ੴ

ਸਿੱਖਬਾਣੀ · SikhBani

ਹਉਮੈ ਕਰਤਿਆ ਨਹ ਸੁਖੁ ਹੋਇ ॥

haumai karatiaa neh sukh hoe
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 222, 223 · 35 lines
Translations

ਗਉੜੀ ਗੁਆਰੇਰੀ ਮਹਲਾ ੧ ॥

gaurree guaareree mahalaa 1 | Ang 222

Sant Singh KhalsaGauree Gwaarayree, First Mehl:
Manmohan SinghGauri Guareri 1st Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪਹਿਲੀ।
SikhNet (Spanish)Gauri Guareri, Mejl Guru Nanak, Primer Canal Divino.

ਹਉਮੈ ਕਰਤਿਆ; ਨਹ ਸੁਖੁ ਹੋਇ ॥

haumai karatiaa; neh sukh hoe | Ang 222

Sant Singh KhalsaActing in egotism, peace is not obtained.
Manmohan SinghPeace is not obtained by taking pride.
Manmohan Singh (Punjabi)ਹੰਕਾਰ ਕਰਨ ਨਾਲ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।
Fareedkot Teeka(ਹਉਮੈ) ਹੰਤਾ ਮਮਤਾ ਕਾ ਜੋ ਕਰਮ ਕਰਤੇ ਹੈਂ ਤਿਨ ਕੋ ਕਬੀ ਸੁਖ ਪ੍ਰਾਪਤਿ ਨਹੀਂ ਹੋਤਾ ਹੈ॥
Prof. Sahib Singh(ਆਪਣੇ ਮਨ ਦੀ ਅਗਵਾਈ ਵਿਚ ਰਹਿ ਕੇ) ਹਰ ਵੇਲੇ ਆਪਣੇ ਹੀ ਵਡੱਪਣ ਤੇ ਸੁਖ ਦੀਆਂ ਗੱਲਾਂ ਕਰਦਿਆਂ ਸੁਖ ਨਹੀਂ ਮਿਲ ਸਕਦਾ।

ਪਦ ਅਰਥ ਹਉਮੈ = ਹਉ ਹਉ, ਮੈਂ ਮੈਂ। ਹਉਮੈ ਕਰਤਿਆ = ਹਰ ਵੇਲੇ ਆਪਣੇ ਹੀ ਵਡੱਪਣ ਤੇ ਸੁਖ ਦੀਆਂ ਗੱਲਾਂ ਕਰਦਿਆਂ।

SikhNet (Spanish)En el ego propio no hay paz. Falso es el camino del ego;

ਮਨਮਤਿ ਝੂਠੀ; ਸਚਾ ਸੋਇ ॥

manamat jhootthee; sachaa soe | Ang 222

Sant Singh KhalsaThe intellect of the mind is false; only the Lord is True.
Manmohan SinghFalse is mind's will. are all ruined.
Manmohan Singh (Punjabi)ਕੂੜੀ ਹੈ ਮਨੂਏ ਦੀ ਅਕਲ। ਸੱਚਾ ਹੈ ਉਹ ਸੁਆਮੀ।
Fareedkot Teekaਕਿਉਂਕਿ (ਮਨਮਤਿ) ਮਨ ਕੀ ਜੋ ਮਤਿ ਹੈ, ਸੋ ਝੂਠੀ ਹੈ, ਸੋ ਹਰੀ ਸਚਾ ਹੈ ਇਸ ਤੇ ਪ੍ਰਾਪਤਿ ਨਹੀਂ ਹੋਤਾ ਹੈ॥
Prof. Sahib Singhਮਨ ਦੀ ਸਿਆਣਪ ਨਾਸਵੰਤ ਪਦਾਰਥਾਂ ਵਿਚ (ਜੋੜਦੀ ਹੈ), ਉਹ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ (ਤੇ ਸੁਖ ਦਾ ਸੋਮਾ ਹੈ। 'ਮਨ ਮਤਿ' ਤੇ 'ਪਰਮਾਤਮਾ' ਦਾ ਸੁਭਾਉ ਵੱਖ-ਵੱਖ ਹੈ, ਦੋਹਾਂ ਦਾ ਮੇਲ ਨਹੀਂ।

ਪਦ ਅਰਥ ਮਨ ਮਤਿ = ਮਨ ਦੀ ਸਿਆਣਪ। ਝੂਠੀ = ਨਾਸਵੰਤ ਪਦਾਰਥਾਂ ਵਿਚ। ਸੋਇ = ਉਹ ਪ੍ਰਭੂ। ਸਚਾ = ਸਦਾ-ਥਿਰ ਰਹਿਣ ਵਾਲਾ।

SikhNet (Spanish)Verdadero solamente es Él, el Señor.

ਸਗਲ ਬਿਗੂਤੇ; ਭਾਵੈ ਦੋਇ ॥

sagal bigoote; bhaavai doe | Ang 222

Sant Singh KhalsaAll who love duality are ruined.
Manmohan SinghThey, who the duality, are all ruined.
Manmohan Singh (Punjabi)ਜੋ ਦਵੈਤ-ਭਾਵ ਨੂੰ ਪਿਆਰ ਕਰਦੇ ਹਨ, ਉਹ ਸਾਰੇ ਤਬਾਹ ਹੋ ਜਾਂਦੇ ਹਨ।
Fareedkot Teekaਤਾਂ ਤੇ ਜਿਨ ਕੋ (ਭਾਵੈ ਦੋਇ) ਦ੍ਵੈਤ ਭਾਵਨਾ ਭਾਵਤੀ ਹੈ, ਸੋ ਮਨਮੁਖ ਸਭ ਖਰਾਬ ਹੂਏ ਹੈਂ॥
Prof. Sahib Singhਸੁਖ ਕਿਥੋਂ ਆਵੇ?) ਜਿਨ੍ਹਾਂ ਨੂੰ (ਨਾਮ ਵਿਸਾਰ ਕੇ) ਮੇਰ-ਤੇਰ ਚੰਗੀ ਲੱਗਦੀ ਹੈ, ਉਹ ਸਾਰੇ ਖ਼ੁਆਰ ਹੀ ਹੁੰਦੇ ਹਨ।

ਪਦ ਅਰਥ ਬਿਗੂਤੇ = ਖ਼ੁਆਰ ਹੋਏ। ਦੋਇ = ਦ੍ਵੈਤ, ਮੇਰ-ਤੇਰ।

SikhNet (Spanish)Aquéllos que aman la dualidad malgastan sus vidas,

ਸੋ ਕਮਾਵੈ; ਧੁਰਿ ਲਿਖਿਆ ਹੋਇ ॥੧॥

so kamaavai; dhur likhiaa hoe |1| Ang 222

Sant Singh KhalsaPeople act as they are pre-ordained. ||1||
Manmohan SinghThe mortal does that what is pre-ordained.
Manmohan Singh (Punjabi)ਪ੍ਰਾਣੀ ਉਹ ਕੁਛ ਕਰਦਾ ਹੈ ਜੋ ਮੁੱਢ ਤੋਂ ਲਿਖਿਆ ਹੋਇਆ ਹੈ।
Fareedkot Teekaਪਰੰਤੂ ਪੁਰਸ਼ ਸੋਈ ਕਰਮ ਕਮਾਵਤਾ ਹੈ, ਜੋ (ਧੁਰਿ) ਆਦਿ ਸੇ ਲਿਖਾ ਹੋਤਾ ਹੈ॥੧॥☬ਪ੍ਰਸ਼ਨ: ਪਰਮੇਸ੍ਵਰ ਕੋ ਕਿਉਂ ਨਹੀਂ ਸਿਮਰਤਾ?☬ਉਤਰੁ:
Prof. Sahib Singh(ਪਰ ਜੀਵ ਦੇ ਕੀਹ ਵੱਸ?) (ਕੀਤੇ ਕਰਮਾਂ ਅਨੁਸਾਰ ਜੀਵ ਦੇ ਮੱਥੇ ਉਤੇ) ਜੋ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸੇ ਦੇ ਅਨੁਸਾਰ ਇਥੇ ਕਮਾਈ ਕਰਦਾ ਹੈ (ਨਾਮ-ਸਿਮਰਨ ਛੱਡ ਕੇ ਨਾਸਵੰਤ ਪਦਾਰਥਾਂ ਵਿਚੋਂ ਸੁਖ ਭਾਲਣ ਦੇ ਵਿਅਰਥ ਜਤਨ ਕਰਦਾ ਹੈ) ॥੧॥
SikhNet (Spanish)pero uno hace solamente lo que está inscrito en el Decreto de la Eternidad.(1)

ਐਸਾ; ਜਗੁ ਦੇਖਿਆ ਜੂਆਰੀ ॥

aisaa; jag dekhiaa jooaaree | Ang 222

Sant Singh KhalsaI have seen the world to be such a gambler;
Manmohan SinghI have seen the world to be such a gambler,
Manmohan Singh (Punjabi)ਮੈਂ ਦੁਨੀਆਂ ਨੂੰ ਐਹੋ ਜੇਹੀ ਜੂਏ ਬਾਜ ਵੇਖਿਆ ਹੈ,
Fareedkot Teekaਹੇ ਭਾਈ! ਐਸਾ (ਜੂਆਰੀ) ਮਸਖਰਾ ਵਾ ਛਲੀਆ ਜਗਤ ਦੇਖਾ ਹੈ॥
Prof. Sahib Singhਮੈਂ ਵੇਖਿਆ ਹੈ ਕਿ ਜਗਤ ਜੂਏ ਦੀ ਖੇਡ ਖੇਡਦਾ ਹੈ,
SikhNet (Spanish)Tal irracionalidad he encontrado en el mundo,

ਸਭਿ ਸੁਖ ਮਾਗੈ; ਨਾਮੁ ਬਿਸਾਰੀ ॥੧॥ ਰਹਾਉ ॥

sabh sukh maagai; naam bisaaree |1| rahaau | Ang 222

Sant Singh Khalsaall beg for peace, but they forget the Naam, the Name of the Lord. ||1||Pause||
Manmohan Singhthat forgetting God's Name, all ask for peace. Pause.
Manmohan Singh (Punjabi)ਕਿ ਰੱਬ ਦੇ ਨਾਮ ਨੂੰ ਭੁਲਾ ਕੇ ਸਾਰੇ ਹੀ ਆਰਾਮ ਦੀ ਯਾਚਨਾ ਕਰਦੇ ਹਨ। ਠਹਿਰਾਉ।
Fareedkot Teekaਨਾਮ ਕੋ ਬਿਸਾਰ ਕਰ ਸਭ ਸੁਖ ਮਾਂਗਤਾ ਹੈ॥੧॥ ਰਹਾਉ ॥
Prof. Sahib Singhਅਜੇਹੀ (ਖੇਡ ਖੇਡਦਾ ਹੈ ਕਿ) ਸੁਖ ਤਾਂ ਸਾਰੇ ਹੀ ਮੰਗਦਾ ਹੈ, ਪਰ (ਜਿਸ ਨਾਮ ਤੋਂ ਸੁਖ ਮਿਲਦੇ ਹਨ ਉਸ) ਨਾਮ ਨੂੰ ਵਿਸਾਰ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਸਭਿ = ਸਾਰੇ। ਬਿਸਾਰੀ = ਵਿਸਾਰ ਕੇ, ਬਿਸਾਰਿ ॥੧॥ ਰਹਾਉ ॥

SikhNet (Spanish)que los hombres piden tener placeres y se olvidan del Naam, el Nombre del Señor. (1-Pausa)

ਅਦਿਸਟੁ ਦਿਸੈ; ਤਾ ਕਹਿਆ ਜਾਇ ॥

adisatt disai; taa kahiaa jaae | Ang 222

Sant Singh KhalsaIf the Unseen Lord could be seen, then He could be described.
Manmohan SinghIf the unseen Lord be seen, then alone can He be described.
Manmohan Singh (Punjabi)ਜੇਕਰ ਅਡਿੱਠ ਪ੍ਰਭੂ ਵੇਖ ਲਿਆ ਜਾਵੇ, ਕੇਵਲ ਤਦ ਹੀ ਉਹ ਬਿਆਨ ਕੀਤਾ ਜਾ ਸਕਦਾ ਹੈ।
Fareedkot Teekaਜਬ ਅਦ੍ਰਿਸ੍ਟ ਪਰਮੇਸ੍ਵਰ ਮੇਂ ਆਸਤਕ ਭਾਵਨਾ ਹੋਵੇ, ਭਾਵ ਪ੍ਰੋਖੁ ਗ੍ਯਾਨੁ ਹੋਵੈ ਤਬ ਉਸ ਕਾ ਜਸੁ ਉਚਾਰਨ ਕੀਆ ਜਾਤਾ ਹੈ॥
Prof. Sahib Singhਪਰਮਾਤਮਾ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ; ਜੇ ਅੱਖੀਂ ਦਿੱਸੇ, ਤਾਂ ਹੀ (ਉਸ ਨੂੰ ਮਿਲਣ ਦੀ ਖਿੱਚ ਪੈਦਾ ਹੋਵੇ, ਤੇ) ਉਸ ਦਾ ਨਾਮ ਲੈਣ ਨੂੰ ਚਿੱਤ ਕਰੇ।

ਪਦ ਅਰਥ ਅਦਿਸਟੁ = ਇਹਨਾਂ ਅੱਖਾਂ ਨਾਲ ਨਾਹ ਦਿੱਸਣ ਵਾਲਾ। ਤਾ = ਤਦੋਂ। ਕਹਿਆ ਜਾਇ = ਸਿਮਰਿਆ ਜਾ ਸਕਦਾ ਹੈ, ਉਸ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜ਼ਿਕਰ ਕਰਨ ਨੂੰ ਜੀ ਕਰਦਾ ਹੈ।

SikhNet (Spanish)Si uno percibe al Señor Invisible, entonces uno Lo puede describir,

ਬਿਨੁ ਦੇਖੇ; ਕਹਣਾ ਬਿਰਥਾ ਜਾਇ ॥

bin dekhe; kahanaa birathaa jaae | Ang 222

Sant Singh KhalsaWithout seeing Him, all descriptions are useless.
Manmohan SinghWithout seeing vain is His description.
Manmohan Singh (Punjabi)ਬਗੈਰ ਵੇਖਣ ਦੇ, ਬੇਫਾਇਦਾ ਹੈ ਉਸ ਦਾ ਵਰਨਣ।
Fareedkot Teekaਔਰ ਆਸਤਕ ਭਾਵਨਾ ਹੋਇ ਸੇ ਬਿਨਾ ਕਥਨ ਬ੍ਯਰਥ ਜਾਤਾ ਹੈ॥
Prof. Sahib Singhਅੱਖੀਂ ਦਿੱਸਣ ਤੋਂ ਬਿਨਾ (ਉਸ ਦੇ ਦੀਦਾਰ ਦੀ ਖਿੱਚ ਨਹੀਂ ਬਣਦੀ ਤੇ ਤਾਂਘ ਨਾਲ) ਉਸ ਦਾ ਨਾਮ ਲਿਆ ਨਹੀਂ ਜਾ ਸਕਦਾ (ਖਿੱਚ ਬਣੀ ਰਹਿੰਦੀ ਹੈ ਦਿੱਸਦੇ ਪਦਾਰਥਾਂ ਨਾਲ)।

ਪਦ ਅਰਥ ਬਿਰਥਾ = ਵਿਅਰਥ।

SikhNet (Spanish)pero sin Concebirlo, todo hablar es puro parloteo.

ਗੁਰਮੁਖਿ ਦੀਸੈ; ਸਹਜਿ ਸੁਭਾਇ ॥

guramukh deesai; sehaj subhaae | Ang 222

Sant Singh KhalsaThe Gurmukh sees Him with intuitive ease.
Manmohan SinghThrough the Guru, the Lord is, easily, discerned.
Manmohan Singh (Punjabi)ਗੁਰਾਂ ਦੇ ਰਾਹੀਂ ਸਾਹਿਬ ਸੁਖੈਨ ਹੀ ਦਿਸ ਪੈਂਦਾ ਹੈ।
Fareedkot Teekaਗੁਰਮੁਖੋਂ ਕੋ ਨਿਰਯਤਨ ਹੀ ਅਪ੍ਰੋਖ ਰੂਪਤਾ ਕਰ ਦ੍ਰਿਸਟ ਆਉਤਾ ਹੈ॥
Prof. Sahib Singhਗੁਰੂ ਦੇ ਸਨਮੁਖ ਰਿਹਾਂ ਮਨੁੱਖ ਦਾ ਮਨ (ਦਿੱਸਦੇ ਪਦਾਰਥਾਂ ਵਲੋਂ ਹਟ ਕੇ) ਅਡੋਲਤਾ ਵਿਚ ਟਿਕਦਾ ਹੈ, ਪ੍ਰਭੂ-ਪ੍ਰੇਮ ਵਿਚ ਲੀਨ ਹੁੰਦਾ ਹੈ ਤੇ ਇਸ ਤਰ੍ਹਾਂ ਅੰਤਰ-ਆਤਮੇ ਉਹ ਪ੍ਰਭੂ ਦਿੱਸ ਪੈਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਦੀਸੈ = ਦਿੱਸ ਪੈਂਦਾ ਹੈ। ਸਹਜਿ = ਸਹਜ ਅਵਸਥਾ ਵਿਚ, ਅਡੋਲ ਆਤਮਕ ਅਵਸਥਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)A través del Guru uno Lo ve de manera natural,

ਸੇਵਾ ਸੁਰਤਿ; ਏਕ ਲਿਵ ਲਾਇ ॥੨॥

sevaa surat; ek liv laae |2| Ang 222

Sant Singh KhalsaSo serve the One Lord, with loving awareness. ||2||
Manmohan SinghFix thy attention on one Lord's service and affection.
Manmohan Singh (Punjabi)ਆਪਣੀ ਬਿਰਤੀ ਇਕ ਸਾਈਂ ਦੀ ਟਹਿਲ ਅਤੇ ਪ੍ਰੀਤ ਨਾਲ ਜੋੜ।
Fareedkot Teekaਤਾਂ ਤੇ ਏਕ ਪਰਮੇਸ੍ਵਰ ਕੀ ਸੇਵਾ ਮੇਂ ਤਿਨ ਕੀ ਪ੍ਰੀਤੀ ਹੈ ਔਰ ਏਕ ਮੇਂ ਹੀ ਬ੍ਰਿਤੀ ਲਗਾਵਤੇ ਹੈਂ॥੨॥
Prof. Sahib Singhਗੁਰੂ ਦੇ ਸਨਮੁਖ ਮਨੁੱਖ ਦੀ ਸੁਰਤ ਗੁਰੂ ਦੀ ਦੱਸੀ ਸੇਵਾ ਵਿਚ ਜੁੜਦੀ ਹੈ, ਉਸ ਦੀ ਲਿਵ ਇਕ ਪਰਮਾਤਮਾ ਵਿਚ ਲੱਗਦੀ ਹੈ ॥੨॥
SikhNet (Spanish)y entona su mente en Su Servicio, excluyendo todo lo demás. (2)

ਸੁਖੁ ਮਾਂਗਤ; ਦੁਖੁ ਆਗਲ ਹੋਇ ॥

sukh maangat; dukh aagal hoe | Ang 222

Sant Singh KhalsaPeople beg for peace, but they receive severe pain.
Manmohan SinghBy asking for comfort, one receives immense discomfort.
Manmohan Singh (Punjabi)ਆਰਾਮ ਮੰਗਣ ਦੁਆਰਾ ਮਨੁੱਖ ਨੂੰ ਬੜੀ ਬੇਆਰਾਮੀ ਮਿਲਦੀ ਹੈ।
Fareedkot Teekaਜੋ ਮਨਮੁਖ ਪੁਰਸ਼ ਪਰਮੇਸ੍ਵਰ ਸੇ ਬੇਮੁਖ ਹੂਏ ਸੁਖ ਮਾਂਗਤੇ ਹੈਂ ਤਿਨ ਕੋ (ਆਗਲ) ਅਧਿਕ ਦੁਖ ਪ੍ਰਾਪਤਿ ਹੋਤਾ ਹੈ॥
Prof. Sahib Singh(ਪ੍ਰਭੂ ਦਾ ਨਾਮ ਵਿਸਾਰ ਕੇ) ਸੁਖ ਮੰਗਿਆਂ (ਸਗੋਂ) ਬਹੁਤਾ ਦੁੱਖ ਵਧਦਾ ਹੈ,

ਪਦ ਅਰਥ ਆਗਲ = ਬਹੁਤਾ।

SikhNet (Spanish)Cuando uno pide placer, también gana inmenso dolor,

ਸਗਲ ਵਿਕਾਰੀ; ਹਾਰੁ ਪਰੋਇ ॥

sagal vikaaree; haar paroe | Ang 222

Sant Singh KhalsaThey are all weaving a wreath of corruption.
Manmohan SinghAll the mortals weave a wreath of sins.
Manmohan Singh (Punjabi)ਸਾਰੇ ਪ੍ਰਾਣੀ ਪਾਪਾਂ ਦੀ ਫੂਲਮਾਲਾ ਗੁੰਥਨ ਕਰਦੇ ਹਨ।
Fareedkot Teekaਮਨਮੁਖੋਂ ਨੈ ਸਰਬ ਬਿਕਾਰੋਂ ਕੀ ਪੰਕਤੀ ਪਰੋਇ ਕਰ ਕੰਠ ਮੇਂ ਧਾਰਨ ਕਰ ਲਈ ਹੈ, ਕਿਉਂਕਿ ਕਬੀ ਬਿਕਾਰੋਂ ਸੇ ਰਹਤ ਨਹੀਂ ਹੋਤੇ॥
Prof. Sahib Singh(ਕਿਉਂਕਿ) ਮਨੁੱਖ ਸਾਰੇ ਵਿਕਾਰਾਂ ਦਾ ਹਾਰ ਪ੍ਰੋ ਕੇ (ਆਪਣੇ ਗਲ ਵਿਚ ਪਾ ਲੈਂਦਾ ਹੈ)।

ਪਦ ਅਰਥ ਵਿਕਾਰੀ ਹਾਰੁ = ਵਿਕਾਰਾਂ ਦਾ ਹਾਰ।

SikhNet (Spanish)y teje así una guirnalda de errores.

ਏਕ ਬਿਨਾ. ਝੂਠੇ; ਮੁਕਤਿ ਨ ਹੋਇ ॥

ek binaa. jhootthe; mukat na hoe | Ang 222

Sant Singh KhalsaYou are false - without the One, there is no liberation.
Manmohan SinghO false man, without one Lord, there is no deliverance.
Manmohan Singh (Punjabi)ਹੇ ਕੂੜੇ ਬੰਦੇ! ਇਕ ਸਾਈਂ ਦੇ ਬਗੈਰ ਛੁਟਕਾਰਾ ਨਹੀਂ।
Fareedkot Teekaਤਾਂ ਤੇ ਏਕ ਅਦੁਤੀਯ ਪਰਮੇਸ੍ਵਰ ਕੀ ਪ੍ਰਾਪਤਿ ਸੇ ਬਿਨਾ ਝੂਠੇ ਪੁਰਸੋਂ ਕੀ ਮੁਕਤੀ ਨਹੀਂ ਹੋਤੀ ਹੈ॥
Prof. Sahib Singhਨਾਸਵੰਤ ਪਦਾਰਥਾਂ ਦੇ ਮੋਹ ਵਿਚ ਫਸੇ ਹੋਏ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ (ਦੁੱਖਾਂ ਤੇ ਵਿਕਾਰਾਂ ਤੋਂ) ਖ਼ਲਾਸੀ ਹਾਸਲ ਨਹੀਂ ਹੁੰਦੀ।

ਪਦ ਅਰਥ ਝੂਠੇ = ਨਾਸਵੰਤ ਪਦਾਰਥਾਂ ਦੇ ਮੋਹ ਵਿਚ ਫਸੇ ਹੋਏ ਨੂੰ। ਮੁਕਤਿ = ਦੁੱਖਾਂ ਤੇ ਵਿਕਾਰਾਂ ਤੋਂ ਖ਼ਲਾਸੀ।

SikhNet (Spanish)Sin el Uno, todo lo demás es falso;

ਕਰਿ ਕਰਿ ਕਰਤਾ; ਦੇਖੈ ਸੋਇ ॥੩॥

kar kar karataa; dekhai soe |3| Ang 222

Sant Singh KhalsaThe Creator created the creation, and He watches over it. ||3||
Manmohan SinghThat Creator beholds the creation, created by Him.
Manmohan Singh (Punjabi)ਉਹ ਰਚਣਹਾਰ ਆਪਣੀ ਰਚੀ ਹੋਈ ਰਚਨਾ ਨੂੰ ਵੇਖਦਾ ਹੈ।
Fareedkot Teekaਹੇ ਭਾਈ! (ਕਰਿ ਕਰਿ) ਰਚ ਰਚ ਕੇ ਸੰਪੂਰਨ ਪ੍ਰਪੰਚ ਕੋ ਸੋ ਕਰਤਾ ਪੁਰਖ ਸਰਬ ਕੇ ਸੁਭਾਸੁਭ ਕੋ ਦੇਖ ਰਹਾ ਹੈ॥੩॥
Prof. Sahib Singh(ਪ੍ਰਭੂ ਦੀ ਇਉਂ ਹੀ ਰਜ਼ਾ ਹੈ) ਉਹ ਕਰਤਾਰ ਆਪ ਹੀ ਸਭ ਕੁਝ ਕਰ ਕੇ ਆਪ ਹੀ ਇਸ ਖੇਡ ਨੂੰ ਵੇਖ ਰਿਹਾ ਹੈ ॥੩॥
SikhNet (Spanish)sin Él, no hay Liberación. Él es el Uno, el Creador y El que cuida todo.(3)

ਤ੍ਰਿਸਨਾ ਅਗਨਿ; ਸਬਦਿ ਬੁਝਾਏ ॥

trisanaa agan; sabad bujhaae | Ang 222

Sant Singh KhalsaThe fire of desire is quenched by the Word of the Shabad.
Manmohan SinghGod's Name quenches the fire of desire.
Manmohan Singh (Punjabi)ਰੱਬ ਦਾ ਨਾਮ ਖ਼ਾਹਿਸ਼ ਦੀ ਅੱਗ ਨੂੰ ਬੁਝਾ ਦਿੰਦਾ ਹੈ।
Fareedkot Teekaਗੁਰਮੁਖਿ ਤ੍ਰਿਸਨਾ ਰੂਪੀ ਅਗਨੀ ਗੁਰੋਂ ਕੇ ਸਬਦ ਕਰ ਬੁਝਾਵਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾਂਦਾ ਹੈ;

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)El fuego del deseo es extinguido con el Bani de la Palabra del Shabd.

ਦੂਜਾ ਭਰਮੁ; ਸਹਜਿ ਸੁਭਾਏ ॥

doojaa bharam; sehaj subhaae | Ang 222

Sant Singh KhalsaDuality and doubt are automatically eliminated.
Manmohan SinghThen duality, and doubt, automatically, cease.
Manmohan Singh (Punjabi)ਤਦ ਦਵੈਤ-ਭਾਵ ਤੇ ਸੰਦੇਹ, ਸੁਭਾਵਕ ਹੀ ਮੁੱਕ ਜਾਂਦੇ ਹਨ।
Fareedkot Teekaਔਰ ਦ੍ਵੈਤ ਭਾਉ ਕੋ ਨਿਬ੍ਰਿਤ ਕਰ ਕੇ ਸ੍ਵਭਾਵਕ ਹੀ ਸੋਭਾਵਾਨ ਹੋ ਰਹੇ ਹੈਂ॥
Prof. Sahib Singhਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ਉਸ ਦੀ ਮਾਇਕ ਪਦਾਰਥਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ।

ਪਦ ਅਰਥ ਦੂਜਾ ਭਰਮੁ = ਪ੍ਰਭੂ ਤੋਂ ਬਿਨਾ ਹੋਰ ਹੋਰ ਪਾਸੇ ਦੀ ਭਟਕਣਾ।

SikhNet (Spanish)La Palabra del Shabd quita el sentido de la dualidad de modo imperceptible y natural.

ਗੁਰਮਤੀ; ਨਾਮੁ ਰਿਦੈ ਵਸਾਏ ॥

guramatee; naam ridai vasaae | Ang 222

Sant Singh KhalsaFollowing the Guru's Teachings, the Naam abides in the heart.
Manmohan SinghBy Guru's instruction the Name abides in the mind.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਤਾਂ ਤੇ ਗੁਰੋਂ ਕੀ ਸਿਖ੍ਯਾ ਧਾਰਨ ਕਰਨੇ ਵਾਲੇ ਹੀ ਨਾਮ ਕੋ ਰਿਦੇ ਮੇਂ ਬਸਾਵਤੇ ਹੈਂ॥
Prof. Sahib Singhਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਹ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ।

ਪਦ ਅਰਥ ਰਿਦੈ = ਹਿਰਦੇ ਵਿਚ।

SikhNet (Spanish)Por la Instrucción del Guru, uno enaltece el Nombre del Señor en el corazón,

ਸਾਚੀ ਬਾਣੀ; ਹਰਿ ਗੁਣ ਗਾਏ ॥੪॥

saachee baanee; har gun gaae |4| Ang 222

Sant Singh KhalsaThrough the True Word of His Bani, sing the Glorious Praises of the Lord. ||4||
Manmohan SinghThrough True Word, man sings God's praise.
Manmohan Singh (Punjabi)ਸੱਚੀ ਗੁਰਬਾਣੀ ਰਾਹੀਂ ਜੀਵ ਹਰੀ ਦਾ ਜੱਸ ਗਾਇਨ ਕਰਦਾ ਹੈ।
Fareedkot Teekaਤਿਨ ਪੁਰਸ਼ੋਂ ਕੀ ਬਾਣੀ (ਸਾਚੀ) ਸਫਲੀ ਹੈ, ਜੋ ਹਰੀ ਕੇ ਗੁਣ ਗਾਇਨ ਕਰਤੇ ਹੈਂ॥੪॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ (ਤੇ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ) ॥੪॥

ਪਦ ਅਰਥ ਸਾਚੀ ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ॥੪॥

SikhNet (Spanish)y a través de la Palabra del Shabd, canta Su Alabanza.(4)

ਤਨ ਮਹਿ. ਸਾਚੋ; ਗੁਰਮੁਖਿ ਭਾਉ ॥

tan meh. saacho; guramukh bhaau | Ang 222

Sant Singh KhalsaThe True Lord abides within the body of that Gurmukh who enshrines love for Him.
Manmohan SinghThe True Lord abides within the body of him, who, through the Guru, enshrines Love for Him.
Manmohan Singh (Punjabi)ਸੱਚਾ ਸੁਆਮੀ ਉਸ ਦੀ ਦੇਹਿ ਅੰਦਰ ਵਸਦਾ ਹੈ, ਜੋ ਗੁਰਾਂ ਦੇ ਰਾਹੀਂ, ਉਸ ਲਈ ਪ੍ਰੀਤ ਧਾਰਨ ਕਰਦਾ ਹੈ।
Fareedkot Teekaਸੋ ਸਚਾ ਪਰਮੇਸ੍ਵਰ ਸਰੀਰ ਕੇ ਅੰਤਰ ਹੀ ਹੈ, ਪਰੰਤੂ ਐਸਾ (ਭਾਉ) ਗ੍ਯਾਨ ਜੋ ਹੋਤਾ ਹੈ, ਸੋ ਗੁਰੋਂ ਕੇ ਉਪਦੇਸ਼ ਦ੍ਵਾਰਾ ਹੋਤਾ ਹੈ॥
Prof. Sahib Singh(ਉਂਞ ਤਾਂ) ਹਰੇਕ ਸਰੀਰ ਵਿਚ ਸਦਾ-ਥਿਰ ਪ੍ਰਭੂ ਵੱਸਦਾ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਉਸ ਦੇ ਨਾਲ ਪ੍ਰੇਮ ਜਾਗਦਾ ਹੈ (ਤੇ ਮਨੁੱਖ ਨਾਮ ਸਿਮਰਦਾ ਹੈ।)

ਪਦ ਅਰਥ ਸਾਚੋ = ਸਦਾ-ਥਿਰ ਪ੍ਰਭੂ। ਭਾਉ = ਪ੍ਰੇਮ।

SikhNet (Spanish)Aquél que, por la Gracia del Guru, está enamorado del Señor, en él habita Dios, el Uno Verdadero.

ਨਾਮ ਬਿਨਾ; ਨਾਹੀ ਨਿਜ ਠਾਉ ॥

naam binaa; naahee nij tthaau | Ang 222

Sant Singh KhalsaWithout the Naam, none obtain their own place.
Manmohan SinghWithout the Name one attains not one's own place.
Manmohan Singh (Punjabi)ਨਾਮ ਦੇ ਬਗੈਰ, ਆਦਮੀ ਆਪਣੇ ਨਿੱਜ ਦੇ ਅਸਥਾਨ ਨੂੰ ਪ੍ਰਾਪਤ ਨਹੀਂ ਹੁੰਦਾ।
Fareedkot Teekaਤਾਂ ਤੇ ਹੇ ਭਾਈ! ਗੁਰੋਂ ਦ੍ਵਾਰੇ ਜਾਪ ਜਪਨੇ ਸੇ ਬਿਨਾਂ ਨਿਜ (ਠਾਉ) ਸ੍ਵਰੂਪ ਅਸਥਾਨ ਕਬੀ ਪ੍ਰਾਪਤ ਨਹੀਂ ਹੋਤਾ ਹੈ॥
Prof. Sahib Singhਨਾਮ ਤੋਂ ਬਿਨਾ ਮਨ ਇੱਕ ਟਿਕਾਣੇ ਉਤੇ ਆ ਹੀ ਨਹੀਂ ਸਕਦਾ।

ਪਦ ਅਰਥ ਨਿਜ ਠਾਉ = ਆਪਣਾ ਅਸਲ ਟਿਕਾਣਾ, ਸ਼ਾਂਤੀ, ਅਡੋਲਤਾ।

SikhNet (Spanish)Sin el Nombre del Señor, uno no toma Conciencia de su Ser.

ਪ੍ਰੇਮ ਪਰਾਇਣ; ਪ੍ਰੀਤਮ ਰਾਉ ॥

prem paraaein; preetam raau | Ang 222

Sant Singh KhalsaThe Beloved Lord King is dedicated to love.
Manmohan SinghThe Beloved Monarch is dedicated to love.
Manmohan Singh (Punjabi)ਪਿਆਰਾ ਪਾਤਸ਼ਾਹ ਪਿਆਰ ਦੇ ਸਮਰਪਣ ਹੋਇਆ ਹੋਇਆ ਹੈ।
Fareedkot Teekaਸੋ (ਪ੍ਰੀਤਮ) ਪਿਆਰਾ (ਰਾਉ) ਪਰਮੇਸ੍ਵਰ ਪ੍ਰੇਮ ਕੇ (ਪਰਾਇਣ) ਤਤਪਰ ਅਰਥਾਤ ਅਧੀਨ ਹੈ॥
Prof. Sahib Singhਪ੍ਰੀਤਮ ਪ੍ਰਭੂ ਭੀ ਪ੍ਰੇਮ ਦੇ ਅਧੀਨ ਹੈ (ਜੇਹੜਾ ਉਸ ਨਾਲ ਪ੍ਰੇਮ ਕਰਦਾ ਹੈ),

ਪਦ ਅਰਥ ਪਰਾਇਣ = ਆਸਰੇ। ਪ੍ਰੇਮ ਪਰਾਇਣ = ਪ੍ਰੇਮ ਦੇ ਵੱਸ। ਪ੍ਰੀਤਮ ਰਾਉ = ਪਰਮਾਤਮਾ।

SikhNet (Spanish)Él, el Señor del Amor, se basa en el Amor de Sus Devotos;

ਨਦਰਿ ਕਰੇ; ਤਾ ਬੂਝੈ ਨਾਉ ॥੫॥

nadar kare; taa boojhai naau |5| Ang 222

Sant Singh KhalsaIf He bestows His Glance of Grace, then we realize His Name. ||5||
Manmohan SinghIf the Lord shows mercy, then does the man understand His Name.
Manmohan Singh (Punjabi)ਜੇਕਰ ਸੁਆਮੀ ਮਿਹਰ ਧਾਰੇ ਤਦ ਆਦਮੀ ਉਸ ਦੇ ਨਾਮ ਨੂੰ ਸਮਝਦਾ ਹੈ।
Fareedkot Teekaਪਰੰਤੂ ਵੁਹ ਪਰਮੇਸ੍ਵਰ ਅਪਨੀ ਕਿਰਪਾ ਕਰੇ ਤੌ ਪੁਰਸ਼ ਨਾਮ ਕੋ ਜਾਨਤਾ ਹੈ॥੫॥
Prof. Sahib Singhਪ੍ਰਭੂ ਉਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ ਤੇ ਉਹ ਉਸ ਦੇ ਨਾਮ ਦੀ ਕਦਰ ਸਮਝਦਾ ਹੈ ॥੫॥
SikhNet (Spanish)y cuando Él, el Señor, otorga su Gracia, uno conoce la Esencia del Naam.(5)

ਮਾਇਆ ਮੋਹੁ; ਸਰਬ ਜੰਜਾਲਾ ॥

maaeaa mohu; sarab janjaalaa | Ang 222

Sant Singh KhalsaEmotional attachment to Maya is total entanglement.
Manmohan SinghThe love of worldly valuables is all entanglement.
Manmohan Singh (Punjabi)ਸੰਸਾਰੀ ਪਦਾਰਥਾਂ ਦੀ ਪ੍ਰੀਤ ਸਮੂਹ ਬੰਧਨ ਹੀ ਹੈ।
Fareedkot Teekaਹੇ ਭਾਈ! ਮਾਇਆ ਕਾ ਜੋ ਮੋਹ ਹੈ, ਸੋ ਸਰਬ (ਜੰਜਾਲਾ) ਬੰਧਨ ਰੂਪ ਹੈ॥
Prof. Sahib Singhਮਾਇਆ ਦਾ ਮੋਹ ਸਾਰੇ (ਮਾਇਕ) ਬੰਧਨ ਪੈਦਾ ਕਰਦਾ ਹੈ।
SikhNet (Spanish)El amor a Maya lo conduce a uno a involucrarse en ella más y más,

ਮਨਮੁਖ ਕੁਚੀਲ; ਕੁਛਿਤ ਬਿਕਰਾਲਾ ॥

manamukh kucheel; kuchhit bikaraalaa | Ang 222

Sant Singh KhalsaThe self-willed manmukh is filthy, cursed and dreadful.
Manmohan SinghAn apostate is filthy, condemned and dreadful.
Manmohan Singh (Punjabi)ਅਧਰਮੀ ਮਲੀਨ ਨਿੰਦਤ ਅਤੇ ਭਿਆਨਕ ਹੈ।
Fareedkot Teekaਇਸ ਕਰ ਕੇ ਮਨਮੁਖ ਬਾਣੀ ਕਰ ਕੇ (ਕੁਚੀਲ) ਮਲੀਨ ਔਰ ਮਨ (ਕੁਛਿਤ) ਰਿਦੇ ਰੂਪ ਭੂਮਕਾ ਤਿਨ ਕੀ ਖੋਟੀ ਹੋ ਰਹੀ ਹੈ ਔਰ ਤਨ ਕਰ ਕੇ (ਬਿਕਰਾਲਾ) ਭ੍ਯਾਨਕ ਹੋ ਰਹੇ ਹੈਂ, ਭਾਵ ਯਹਿ ਕਿ ਖੋਟੇ ਹੀ ਕਰਮ ਕਰਤੇ ਹੈਂ॥☬ਕਦਾਚਿਤ ਐਸੀ ਅਸੰਕਾ ਹੋ ਕਿ ਤਿਨ ਕੇ ਬੰਧਨ ਕੈਸੇ ਛੂਟੇਂ? ਤਿਸ ਪੈ ਕਹਤੇ ਹੈਂ:
Prof. Sahib Singh(ਇਸੇ ਕਰਕੇ) ਮਨ ਦੇ ਮੁਰੀਦ ਮਨੁੱਖ ਦਾ ਜੀਵਨ ਗੰਦਾ ਭੈੜਾ ਤੇ ਡਰਾਉਣਾ ਬਣ ਜਾਂਦਾ ਹੈ।

ਪਦ ਅਰਥ ਕੁਚੀਲ = ਗੰਦਾ। ਕੁਛਿਤ = {कुत्सित} ਬਦਨਾਮ, ਨਿੰਦਿਤ। ਬਿਕਰਾਲਾ = ਡਰਾਉਣਾ।

SikhNet (Spanish)y viviendo así, el ego se vuelve impuro y espantoso.

ਸਤਿਗੁਰੁ ਸੇਵੇ; ਚੂਕੈ ਜੰਜਾਲਾ ॥

satigur seve; chookai janjaalaa | Ang 222

Sant Singh KhalsaServing the True Guru, these entanglements are ended.
Manmohan SinghBy the service of the True Guru, the involvement is ended.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਦੁਆਰਾ ਪੁਆੜਾ ਮੁਕ ਜਾਂਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੀ ਭਗਤੀ ਕਰਨੇ ਸੇ (ਜੰਜਾਲਾ) ਬੰਧਨ (ਚੂਕੈ) ਨਿਬ੍ਰਿਤ ਹੋਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦਾ ਦੱਸਿਆ ਰਸਤਾ ਫੜਦਾ ਹੈ, ਉਸ ਦੇ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਹਨ।
SikhNet (Spanish)Si uno sirve al Verdadero Guru, su idilio con Maya termina,

ਅੰਮ੍ਰਿਤ ਨਾਮੁ; ਸਦਾ ਸੁਖੁ ਨਾਲਾ ॥੬॥

amrit naam; sadaa sukh naalaa |6| Ang 222

Sant Singh KhalsaIn the Ambrosial Nectar of the Naam, you shall abide in lasting peace. ||6||
Manmohan SinghBy the Name-nectar, man, ever abide with (in) peace.
Manmohan Singh (Punjabi)ਨਾਮ ਅਬਿ-ਹਿਯਾਤ ਦੁਆਰਾ, ਇਨਸਾਨ ਸਦੀਵ ਹੀ ਆਰਾਮ ਨਾਲ (ਅੰਦਰ) ਰਹਿੰਦਾ ਹੈ।
Fareedkot Teekaਕਿਉਂਕਿ ਨਾਮ ਰੂਪ ਅੰਮ੍ਰਿਤ ਜੋ ਸਤਿਗੁਰੂ ਦੇਤੇ ਹੈਂ, ਸੋ ਨਾਮ ਸਦਾ ਸੁਖੋਂ ਕਾ (ਨਾਲਾ) ਪ੍ਰਵਾਹ ਰੂਪੁ ਹੈ, ਵਾ ਸੁਖ ਰੂਪ ਸਦਾ ਸਾਥ ਹੈ॥੬॥
Prof. Sahib Singhਉਹ ਆਤਮਕ ਜੀਵਨ ਦੇਣ ਵਾਲਾ ਨਾਮ ਜਪਦਾ ਹੈ, ਤੇ ਸਦਾ ਹੀ ਆਤਮਕ ਆਨੰਦ ਆਪਣੇ ਅੰਦਰ ਮਾਣਦਾ ਹੈ ॥੬॥

ਪਦ ਅਰਥ ਨਾਲਾ = ਆਪਣੇ ਨਾਲ (ਲੈ ਜਾਂਦਾ ਹੈ) ॥੬॥

SikhNet (Spanish)y a través del Naam, el Nombre Ambrosial, vive en compañía de la Felicidad.(6)

ਗੁਰਮੁਖਿ ਬੂਝੈ; ਏਕ ਲਿਵ ਲਾਏ ॥

guramukh boojhai; ek liv laae | Ang 222

Sant Singh KhalsaThe Gurmukhs understand the One Lord, and enshrine love for Him.
Manmohan SinghThrough the Guru, the mortal understands the One Lord, and enshrines love for Him.
Manmohan Singh (Punjabi)ਗੁਰਾਂ ਦੇ ਰਾਹੀਂ ਪ੍ਰਾਣੀ ਇਕ ਸਾਹਿਬ ਨੂੰ ਸਮਝਦਾ ਅਤੇ ਉਸ ਨਾਲ ਪ੍ਰੀਤ ਪਾਉਂਦਾ ਹੈ।
Fareedkot Teekaਤਿਸ ਨਾਮ ਕੋ ਗੁਰਮੁਖਿ ਬੂਝਤਾ ਹੈ, ਯਾਂ ਤੇ ਏਕ ਨਾਮੀ ਮੇਂ (ਲਿਵ) ਬ੍ਰਿਤੀ ਲਗਾਵਤਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਨਾਮ ਦੀ ਕਦਰ) ਸਮਝਦਾ ਹੈ, ਇਕ ਪਰਮਾਤਮਾ ਵਿਚ ਸੁਰਤ ਜੋੜਦਾ ਹੈ,
SikhNet (Spanish)Si uno conoce la Verdad y está entonado con el Uno solamente,

ਨਿਜ ਘਰਿ ਵਾਸੈ; ਸਾਚਿ ਸਮਾਏ ॥

nij ghar vaasai; saach samaae | Ang 222

Sant Singh KhalsaThey dwell in the home of their own inner beings, and merge in the True Lord.
Manmohan SinghHe dwells in his own home and merge in the True Lord.
Manmohan Singh (Punjabi)ਉਹ ਆਪਣੇ ਨਿੱਜ ਦੇ ਗ੍ਰਹਿ ਵਿੱਚ ਰਹਿੰਦਾ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੋ ਸਚ ਨਾਮ ਮੇਂ ਸਮਾਏ ਹੈਂ ਤਿਨ ਪੁਰਸੋਂ ਕਾ ਹੀ ਸ੍ਵੈ ਸ੍ਵਰੂਪ ਮੇਂ ਵਸਨਾ ਹੂਆ ਹੈ॥
Prof. Sahib Singhਆਪਣੇ ਸ੍ਵੈ ਸਰੂਪ ਵਿਚ ਟਿਕਿਆ ਰਹਿੰਦਾ ਹੈ, ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਲੀਨ ਰਹਿੰਦਾ ਹੈ।

ਪਦ ਅਰਥ ਨਿਜ ਘਰਿ = ਆਪਣੇ ਅਸਲ ਘਰ ਵਿਚ, ਅਡੋਲਤਾ ਵਿਚ।

SikhNet (Spanish)habita en su propio ser, e inmerso en la Verdad,

ਜੰਮਣੁ ਮਰਣਾ; ਠਾਕਿ ਰਹਾਏ ॥

jaman maranaa; tthaak rahaae | Ang 222

Sant Singh KhalsaThe cycle of birth and death is ended.
Manmohan SinghHis coming and going come to an end.
Manmohan Singh (Punjabi)ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦੇ ਹਨ।
Fareedkot Teekaਸੋ ਪੁਰਸ ਵਾਹਿਗੁਰੂ ਨੈ ਜਨਮ ਮਰਨ ਸੇ (ਠਾਕਿ ਰਹਾਏ) ਹਟਾਇ ਰਾਖੇ ਹੈਂ॥
Prof. Sahib Singhਉਹ ਆਪਣਾ ਜਨਮ ਮਰਨ ਦਾ ਗੇੜ ਰੋਕ ਲੈਂਦਾ ਹੈ।

ਪਦ ਅਰਥ ਠਾਕਿ ਰਹਾਏ = ਰੋਕ ਲੈਂਦਾ ਹੈ।

SikhNet (Spanish)sus idas y venidas terminan.

ਪੂਰੇ ਗੁਰ ਤੇ; ਇਹ ਮਤਿ ਪਾਏ ॥੭॥

poore gur te; ih mat paae |7| Ang 222

Sant Singh KhalsaThis understanding is obtained from the Perfect Guru. ||7||
Manmohan SinghFrom the Perfect Guru, this understanding is obtained.
Manmohan Singh (Punjabi)ਪੂਰਨ ਗੁਰਾਂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ।
Fareedkot Teekaਪਰੰਤੂ ਐਸੀ (ਮਤਿ) ਸਿਖ੍ਯਾ ਪੁਰਸ਼ ਪੂਰੇ ਗੁਰੋਂ ਸੇ ਪਾਵਤਾ ਹੈ॥
Prof. Sahib Singhਪਰ ਇਹ ਅਕਲ ਉਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਕਰਦਾ ਹੈ ॥੭॥

ਪਦ ਅਰਥ ਗੁਰ ਤੇ = ਗੁਰੂ ਤੋਂ ॥੭॥

SikhNet (Spanish)Ésta es la Sabiduría que uno recibe del Verdadero Guru.(7)

ਕਥਨੀ ਕਥਉ; ਨ ਆਵੈ ਓਰੁ ॥

kathanee kthau; na aavai or | Ang 222

Sant Singh KhalsaSpeaking the speech, there is no end to it.
Manmohan SinghBy saying the description his limit cannot be known.
Manmohan Singh (Punjabi)ਵਾਰਤਾਵਾਂ ਵਰਨਣ ਕਰਨ ਨਾਲ, ਉਸ ਦਾ ਅੰਤ ਨਹੀਂ ਜਾਣਿਆ ਜਾ ਸਕਦਾ।
Fareedkot Teekaਹੇ ਭਾਈ! ਪਰਮੇਸ੍ਵਰ ਕੀ (ਕਥਨੀ) ਕਥਾ ਕੋ ਕਥਨ ਕਰੀਏ ਤਬ ਅੰਤ ਨਹੀਂ ਆਵਤਾ ਹੈ, ਕਿਉਂਕਿ ਵਹੁ ਬੇਅੰਤ ਹੈ॥
Prof. Sahib Singhਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਮੈਂ ਉਸ ਦੇ ਗੁਣ ਗਾਂਦਾ ਹਾਂ।

ਪਦ ਅਰਥ ਓਰੁ = ਓੜਕ, ਗੁਣਾਂ ਦਾ ਅੰਤ। ਕਥਨੀ ਕਥਉ = ਮੈਂ ਗੁਣਾਂ ਦਾ ਕਥਨ ਕਰਦਾ ਹਾਂ, ਮੈਂ ਗੁਣ ਗਾਂਦਾ ਹਾਂ।

SikhNet (Spanish)Uno podrá decir lo que sea acerca de Él, pero nadie dice lo suficiente.

ਗੁਰੁ ਪੁਛਿ ਦੇਖਿਆ; ਨਾਹੀ ਦਰੁ ਹੋਰੁ ॥

gur puchh dekhiaa; naahee dar hor | Ang 223

Sant Singh KhalsaI have consulted the Guru, and I have seen that there is no other door than His.
Manmohan SinghI have consulted the Guru and seen, There is no other door but His.
Manmohan Singh (Punjabi)ਮੈਂ ਗੁਰਾਂ ਪਾਸੋਂ ਪਤਾ ਕਰ ਕੇ ਵੇਖ ਲਿਆ ਹੈ। ਉਸ ਦੇ ਬਾਝੋਂ ਹੋਰ ਕੋਈ ਬੂਹਾ ਨਹੀਂ!
Fareedkot Teekaਯਹਿ ਹਮਨੇ ਗੁਰੋਂ ਕੋ ਪੁਛਾ ਹੈ ਔਰ ਪੂਛ ਕਰ ਕੇ ਆਪ ਦੇਖਾ ਹੈ ਕਿ ਵਾਹਿਗੁਰੂ ਸੇ ਬਿਨਾ ਜੀਵ ਕੋ ਔਰ ਕੋਈ (ਦਰੁ) ਦਰਵਾਜਾ ਸੁਖ ਕੇ ਦੇਨੇ ਵਾਲਾ ਨਹੀਂ ਹੈ॥
Prof. Sahib Singhਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ (ਉਸ ਪ੍ਰਭੂ ਤੋਂ ਬਿਨਾ ਸੁਖ ਦਾ) ਹੋਰ ਕੋਈ ਟਿਕਾਣਾ ਨਹੀਂ ਹੈ।

ਪਦ ਅਰਥ ਪੁਛਿ = ਪੁੱਛ ਕੇ।

SikhNet (Spanish)Le pregunto al Guru y él dice que no hay ninguna otra puerta excepto la de Dios,

ਦੁਖੁ ਸੁਖੁ ਭਾਣੈ; ਤਿਸੈ ਰਜਾਇ ॥

dukh sukh bhaanai; tisai rajaae | Ang 223

Sant Singh KhalsaPain and pleasure reside in the Pleasure of His Will and His Command.
Manmohan SinghPain and pleasure are in His Order and Will.
Manmohan Singh (Punjabi)ਪੀੜ ਅਤੇ ਪਰਸੰਨਤਾ, ਉਸ ਦੇ ਹੁਕਮ ਤੇ ਮਰਜ਼ੀ ਵਿੱਚ ਹਨ।
Fareedkot Teekaਹੇ ਭਾਈ! ਸੁਖ ਤਥਾ ਦੁਖ ਉਸ (ਰਜਾਇ) ਅਕਾਲ ਪੁਰਖ ਕੇ ਭਾਣੇ ਮੇਂ ਹੈ॥
Prof. Sahib Singhਜੀਵਾਂ ਨੂੰ ਦੁਖ ਤੇ ਸੁਖ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਉਸ ਪ੍ਰਭੂ ਦੇ ਭਾਣੇ ਵਿਚ ਹੀ ਮਿਲਦਾ ਹੈ।

ਪਦ ਅਰਥ ਤਿਸੈ ਰਜਾਇ = ਉਸ ਪਰਮਾਤਮਾ ਦੇ ਹੁਕਮ ਅਨੁਸਾਰ।

SikhNet (Spanish)y que todo placer y dolor están en Su Voluntad.

ਨਾਨਕੁ ਨੀਚੁ ਕਹੈ; ਲਿਵ ਲਾਇ ॥੮॥੪॥

naanak neech kahai; liv laae |8|4| Ang 223

Sant Singh KhalsaNanak, the lowly, says embrace love for the Lord. ||8||4||
Manmohan SinghSays meek Nanak, embrace thou, O man, love for the Lord,
Manmohan Singh (Punjabi)ਮਸਕੀਨ ਨਾਨਕ ਆਖਦਾ ਹੈ, ਤੂੰ ਹੇ ਬੰਦੇ! ਪ੍ਰਭੂ ਨਾਲ ਪਿਰਹੜੀ ਪਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨੀਚੁ) ਨਿੰਮ੍ਰਤਾ ਸਹਿਤ ਦਾਸ ਹੋ ਕਰ (ਲਿਵ) ਬ੍ਰਿਤੀ ਲਗਾਵੋ॥੮॥੪॥
Prof. Sahib Singhਅੰਞਾਣ-ਮਤਿ ਨਾਨਕ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਕਰਦਾ ਹੈ (ਇਸੇ ਵਿਚ ਹੀ ਸੁਖ ਹੈ) ॥੮॥੪॥

ਪਦ ਅਰਥ ਨੀਚੁ = ਅੰਞਾਣ-ਮਤਿ ॥੮॥

SikhNet (Spanish)Y estando entonado en el Naam, el Nombre de Dios, Nanak, Su humilde Esclavo, dice lo mismo. (8-4)
Answers quote the Granth verbatim with Ang citations. AI commentary is not Gurbani and not a religious ruling.