ੴ

ਸਿੱਖਬਾਣੀ · SikhBani

ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥

jis jal nidh kaaran tum jag aae so amrit gur paahee jeeo
Guru Nanak Dev Ji ਗੁਰੂ ਨਾਨਕ ਦੇਵ ਜੀ · Raag Sorath · Ang 598 · 11 lines
Translations

ਸੋਰਠਿ ਮਹਲਾ ੧ ॥

soratth mahalaa 1 |

Sant Singh KhalsaSorat'h, First Mehl:
Manmohan SinghSorath 1st Guru.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ।
SikhNet (Spanish)Sorath, Mejl Guru Nanak, Primer Canal Divino.

ਜਿਸੁ ਜਲ ਨਿਧਿ ਕਾਰਣਿ. ਤੁਮ ਜਗਿ ਆਏ; ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥

jis jal nidh kaaran. tum jag aae; so amrit gur paahee jeeo |

Sant Singh KhalsaThe treasure of the Name, for which you have come into the world - that Ambrosial Nectar is with the Guru.
Manmohan SinghThe treasure of the Name-Nectar for the sake of which thou hast come into the world, that Nectar is with the Guru.
Manmohan Singh (Punjabi)ਨਾਮ ਦੇ ਅੰਮ੍ਰਿਤ ਦਾ ਖਜਾਨਾ ਜਿਸ ਦੀ ਖਾਤਰ ਤੂੰ ਜਹਾਨ ਵਿੱਚ ਆਇਆ ਹੈ। ਉਹ ਸੁਧਾਰਸ ਗੁਰਾਂ ਦੇ ਪਾਸ ਹੈ।
Fareedkot Teekaਹੇ ਮਨ! ਜਿਸ ਜਲ ਕੀ ਨਿਧੀ, ਭਾਵ ਜਿਸ ਤੇ ਪਰੇ ਹੋਰ ਉਤਮ ਜਲ ਕੋਈ ਨਹੀਂ ਹੈ, ਨਾਮ ਕੇ ਵਾਸਤੇ ਤੁਮ ਸੰਸਾਰ ਮੇਂ ਆਏ ਹੋ ਸੋ ਅੰਮ੍ਰਿਤ ਜਲ ਗੁਰੋਂ ਕੇ ਪਾਸ ਹੈ॥
Prof. Sahib Singhਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀਂ ਜਗਤ ਵਿਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ।

ਪਦ ਅਰਥ ਜਲ ਨਿਧਿ = ਪਾਣੀ ਦਾ ਖ਼ਜ਼ਾਨਾ (ਜਿਵੇਂ ਅੱਗ ਬੁਝਾਣ ਲਈ ਪਾਣੀ ਚਾਹੀਦਾ ਹੈ ਤਿਵੇਂ ਤ੍ਰਿਸ਼ਨਾ ਦੀ ਅੱਗ ਸ਼ਾਂਤ ਕਰਨ ਲਈ ਨਾਮ-ਜਲ ਦੀ ਲੋੜ ਹੈ), ਅੰਮ੍ਰਿਤ ਦਾ ਖ਼ਜ਼ਾਨਾ। ਜਗਿ = ਜਗਤ ਵਿਚ। ਪਾਹੀ = ਪਾਸ।

SikhNet (Spanish)Uno viene al mundo a vivenciar el Tesoro del Néctar del Nombre, ese Néctar lo obtiene uno a través del Guru.

ਛੋਡਹੁ ਵੇਸੁ ਭੇਖ ਚਤੁਰਾਈ; ਦੁਬਿਧਾ ਇਹੁ ਫਲੁ. ਨਾਹੀ ਜੀਉ ॥੧॥

chhoddahu ves bhekh chaturaaee; dubidhaa ihu fal. naahee jeeo |1|

Sant Singh KhalsaRenounce costumes, disguises and clever tricks; this fruit is not obtained by duplicity. ||1||
Manmohan SinghGive up garbs, disguises and cleverness. In duality this fruit is obtained not.
Manmohan Singh (Punjabi)ਧਾਰਮਕ ਬਾਣੇ, ਸਵਾਂਗ ਅਤੇ ਹੁਸ਼ਿਆਰੀ ਨੂੰ ਤਿਆਗ ਦੇ, ਦਵੈਤ-ਭਾਵ ਅੰਦਰ ਇਹ ਮੇਵਾ ਪ੍ਰਾਪਤ ਨਹੀਂ ਹੁੰਦਾ।
Fareedkot Teekaਹੇ ਮਨ! ਅਨੇਕ ਪ੍ਰਕਾਰ ਕੇ ਭੇਖੋਂ ਕੇ (ਵੇਸੁ) ਸਰੂਪ ਔ ਚਤਰਾਈਆਂ ਕੋ ਛੋਡ ਦੇਹੋ, ਦੁਬਿਧਾ ਸੇ ਏਹ ਅੰਮ੍ਰਤ ਰੂਪ, ਭਾਵ ਆਤਮ ਪ੍ਰਾਪਤੀ ਫਲ ਪ੍ਰਾਪਤ ਨਹੀਂ ਹੋਤਾ ਹੈ॥੧॥
Prof. Sahib Singhਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਵੀ ਛੱਡੋ, ਇਸ ਦੋ-ਰੁਖ਼ੀ ਚਾਲ ਵਿਚ ਪਿਆਂ ਇਹ ਅੰਮ੍ਰਿਤ-ਫਲ ਨਹੀਂ ਮਿਲ ਸਕਦਾ ॥੧॥

ਪਦ ਅਰਥ ਵੇਸੁ = ਪਹਿਰਾਵਾ। ਵੇਸੁ ਭੇਖ = ਧਾਰਮਿਕ ਭੇਖ ਦਾ ਪਹਿਰਾਵਾ। ਚਤੁਰਾਈ = ਚਲਾਕੀ। ਦੁਬਿਧਾ = ਦੋ-ਰੁਖ਼ੀ ॥੧॥

SikhNet (Spanish)Abandona entonces tu inteligencia astuta y tus atuendos, pues en la dualidad uno no obtiene este Fruto. (1)

ਮਨ ਰੇ. ਥਿਰੁ ਰਹੁ; ਮਤੁ ਕਤ ਜਾਹੀ ਜੀਉ ॥

man re. thir rahu; mat kat jaahee jeeo |

Sant Singh KhalsaO my mind, remain steady, and do not wander away.
Manmohan SinghO my soul, remain steady and wander not any where.
Manmohan Singh (Punjabi)ਹੇ ਮੇਰੀ ਜਿੰਦੜੀਏ! ਅਡੋਲ ਰਹੁ ਅਤੇ ਕਿਧਰੇ ਭਟਕ ਨਾਂ।
Fareedkot Teekaਹੇ ਮਨ! ਸਥਿਰ ਰਹੁ ਮਤ ਕਹੀਂ ਦੌੜਤਾ ਫਿਰ॥
Prof. Sahib Singhਹੇ ਮੇਰੇ ਮਨ! (ਅੰਦਰ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹੁ, (ਵੇਖੀਂ, ਨਾਮ-ਅੰਮ੍ਰਿਤ ਦੀ ਭਾਲ ਵਿਚ) ਕਿਤੇ ਬਾਹਰ ਨਾਹ ਭਟਕਦਾ ਫਿਰੀਂ।

ਪਦ ਅਰਥ ਕਤ = ਕਿਤੇ ਬਾਹਰ। ਮਤੁ ਜਾਹੀ = ਨਾਹ ਜਾਈਂ।

SikhNet (Spanish)Oh mi mente, ya no vagues más y habita en tu ser, pues si buscas el Néctar afuera,

ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ; ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥

baahar dtoodtat bahut dukh paaveh; ghar amrit ghatt maahee jeeo | rahaau |

Sant Singh KhalsaBy searching around on the outside, you shall only suffer great pain; the Ambrosial Nectar is found within the home of your own being. ||Pause||
Manmohan SinghSearching without, thou shalt suffer much pain. The Nectar is in thy heart at home. Pause.
Manmohan Singh (Punjabi)ਬਾਹਰਵਾਰ ਭਾਲਦਾ ਹੋਇਆ ਤੂੰ ਘਣੇਰੀ ਤਕਲੀਫ ਉਠਾਵਨੂੰਗਾ। ਅੰਮ੍ਰਿਤ ਘਰ ਵਿੱਚ ਹੀ ਤੇਰੇ ਦਿਲ ਅੰਦਰ ਹੈ। ਠਹਿਰਾਉ।
Fareedkot Teekaਬਾਹਰ ਢੂੰਢਨੇ ਸੇ ਤੁਝੇ ਬਹੁਤ ਦੁਖ ਪ੍ਰਾਪਤ ਹੋਇਗਾ। ਹੇ ਜੀਉ! ਇਸੀ ਤੇਰੇ ਘਰ ਸਰੀਰ ਅੰਦਰ ਅੰਤਹਕਰਣ ਘਟ ਮੇਂ ਚੈਤਨ ਰੂਪ ਅੰਮ੍ਰਿਤ ਭਰ ਰਹਾ ਹੈ॥ ਰਹਾਉ ॥
Prof. Sahib Singhਜੇ ਤੂੰ ਬਾਹਰ ਢੂੰਢਣ ਤੁਰ ਪਿਆ, ਤਾਂ ਬਹੁਤ ਦੁੱਖ ਪਾਏਂਗਾ। ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿਚ ਹੀ ਹੈ, ਹਿਰਦੇ ਵਿਚ ਹੀ ਹੈ। ਰਹਾਉ॥

ਪਦ ਅਰਥ ਘਰਿ = ਘਰ ਵਿਚ। ਘਟ ਮਾਹੀ = ਹਿਰਦੇ ਵਿਚ ॥ ਰਹਾਉ॥

SikhNet (Spanish)encontrarás sólo dolor; el Néctar del Señor está dentro de tu propio hogar. (Pausa)

ਅਵਗੁਣ ਛੋਡਿ. ਗੁਣਾ ਕਉ ਧਾਵਹੁ; ਕਰਿ ਅਵਗੁਣ ਪਛੁਤਾਹੀ ਜੀਉ ॥

avagun chhodd. gunaa kau dhaavahu; kar avagun pachhutaahee jeeo |

Sant Singh KhalsaRenounce corruption, and seek virtue; committing sins, you shall only come to regret and repent.
Manmohan SinghForsake sins and pursue virtues By committing sins thou shalt regret.
Manmohan Singh (Punjabi)ਪਾਪਾਂ ਨੂੰ ਤਿਆਗ ਅਤੇ ਨੇਕੀਆਂ ਵੱਲ ਦੋੜ ਪਾਪ ਕਮਾ ਕੇ ਤੂੰ ਪਸਚਾਤਾਪ ਕਰਨੂੰਗਾ।
Fareedkot Teekaਹੇ ਮਨ! ਅਵਗੁਣੋਂ ਕੋ ਤਿਆਗ ਕਰ ਗੁਨੋਂ ਕੋ ਦੌੜੋ, ਭਾਵ ਲੈਣੇ ਵਾਸਤੇ ਜਤਨ ਕਰੋ, ਕਿਯੋਂਕਿ ਅਵਗੁਨ ਕਰ ਕੇ ਪਸਚਾਤਾਪ ਕਰਨਾ ਪੜੇਗਾ॥
Prof. Sahib Singhਔਗੁਣ ਛੱਡ ਕੇ ਗੁਣ ਹਾਸਲ ਕਰਨ ਦਾ ਜਤਨ ਕਰੋ। ਜੇ ਔਗੁਣ ਹੀ ਕਰਦੇ ਰਹੋਗੇ ਤਾਂ ਪਛੁਤਾਣਾ ਪਏਗਾ।

ਪਦ ਅਰਥ ਧਾਵਹੁ = ਦੌੜੋ, ਜਤਨ ਕਰੋ। ਕਰਿ = ਕਰ ਕੇ।

SikhNet (Spanish)Sacúdete de la maldad, y busca el Mérito, pues por obrar mal, uno se lamenta.

ਸਰ ਅਪਸਰ ਕੀ ਸਾਰ. ਨ ਜਾਣਹਿ; ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥

sar apasar kee saar. na jaaneh; fir fir keech buddaahee jeeo |2|

Sant Singh KhalsaYou do not know the difference between good and evil; again and again, you sink into the mud. ||2||
Manmohan SinghThou knowest not the distinction between good and evil and again and again sinkest thou in the mire of sins.
Manmohan Singh (Punjabi)ਤੂੰ ਚੇਗੇ ਅਤੇ ਮੰਦੇ ਦੇ ਫਰਕ ਨੂੰ ਨਹੀਂ ਸਮਝਦਾ ਅਤੇ ਮੁੜ ਮੁੜ ਕੇ ਤੂੰ ਪਾਪਾਂ ਦੇ ਚਿੱਕੜ ਵਿੱਚ ਗਰਕ ਹੁੰਦਾ ਹੈ।
Fareedkot Teekaਹੇ ਮਨ ਜੀਉ! (ਸਰ) ਭਲੇ (ਅਪਸਰ) ਬੁਰੇ ਕੀ ਵਾ ਸਮੇਂ ਕੁਸਮੇਂ ਕੀ ਖਬਰ ਨਹੀਂ ਜਾਨਤਾ ਹੈ, ਇਸੀ ਤੇ ਬਾਰੰਬਾਰ ਵਿਸੇ ਰੂਪ ਕੀਚ ਮੇਂ ਅਪਨੇ ਆਪ ਕੋ ਡੁਬਾਵਤਾ ਹੈਂ॥੨॥
Prof. Sahib Singh(ਹੇ ਮਨ!) ਤੂੰ ਮੁੜ ਮੁੜ ਮੋਹ ਦੇ ਚਿੱਕੜ ਵਿਚ ਡੁੱਬ ਰਿਹਾ ਹੈਂ, ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ ॥੨॥

ਪਦ ਅਰਥ ਸਰ ਅਪਸਰ = ਚੰਗਾ ਅਤੇ ਮੰਦਾ। ਸਾਰ = ਸਮਝ। ਕੀਚ = ਚਿੱਕੜ ਵਿਚ। ਬੁਡਾਹੀ = ਤੂੰ ਡੁੱਬਦਾ ਹੈਂ ॥੨॥

SikhNet (Spanish)Si uno no sabe distinguir entre el bien y el mal, se hunde en el lodo del apego repetidamente. (2)

ਅੰਤਰਿ ਮੈਲੁ ਲੋਭ ਬਹੁ ਝੂਠੇ; ਬਾਹਰਿ ਨਾਵਹੁ ਕਾਹੀ ਜੀਉ ॥

antar mail lobh bahu jhootthe; baahar naavahu kaahee jeeo |

Sant Singh KhalsaWithin you is the great filth of greed and falsehood; why do you bother to wash your body on the outside?
Manmohan SinghWithin thee is great filth of greed and falsehood, so what for washest thou thy (body)?
Manmohan Singh (Punjabi)ਤੇਰੇ ਅੰਦਰ ਲਾਲਚ ਤੇ ਕੂੜ ਦੀ ਮਹਾਨ ਮਲੀਨਤਾ ਹੈ। ਤੂੰ ਆਪਣਾ ਬਾਹਰਵਾਰ ਕਾਹਦੇ ਲਈ ਧੋਂਦਾ ਹੈ?
Fareedkot Teekaਹੇ ਝੂਠੇ ਮਨ! ਤੇਰੇ ਅੰਤਰ ਤੋ ਲੋਭਾਦਿਕੋਂ ਕੀ ਬਹੁਤ ਮਲ ਲਗ ਰਹੀ ਹੈ ਔ ਬਾਹਰ ਸੇ ਕਿਆ ਨਾਉਤੇ ਹੋ ਇਸ ਨਾਉਨੇ ਸੇ ਕਿਆ ਹੋਗਾ॥
Prof. Sahib Singhਜੇ ਅੰਦਰ (ਮਨ ਵਿਚ) ਲੋਭ ਦੀ ਮੈਲ ਹੈ (ਤੇ ਲੋਭ-ਅਧੀਨ ਹੋ ਕੇ) ਕਈ ਠੱਗੀ ਦੇ ਕੰਮ ਕਰਦੇ ਹੋ, ਤਾਂ ਬਾਹਰ (ਤੀਰਥ ਆਦਿਕਾਂ ਤੇ) ਇਸ਼ਨਾਨ ਕਰਨ ਦਾ ਕੀਹ ਲਾਭ?

ਪਦ ਅਰਥ ਕਾਹੀ = ਕਾਹਦੇ ਵਾਸਤੇ?

SikhNet (Spanish)En nuestro interior abunda el apego, la avaricia y una increíble falsedad. ¿Por qué limpiar entonces tanto el cuerpo por fuera?

ਨਿਰਮਲ ਨਾਮੁ ਜਪਹੁ ਸਦ ਗੁਰਮੁਖਿ; ਅੰਤਰ ਕੀ ਗਤਿ ਤਾਹੀ ਜੀਉ ॥੩॥

niramal naam japahu sad guramukh; antar kee gat taahee jeeo |3|

Sant Singh KhalsaChant the Immaculate Naam, the Name of the Lord always, under Guru's Instruction; only then will your innermost being be emancipated. ||3||
Manmohan SinghEver utter thou the immaculate Name, under Guru's instruction and then alone shall thy innerself be emancipated.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਤੂੰ ਸਦੀਵੀ ਹੀ ਪਵਿੱਤ੍ਰ ਨਾਮ ਦਾ ਉਚਾਰਨ ਕਰ। ਕੇਵਲ ਤਦ ਹੀ ਤੇਰੇ ਅੰਤ੍ਰੀਵ ਦੀ ਕਲਿਆਣ ਹੋਵੇਗੀ।
Fareedkot Teekaਹੇ ਮਨ! ਜਬ ਤੁਮ ਗੁਰੋਂ ਦ੍ਵਾਰਾ ਸੁਧ ਨਾਮ ਜਪੋਗੇ ਤਬ (ਅੰਤਰ) ਭੇਦ ਬੁਧਿ ਗਤਿ ਅਰਥਾਤ ਨਾਸ ਹੋ ਜਾਇਗੀ॥੩॥
Prof. Sahib Singhਅੰਦਰਲੀ ਉੱਚੀ ਅਵਸਥਾ ਤਦੋਂ ਹੀ ਬਣੇਗੀ, ਜੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ ਪ੍ਰਭੂ ਦਾ ਪਵਿਤ੍ਰ ਨਾਮ ਜਪੋਗੇ ॥੩॥

ਪਦ ਅਰਥ ਅੰਤਰਿ = ਤੇਰੇ ਅੰਦਰ। ਅੰਤਰ ਕੀ = ਅੰਦਰ ਦੀ {ਲਫ਼ਜ਼ 'ਅੰਤਰਿ' ਅਤੇ 'ਅੰਤਰ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਤਾਹੀ = ਤਦੋਂ ਹੀ, ਤਾਂ ਹੀ ॥੩॥

SikhNet (Spanish)Sólo cuando uno habita en el Nombre Inmaculado de Dios, a través de la Palabra del Shabd del Guru, el ser interior es emancipado. (3)

ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ; ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥

parahar lobh nindaa koorr tiaagahu; sach gur bachanee fal paahee jeeo |

Sant Singh KhalsaLet greed and slander be far away from you, and renounce falsehood; through the True Word of the Guru's Shabad, you shall obtain the true fruit.
Manmohan SinghAbandon, greed and slander and forswear falsehood. By Guru's instruction, thou shalt obtain the true fruit.
Manmohan Singh (Punjabi)ਲਾਲਚ ਤੇ ਬਦਖੋਈ ਨੂੰ ਛੱਡ ਦੇ ਅਤੇ ਝੂਠ ਨੂੰ ਤਲਾਂਜਲੀ ਦੇ ਛੱਡ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਸੱਚੇ ਮੇਵੇ ਨੂੰ ਪਾ ਲਵੇਗਾ।
Fareedkot Teekaਲੋਭ ਕੋ ਹਟਾਇ ਕਰ ਕੇ ਝੂਠ ਅਰ ਨਿੰਦਿਆ ਕਾ ਤ੍ਯਾਗ ਕਰਹੁ, ਸਚ ਨਿਸਚੇ ਕਰ ਕੇ ਗੁਰੋਂ ਕੇ ਬਚਨੋਂ ਕਰ ਕੇ ਮੋਖ ਫਲ ਕੋ ਪਾਵੇਗਾ॥
Prof. Sahib Singh(ਹੇ ਮਨ!) ਲੋਭ ਛੱਡ, ਨਿੰਦਿਆ ਤੇ ਝੂਠ ਤਿਆਗ। ਗੁਰੂ ਦੇ ਬਚਨਾਂ ਤੇ ਤੁਰਿਆਂ ਹੀ ਸਦਾ-ਥਿਰ ਰਹਿਣ ਵਾਲਾ ਅੰਮ੍ਰਿਤ-ਫਲ ਮਿਲੇਗਾ।

ਪਦ ਅਰਥ ਪਰਹਰਿ = ਤਿਆਗ ਕੇ। ਸਚੁ ਫਲੁ = ਸਦਾ ਟਿਕੇ ਰਹਿਣ ਵਾਲਾ ਫਲ। ਪਾਹੀ = ਹਾਸਲ ਕਰੇਂਗਾ।

SikhNet (Spanish)Que la avaricia y la calumnia se alejen de ti, renuncia a la falsedad, mediante la Palabra Verdadera del Shabd del Guru, porque así obtendrás el Verdadero Fruto.

ਜਿਉ ਭਾਵੈ ਤਿਉ ਰਾਖਹੁ ਹਰਿ ਜੀਉ; ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥

jiau bhaavai tiau raakhahu har jeeo; jan naanak sabad salaahee jeeo |4|9|

Sant Singh KhalsaAs it pleases You, You preserve me, Dear Lord; servant Nanak sings the Praises of Your Shabad. ||4||9||
Manmohan SinghAs it pleasest Thee, so do Thou preserve me, O reverend God Slave Nanak sings the praise of Thy Name.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਮਾਣਨੀਯ ਵਾਹਿਗੁਰੂ! ਗੋਲਾ ਨਾਨਕ ਤੇਰੇ ਨਾਮ ਦਾ ਜੱਸ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਸੁਕਰਮੋਂ ਕੋ ਕਰ ਕਰ ਕੇ ਇਸ ਪ੍ਰਕਾਰ ਬੇਨਤੀ ਕਰੋ: ਹੇ ਮਹਾਰਾਜ! ਹਮ ਤੋ ਗੁਰੋਂ ਕੇ ਉਪਦੇਸ਼ ਦ੍ਵਾਰਾ ਆਪ ਕੀ ਉਸਤਤ ਕਰਨੇਹਾਰੇ ਦਾਸ ਹੈਂ, ਜਿਸ ਪ੍ਰਕਾਰ ਆਪ ਕੀ ਇਛਾ ਹੋਇ ਤਿਸ ਪ੍ਰਕਾਰ ਹਮ ਕੋ ਰਾਖੀਏ। ਜੀਉ ਸੰਬੋਧਨ ਮੇਂ ਜਾਨ ਲੈਣਾ॥੪॥੯॥☬ਪੁਨਾ ਮਨ ਪ੍ਰਤੀ ਉਪਦੇਸ਼:
Prof. Sahib Singh(ਪ੍ਰਭੂ) ਜੀਵ ਨੂੰ ਉਵੇਂ ਰਖਦਾ ਹੈ ਜਿਵੇਂ ਉਸ ਦੀ ਰਜ਼ਾ ਹੋਵੇ। ਦਾਸ ਨਾਨਕ ਸ਼ਬਦ ਵਿਚ ਜੁੜ ਕੇ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ॥੪॥੯॥

ਪਦ ਅਰਥ ਸਲਾਹੀ = ਮੈਂ ਸਲਾਹੁੰਦਾ ਰਹਾਂ ॥੪॥੯॥

SikhNet (Spanish)Así como Te place, así me mantienes, Querido Señor, el Sirviente Nanak canta las Alabanzas de Tu Shabd. (4‑9)
Answers quote the Granth verbatim with Ang citations. AI commentary is not Gurbani and not a religious ruling.