ਗਉੜੀ ਗੁਆਰੇਰੀ ਮਹਲਾ ੧ ॥
gaurree guaareree mahalaa 1 |
Sant Singh KhalsaGauree Gwaarayree, First Mehl:
Manmohan SinghGauri Guareri 1st Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪਹਿਲੀ।
SikhNet (Spanish)Gauri Guareri, Mejl Guru Nanak, Primer Canal Divino.
ਨਾ ਮਨੁ ਮਰੈ; ਨ ਕਾਰਜੁ ਹੋਇ ॥
naa man marai; na kaaraj hoe |
Sant Singh KhalsaThe mind does not die, so the job is not accomplished.
Manmohan SinghThe mind dies not so the work gets not accomplished.
Manmohan Singh (Punjabi)ਮਨੂਆ ਮਰਦਾ ਨਹੀਂ। ਇਸ ਲਈ ਕੰਮ ਸੰਪੂਰਨ ਨਹੀਂ ਹੁੰਦਾ।
Fareedkot Teekaਤਾਂ ਤੇ ਨਾ ਮਨ ਕੇ ਸੰਕਲਪ ਵਿਕਲਪ ਮਰਤੇ ਹੈਂ ਔਰ ਨਾ ਮੋਖ ਰੂਪੀ ਕਾਰਜ ਹੋਤਾ ਹੈ॥
Prof. Sahib Singhਉਤਨਾ ਚਿਰ ਮਨ (ਤ੍ਰਿਸ਼ਨਾ ਵਲੋਂ) ਮਰਦਾ ਨਹੀਂ ਤੇ ਉਤਨਾ ਚਿਰ (ਪਰਮਾਤਮਾ ਨਾਲ ਇੱਕ-ਰੂਪ ਹੋਣ ਦਾ) ਜਨਮ-ਮਨੋਰਥ ਭੀ ਸਿਰੇ ਨਹੀਂ ਚੜ੍ਹਦਾ,ਪਦ ਅਰਥ ਕਾਰਜੁ = (ਪਰਮਾਤਮਾ ਦੇ ਨਾਲ ਇੱਕ-ਰੂਪ ਹੋਣ ਦਾ) ਜਨਮ-ਮਨੋਰਥ।
SikhNet (Spanish)Si tu ego no muere, tu tarea queda sin cumplirse.
ਮਨੁ ਵਸਿ ਦੂਤਾ; ਦੁਰਮਤਿ ਦੋਇ ॥
man vas dootaa; duramat doe |
Sant Singh KhalsaThe mind is under the power of the demons of evil intellect and duality.
Manmohan SinghThe mind is in the power of evil passions, evil intent, and duality.
Manmohan Singh (Punjabi)ਮਨੂਆਂ ਮੰਦ-ਵਿਸ਼ਆਂ, ਮੰਦੀ ਬੁਧੀ ਅਤੇ ਦਵੈਤ-ਭਾਵ ਦੇ ਅਖਤਿਆਰ ਵਿੱਚ ਹੈ।
Fareedkot Teekaਕਿਉਂਕਿ ਮਨ ਤੋ ਖੋਟੀ ਮਤਿ ਕਰ ਕੇ ਕਾਮਾਦਿ ਮਾਇਆ ਕੇ ਦੂਤੋਂ ਕੇ ਬਸ ਹੋ ਕਰ (ਦੋਇ) ਦੂਜਾ ਹੋ ਰਹਾ, ਭਾਵ ਆਪ ਕੋ ਭਿੰਨ ਮਾਨ ਰਹਾ ਹੈ॥
Prof. Sahib Singhਜਿਤਨਾ ਚਿਰ ਮਨੁੱਖ ਦਾ ਮਨ ਕਾਮਾਦਿਕ ਵਿਕਾਰਾਂ ਦੇ ਵੱਸ ਵਿਚ ਹੈ, ਕੋਝੀ ਮਤਿ ਦੇ ਅਧੀਨ ਹੈ ਅਤੇ ਮੇਰ-ਤੇਰ ਦੇ ਕਾਬੂ ਵਿਚ ਹੈ।ਪਦ ਅਰਥ ਵਸਿ = ਵੱਸ ਵਿਚ। ਦੂਤਾ = ਕਾਮਾਦਿਕ ਦੂਤਾਂ ਦੇ। ਦੋਇ = ਦ੍ਵੈਤ, ਮੇਰ-ਤੇਰ।
SikhNet (Spanish)La mente está atrapada en las garras del fantasma de la dualidad
ਮਨੁ ਮਾਨੈ; ਗੁਰ ਤੇ. ਇਕੁ ਹੋਇ ॥੧॥
man maanai; gur te. ik hoe |1|
Sant Singh KhalsaBut when the mind surrenders, through the Guru, it becomes one. ||1||
Manmohan SinghThrough the Guru, the soul is sated and becomes one with God.
Manmohan Singh (Punjabi)ਗੁਰਾਂ ਦੇ ਰਾਹੀਂ ਆਤਮਾ ਰੱਜ ਜਾਂਦੀ ਹੈ ਅਤੇ ਵਾਹਿਗੁਰੂ ਨਾਲ ਇਕ ਮਿਕ ਹੋ ਜਾਂਦੀ ਹੈ।
Fareedkot Teekaਪਰੰਤੂ ਜਬ ਗੁਰੋਂ ਕੇ ਉਪਦੇਸ ਸੇ ਮਨੁ ਪਰਮੇਸ੍ਵਰ ਮੇਂ (ਮਾਨੇ) ਪਤਿਆਵੇ ਤਬ (ਇਕੁ ਹੋਇ) ਏਕਤਾ ਹੋਤੀ ਹੈ॥੧॥
Prof. Sahib Singhਜਦੋਂ ਗੁਰੂ ਤੋਂ (ਸਿੱਖਿਆ ਲੈ ਕੇ ਮਨੁੱਖ ਦਾ) ਮਨ (ਸਿਫ਼ਤ-ਸਾਲਾਹ ਵਿਚ) ਗਿੱਝ ਜਾਂਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ ॥੧॥ਪਦ ਅਰਥ ਗੁਰ ਤੇ = ਗੁਰੂ ਤੋਂ। ਇਕੁ = ਪਰਮਾਤਮਾ ਨਾਲ ਇੱਕ-ਰੂਪ ॥੧॥
SikhNet (Spanish)y en las malas intenciones. Pero cuando la mente acepta el Modo del Guru, se vuelve íntegra. (1)
ਨਿਰਗੁਣ ਰਾਮੁ; ਗੁਣਹ ਵਸਿ ਹੋਇ ॥
niragun raam; gunah vas hoe |
Sant Singh KhalsaThe Lord is without attributes; the attributes of virtue are under His control.
Manmohan SinghThe Absolute Lord is under the sway of merits.
Manmohan Singh (Punjabi)ਲੱਛਣ-ਰਹਿਤ ਪ੍ਰਭੂ ਨੇਕੀਆਂ ਦੇ ਅਧੀਨ ਹੈ।
Fareedkot Teekaਹੇ ਭਾਈ! ਨਿਰਗੁਣ ਜੋ ਪਰਮੇਸ੍ਵਰ ਹੈ, ਸੋ ਭਗਤੀ ਔਰ ਗਿਆਨਾਦਿ ਗੁਣੋਂ ਕਰ ਭਗਤੋਂ ਕੇ ਵਸ ਹੋ ਜਾਤਾ ਹੈ॥
Prof. Sahib Singhਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਤੇ, ਉੱਚੇ ਆਤਮਕ ਗੁਣਾਂ ਦੇ ਵੱਸ ਵਿਚ ਹੈ (ਭਾਵ, ਜੋ ਮਨੁੱਖ ਉੱਚੇ ਆਤਮਕ ਗੁਣਾਂ ਨੂੰ ਆਪਣੇ ਅੰਦਰ ਵਸਾਂਦਾ ਹੈ, ਪਰਮਾਤਮਾ ਉਸ ਨਾਲ ਪਿਆਰ ਕਰਦਾ ਹੈ)।ਪਦ ਅਰਥ ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ। ਗੁਣਹ ਵਸਿ = ਉੱਚੇ ਆਤਮਕ ਗੁਣਾਂ ਦੇ ਵੱਸ ਵਿਚ।
SikhNet (Spanish)El Señor, sin Atributos que Lo distingan, es movido por el Mérito;
ਆਪੁ ਨਿਵਾਰਿ; ਬੀਚਾਰੇ ਸੋਇ ॥੧॥ ਰਹਾਉ ॥
aap nivaar; beechaare soe |1| rahaau |
Sant Singh KhalsaOne who eliminates selfishness contemplates Him. ||1||Pause||
Manmohan SinghHe, who effaces his self conceit, reflects on the Lord. Pause.
Manmohan Singh (Punjabi)ਜੋ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਉਹ ਪ੍ਰਭੂ ਦਾ ਚਿੰਤਨ ਕਰਦਾ ਹੈ। ਠਹਿਰਾਉ।
Fareedkot Teekaਪਰੰਤੂ ਭਗਤੀ ਔਰ ਗ੍ਯਾਨ ਕੋ ਸੋ ਪੁਰਸ ਪ੍ਰਾਪਤਿ ਹੋਤਾ ਹੈ, ਜੋ ਆਪਾ ਭਾਉ ਹੰਕਾਰ ਕੋ ਨਿਵਾਰਣ ਕਰ ਤਤ੍ਵ ਮਿਥ੍ਯਾ ਕਾ ਵੀਚਾਰ ਕਰੇ॥੧॥ ਰਹਾਉ ॥
Prof. Sahib Singhਜੇਹੜਾ ਮਨੁੱਖ ਆਪਾ-ਭਾਵ ਦੂਰ ਕਰ ਲੈਂਦਾ ਹੈ ਉਹ ਸ਼ੁਭ ਗੁਣਾਂ ਨੂੰ ਆਪਣੇ ਮਨ ਵਿਚ ਵਸਾਂਦਾ ਹੈ ॥੧॥ ਰਹਾਉ ॥ਪਦ ਅਰਥ ਆਪੁ = ਆਪਾ-ਭਾਵ। ਸੋਇ = ਉਹੀ ਮਨੁੱਖ ॥੧॥ ਰਹਾਉ ॥
SikhNet (Spanish)pero sólo aquél que se entrega a Dios conoce la Verdad.(1-Pausa)
ਮਨੁ ਭੂਲੋ; ਬਹੁ ਚਿਤੈ ਵਿਕਾਰੁ ॥
man bhoolo; bahu chitai vikaar |
Sant Singh KhalsaThe deluded mind thinks of all sorts of corruption.
Manmohan SinghThe misled soul thinks of many evils.
Manmohan Singh (Punjabi)ਕੁਰਾਹੇ ਪਈ ਆਤਮਾ ਘਨੇਰੀਆਂ ਬਦੀਆਂ ਦਾ ਖਿਆਲ ਕਰਦੀ ਹੈ।
Fareedkot Teekaਜੌ ਮਨ ਸਰੂਪ ਤੇ ਭੂਲਤਾ ਹੈ ਤਬ ਬਹੁਤ ਬਿਕਾਰੋਂ ਕੋ ਚਿਤਵਤਾ ਹੈ॥
Prof. Sahib Singh(ਮਾਇਆ-ਵੱਸ ਹੋ ਕੇ ਜਿਤਨਾ ਚਿਰ) ਮਨ ਕੁਰਾਹੇ ਪਿਆ ਰਹਿੰਦਾ ਹੈ, ਉਤਨਾ ਚਿਰ ਇਹ ਵਿਕਾਰ ਹੀ ਵਿਕਾਰ ਚਿਤਵਦਾ ਰਹਿੰਦਾ ਹੈ।ਪਦ ਅਰਥ ਚਿਤੈ = ਚਿਤਵੈ।
SikhNet (Spanish)La mente vacila tentada por el mal,
ਮਨੁ ਭੂਲੋ; ਸਿਰਿ ਆਵੈ ਭਾਰੁ ॥
man bhoolo; sir aavai bhaar |
Sant Singh KhalsaWhen the mind is deluded, the load of wickedness falls on the head.
Manmohan SinghWhen the soul falters, the weight of wickedness befalls the head.
Manmohan Singh (Punjabi)ਜਦ ਆਤਮਾ ਕੁਰਾਹੇ ਟੁਰਦੀ ਹੈ, ਪਾਪਾਂ ਦਾ ਬੋਝ ਸਿਰ ਤੇ ਪੈਂਦਾ ਹੈ।
Fareedkot Teekaਮਨ ਕੇ ਭੂਲਨ ਕਰ ਕੇ ਸਿਰ ਪੁਰ ਪਾਪ ਰੂਪੀ ਭਾਰ ਆਵਤਾ ਹੈ। ਵਾ ਨੀਚੇ ਸਿਰ ਕਰ ਜਗਤ ਮੇਂ ਆਵਤਾ ਜਾਤਾ ਹੈ, ਭਾਵ ਏਹ ਕਿ ਜਨਮ ਕੋ ਪ੍ਰਾਪਤਿ ਹੋਤਾ ਹੈ॥
Prof. Sahib Singh(ਜਿਤਨਾ ਚਿਰ) ਮਨ ਕੁਰਾਹੇ ਪਿਆ ਰਹਿੰਦਾ ਹੈ, (ਮਨੁੱਖ ਦੇ) ਸਿਰ ਉਤੇ ਵਿਕਾਰਾਂ ਦਾ ਬੋਝ ਇਕੱਠਾ ਹੁੰਦਾ ਜਾਂਦਾ ਹੈ।ਪਦ ਅਰਥ ਸਿਰਿ = ਸਿਰ ਉਤੇ। ਭਾਰੁ = ਵਿਕਾਰਾਂ ਦਾ ਭਾਰ।
SikhNet (Spanish)y cuando la mente falla, el peso de la maldad recae sobre la cabeza.
ਮਨੁ ਮਾਨੈ; ਹਰਿ ਏਕੰਕਾਰੁ ॥੨॥
man maanai; har ekankaar |2|
Sant Singh KhalsaBut when the mind surrenders to the Lord, it realizes the One and Only Lord. ||2||
Manmohan SinghWhen the soul is propitiated, it realises but one God.
Manmohan Singh (Punjabi)ਜਦ ਆਤਮਾ ਦੀ ਨਿਸ਼ਾ ਹੋ ਜਾਂਦੀ ਹੈ, ਇਹ ਕੇਵਲ ਇਕ ਰੱਬ ਨੂੰ ਅਨੁਭਵ ਕਰਦੀ ਹੈ।
Fareedkot Teekaਔਰ ਜੇ ਹਰੀ ਮੇਂ ਮਨ ਮਾਨੇ ਤੌ ਏਕ ਸਰੂਪ ਹੀ ਹੋ ਜਾਤਾ ਹੈ॥੨॥
Prof. Sahib Singhਪਰ ਜਦੋਂ (ਗੁਰੂ ਤੋਂ ਸਿੱਖਿਆ ਲੈ ਕੇ) ਮਨ (ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ) ਪਰਚਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇਕ-ਸੁਰ ਹੋ ਜਾਂਦਾ ਹੈ ॥੨॥
SikhNet (Spanish)Pero cuando la mente se vuelve receptiva a la Voluntad del Señor, entonces percibe solamente al Uno, al Señor Absoluto. (2)
ਮਨੁ ਭੂਲੋ; ਮਾਇਆ ਘਰਿ ਜਾਇ ॥
man bhoolo; maaeaa ghar jaae |
Sant Singh KhalsaThe deluded mind enters the house of Maya.
Manmohan SinghThe erring mind enters the abode of sin.
Manmohan Singh (Punjabi)ਘੁੱਸਿਆ ਹੋਇਆ ਮਨੂਆ ਗੁਨਾਹ ਦੇ ਗ੍ਰਹਿ ਅੰਦਰ ਦਾਖਲ ਹੁੰਦਾ ਹੈ।
Fareedkot Teekaਜਬ ਬਿਚਾਰ ਸੇ ਮਨ ਭੂਲਤਾ ਹੈ ਤਬ (ਮਾਇਆ ਘਰਿ ਜਾਇ) ਮਾਇਆ ਕੇ ਘਰ, ਭਾਵ ਸੰਸਾਰੀ ਸੰਕਲਪੋਂ ਮੇਂ ਜਾਤਾ ਹੈ॥
Prof. Sahib Singh(ਮਾਇਆ ਦੇ ਅਸਰ ਹੇਠ ਆ ਕੇ) ਕੁਰਾਹੇ ਪਿਆ ਮਨ ਮਾਇਆ ਦੇ ਘਰ ਵਿਚ (ਮੁੜ ਮੁੜ) ਜਾਂਦਾ ਹੈ,ਪਦ ਅਰਥ ਘਰਿ = ਘਰ ਵਿਚ, ਘੇਰੇ ਵਿਚ।
SikhNet (Spanish)La mente, perdiendo su Camino, entra a la casa de Maya,
ਕਾਮਿ ਬਿਰੂਧਉ; ਰਹੈ ਨ ਠਾਇ ॥
kaam biroodhau; rahai na tthaae |
Sant Singh KhalsaEngrossed in sexual desire, it does not remain steady.
Manmohan SinghEntangled in lust, it remains not steady.
Manmohan Singh (Punjabi)ਭੋਗ-ਚੇਸ਼ਟਾ ਅੰਦਰ ਫਾਥਾ ਇਹ ਟਿਕਾਣੇ ਤੇ ਨਹੀਂ ਰਹਿੰਦਾ।
Fareedkot Teekaਕਾਮਨਾ ਕਰ ਕੇ (ਬਿਰੂਧਉ) ਰੋਕਿਆ ਹੂਆ ਰਿਦੇ ਅਸਥਾਨ ਮੇਂ ਇਸਥਿਤ ਨਹੀਂ ਕਰ ਸਕਤਾ ਹੈ॥
Prof. Sahib Singhਕਾਮ-ਵਾਸਨਾ ਵਿਚ ਫਸਿਆ ਹੋਇਆ ਮਨ ਟਿਕਾਣੇ-ਸਿਰ ਨਹੀਂ ਰਹਿੰਦਾ।ਪਦ ਅਰਥ ਕਾਮਿ = ਕਾਮਿ-ਵਾਸਨਾ ਵਿਚ। ਬਿਰੂਧਉ = ਰੁੱਝਾ ਹੋਇਆ, ਫਸਿਆ ਹੋਇਆ। ਠਾਇ = ਥਾਂ ਤੇ, ਟਿਕਿਆ ਹੋਇਆ, ਅਡੋਲ।
SikhNet (Spanish)y en la lujuria no puede mantenerse contenida. (3)
ਹਰਿ ਭਜੁ ਪ੍ਰਾਣੀ; ਰਸਨ ਰਸਾਇ ॥੩॥
har bhaj praanee; rasan rasaae |3|
Sant Singh KhalsaO mortal, lovingly vibrate the Lord's Name with your tongue. ||3||
Manmohan SinghO mortal, lovingly repeat God's Name with thy tongue.
Manmohan Singh (Punjabi)ਹੇ ਫਾਨੀ ਬੰਦੇ ਪਿਆਰ ਸਹਿਤ ਆਪਣੀ ਜੀਭ ਨਾਲ ਰੱਬ ਦੇ ਨਾਮ ਦਾ ਉਚਾਰਣ ਕਰ।
Fareedkot Teekaਤਾਂ ਤੇ ਹੇ ਪ੍ਰਾਣੀ! ਰਸਨਾ ਕੋ (ਰਸਾਇ) ਤਦਾਕਾਰ ਕਰ ਕੇ ਹਰੀ ਕਾ ਭਜਨ ਕਰੁ॥੩॥
Prof. Sahib Singh(ਇਸ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ) ਹੇ ਪ੍ਰਾਣੀ! ਆਪਣੀ ਜੀਭ ਨੂੰ (ਅੰਮ੍ਰਿਤ ਰਸ ਵਿਚ) ਰਸਾ ਕੇ ਪਰਮਾਤਮਾ ਦਾ ਭਜਨ ਕਰ ॥੩॥ਪਦ ਅਰਥ ਪ੍ਰਾਣੀ = ਹੇ ਪ੍ਰਾਣੀ! ਰਸਨ = ਜੀਭ ਨੂੰ। ਰਸਾਇ = ਰਸਾ ਕੇ ॥੩॥
SikhNet (Spanish)Oh hombre, recita el Nombre del Señor con tu lengua y con todo tu corazón.
ਗੈਵਰ ਹੈਵਰ; ਕੰਚਨ ਸੁਤ ਨਾਰੀ ॥
gaivar haivar; kanchan sut naaree |
Sant Singh KhalsaElephants, horses, gold, children and spouses
Manmohan SinghIn the great anxiety of possessing elephants, horses, gold, sons and wife,
Manmohan Singh (Punjabi)ਹਾਥੀ, ਘੋੜੇ, ਸੋਨਾ, ਪੁਤ੍ਰ ਅਤੇ ਪਤਨੀ ਪ੍ਰਾਪਤ ਕਰਨ ਦੇ,
Fareedkot Teekaਜੋ ਯਹਿ (ਗੈਵਰ) ਸ੍ਰੇਸ੍ਟ ਹਸਤੀ ਹੈਂ, ਪੁਨਾ (ਹੈਵਰ) ਸੁੰਦ੍ਰ ਘੋੜੇ ਹੈਂ, ਪੁਨਾ ਸਵਰਨ ਔਰ ਪੁਤ੍ਰ ਤਥਾ ਇਸਤ੍ਰੀ ਆਦਿਕ ਹੈਂ॥
Prof. Sahib Singhਵਧੀਆ ਹਾਥੀ, ਵਧੀਆ ਘੋੜੇ, ਸੋਨਾ, ਪੁੱਤਰ, ਇਸਤ੍ਰੀ-(ਇਹਨਾਂ ਦਾ ਮੋਹ ਜੂਏ ਦੀ ਖੇਡ ਹੈ।)ਪਦ ਅਰਥ ਗੈਵਰ = ਗਜ ਵਰ, ਵਧੀਆ ਹਾਥੀ। ਹੈਵਰ = ਹਯ ਵਰ, ਵਧੀਆ ਘੋੜੇ। ਕੰਚਨ = ਸੋਨਾ। ਸੁਤ = ਪੁੱਤਰ।
SikhNet (Spanish)Uno se preocupa tanto por elefantes, caballos, oro, hijos y pareja
ਬਹੁ ਚਿੰਤਾ; ਪਿੜ ਚਾਲੈ ਹਾਰੀ ॥
bahu chintaa; pirr chaalai haaree |
Sant Singh Khalsain the anxious affairs of all these, people lose the game and depart.
Manmohan Singhthe mortal loses the game and departs.
Manmohan Singh (Punjabi)ਘਨੇਰੇ iਫ਼ਕਰ ਅੰਦਰ ਪ੍ਰਾਣੀ ਖੇਡ ਹਾਰ ਦਿੰਦਾ ਹੈ ਤੇ ਟੁਰ ਜਾਂਦਾ ਹੈ।
Fareedkot Teekaਇਨ ਪਦਾਰਥੋਂ ਕੀ ਜੋ ਬਹੁਤ ਚਿਤਵਨੀ ਕਰਤਾ ਹੈ, ਸੋ ਜੀਵ ਇਸ ਮਾਨੁਖ ਜਨਮ ਰੂਪੀ (ਪਿੜ) ਬਾਜੀ ਕੋ ਹਾਰ ਕਰ ਚਲਾ ਜਾਤਾ ਹੈ॥
Prof. Sahib Singh(ਪੁੱਤਰ ਇਸਤ੍ਰੀ ਆਦਿਕ ਦੇ ਮੋਹ ਦੇ ਕਾਰਨ) ਮਨ ਨੂੰ ਬਹੁਤ ਚਿੰਤਾ ਵਿਆਪਦੀ ਹੈ, ਤੇ, ਆਖ਼ਿਰ ਇਸ ਜਗਤ-ਅਖਾੜੇ ਤੋਂ ਮਨੁੱਖ ਬਾਜ਼ੀ ਹਾਰ ਕੇ ਜਾਂਦਾ ਹੈ।ਪਦ ਅਰਥ ਪਿੜ = ਕੁਸ਼ਤੀ ਦਾ ਅਖਾੜਾ। ਹਾਰੀ = ਹਾਰਿ, ਹਾਰ ਕੇ।
SikhNet (Spanish)haciendo esto , uno pierde la batalla de la vida.
ਜੂਐ ਖੇਲਣੁ; ਕਾਚੀ ਸਾਰੀ ॥੪॥
jooai khelan; kaachee saaree |4|
Sant Singh KhalsaIn the game of chess, their pieces do not reach their destination. ||4||
Manmohan SinghIn the game of chess, his chessman reaches not the destination.
Manmohan Singh (Punjabi)ਸ਼ਤਰੰਜ ਦੀ ਖੇਡ ਅੰਦਰ ਉਸ ਦੀ ਨਰਦ ਪੁੱਗਦੀ ਨਹੀਂ।
Fareedkot Teekaਵਿਖੇ ਰੂਪੀ ਜੂਏ ਮੇਂ ਜਿਨ ਕਾ ਖੇਲਨਾ ਹੂਆ ਹੈ, ਤਿਨ ਕੀ (ਸਾਰੀ) ਨਰਦ ਕਾਚੀ ਰਹੀ ਹੈ। ਭਾਵ ਏਹ ਕਿ ਜੈਸੇ ਕਾਚੀ ਨਰਦ ਫਿਰ ਚੌਰਾਸੀ ਘਰੋਂ ਮੇਂ ਫਿਰਤੀ ਹੈ, ਤੈਸੇ ਹੀ ਵਹੁ ਜੀਵ ਭੀ ਚੌਰਾਸੀ ਮੇਂ ਜਨਮਤਾ ਮਰਤਾ ਪੜਾ ਭਟਕਤਾ ਫਿਰਤਾ ਹੈ॥੪॥
Prof. Sahib Singh(ਜਿਵੇਂ) ਜੂਏ ਦੀ ਖੇਡ (ਚਉਪੜ ਦੀਆਂ) ਕੱਚੀਆਂ ਨਰਦਾਂ (ਮੁੜ ਮੁੜ ਮਾਰ ਖਾਂਦੀਆਂ ਹਨ, ਤਿਵੇਂ ਇਸ ਜੂਏ ਦੀ ਖੇਡ ਖੇਡਣ ਵਾਲੇ ਦਾ ਮਨ ਕਮਜ਼ੋਰ ਰਹਿ ਕੇ ਵਿਕਾਰਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ) ॥੪॥ਪਦ ਅਰਥ ਜੂਐ ਖੇਲਣੁ = ਜੂਏ ਦੀ ਖੇਡ। ਸਾਰੀ = ਨਰਦ ॥੪॥
SikhNet (Spanish)Pierde al malgastar la vida, y reduce sus posibilidades de ganar, al participar en un juego de azar.(4)
ਸੰਪਉ ਸੰਚੀ; ਭਏ ਵਿਕਾਰ ॥
sanpau sanchee; bhe vikaar |
Sant Singh KhalsaThey gather wealth, but only evil comes from it.
Manmohan SinghMan amasses wealth, therewith evil springs,
Manmohan Singh (Punjabi)ਆਦਮੀ ਧਨ ਇਕੱਤ੍ਰ ਕਰਦਾ ਹੈ ਤੇ ਉਸ ਨਾਲ ਬਦੀ ਉਤਪੰਨ ਹੋ ਜਾਂਦੀ ਹੈ,
Fareedkot Teekaਜਿਨ ਪੁਰਸੋਂ ਨੇ ਪਰਮੇਸ੍ਵਰ ਸੇ ਬੇਮੁਖ ਹੋ ਕਰ (ਸੰਪਉ) ਸੰਪਦਾ (ਸੰਚੀ) ਇਕਤ੍ਰ ਕਰੀ ਹੈ, ਤਿਨ ਕੇ ਰਿਦੇ ਮੇਂ ਅਨੇਕ ਵਿਕਾਰ ਉਤਪਤਿ ਭਏ ਹੈਂ॥
Prof. Sahib Singhਜਿਉਂ ਜਿਉਂ ਮਨੁੱਖ ਧਨ ਜੋੜਦਾ ਹੈ ਮਨ ਵਿਚ ਵਿਕਾਰ ਪੈਦਾ ਹੁੰਦੇ ਜਾਂਦੇ ਹਨ,ਪਦ ਅਰਥ ਸੰਪਉ = ਧਨ। ਸੰਚੀ = ਇਕੱਠੀ ਕੀਤੀ, ਜੋੜੀ।
SikhNet (Spanish)Uno almacena riquezas, y es con ellas que incrementa la maldad en su mente,
ਹਰਖ ਸੋਕ; ਉਭੇ ਦਰਵਾਰਿ ॥
harakh sok; ubhe daravaar |
Sant Singh KhalsaPleasure and pain stand in the doorway.
Manmohan Singhand weal and woe remain standing at his door.
Manmohan Singh (Punjabi)ਅਤੇ ਖੁਸ਼ੀ ਤੇ ਗ਼ਮੀ ਉਸ ਦੇ ਬੂਹੇ ਤੇ ਖੜੇ ਰਹਿੰਦੇ ਹਨ!
Fareedkot Teekaਤਿਨ ਕੇ (ਦਰਵਾਰਿ) ਅੰਦਰ ਵਾਰ, ਭਾਵ ਰਿਦੇ ਮੇਂ ਹਰਖ ਸੋਕ ਸਦੀਵ (ਉਭੇ) ਦੋਨੋ ਰਹਤੇ ਹੈਂ। ਵਾ (ਉੱਭੇ) ਖੜੇ ਰਹੇ ਹੈਂ ਕਿਉਂਕਿ ਮਾਇਕੀ ਪਦਾਰਥ ਸਰਬ ਆਗਮਾ ਪਾਈ ਹੈ॥
Prof. Sahib Singh(ਕਦੇ ਖ਼ੁਸ਼ੀ ਕਦੇ ਚਿੰਤਾ) ਇਹ ਖ਼ੁਸ਼ੀ ਤੇ ਸਹਮ ਸਦਾ ਮਨੁੱਖ ਦੇ ਬੂਹੇ ਉਤੇ ਖਲੋਤੇ ਹੀ ਰਹਿੰਦੇ ਹਨ।ਪਦ ਅਰਥ ਸੋਕ = ਚਿੰਤਾ। ਉਭੇ = ਖਲੋਤੇ ਹੋਏ। ਦਰਵਾਰਿ = ਬੂਹੇ ਉਤੇ।
SikhNet (Spanish)es entonces cuando el placer y el dolor lo influyen mucho.
ਸੁਖੁ ਸਹਜੇ; ਜਪਿ ਰਿਦੈ ਮੁਰਾਰਿ ॥੫॥
sukh sahaje; jap ridai muraar |5|
Sant Singh KhalsaIntuitive peace comes by meditating on the Lord, within the heart. ||5||
Manmohan SinghBy heartily remembering the Enemy of ego, celestial bliss is easily procured.
Manmohan Singh (Punjabi)ਹੰਕਾਰ ਦੇ ਵੈਰੀ ਨੂੰ ਦਿਲੋ ਯਾਦ ਕਰਨ ਦੁਆਰਾ ਬੈਕੁੰਠੀ ਅਨੰਦ ਸੁਖੈਨ ਹੀ ਪ੍ਰਾਪਤ ਹੋ ਜਾਂਦਾ ਹੈ।
Fareedkot Teekaਔਰ ਜਿਨ ਪੁਰਸੋਂ ਨੇ ਰਿਦੇ ਮੇਂ (ਮੁਰਾਰਿ) ਪਰਮੇਸ੍ਵਰ ਕਾ ਨਾਮ ਜਪਿਆ ਹੈ, ਤਿਨ ਕੋ ਸੁਖ (ਸਹਜੇ) ਸ੍ਵਭਾਵਕ ਹੀ ਪ੍ਰਾਪਿਤ ਹੂਆ ਹੈ॥੫॥
Prof. Sahib Singhਪਰ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮਨ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ॥੫॥ਪਦ ਅਰਥ ਸਹਜੇ = ਸਹਜ ਵਿਚ, ਅਡੋਲ ਅਵਸਥਾ ਵਿਚ। ਜਪਿ = ਜਪ ਕੇ। ਮੁਰਾਰਿ = ਪਰਮਾਤਮਾ ॥੫॥
SikhNet (Spanish)Sin embargo, la Paz y el Equilibrio toman lugar cuando uno habita en el Señor. (5)
ਨਦਰਿ ਕਰੇ; ਤਾ ਮੇਲਿ ਮਿਲਾਏ ॥
nadar kare; taa mel milaae |
Sant Singh KhalsaWhen the Lord bestows His Glance of Grace, then He unites us in His Union.
Manmohan SinghWhen the Lord is in mercy, He unites man in His union, then.
Manmohan Singh (Punjabi)ਜਦ ਸੁਆਮੀ ਮਿਹਰ ਦੇ ਘਰ ਬਿਰਾਜਦਾ ਹੈ, ਤਦ ਉਹ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਹੇ ਭਾਈ! ਪਰਮੇਸ੍ਵਰ ਅਪਨੀ (ਨਦਰਿ) ਕ੍ਰਿਪਾ ਦ੍ਰਿਸਟੀ ਕਰੇ ਤੋ ਨਾਮ ਦਾਤਾ ਗੁਰੋਂ ਕੇ ਸਾਥ ਮੇਲੇ॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਗੁਰੂ ਇਸ ਨੂੰ ਆਪਣੇ ਸ਼ਬਦ ਵਿਚ ਜੋੜ ਕੇ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ।
SikhNet (Spanish)Cuando Él, el Señor, nos muestra Su Misericordia y nos une Consigo Mismo,
ਗੁਣ ਸੰਗ੍ਰਹਿ; ਅਉਗਣ ਸਬਦਿ ਜਲਾਏ ॥
gun sangreh; aaugan sabad jalaae |
Sant Singh KhalsaThrough the Word of the Shabad, merits are gathered in, and demerits are burned away.
Manmohan SinghHe gathers merits and through Guru's instruction burns his demerits,
Manmohan Singh (Punjabi)ਉਹ ਚੰਗਿਆਈਆਂ ਨੂੰ ਜਮ੍ਹਾਂ ਕਰਦਾ ਹੈ ਤੇ ਗੁਰਾਂ ਦੇ ਉਪਦੇਸ਼ ਰਾਹੀਂ ਆਪਣੀਆਂ ਬੁਰਿਆਈਆਂ ਨੂੰ ਸਾੜ ਸੁਟਦਾ ਹੈ,
Fareedkot Teekaਗੁਰੋਂ ਕਾ ਮੇਲੀ ਪੁਰਸੁ ਸੁਭ ਗੁਣ ਸੰਗ੍ਰਹ ਕਰਤਾ ਹੈ ਔਰ ਗੁਰ ਉਪਦੇਸ਼ ਕਰ ਔਗੁਣ ਸਰਬ ਜਲਾਵਤਾ ਹੈ॥
Prof. Sahib Singh(ਗੁਰੂ ਦੇ ਸਨਮੁਖ ਹੋ ਕੇ) ਜੀਵ ਆਤਮਕ ਗੁਣ (ਆਪਣੇ ਅੰਦਰ) ਇਕੱਠੇ ਕਰ ਕੇ ਗੁਰ-ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਔਗੁਣ ਸਾੜ ਦੇਂਦਾ ਹੈ।ਪਦ ਅਰਥ ਸੰਗ੍ਰਹਿ = ਇਕੱਠੇ ਕਰ ਕੇ। ਸਬਦਿ = ਗੁਰ-ਸ਼ਬਦ ਦੀ ਰਾਹੀਂ।
SikhNet (Spanish)uno recolecta Mérito y quema el demérito por el Bani de la Palabra del Shabd.
ਗੁਰਮੁਖਿ; ਨਾਮੁ ਪਦਾਰਥੁ ਪਾਏ ॥੬॥
guramukh; naam padaarath paae |6|
Sant Singh KhalsaThe Gurmukh obtains the treasure of the Naam, the Name of the Lord. ||6||
Manmohan Singhand through the Guru obtains the Name-wealth.
Manmohan Singh (Punjabi)ਅਤੇ ਗੁਰਾਂ ਦੇ ਜ਼ਰੀਏ ਨਾਮ ਦੌਲਤ ਨੂੰ ਪਾ ਲੈਂਦਾ ਹੈ।
Fareedkot Teekaਕਿਉਂਕਿ ਗੁਰੋਂ ਕੇ ਮੁਖ ਦ੍ਵਾਰਾ ਨਾਮ ਪਦਾਰਥ ਕੋ ਪਾਵਤਾ ਹੈ॥੬॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਮਨੁੱਖ ਨਾਮ-ਧਨ ਲੱਭ ਲੈਂਦਾ ਹੈ ॥੬॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੬॥
SikhNet (Spanish)Y así, a través del Guru, logra el Precioso Nombre. (6)
ਬਿਨੁ ਨਾਵੈ; ਸਭ ਦੂਖ ਨਿਵਾਸੁ ॥
bin naavai; sabh dookh nivaas |
Sant Singh KhalsaWithout the Name, all live in pain.
Manmohan SinghWithout God's Name all abides in misery.
Manmohan Singh (Punjabi)ਰੱਬ ਦੇ ਨਾਮ ਦੇ ਬਗੈਰ ਸਾਰੇ ਮੁਸੀਬਤ ਅੰਦਰ ਵਸਦੇ ਹਨ।
Fareedkot Teekaਪਰਮੇਸ੍ਵਰ ਕੇ ਨਾਮੁ ਸੇ ਬਿਨਾ ਸਰਬ ਦੁਖੋਂ ਮੇਂ ਨਿਵਾਸ ਹੋਤਾ ਹੈ॥
Prof. Sahib Singhਪ੍ਰਭੂ ਦੇ ਨਾਮ ਵਿਚ ਜੁੜਨ ਤੋਂ ਬਿਨਾ ਮਨੁੱਖ ਦੇ ਮਨ ਵਿਚ ਸਾਰੇ ਦੁੱਖ-ਕਲੇਸ਼ਾਂ ਦਾ ਡੇਰਾ ਆ ਲੱਗਦਾ ਹੈ,ਪਦ ਅਰਥ ਦੂਖ ਨਿਵਾਸੁ = ਦੁਖਾਂ ਦਾ ਨਿਵਾਸ (ਮਨ ਵਿਚ)।
SikhNet (Spanish)Sin el Nombre del Señor todos se encuentran afligidos,
ਮਨਮੁਖ ਮੂੜ; ਮਾਇਆ ਚਿਤ ਵਾਸੁ ॥
manamukh moorr; maaeaa chit vaas |
Sant Singh KhalsaThe consciousness of the foolish, self-willed manmukh is the dwelling place of Maya.
Manmohan SinghThe abode of mammon is within the mind of the stupid apostate.
Manmohan Singh (Punjabi)ਮੋਹਨੀ ਦਾ ਵਸੇਬਾ ਮੂਰਖ ਅਧਰਮੀ ਦੇ ਮਨ ਅੰਦਰ ਹੈ।
Fareedkot Teekaਮਨਮੁਖ ਮੂਰਖ ਕਾ ਚਿਤ ਮਾਇਆ ਮੇਂ ਬਾਸ ਕਰ ਰਹਾ ਹੈ॥
Prof. Sahib Singhਮੂਰਖ ਮਨਮੁਖ ਦੇ ਚਿੱਤ ਦਾ ਵਾਸਾ ਮਾਇਆ (ਦੇ ਮੋਹ) ਵਿਚ ਹੀ ਰਹਿੰਦਾ ਹੈ।ਪਦ ਅਰਥ ਮਨਮੁਖ = ਮਨ ਦਾ ਮੁਰੀਦ। ਚਿਤ ਵਾਸੁ = ਚਿੱਤ ਦਾ ਵਾਸ, ਚਿੱਤ ਦਾ ਟਿਕਾਣਾ।
SikhNet (Spanish)y viviendo desde el ego están entonados sólo con Maya,
ਗੁਰਮੁਖਿ ਗਿਆਨੁ; ਧੁਰਿ ਕਰਮਿ ਲਿਖਿਆਸੁ ॥੭॥
guramukh giaan; dhur karam likhiaas |7|
Sant Singh KhalsaThe Gurmukh obtains spiritual wisdom, according to pre-ordained destiny. ||7||
Manmohan SinghBy virtue of the pre-scribed destiny, man obtains Divine Knowledge from the Guru.
Manmohan Singh (Punjabi)ਪੂਰਬਲੀ-ਲਿਖੀ ਹੋਈ ਕਿਸਮਤ ਦੀ ਬਦੌਲਤ ਇਨਸਾਨ ਗੁਰਾਂ ਪਾਸੋਂ ਬ੍ਰਹਮ-ਵੀਚਾਰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਔਰ ਗੁਰਮੁਖੋਂ ਕੋ ਗ੍ਯਾਨ (ਧੁਰਿ) ਆਦੋਂ ਹੀ ਲਿਖਾ ਹੈ ਯਾਂ ਤੇ ਪ੍ਰਾਪਤਿ ਹੂਆ ਹੈ॥੭॥
Prof. Sahib Singhਧੁਰੋਂ ਪਰਮਾਤਮਾ ਦੀ ਮਿਹਰ ਨਾਲ (ਜਿਸ ਦੇ ਮੱਥੇ ਉਤੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ) ਲੇਖ ਉੱਘੜਦਾ ਹੈ, ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ॥੭॥ਪਦ ਅਰਥ ਕਰਮਿ = ਮਿਹਰ ਨਾਲ ॥੭॥
SikhNet (Spanish)pero aquéllos que tienen tal Destino otorgado por Dios Mismo, se vuelven sabios a través del Guru.(7)
ਮਨੁ ਚੰਚਲੁ; ਧਾਵਤੁ ਫੁਨਿ ਧਾਵੈ ॥
man chanchal; dhaavat fun dhaavai |
Sant Singh KhalsaThe fickle mind continuously runs after fleeting things.
Manmohan Singhthe restless mind repeatedly runs after unstable valuable.
Manmohan Singh (Punjabi)ਚੁਲਬੁਲ ਮਨੂਆਂ ਅਨਿਸਥਿਰ ਪਦਾਰਥਾਂ ਮਗਰ ਬਾਰੰਬਾਰ ਨੱਸਦਾ ਹੈ।
Fareedkot Teekaਹੇ ਭਾਈ! ਮਨ ਚੰਚਲ ਹੂਆ ਹੂਆ ਨਾਸ ਰੂਪ ਪਦਾਰਥੋਂ ਮੇਂ ਪੁਨਾ ਪੁਨਾ ਧਾਵਤਾ ਫਿਰਤਾ ਹੈ॥
Prof. Sahib Singh(ਆਤਮਕ ਗੁਣਾਂ ਤੋਂ ਸੱਖਣਾ) ਮਨ ਚੰਚਲ ਰਹਿੰਦਾ ਹੈ (ਮਾਇਆ ਦੇ ਪਿੱਛੇ) ਦੌੜਦਾ ਹੈ ਮੁੜ ਮੁੜ ਦੌੜਦਾ ਹੈ।ਪਦ ਅਰਥ ਫੁਨਿ = ਮੁੜ ਮੁੜ। ਧਾਵੈ = (ਮਾਇਆ ਦੇ ਪਿੱਛੇ) ਦੌੜਦਾ ਹੈ।
SikhNet (Spanish)La mente es inconstante como el mercurio; vacila todo el tiempo,
ਸਾਚੇ ਸੂਚੇ; ਮੈਲੁ ਨ ਭਾਵੈ ॥
saache sooche; mail na bhaavai |
Sant Singh KhalsaThe Pure True Lord is not pleased by filth.
Manmohan SinghThe True and Pure Lord likes not filth.
Manmohan Singh (Punjabi)ਸੱਚਾ ਤੇ ਪਵਿੱਤ੍ਰ ਪ੍ਰਭੂ ਮਲੀਣਤਾ ਨੂੰ ਪਸੰਦ ਨਹੀਂ ਕਰਦਾ।
Fareedkot Teekaਔਰ ਜੋ ਪੁਰਸ ਸਾਚੇ ਨਾਮ ਕਰ ਕੇ (ਸਾਚੇ) ਪਵਿਤ੍ਰ ਭਏ ਹੈਂ ਤਿਨ ਕੋ ਅਸੁਧ ਪਦਾਰਥ ਰੂਪੀ ਮੈਲ ਭਾਵਤੀ ਨਹੀਂ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਤੇ (ਵਿਕਾਰਾਂ ਦੀ ਭਿੱਟ ਤੋਂ) ਸੁੱਚੇ ਪਰਮਾਤਮਾ ਨੂੰ (ਮਨੁੱਖ ਦੇ ਮਨ ਦੀ ਇਹ) ਮੈਲ ਚੰਗੀ ਨਹੀਂ ਲੱਗਦੀ (ਇਸ ਵਾਸਤੇ ਇਹ ਪਰਮਾਤਮਾ ਤੋਂ ਵਿਛੁੜਿਆ ਰਹਿੰਦਾ ਹੈ)।
SikhNet (Spanish)pero el Alma pura no consiente que la mente titubee en sus andanzas.
ਨਾਨਕ; ਗੁਰਮੁਖਿ ਹਰਿ ਗੁਣ ਗਾਵੈ ॥੮॥੩॥
naanak; guramukh har gun gaavai |8|3|
Sant Singh KhalsaO Nanak, the Gurmukh sings the Glorious Praises of the Lord. ||8||3||
Manmohan SinghNanak, The pious person sing the praise of God.
Manmohan Singh (Punjabi)ਨਾਨਕ ਪਾਵਨ ਪੁਰਸ਼ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਜੋ ਪੁਰਸ਼ ਗੁਰਮੁਖਿ ਹੈਂ, ਸੋ ਹਰੀ ਕੇ ਗੁਣ ਗਾਇਨ ਕਰਤੇ ਹੈਂ॥੮॥੩॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਹੈ (ਤੇ ਉਸ ਦਾ ਜਨਮ-ਮਨੋਰਥ ਸਿਰੇ ਚੜ੍ਹ ਜਾਂਦਾ ਹੈ) ॥੮॥੩॥
SikhNet (Spanish)Oh, dice Nanak, a través del Guru, uno habita en la Alabanza del Señor.(8-3)