ੴ

ਸਿੱਖਬਾਣੀ · SikhBani

ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ ॥

jis no toon asathir kar maaneh te paahun do daahaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 401, 402 · 12 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 401

Sant Singh KhalsaOne Universal Creator God. By The Grace Of The True Guru: Aasaa, Tenth House, Fifth Mehl:
Manmohan SinghThere is but one God. By Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਆਸਾ ਘਰੁ ੧੦ ਮਹਲਾ ੫ ॥

aasaa ghar 10 mahalaa 5 | Ang 401

Sant Singh KhalsaOne Universal Creator God. By The Grace Of The True Guru: Aasaa, Tenth House, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੧੦ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ; ਤੇ ਪਾਹੁਨ. ਦੋ ਦਾਹਾ ॥

jis no toon asathir kar maaneh; te paahun. do daahaa | Ang 401

Sant Singh KhalsaThat which you believe to be permanent, is a guest here for only a few days.
Manmohan SinghThe body which thou believest to be permanent that is only guest of two days.
Manmohan Singh (Punjabi)ਦੇਹਿ ਜਿਸ ਨੂੰ ਤੂੰ ਮੁਸਤਕਿਲ ਕਰਕੇ ਮੰਨਦਾ ਹੈ, ਉਹ ਕੇਵਲ ਦੋ ਦਿਨਾਂ ਦੀ ਪਰੋਹਨੀ ਹੈ।
Fareedkot Teekaਜਿਨ ਪਦਾਰਥੋਂ ਕੋ ਤੂੰ ਸਿਥਰ ਕਰ ਮਾਨਤਾ, ਹੈਂ, ਸੋ ਦੋ ਦਿਨ⁽¹⁾ ਕੇ ਪ੍ਰਾਹਣੇ ਹੈਂ॥
Prof. Sahib Singhਹੇ ਮਨ! ਜਿਸ ਪੁੱਤਰ ਨੂੰ ਜਿਸ ਇਸਤ੍ਰੀ ਨੂੰ ਜਿਸ ਘਰੋਗੇ ਸਾਮਾਨ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈਂ, ਇਹ ਸਾਰੇ ਤਾਂ ਦੋ ਦਿਨਾਂ ਦੇ ਪ੍ਰਾਹੁਣੇ ਹਨ।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਅਸਥਿਰੁ = {स्थिर} ਸਦਾ ਕਾਇਮ ਰਹਿਣ ਵਾਲਾ। ਮਾਨਹਿ = ਤੂੰ ਮੰਨਦਾ ਹੈਂ। ਤੇ = ਉਹ ਸਾਰੇ। ਪਾਹੁਨ = ਪ੍ਰਾਹੁਣੇ। ਦਾਹਾ = ਦਿਨ।

SikhNet (Spanish)El cuerpo que crees siempre permanente no es más que un invitado de pocos días.

ਪੁਤ੍ਰ ਕਲਤ੍ਰ ਗ੍ਰਿਹ. ਸਗਲ ਸਮਗ੍ਰੀ; ਸਭ ਮਿਥਿਆ ਅਸਨਾਹਾ ॥੧॥

putr kalatr grih. sagal samagree; sabh mithiaa asanaahaa |1| Ang 402

Sant Singh KhalsaChildren, wives, homes, and all possessions - attachment to all of these is false. ||1||
Manmohan SinghChildren wife home and all other property the love of all these things is false.
Manmohan Singh (Punjabi)ਬੱਚੇ, ਵਹੁਟੀ, ਘਰ ਅਤੇ ਹੋਰ ਸਮੂਹ ਸਾਮਾਨ ਇਨ੍ਹਾਂ ਸਾਰੀਆਂ ਚੀਜਾਂ ਦੀ ਮੁਹੱਬਤ ਝੁਠੀ ਹੈ।
Fareedkot Teekaਪੁਤ੍ਰ (ਕਲਤ੍ਰ) ਇਸਤ੍ਰੀ ਔਰ ਘਰੁ ਪੁਨਾ ਜਿਤਨੀ ਹੋਰ ਸਮਗ੍ਰੀ ਹੈ ਇਨ ਸਭ ਕਾ ਸੰਪੂਰਨ ਸਨੇਹੁ ਝੂਠਾ ਹੈ॥੧॥
Prof. Sahib Singhਪੁੱਤਰ, ਇਸਤ੍ਰੀ, ਘਰ ਦਾ ਸਾਰਾ ਸਾਮਾਨ-ਇਹਨਾਂ ਨਾਲ ਮੋਹ ਸਾਰਾ ਝੂਠਾ ਹੈ ॥੧॥

ਪਦ ਅਰਥ ਕਲਤ੍ਰ = ਇਸਤ੍ਰੀ। ਸਗਲ ਸਮਗ੍ਰੀ = ਸਾਰਾ ਸਾਮਾਨ। ਮਿਥਿਆ = ਝੂਠਾ। ਅਸਨਾਹਾ = ਅਸਨੇਹ, ਪਿਆਰ ॥੧॥

SikhNet (Spanish)Hijos, mansiones, posesiones y amores son sólo ilusión. (1)

ਰੇ ਮਨ; ਕਿਆ ਕਰਹਿ ਹੈ. ਹਾ ਹਾ ॥

re man; kiaa kareh hai. haa haa | Ang 402

Sant Singh KhalsaO mind, why do you burst out laughing?
Manmohan SinghO man why doest thou burst out laughing.
Manmohan Singh (Punjabi)ਹੇ ਬੰਦੇ! ਤੂੰ ਕਿਉਂ ਖਿੜਖਿੜ ਹਸਦਾ ਹੈ?
Fareedkot Teekaਰੇ ਮਨ! ਪਾਦਰਥੋਂ ਕੇ ਵਾਸਤੇ (ਹਾ ਹਾ) ਹਾਯ ਹਾਯ ਕ੍ਯਾ ਕਰਤਾ ਹੈਂ॥
Prof. Sahib Singhਹੇ ਮੇਰੇ ਮਨ! (ਮਾਇਆ ਦਾ ਪਸਾਰਾ ਵੇਖ ਕੇ ਕੀਹ ਖ਼ੁਸ਼ੀਆਂ ਮਨਾ ਰਿਹਾ ਹੈਂ ਤੇ) ਕੀਹ ਆਹਾ ਆਹਾ ਕਰਦਾ ਹੈਂ? ਧਿਆਨ ਨਾਲ ਵੇਖ, ਇਹ ਸਾਰਾ ਪਸਾਰਾ ਧੂੰਏਂ ਦੇ ਪਹਾੜ ਵਾਂਗ ਹੈ।

ਪਦ ਅਰਥ ਹੈ ਹਾ ਹਾ = ਆਹਾ, ਆਹਾ।

SikhNet (Spanish)Oh mi mente, ¿por qué cuando los ves dices: ¿¡Qué maravilla, qué maravilla!?

ਦ੍ਰਿਸਟਿ ਦੇਖੁ. ਜੈਸੇ ਹਰਿਚੰਦਉਰੀ; ਇਕੁ ਰਾਮ ਭਜਨੁ. ਲੈ ਲਾਹਾ ॥੧॥ ਰਹਾਉ ॥

drisatt dekh. jaise harichandauree; ik raam bhajan. lai laahaa |1| rahaau | Ang 402

Sant Singh KhalsaSee with your eyes, that these things are only mirages. So earn the profit of meditation on the One Lord. ||1||Pause||
Manmohan SinghSee with thine eyes that these things are like an enchanted city Obtain thou the profit of one Lord's meditation. Pause.
Manmohan Singh (Punjabi)ਆਪਣੀਆਂ ਅੱਖਾਂ ਨਾਲ ਵੇਖ, ਕਿ ਇਹ ਚੀਜ਼ਾ ਜਾਦੂ ਦੇ ਸ਼ਹਿਰ ਦੀ ਮਾਨਿੰਦ ਹਨ, ਤੂੰ ਇਕ ਸੁਆਮੀ ਦੇ ਸਿਮਰਨ ਦਾ ਲਾਭ ਪਰਾਪਤ ਕਰ। ਠਹਿਰਾਉ।
Fareedkot Teekaਅਪਨੀ ਵਿਚਾਰ ਦ੍ਰਿਸਟਿ ਸੇ ਇਸ ਸੰਸਾਰ ਕੋ (ਹਰਿਚੰਦਉਰੀ) ਗੰਧ੍ਰਬ ਨਗਰੀ ਕੀ ਭਾਂਤਿ ਦੇਖਿ ਅਰਥਾਤ ਮਿਥਿਆ ਜਾਨ, ਏਕ ਰਾਮ ਕੇ ਭਜਨ ਕਾ ਲਾਹਾ ਲੇ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਭਜਨ ਕਰਿਆ ਕਰ, ਸਿਰਫ਼ ਇਹੀ (ਮਨੁੱਖਾ ਜੀਵਨ ਵਿਚ) ਲਾਭ (ਖੱਟਿਆ ਜਾ ਸਕਦਾ ਹੈ) ॥੧॥ ਰਹਾਉ ॥

ਪਦ ਅਰਥ ਦ੍ਰਿਸਟਿ = ਧਿਆਨ ਨਾਲ। ਹਰਿ ਚੰਦਉਰੀ = ਹਰੀ-ਚੰਦ-ਪੁਰੀ, ਹਰਿਚੰਦ ਦੀ ਨਗਰੀ, ਗੰਧਰਬ ਨਗਰੀ, ਠੱਗ-ਨਗਰੀ, ਧੂੰਏਂ ਦਾ ਪਹਾੜ। ਲਾਹਾ = ਲਾਭ ॥੧॥ ਰਹਾਉ ॥

SikhNet (Spanish)Pues lo que ves es sólo un espejismo. Entonces gana el Fruto sólo del Naam, el Nombre del Señor. (1-Pausa)

ਜੈਸੇ ਬਸਤਰ. ਦੇਹ ਓਢਾਨੇ; ਦਿਨ ਦੋਇ ਚਾਰਿ. ਭੋਰਾਹਾ ॥

jaise basatar. deh odtaane; din doe chaar. bhoraahaa | Ang 402

Sant Singh KhalsaIt is like the clothes which you wear on your body - they wear off in a few days.
Manmohan SinghAs the clothes worn on the body wear off in two or four days so does the body.
Manmohan Singh (Punjabi)ਜਿਸ ਤਰ੍ਹਾਂ ਸਰੀਰ ਦੇ ਉਤੇ ਪਹਿਨੇ ਹੋਏ ਕਪੜੇ ਦੋ ਚਾਰ ਦਿਹਾੜਿਆਂ ਵਿੱਚ ਭੁਰ ਜਾਂਦੇ ਹਨ, ਏਸੇ ਤਰ੍ਹਾਂ ਹੀ ਸਰੀਰ ਹੈ।
Fareedkot Teekaਔਰ ਦ੍ਰਿਸ੍ਟਾਂਤ- ਜੈਸੇ ਦੇਹੀ ਮੇਂ ਨਵੀਨ ਬਸਤ੍ਰ ਪਹਨੀਤੇ ਹੈਂ ਦੋ ਚਾਰ ਦਿਨ ਮੇਂ (ਭੋਰਾਹਾ) ਫਟ ਜਾਤਾ ਹੈ, ਤੈਸੇ ਹੀ ਜੀਵਾਤਮਾ ਨੇ (ਦੇਹ) ਸਰੀਰ ਰੂਪੀ ਬਸਤਰ ਪਹਿਰਾ ਹੂਆ ਹੈ ਥੋੜੇ ਦਿਨ ਮੇਂ ਇਸ ਕਾ ਅਭਾਵ ਹੋ ਜਾਵੈਗਾ॥
Prof. Sahib Singhਹੇ ਮਨ! (ਇਹ ਜਗਤ-ਪਸਾਰਾ ਇਉਂ ਹੀ ਹੈ) ਜਿਵੇਂ ਸਰੀਰ ਉਤੇ ਪਹਿਨੇ ਹੋਏ ਕੱਪੜੇ ਦੋ ਚਾਰ ਦਿਨਾਂ ਵਿਚ ਪੁਰਾਣੇ ਹੋ ਜਾਂਦੇ ਹਨ।

ਪਦ ਅਰਥ ਬਸਤਰ = ਕੱਪੜੇ। ਓਢਾਨੇ = ਪਹਿਨੇ ਹੋਏ। ਭੋਰਾਹਾ = ਭੁਰ ਜਾਂਦੇ ਹਨ।

SikhNet (Spanish)Así como uno usa las ropas del cuerpo y se acaban en pocos días,

ਭੀਤਿ ਊਪਰੇ ਕੇਤਕੁ ਧਾਈਐ; ਅੰਤਿ ਓਰਕੋ ਆਹਾ ॥੨॥

bheet aoopare ketak dhaaeeai; ant orako aahaa |2| Ang 402

Sant Singh KhalsaHow long can you run upon a wall? Ultimately, you come to its end. ||2||
Manmohan SinghHow long one can run on a wall. At last he arrives at its end.
Manmohan Singh (Punjabi)ਕਿੰਨੇ ਚਿਰ ਤਾਈ ਆਦਮੀ ਕੰਧ ਉਤੇ ਭੱਜ ਸਕਦਾ ਹੈ। ਛੇਕੜ ਨੂੰ ਉਹ ਇਸ ਦੇ ਅਖੀਰ ਤੇ ਪੁਜ ਜਾਂਦਾ ਹੈ।
Fareedkot Teekaਔਰ ਦ੍ਰਿਸ੍ਟਾਂਤ- ਜੈਸੇ ਦੀਵਾਲ ਕਿਤਨੀ ਭੀ ਲੰਬੀ ਹੋਇ ਤਿਸਪਰ ਕਿਤਨਾ ਦੌੜੇਗਾ ਅੰਤ ਕੋ ਭੀਤ ਕਾ (ਓਰਕੋ) ਅੰਤ ਆਇ ਜਾਤਾ ਹੈ; ਭਾਵ ਚਾਹੇ ਕਿਤਨੀ ਹੀ ਬਡੀ ਆਯੂ ਹੋਵੈ ਅੰਤ ਕੋ ਅਵਸ ਮਰਨਾ ਹੋਤਾ ਹੈ॥੨॥
Prof. Sahib Singhਹੇ ਮਨ! ਕੰਧ ਉਤੇ ਕਿਥੋਂ ਤਕ ਦੌੜ ਸਕੀਦਾ ਹੈ? ਆਖ਼ਰ ਉਸ ਦਾ ਅਖ਼ੀਰਲਾ ਸਿਰਾ ਆ ਹੀ ਜਾਂਦਾ ਹੈ (ਜ਼ਿੰਦਗੀ ਦੇ ਗਿਣੇ-ਮਿਥੇ ਸੁਆਸ ਜ਼ਰੂਰ ਮੁੱਕ ਹੀ ਜਾਂਦੇ ਹਨ) ॥੨॥

ਪਦ ਅਰਥ ਭੀਤਿ = ਕੰਧ। ਊਪਰੇ = ਉੱਤੇ। ਕੇਤਕੁ = ਕਿਤਨਾ ਕੁ। ਧਾਈਐ = ਦੌੜ ਸਕੀਦਾ ਹੈ। ਅੰਤਿ = ਆਖ਼ਿਰ। ਓਰਕੋ = ਓਰਕੁ, ਓੜਕੁ, ਅਖ਼ੀਰਲਾ ਸਿਰਾ। ਆਹਾ = ਆ ਜਾਂਦਾ ਹੈ ॥੨॥

SikhNet (Spanish)así es también la vida. Di, ¿qué tan lejos puede uno correr teniendo una pared enfrente?, tarde o temprano uno llega al final. (2)

ਜੈਸੇ ਅੰਭ. ਕੁੰਡ ਕਰਿ ਰਾਖਿਓ; ਪਰਤ ਸਿੰਧੁ ਗਲਿ ਜਾਹਾ ॥

jaise anbh. kundd kar raakhio; parat sindh gal jaahaa | Ang 402

Sant Singh KhalsaIt is like salt, preserved in its container; when it is put into water, it dissolves.
Manmohan SinghAs salt falling into the water kept in a reservoir gets dissolved so does the body.
Manmohan Singh (Punjabi)ਜਿਸ ਤਰ੍ਹਾਂ ਚੁਬੱਚੇ ਵਿੱਚ ਰੱਖੇ ਹੋਏ ਪਾਣੀ ਵਿੱਚ ਡਿਗ ਕੇ ਲੁਣ ਖੁਰ ਜਾਂਦਾ ਹੈ, ਏਸੇ ਤਰ੍ਹਾਂ ਹੀ ਦੇਹਿ ਹੈ।
Fareedkot Teekaਔਰ ਦ੍ਰਿਸਟਾਂਤ- ਜੈਸੇ (ਅੰਭ) ਜਲ ਸੇ ਭਰੇ ਹੂਏ (ਕੁੰਭ) ਘੜੇ ਮੇਂ ਵਾ (ਕੁੰਡ) ਤਾਲ ਮੇਂ (ਸਿੰਧ) ਲਵਣ ਪੜਤਾ ਹੀ ਗਲ ਜਾਤਾ ਹੈ॥
Prof. Sahib Singhਹੇ ਮਨ! (ਇਹ ਉਮਰ ਇਉਂ ਹੀ ਹੈ) ਜਿਵੇਂ ਪਾਣੀ ਦਾ ਹੌਜ਼ਾ ਬਣਾ ਰੱਖਿਆ ਹੋਵੇ, ਤੇ ਲੂਣ ਉਸ ਵਿਚ ਪੈਂਦਿਆਂ ਹੀ ਗਲ ਜਾਂਦਾ ਹੈ।

ਪਦ ਅਰਥ ਅੰਭ = {अभ्भस्} ਪਾਣੀ। ਕੁੰਡ = ਹੌਜ਼। ਪਰਤ = ਪੈਂਦਾ ਹੀ। ਸਿੰਧੁ = ਲੂਣ।

SikhNet (Spanish)Así como un pedazo de sal se deshace en una alberca de agua,

ਆਵਗਿ ਆਗਿਆ. ਪਾਰਬ੍ਰਹਮ ਕੀ; ਉਠਿ ਜਾਸੀ. ਮੁਹਤ ਚਸਾਹਾ ॥੩॥

aavag aagiaa. paarabraham kee; utth jaasee. muhat chasaahaa |3| Ang 402

Sant Singh KhalsaWhen the Order of the Supreme Lord God comes, the soul arises, and departs in an instant. ||3||
Manmohan SinghWhen the order of the Supreme Lord arrives the soul arises and departs in a moment and trice.
Manmohan Singh (Punjabi)ਜਦ ਸ਼੍ਰੋਮਣੀ ਸਾਹਿਬ ਦਾ ਹੁਕਮ ਆ ਜਾਂਦਾ ਹੈ ਇਕ ਲੰਮ੍ਹੇ ਤੇ ਛਿੰਨ ਅੰਦਰ ਭਉਰ ਖੜਾ ਹੋ ਤੁਰ ਜਾਂਦਾ ਹੈ।
Fareedkot Teekaਤਿਸੀ ਪ੍ਰਕਾਰ ਜਬ ਪਾਰਬ੍ਰਹਮ ਕੀ ਆਗਿਆ ਆਇ ਜਾਇਗੀ ਤਬ (ਮੁਹਤ) ਆਧੀ ਘੜੀ ਵਾ ਚਸਾ ਕੀ ਭੀ ਦੇਰੀ ਨਹੀਂ ਕਰੇਗਾ (ਉਠਿ ਜਾਸੀ) ਚਲਾ ਜਾਇਗਾ॥੩॥
Prof. Sahib Singhਹੇ ਮਨ! ਜਦੋਂ (ਜਿਸ ਨੂੰ) ਪਰਮਾਤਮਾ ਦਾ ਹੁਕਮ (ਸੱਦਾ) ਆਵੇਗਾ, ਉਹ ਉਸੇ ਵੇਲੇ ਉਠ ਕੇ ਤੁਰ ਪਏਗਾ ॥੩॥

ਪਦ ਅਰਥ ਆਵਗਿ = ਆਵੇਗੀ। ਜਾਸੀ = ਚਲਾ ਜਾਇਗਾ। ਮੁਹਤ = ਮਹੂਰਤ, ਦੋ ਘੜੀਆਂ। ਚਸਾ = ਪਲ ਦਾ ਤੀਜਾ ਹਿੱਸਾ ॥੩॥

SikhNet (Spanish)así el hombre desaparece en unos cuantos momentos cuando el Señor así lo manda. (3)

ਰੇ ਮਨ. ਲੇਖੈ ਚਾਲਹਿ. ਲੇਖੈ ਬੈਸਹਿ; ਲੇਖੈ ਲੈਦਾ ਸਾਹਾ ॥

re man. lekhai chaaleh. lekhai baiseh; lekhai laidaa saahaa | Ang 402

Sant Singh KhalsaO mind, your steps are numbered, your moments spent sitting are numbered, and the breaths you are to take are numbered.
Manmohan SinghO man thy walking is counted thy sitting is counted and so is counted thy taking in of the breath.
Manmohan Singh (Punjabi)ਹੇ ਬੰਦੇ! ਤੇਰਾ ਟੁਰਨਾ ਗਿਣਿਆ ਜਾਂਦਾ ਹੈ, ਤੇਰਾ ਬਹਿਣਾ ਗਿਣਿਆ ਜਾਂਦਾ ਹੈ ਤੇ ਇਸ ਤਰ੍ਹਾਂ ਹੀ ਗਿਣਿਆ ਜਾਂਦਾ ਹੈ ਤੇਰਾ ਸੁਆਸ ਲੈਣਾ।
Fareedkot Teekaਹੇ ਮਨ! ਲੇਖੇ ਮੇਂ ਚਲਤਾ ਹੈਂ ਅਰ ਲੇਖੇ ਮੇਂ ਬੈਠਤਾ ਹੈਂ ਅਰ ਲੇਖੇ ਹੀ ਮੇਂ ਸ੍ਵਾਸ ਲੇਤਾ ਹੈਂ॥
Prof. Sahib Singhਹੇ ਮੇਰੇ ਮਨ! ਤੂੰ ਆਪਣੇ ਗਿਣੇ-ਮਿਥੇ ਮਿਲੇ ਸੁਆਸਾਂ ਦੇ ਅੰਦਰ ਹੀ ਜਗਤ ਵਿਚ ਤੁਰਿਆ ਫਿਰਦਾ ਹੈਂ ਤੇ ਬੈਠਦਾ ਹੈਂ (ਗਿਣੇ-ਮਿਥੇ) ਲੇਖੇ ਅਨੁਸਾਰ ਹੀ ਤੂੰ ਸਾਹ ਲੈਂਦਾ ਹੈਂ, (ਇਹ ਆਖ਼ਰ ਮੁੱਕ ਜਾਣੇ ਹਨ)।

ਪਦ ਅਰਥ ਲੇਖੈ = ਲੇਖੇ ਵਿਚ, ਗਿਣੇ-ਮਿਥੇ ਸੁਆਸਾਂ ਦੇ ਅੰਦਰ ਹੀ। ਚਾਲਹਿ = ਤੂੰ ਚੱਲਦਾ ਹੈਂ।

SikhNet (Spanish)Oh hombre, así como es el Decreto del Señor, así uno viene, se queda y vive.

ਸਦਾ ਕੀਰਤਿ ਕਰਿ. ਨਾਨਕ ਹਰਿ ਕੀ; ਉਬਰੇ. ਸਤਿਗੁਰ ਚਰਣ ਓਟਾਹਾ ॥੪॥੧॥੧੨੩॥

sadaa keerat kar. naanak har kee; ubare. satigur charan ottaahaa |4|1|123| Ang 402

Sant Singh KhalsaSing forever the Praises of the Lord, O Nanak, and you shall be saved, under the Shelter of the Feet of the True Guru. ||4||1||123||
Manmohan SinghEver sing thou God's praises O Nanak and thou shalt be saved under the shelter of the True Guru's Feet.
Manmohan Singh (Punjabi)ਤੂੰ ਹਮੇਸ਼ਾਂ ਹੀ ਵਾਹਿਗੁਰੂ ਦੀਆਂ ਸਿਫਤਾ ਗਾਇਨ ਕਰ, ਹੇ ਨਾਨਕ ਅਤੇ ਤੂੰ ਸੱਚੇ ਗੁਰਾਂ ਦੇ ਪੈਰਾਂ ਦੀ ਪਨਾਹ ਹੇਠਾਂ ਪਾਰ ਉਤਰ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਦੇਹ ਕੋ ਅਨਿਤ੍ਯ ਜਾਨ ਕਰ ਅਰ ਜਬ ਸਤਿਗੁਰੋਂ ਕੇ ਚਰਨੋਂ ਕੀ ਓਟ ਲੈਕਰ ਸਦਾ ਹਰੀ ਦਾ ਜਸ ਉਚਾਰਨ ਕਰੇਗਾ ਤਬ ਕਾਲ ਤੋਂ ਬਚੇਗਾ॥੪॥੧॥੧੨੩॥
Prof. Sahib Singhਹੇ ਨਾਨਕ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ। ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਹਨ (ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ) ਉਹ (ਮਾਇਆ ਦੇ ਮੋਹ ਵਿਚ ਫਸਣੋਂ) ਬਚ ਜਾਂਦੇ ਹਨ ॥੪॥੧॥੧੨੩॥

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਉਬਰੇ = ਬਚ ਗਏ। ਓਟਾਹਾ = ਆਸਰਾ ॥੪॥੧॥੧੨੩॥

SikhNet (Spanish)Alaba al Señor siempre y busca el Refugio de los Pies del Verdadero Guru, para que seas salvado. (4-1-123)
Answers quote the Granth verbatim with Ang citations. AI commentary is not Gurbani and not a religious ruling.