ੴ

ਸਿੱਖਬਾਣੀ · SikhBani

Ang 330

Sri Guru Granth Sahib · Raag Gauree · 5 shabads, 53 lines
Translations
Shabad Bhagat Kabir Ji Raag Gauree continued from Ang 329

ਜਬ ਨ ਹੋਇ; ਰਾਮ ਨਾਮ ਅਧਾਰਾ ॥੧॥ ਰਹਾਉ ॥

jab na hoe; raam naam adhaaraa |1| rahaau |

Sant Singh KhalsaI have not taken the Lord's Name as my Support. ||1||Pause||
Manmohan Singhwhen I have not the Lord's Name as my support? Pause.
Manmohan Singh (Punjabi)ਜਦ ਕਿ ਸੁਆਮੀ ਦੇ ਨਾਮ ਦਾ ਆਸਰਾ ਮੇਰੇ ਪੱਲੇ ਨਹੀਂ। ਠਹਿਰਾਉ।
Fareedkot Teekaਜਬ ਰਾਮ ਨਾਮ ਕਾ ਅਧਾਰ ਨ ਹੋਵੇ॥੧॥ ਰਹਾਉ ॥☬ਪ੍ਰਸ਼ਨ: ਨਾਮ ਸੇ ਬਿਨਾਂ ਔਰ ਜੋਗ ਆਦਿ ਸਾਧਨ ਭੀ ਆਪਨੇ ਕੀਏ ਹੋਵੇਂਗੇ ਤਿਨਕਾ ਅਧਾਰ ਹੋਵੇਗਾ?☬ਉੱਤ੍ਰ:
Prof. Sahib Singh(ਕਿਉਂਕਿ ਮਾਇਆ ਇਤਨੀ ਪ੍ਰਬਲ ਹੈ ਕਿ) ਜੇ ਅਸਾਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾਹ ਹੋਵੇ ਤਾਂ ॥੧॥ ਰਹਾਉ ॥

ਪਦ ਅਰਥ ਜਬ = ਜੇ। ਅਧਾਰਾ = ਆਸਰਾ ॥੧॥ ਰਹਾਉ ॥

SikhNet (Spanish)No he tomado el Naam, el Nombre del Señor como mi Soporte. (1-Pausa)

ਕਹੁ ਕਬੀਰ; ਖੋਜਉ ਅਸਮਾਨ ॥

kahu kabeer; khojau asamaan |

Sant Singh KhalsaSays Kabeer, I have searched the skies,
Manmohan SinghSays Kabir, I have made search in the sky (universe),
Manmohan Singh (Punjabi)ਕਬੀਰ ਜੀ ਆਖਦੇ ਹਨ ਮੈਂ ਆਕਾਸ਼ (ਆਲਮ) ਢੂੰਡਿਆ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮੈਂ ਅਕਾਸ ਪ੍ਰਯੰਤ ਖੋਜਤਾ ਹਾਂ; ਅਰਥਾਤ ਅਕਾਸ ਮੇਂ ਜੋ ਇਸਥਿਤ ਲੋਕ ਹੈਂ ਤਿਨ ਮੇਂ, ਵਾ (ਖੋਜਉ) ਵੀਚਾਰ ਕਰ (ਅਸ) ਐਸੇ ਮਾਨਿਆ ਹੈ॥
Prof. Sahib Singhਮੈਂ ਅਕਾਸ਼ ਤਕ (ਭਾਵ, ਸਾਰੀ ਦੁਨੀਆ) ਭਾਲ ਕਰ ਚੁਕਿਆ ਹਾਂ,

ਪਦ ਅਰਥ ਖੋਜਉ = ਮੈਂ ਖੋਜਦਾ ਹਾਂ, ਮੈਂ ਭਾਲ ਚੁਕਿਆ ਹਾਂ। ਅਸਮਾਨ = ਅਕਾਸ਼ ਤਾਈਂ।

SikhNet (Spanish)Uno podrá buscar por mundos y cielos,

ਰਾਮ ਸਮਾਨ; ਨ ਦੇਖਉ ਆਨ ॥੨॥੩੪॥

raam samaan; na dekhau aan |2|34|

Sant Singh Khalsaand have not seen another, equal to the Lord. ||2||34||
Manmohan Singhand have not seen another equal to the Pervading God.
Manmohan Singh (Punjabi)ਅਤੇ ਵਿਆਪਕ ਵਾਹਿਗੁਰੂ ਦੇ ਤੁੱਲ ਮੈਂ ਹੋਰ ਕੋਈ ਨਹੀਂ ਵੇਖਿਆ।
Fareedkot Teekaਰਾਮ ਕੇ ਸਮਾਨ ਔਰ ਕੋਈ ਨਹੀਂ ਮਾਨਿਆ ਹੈ॥੨॥੩੪॥☬ਕੋਈ ਬਾਂਕਾ ਪਾਗ ਕੋ ਸਵਾਰ ਸਵਾਰ ਬਾਂਧਾ ਕਰਤਾ ਥਾ, ਸੋ ਮਰ ਗਿਆ। ਤਿਸ ਪਰਥਾਹਿ ਅਪਨੇ ਮਨ ਕੇ ਬਹਾਨੇ ਜੀਵ ਕੌ ਵੈਰਾਗ ਕਾ ਉਪਦੇਸ਼ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ- (ਪਰ ਪ੍ਰਭੂ ਤੋਂ ਬਿਨਾ) ਮੈਨੂੰ ਕੋਈ ਹੋਰ ਨਹੀਂ ਲੱਭਾ (ਜੋ ਮਾਇਆ ਦੇ ਮੋਹ ਤੋਂ ਬਚਾ ਕੇ ਅਸਲ ਜੀਵਨ ਦੇ ਸਕੇ) ॥੨॥੩੪॥

ਪਦ ਅਰਥ ਆਨ = ਕੋਈ ਹੋਰ, ਪ੍ਰਭੂ ਤੋਂ ਬਿਨਾ ਕੋਈ ਦੂਜਾ। ਨ ਦੇਖਉ = ਮੈਂ ਨਹੀਂ ਵੇਖਦਾ, ਮੈਨੂੰ ਕੋਈ ਨਹੀਂ ਲੱਭਾ ॥੨॥੩੪॥

* ਸ਼ਬਦ ਦਾ ਭਾਵ: ਪ੍ਰਭੂ ਦਾ ਇਕ ਨਾਮ ਹੀ ਐਸਾ ਹੈ ਜੋ ਮਾਇਆ ਦੇ ਮੋਹ ਤੋਂ ਬਚਾ ਕੇ ਸਹੀ ਜੀਵਨ ਦਾ ਰਾਹ ਸਿਖਾ ਸਕਦਾ ਹੈ। ਨਾਹ ਕੋਈ ਹੋਰ ਵਿਅਕਤੀ ਤੇ ਨਾਹ (ਜੋਗ ਆਦਿਕ) ਕੋਈ ਹੋਰ ਸਾਧਨ ਇਸ ਗੱਲ ਦੇ ਸਮਰੱਥ ਹੈ।੩੪। * ਨੋਟ: ਲਫ਼ਜ਼ 'ਦੁਪਦੇ' ਦੇ ਹੇਠ ਨਿੱਕੇ ਅੰਕ '੨' ਦਾ ਭਾਵ ਇਹ ਹੈ ਕਿ ਦੋ ਪਦਾਂ ਵਾਲੇ ਦੋ ਸ਼ਬਦ ਅਗਾਂਹ ਦਰਜ ਹਨ ਨੰ: ੩੪ ਅਤੇ ਨੰ: ੩੫।

SikhNet (Spanish)pero no encontrará a nadie como el Señor.(2-34)

Open this shabad (7 lines, Angs 329-330) →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕੀਬਰ ਜੀ।
SikhNet (Spanish)Gauri Kabir yi.

ਜਿਹ ਸਿਰਿ; ਰਚਿ ਰਚਿ ਬਾਧਤ ਪਾਗ ॥

jih sir; rach rach baadhat paag |

Sant Singh KhalsaThat head which was once embellished with the finest turban
Manmohan SinghThe crow cleans his beak on the head,
Manmohan Singh (Punjabi)ਕਾਂ ਉਸ ਸਿਰ ਦੇ ਉਤੇ ਆਪਣੀ ਚੁੰਝ ਸੰਵਾਰਦਾ ਹੈ,
Fareedkot Teekaਜਿਸ ਸੀਸ ਪਰ ਅਮਕਾ ਪੁਰਸ (ਰਚਿ ਰਚਿ), ਭਾਵ ਬਨਾਇ ਬਨਾਇ ਕਰ ਪਾਗ ਬਾਂਧਤਾ ਥਾ॥
Prof. Sahib Singhਜਿਸ ਸਿਰ ਤੇ (ਮਨੁੱਖ) ਸੰਵਾਰ ਸੰਵਾਰ ਪੱਗ ਬੰਨ੍ਹਦਾ ਹੈ,

ਪਦ ਅਰਥ ਜਿਹ ਸਿਰਿ = ਜਿਸ ਸਿਰ ਤੇ। ਰਚਿ ਰਚਿ = ਸੰਵਾਰ ਸੰਵਾਰ ਕੇ। ਬਾਧਤ = ਬੰਨ੍ਹਦਾ ਹੈ।

SikhNet (Spanish)La cabeza que uno adorna con turbante,

ਸੋ ਸਿਰੁ; ਚੁੰਚ ਸਵਾਰਹਿ ਕਾਗ ॥੧॥

so sir; chunch savaareh kaag |1|

Sant Singh Khalsa- upon that head, the crow now cleans his beak. ||1||
Manmohan Singhthe head on which the turban was, once very embellishingly bound.
Manmohan Singh (Punjabi)ਜਿਸ ਸਿਰ ਉਤੇ ਕਿਸੇ ਵੇਲੇ ਬਣਾ ਸੰਵਾਰ ਕੇ ਸਾਫਾ ਬੰਨ੍ਹਿਆ ਜਾਂਦਾ ਸੀ।
Fareedkot Teekaਉਸ ਸਿਰ ਪਰ ਕਾਗ ਬੈਠਾ ਹੂਆ ਚੁੰਚ ਸਵਾਰਤਾ ਮੈਂਨੇ ਦੇਖਾ ਹੈ, ਭਾਵ ਏਹ ਕਿ ਮਾਸ ਖਾਤਾ ਹੈ ਔਰ ਮਾਥੇ ਕੀ ਖੋਪਰੀ ਪਰ ਕਾਗ ਚੁੰਚ ਘਸਾਇ ਕਰ ਤਿਖੀ ਕਰ ਲੇਤਾ ਹੈ॥੧॥
Prof. Sahib Singh(ਮੌਤ ਆਉਣ ਤੇ) ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸੰਵਾਰਦੇ ਹਨ ॥੧॥

ਪਦ ਅਰਥ ਸੋ ਸਿਰੁ = ਉਸ ਸਿਰ ਨੂੰ। ਚੁੰਚ = ਚੁੰਝ ॥੧॥

SikhNet (Spanish)esa cabeza, cuando cae, los cuervos la pican para afilar sus picos.(1)

ਇਸੁ ਤਨ ਧਨ ਕੋ; ਕਿਆ ਗਰਬਈਆ ॥

eis tan dhan ko; kiaa garabeea |

Sant Singh KhalsaWhat pride should we take in this body and wealth?
Manmohan SinghWhat pride can be placed on this body and wealth?
Manmohan Singh (Punjabi)ਇਸ ਸਰੀਰ ਅਤੇ ਦੌਲਤ ਤੇ ਕੀ ਹੰਕਾਰ ਕੀਤਾ ਜਾ ਸਕਦਾ ਹੈ?
Fareedkot Teekaਇਸ ਤਨ ਔਰ ਧਨ ਕਾ ਕਿਆ ਹੰਕਾਰ ਕਰਨਾ ਹੈ॥
Prof. Sahib Singh(ਹੇ ਭਾਈ!) ਇਸ ਸਰੀਰ ਦਾ ਅਤੇ ਇਸ ਧਨ ਦਾ ਕੀਹ ਮਾਣ ਕਰਦਾ ਹੈਂ?

ਪਦ ਅਰਥ ਕੋ = ਦਾ। ਕਿਆ = ਕੀਹ? ਗਰਬਈਆ = ਮਾਣ, ਅਹੰਕਾਰ।

SikhNet (Spanish)¿Por qué estar orgulloso del cuerpo o de las riquezas,

ਰਾਮ ਨਾਮੁ; ਕਾਹੇ ਨ ਦ੍ਰਿੜੑੀਆ ॥੧॥ ਰਹਾਉ ॥

raam naam; kaahe na drirraeea |1| rahaau |

Sant Singh KhalsaWhy not hold tight to the Lord's Name instead? ||1||Pause||
Manmohan SinghWhy do thou not hold fast Lord's Name? Pause.
Manmohan Singh (Punjabi)ਤੂੰ ਸੁਆਮੀ ਦੇ ਨਾਮ ਨੂੰ ਕਿਉਂ ਪੱਕੀ ਤਰ੍ਹਾਂ ਨਹੀਂ ਪਕੜਦਾ? ਠਹਿਰਾਉ।
Fareedkot Teekaਰਾਮ ਕਾ ਨਾਮ ਕਿਉਂ ਨਹੀਂ ਨਿਹਚੇ ਕਰਤਾ॥੧॥ ਰਹਾਉ ॥☬ਜੇ ਮਨ ਕਹੇ ਗਰਬ ਕਿਉਂ ਨਾ ਕਰਾਂ? ਤਿਸ ਪਰ ਕਹਤੇ ਹੈਂ:
Prof. Sahib Singhਪ੍ਰਭੂ ਦਾ ਨਾਮ ਕਿਉਂ ਨਹੀਂ ਸਿਮਰਦਾ? ॥੧॥ ਰਹਾਉ ॥

ਪਦ ਅਰਥ ਕਾਹੇ = ਕਿਉਂ? ਦ੍ਰਿੜੀਆ = ਦਿੜ੍ਹ ਕਰਦਾ, ਜਪਦਾ ॥੧॥ ਰਹਾਉ ॥

SikhNet (Spanish)y no enaltecer el Naam, el Nombre del Señor en la mente? (1-Pausa)

ਕਹਤ ਕਬੀਰ; ਸੁਨਹੁ ਮਨ ਮੇਰੇ ॥

kehat kabeer; sunahu man mere |

Sant Singh KhalsaSays Kabeer, listen, O my mind:
Manmohan SinghSays Kabir, hear O my soul,
Manmohan Singh (Punjabi)ਕਬੀਰ ਜੀ ਆਖਦੇ ਹਨ, ਸੁਣ ਹੇ ਮੇਰੀ ਜਿੰਦੜੀਏ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਮੇਰੇ ਮਨ! ਸਰਵਣ ਕਰ॥
Prof. Sahib Singhਕਬੀਰ ਆਖਦਾ ਹੈ-ਹੇ ਮੇਰੇ ਮਨ! ਸੁਣ,
SikhNet (Spanish)Dice Kabir, escucha, oh mi mente,

ਇਹੀ ਹਵਾਲ; ਹੋਹਿਗੇ ਤੇਰੇ ॥੨॥੩੫॥

eihee havaal; hohige tere |2|35|

Sant Singh Khalsathis may be your fate as well! ||2||35||
Manmohan Singhthis shall be thy condition as well.
Manmohan Singh (Punjabi)ਤੇਰੀ ਭੀ ਏਹੋ ਹੀ ਹਾਲਤ ਹੋਵੇਗੀ।
Fareedkot Teekaਏਹੀ ਪੂਰਬੋਕਤ ਤੇਰੇ ਅਹਵਾਲ ਹੋਵੇਂਗੇ॥੨॥੩੫॥☬ਜਗ੍ਯਾਸੂ ਨੇ ਪ੍ਰਸਨ ਕੀਆ: ਹੇ ਭਗਵਨ! ਜੀਵ ਔਰ ਮਨ ਏਕ ਹੀ ਹੈ ਵਾ ਦੋ ਹੈਂ। ਜੇ ਕਹੋ ਜੀਵ ਸੰਙਿਆ ਹੈ, ਮਧਸ੍ਠਾਨ ਚੇਤਨ ਅਰੁ ਅੰਤਹਕਰਣ ਅਰੁ ਤਿਸ ਮੇਂ ਅਭਾਸ, ਇਨ ਤੀਨੋ ਕਾ ਮਾਨ ਜੀਵ ਹੈ। ਅੰਤਹਕਰਣ ਮੇਂ ਪ੍ਰਧਾਨ ਮਨ ਹੈ। ਇਸ ਰੀਤੀ ਕਰ ਮਨ ਕੋ ਜੀਵ ਕਹਾ ਜਾਤਾ ਹੈ। ਮਨ ਕਾ ਰੂਪ ਕਿਆ ਹੈ, ਸੋ ਕਹੋ ਔਰ ਪ੍ਰਕਾਸ ਰੂਪ ਅਰ ਰਮਣ ਰੂਪ ਪਰਮੇਸ੍ਵਰ ਵਿਖੈ ਨਿਵਾਸ ਵਿਸ਼ੇ ਅਸਕਤ ਹੂਏ ਮਨ ਕਾ ਹੋਤਾ ਹੈ ਵਾ ਨਹੀਂ, ਚੌਥੇ ਮਾਂਗਨੇ ਕਰ ਜੀਵ ਕੋ ਸੁਖ ਹੋਤਾ ਹੈ ਵਾ ਨਹੀਂ ਕ੍ਰਿਪਾ ਕਰ ਕੇ ਸਭੁ ਕਹੋ? ਤਿਸ ਪਰ ਕਹਤੇ ਹੈਂ:
Prof. Sahib Singh(ਮੌਤ ਆਉਣ ਤੇ) ਤੇਰੇ ਨਾਲ ਭੀ ਇਹੋ ਜਿਹੀ ਹੀ ਹੋਵੇਗੀ ॥੨॥੩੫॥
SikhNet (Spanish)ese será tu estado también, si no habitas en el Nombre el Señor. (2-35)

ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥

gaurree guaareree ke pade paitees |

Sant Singh KhalsaThirty-Five Steps Of Gauree Gwaarayree. ||
Manmohan Singh35 Paday of Gauri Guareri.
Manmohan Singh (Punjabi)ਗਉੜੀ ਗੁਆਰੇਰੀ ਦੇ ਪੈਤੀਸ ਪਦੇ।
Prof. Sahib Singhਗਉੜੀ ਗੁਆਰੇਰੀ ਕੇ ਪਦੇ ਪੈਤੀਸ ॥

ਪਦ ਅਰਥ ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥

* ਸ਼ਬਦ ਦਾ ਭਾਵ: ਇਸ ਧਨ ਦਾ ਜਾਂ ਇਸ ਸਰੀਰ ਦਾ ਮਾਣ ਕਰਨਾ ਬੇ-ਸਮਝੀ ਹੈ, ਕੋਈ ਭੀ ਇਸ ਜੀਵ ਦੇ ਨਾਲ ਨਹੀਂ ਨਿਭਦਾ। ਪ੍ਰਭੂ ਦਾ ਨਾਮ ਹੀ ਸੱਚਾ ਸਾਥੀ ਹੈ।੩੫। * ਇਸ ਸਾਰੇ ਸੰਗ੍ਰਹਿ ਵਿਚ ਮੁਖ਼ਤਲਿਫ਼ ਬੰਦਾਂ ਵਾਲੇ ੩੫ ਸ਼ਬਦ ਹਨ; ਇਨ੍ਹਾਂ ਦਾ ਵੇਰਵਾ ਇਉਂ ਹੈ: ਚਾਰ ਬੰਦਾਂ ਵਾਲੇ ਸ਼ਬਦ ੧੪ = ੧ ਤੋਂ ੧੪ ਤਕ। ਪੰਜ ਬੰਦਾਂ ਵਾਲੇ ਸ਼ਬਦ ੨ = ੧੫ ਤੋਂ ੧੬ ਤਕ। ਤਿੰਨ ਬੰਦਾਂ ਵਾਲੇ ਚਾਰ-ਤੁਕੀਏ ਸ਼ਬਦ ੨ = ੧੭ ਤੋਂ ੧੮। ਤਿੰਨ ਬੰਦਾਂ ਵਾਲੇ ਸ਼ਬਦ ੧੫ = ੧੯ ਤੋਂ ੩੩। ਦੋ ਬੰਦਾਂ ਵਾਲੇ ਸ਼ਬਦ ੨ = ੩੪ ਤੇ ੩੫। ਜੋੜ = ੩੫।

SikhNet (Spanish)Treinta y cinco pasos de Gauri Gwareri

Open this shabad →

Shabad Bhagat Kabir Ji Raag Gauree

ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ ॥

raag gaurree guaareree asattapadee kabeer jee kee |

Sant Singh KhalsaRaag Gauree Gwaarayree, Ashtpadheeyaa Of Kabeer Jee:
Manmohan SinghGauri measure Guareri. Ashtpadi Kabir Ji.
Manmohan Singh (Punjabi)ਰਾਗ ਗਉੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ।
Prof. Sahib Singhਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਭਗਾ ਕਬੀਰ ਜੀ ਦੀ ਅੱਠ-ਪਦਿਆਂ ਵਾਲੀ ਬਾਣੀ।

ਪਦ ਅਰਥ ਅਸਟਪਦੀ = {ਅਸਟ = ਅੱਠ। ਪਦ = ਬੰਦ, Stanza} ਅੱਠ ਬੰਦਾਂ ਵਾਲਾ ਸ਼ਬਦ।

SikhNet (Spanish)Rag Gauri Gwareri, Ashtapadis de Kabir yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador, por la Gracia del Verdadero Guru

ਸੁਖੁ ਮਾਂਗਤ; ਦੁਖੁ ਆਗੈ ਆਵੈ ॥

sukh maangat; dukh aagai aavai |

Sant Singh KhalsaPeople beg for pleasure, but pain comes instead.
Manmohan SinghMan prays for peace, but pain be-falls him.
Manmohan Singh (Punjabi)ਬੰਦਾ ਆਰਾਮ ਮੰਗਦਾ ਹੈ, ਪਰ ਉਸ ਨੂੰ ਪੀੜ ਆ ਮਿਲਦੀ ਹੈ।
Fareedkot Teekaਸੁਖ ਕੀ ਇਛਾ ਕਰਤੇ ਹੀ ਰਹ ਜਾਈਤਾ ਹੈ ਦੁਖ ਪਹਿਲੇ ਹੀ ਆ ਜਾਤਾ ਹੈ, ਵਾ (ਆਗੈ) ਪਰਲੋਕ ਮੇਂ ਦੁਖ ਪ੍ਰਾਪਤਿ ਹੋਤਾ ਹੈ॥
Prof. Sahib Singhਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ,
SikhNet (Spanish)Uno busca placeres y recibe dolor,

ਸੋ ਸੁਖੁ; ਹਮਹੁ. ਨ ਮਾਂਗਿਆ ਭਾਵੈ ॥੧॥

so sukh; hamahu. na maangiaa bhaavai |1|

Sant Singh KhalsaI would rather not beg for that pleasure. ||1||
Manmohan SinghI like not to ask for that peace.
Manmohan Singh (Punjabi)ਉਸ ਆਰਾਮ ਦੀ ਯਾਚਨਾ ਕਰਨੀ ਮੈਨੂੰ ਚੰਗੀ ਨਹੀਂ ਲਗਦੀ।
Fareedkot Teekaਸੋ ਸੁਖ ਹਮਾਰੇ ਕੋ ਮਾਂਗਿਆ ਨਹੀਂ ਭਾਵਤਾ ਹੈ॥੧॥☬ਪ੍ਰਸ਼ਨ: ਆਪ ਇਸ ਸੇ ਕਿਉਂ ਭੈ ਕਰਤੇ ਹੋ?☬ਉੱਤ੍ਰ:
Prof. Sahib Singhਜਿਸ ਸੁਖ ਦੇ ਮੰਗਿਆਂ ਦੁੱਖ ਮਿਲਦਾ ਹੈ ॥੧॥

ਪਦ ਅਰਥ ਹਮਹੁ = ਸਾਨੂੰ। ਨ ਭਾਵੈ = ਚੰਗਾ ਨਹੀਂ ਲੱਗਦਾ। ਮਾਂਗਿਆ ਨ ਭਾਵੈ = ਮੰਗਣਾ ਚੰਗਾ ਨਹੀਂ ਲੱਗਦਾ, ਮੰਗਣ ਦੀ ਲੋੜ ਨਹੀਂ ॥੧॥

SikhNet (Spanish)¿para qué entonces buscar el placer que es vano?(1)

ਬਿਖਿਆ ਅਜਹੁ ਸੁਰਤਿ; ਸੁਖ ਆਸਾ ॥

bikhiaa ajahu surat; sukh aasaa |

Sant Singh KhalsaPeople are involved in corruption, but still, they hope for pleasure.
Manmohan SinghMan's intent is bent on sin but still he hopes for happiness.
Manmohan Singh (Punjabi)ਇਨਸਾਨ ਦੀ ਬਿਰਤੀ ਪਾਪ ਤੇ ਮਾਇਲ ਹੈ ਪਰ ਤਾ ਭੀ ਉਹ ਖੁਸ਼ੀ ਦੀ ਉਮੀਦ ਰੱਖਦਾ ਹੈ।
Fareedkot Teekaਵਿਖਿਓਂ ਮੇਂ ਅਬ ਤਕ ਸੁਸਟੂ ਪ੍ਰੀਤੀ ਹੈ ਔਰ ਆਤਮ ਸੁਖ ਕੀ ਆਸ ਕਰਤਾ ਹੈ॥
Prof. Sahib Singhਅਜੇ ਭੀ ਸਾਡੀ ਸੁਰਤਿ ਮਾਇਆ ਵਿਚ ਹੀ ਲੱਗੀ ਹੋਈ ਹੈ ਤੇ (ਇਸ ਮਾਇਆ ਤੋਂ ਹੀ) ਸੁਖਾਂ ਦੀ ਆਸ ਲਾਈ ਬੈਠੇ ਹਾਂ;

ਪਦ ਅਰਥ ਬਿਖਿਆ = ਮਾਇਆ। ਸੁਰਤਿ = ਧਿਆਨ।

SikhNet (Spanish)El hombre está embelesado con el veneno de Maya, y aun así espera obtener Paz.

ਕੈਸੇ ਹੋਈ ਹੈ; ਰਾਜਾ ਰਾਮ ਨਿਵਾਸਾ ॥੧॥ ਰਹਾਉ ॥

kaise hoee hai; raajaa raam nivaasaa |1| rahaau |

Sant Singh KhalsaHow will they find their home in the Sovereign Lord King? ||1||Pause||
Manmohan SinghHow shall he find an abode in the Sovereign Lord? Pause.
Manmohan Singh (Punjabi)ਉਹ ਕਿਸ ਤਰ੍ਹਾਂ ਪਾਤਸ਼ਾਹ ਪ੍ਰਭੂ ਅੰਦਰ ਵੱਸੇਬਾ ਪਾਏਗਾ? ਠਹਿਰਾਉਂ।
Fareedkot Teekaਫਿਰ (ਰਾਜਾ) ਪ੍ਰਕਾਸ ਰੂਪ ਰਾਮ ਮੇਂ ਕੈਸੇ ਨਿਵਾਸ ਹੋਵੇਗਾ ਅਰਥਾਤ ਨਹੀਂ ਹੋਤਾ॥੧॥ ਰਹਾਉ ॥☬ਜੇ ਕਹੇ ਇਸ ਵਿਖੇ ਸੁਖ ਮੇਂ ਕਿਆ ਦੋਸ ਹੈ? ਤਿਸ ਪਰ ਕਹਤੇ ਹੈਂ:
Prof. Sahib Singhਤਾਂ ਫਿਰ ਜੋਤਿ-ਰੂਪ ਨਿਰੰਕਾਰ ਦਾ ਨਿਵਾਸ (ਇਸ ਸੁਰਤਿ ਵਿਚ) ਕਿਵੇਂ ਹੋ ਸਕੇ? ॥੧॥ ਰਹਾਉ ॥

ਪਦ ਅਰਥ ਹੋਈ ਹੈ = ਹੋਵੇਗਾ, ਹੋ ਸਕਦਾ ਹੈ। ਰਾਜਾ = ਜੋਤਿ-ਰੂਪ ॥੧॥ ਰਹਾਉ ॥

SikhNet (Spanish)¿Cómo podrá entonces habitar en el Señor, el Rey? (1-Pausa)

ਇਸੁ ਸੁਖ ਤੇ; ਸਿਵ ਬ੍ਰਹਮ ਡਰਾਨਾ ॥

eis sukh te; siv braham ddaraanaa |

Sant Singh KhalsaEven Shiva and Brahma are afraid of this pleasure,
Manmohan SinghThis worldly pleasure, ever Shiva and Brahma dread.
Manmohan Singh (Punjabi)ਇਸ ਸੰਸਾਰੀ ਖੁਸ਼ੀ ਪਾਸੋਂ ਸ਼ਿਵਜੀ ਅਤੇ ਬ੍ਰਰਮਾ ਭੀ ਭੈ ਖਾਂਦੇ ਹਨ।
Fareedkot Teekaਇਸ ਸੁਖ ਸੇ ਸਿਵ ਔਰ ਬ੍ਰਹਮ ਭੀ ਡਰਾ ਹੈ॥
Prof. Sahib Singhਇਸ (ਮਾਇਆ-) ਸੁਖ ਤੋਂ ਤਾਂ ਸ਼ਿਵ ਜੀ ਤੇ ਬ੍ਰਹਮਾ (ਵਰਗੇ ਦੇਵਤਿਆਂ) ਨੇ ਭੀ ਕੰਨਾਂ ਨੂੰ ਹੱਥ ਲਾਏ;

ਪਦ ਅਰਥ ਡਰਨਾ = ਡਰ ਗਏ, ਕੰਨਾਂ ਨੂੰ ਹੱਥ ਲਾਏ।

SikhNet (Spanish)Aun Shiva y Brahma tienen miedo de tal placer;

ਸੋ ਸੁਖੁ; ਹਮਹੁ ਸਾਚੁ ਕਰਿ ਜਾਨਾ ॥੨॥

so sukh; hamahu saach kar jaanaa |2|

Sant Singh Khalsabut I have judged that pleasure to be true. ||2||
Manmohan SinghThat pleasure I deem to be as true.
Manmohan Singh (Punjabi)ਉਸ ਖੁਸ਼ੀ ਨੂੰ ਮੈਂ ਸੱਚ ਕਰਕੇ ਜਾਣਦਾ ਹਾਂ।
Fareedkot Teekaਸੋ ਸੁਖ ਅਸਮਾਦਿਕ ਜੀਵੋਂ ਨੇ ਸਾਚ ਕਰ ਕੇ ਜਾਣਿਆ ਹੈ, ਭਾਵ ਏਹ ਕਿ ਵਿਖੇ ਸੁਖ ਝੂਠਾ ਹੈ॥੨॥☬ਪ੍ਰਸ਼ਨ: ਵਹੁ ਕਿਉਂ ਡਰੇ ਹੈਂ?☬ਉੱਤਰ:
Prof. Sahib Singh(ਪਰ (ਸੰਸਾਰੀ ਜੀਵਾਂ ਨੇ) ਇਸ ਸੁਖ ਨੂੰ ਸੱਚਾ ਕਰ ਕੇ ਸਮਝਿਆ ਹੈ ॥੨॥

ਪਦ ਅਰਥ ਹਮਹੁ = ਅਸਾਂ (ਸੰਸਾਰੀ ਜੀਵਾਂ) ਨੇ ॥੨॥

SikhNet (Spanish)he reconocido esto como una Verdad viviente. (2)

ਸਨਕਾਦਿਕ ਨਾਰਦ ਮੁਨਿ ਸੇਖਾ ॥

sanakaadik naarad mun sekhaa |

Sant Singh KhalsaEven sages like Sanak and Naarad, and the thousand-headed serpent,
Manmohan SinghSages like Sanak etc, Narad and the thousand headed serpent,
Manmohan Singh (Punjabi)ਸਨਕ ਆਦਿਕ, ਰਿਸ਼ੀ ਨਾਰਦ ਅਤੇ ਹਜ਼ਾਰ ਫਨਾਂ ਵਾਲਾ ਸ਼ੇਸ਼ਨਾਗ,
Fareedkot Teekaਸਨਕਆਦਿਕ ਨਾਰਦ ਮੁਨਿ ਔਰ ਸੇਸ ਨਾਗ ਵਾ ਔਰ ਜੋ ਸੰਪੂਰਨ ਮੁਨੀ ਰਿਖ ਹੈਂ, ਕੈਮੁਤਕ ਨ੍ਯਾਇ ਦੇਖਾਵਤੇ ਹੈਂ॥
Prof. Sahib Singhਬ੍ਰਹਮਾ ਦੇ ਚਾਰੇ ਪੁੱਤਰ ਸਨਕ ਆਦਿਕ, ਨਾਰਦ ਮੁਨੀ ਅਤੇ ਸ਼ੇਸ਼ ਨਾਗ-

ਪਦ ਅਰਥ ਸਨਕਾਦਿਕ = ਸਨਕ ਆਦਿਕ, ਸਨਕ ਅਤੇ ਹੋਰ, ਬ੍ਰਹਮਾ ਦੇ ਚਾਰੇ ਪੁੱਤਰ (ਸਨਕ, ਸਨੰਦਨ, ਸਤਾਤਨ, ਸਨਤਕੁਮਾਰ)। ਸੇਖਾ = ਸ਼ੇਸ ਨਾਗ।

SikhNet (Spanish)El hijo de Brahma, y Narada, el vidente, y Sheshnaga

ਤਿਨ ਭੀ ਤਨ ਮਹਿ; ਮਨੁ ਨਹੀ ਪੇਖਾ ॥੩॥

tin bhee tan meh; man nahee pekhaa |3|

Sant Singh Khalsadid not see the mind within the body. ||3||
Manmohan Singheven they did not perceive the soul within the body.
Manmohan Singh (Punjabi)ਉਨ੍ਹਾਂ ਨੇ ਭੀ ਸਰੀਰ ਅੰਦਰ ਆਤਮਾ ਨੂੰ ਨਹੀਂ ਤੱਕਿਆ।
Fareedkot Teekaਤਿਨੋਂ ਨੇ ਭੀ ਸਰੀਰ ਮੇਂ ਮਨ ਕੋ ਇਸਥਿਤ ਨਹੀਂ ਦੇਖਾ, ਵਾ ਵਿਖੇ ਸੁਖ ਕੇ ਹੋਤਿਆਂ (ਮਨੁ) ਆਤਮਾ ਕੋ ਬ੍ਰਹਮ ਰੂਪ ਨਹੀਂ ਦੇਖਿਆ। ਤੌ ਔਰ ਤੁਛ ਜੀਵ ਕੈਸੇ ਦੇਖ ਸਕਤੇ ਹੈਂ, ਭਾਵ ਵੈਰਾਗ ਹੂਏ ਬਿਨਾਂ ਪਰਮੇਸ੍ਵਰ ਕੀ ਪ੍ਰਾਪਤੀ ਕਠਨ ਹੈ॥੩॥
Prof. Sahib Singhਇਹਨਾਂ ਨੇ ਭੀ (ਇਸ ਮਾਇਆ-ਸੁਖ ਵਲ ਸੁਰਤ ਲੱਗੀ ਰਹਿਣ ਦੇ ਕਾਰਨ) ਆਪਣੇ ਮਨ ਨੂੰ ਆਪਣੇ ਸਰੀਰ ਵਿਚ ਨਾਹ ਵੇਖਿਆ (ਭਾਵ, ਇਹਨਾਂ ਦਾ ਮਨ ਭੀ ਅੰਤਰ-ਆਤਮੇ ਟਿਕਿਆ ਨਾਹ ਰਹਿ ਸਕਿਆ) ॥੩॥

ਪਦ ਅਰਥ ਤਿਨ ਭੀ = ਇਹਨਾਂ ਨੇ ਭੀ। ਪੇਖਾ = ਵੇਖਿਆ ॥੩॥

SikhNet (Spanish)no sabían que dentro del cuerpo, también existía un Alma. (3)

ਇਸੁ ਮਨ ਕਉ; ਕੋਈ ਖੋਜਹੁ ਭਾਈ ॥

eis man kau; koee khojahu bhaaee |

Sant Singh KhalsaAnyone can search for this mind, O Siblings of Destiny.
Manmohan SinghLet some one inquire into the state of this soul, O brother.
Manmohan Singh (Punjabi)ਕੋਈ ਏਸ ਆਤਮਾ ਦੀ ਦਸ਼ਾ ਦਾ ਪਤਾ ਕਰੇ, ਹੇ ਵੀਰ!
Fareedkot Teekaਹੇ ਭਾਈ! ਇਸ ਮਨ ਕੋ ਖੋਜੋ॥
Prof. Sahib Singhਹੇ ਭਾਈ! ਕੋਈ ਧਿਰ ਇਸ ਮਨ ਦੀ ਭੀ ਖੋਜ ਕਰੋ,
SikhNet (Spanish)Oh hombres, busquen el Alma,

ਤਨ ਛੂਟੇ; ਮਨੁ ਕਹਾ ਸਮਾਈ ॥੪॥

tan chhootte; man kahaa samaaee |4|

Sant Singh KhalsaWhen it escapes from the body, where does the mind go? ||4||
Manmohan SinghEscaping from the body, where does the soul go?
Manmohan Singh (Punjabi)ਸਰੀਰ ਤੋਂ ਵੱਖਰੀ ਹੋ ਆਤਮਾ ਕਿੱਥੇ ਚਲੀ ਜਾਂਦੀ ਹੈ?
Fareedkot Teekaਪ੍ਰਸ਼ਨ: ਸਰੀਰ ਕੇ ਛੂਟਨੇ ਸੇ ਅਰਥਾਤ ਪ੍ਰਾਣੋਂ ਕੇ ਵਿਜੋਗ ਹੂਏ (ਮਨੁ) ਆਤਮ ਕੀ ਸਮਾਈ ਕਹਾਂ ਹੋਤੀ ਹੈ ਔਰ ਕਿਸੀ ਨੇ ਆਤਮਾ ਕੋ ਬ੍ਰਹਮ ਰੂਪ ਦੇਖਾ ਔਰ ਜਾਣਿਆ ਭੀ ਹੈ? ॥੪॥☬ਉੱਤਰ:
Prof. Sahib Singhਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ ॥੪॥

ਪਦ ਅਰਥ ਤਨ ਛੂਟੇ = ਸਰੀਰ ਨਾਲੋਂ ਵਿਛੋੜਾ ਹੋਣ ਤੇ ॥੪॥

SikhNet (Spanish)y encuentren a donde va cuando el cuerpo perece.(4)

ਗੁਰ ਪਰਸਾਦੀ; ਜੈਦੇਉ ਨਾਮਾਂ ॥

gur parasaadee; jaideo naamaan |

Sant Singh KhalsaBy Guru's Grace, Jai Dayv and Naam Dayv
Manmohan SinghBy Guru's grace, Jaidev and Nama,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਜੈਦੇਵ ਤੇ ਨਾਮਾ,
Fareedkot Teekaਗੁਰੋਂ ਕੀ ਕ੍ਰਿਪਾ ਸੇ ਜੈ ਦੇਵ ਔਰ ਨਾਮ ਦੇਵ ਨੇ॥
Prof. Sahib Singhਸਤਿਗੁਰੂ ਦੀ ਕਿਰਪਾ ਨਾਲ, ਇਹਨਾਂ ਜੈਦੇਵ ਤੇ ਨਾਮਦੇਵ ਜੀ (ਵਰਗੇ ਭਗਤਾਂ) ਨੇ ਹੀ-

ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਨਾਮਾਂ = ਨਾਮਦੇਵ ਜੀ।

SikhNet (Spanish)Por la Gracia del Guru, Namdev y también Yaidev

ਭਗਤਿ ਕੈ ਪ੍ਰੇਮਿ; ਇਨ ਹੀ ਹੈ ਜਾਨਾਂ ॥੫॥

bhagat kai prem; in hee hai jaanaan |5|

Sant Singh Khalsacame to know this, through loving devotional worship of the Lord. ||5||
Manmohan Singhthey came to know this secret through Lord's meditation and love.
Manmohan Singh (Punjabi)ਉਨ੍ਹਾਂ ਨੇ ਇਸ ਭੇਤ ਨੂੰ ਪ੍ਰਭੂ ਦੇ ਸਿਮਰਨ ਤੇ ਪਿਆਰ ਰਾਹੀਂ ਜਾਣ ਲਿਆ।
Fareedkot Teekaਭਗਤੀ ਮੇਂ ਪ੍ਰੇਮ ਕਰ ਕੇ ਇਨੋਂ ਨੇ ਜਾਨਾ ਹੈ॥☬ਪ੍ਰਸ਼ਨ: ਜੈ ਦੇਵ ਆਦਿਕੋਂ ਨੇ ਕੈਸੇ ਜਾਣਿਆ ਹੈ?☬ਉੱਤ੍ਰ:
Prof. Sahib Singhਭਗਤੀ ਦੇ ਚਾਉ ਨਾਲ ਇਹ ਗੱਲ ਸਮਝੀ ਹੈ (ਕਿ "ਤਨ ਛੂਟੇ ਮਨੁ ਕਹਾ ਸਮਾਈ") ॥੫॥

ਪਦ ਅਰਥ ਪ੍ਰੇਮਿ = ਪ੍ਰੇਮ ਨਾਲ, ਪਿਆਰ ਨਾਲ। ਇਨਹੀ = ਇਹਨਾਂ (ਜੈਦੇਵ ਤੇ ਨਾਮਦੇਵ ਜੀ) ਨੇ। ਜਾਨਾਂ ਹੈ = ਸਮਝਿਆ ਹੈ ॥੫॥

SikhNet (Spanish)conocían el Misterio del Alma en la Adoración Amorosa del Señor.(5)

ਇਸੁ ਮਨ ਕਉ; ਨਹੀ ਆਵਨ ਜਾਨਾ ॥

eis man kau; nahee aavan jaanaa |

Sant Singh KhalsaThis mind does not come or go.
Manmohan SinghThis soul comes and goes not.
Manmohan Singh (Punjabi)ਇਹ ਆਤਮਾ ਆਉਂਦੀ ਅਤੇ ਜਾਂਦੀ ਨਹੀਂ।
Fareedkot Teekaਇਸ ਮਨ ਕਉ ਆਵਨ ਜਾਨਾ ਨਹੀਂ॥
Prof. Sahib Singhਉਸ ਮਨੁੱਖ ਦੇ ਇਸ ਆਤਮਾ ਨੂੰ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਪੈਂਦਾ,
SikhNet (Spanish)El Alma ni va ni viene;

ਜਿਸ ਕਾ ਭਰਮੁ ਗਇਆ; ਤਿਨਿ ਸਾਚੁ ਪਛਾਨਾ ॥੬॥

jis kaa bharam geaa; tin saach pachhaanaa |6|

Sant Singh KhalsaOne whose doubt is dispelled, knows the Truth. ||6||
Manmohan SinghHe whose doubt is dispelled, knows the Truth.
Manmohan Singh (Punjabi)ਜਿਸ ਦਾ ਸੰਦੇਹ ਦੂਰ ਹੋ ਗਿਆ ਹੈ, ਉਹ ਸੱਚ ਨੂੰ ਜਾਣ ਲੈਦਾ ਹੈ।
Fareedkot Teekaਪਰੰਤੂ ਜਿਸ ਕਾ ਭਰਮ ਗਿਆ ਹੈ ਤਿਸ ਨੇ ਨਿਸਚੇ ਕਰ ਕੇ ਜਾਨਿਆ ਹੈ॥੬॥
Prof. Sahib Singhਜਿਸ ਮਨੁੱਖ ਦੀ (ਸੁਖਾਂ ਵਾਸਤੇ) ਭਟਕਣਾ ਦੂਰ ਹੋ ਗਈ ਹੈ, ਜਿਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ॥੬॥

ਪਦ ਅਰਥ ਤਿਨਿ = ਉਸ ਮਨੁੱਖ ਨੇ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ॥੬॥

SikhNet (Spanish)quien sea que haya disipado su duda, conoce la Verdad. (6)

ਇਸੁ ਮਨ ਕਉ; ਰੂਪੁ ਨ ਰੇਖਿਆ ਕਾਈ ॥

eis man kau; roop na rekhiaa kaaee |

Sant Singh KhalsaThis mind has no form or outline.
Manmohan SinghThis soul has no form or outline.
Manmohan Singh (Punjabi)ਇਸ ਆਤਮਾ ਦਾ ਕੋਈ ਸਰੂਪ ਜਾ ਚੱਕਰ-ਚਿਹਨ ਨਹੀਂ।
Fareedkot Teekaਔਰ ਇਸ (ਮਨ) ਆਤਮਾ ਕਾ (ਰੂਪੁ) ਅਕਾਰ ਔਰ (ਰੇਖਿ) ਚਿਹਨ ਕਈ ਨਹੀਂ ਹੈ॥☬ਪ੍ਰਸ਼ਨ: ਜੀਵ ਨਾਮ ਕੈਸੇ ਹੂਆ?☬ਉੱਤ੍ਰ:
Prof. Sahib Singh(ਅਸਲ ਵਿਚ) ਇਸ ਜੀਵ ਦਾ (ਪ੍ਰਭੂ ਤੋਂ ਵੱਖਰਾ) ਕੋਈ ਰੂਪ ਜਾਂ ਚਿਹਨ ਨਹੀਂ ਹੈ।

ਪਦ ਅਰਥ ਰੂਪ = ਸ਼ਕਲ। ਰੇਖਿਆ = ਨਿਸ਼ਾਨ, ਚਿਹਨ, ਲਕੀਰ। ਨ ਕਾਈ = ਕੋਈ ਨਹੀਂ।

SikhNet (Spanish)El Alma no tiene ni forma ni seña;

ਹੁਕਮੇ ਹੋਇਆ; ਹੁਕਮੁ ਬੂਝਿ ਸਮਾਈ ॥੭॥

hukame hoeaa; hukam boojh samaaee |7|

Sant Singh KhalsaBy God's Command it was created; understanding God's Command, it will be absorbed into Him again. ||7||
Manmohan SinghBy Lord's order it was created and by understanding His order it will be absorbed in Him.
Manmohan Singh (Punjabi)ਸਾਈਂ ਦੇ ਹੁਕਮ ਦੁਆਰਾ ਇਹ ਸਾਜੀ ਗਈ ਸੀ ਅਤੇ ਉਸ ਦੇ ਹੁਕਮ ਨੂੰ ਸਮਝ ਕੇ ਇਹ ਉਸ ਵਿੱਚ ਲੀਨ ਹੋ ਜਾਏਗੀ।
Fareedkot Teekaਈਸ੍ਵਰ ਕੇ ਹੁਕਮ ਮੇਂ ਹੋਯਾ ਹੈ ਹੁਕਮ ਬੂਝ ਕਰ ਹੀ ਬ੍ਰਹਮ ਮੇਂ ਸਮਾਈ ਹੋਤੀ ਹੈ, (ਹੁਕਮੁ) ਅਸਲ ਜੋ ਬੇਦ ਕੀ ਆਗਿਆ ਹੈ ਆਪ ਕੋ ਪਰਮੇਸ੍ਵਰ ਸਾਥ ਅਭੇਦ ਸਮਝਨੇ ਕੀ ਹੈ॥੭॥☬ਪ੍ਰਸ਼ਨ: ਇਸ ਭੇਦ ਕੋ ਸਾਸਤ੍ਰਗ੍ਯ ਪੰਡਤ ਤਉ ਸਭ ਜਾਨਤੇ ਹੋਵੇਂਗੇ ਕਿ ਜੀਵ ਬ੍ਰਹਮ ਰੂਪ ਹੈ?☬ਉੱਤ੍ਰ:
Prof. Sahib Singhਪ੍ਰਭੂ ਦੇ ਹੁਕਮ ਵਿਚ ਹੀ ਇਹ (ਵੱਖਰੇ ਸਰੂਪ ਵਾਲਾ) ਬਣਿਆ ਹੈ ਤੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਵਿਚ ਲੀਨ ਹੋ ਜਾਂਦਾ ਹੈ ॥੭॥
SikhNet (Spanish)de la Voluntad del Señor viene, y se inmerge también en la Voluntad del Señor.(7)

ਇਸ ਮਨ ਕਾ; ਕੋਈ ਜਾਨੈ ਭੇਉ ॥

eis man kaa; koee jaanai bheo |

Sant Singh KhalsaDoes anyone know the secret of this mind?
Manmohan SinghDoes anyone know the secret of this soul?
Manmohan Singh (Punjabi)ਕੀ ਕੋਈ ਇਸ ਆਤਮਾ ਦੇ ਭੇਤ ਨੂੰ ਜਾਣਦਾ ਹੈ?
Fareedkot Teekaਇਸ (ਮਨ) ਆਤਮਾ ਕਾ ਕੋਈ ਭੇਦ ਜਾਨਤਾ ਹੈ ਕਿ ਯਹਿ ਜੀਵ ਬ੍ਰਹਮ ਰੂਪ ਹੈ॥☬ਪ੍ਰਸ਼ਨ: ਜੇ ਏਹ ਮਨ ਬ੍ਰਹਮ ਮੇਂ ਮਿਲੇ ਤੋ ਕਿਆ ਲਾਭ ਹੋਤਾ ਹੈ?☬ਉੱਤ੍ਰ:
Prof. Sahib Singhਜੋ ਮਨੁੱਖ ਇਸ ਮਨ ਦਾ ਭੇਦ ਜਾਣ ਲੈਂਦਾ ਹੈ,

ਪਦ ਅਰਥ ਕੋਈ = ਜੇ ਕੋਈ, ਜੋ ਮਨੁੱਖ। ਭੇਉ = ਭੇਦ।

SikhNet (Spanish)Si uno conoce el misterio del Alma,

ਇਹ ਮਨਿ; ਲੀਣ ਭਏ ਸੁਖਦੇਉ ॥੮॥

eih man; leen bhe sukhadeo |8|

Sant Singh KhalsaThis mind shall merge into the Lord, the Giver of peace and pleasure. ||8||
Manmohan SinghThis soul is ultimately, absorbed in God, the Comfort-giver.
Manmohan Singh (Punjabi)ਇਹ ਆਤਮਾ, ਆਖਰਕਾਰ, ਆਰਾਮ ਦੇਣਹਾਰ ਵਾਹਿਗੁਰੂ ਅੰਦਰ ਸਮਾ ਜਾਂਦੀ ਹੈ।
Fareedkot Teekaਏਹ ਆਤਮਾ ਕੇ ਬ੍ਰਹਮ ਮੇਂ ਅਭੇਦ ਹੂਏ ਹੂਏ ਆਪ ਕੋ ਸੁਖ ਸਰੂਪ ਔਰ (ਦੇਉ) ਪ੍ਰਕਾਸ਼ ਰੂਪ ਮਾਨਤਾ ਹੈ॥੮॥☬ਪ੍ਰਸ਼ਨ: ਜੀਵ ਸਰੀਰੋਂ ਪਰਤੀ ਭਿੰਨ ਭਿੰਨ ਹੈ ਯਾ ਏਕ ਹੀ ਹੈ?☬ਉੱਤ੍ਰ:
Prof. Sahib Singhਉਹ ਇਸ ਮਨ ਦੀ ਰਾਹੀਂ ਹੀ (ਅੰਤਰ-ਆਤਮੇ) ਲੀਨ ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੮॥

ਪਦ ਅਰਥ ਇਹ ਮਨਿ = ਇਸ ਮਨ ਵਿਚ। ਲੀਣ = ਸਮਾਇਆ ਹੋਇਆ। ਸੁਖਦੇਉ = ਸੁਖ-ਸਰੂਪ ਪ੍ਰਭੂ ॥੮॥

SikhNet (Spanish)conoce también que el Alma se inmerge en el Señor, el Océano de Paz.(8)

ਜੀਉ ਏਕੁ; ਅਰੁ ਸਗਲ ਸਰੀਰਾ ॥

jeeo ek; ar sagal sareeraa |

Sant Singh KhalsaThere is One Soul, and it pervades all bodies.
Manmohan SinghThere is one Soul and it pervades all the bodies.
Manmohan Singh (Punjabi)ਆਤਮਾ ਇਕ ਹੈ ਅਤੇ ਇਹ ਸਾਰੀਆਂ ਦੇਹਾਂ ਵਿੱਚ ਰਮੀ ਹੋਈ ਹੈ।
Fareedkot Teekaਜੀਵ ਏਕ ਹੈ ਬਹੁੜੋ ਸਗਲ ਸਰੀਰੋਂ ਮੇਂ ਅਕਾਸ ਵਤ ਬਿਆਪਿਆ ਹੂਆ ਹੈ। ਜੀਵ ਨਾਮ ਚੈਤਨ ਸਤਾ ਕਾ ਹੈ। ਘਟ ਮਟ ਆਦਿਕੋਂ ਸਮ ਸਰੀਰ ਹੈ॥☬ਪ੍ਰਸ਼ਨ: ਆਪ ਕਿਸ ਕਾ ਭਜਨ ਕਰਤੇ ਹੋ?☬ਉੱਤਰ:
Prof. Sahib Singhਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿਚ ਮੌਜੂਦ ਹੈ,

ਪਦ ਅਰਥ ਜੀਉ ਏਕੁ = ਇੱਕ ਆਤਮਾ, ਇੱਕ ਰੱਬੀ ਜੋਤਿ। ਸਗਲ = ਸਾਰੇ।

SikhNet (Spanish)La vida corre a través de los cuerpos y las formas, y en esta vida y en esta Alma,

ਇਸੁ ਮਨ ਕਉ; ਰਵਿ ਰਹੇ ਕਬੀਰਾ ॥੯॥੧॥੩੬॥

eis man kau; rav rahe kabeeraa |9|1|36|

Sant Singh KhalsaKabeer dwells upon this Mind. ||9||1||36||
Manmohan SinghThis Soul, Kabir is meditating upon.
Manmohan Singh (Punjabi)ਇਸ ਆਤਮਾ ਦਾ ਕਬੀਰ ਸਿਮਰਨ ਕਰ ਰਿਹਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਹਮ ਇਸੀ ਆਤਮਾ ਕੋ ਭਜ ਰਹੇ ਹੈਂ ਵਾ ਔਰ ਭੀ ਜੋ ਵੱਡੇ ਮਹਾਤਮਾ ਹੈਂ, ਸੋ ਆਤਮਾ ਸਰੂਪ ਕਾ ਜੋ ਜਾਨਣਾ ਹੈ ਇਹੀ ਭਜਨ ਮਾਨਤੇ ਹੈਂ॥੯॥੧॥੩੬॥☬ਜੇ ਕਹੇ ਆਤਮਾ ਮੇਂ ਅਭੇਦ ਹੋਣੇ ਕੋ ਜਗ੍ਯਾਸੂ ਕਿਆ ਕਰਤਬ ਕਰੇਂ ਅਰ ਜੋ ਅਭੇਦ ਹੋਏ ਹੈਂ, ਸੋ ਭਿੰਨ ਹੋ ਕਰ ਸ਼ੋਕਵਾਨ ਹੋਤੇ ਹੈਂ ਯਾ ਨਹੀਂ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਉਸ (ਸਰਬ-ਵਿਆਪਕ) ਮਨ (ਭਾਵ, ਪਰਮਾਤਮਾ) ਦਾ ਸਿਮਰਨ ਕਰ ਰਿਹਾ ਹੈ ॥੯॥੧॥੩੬॥

ਪਦ ਅਰਥ ਰਵਿ ਰਹੇ = ਰਮ ਰਹੇ, ਸਿਮਰ ਰਿਹਾ ਹੈ ॥੯॥੧॥੩੬॥

* ਸ਼ਬਦ ਦਾ ਭਾਵ: ਜਦ ਤਕ ਮਾਇਕ ਸੁਖਾਂ ਦੀ ਲਾਲਸਾ ਮਨ ਵਿਚ ਟਿਕੀ ਰਹਿੰਦੀ ਹੈ, ਤਦ ਤਕ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ।

SikhNet (Spanish)es donde Kabir habita. (9-1-36)

Open this shabad →

Shabad Bhagat Kabir Ji Raag Gauree

ਗਉੜੀ ਗੁਆਰੇਰੀ ॥

gaurree guaareree |

Sant Singh KhalsaGauree Gwaarayree:
Manmohan SinghGauri Guareri.
Manmohan Singh (Punjabi)ਗਉੜੀ ਗੁਆਰੇਰੀ।
SikhNet (Spanish)Gauri Gwareri.

ਅਹਿਨਿਸਿ; ਏਕ ਨਾਮ ਜੋ ਜਾਗੇ ॥

ahinis; ek naam jo jaage |

Sant Singh KhalsaThose who are awake to the One Name, day and night
Manmohan SinghOf those who day and night were awake to the Name alone,
Manmohan Singh (Punjabi)ਜੋ ਨਾਮ ਅੰਦਰ ਦਿਨ ਰਾਤ ਜਾਗਦੇ ਸਨ,
Fareedkot Teekaਜੋ ਦਿਨ ਰਾਤ ਅਰਥਾਤ ਨਿਰੰਤਰ ਏਕ ਨਾਮ ਮੇਂ ਜਾਗੇ ਹੈਂ॥
Prof. Sahib Singhਜੋ ਦਿਨ ਰਾਤ ਕੇਵਲ ਪ੍ਰਭੂ ਦੇ ਨਾਮ ਵਿਚ ਸੁਚੇਤ ਰਹੇ ਹਨ,

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਜੋ ਜਾਗੇ = ਜੋ ਮਨੁੱਖ ਜਾਗ ਪੈਂਦੇ ਹਨ (ਭਾਵ, ਮਾਇਆ ਦੀ ਨੀਂਦ ਵਿਚੋਂ ਉੱਠ ਖਲੋਂਦੇ ਹਨ)।

SikhNet (Spanish)Aquéllos que permanecieron despiertos en el Señor noche y día,

ਕੇਤਕ ਸਿਧ ਭਏ; ਲਿਵ ਲਾਗੇ ॥੧॥ ਰਹਾਉ ॥

ketak sidh bhe; liv laage |1| rahaau |

Sant Singh Khalsa- many of them have become Siddhas - perfect spiritual beings - with their consciousness attuned to the Lord. ||1||Pause||
Manmohan Singhmany have become perfect persons, by enshrining affection for the Lord. Pause.
Manmohan Singh (Punjabi)ਉਹ ਕਈ, ਪ੍ਰਭੂ ਨਾਲ ਪ੍ਰੇਮ ਪਾਉਣ ਦੁਆਰਾ ਪੂਰਨ ਪੁਰਸ਼ ਹੋ ਗਏ ਹਨ। ਠਹਿਰਾਉ।
Fareedkot Teekaਔਰ ਲਿਵ ਬ੍ਰਿਤੀ ਕੇ ਲਗਾਨੇ ਸੇ (ਕੇਤਕ) ਕਿਤਨੇ, ਭਾਵ ਬਹੁਤ ਹੀ (ਸਿਧ) ਮੋਖ ਭਾਗੀ ਭਏ ਹੈਂ॥੧॥ ਰਹਾਉ ॥
Prof. Sahib Singhਬਥੇਰੇ ਉਹ ਮਨੁੱਖ (ਜੀਵਨ-ਸਫ਼ਰ ਦੀ ਦੌੜ ਵਿਚ) ਪੁੱਗ ਗਏ ਹਨ, ਜਿਨ੍ਹਾਂ ਨੇ (ਨਾਮ ਵਿਚ ਹੀ) ਸੁਰਤ ਜੋੜੀ ਰੱਖੀ ਹੈ ॥੧॥ ਰਹਾਉ ॥

ਪਦ ਅਰਥ ਕੇਤਕ = ਕਈ ਮਨੁੱਖ। ਸਿਧ = ਪੁੱਗੇ ਹੋਏ, ਜਿਨ੍ਹਾਂ ਦੀ ਘਾਲ ਸਫਲ ਹੋ ਗਈ ਹੈ। ਲਿਵ ਲਾਗੇ = ਲਿਵ ਲਗਾ ਕੇ, ਸੁਰਤ ਜੋੜ ਕੇ ॥੧॥ ਰਹਾਉ ॥

SikhNet (Spanish)se volvieron adeptos, porque estaban entonados en el Señor. (1-Pausa)

ਸਾਧਕ ਸਿਧ; ਸਗਲ ਮੁਨਿ ਹਾਰੇ ॥

saadhak sidh; sagal mun haare |

Sant Singh KhalsaThe seekers, the Siddhas and the silent sages have all lost the game.
Manmohan SinghThe strivers, the men of miracles and the silent sages have all lost the game.
Manmohan Singh (Punjabi)ਅਭਿਆਸੀ, ਕਰਾਮਾਤੀ ਬੰਦੇ ਖਾਮੋਸ਼ ਰਿਸ਼ੀ ਸਾਰੇ ਬਾਜੀ ਹਾਰ ਗਏ ਹਨ।
Fareedkot Teekaਔਰ ਸਾਧਨੋਂ ਕੇ ਕਰਨੇ ਵਾਲੇ ਜੋ (ਸਿਧ) ਅਣਮਾਦਿਕ ਸਿਧੀਓਂ ਕੇ ਸੰਜੁਗਤ ਹੈਂ ਪੁਨਾ (ਮੁਨਿ) ਮਨਨਸੀਲੀ ਸੰਪੂਰਨ ਹੀ ਸਾਧਨ ਕਰਤੇ ਹੂਏ ਥਕਤ ਹੋ ਗਏ ਹੈਂ, ਪਰੰਤੂ ਨਾਮ ਸੇ ਬਿਨਾਂ ਸੰਸਾਰ ਸਮੁੰਦ੍ਰ ਨਹੀਂ ਤਰੇ॥
Prof. Sahib Singh(ਜੋਗ-) ਸਾਧਨ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ ਲੋਕ (ਸੰਸਾਰ-ਸਮੁੰਦਰ ਤੋਂ ਤਰਨ ਦੇ ਹੋਰ ਹੋਰ ਵਸੀਲੇ ਲੱਭ ਲੱਭ ਕੇ) ਥੱਕ ਗਏ ਹਨ;

ਪਦ ਅਰਥ ਸਾਧਕ = ਸਾਧਨ ਕਰਨ ਵਾਲੇ। ਸਗਲ = ਸਾਰੇ। ਹਾਰੇ = ਥੱਕ ਗਏ ਹਨ।

SikhNet (Spanish)Los buscadores, los Siddhas y los videntes, perdieron el juego,

ਏਕ ਨਾਮ; ਕਲਿਪ ਤਰ ਤਾਰੇ ॥੧॥

ek naam; kalip tar taare |1|

Sant Singh KhalsaThe One Name is the wish-fulfilling Elysian Tree, which saves them and carries them across. ||1||
Manmohan SinghThe one name, like the elysian tree, saves the mortals.
Manmohan Singh (Punjabi)ਪਾਰਜਾਤ ਬ੍ਰਿਛ ਦੀ ਤਰ੍ਹਾਂ ਇਕ ਨਾਮ ਪ੍ਰਾਣੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਅਦੁਤੀਯ ਏਕ ਪਰਮੇਸ੍ਵਰ ਕਾ ਨਾਮ ਕੈਸਾ ਹੈ ਮਨੋਕਾਮਨਾ ਕੇ ਦੇਣੇ ਕੋ ਕਲਪ ਬ੍ਰਿਛ ਹੈ ਔਰ ਜੀਵੋਂ ਕੋ ਸੰਸਾਰ ਸਮੁੰਦਰ ਸੇ ਤਾਰੇ ਹੈ⁽¹⁾॥੧॥
Prof. Sahib Singhਕੇਵਲ ਪ੍ਰਭੂ ਦਾ ਨਾਮ ਹੀ ਕਲਪ-ਰੁੱਖ ਹੈ ਜੋ (ਜੀਵਾਂ ਦਾ) ਬੇੜਾ ਪਾਰ ਕਰਦਾ ਹੈ ॥੧॥

ਪਦ ਅਰਥ ਕਲਿਪ ਤਰ = ਕਲਪ ਰੁੱਖ, {ਪੁਰਾਤਨ ਹਿੰਦੂ ਪੁਸਤਕਾਂ ਵਿਚ ਇਹ ਗੱਲ ਮੰਨੀ ਗਈ ਹੈ ਕਿ ਸ੍ਵਰਗ ਵਿਚ ਪੰਜ ਰੁੱਖ ਹਨ, ਜਿਨ੍ਹਾਂ ਵਿਚੋਂ ਇਕ ਕਲਪ-ਰੁੱਖ ਹੈ; ਇਸ ਦੇ ਹੇਠ ਜਾ ਕੇ ਜੋ ਮਨੋ-ਕਾਮਨਾ ਕਰੀਏ ਉਹ ਪੂਰੀ ਕਰਾ ਦੇਂਦਾ ਹੈ}। ਤਾਰੇ = ਤਾਰ ਲੈਂਦਾ ਹੈ, ਬੇੜਾ ਪਾਰ ਕਰ ਦੇਂਦਾ ਹੈ ॥੧॥

SikhNet (Spanish)pero aquéllos que vivieron en el Naam, el Nombre del Señor, encontraron el Árbol del Elíseo. (1)

ਜੋ ਹਰਿ ਹਰੇ; ਸੁ ਹੋਹਿ ਨ. ਆਨਾ ॥

jo har hare; su hohi na. aanaa |

Sant Singh KhalsaThose who are rejuvenated by the Lord, do not belong to any other.
Manmohan SinghThey who are reverdured by God, become not of any other.
Manmohan Singh (Punjabi)ਜਿਨ੍ਹਾਂ ਨੂੰ ਵਾਹਿਗੁਰੂ ਨੇ ਸਰਸਬਜ ਕੀਤਾ ਹੈ, ਉਹ ਹੋਰਸ ਕਿਸੇ ਦੇ ਨਹੀਂ ਬਣਦੇ।
Fareedkot Teekaਔਰ ਜੋ ਹਰੀ ਨੇ ਅਪਨੀ ਤਰਫ ਹਰੇ ਹੈਂ ਅਰਥਾਤ ਅਪਨੇ ਮੇਂ ਮਿਲਾਇ ਲੀਏ ਹੈਂ (ਸੋ) ਆਨਾ ਭਿੰਨ ਨਹੀਂ ਹੋ ਸਕਤੇ ਹੈਂ। ਵਾ ਜੋ (ਹਰੇ) ਹਰੀ ਕੋ ਪਾਇ ਕਰ ਅਨੰਦ ਹੂਏ ਹੈਂ ਪਾਉਣੇ ਕਾ ਅਧਿਆਹਾਰ ਹੈ, ਸੋ ਅਨੰਦ ਸੇ ਭਿੰਨ ਸੋਕਵਾਨ ਨਹੀਂ ਹੋਤੇ, ਭਾਵ ਸੇ ਸਦਾ ਹੀ ਆਤਮ ਅਨੰਦੀ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ ਤੋਂ ਵੱਖਰੇ ਨਹੀਂ ਰਹਿ ਜਾਂਦੇ,

ਪਦ ਅਰਥ ਹਰਿ ਹਰੇ = ਹਰੀ ਹਰੀ ਹੀ, ਪ੍ਰਭੂ ਪ੍ਰਭੂ ਹੀ (ਜਪਦੇ ਹਨ)। ਹੋਹਿ ਨ = ਨਹੀਂ ਹੁੰਦੇ। ਆਨਾ = (ਪ੍ਰਭੂ ਤੋਂ) ਵੱਖਰੇ।

SikhNet (Spanish)Aquéllos que vivieron en el Señor, no permanecieron diferentes a Él.

ਕਹਿ ਕਬੀਰ; ਰਾਮ ਨਾਮ ਪਛਾਨਾ ॥੨॥੩੭॥

keh kabeer; raam naam pachhaanaa |2|37|

Sant Singh KhalsaSays Kabeer, they realize the Name of the Lord. ||2||37||
Manmohan SinghSays Kabir, they recognise the Lord's Name alone.
Manmohan Singh (Punjabi)ਕਬੀਰ ਜੀ ਆਖਦੇ ਹਨ ਉਹ ਕੇਵਲ ਸੁਆਮੀ ਦੇ ਨਾਮ ਨੂੰ ਹੀ ਸਿਆਣਦੇ ਹਨ।
Fareedkot Teekaਕਬੀਰ ਜੀ ਕਹਤੇ ਹੈਂ: ਮੈਨੇ ਤੋ ਮੁਕਤੀ ਕਾ ਦਾਤਾ ਰਾਮ ਨਾਮ ਹੀ ਪਛਾਨਾ ਹੈ॥੨॥੩੭॥☬ਜੋ ਪੂਰਬ ਸਬਦ ਕੇ ਅੰਤ ਮੇਂ ਰਾਮ ਨਾਮ ਸੁਖ ਸਾਧਨ ਕਹਾ ਹੈ ਤਿਸ ਕੋ ਤਿਆਗ ਕਰ ਜੋ ਔਰ ਦੇਵਤਿਓਂ ਕੀ ਉਪਾਸ਼ਨਾ ਕਰਤੇ ਹੈਂ ਤਿਨ ਕੋ ਉਪਾਲੰਭ ਦੇਤੇ ਹੂਏ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਪਛਾਣ ਲਿਆ ਹੈ (ਨਾਮ ਨਾਲ ਡੂੰਘੀ ਸਾਂਝ ਪਾ ਲਈ ਹੈ) ॥੨॥੩੭॥

ਪਦ ਅਰਥ ਪਛਾਨਾ = ਪਛਾਣ ਲਿਆ ਹੈ ॥੨॥੩੭॥

* ਸ਼ਬਦ ਦਾ ਭਾਵ: ਪਰਮਾਤਮਾ ਦਾ ਨਾਮ ਜਪਣ ਵਾਲੇ ਬੰਦੇ ਪਰਮਾਤਮਾ ਦੇ ਨਾਲ ਇੱਕ-ਰੂਪ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਮਨੁੱਖ ਨੂੰ ਵਾਸ਼ਨਾ ਤੋਂ ਬਚਾਉਂਦਾ ਹੈ, ਹੋਰ ਕੋਈ ਵਸੀਲਾ ਨਹੀਂ ਹੈ।੩੭।

SikhNet (Spanish)Dice Kabir, conoce la Esencia del Naam, el Nombre del Señor. (2-37)

Open this shabad →

Shabad Bhagat Kabir Ji Raag Gauree

ਗਉੜੀ ਭੀ ਸੋਰਠਿ ਭੀ ॥

gaurree bhee soratth bhee |

Sant Singh KhalsaGauree And Also Sorat'h:
Manmohan SinghGauri and Sorath both.
Manmohan Singh (Punjabi)ਗਉੜੀ ਅਤੇ ਸੋਰਠ ਦੋਵੇਂ।
SikhNet (Spanish)Gauri y Sorath.

ਰੇ ਜੀਅ ਨਿਲਜ; ਲਾਜ ਤੋੁਹਿ ਨਾਹੀ ॥

re jeea nilaj; laaj tuohi naahee |

Sant Singh KhalsaO shameless being, don't you feel ashamed?
Manmohan SinghO shameless fellow, do thou feel not shame?
Manmohan Singh (Punjabi)ਹੇ ਬੇਸ਼ਰਮ ਬੰਦੇ! ਕੀ ਤੈਨੂੰ ਸ਼ਰਮ ਨਹੀਂ ਆਉਂਦੀ?
Fareedkot Teekaਰੇ ਨਿਲਜ੍ਯ ਜੀਵ! ਤੇਰੇ ਕੋ ਲਾਜ ਨਹੀਂ॥
Prof. Sahib Singhਹੇ ਬੇਸ਼ਰਮ ਮਨ! ਤੈਨੂੰ ਸ਼ਰਮ ਨਹੀਂ ਆਉਂਦੀ?

ਪਦ ਅਰਥ ਨਿਲਜ = ਬੇ-ਸ਼ਰਮ। ਤਹਿ = ਤੈਨੂੰ।

SikhNet (Spanish)Oh sinvergüenza, ¿has perdido todo sentido de vergüenza?

ਹਰਿ ਤਜਿ; ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥

har taj; kat kaahoo ke jaanhee |1| rahaau |

Sant Singh KhalsaYou have forsaken the Lord - now where will you go? Unto whom will you turn? ||1||Pause||
Manmohan SinghForsaking God, whither and to whom goest thou? Pause.
Manmohan Singh (Punjabi)ਵਾਹਿਗੁਰੂ ਨੂੰ ਛੱਡ ਕੇ ਤੂੰ ਕਿੱਥੇ ਅਤੇ ਕੀਹਦੇ ਕੋਲ ਜਾਂਦਾ ਹੈ? ਠਹਿਰਾਉ।
Fareedkot Teekaਹਰੀ ਕੋ ਤਜ ਕਰ ਕੇ ਅਰਥਾਤ ਹਰੀ ਕਾ ਭਜਨ ਛੋਡ ਕਰ ਕਿਸ ਵਾਸਤੇ ਕਿਸੀ ਕੇ ਜਾਤਾ ਹੈਂ, ਭਾਵ ਦੇਵਤਿਓਂ ਕੀ ਉਪਾਸਨਾ ਕਿਉਂ ਕਰਤਾ ਹੈ॥੧॥ ਰਹਾਉ ॥☬ਪ੍ਰਸ਼ਨ: ਦੇਵਤਿਓਂ ਕੀ ਉਪਾਸਨਾ ਕਰ ਕਿਆ ਹਾਨੀ ਹੈ?☬ਉੱਤ੍ਰ:
Prof. Sahib Singhਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ? (ਭਾਵ, ਕਿਉਂ ਹੋਰ ਆਸਰੇ ਤੂੰ ਤੱਕਦਾ ਹੈਂ?) ॥੧॥ ਰਹਾਉ ॥

ਪਦ ਅਰਥ ਤਜਿ = ਛੱਡ ਕੇ। ਕਤ = ਕਿੱਥੇ? ਕਾਹੂ ਕੇ = ਕਿਸ ਦੇ ਪਾਸ?॥੧॥ਰਹਾਉ॥ ❀ ਨੋਟ: ਪਹਿਲੀ ਹੀ ਤੁਕ ਦੇ ਲਫ਼ਜ਼ "ਤਹਿ" ਦੇ ਅੱਖਰ 'ਤ' ਨਾਲ ਦੋ ਲਗਾਂ ਵਰਤੀਆਂ ਗਈਆਂ ਹਨ (ੋ) ਅਤੇ (ੁ)। ਲਫ਼ਜ਼ ਦੀ ਅਸਲੀ ਲਗ (ੋ) ਹੈ, ਪਰ ਇੱਥੇ (ੁ) ਪੜ੍ਹਨਾ ਹੈ, ਭਾਵ, ਲਫ਼ਜ਼ 'ਤੋਹਿ' ਨੂੰ ਇੱਥੇ 'ਤੁਹਿ' ਪੜ੍ਹਨਾ ਹੈ।

SikhNet (Spanish)De otra forma, ¿cómo dejaste a tu Maestro y te fuiste con otro? (1-Pausa)

ਜਾ ਕੋ ਠਾਕੁਰੁ; ਊਚਾ ਹੋਈ ॥

jaa ko tthaakur; aoochaa hoee |

Sant Singh KhalsaOne whose Lord and Master is the highest and most exalted
Manmohan SinghWhose Master is the most high,
Manmohan Singh (Punjabi)ਜਿਸ ਦਾ ਮਾਲਕ ਸਭ ਤੋਂ ਉੱਚਾ ਹੈ,
Fareedkot Teekaਜਿਸ ਕਾ ਠਾਕੁਰ ਊਚਾ ਹੋਤਾ ਹੈ॥
Prof. Sahib Singhਜਿਸ ਮਨੁੱਖ ਦਾ ਮਾਲਕ ਵੱਡਾ ਹੋਵੇ,

ਪਦ ਅਰਥ ਜਾ ਕੋ = ਜਿਸ ਦਾ।

SikhNet (Spanish)Para quien su Maestro es lo más alto de lo alto,

ਸੋ ਜਨੁ; ਪਰ ਘਰ ਜਾਤ. ਨ ਸੋਹੀ ॥੧॥

so jan; par ghar jaat. na sohee |1|

Sant Singh Khalsa- it is not proper for him to go to the house of another. ||1||
Manmohan Singhfor that man, It seems not graceful to go to another's house.
Manmohan Singh (Punjabi)ਉਹ ਪੁਰਸ਼ ਹੋਰਸ ਦੇ ਗ੍ਰਹਿ ਨੂੰ ਜਾਂਦਾ ਸ਼ੋਭਾ ਨਹੀਂ ਪਾਉਂਦਾ।
Fareedkot Teekaਸੋ ਪੁਰਸ ਪਰਾਏ ਘਰ ਜਾਤਾ ਨਹੀਂ ਸੋਭਤਾ॥੧॥☬ਪ੍ਰਸ਼ਨ: ਵਹੁ ਊਚਾ ਠਾਕੁਰ ਕਹਾਂ ਹੈ?
Prof. Sahib Singhਉਹ ਪਰਾਏ ਘਰੀਂ ਜਾਂਦਾ ਚੰਗਾ ਨਹੀਂ ਲੱਗਦਾ ॥੧॥

ਪਦ ਅਰਥ ਪਰ ਘਰ = ਪਰਾਏ ਘਰਾਂ ਵਿਚ। ਜਾਤ = ਜਾਂਦਾ। ਨ ਸੋਹੀ = ਨਹੀਂ ਸੋਭਦਾ ॥੧॥

SikhNet (Spanish)no es propio que se vaya a la casa de otro. (1)

ਸੋ ਸਾਹਿਬੁ; ਰਹਿਆ ਭਰਪੂਰਿ ॥

so saahib; rahiaa bharapoor |

Sant Singh KhalsaThat Lord and Master is pervading everywhere.
Manmohan SinghThat Lord is fully pervading everywhere.
Manmohan Singh (Punjabi)ਉਹ ਸੁਆਮੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ।
Fareedkot Teekaਸੋ ਸਾਹਿਬੁ ਸਭ ਜਗਾ ਮੇਂ ਪੂਰਨ ਹੋ ਰਹਾ ਹੈ॥
Prof. Sahib Singh(ਹੇ ਮਨ!) ਉਹ ਮਾਲਕ ਪ੍ਰਭੂ ਸਭ ਥਾਈਂ ਮੌਜੂਦ ਹੈ,

ਪਦ ਅਰਥ ਭਰਪੂਰਿ = ਸਭ ਥਾਈਂ ਮੌਜੂਦ, ਵਿਆਪਕ।

SikhNet (Spanish)Él, nuestro Señor, prevalece en todo, y llena todo

ਸਦਾ ਸੰਗਿ; ਨਾਹੀ ਹਰਿ ਦੂਰਿ ॥੨॥

sadaa sang; naahee har door |2|

Sant Singh KhalsaThe Lord is always with us; He is never far away. ||2||
Manmohan SinghGod is ever with us, and is never distant.
Manmohan Singh (Punjabi)ਹਰੀ ਹਮੇਸ਼ਾਂ ਸਾਡੇ ਨਾਲ ਹੈ ਅਤੇ ਕਦੇ ਭੀ ਦੁਰੇਡੇ ਨਹੀਂ।
Fareedkot Teekaਔਰ ਸਭ ਕੇ ਸਦਾ ਸੰਗ ਹੈ ਵਹੁ ਹਰੀ ਦੂਰ ਨਹੀਂ ਹੈ॥੨॥☬ਜੇ ਕਰ ਤੂੰ ਸੁਖੋਂ ਕੀ ਇਛਾ ਕਰ ਦੇਵਤੋਂ ਕੀ ਉਪਾਸਨਾ ਕਰਿਆ ਚਾਹਤਾ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਸਦਾ (ਤੇਰੇ) ਨਾਲ ਹੈ, (ਤੈਥੋਂ) ਦੂਰ ਨਹੀਂ ਹੈ ॥੨॥
SikhNet (Spanish)y nos guarda siempre compañía; sí, Él no está lejos. (2)

ਕਵਲਾ; ਚਰਨ ਸਰਨ ਹੈ ਜਾ ਕੇ ॥

kavalaa; charan saran hai jaa ke |

Sant Singh KhalsaEven Maya takes to the Sanctuary of His Lotus Feet.
Manmohan SinghAt whose feet the goodness of wealth takes refuge,
Manmohan Singh (Punjabi)ਜਿਸ ਦੇ ਪੈਰਾਂ ਦੀ ਪਨਾਹ ਧਨ-ਦੌਲਤ ਦੀ ਦੇਵੀ ਲੈਂਦੀ ਹੈ,
Fareedkot Teekaਜਿਸ ਕੇ ਚਰਨੋਂ ਕੀ ਸਰਨ ਮੇਂ ਲਛਮੀ ਰਹਤੀ ਹੈ॥
Prof. Sahib Singhਲੱਛਮੀ (ਭੀ) ਜਿਸ ਦੇ ਚਰਨਾਂ ਦਾ ਆਸਰਾ ਲਈ ਬੈਠੀ ਹੈ,

ਪਦ ਅਰਥ ਕਵਲਾ = ਲੱਛਮੀ, ਮਾਇਆ। ਜਾ ਕੇ = ਜਿਸ (ਪ੍ਰਭੂ) ਦੇ।

SikhNet (Spanish)Él, en el Cual Maya también busca refugio,

ਕਹੁ ਜਨ; ਕਾ ਨਾਹੀ ਘਰ ਤਾ ਕੇ ॥੩॥

kahu jan; kaa naahee ghar taa ke |3|

Sant Singh KhalsaTell me, what is there which is not in His home? ||3||
Manmohan SinghSay, O man, what is there not in His Mansion?
Manmohan Singh (Punjabi)ਦੱਸੋ ਖਾਂ ਓ ਬੰਦਿਓ! ਉਸ ਦੇ ਮੰਦਰ ਅੰਦਰ ਕਿਹੜੀ ਚੀਜ਼ ਨਹੀਂ?
Fareedkot Teekaਹੇ ਜਨ! ਕਹੁ ਤੋ ਤਿਸ ਕੇ ਘਰ ਕਿਆ ਨਹੀਂ ਹੈ, ਭਾਵ ਸਭੀ ਕਛੁ ਹਰੀ ਸੇ ਹੀ ਮਿਲੇਗਾ॥੩॥
Prof. Sahib Singhਹੇ ਭਾਈ! ਦੱਸ, ਉਸ ਪ੍ਰਭੂ ਦੇ ਘਰ ਕਿਸ ਸ਼ੈ ਦੀ ਕਮੀ ਹੈ? ॥੩॥

ਪਦ ਅਰਥ ਕਹੁ = ਦੱਸ, ਆਖ। ਜਨ = ਹੇ ਮਨੁੱਖ! ਕਾ ਨਾਹੀ = ਕਿਹੜੀ ਸ਼ੈ ਨਹੀਂ? ਤਾ ਕੇ = ਉਸ (ਪ੍ਰਭੂ) ਦੇ ॥੩॥

SikhNet (Spanish)di, oh hombre, ¿qué es lo que Él, el Señor, no tiene en Su hogar? (3)

ਸਭੁ ਕੋਊ ਕਹੈ; ਜਾਸੁ ਕੀ ਬਾਤਾ ॥

sabh koaoo kahai; jaas kee baataa |

Sant Singh KhalsaEveryone speaks of Him; He is All-powerful.
Manmohan SinghHe, of whom everyone speaks,
Manmohan Singh (Punjabi)ਉਹ ਜਿਸ ਦੀ ਹਰ ਕੋਈ ਗੱਲ ਕਰਦਾ ਹੈ,
Fareedkot Teekaਜਿਸ ਕੀ ਉਤਪਤੀ ਪਾਲਨਾ ਸੰਘਾਰ ਕੀਆਂ ਬਾਤਾਂ ਸਭ ਕੋਈ ਕਹਤਾ ਹੈ॥
Prof. Sahib Singhਜਿਸ ਪ੍ਰਭੂ ਦੀਆਂ (ਵਡਿਆਈਆਂ ਦੀਆਂ) ਗੱਲਾਂ ਹਰੇਕ ਜੀਵ ਕਰ ਰਿਹਾ ਹੈ,

ਪਦ ਅਰਥ ਸਭੁ ਕੋਊ = ਹਰੇਕ ਜੀਵ। ਜਾਸੁ ਕੀ = ਜਿਸ (ਪ੍ਰਭੂ) ਦੀਆਂ।

SikhNet (Spanish)Él, de quien todos hablan, es Todopoderoso,

ਸੋ ਸੰਮ੍ਰਥੁ; ਨਿਜ ਪਤਿ ਹੈ ਦਾਤਾ ॥੪॥

so samrath; nij pat hai daataa |4|

Sant Singh KhalsaHe is His Own Master; He is the Giver. ||4||
Manmohan Singhis Omnipotent, His own Master and the Bestower.
Manmohan Singh (Punjabi)ਸਰਬ-ਸ਼ਕਤੀਵਾਨ ਆਪਣੇ ਆਪ ਦਾ ਆਪ ਮਾਲਕ ਅਤੇ ਦਾਤਾਰ ਹੈ।
Fareedkot Teekaਸੋ ਅਪਨਾ ਪਤੀ ਸਾਮਰਥ ਸਭ ਕਾ ਦਾਤਾ ਹੈ॥੪॥
Prof. Sahib Singhਉਹ ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਹ ਸਾਡਾ (ਸਭਨਾਂ ਦਾ) ਖਸਮ ਹੈ ਤੇ ਸਭ ਪਦਾਰਥ ਦੇਣ ਵਾਲਾ ਹੈ ॥੪॥

ਪਦ ਅਰਥ ਸੰਮ੍ਰਥੁ = ਸਮਰਥਾ ਵਾਲਾ, ਸੱਤਿਆ ਵਾਲਾ। ਨਿਜ ਪਤਿ = ਅਸਾਡਾ ਖਸਮ। ਦਾਤਾ = ਦੇਣ ਵਾਲਾ ॥੪॥

SikhNet (Spanish)y en Sí Mismo es Su propio Maestro. (4)

ਕਹੈ ਕਬੀਰੁ; ਪੂਰਨ ਜਗ ਸੋਈ ॥

kahai kabeer; pooran jag soee |

Sant Singh KhalsaSays Kabeer, he alone is perfect in this world,
Manmohan SinghSays Kabir, that man alone is perfect in this world,
Manmohan Singh (Punjabi)ਕਬੀਰ ਜੀ ਆਖਦੇ ਹਨ, ਇਸ ਜਹਾਨ ਅੰਦਰ ਕੇਵਲ ਉਹੀ ਪੁਰਸ਼ ਮੁਕੰਮਲ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਗਤ ਮੇਂ ਪੂਰਨ ਕਾਮ ਸੋਈ ਪੁਰਸ਼ ਹੈ॥
Prof. Sahib Singhਕਬੀਰ ਆਖਦਾ ਹੈ-ਸੰਸਾਰ ਵਿਚ ਕੇਵਲ ਉਹੀ ਮਨੁੱਖ ਗੁਣਾਂ ਵਾਲਾ ਹੈ,

ਪਦ ਅਰਥ ਪੂਰਨ = ਭਰਿਆ ਹੋਇਆ, ਸਭ ਗੁਣਾਂ ਵਾਲਾ, ਜਿਸ ਵਿਚ ਕੋਈ ਊਣਤਾ ਨਾਹ ਹੋਵੇ। ਸੋਈ = ਉਹੀ ਮਨੁੱਖ।

SikhNet (Spanish)Dice Kabir, la perfección es lograda solamente por aquél

ਜਾ ਕੇ ਹਿਰਦੈ; ਅਵਰੁ. ਨ ਹੋਈ ॥੫॥੩੮॥

jaa ke hiradai; avar. na hoee |5|38|

Sant Singh Khalsain whose heart there is none other than the Lord. ||5||38||
Manmohan Singhin whose mind none else but God abides.
Manmohan Singh (Punjabi)ਜਿਸ ਦੇ ਮਨ ਵਿੱਚ ਵਾਹਿਗੁਰੂ ਦੇ ਬਗੈਰ ਹੋਰ ਕੋਈ ਨਹੀਂ ਵਸਦਾ।
Fareedkot Teekaਜਿਸ ਕੇ ਹਿਰਦੇ ਮੇਂ ਪਰਮੇਸ੍ਵਰ ਸੇ ਬਿਨਾਂ ਔਰ ਕੀ ਉਪਾਸਨਾ ਨਹੀਂ ਹੋਤੀ ਹੈ॥੫॥੩੮॥☬ਏਕ ਪੁਰਖ ਪੁਤ੍ਰ ਕੇ ਵਿਜੋਗ ਕਰ ਵਿਰਲਾਪ ਕਰਤਾ ਥਾ ਕਿ ਅਬ ਮੇਂ ਕੈਸੇ ਜੀਵੂੰਗਾ। ਤਿਸ ਪਰ ਸਭ ਸੰਬੰਧੀਓਂ ਕੋ ਝੂਠੇ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਜਿਸ ਦੇ ਹਿਰਦੇ ਵਿਚ (ਪ੍ਰਭੂ ਤੋਂ ਬਿਨਾ) ਕੋਈ ਹੋਰ (ਦਾਤਾ ਜਚਦਾ) ਨਹੀਂ ॥੫॥੩੮॥

ਪਦ ਅਰਥ ਜਾ ਕੈ ਹਿਰਦੈ = ਜਿਸ ਮਨੁੱਖ ਦੇ ਹਿਰਦੇ ਵਿਚ। ਅਵਰੁ = (ਪ੍ਰਭੂ ਤੋਂ ਬਿਨਾ) ਕੋਈ ਹੋਰ ॥੫॥੩੮॥

* ਸ਼ਬਦ ਦਾ ਭਾਵ: ਪ੍ਰਭੂ ਸਭ ਜੀਵਾਂ ਨੂੰ ਪਾਲਣ ਵਾਲਾ ਹੈ, ਹਰੇਕ ਦੇ ਅੰਗ-ਸੰਗ ਹੈ, ਉਸ ਦੇ ਘਰ ਵਿਚ ਕੋਈ ਕਮੀ ਨਹੀਂ। ਉਸ ਨੂੰ ਵਿਸਾਰ ਕੇ ਕੋਈ ਹੋਰ ਆਸਰਾ ਤੱਕਣਾ ਬੜੀ ਹਾਣਤ ਵਾਲੀ ਗੱਲ ਹੈ।੩੮। * ਨੋਟ: ਇਹ ਸ਼ਬਦ ਗਉੜੀ ਰਾਗਨੀ ਵਿਚ ਭੀ ਗਾਉਣਾ ਹੈ ਤੇ ਸੋਰਠਿ ਰਾਗਨੀ ਵਿਚ ਭੀ।

SikhNet (Spanish)que enaltece en su mente a nadie más que a su Dios.(5-38)

Open this shabad →

Ang 330 of 1430