ਗਉੜੀ ਗੁਆਰੇਰੀ ॥
gaurree guaareree |
Sant Singh KhalsaGauree Gwaarayree:
Manmohan SinghGauri Guareri.
Manmohan Singh (Punjabi)ਗਉੜੀ ਗੁਆਰੇਰੀ।
SikhNet (Spanish)Gauri Gwareri.
ਅਹਿਨਿਸਿ; ਏਕ ਨਾਮ ਜੋ ਜਾਗੇ ॥
ahinis; ek naam jo jaage |
Sant Singh KhalsaThose who are awake to the One Name, day and night
Manmohan SinghOf those who day and night were awake to the Name alone,
Manmohan Singh (Punjabi)ਜੋ ਨਾਮ ਅੰਦਰ ਦਿਨ ਰਾਤ ਜਾਗਦੇ ਸਨ,
Fareedkot Teekaਜੋ ਦਿਨ ਰਾਤ ਅਰਥਾਤ ਨਿਰੰਤਰ ਏਕ ਨਾਮ ਮੇਂ ਜਾਗੇ ਹੈਂ॥
Prof. Sahib Singhਜੋ ਦਿਨ ਰਾਤ ਕੇਵਲ ਪ੍ਰਭੂ ਦੇ ਨਾਮ ਵਿਚ ਸੁਚੇਤ ਰਹੇ ਹਨ,ਪਦ ਅਰਥ ਅਹਿ = ਦਿਨ। ਨਿਸਿ = ਰਾਤ। ਜੋ ਜਾਗੇ = ਜੋ ਮਨੁੱਖ ਜਾਗ ਪੈਂਦੇ ਹਨ (ਭਾਵ, ਮਾਇਆ ਦੀ ਨੀਂਦ ਵਿਚੋਂ ਉੱਠ ਖਲੋਂਦੇ ਹਨ)।
SikhNet (Spanish)Aquéllos que permanecieron despiertos en el Señor noche y día,
ਕੇਤਕ ਸਿਧ ਭਏ; ਲਿਵ ਲਾਗੇ ॥੧॥ ਰਹਾਉ ॥
ketak sidh bhe; liv laage |1| rahaau |
Sant Singh Khalsa- many of them have become Siddhas - perfect spiritual beings - with their consciousness attuned to the Lord. ||1||Pause||
Manmohan Singhmany have become perfect persons, by enshrining affection for the Lord. Pause.
Manmohan Singh (Punjabi)ਉਹ ਕਈ, ਪ੍ਰਭੂ ਨਾਲ ਪ੍ਰੇਮ ਪਾਉਣ ਦੁਆਰਾ ਪੂਰਨ ਪੁਰਸ਼ ਹੋ ਗਏ ਹਨ। ਠਹਿਰਾਉ।
Fareedkot Teekaਔਰ ਲਿਵ ਬ੍ਰਿਤੀ ਕੇ ਲਗਾਨੇ ਸੇ (ਕੇਤਕ) ਕਿਤਨੇ, ਭਾਵ ਬਹੁਤ ਹੀ (ਸਿਧ) ਮੋਖ ਭਾਗੀ ਭਏ ਹੈਂ॥੧॥ ਰਹਾਉ ॥
Prof. Sahib Singhਬਥੇਰੇ ਉਹ ਮਨੁੱਖ (ਜੀਵਨ-ਸਫ਼ਰ ਦੀ ਦੌੜ ਵਿਚ) ਪੁੱਗ ਗਏ ਹਨ, ਜਿਨ੍ਹਾਂ ਨੇ (ਨਾਮ ਵਿਚ ਹੀ) ਸੁਰਤ ਜੋੜੀ ਰੱਖੀ ਹੈ ॥੧॥ ਰਹਾਉ ॥ਪਦ ਅਰਥ ਕੇਤਕ = ਕਈ ਮਨੁੱਖ। ਸਿਧ = ਪੁੱਗੇ ਹੋਏ, ਜਿਨ੍ਹਾਂ ਦੀ ਘਾਲ ਸਫਲ ਹੋ ਗਈ ਹੈ। ਲਿਵ ਲਾਗੇ = ਲਿਵ ਲਗਾ ਕੇ, ਸੁਰਤ ਜੋੜ ਕੇ ॥੧॥ ਰਹਾਉ ॥
SikhNet (Spanish)se volvieron adeptos, porque estaban entonados en el Señor. (1-Pausa)
ਸਾਧਕ ਸਿਧ; ਸਗਲ ਮੁਨਿ ਹਾਰੇ ॥
saadhak sidh; sagal mun haare |
Sant Singh KhalsaThe seekers, the Siddhas and the silent sages have all lost the game.
Manmohan SinghThe strivers, the men of miracles and the silent sages have all lost the game.
Manmohan Singh (Punjabi)ਅਭਿਆਸੀ, ਕਰਾਮਾਤੀ ਬੰਦੇ ਖਾਮੋਸ਼ ਰਿਸ਼ੀ ਸਾਰੇ ਬਾਜੀ ਹਾਰ ਗਏ ਹਨ।
Fareedkot Teekaਔਰ ਸਾਧਨੋਂ ਕੇ ਕਰਨੇ ਵਾਲੇ ਜੋ (ਸਿਧ) ਅਣਮਾਦਿਕ ਸਿਧੀਓਂ ਕੇ ਸੰਜੁਗਤ ਹੈਂ ਪੁਨਾ (ਮੁਨਿ) ਮਨਨਸੀਲੀ ਸੰਪੂਰਨ ਹੀ ਸਾਧਨ ਕਰਤੇ ਹੂਏ ਥਕਤ ਹੋ ਗਏ ਹੈਂ, ਪਰੰਤੂ ਨਾਮ ਸੇ ਬਿਨਾਂ ਸੰਸਾਰ ਸਮੁੰਦ੍ਰ ਨਹੀਂ ਤਰੇ॥
Prof. Sahib Singh(ਜੋਗ-) ਸਾਧਨ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ ਲੋਕ (ਸੰਸਾਰ-ਸਮੁੰਦਰ ਤੋਂ ਤਰਨ ਦੇ ਹੋਰ ਹੋਰ ਵਸੀਲੇ ਲੱਭ ਲੱਭ ਕੇ) ਥੱਕ ਗਏ ਹਨ;ਪਦ ਅਰਥ ਸਾਧਕ = ਸਾਧਨ ਕਰਨ ਵਾਲੇ। ਸਗਲ = ਸਾਰੇ। ਹਾਰੇ = ਥੱਕ ਗਏ ਹਨ।
SikhNet (Spanish)Los buscadores, los Siddhas y los videntes, perdieron el juego,
ਏਕ ਨਾਮ; ਕਲਿਪ ਤਰ ਤਾਰੇ ॥੧॥
ek naam; kalip tar taare |1|
Sant Singh KhalsaThe One Name is the wish-fulfilling Elysian Tree, which saves them and carries them across. ||1||
Manmohan SinghThe one name, like the elysian tree, saves the mortals.
Manmohan Singh (Punjabi)ਪਾਰਜਾਤ ਬ੍ਰਿਛ ਦੀ ਤਰ੍ਹਾਂ ਇਕ ਨਾਮ ਪ੍ਰਾਣੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਅਦੁਤੀਯ ਏਕ ਪਰਮੇਸ੍ਵਰ ਕਾ ਨਾਮ ਕੈਸਾ ਹੈ ਮਨੋਕਾਮਨਾ ਕੇ ਦੇਣੇ ਕੋ ਕਲਪ ਬ੍ਰਿਛ ਹੈ ਔਰ ਜੀਵੋਂ ਕੋ ਸੰਸਾਰ ਸਮੁੰਦਰ ਸੇ ਤਾਰੇ ਹੈ⁽¹⁾॥੧॥
Prof. Sahib Singhਕੇਵਲ ਪ੍ਰਭੂ ਦਾ ਨਾਮ ਹੀ ਕਲਪ-ਰੁੱਖ ਹੈ ਜੋ (ਜੀਵਾਂ ਦਾ) ਬੇੜਾ ਪਾਰ ਕਰਦਾ ਹੈ ॥੧॥ਪਦ ਅਰਥ ਕਲਿਪ ਤਰ = ਕਲਪ ਰੁੱਖ, {ਪੁਰਾਤਨ ਹਿੰਦੂ ਪੁਸਤਕਾਂ ਵਿਚ ਇਹ ਗੱਲ ਮੰਨੀ ਗਈ ਹੈ ਕਿ ਸ੍ਵਰਗ ਵਿਚ ਪੰਜ ਰੁੱਖ ਹਨ, ਜਿਨ੍ਹਾਂ ਵਿਚੋਂ ਇਕ ਕਲਪ-ਰੁੱਖ ਹੈ; ਇਸ ਦੇ ਹੇਠ ਜਾ ਕੇ ਜੋ ਮਨੋ-ਕਾਮਨਾ ਕਰੀਏ ਉਹ ਪੂਰੀ ਕਰਾ ਦੇਂਦਾ ਹੈ}। ਤਾਰੇ = ਤਾਰ ਲੈਂਦਾ ਹੈ, ਬੇੜਾ ਪਾਰ ਕਰ ਦੇਂਦਾ ਹੈ ॥੧॥
SikhNet (Spanish)pero aquéllos que vivieron en el Naam, el Nombre del Señor, encontraron el Árbol del Elíseo. (1)
ਜੋ ਹਰਿ ਹਰੇ; ਸੁ ਹੋਹਿ ਨ. ਆਨਾ ॥
jo har hare; su hohi na. aanaa |
Sant Singh KhalsaThose who are rejuvenated by the Lord, do not belong to any other.
Manmohan SinghThey who are reverdured by God, become not of any other.
Manmohan Singh (Punjabi)ਜਿਨ੍ਹਾਂ ਨੂੰ ਵਾਹਿਗੁਰੂ ਨੇ ਸਰਸਬਜ ਕੀਤਾ ਹੈ, ਉਹ ਹੋਰਸ ਕਿਸੇ ਦੇ ਨਹੀਂ ਬਣਦੇ।
Fareedkot Teekaਔਰ ਜੋ ਹਰੀ ਨੇ ਅਪਨੀ ਤਰਫ ਹਰੇ ਹੈਂ ਅਰਥਾਤ ਅਪਨੇ ਮੇਂ ਮਿਲਾਇ ਲੀਏ ਹੈਂ (ਸੋ) ਆਨਾ ਭਿੰਨ ਨਹੀਂ ਹੋ ਸਕਤੇ ਹੈਂ। ਵਾ ਜੋ (ਹਰੇ) ਹਰੀ ਕੋ ਪਾਇ ਕਰ ਅਨੰਦ ਹੂਏ ਹੈਂ ਪਾਉਣੇ ਕਾ ਅਧਿਆਹਾਰ ਹੈ, ਸੋ ਅਨੰਦ ਸੇ ਭਿੰਨ ਸੋਕਵਾਨ ਨਹੀਂ ਹੋਤੇ, ਭਾਵ ਸੇ ਸਦਾ ਹੀ ਆਤਮ ਅਨੰਦੀ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ ਤੋਂ ਵੱਖਰੇ ਨਹੀਂ ਰਹਿ ਜਾਂਦੇ,ਪਦ ਅਰਥ ਹਰਿ ਹਰੇ = ਹਰੀ ਹਰੀ ਹੀ, ਪ੍ਰਭੂ ਪ੍ਰਭੂ ਹੀ (ਜਪਦੇ ਹਨ)। ਹੋਹਿ ਨ = ਨਹੀਂ ਹੁੰਦੇ। ਆਨਾ = (ਪ੍ਰਭੂ ਤੋਂ) ਵੱਖਰੇ।
SikhNet (Spanish)Aquéllos que vivieron en el Señor, no permanecieron diferentes a Él.
ਕਹਿ ਕਬੀਰ; ਰਾਮ ਨਾਮ ਪਛਾਨਾ ॥੨॥੩੭॥
keh kabeer; raam naam pachhaanaa |2|37|
Sant Singh KhalsaSays Kabeer, they realize the Name of the Lord. ||2||37||
Manmohan SinghSays Kabir, they recognise the Lord's Name alone.
Manmohan Singh (Punjabi)ਕਬੀਰ ਜੀ ਆਖਦੇ ਹਨ ਉਹ ਕੇਵਲ ਸੁਆਮੀ ਦੇ ਨਾਮ ਨੂੰ ਹੀ ਸਿਆਣਦੇ ਹਨ।
Fareedkot Teekaਕਬੀਰ ਜੀ ਕਹਤੇ ਹੈਂ: ਮੈਨੇ ਤੋ ਮੁਕਤੀ ਕਾ ਦਾਤਾ ਰਾਮ ਨਾਮ ਹੀ ਪਛਾਨਾ ਹੈ॥੨॥੩੭॥☬ਜੋ ਪੂਰਬ ਸਬਦ ਕੇ ਅੰਤ ਮੇਂ ਰਾਮ ਨਾਮ ਸੁਖ ਸਾਧਨ ਕਹਾ ਹੈ ਤਿਸ ਕੋ ਤਿਆਗ ਕਰ ਜੋ ਔਰ ਦੇਵਤਿਓਂ ਕੀ ਉਪਾਸ਼ਨਾ ਕਰਤੇ ਹੈਂ ਤਿਨ ਕੋ ਉਪਾਲੰਭ ਦੇਤੇ ਹੂਏ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਪਛਾਣ ਲਿਆ ਹੈ (ਨਾਮ ਨਾਲ ਡੂੰਘੀ ਸਾਂਝ ਪਾ ਲਈ ਹੈ) ॥੨॥੩੭॥ਪਦ ਅਰਥ ਪਛਾਨਾ = ਪਛਾਣ ਲਿਆ ਹੈ ॥੨॥੩੭॥
* ਸ਼ਬਦ ਦਾ ਭਾਵ: ਪਰਮਾਤਮਾ ਦਾ ਨਾਮ ਜਪਣ ਵਾਲੇ ਬੰਦੇ ਪਰਮਾਤਮਾ ਦੇ ਨਾਲ ਇੱਕ-ਰੂਪ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਮਨੁੱਖ ਨੂੰ ਵਾਸ਼ਨਾ ਤੋਂ ਬਚਾਉਂਦਾ ਹੈ, ਹੋਰ ਕੋਈ ਵਸੀਲਾ ਨਹੀਂ ਹੈ।੩੭।
SikhNet (Spanish)Dice Kabir, conoce la Esencia del Naam, el Nombre del Señor. (2-37)