ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ ॥
raag gaurree guaareree asattapadee kabeer jee kee |
Sant Singh KhalsaRaag Gauree Gwaarayree, Ashtpadheeyaa Of Kabeer Jee:
Manmohan SinghGauri measure Guareri. Ashtpadi Kabir Ji.
Manmohan Singh (Punjabi)ਰਾਗ ਗਉੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ।
Prof. Sahib Singhਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਭਗਾ ਕਬੀਰ ਜੀ ਦੀ ਅੱਠ-ਪਦਿਆਂ ਵਾਲੀ ਬਾਣੀ।ਪਦ ਅਰਥ ਅਸਟਪਦੀ = {ਅਸਟ = ਅੱਠ। ਪਦ = ਬੰਦ, Stanza} ਅੱਠ ਬੰਦਾਂ ਵਾਲਾ ਸ਼ਬਦ।
SikhNet (Spanish)Rag Gauri Gwareri, Ashtapadis de Kabir yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador, por la Gracia del Verdadero Guru
ਸੁਖੁ ਮਾਂਗਤ; ਦੁਖੁ ਆਗੈ ਆਵੈ ॥
sukh maangat; dukh aagai aavai |
Sant Singh KhalsaPeople beg for pleasure, but pain comes instead.
Manmohan SinghMan prays for peace, but pain be-falls him.
Manmohan Singh (Punjabi)ਬੰਦਾ ਆਰਾਮ ਮੰਗਦਾ ਹੈ, ਪਰ ਉਸ ਨੂੰ ਪੀੜ ਆ ਮਿਲਦੀ ਹੈ।
Fareedkot Teekaਸੁਖ ਕੀ ਇਛਾ ਕਰਤੇ ਹੀ ਰਹ ਜਾਈਤਾ ਹੈ ਦੁਖ ਪਹਿਲੇ ਹੀ ਆ ਜਾਤਾ ਹੈ, ਵਾ (ਆਗੈ) ਪਰਲੋਕ ਮੇਂ ਦੁਖ ਪ੍ਰਾਪਤਿ ਹੋਤਾ ਹੈ॥
Prof. Sahib Singhਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ,
SikhNet (Spanish)Uno busca placeres y recibe dolor,
ਸੋ ਸੁਖੁ; ਹਮਹੁ. ਨ ਮਾਂਗਿਆ ਭਾਵੈ ॥੧॥
so sukh; hamahu. na maangiaa bhaavai |1|
Sant Singh KhalsaI would rather not beg for that pleasure. ||1||
Manmohan SinghI like not to ask for that peace.
Manmohan Singh (Punjabi)ਉਸ ਆਰਾਮ ਦੀ ਯਾਚਨਾ ਕਰਨੀ ਮੈਨੂੰ ਚੰਗੀ ਨਹੀਂ ਲਗਦੀ।
Fareedkot Teekaਸੋ ਸੁਖ ਹਮਾਰੇ ਕੋ ਮਾਂਗਿਆ ਨਹੀਂ ਭਾਵਤਾ ਹੈ॥੧॥☬ਪ੍ਰਸ਼ਨ: ਆਪ ਇਸ ਸੇ ਕਿਉਂ ਭੈ ਕਰਤੇ ਹੋ?☬ਉੱਤ੍ਰ:
Prof. Sahib Singhਜਿਸ ਸੁਖ ਦੇ ਮੰਗਿਆਂ ਦੁੱਖ ਮਿਲਦਾ ਹੈ ॥੧॥ਪਦ ਅਰਥ ਹਮਹੁ = ਸਾਨੂੰ। ਨ ਭਾਵੈ = ਚੰਗਾ ਨਹੀਂ ਲੱਗਦਾ। ਮਾਂਗਿਆ ਨ ਭਾਵੈ = ਮੰਗਣਾ ਚੰਗਾ ਨਹੀਂ ਲੱਗਦਾ, ਮੰਗਣ ਦੀ ਲੋੜ ਨਹੀਂ ॥੧॥
SikhNet (Spanish)¿para qué entonces buscar el placer que es vano?(1)
ਬਿਖਿਆ ਅਜਹੁ ਸੁਰਤਿ; ਸੁਖ ਆਸਾ ॥
bikhiaa ajahu surat; sukh aasaa |
Sant Singh KhalsaPeople are involved in corruption, but still, they hope for pleasure.
Manmohan SinghMan's intent is bent on sin but still he hopes for happiness.
Manmohan Singh (Punjabi)ਇਨਸਾਨ ਦੀ ਬਿਰਤੀ ਪਾਪ ਤੇ ਮਾਇਲ ਹੈ ਪਰ ਤਾ ਭੀ ਉਹ ਖੁਸ਼ੀ ਦੀ ਉਮੀਦ ਰੱਖਦਾ ਹੈ।
Fareedkot Teekaਵਿਖਿਓਂ ਮੇਂ ਅਬ ਤਕ ਸੁਸਟੂ ਪ੍ਰੀਤੀ ਹੈ ਔਰ ਆਤਮ ਸੁਖ ਕੀ ਆਸ ਕਰਤਾ ਹੈ॥
Prof. Sahib Singhਅਜੇ ਭੀ ਸਾਡੀ ਸੁਰਤਿ ਮਾਇਆ ਵਿਚ ਹੀ ਲੱਗੀ ਹੋਈ ਹੈ ਤੇ (ਇਸ ਮਾਇਆ ਤੋਂ ਹੀ) ਸੁਖਾਂ ਦੀ ਆਸ ਲਾਈ ਬੈਠੇ ਹਾਂ;ਪਦ ਅਰਥ ਬਿਖਿਆ = ਮਾਇਆ। ਸੁਰਤਿ = ਧਿਆਨ।
SikhNet (Spanish)El hombre está embelesado con el veneno de Maya, y aun así espera obtener Paz.
ਕੈਸੇ ਹੋਈ ਹੈ; ਰਾਜਾ ਰਾਮ ਨਿਵਾਸਾ ॥੧॥ ਰਹਾਉ ॥
kaise hoee hai; raajaa raam nivaasaa |1| rahaau |
Sant Singh KhalsaHow will they find their home in the Sovereign Lord King? ||1||Pause||
Manmohan SinghHow shall he find an abode in the Sovereign Lord? Pause.
Manmohan Singh (Punjabi)ਉਹ ਕਿਸ ਤਰ੍ਹਾਂ ਪਾਤਸ਼ਾਹ ਪ੍ਰਭੂ ਅੰਦਰ ਵੱਸੇਬਾ ਪਾਏਗਾ? ਠਹਿਰਾਉਂ।
Fareedkot Teekaਫਿਰ (ਰਾਜਾ) ਪ੍ਰਕਾਸ ਰੂਪ ਰਾਮ ਮੇਂ ਕੈਸੇ ਨਿਵਾਸ ਹੋਵੇਗਾ ਅਰਥਾਤ ਨਹੀਂ ਹੋਤਾ॥੧॥ ਰਹਾਉ ॥☬ਜੇ ਕਹੇ ਇਸ ਵਿਖੇ ਸੁਖ ਮੇਂ ਕਿਆ ਦੋਸ ਹੈ? ਤਿਸ ਪਰ ਕਹਤੇ ਹੈਂ:
Prof. Sahib Singhਤਾਂ ਫਿਰ ਜੋਤਿ-ਰੂਪ ਨਿਰੰਕਾਰ ਦਾ ਨਿਵਾਸ (ਇਸ ਸੁਰਤਿ ਵਿਚ) ਕਿਵੇਂ ਹੋ ਸਕੇ? ॥੧॥ ਰਹਾਉ ॥ਪਦ ਅਰਥ ਹੋਈ ਹੈ = ਹੋਵੇਗਾ, ਹੋ ਸਕਦਾ ਹੈ। ਰਾਜਾ = ਜੋਤਿ-ਰੂਪ ॥੧॥ ਰਹਾਉ ॥
SikhNet (Spanish)¿Cómo podrá entonces habitar en el Señor, el Rey? (1-Pausa)
ਇਸੁ ਸੁਖ ਤੇ; ਸਿਵ ਬ੍ਰਹਮ ਡਰਾਨਾ ॥
eis sukh te; siv braham ddaraanaa |
Sant Singh KhalsaEven Shiva and Brahma are afraid of this pleasure,
Manmohan SinghThis worldly pleasure, ever Shiva and Brahma dread.
Manmohan Singh (Punjabi)ਇਸ ਸੰਸਾਰੀ ਖੁਸ਼ੀ ਪਾਸੋਂ ਸ਼ਿਵਜੀ ਅਤੇ ਬ੍ਰਰਮਾ ਭੀ ਭੈ ਖਾਂਦੇ ਹਨ।
Fareedkot Teekaਇਸ ਸੁਖ ਸੇ ਸਿਵ ਔਰ ਬ੍ਰਹਮ ਭੀ ਡਰਾ ਹੈ॥
Prof. Sahib Singhਇਸ (ਮਾਇਆ-) ਸੁਖ ਤੋਂ ਤਾਂ ਸ਼ਿਵ ਜੀ ਤੇ ਬ੍ਰਹਮਾ (ਵਰਗੇ ਦੇਵਤਿਆਂ) ਨੇ ਭੀ ਕੰਨਾਂ ਨੂੰ ਹੱਥ ਲਾਏ;ਪਦ ਅਰਥ ਡਰਨਾ = ਡਰ ਗਏ, ਕੰਨਾਂ ਨੂੰ ਹੱਥ ਲਾਏ।
SikhNet (Spanish)Aun Shiva y Brahma tienen miedo de tal placer;
ਸੋ ਸੁਖੁ; ਹਮਹੁ ਸਾਚੁ ਕਰਿ ਜਾਨਾ ॥੨॥
so sukh; hamahu saach kar jaanaa |2|
Sant Singh Khalsabut I have judged that pleasure to be true. ||2||
Manmohan SinghThat pleasure I deem to be as true.
Manmohan Singh (Punjabi)ਉਸ ਖੁਸ਼ੀ ਨੂੰ ਮੈਂ ਸੱਚ ਕਰਕੇ ਜਾਣਦਾ ਹਾਂ।
Fareedkot Teekaਸੋ ਸੁਖ ਅਸਮਾਦਿਕ ਜੀਵੋਂ ਨੇ ਸਾਚ ਕਰ ਕੇ ਜਾਣਿਆ ਹੈ, ਭਾਵ ਏਹ ਕਿ ਵਿਖੇ ਸੁਖ ਝੂਠਾ ਹੈ॥੨॥☬ਪ੍ਰਸ਼ਨ: ਵਹੁ ਕਿਉਂ ਡਰੇ ਹੈਂ?☬ਉੱਤਰ:
Prof. Sahib Singh(ਪਰ (ਸੰਸਾਰੀ ਜੀਵਾਂ ਨੇ) ਇਸ ਸੁਖ ਨੂੰ ਸੱਚਾ ਕਰ ਕੇ ਸਮਝਿਆ ਹੈ ॥੨॥ਪਦ ਅਰਥ ਹਮਹੁ = ਅਸਾਂ (ਸੰਸਾਰੀ ਜੀਵਾਂ) ਨੇ ॥੨॥
SikhNet (Spanish)he reconocido esto como una Verdad viviente. (2)
ਸਨਕਾਦਿਕ ਨਾਰਦ ਮੁਨਿ ਸੇਖਾ ॥
sanakaadik naarad mun sekhaa |
Sant Singh KhalsaEven sages like Sanak and Naarad, and the thousand-headed serpent,
Manmohan SinghSages like Sanak etc, Narad and the thousand headed serpent,
Manmohan Singh (Punjabi)ਸਨਕ ਆਦਿਕ, ਰਿਸ਼ੀ ਨਾਰਦ ਅਤੇ ਹਜ਼ਾਰ ਫਨਾਂ ਵਾਲਾ ਸ਼ੇਸ਼ਨਾਗ,
Fareedkot Teekaਸਨਕਆਦਿਕ ਨਾਰਦ ਮੁਨਿ ਔਰ ਸੇਸ ਨਾਗ ਵਾ ਔਰ ਜੋ ਸੰਪੂਰਨ ਮੁਨੀ ਰਿਖ ਹੈਂ, ਕੈਮੁਤਕ ਨ੍ਯਾਇ ਦੇਖਾਵਤੇ ਹੈਂ॥
Prof. Sahib Singhਬ੍ਰਹਮਾ ਦੇ ਚਾਰੇ ਪੁੱਤਰ ਸਨਕ ਆਦਿਕ, ਨਾਰਦ ਮੁਨੀ ਅਤੇ ਸ਼ੇਸ਼ ਨਾਗ-ਪਦ ਅਰਥ ਸਨਕਾਦਿਕ = ਸਨਕ ਆਦਿਕ, ਸਨਕ ਅਤੇ ਹੋਰ, ਬ੍ਰਹਮਾ ਦੇ ਚਾਰੇ ਪੁੱਤਰ (ਸਨਕ, ਸਨੰਦਨ, ਸਤਾਤਨ, ਸਨਤਕੁਮਾਰ)। ਸੇਖਾ = ਸ਼ੇਸ ਨਾਗ।
SikhNet (Spanish)El hijo de Brahma, y Narada, el vidente, y Sheshnaga
ਤਿਨ ਭੀ ਤਨ ਮਹਿ; ਮਨੁ ਨਹੀ ਪੇਖਾ ॥੩॥
tin bhee tan meh; man nahee pekhaa |3|
Sant Singh Khalsadid not see the mind within the body. ||3||
Manmohan Singheven they did not perceive the soul within the body.
Manmohan Singh (Punjabi)ਉਨ੍ਹਾਂ ਨੇ ਭੀ ਸਰੀਰ ਅੰਦਰ ਆਤਮਾ ਨੂੰ ਨਹੀਂ ਤੱਕਿਆ।
Fareedkot Teekaਤਿਨੋਂ ਨੇ ਭੀ ਸਰੀਰ ਮੇਂ ਮਨ ਕੋ ਇਸਥਿਤ ਨਹੀਂ ਦੇਖਾ, ਵਾ ਵਿਖੇ ਸੁਖ ਕੇ ਹੋਤਿਆਂ (ਮਨੁ) ਆਤਮਾ ਕੋ ਬ੍ਰਹਮ ਰੂਪ ਨਹੀਂ ਦੇਖਿਆ। ਤੌ ਔਰ ਤੁਛ ਜੀਵ ਕੈਸੇ ਦੇਖ ਸਕਤੇ ਹੈਂ, ਭਾਵ ਵੈਰਾਗ ਹੂਏ ਬਿਨਾਂ ਪਰਮੇਸ੍ਵਰ ਕੀ ਪ੍ਰਾਪਤੀ ਕਠਨ ਹੈ॥੩॥
Prof. Sahib Singhਇਹਨਾਂ ਨੇ ਭੀ (ਇਸ ਮਾਇਆ-ਸੁਖ ਵਲ ਸੁਰਤ ਲੱਗੀ ਰਹਿਣ ਦੇ ਕਾਰਨ) ਆਪਣੇ ਮਨ ਨੂੰ ਆਪਣੇ ਸਰੀਰ ਵਿਚ ਨਾਹ ਵੇਖਿਆ (ਭਾਵ, ਇਹਨਾਂ ਦਾ ਮਨ ਭੀ ਅੰਤਰ-ਆਤਮੇ ਟਿਕਿਆ ਨਾਹ ਰਹਿ ਸਕਿਆ) ॥੩॥ਪਦ ਅਰਥ ਤਿਨ ਭੀ = ਇਹਨਾਂ ਨੇ ਭੀ। ਪੇਖਾ = ਵੇਖਿਆ ॥੩॥
SikhNet (Spanish)no sabían que dentro del cuerpo, también existía un Alma. (3)
ਇਸੁ ਮਨ ਕਉ; ਕੋਈ ਖੋਜਹੁ ਭਾਈ ॥
eis man kau; koee khojahu bhaaee |
Sant Singh KhalsaAnyone can search for this mind, O Siblings of Destiny.
Manmohan SinghLet some one inquire into the state of this soul, O brother.
Manmohan Singh (Punjabi)ਕੋਈ ਏਸ ਆਤਮਾ ਦੀ ਦਸ਼ਾ ਦਾ ਪਤਾ ਕਰੇ, ਹੇ ਵੀਰ!
Fareedkot Teekaਹੇ ਭਾਈ! ਇਸ ਮਨ ਕੋ ਖੋਜੋ॥
Prof. Sahib Singhਹੇ ਭਾਈ! ਕੋਈ ਧਿਰ ਇਸ ਮਨ ਦੀ ਭੀ ਖੋਜ ਕਰੋ,
SikhNet (Spanish)Oh hombres, busquen el Alma,
ਤਨ ਛੂਟੇ; ਮਨੁ ਕਹਾ ਸਮਾਈ ॥੪॥
tan chhootte; man kahaa samaaee |4|
Sant Singh KhalsaWhen it escapes from the body, where does the mind go? ||4||
Manmohan SinghEscaping from the body, where does the soul go?
Manmohan Singh (Punjabi)ਸਰੀਰ ਤੋਂ ਵੱਖਰੀ ਹੋ ਆਤਮਾ ਕਿੱਥੇ ਚਲੀ ਜਾਂਦੀ ਹੈ?
Fareedkot Teekaਪ੍ਰਸ਼ਨ: ਸਰੀਰ ਕੇ ਛੂਟਨੇ ਸੇ ਅਰਥਾਤ ਪ੍ਰਾਣੋਂ ਕੇ ਵਿਜੋਗ ਹੂਏ (ਮਨੁ) ਆਤਮ ਕੀ ਸਮਾਈ ਕਹਾਂ ਹੋਤੀ ਹੈ ਔਰ ਕਿਸੀ ਨੇ ਆਤਮਾ ਕੋ ਬ੍ਰਹਮ ਰੂਪ ਦੇਖਾ ਔਰ ਜਾਣਿਆ ਭੀ ਹੈ? ॥੪॥☬ਉੱਤਰ:
Prof. Sahib Singhਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ ॥੪॥ਪਦ ਅਰਥ ਤਨ ਛੂਟੇ = ਸਰੀਰ ਨਾਲੋਂ ਵਿਛੋੜਾ ਹੋਣ ਤੇ ॥੪॥
SikhNet (Spanish)y encuentren a donde va cuando el cuerpo perece.(4)
ਗੁਰ ਪਰਸਾਦੀ; ਜੈਦੇਉ ਨਾਮਾਂ ॥
gur parasaadee; jaideo naamaan |
Sant Singh KhalsaBy Guru's Grace, Jai Dayv and Naam Dayv
Manmohan SinghBy Guru's grace, Jaidev and Nama,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਜੈਦੇਵ ਤੇ ਨਾਮਾ,
Fareedkot Teekaਗੁਰੋਂ ਕੀ ਕ੍ਰਿਪਾ ਸੇ ਜੈ ਦੇਵ ਔਰ ਨਾਮ ਦੇਵ ਨੇ॥
Prof. Sahib Singhਸਤਿਗੁਰੂ ਦੀ ਕਿਰਪਾ ਨਾਲ, ਇਹਨਾਂ ਜੈਦੇਵ ਤੇ ਨਾਮਦੇਵ ਜੀ (ਵਰਗੇ ਭਗਤਾਂ) ਨੇ ਹੀ-ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਨਾਮਾਂ = ਨਾਮਦੇਵ ਜੀ।
SikhNet (Spanish)Por la Gracia del Guru, Namdev y también Yaidev
ਭਗਤਿ ਕੈ ਪ੍ਰੇਮਿ; ਇਨ ਹੀ ਹੈ ਜਾਨਾਂ ॥੫॥
bhagat kai prem; in hee hai jaanaan |5|
Sant Singh Khalsacame to know this, through loving devotional worship of the Lord. ||5||
Manmohan Singhthey came to know this secret through Lord's meditation and love.
Manmohan Singh (Punjabi)ਉਨ੍ਹਾਂ ਨੇ ਇਸ ਭੇਤ ਨੂੰ ਪ੍ਰਭੂ ਦੇ ਸਿਮਰਨ ਤੇ ਪਿਆਰ ਰਾਹੀਂ ਜਾਣ ਲਿਆ।
Fareedkot Teekaਭਗਤੀ ਮੇਂ ਪ੍ਰੇਮ ਕਰ ਕੇ ਇਨੋਂ ਨੇ ਜਾਨਾ ਹੈ॥☬ਪ੍ਰਸ਼ਨ: ਜੈ ਦੇਵ ਆਦਿਕੋਂ ਨੇ ਕੈਸੇ ਜਾਣਿਆ ਹੈ?☬ਉੱਤ੍ਰ:
Prof. Sahib Singhਭਗਤੀ ਦੇ ਚਾਉ ਨਾਲ ਇਹ ਗੱਲ ਸਮਝੀ ਹੈ (ਕਿ "ਤਨ ਛੂਟੇ ਮਨੁ ਕਹਾ ਸਮਾਈ") ॥੫॥ਪਦ ਅਰਥ ਪ੍ਰੇਮਿ = ਪ੍ਰੇਮ ਨਾਲ, ਪਿਆਰ ਨਾਲ। ਇਨਹੀ = ਇਹਨਾਂ (ਜੈਦੇਵ ਤੇ ਨਾਮਦੇਵ ਜੀ) ਨੇ। ਜਾਨਾਂ ਹੈ = ਸਮਝਿਆ ਹੈ ॥੫॥
SikhNet (Spanish)conocían el Misterio del Alma en la Adoración Amorosa del Señor.(5)
ਇਸੁ ਮਨ ਕਉ; ਨਹੀ ਆਵਨ ਜਾਨਾ ॥
eis man kau; nahee aavan jaanaa |
Sant Singh KhalsaThis mind does not come or go.
Manmohan SinghThis soul comes and goes not.
Manmohan Singh (Punjabi)ਇਹ ਆਤਮਾ ਆਉਂਦੀ ਅਤੇ ਜਾਂਦੀ ਨਹੀਂ।
Fareedkot Teekaਇਸ ਮਨ ਕਉ ਆਵਨ ਜਾਨਾ ਨਹੀਂ॥
Prof. Sahib Singhਉਸ ਮਨੁੱਖ ਦੇ ਇਸ ਆਤਮਾ ਨੂੰ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਪੈਂਦਾ,
SikhNet (Spanish)El Alma ni va ni viene;
ਜਿਸ ਕਾ ਭਰਮੁ ਗਇਆ; ਤਿਨਿ ਸਾਚੁ ਪਛਾਨਾ ॥੬॥
jis kaa bharam geaa; tin saach pachhaanaa |6|
Sant Singh KhalsaOne whose doubt is dispelled, knows the Truth. ||6||
Manmohan SinghHe whose doubt is dispelled, knows the Truth.
Manmohan Singh (Punjabi)ਜਿਸ ਦਾ ਸੰਦੇਹ ਦੂਰ ਹੋ ਗਿਆ ਹੈ, ਉਹ ਸੱਚ ਨੂੰ ਜਾਣ ਲੈਦਾ ਹੈ।
Fareedkot Teekaਪਰੰਤੂ ਜਿਸ ਕਾ ਭਰਮ ਗਿਆ ਹੈ ਤਿਸ ਨੇ ਨਿਸਚੇ ਕਰ ਕੇ ਜਾਨਿਆ ਹੈ॥੬॥
Prof. Sahib Singhਜਿਸ ਮਨੁੱਖ ਦੀ (ਸੁਖਾਂ ਵਾਸਤੇ) ਭਟਕਣਾ ਦੂਰ ਹੋ ਗਈ ਹੈ, ਜਿਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ॥੬॥ਪਦ ਅਰਥ ਤਿਨਿ = ਉਸ ਮਨੁੱਖ ਨੇ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ॥੬॥
SikhNet (Spanish)quien sea que haya disipado su duda, conoce la Verdad. (6)
ਇਸੁ ਮਨ ਕਉ; ਰੂਪੁ ਨ ਰੇਖਿਆ ਕਾਈ ॥
eis man kau; roop na rekhiaa kaaee |
Sant Singh KhalsaThis mind has no form or outline.
Manmohan SinghThis soul has no form or outline.
Manmohan Singh (Punjabi)ਇਸ ਆਤਮਾ ਦਾ ਕੋਈ ਸਰੂਪ ਜਾ ਚੱਕਰ-ਚਿਹਨ ਨਹੀਂ।
Fareedkot Teekaਔਰ ਇਸ (ਮਨ) ਆਤਮਾ ਕਾ (ਰੂਪੁ) ਅਕਾਰ ਔਰ (ਰੇਖਿ) ਚਿਹਨ ਕਈ ਨਹੀਂ ਹੈ॥☬ਪ੍ਰਸ਼ਨ: ਜੀਵ ਨਾਮ ਕੈਸੇ ਹੂਆ?☬ਉੱਤ੍ਰ:
Prof. Sahib Singh(ਅਸਲ ਵਿਚ) ਇਸ ਜੀਵ ਦਾ (ਪ੍ਰਭੂ ਤੋਂ ਵੱਖਰਾ) ਕੋਈ ਰੂਪ ਜਾਂ ਚਿਹਨ ਨਹੀਂ ਹੈ।ਪਦ ਅਰਥ ਰੂਪ = ਸ਼ਕਲ। ਰੇਖਿਆ = ਨਿਸ਼ਾਨ, ਚਿਹਨ, ਲਕੀਰ। ਨ ਕਾਈ = ਕੋਈ ਨਹੀਂ।
SikhNet (Spanish)El Alma no tiene ni forma ni seña;
ਹੁਕਮੇ ਹੋਇਆ; ਹੁਕਮੁ ਬੂਝਿ ਸਮਾਈ ॥੭॥
hukame hoeaa; hukam boojh samaaee |7|
Sant Singh KhalsaBy God's Command it was created; understanding God's Command, it will be absorbed into Him again. ||7||
Manmohan SinghBy Lord's order it was created and by understanding His order it will be absorbed in Him.
Manmohan Singh (Punjabi)ਸਾਈਂ ਦੇ ਹੁਕਮ ਦੁਆਰਾ ਇਹ ਸਾਜੀ ਗਈ ਸੀ ਅਤੇ ਉਸ ਦੇ ਹੁਕਮ ਨੂੰ ਸਮਝ ਕੇ ਇਹ ਉਸ ਵਿੱਚ ਲੀਨ ਹੋ ਜਾਏਗੀ।
Fareedkot Teekaਈਸ੍ਵਰ ਕੇ ਹੁਕਮ ਮੇਂ ਹੋਯਾ ਹੈ ਹੁਕਮ ਬੂਝ ਕਰ ਹੀ ਬ੍ਰਹਮ ਮੇਂ ਸਮਾਈ ਹੋਤੀ ਹੈ, (ਹੁਕਮੁ) ਅਸਲ ਜੋ ਬੇਦ ਕੀ ਆਗਿਆ ਹੈ ਆਪ ਕੋ ਪਰਮੇਸ੍ਵਰ ਸਾਥ ਅਭੇਦ ਸਮਝਨੇ ਕੀ ਹੈ॥੭॥☬ਪ੍ਰਸ਼ਨ: ਇਸ ਭੇਦ ਕੋ ਸਾਸਤ੍ਰਗ੍ਯ ਪੰਡਤ ਤਉ ਸਭ ਜਾਨਤੇ ਹੋਵੇਂਗੇ ਕਿ ਜੀਵ ਬ੍ਰਹਮ ਰੂਪ ਹੈ?☬ਉੱਤ੍ਰ:
Prof. Sahib Singhਪ੍ਰਭੂ ਦੇ ਹੁਕਮ ਵਿਚ ਹੀ ਇਹ (ਵੱਖਰੇ ਸਰੂਪ ਵਾਲਾ) ਬਣਿਆ ਹੈ ਤੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਵਿਚ ਲੀਨ ਹੋ ਜਾਂਦਾ ਹੈ ॥੭॥
SikhNet (Spanish)de la Voluntad del Señor viene, y se inmerge también en la Voluntad del Señor.(7)
ਇਸ ਮਨ ਕਾ; ਕੋਈ ਜਾਨੈ ਭੇਉ ॥
eis man kaa; koee jaanai bheo |
Sant Singh KhalsaDoes anyone know the secret of this mind?
Manmohan SinghDoes anyone know the secret of this soul?
Manmohan Singh (Punjabi)ਕੀ ਕੋਈ ਇਸ ਆਤਮਾ ਦੇ ਭੇਤ ਨੂੰ ਜਾਣਦਾ ਹੈ?
Fareedkot Teekaਇਸ (ਮਨ) ਆਤਮਾ ਕਾ ਕੋਈ ਭੇਦ ਜਾਨਤਾ ਹੈ ਕਿ ਯਹਿ ਜੀਵ ਬ੍ਰਹਮ ਰੂਪ ਹੈ॥☬ਪ੍ਰਸ਼ਨ: ਜੇ ਏਹ ਮਨ ਬ੍ਰਹਮ ਮੇਂ ਮਿਲੇ ਤੋ ਕਿਆ ਲਾਭ ਹੋਤਾ ਹੈ?☬ਉੱਤ੍ਰ:
Prof. Sahib Singhਜੋ ਮਨੁੱਖ ਇਸ ਮਨ ਦਾ ਭੇਦ ਜਾਣ ਲੈਂਦਾ ਹੈ,ਪਦ ਅਰਥ ਕੋਈ = ਜੇ ਕੋਈ, ਜੋ ਮਨੁੱਖ। ਭੇਉ = ਭੇਦ।
SikhNet (Spanish)Si uno conoce el misterio del Alma,
ਇਹ ਮਨਿ; ਲੀਣ ਭਏ ਸੁਖਦੇਉ ॥੮॥
eih man; leen bhe sukhadeo |8|
Sant Singh KhalsaThis mind shall merge into the Lord, the Giver of peace and pleasure. ||8||
Manmohan SinghThis soul is ultimately, absorbed in God, the Comfort-giver.
Manmohan Singh (Punjabi)ਇਹ ਆਤਮਾ, ਆਖਰਕਾਰ, ਆਰਾਮ ਦੇਣਹਾਰ ਵਾਹਿਗੁਰੂ ਅੰਦਰ ਸਮਾ ਜਾਂਦੀ ਹੈ।
Fareedkot Teekaਏਹ ਆਤਮਾ ਕੇ ਬ੍ਰਹਮ ਮੇਂ ਅਭੇਦ ਹੂਏ ਹੂਏ ਆਪ ਕੋ ਸੁਖ ਸਰੂਪ ਔਰ (ਦੇਉ) ਪ੍ਰਕਾਸ਼ ਰੂਪ ਮਾਨਤਾ ਹੈ॥੮॥☬ਪ੍ਰਸ਼ਨ: ਜੀਵ ਸਰੀਰੋਂ ਪਰਤੀ ਭਿੰਨ ਭਿੰਨ ਹੈ ਯਾ ਏਕ ਹੀ ਹੈ?☬ਉੱਤ੍ਰ:
Prof. Sahib Singhਉਹ ਇਸ ਮਨ ਦੀ ਰਾਹੀਂ ਹੀ (ਅੰਤਰ-ਆਤਮੇ) ਲੀਨ ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੮॥ਪਦ ਅਰਥ ਇਹ ਮਨਿ = ਇਸ ਮਨ ਵਿਚ। ਲੀਣ = ਸਮਾਇਆ ਹੋਇਆ। ਸੁਖਦੇਉ = ਸੁਖ-ਸਰੂਪ ਪ੍ਰਭੂ ॥੮॥
SikhNet (Spanish)conoce también que el Alma se inmerge en el Señor, el Océano de Paz.(8)
ਜੀਉ ਏਕੁ; ਅਰੁ ਸਗਲ ਸਰੀਰਾ ॥
jeeo ek; ar sagal sareeraa |
Sant Singh KhalsaThere is One Soul, and it pervades all bodies.
Manmohan SinghThere is one Soul and it pervades all the bodies.
Manmohan Singh (Punjabi)ਆਤਮਾ ਇਕ ਹੈ ਅਤੇ ਇਹ ਸਾਰੀਆਂ ਦੇਹਾਂ ਵਿੱਚ ਰਮੀ ਹੋਈ ਹੈ।
Fareedkot Teekaਜੀਵ ਏਕ ਹੈ ਬਹੁੜੋ ਸਗਲ ਸਰੀਰੋਂ ਮੇਂ ਅਕਾਸ ਵਤ ਬਿਆਪਿਆ ਹੂਆ ਹੈ। ਜੀਵ ਨਾਮ ਚੈਤਨ ਸਤਾ ਕਾ ਹੈ। ਘਟ ਮਟ ਆਦਿਕੋਂ ਸਮ ਸਰੀਰ ਹੈ॥☬ਪ੍ਰਸ਼ਨ: ਆਪ ਕਿਸ ਕਾ ਭਜਨ ਕਰਤੇ ਹੋ?☬ਉੱਤਰ:
Prof. Sahib Singhਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿਚ ਮੌਜੂਦ ਹੈ,ਪਦ ਅਰਥ ਜੀਉ ਏਕੁ = ਇੱਕ ਆਤਮਾ, ਇੱਕ ਰੱਬੀ ਜੋਤਿ। ਸਗਲ = ਸਾਰੇ।
SikhNet (Spanish)La vida corre a través de los cuerpos y las formas, y en esta vida y en esta Alma,
ਇਸੁ ਮਨ ਕਉ; ਰਵਿ ਰਹੇ ਕਬੀਰਾ ॥੯॥੧॥੩੬॥
eis man kau; rav rahe kabeeraa |9|1|36|
Sant Singh KhalsaKabeer dwells upon this Mind. ||9||1||36||
Manmohan SinghThis Soul, Kabir is meditating upon.
Manmohan Singh (Punjabi)ਇਸ ਆਤਮਾ ਦਾ ਕਬੀਰ ਸਿਮਰਨ ਕਰ ਰਿਹਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਹਮ ਇਸੀ ਆਤਮਾ ਕੋ ਭਜ ਰਹੇ ਹੈਂ ਵਾ ਔਰ ਭੀ ਜੋ ਵੱਡੇ ਮਹਾਤਮਾ ਹੈਂ, ਸੋ ਆਤਮਾ ਸਰੂਪ ਕਾ ਜੋ ਜਾਨਣਾ ਹੈ ਇਹੀ ਭਜਨ ਮਾਨਤੇ ਹੈਂ॥੯॥੧॥੩੬॥☬ਜੇ ਕਹੇ ਆਤਮਾ ਮੇਂ ਅਭੇਦ ਹੋਣੇ ਕੋ ਜਗ੍ਯਾਸੂ ਕਿਆ ਕਰਤਬ ਕਰੇਂ ਅਰ ਜੋ ਅਭੇਦ ਹੋਏ ਹੈਂ, ਸੋ ਭਿੰਨ ਹੋ ਕਰ ਸ਼ੋਕਵਾਨ ਹੋਤੇ ਹੈਂ ਯਾ ਨਹੀਂ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਉਸ (ਸਰਬ-ਵਿਆਪਕ) ਮਨ (ਭਾਵ, ਪਰਮਾਤਮਾ) ਦਾ ਸਿਮਰਨ ਕਰ ਰਿਹਾ ਹੈ ॥੯॥੧॥੩੬॥ਪਦ ਅਰਥ ਰਵਿ ਰਹੇ = ਰਮ ਰਹੇ, ਸਿਮਰ ਰਿਹਾ ਹੈ ॥੯॥੧॥੩੬॥
* ਸ਼ਬਦ ਦਾ ਭਾਵ: ਜਦ ਤਕ ਮਾਇਕ ਸੁਖਾਂ ਦੀ ਲਾਲਸਾ ਮਨ ਵਿਚ ਟਿਕੀ ਰਹਿੰਦੀ ਹੈ, ਤਦ ਤਕ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ।
SikhNet (Spanish)es donde Kabir habita. (9-1-36)