੀਂ ਕਰਤਾ ਹੈ, ਸੋ ਮਰਨੇ ਕੀ ਬੇਲਾ ਨਿਕਟ ਆਈ ਖੜੀ ਹੈ॥
Prof. Sahib Singh(ਹੇ ਭਾਈ!) ਜਿਸ ਨੂੰ ਕੋਈ ਭੀ ਪਸੰਦ ਨਹੀਂ ਕਰਦਾ, ਮੌਤ ਦਾ ਉਹ ਸਮਾ ਜ਼ਰੂਰ ਆ ਜਾਂਦਾ ਹੈ (ਮਨੁੱਖ ਫਿਰ ਭੀ ਨਹੀਂ ਸਮਝਦਾ ਕਿ ਮੌਤ ਜ਼ਰੂਰ ਆਉਣੀ ਹੈ।)

ਪਦ ਅਰਥ ਬਾਂਛਤ ਨਾਹੀ = ਪਸੰਦ ਨਹੀਂ ਕਰਦਾ। ਸੁ ਬੇਲਾ = ਉਹ ਵੇਲਾ, ਮੌਤ ਦਾ ਵੇਲਾ।

SikhNet (Spanish)Ese momento en el que uno no desea atestiguar, llega implacablemente al final.

ਬਿਨੁ ਹੁਕਮੈ; ਕਿਉ ਬੁਝੈ ਬੁਝਾਈ ॥੧॥

bin hukamai; kiau bujhai bujhaaee |1|

Sant Singh KhalsaWithout the Lord's Command, how can understanding be understood? ||1||
Manmohan SinghWithout God's order, how can man understand, however much he may be instructed?
Manmohan Singh (Punjabi)ਵਾਹਿਗੁਰੂ ਦੇ ਫੁਰਮਾਨ ਬਗੈਰ ਬੰਦਾ ਕਿਸ ਤਰ੍ਹਾਂ ਸਮਝ ਸਕਦਾ ਹੈ, ਭਾਵੇਂ ਉਸ ਨੂੰ ਕਿੰਨਾ ਬਹੁਤਾ ਪਿਆ ਸਮਝਾਈਏ।
Fareedkot Teekaਸਮਝਾਈਤਾ ਤੋ ਬਹੁਤ ਹੈ ਪਰੰਤੂ ਪਰਮੇਸ੍ਵਰ ਕੀ ਆਗ੍ਯਾ ਤੇ ਬਿਨਾਂ ਕੈਸੇ ਸਮਝੈ ਅਰਥਾਤ ਨਹੀਂ ਸਮਝਤਾ॥੧॥
Prof. Sahib Singhਜਦ ਪਰਮਾਤਮਾ ਦਾ ਹੁਕਮ ਨਾਹ ਹੋਵੇ ਜੀਵ ਨੂੰ ਕਿਤਨਾ ਸਮਝਾਓ ਇਹ ਨਹੀਂ ਸਮਝਦਾ ॥੧॥

ਪਦ ਅਰਥ ਕਿਉ ਬੂਝੈ = ਕਿਵੇਂ ਸਮਝੇ? ਨਹੀਂ ਸਮਝ ਸਕਦਾ। ਬੁਝਾਈ = ਸਮਝਾਇਆਂ ॥੧॥

SikhNet (Spanish)Pero sin someterse a la Voluntad del Señor, ¿cómo puede uno tener presente al Señor? (1)

ਠੰਢੀ ਤਾਤੀ ਮਿਟੀ ਖਾਈ ॥

tthandtee taatee mittee khaaee |

Sant Singh KhalsaThe body is consumed by water, fire and earth.
Manmohan SinghBy water, fire, or the earth, the body is consumed.
Manmohan Singh (Punjabi)ਸਰੀਰ ਨੂੰ ਪਾਣੀ, ਅੱਗ ਜਾਂ ਮਿੱਟੀ ਖਾ ਜਾਂਦੀ ਹੈ।
Fareedkot Teeka(ਠੰਢੀ) ਜਲ, (ਤਾਤੀ) ਅਗਨਿ, (ਮਿਟੀ) ਧਰਤੀ, (ਖਾ) ਅਕਾਸ, (ਈ) ਪਵਨ, ਖਾ ਮੇਂ ਆਈ ਹੋਨੇ ਅਕਾਸ ਮੇਂ ਚਲਤੀ ਪੁਨ ਸਿਧਿ ਭਈ। ਇਨ ਪੰਚ ਤਤੋਂ ਕਰ ਕੇ ਰਚਤਿ ਜੋ ਯਹ ਸਰੀਰ ਹੈ, ਸੋ ਬਢਤਾ ਘਟਤਾ ਹੈ⁽¹⁾॥☬⁽¹⁾(ਠੰਢੀ) ਜਲ ਪ੍ਰਵਾਹ ਕਰ ਦੇਨਾ, (ਤਾਤੀ) ਮ੍ਰਿਤਕ ਸਰੀਰ ਅਗਨਿ ਮੇਂ ਜਲਾ ਦੇਨਾ, (ਮਿਟੀ) ਪ੍ਰਿਥ੍ਵੀ ਮੇਂ ਦਬਾ ਦੇਨਾ, (ਖਾਈ) ਮ੍ਰਿਤਕ ਸਰੀਰ ਕੋ ਪੜੇ ਰਹਿਨੇ ਕੇ ਸਬੱਬ ਸੇ ਸ੍ਵਾਨ ਮਿ੍ਰੰਗਾਲ ਆਦਿਕੋਂ ਨੇ ਖਾ ਜਾਨਾ, ਯੇਹ ਤੋ ਦੇਹ ਕੀ ਗਤਿ ਹੈ॥
Prof. Sahib Singhਹੇ ਭਾਈ! (ਮਰੇ ਸਰੀਰ ਨੂੰ) ਜਲ-ਪ੍ਰਵਾਹ ਕੀਤਾ ਜਾਂਦਾ ਹੈ, ਅੱਗ ਸਾੜ ਦੇਂਦੀ ਹੈ ਜਾਂ (ਦੱਬਿਆਂ) ਮਿੱਟੀ ਖਾ ਜਾਂਦੀ ਹੈ

ਪਦ ਅਰਥ ਠੰਡੀ ਖਾਈ = ਪਾਣੀ ਖਾ ਜਾਂਦਾ ਹੈ, ਪਾਣੀ ਵਿਚ ਰੋੜ੍ਹਿਆ ਜਾਂਦਾ ਹੈ। ਤਾਤੀ ਖਾਈ = ਅੱਗ ਸਾੜ ਦੇਂਦੀ ਹੈ। ਮਿਟੀ ਖਾਈ = ਮਿੱਟੀ ਖਾ ਜਾਂਦੀ ਹੈ।

SikhNet (Spanish)Echado al agua, quemado o enterrado en la tumba,

ਓਹੁ; ਨ ਬਾਲਾ ਬੂਢਾ. ਭਾਈ ॥੧॥ ਰਹਾਉ ॥

ohu; na baalaa boodtaa. bhaaee |1| rahaau |

Sant Singh KhalsaBut the soul is neither young nor old, O Siblings of Destiny. ||1||Pause||
Manmohan SinghBut the soul is neither young nor old, O my brother. Pause.
Manmohan Singh (Punjabi)ਪ੍ਰੰਤੂ ਉਹ ਆਤਮਾ ਨਾਂ ਜਵਾਨ ਹੈ ਨਾਂ ਹੀ ਬਿਰਧ, ਹੇ ਮੇਰੇ ਵੀਰ! ਠਹਿਰਾਉ।
Fareedkot Teekaਔਰ ਜੋ ਚੈਤੰਨ ਆਤਮਾ ਰੂਪ ਹੈ, ਹੇ ਭਾਈ! ਵਹੁ ਨਾ ਤੋ ਬਾਲਕ ਹੈ ਨਾ ਬ੍ਰਿਧ ਹੈ ਸਰਬਦਾ ਏਕ ਰਸ ਹੈ॥੧॥ ਰਹਾਉ ॥
Prof. Sahib Singhਜੀਵਾਤਮਾ (ਪਰਮਾਤਮਾ ਦੀ ਅੰਸ਼ ਹੈ ਜੋ) ਨਾਹ ਕਦੇ ਬਾਲਕ ਹੈ ਤੇ ਨਾਹ ਕਦੇ ਬੁੱਢਾ ਹੈ (ਉਹ ਕਦੇ ਨਹੀਂ ਮਰਦਾ। ਸਰੀਰ ਹੀ ਕਦੇ ਬਾਲਕ ਹੈ ਕਦੇ ਜਵਾਨ ਹੈ, ਕਦੇ ਬੁੱਢਾ ਹੈ ਤੇ ਫਿਰ ਮਰ ਜਾਂਦਾ ਹੈ) ॥੧॥ ਰਹਾਉ ॥

ਪਦ ਅਰਥ ਓਹ = ਉਹ ਜੀਵ-ਆਤਮਾ। ਬਾਲਾ = ਬਾਲਕ। ਭਾਈ = ਹੇ ਭਾਈ! ॥੧॥ ਰਹਾਉ ॥

SikhNet (Spanish)ahí va el cuerpo, pero el Alma, ni es joven ni envejece. (1‑Pausa)

ਨਾਨਕ ਦਾਸ; ਸਾਧ ਸਰਣਾਈ ॥

naanak daas; saadh saranaaee |

Sant Singh KhalsaServant Nanak has entered the Sanctuary of the Holy.
Manmohan SinghSlave Nanak has entered the sanctuary of the saints.
Manmohan Singh (Punjabi)ਨਫਰ ਨਾਨਕ ਨੇ ਸੰਤਾਂ ਦੀ ਸ਼ਰਣਾਗਤ ਸੰਭਾਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧੂ ਕੀ ਸਰਣਾਗਤਿ ਹੋਨੇ ਸੇ॥
Prof. Sahib Singhਹੇ ਦਾਸ ਨਾਨਕ! ਗੁਰੂ ਦੀ ਸਰਨ ਪਿਆਂ ਹੀ-

ਪਦ ਅਰਥ ਸਾਧ = ਗੁਰੂ।

SikhNet (Spanish)Dice Nanak, el Esclavo del Señor, busca el Refugio del Santo

ਗੁਰ ਪ੍ਰਸਾਦਿ; ਭਉ ਪਾਰਿ ਪਰਾਈ ॥੨॥੩੩॥

gur prasaad; bhau paar paraaee |2|33|

Sant Singh KhalsaBy Guru's Grace, he has shaken off the fear of death. ||2||33||
Manmohan SinghBy Guru's grace, he has shaken off the fear of death.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਉਸ ਨੇ ਮੌਤ ਦਾ ਡਰ ਦੂਰ ਕਰ ਛੱਡਿਆ ਹੈ।
Fareedkot Teekaਪੁਨਾ ਗੁਰੋਂ ਕੀ ਕ੍ਰਿਪਾ ਕਰ ਕੇ (ਭਉ) ਸੰਸਾਰ ਰੂਪੀ ਸਮੁੰਦਰ ਸੇ ਜੀਵ ਪਾਰ ਪੜਤਾ ਹੈ॥੨॥੩੩॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਮੌਤ ਦੇ) ਡਰ-ਸਹਮ ਤੋਂ ਪਾਰ ਲੰਘ ਸਕਦਾ ਹੈ ॥੨॥੩੩॥

ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਭਉ = ਡਰ। ਪਾਰਿ ਪਰਾਈ = ਪਾਰ ਲੰਘ ਜਾਂਦਾ ਹੈ ॥੨॥੩੩॥

SikhNet (Spanish)y a través de la Gracia del Guru, conquista el miedo a la muerte. (2‑33)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਦਾ ਸਦਾ ਆਤਮ ਪਰਗਾਸੁ ॥

sadaa sadaa aatam paragaas |

Sant Singh KhalsaForever and ever, the soul is illumined;
Manmohan SinghMan's soul is illumined for ever,
Manmohan Singh (Punjabi)ਮਨੁਸ਼ ਦੀ ਆਤਮਾਂ ਹਮੇਸ਼ਾਂ ਤੇ ਸਦੀਵ ਲਈ ਰੌਸ਼ਨ ਹੋ ਜਾਂਦੀ ਹੈ,
Fareedkot Teekaਜਿਸ (ਸਦਾ) ਨਿਤ੍ਯ ਰੂਪ ਆਤਮਾ ਕਾ ਸਦਾ ਪ੍ਰਕਾਸੁ ਹੋ ਰਹਾ ਹੈ॥
Prof. Sahib Singh(ਹੇ ਭਾਈ!) ਉਸ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦਾ ਚਾਨਣ ਮਿਲ ਜਾਂਦਾ ਹੈ,

ਪਦ ਅਰਥ ਆਤਮ ਪਰਗਾਸੁ = ਆਤਮਕ ਜੀਵਨ ਦਾ ਚਾਨਣ, ਇਹ ਚਾਨਣ ਕਿ ਆਤਮਕ ਜੀਵਨ ਕਿਵੇਂ ਜੀਵੀਦਾ ਹੈ।

SikhNet (Spanish)El Alma siempre estará en Éxtasis,

ਸਾਧਸੰਗਤਿ; ਹਰਿ ਚਰਣ ਨਿਵਾਸੁ ॥੧॥

saadhasangat; har charan nivaas |1|

Sant Singh Khalsain the Saadh Sangat, the Company of the Holy, it dwells at the Feet of the Lord. ||1||
Manmohan Singhby joining the society of saints, and he obtain a dwelling at God s feet.
Manmohan Singh (Punjabi)ਸਤਿ ਸੰਗਤ ਨਾਲ ਜੁੜਨ ਦੁਆਰਾ ਅਤੇ ਉਹ ਵਾਹਿਗੁਰੂ ਦੇ ਪੈਰਾਂ ਵਿੱਚ ਵਸੇਬਾ ਪਾ ਲੈਂਦਾ ਹੈ।
Fareedkot Teekaਸਾਧੁ ਸੰਗਤਿ ਕਰਨੇ ਸੇ ਤਿਸ ਹਰਿ ਕੇ ਚਰਣੋਂ ਮੇਂ ਜੀਵ ਕਾ ਨਿਵਾਸ ਹੋਤਾ ਹੈ॥੧॥
Prof. Sahib Singhਸਾਧ ਸੰਗਤਿ ਵਿਚ ਰਹਿ ਕੇ ਜਿਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੧॥
SikhNet (Spanish)si uno habita con los Santos y se entona a los Pies del Señor. (1)

ਰਾਮ ਨਾਮ; ਨਿਤਿ ਜਪਿ ਮਨ ਮੇਰੇ ॥

raam naam; nit jap man mere |

Sant Singh KhalsaChant the Lord's Name each and every day, O my mind.
Manmohan SinghO my soul, daily repeat the Name of the omnipresent Lord.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਨਿਤਾਪ੍ਰਤੀ ਸਰਬ-ਵਿਆਪਕ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ (ਮਨ) ਪਿਆਰੇ! ਤੂੰ ਨਿਤਿ ਰਾਮ ਨਾਮੁ ਕੋ ਜਪੁ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਨਿਤਿ = ਸਦਾ। ਮਨ = ਹੇ ਮਨ!

SikhNet (Spanish)Oh mi mente, contempla el Naam, el Nombre del Señor para que estés en Paz,

ਸੀਤਲ ਸਾਂਤਿ ਸਦਾ ਸੁਖ ਪਾਵਹਿ; ਕਿਲਵਿਖ ਜਾਹਿ ਸਭੇ. ਮਨ ਤੇਰੇ ॥੧॥ ਰਹਾਉ ॥

seetal saant sadaa sukh paaveh; kilavikh jaeh sabhe. man tere |1| rahaau |

Sant Singh KhalsaYou shall find lasting peace, contentment and tranquility, and all your sins shall depart. ||1||Pause||
Manmohan SinghMy soul, by this thou shalt always obtain coolness, tranquility and peace, and all thine sins shall depart. Pause.
Manmohan Singh (Punjabi)ਮੇਰੀ ਜਿੰਦੜੀਏ, ਇਸ ਤਰ੍ਹਾਂ ਤੂੰ ਹਮੇਸ਼ਾਂ ਠੰਢਕ, ਧੀਰਜ ਅਤੇ ਆਰਾਮ ਨੂੰ ਪ੍ਰਾਪਤ ਹੋਵੇਗੀਂ ਅਤੇ ਤੇਰੇ ਸਾਰੇ ਪਾਪ ਦੂਰ ਹੋ ਜਾਣਗੇ। ਠਹਿਰਾਉ।
Fareedkot Teekaਜਿਸ ਕਰ ਕੇ ਸਦਾ ਸੁਖ ਕੋ ਪ੍ਰਾਪਤਿ ਹੋਵੈਂ, ਰਿਦਾ ਸੀਤਲ ਔਰ ਸਾਂਤਿ ਸੁਭਾਇ ਹੋਵੇ, ਪੁਨਾ ਤੇਰੇ ਮਨ ਤੇ ਸਭ (ਕਿਲਵਿਖ) ਭਾਰੀ ਪਾਪ ਦੂਰ ਹੋਇ ਜਾਵੈ॥੧॥ ਰਹਾਉ ॥
Prof. Sahib Singhਹੇ ਮਨ! (ਨਾਮ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਦੂਰ ਹੋ ਜਾਣਗੇ, ਤੇਰਾ ਆਪਾ ਠੰਡਾ-ਠਾਰ ਹੋ ਜਾਇਗਾ, ਤੇਰੇ ਅੰਦਰ ਸ਼ਾਂਤੀ ਪੈਦਾ ਹੋ ਜਾਇਗੀ, ਤੂੰ ਸਦਾ ਆਤਮਕ ਆਨੰਦ ਮਾਣਦਾ ਰਹੇਂਗਾ ॥੧॥ ਰਹਾਉ ॥

ਪਦ ਅਰਥ ਕਿਲਵਿਖ = ਪਾਪ ॥੧॥ ਰਹਾਉ ॥

SikhNet (Spanish)por siempre en Éxtasis y todos tus errores sean borrados. (1‑Pausa)

ਕਹੁ ਨਾਨਕ; ਜਾ ਕੇ ਪੂਰਨ ਕਰਮ ॥

kahu naanak; jaa ke pooran karam |

Sant Singh KhalsaSays Nanak, one who is blessed with perfect good karma,
Manmohan SinghSays Nanak, he, who is of perfect good destiny,
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਦੀ ਮੁਕੰਮਲ ਚੰਗੀ ਕਿਸਮਤ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਕਰਮ ਪੂਰਨ ਹੋਤੇ ਹੈਂ॥
Prof. Sahib Singh(ਪਰ) ਨਾਨਕ ਆਖਦਾ ਹੈ, ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ,

ਪਦ ਅਰਥ ਕਰਮ = ਭਾਗ।

SikhNet (Spanish)Dice Nanak, aquél ser que tiene un Destino perfecto, encuentra al Perfecto Guru;

ਸਤਿਗੁਰ ਭੇਟੇ; ਪੂਰਨ ਪਾਰਬ੍ਰਹਮ ॥੨॥੩੪॥

satigur bhette; pooran paarabraham |2|34|

Sant Singh Khalsameets the True Guru, and obtains the Perfect Supreme Lord God. ||2||34||
Manmohan Singhon meeting the True Guru, obtains the perfect supreme Lord.
Manmohan Singh (Punjabi)ਉਹ ਸੱਚੇ ਗੁਰਾਂ ਨੂੰ ਮਿਲ ਕੇ ਸ਼੍ਰੋਮਣੀ ਸਾਹਿਬ ਨੂੰ ਪਾ ਲੈਂਦਾ ਹੈ।
Fareedkot Teekaਤਿਸ ਕੋ ਐਸੇ ਬੋਧ ਕੇ ਦੇਨੇ ਹਾਰੇ ਪਾਰਬ੍ਰਹਮ ਰੂਪੁ ਪੂਰਨ ਸਤਿਗੁਰੂ ਮਿਲਤੇ ਹੈਂ॥੨॥੩੪॥☬ਜੇ ਕਹੇ ਪੂਰਣ ਬ੍ਰਹਮ ਕੇ ਮਿਲਨੇ ਸੇ ਕਿਆ ਲਾਭੁ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਹ ਹੀ ਸਤਿਗੁਰੂ ਨੂੰ ਮਿਲਦਾ ਹੈ ਤੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਨੂੰ ਮਿਲਦਾ ਹੈ ॥੨॥੩੪॥

ਪਦ ਅਰਥ ਭੇਟੇ = ਮਿਲਦਾ ਹੈ ॥੨॥੩੪॥

SikhNet (Spanish)sí, al Mismo Señor Perfecto. (2‑34)

ਦੂਜੇ ਘਰ ਕੇ ਚਉਤੀਸ ॥

dooje ghar ke chautees |

Sant Singh KhalsaThirty-four Shabads in Second House. ||
Manmohan SinghThirty four of second house.
Manmohan Singh (Punjabi)ਦੂਜੇ ਘਰ ਦੇ ਚੌਤੀ।
Prof. Sahib Singhਦੂਜੇ ਘਰ ਕੇ ਚਉਤੀਸ ॥

ਪਦ ਅਰਥ ਦੂਜੇ ਘਰ ਕੇ ਚਉਤੀਸ ॥

* ਨੋਟ: ਦੂਜੇ ਘਰ ਕੇ ਚਉਤੀਸ। ਆਰੰਭ ਵਿਚ ਸਿਰ-ਲੇਖ ਆਇਆ ਸੀ-ਘਰੁ ੨ ਮਹਲਾ ੫। ਘਰ ਦੂਜੇ ਦੇ ਸੰਗ੍ਰਹਿ ਵਿਚ ੩੪ ਸ਼ਬਦ ਹਨ।

SikhNet (Spanish)Treinta y cuatro Shabads en la segunda casa.

Open this shabad →

Shabad Guru Arjan Dev Ji Raag Aasaa continues on Ang 379

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਾ ਕਾ; ਹਰਿ ਸੁਆਮੀ ਪ੍ਰਭੁ ਬੇਲੀ ॥

jaa kaa; har suaamee prabh belee |

Sant Singh KhalsaShe who has the Lord God as her Friend
Manmohan SinghShe, who has God, the Lord master, as her friend,
Manmohan Singh (Punjabi)ਜਿਸ ਦਾ ਸੁਆਮੀ ਮਾਲਕ ਵਾਹਿਗੁਰੂ ਦੋਸਤ ਹੈ,
Fareedkot Teekaਜਿਸ ਕਾ ਹਰਿ (ਪ੍ਰਭੁ) ਸਮਰਥ ਸੁਆਮੀ (ਬੇਲੀ) ਮਿਤ੍ਰ ਹੈ॥
Prof. Sahib Singh(ਹੇ ਭਾਈ!) ਸਭ ਜੀਵਾਂ ਦਾ ਮਾਲਕ ਹਰਿ ਪ੍ਰਭੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ,

ਪਦ ਅਰਥ ਜਾ ਕਾ = ਜਿਸ (ਮਨੁੱਖ) ਦਾ। ਬੇਲੀ = ਮਦਦਗਾਰ, ਸਹਾਈ। ਸੁਆਮੀ = ਮਾਲਕ।

SikhNet (Spanish)Esa novia que tiene como su Amigo al Señor, el Dios,

Open this shabad (7 lines, Angs 378-379) →

Ang 378 of 1430