ੴ

ਸਿੱਖਬਾਣੀ · SikhBani

ਮਨੁ ਕੁੰਚਰੁ ਕਾਇਆ ਉਦਿਆਨੈ ॥

man kunchar kaaeaa udiaanai
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 221, 222 · 27 lines
Translations

ਗਉੜੀ ਗੁਆਰੇਰੀ ਮਹਲਾ ੧ ॥

gaurree guaareree mahalaa 1 | Ang 221

Sant Singh KhalsaGauree Gwaarayree, First Mehl:
Manmohan SinghGauri Guareri, 1st Guru.
Manmohan Singh (Punjabi)ਗਉੜੀ ਗੁਆਰੇਰੀ, ਪਾਤਸ਼ਾਹੀ ਪਹਿਲੀ।
SikhNet (Spanish)Gauri Guareri, Mejl Guru Nanak, Primer Canal Divino.

ਮਨੁ ਕੁੰਚਰੁ; ਕਾਇਆ ਉਦਿਆਨੈ ॥

man kunchar; kaaeaa udiaanai | Ang 221

Sant Singh KhalsaThe mind is an elephant in the forest of the body.
Manmohan SinghThe mind is an elephant in the body forest.
Manmohan Singh (Punjabi)ਦੇਹਿ ਦੇ ਜੰਗਲ ਅੰਦਰ ਮਨੂਆਂ ਇਕ ਹਾਥੀ ਹੈ।
Fareedkot Teekaਏਹ ਮਨ ਰੂਪੀ ਹਸਤੀ ਹੈ ਔਰ (ਕਾਇਆ) ਸਰੀਰ ਰੂਪੀ (ਉਦਿਆਨੈ) ਜੰਗਲ ਮੇਂ ਰਹਿਤਾ ਹੈ॥
Prof. Sahib Singh(ਇਸ) ਸਰੀਰ ਜੰਗਲ ਵਿਚ ਮਨ ਹਾਥੀ (ਸਮਾਨ) ਹੈ।

ਪਦ ਅਰਥ ਕੁੰਚਰੁ = ਹਾਥੀ। ਕਾਇਆ = ਸਰੀਰ। ਉਦਿਆਨੈ = ਜੰਗਲ ਵਿਚ।

SikhNet (Spanish)La mente es el elefante salvaje en la jungla del cuerpo;

ਗੁਰੁ ਅੰਕਸੁ; ਸਚੁ ਸਬਦੁ ਨੀਸਾਨੈ ॥

gur ankas; sach sabad neesaanai | Ang 221

Sant Singh KhalsaThe Guru is the controlling stick; when the Insignia of the True Shabad is applied,
Manmohan SinghThe Guru is the goad that makes the mark of the True Name on the elephant,
Manmohan Singh (Punjabi)ਗੁਰੂ ਜੀ ਕੁੰਡਾ ਹਨ ਜੋ ਹਾਥੀ ਉਤੇ ਸਤਿਨਾਮ ਦਾ ਨਿਸ਼ਾਨ ਪਾਂਦੇ ਹਨ,
Fareedkot Teekaਤਿਸ ਮਨ ਕੇ ਬਸ ਕਰਨੇ ਕੋ ਜਬ ਗੁਰੋਂ ਕਾ ਸ਼ਬਦ ਰੂਪੀ ਅੰਕਸ (ਨੀਸਾਨੈ) ਪ੍ਰਗਟ ਹੋਵੈ॥
Prof. Sahib Singh(ਜਿਸ ਮਨ-ਹਾਥੀ ਦੇ ਸਿਰ ਉਤੇ) ਗੁਰੂ ਕੁੰਡਾ ਹੋਵੇ ਅਤੇ ਸਦਾ-ਥਿਰ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਨੀਸ਼ਾਨ (ਝੁੱਲ ਰਿਹਾ) ਹੋਵੇ,

ਪਦ ਅਰਥ ਅੰਕਸੁ = (ਹਾਥੀ ਨੂੰ ਵੱਸ ਕਰਨ ਵਾਸਤੇ) ਕੁੰਡਾ। ਨੀਸਾਨੈ = ਝੰਡਾ (ਝੁਲਦਾ ਹੈ)।

SikhNet (Spanish)el Guru es el acicate y porta la Marca de la Verdadera Palabra,

ਰਾਜ ਦੁਆਰੈ; ਸੋਭ ਸੁ ਮਾਨੈ ॥੧॥

raaj duaarai; sobh su maanai |1| Ang 221

Sant Singh KhalsaOne obtains honor in the Court of God the King. ||1||
Manmohan Singhthat it obtains honour in the King's Court.
Manmohan Singh (Punjabi)ਜਿਸ ਨਾਲ ਇਹ ਪਾਤਸ਼ਾਹ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦਾ ਹੈ।
Fareedkot Teekaਤਬ ਏਹ ਮਨ ਰੂਪੀ ਹਸਤੀ (ਰਾਜ ਦੁਆਰੈ) ਪਰਮੇਸ੍ਵਰ ਕਾ ਦੁਆਰ ਜੋ ਸਤਿਸੰਗ ਹੈ ਤਹਾਂ ਸੋਭਾ ਕੋ ਮਾਨਤਾ, ਭਾਵ ਪ੍ਰਾਪਤਿ ਹੋਤਾ ਹੈ॥੧॥
Prof. Sahib Singh(ਉਹ ਮਨ-ਹਾਥੀ) ਪ੍ਰਭੂ-ਪਾਤਸ਼ਾਹ ਦੇ ਦਰ ਤੇ ਸੋਭਾ ਪਾਂਦਾ ਹੈ ਉਹ ਆਦਰ ਪਾਂਦਾ ਹੈ ॥੧॥

ਪਦ ਅਰਥ ਦੁਆਰੈ = ਦੁਆਰ ਤੇ। ਸੁ = ਉਹ। ਮਾਨੈ = ਮਾਣ ਪਾਂਦਾ ਹੈ ॥੧॥

SikhNet (Spanish)y así, en la Puerta de mi Rey, es reconocido.(1)

ਚਤੁਰਾਈ; ਨਹ ਚੀਨਿਆ ਜਾਇ ॥

chaturaaee; neh cheeniaa jaae | Ang 221

Sant Singh KhalsaHe cannot be known through clever tricks.
Manmohan SinghThrough cleverness, (the Master) cannot be known.
Manmohan Singh (Punjabi)ਹੁਸ਼ਿਆਰੀ ਰਾਹੀਂ (ਮਾਲਕ) ਜਾਣਿਆ ਨਹੀਂ ਜਾ ਸਕਦਾ।
Fareedkot Teekaਹੇ ਭਾਈ! ਚਤੁਰਾਈ ਕਰ ਕੇ ਪਰਮੇਸ੍ਵਰ ਜਾਨਿਆਂ ਨਹੀਂ ਜਾਤਾ ਹੈ॥
Prof. Sahib Singhਚਤੁਰਾਈ ਵਿਖਾਲਣ ਨਾਲ ਇਹ ਪਛਾਣ ਨਹੀਂ ਹੁੰਦੀ ਕਿ (ਚਤੁਰਾਈ ਵਿਖਾਲਣ ਵਾਲਾ) ਮਨ ਕੀਮਤ ਪਾਣ ਦਾ ਹੱਕਦਾਰ ਹੋ ਗਿਆ ਹੈ।

ਪਦ ਅਰਥ ਚੀਨਿਆ ਜਾਇ = ਪਛਾਣਿਆ ਜਾਂਦਾ ਹੈ।

SikhNet (Spanish)Con la astucia del intelecto uno no Lo encuentra;

ਬਿਨੁ ਮਾਰੇ; ਕਿਉ ਕੀਮਤਿ ਪਾਇ ॥੧॥ ਰਹਾਉ ॥

bin maare; kiau keemat paae |1| rahaau | Ang 221

Sant Singh KhalsaWithout subduing the mind, how can His value be estimated? ||1||Pause||
Manmohan SinghWithout conquering (the mind), how can Lord's worth be appraised? Pause.
Manmohan Singh (Punjabi)(ਮਨੂਏ ਨੂੰ) ਜਿੱਤਣ ਦੇ ਬਗੈਰ ਸਾਹਿਬ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਠਹਿਰਾਉ।
Fareedkot Teeka(ਬਿਨੁ ਮਾਰੇ) ਮਨ ਕੇ ਸੰਕਲਪਾਦਿਕੋਂ ਕੇ ਮਾਰੇ ਸੇ ਬਿਨਾਂ ਪਰਮੇਸ੍ਵਰ ਕੇ ਯਥਾਰਥ ਸਰੂਪ ਕੀ ਕੀਮਤ ਕੈਸੇ ਪਾ ਸਕਤਾ ਹੈ, ਭਾਵ ਏਹਿ ਕਿ ਪਹਿਚਾਨ ਨਹੀਂ ਸਕਤਾ ਹੈ॥੧॥ ਰਹਾਉ ॥☬ਦ੍ਰਿਸ਼ਟਾਂਤ:
Prof. Sahib Singhਮਨ ਨੂੰ ਵਿਕਾਰਾਂ ਵਲੋਂ ਮਾਰਨ ਤੋਂ ਬਿਨਾ ਮਨ ਦੀ ਕਦਰ ਨਹੀਂ ਪੈ ਸਕਦੀ (ਭਾਵ, ਉਹੀ ਮਨ ਆਦਰ-ਸਤਕਾਰ ਦਾ ਹੱਕਦਾਰ ਹੁੰਦਾ ਹੈ, ਜੇਹੜਾ ਵੱਸ ਵਿਚ ਆ ਜਾਂਦਾ ਹੈ) ॥੧॥ ਰਹਾਉ ॥

ਪਦ ਅਰਥ ਕੀਮਤਿ = ਮੁੱਲ, ਕਦਰ ॥੧॥ ਰਹਾਉ ॥

SikhNet (Spanish)sin silenciar la mente, ¿cómo puede uno lograr el Máximo Premio?(1-Pausa)

ਘਰ ਮਹਿ ਅੰਮ੍ਰਿਤੁ; ਤਸਕਰੁ ਲੇਈ ॥

ghar meh amrit; tasakar leee | Ang 221

Sant Singh KhalsaIn the house of the self is the Ambrosial Nectar, which is being stolen by the thieves.
Manmohan SinghIn the house is ambrosia, which the thieves are taking away
Manmohan Singh (Punjabi)ਗ੍ਰਹਿ ਅੰਦਰ ਆਬਿ-ਹਿਯਾਤ ਹੈ, ਜਿਸ ਨੂੰ ਚੋਰ ਲਈ ਜਾ ਰਹੇ ਹਨ।
Fareedkot Teekaਰਿਦੇ ਕੇ ਬੀਚ ਜੋ ਸੁਭ ਗੁਨ ਰੂਪੀ ਵਾ ਆਤਮਾਨੰਦ ਰੂਪੀ ਅੰਮ੍ਰਿਤ ਹੈ। ਉਸ ਕੋ ਤੋ ਕਾਮ ਆਦਿ ਚੋਰ ਲੀਏ ਜਾਤੇ ਹੈਂ, ਭਾਵ ਏਹਿ ਕਿ ਸ੍ਵਰੂਪ ਕੋ ਪ੍ਰਾਪਤਿ ਹੋਨੇ ਨਹੀਂ ਦੇਤੇ ਹੈਂ॥
Prof. Sahib Singh(ਮਨੁੱਖ ਦੇ ਹਿਰਦੇ-) ਘਰ ਵਿਚ ਨਾਮ-ਅੰਮ੍ਰਿਤ ਮੌਜੂਦ ਹੈ, (ਪਰ ਮੋਹ ਵਿਚ ਫਸਿਆ ਹੋਇਆ ਮਨ-) ਚੋਰ (ਉਸ ਅੰਮ੍ਰਿਤ ਨੂੰ) ਚੁਰਾਈ ਜਾਂਦਾ ਹੈ।

ਪਦ ਅਰਥ ਤਸਕਰੁ = ਚੋਰ।

SikhNet (Spanish)Se están robando el Néctar de tu propia casa, y nadie le pone alto a los ladrones.

ਨੰਨਾਕਾਰੁ; ਨ ਕੋਇ ਕਰੇਈ ॥

nanaakaar; na koe kareee | Ang 221

Sant Singh KhalsaNo one can say no to them.
Manmohan SinghNo one says "No", unto them.
Manmohan Singh (Punjabi)ਕੋਈ ਭੀ ਉਨ੍ਹਾਂ ਨੂੰ ਨਾਹ ਨਹੀਂ ਆਖਦਾ।
Fareedkot Teekaਤਿਨ ਕਾਮਾਦਿਕੋਂ ਕੋ ਕੋਊ (ਨੰਨਾਕਾਰੁ) ਨਿਰਾਦਰ ਨਹੀਂ ਕਰ ਸਕਤਾ, ਭਾਵ ਏਹਿ ਕਿ ਤਿਨ ਕੋ ਕੋਊ ਜੋ ਨਹੀਂ ਕਰ ਸਕਤਾ॥
Prof. Sahib Singh(ਇਹ ਮਨ ਏਨਾ ਆਕੀ ਹੋਇਆ ਪਿਆ ਹੈ ਕਿ ਕੋਈ ਜੀਵ ਇਸ ਦੇ ਅੱਗੇ ਨਾਂਹ-ਨੁੱਕਰ ਨਹੀਂ ਕਰ ਸਕਦਾ।

ਪਦ ਅਰਥ ਨੰਨਾਕਾਰੁ = ਨਾਂਹ-ਨੁੱਕਰ, ਇਨਕਾਰ।

SikhNet (Spanish)El Señor solamente encauza a nuestras mentes

ਰਾਖੈ ਆਪਿ; ਵਡਿਆਈ ਦੇਈ ॥੨॥

raakhai aap; vaddiaaee deee |2| Ang 221

Sant Singh KhalsaHe Himself protects us, and blesses us with greatness. ||2||
Manmohan SinghIf man guards the ambrosia, God himself Grants him greatness.
Manmohan Singh (Punjabi)ਜੇਕਰ ਬੰਦਾ ਆਬਿ-ਹਿਯਾਤ ਦੀ ਰਖਵਾਲੀ ਕਰੇ, ਵਾਹਿਗੁਰੂ ਖੁਦ ਉਸ ਨੂੰ ਬਜ਼ੁਰਗੀ ਬਖ਼ਸ਼ਦਾ ਹੈ।
Fareedkot Teekaਜਿਨ ਕੋ ਤਿਨ ਬਿਕਾਰੋਂ ਸੇ ਪਰਮੇਸ੍ਵਰ ਆਪ ਰਾਖਤਾ ਹੈ ਉਨ ਕੋ ਆਪ ਹੀ ਬਡਾਈ ਦੇਤਾ ਹੈ॥੨॥
Prof. Sahib Singhਪਰਮਾਤਮਾ ਆਪ ਜਿਸ (ਦੇ ਅੰਦਰ ਵੱਸਦੇ ਅੰਮ੍ਰਿਤ) ਦੀ ਰਾਖੀ ਕਰਦਾ ਹੈ, ਉਸ ਨੂੰ ਵਡਿਆਈ ਬਖ਼ਸ਼ਦਾ ਹੈ ॥੨॥

ਪਦ ਅਰਥ ਦੇਈ = ਦੇਂਦਾ ਹੈ ॥੨॥

SikhNet (Spanish)y nos lleva hasta la Gloria. (2)

ਨੀਲ ਅਨੀਲ; ਅਗਨਿ ਇਕ ਠਾਈ ॥

neel aneel; agan ik tthaaee | Ang 221

Sant Singh KhalsaThere are billions, countless billions of fires of desire at the seat of the mind.
Manmohan SinghBillions and countless billions of desire-fires are in the one mind seat,
Manmohan Singh (Punjabi)ਹਜ਼ਾਰਾਂ ਅਰਬਾਂ ਤੇ ਅਨਗਿਣਤ ਹਜ਼ਾਰਾਂ ਅਰਬਾਂ ਖ਼ਾਹਿਸ਼ ਦੀਆਂ ਅੱਗਾਂ, ਚਿੱਤ ਦੇ ਇਕ ਟਿਕਾਣੇ ਅੰਦਰ ਹਨ,
Fareedkot Teekaਰਿਦੇ ਰੂਪ (ਠਾਈ) ਏਕ ਅਸਥਾਨ ਮੇਂ ਤ੍ਰਿਸ਼ਨਾ ਰੂਪੀ ਅਗਨੀ (ਨੀਲ) ਗਿਨਤੀ ਸੇ (ਅਨੀਲ) ਅਗਿਨਤ ਇਕੱਤ੍ਰ ਹੋ ਰਹੀ ਹੈ॥
Prof. Sahib Singh(ਇਸ ਮਨ ਵਿਚ) ਤ੍ਰਿਸ਼ਨਾ ਦੀ ਬੇਅੰਤ ਅੱਗ ਇਕੋ ਥਾਂ ਤੇ ਪਈ ਹੈ।

ਪਦ ਅਰਥ ਨੀਲ ਅਨੀਲ = ਗਿਣਤੀ ਤੋਂ ਪਰੇ। ਅਗਨਿ = ਤ੍ਰਿਸ਼ਨਾ ਦੀ ਅੱਗ। ਇਕ ਠਾਈ = ਇੱਕ ਥਾਂ ਤੇ।

SikhNet (Spanish)El fuego del deseo, en el fondo de la mente, no tiene límite,

ਜਲਿ ਨਿਵਰੀ; ਗੁਰਿ. ਬੂਝ ਬੁਝਾਈ ॥

jal nivaree; gur. boojh bujhaaee | Ang 221

Sant Singh KhalsaThey are extinguished only with the water of understanding, imparted by the Guru.
Manmohan Singhand those are quenched with the water of Divine Knowledge, imparted By the Guru.
Manmohan Singh (Punjabi)ਗੁਰਾਂ ਦੇ ਦਰਸਾਏ ਹੋਏ ਬ੍ਰਹਿਮ ਬੋਧ ਦੇ ਪਾਣੀ ਨਾਲ ਉਹ ਬੁਝ ਜਾਂਦੀਆਂ ਹਨ।
Fareedkot Teekaਤਿਸ ਤ੍ਰਿਸਨਾ ਕੀ ਜਲਨਤਾ ਤਿਨ ਕੀ ਨਿਬ੍ਰਿਤ ਭਈ ਹੈ ਜਿਨ ਕੋ ਗੁਰੋਂ ਨੈ ਵਾਹਿਗੁਰੂ ਕੀ (ਬੂਝ) ਸਮਝ (ਬੁਝਾਈ) ਸਮਝਾਇ ਦਈ ਹੈ॥
Prof. Sahib Singhਜਿਸ ਨੂੰ ਗੁਰੂ ਨੇ (ਤ੍ਰਿਸ਼ਨਾ-ਅੱਗ ਤੋਂ ਬਚਣ ਦੀ) ਸਮਝ ਬਖ਼ਸ਼ੀ ਹੈ, ਉਸ ਦੀ ਇਹ ਅੱਗ ਪ੍ਰਭੂ ਦੇ ਨਾਮ-ਜਲ ਨਾਲ ਬੁੱਝ ਜਾਂਦੀ ਹੈ।

ਪਦ ਅਰਥ ਜਲਿ = ਜਲ ਨਾਲ। ਗੁਰਿ = ਗੁਰੂ ਨੇ। ਬੂਝ = ਸਮਝ।

SikhNet (Spanish)pero con el agua de la Sabiduría del Guru el deseo es ahogado,

ਮਨੁ ਦੇ ਲੀਆ; ਰਹਸਿ ਗੁਣ ਗਾਈ ॥੩॥

man de leea; rehas gun gaaee |3| Ang 221

Sant Singh KhalsaOffering my mind, I have attained it, and I joyfully sing His Glorious Praises. ||3||
Manmohan SinghBy offering my soul, I have attained the Divine Knowledge and now, I happily sing Lord's praises.
Manmohan Singh (Punjabi)ਆਪਣੀ ਆਤਮਾ ਭੇਟਾਂ ਕਰਨ ਦੁਆਰਾ ਮੈਂ ਬ੍ਰਹਿਮ ਗਿਆਨ ਪ੍ਰਾਪਤ ਕੀਤਾ ਹੈ ਤੇ ਹੁਣ ਮੈਂ ਖੁਸ਼ੀ ਨਾਲ ਸਾਈਂ ਦਾ ਜੱਸ ਗਾਉਂਦਾ ਹਾਂ।
Fareedkot Teekaਪਰੰਤੂ ਗੁਰੋਂ ਕੋ ਅਪਨਾ ਮਨ ਦੇ ਕਰ ਯਹ ਗੁਨ ਗਾਇਨ ਕਰਨੇ ਕਾ (ਰਹਸਿ) ਅਨੰਦ ਲੀਆ ਹੈ॥੩॥
Prof. Sahib Singh(ਪਰ ਜਿਸ ਨੇ ਭੀ ਨਾਮ-ਜਲ ਲਿਆ ਹੈ) ਆਪਣਾ ਮਨ (ਵੱਟੇ ਵਿਚ) ਦੇ ਕੇ ਲਿਆ ਹੈ, ਉਹ (ਫਿਰ) ਚਾਉ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੁਣ ਗਾਂਦਾ ਹੈ ॥੩॥

ਪਦ ਅਰਥ ਦੇ = ਦੇ ਕੇ। ਰਹਸਿ = ਚਾਉ ਨਾਲ ॥੩॥

SikhNet (Spanish)y en regocijo uno hace la ofrenda de su mente al Guru y alaba a su Señor. (3)

ਜੈਸਾ ਘਰਿ; ਬਾਹਰਿ ਸੋ ਤੈਸਾ ॥

jaisaa ghar; baahar so taisaa | Ang 221

Sant Singh KhalsaJust as He is within the home of the self, so is He beyond.
Manmohan SinghAs is the Lord within home, so is He without.
Manmohan Singh (Punjabi)ਜਿਸ ਤਰ੍ਹਾਂ ਦਾ ਪ੍ਰਭੂ ਗ੍ਰਹਿ ਦੇ ਵਿੱਚ ਹੈ, ਉਹੋ ਜਿਹਾ ਹੀ ਉਹ ਬਾਹਰ ਹੈ।
Fareedkot Teekaਹੇ ਭਾਈ! ਪਰਮੇਸ੍ਵਰ ਜੈਸਾ ਘਰ ਮੇਂ ਪੂਰਨ ਹੈ ਤੈਸਾ ਹੀ (ਬਾਹਰਿ) ਬਨ ਮੇਂ ਹੈ॥
Prof. Sahib Singh(ਜੇ ਮਨ-ਹਾਥੀ ਦੇ ਸਿਰ ਤੇ ਗੁਰੂ-ਕੁੰਡਾ ਨਹੀਂ ਹੈ ਤਾਂ) ਜਿਹੋ ਜਿਹਾ (ਅਮੋੜ) ਇਹ ਗ੍ਰਿਹਸਤ ਵਿਚ (ਰਹਿੰਦਿਆਂ) ਹੈ, ਉਹੋ ਜਿਹਾ (ਅਮੋੜ) ਇਹ ਬਾਹਰ (ਜੰਗਲਾਂ ਵਿਚ ਰਹਿੰਦਿਆਂ) ਹੁੰਦਾ ਹੈ।
SikhNet (Spanish)Él, el Señor, está dentro de nuestra casa, pero también afuera.

ਬੈਸਿ ਗੁਫਾ ਮਹਿ; ਆਖਉ ਕੈਸਾ ॥

bais gufaa meh; aakhau kaisaa | Ang 221

Sant Singh KhalsaBut how can I describe Him, sitting in a cave?
Manmohan SinghHow can I describe Him by sitting in a cave.
Manmohan Singh (Punjabi)ਕੰਦਰਾ ਵਿੱਚ ਬੈਠ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ?
Fareedkot Teekaਤਾਂ ਤੇ (ਗੁਫਾ) ਕੰਦ੍ਰਾ ਮੇਂ ਬੈਠ ਕਰ ਤਿਸ ਕੋ ਕੈਸਾ (ਆਖਉ) ਜਪੂੰ, ਭਾਵ ਸਭ ਮੇਂ ਪੂਰਨੁ ਜਾਨਿਆ ਹੈ॥
Prof. Sahib Singhਪਹਾੜ ਦੀ ਗੁਫ਼ਾ ਵਿਚ ਭੀ ਬੈਠ ਕੇ ਮੈਂ ਕੀਹ ਆਖਾਂ ਕਿ ਕਿਹੋ ਜਿਹਾ ਬਣ ਗਿਆ ਹੈ? (ਗੁਫ਼ਾ ਵਿਚ ਟਿਕੇ ਰਿਹਾਂ ਭੀ ਇਹ ਮਨ ਅਮੋੜ ਹੀ ਰਹਿੰਦਾ ਹੈ)।

ਪਦ ਅਰਥ ਬੈਸਿ = ਬੈਠ ਕੇ। ਆਖਉ = ਮੈਂ ਆਖਾਂ। ਕੈਸਾ = ਕਿਹੋ ਜਿਹਾ?

SikhNet (Spanish)¿Qué otra cosa puedo decir, encarcelado aquí en la jaula del tiempo?

ਸਾਗਰਿ ਡੂਗਰਿ; ਨਿਰਭਉ ਐਸਾ ॥੪॥

saagar ddoogar; nirbhau aisaa |4| Ang 221

Sant Singh KhalsaThe Fearless Lord is in the oceans, just as He is in the mountains. ||4||
Manmohan SinghLikewise is the Fearless Lord in the oceans and mountains.
Manmohan Singh (Punjabi)ਉਸੇ ਤਰ੍ਹਾਂ ਦਾ ਹੀ ਹੈ ਨਿਡੱਰ ਸੁਆਮੀ, ਸਮੁੰਦਰਾਂ ਅਤੇ ਪਹਾੜਾਂ ਅੰਦਰ।
Fareedkot Teekaਸੋ ਨਿਰਭਉ ਸ੍ਵਰੂਪ ਐਸਾ ਹੈ, ਜੋ (ਸਾਗਰਿ) ਸਾਮੁੰਦ੍ਰ ਮੇਂ ਔਰ (ਡੂਗਰਿ) ਪਹਾੜ ਮੇਂ ਏਕ ਰਸ ਪੂਰਨ ਹੈ। ਵਾ ਜਿਸਨੈ ਐਸਾ ਜਾਨਿਆ ਹੈ, ਸੋ ਨਿਰਭਉ ਹੂਆ ਹੈ॥੪॥
Prof. Sahib Singhਸਮੁੰਦਰ ਵਿਚ ਵੜੇ (ਤੀਰਥਾਂ ਵਿਚ ਚੁੱਭੀ ਲਾਏ, ਚਾਹੇ) ਪਹਾੜ (ਦੀ ਗੁਫ਼ਾ) ਵਿਚ ਬੈਠੇ, ਇਹ ਇਕੋ ਜਿਹਾ ਨਿਡਰ ਰਹਿੰਦਾ ਹੈ ॥੪॥

ਪਦ ਅਰਥ ਸਾਗਰਿ = ਸਾਗਰ ਵਿਚ। ਡੂਗਰਿ = ਪਹਾੜ (ਦੀ ਗੁਫ਼ਾ) ਵਿਚ। ਐਸਾ = ਇਹੋ ਜਿਹਾ, ਇਕ ਸਮਾਨ ॥੪॥

SikhNet (Spanish)Él es el Señor tanto en los mares como en las montañas.(4)

ਮੂਏ ਕਉ; ਕਹੁ ਮਾਰੇ ਕਉਨੁ ॥

mooe kau; kahu maare kaun | Ang 221

Sant Singh KhalsaTell me, who can kill someone who is already dead?
Manmohan SinghSay, who can kill him, who is already dead?
Manmohan Singh (Punjabi)ਦੱਸੋ, ਉਸ ਨੂੰ ਕੌਣ ਮਾਰ ਸਕਦਾ ਹੈ, ਜਿਹੜਾ ਅਗੇ ਹੀ ਮਰਿਆ ਹੋਇਆ ਹੈ?
Fareedkot Teekaਜੋ ਜੀਵ ਭਾਵ ਸੇ ਮਰ ਗਯਾ ਹੈ ਕਹੋ ਤੋ ਫਿਰ ਉਸ ਕੋ ਕੌਨ ਮਾਰ ਸਕਤਾ ਹੈ॥
Prof. Sahib Singhਪਰ ਜੇ ਇਹ (ਮਨ-ਹਾਥੀ ਗੁਰੂ-ਕੁੰਡੇ ਦੇ ਅਧੀਨ ਰਹਿ ਕੇ ਵਿਕਾਰਾਂ ਵਲੋਂ) ਮਰ ਜਾਏ ਤਾਂ ਕੋਈ ਵਿਕਾਰ ਇਸ ਤੇ ਚੋਟ ਨਹੀਂ ਕਰ ਸਕਦਾ।

ਪਦ ਅਰਥ ਮੂਏ ਕਉ = ਵਿਕਾਰਾਂ ਵਲੋਂ ਮਰੇ ਹੋਏ ਨੂੰ।

SikhNet (Spanish)Aquél que se ha muerto para sí mismo, ¿quién puede matarlo otra vez?

ਨਿਡਰੇ ਕਉ; ਕੈਸਾ ਡਰੁ ਕਵਨੁ ॥

niddare kau; kaisaa ddar kavan | Ang 221

Sant Singh KhalsaWhat does he fear? Who can frighten the fearless one?
Manmohan SinghWhat dread to him, and which man, can frighten the dauntless one?
Manmohan Singh (Punjabi)ਕਿਹੜਾ ਭੈ ਅਤੇ ਕੌਣ ਇਨਸਾਨ, ਭੈ-ਰਹਿਤ ਨੂੰ ਡਰਾ ਸਕਦਾ ਹੈ?
Fareedkot Teekaਨਿਜ ਸਰੂਪ ਕੋ ਪ੍ਰਾਪਤਿ ਹੋ ਕਰ ਜੋ ਨਿਰਭੈ ਹੂਆ ਹੈ ਫਿਰ ਉਸ ਕੋ ਕੈਸਾ ਡਰ ਹੈ। ਔਰ ਜੋ ਉਸ ਕੋ ਡਰ ਦੇਨੇ ਵਾਲਾ ਹੈ, ਸੋ ਐਸਾ ਕੌਨ ਹੈ? ਭਾਵ ਯਹਿ ਕਿ ਨ ਉਸ ਕੋ ਕੋਈ ਡਰੁ ਰਹਾ ਔਰ ਨ ਕੋਈ ਡਰਾਵਨੇ ਵਾਲਾ ਰਹਾ ਹੈ॥
Prof. Sahib Singhਜੇ ਇਹ (ਗੁਰੂ-ਕੁੰਡੇ ਦੇ ਡਰ ਵਿਚ ਰਹਿ ਕੇ) ਨਿਡਰ (ਦਲੇਰ) ਹੋ ਜਾਏ, ਤਾਂ ਦੁਨੀਆ ਵਾਲਾ ਕੋਈ ਡਰ ਇਸ ਨੂੰ ਪੋਹ ਨਹੀਂ ਸਕਦਾ।
SikhNet (Spanish)Aquél que vive sin miedo, ¿cómo puede el miedo afectarlo?

ਸਬਦਿ ਪਛਾਨੈ; ਤੀਨੇ ਭਉਨ ॥੫॥

sabad pachhaanai; teene bhaun |5| Ang 221

Sant Singh KhalsaHe recognizes the Word of the Shabad, throughout the three worlds. ||5||
Manmohan SinghHe recognises the Lord in the three worlds.
Manmohan Singh (Punjabi)ਉਹ ਤਿੰਨਾ ਹੀ ਜਹਾਨਾਂ ਅੰਦਰ ਸਾਹਿਬ ਨੂੰ ਸਿੰਞਾਣਦਾ ਹੈ।
Fareedkot Teekaਕਿਉਂਕਿ ਤੀਨੋ ਭਵਨ ਹੀ ਤਿਸ ਪੁਰਸ ਨੇ (ਸਬਦਿ) ਬ੍ਰਹਮ ਸ੍ਵਰੂਪ ਪਛਾਨੇ ਹੈਂ॥੫॥
Prof. Sahib Singh(ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਪਛਾਣ ਲੈਂਦਾ ਹੈ ਕਿ (ਇਸ ਦਾ ਰਾਖਾ ਪਰਮਾਤਮਾ) ਤਿੰਨਾਂ ਹੀ ਭਵਨਾਂ ਵਿਚ ਹਰ ਥਾਂ ਵੱਸਦਾ ਹੈ ॥੫॥

ਪਦ ਅਰਥ ਸਬਦਿ = ਸ਼ਬਦ ਵਿਚ (ਜੁੜ ਕੇ) ॥੫॥

SikhNet (Spanish)Aquél que conoce la Palabra del Shabd, conoce los tres mundos. (5)

ਜਿਨਿ ਕਹਿਆ; ਤਿਨਿ ਕਹਨੁ ਵਖਾਨਿਆ ॥

jin kahiaa; tin kehan vakhaaniaa | Ang 221

Sant Singh KhalsaOne who speaks, merely describes speech.
Manmohan SinghHe, who says, merely describes a saying.
Manmohan Singh (Punjabi)ਜੋ ਕੇਵਲ ਆਖਦਾ ਹੀ ਹੈ, ਉਹ ਨਿਰਾਪੁਰਾ ਇਕ ਅਖਾਣ ਹੀ ਬਿਆਨ ਕਰਦਾ ਹੈ।
Fareedkot Teekaਜਿਸਨੈ ਧਾਰੈ ਬਿਨਾ ਕੇਵਲ ਕਥਨ ਹੀ ਕੀਆ ਹੈ ਤਿਸਨੈ ਕੇਵਲ (ਕਹਨੁ) ਕਹਾਨੀਆਂ ਕੋ (ਵਖਾਨਿਆ) ਕਥਨ ਕੀਆ ਹੈ॥
Prof. Sahib Singhਜਿਸ ਮਨੁੱਖ ਨੇ (ਨਿਰੀ ਮਨ ਦੀ ਚਤੁਰਾਈ ਨਾਲ ਹੀ ਇਹ) ਕਹਿ ਦਿੱਤਾ (ਕਿ ਪਰਮਾਤਮਾ ਤਿੰਨਾਂ ਭਵਨਾਂ ਵਿਚ ਹਰ ਥਾਂ ਮੌਜੂਦ ਹੈ) ਉਸ ਨੇ ਜ਼ਬਾਨੀ ਜ਼ਬਾਨੀ ਹੀ ਆਖ ਦਿੱਤਾ (ਉਸ ਦਾ ਮਨ-ਹਾਥੀ ਅਜੇ ਭੀ ਅਮੋੜ ਹੈ)।

ਪਦ ਅਰਥ ਜਿਨਿ = ਜਿਸ (ਜੀਵ) ਨੇ। ਕਹਨੁ ਵਖਾਨਿਆ = ਨਿਰਾ ਜ਼ਬਾਨੀ ਆਖ ਦਿੱਤਾ।

SikhNet (Spanish)Aquél que habla sin conocer, se está consintiendo con vanos parloteos,

ਜਿਨਿ ਬੂਝਿਆ; ਤਿਨਿ ਸਹਜਿ ਪਛਾਨਿਆ ॥

jin boojhiaa; tin sehaj pachhaaniaa | Ang 221

Sant Singh KhalsaBut one who understands, intuitively realizes.
Manmohan SinghHe, who really understands, realises the Lord easily.
Manmohan Singh (Punjabi)ਜੋ ਦਰਅਸਲ ਸਮਝਦਾ ਹੈ, ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਔਰ ਜਿਸਨੈ ਯਥਾਰਥ ਸ੍ਵੈ ਸ੍ਵਰੂਪ ਕੋ (ਬੂਝਿਆ) ਜਾਨਿਆ ਹੈ ਤਿਸਨੈ (ਸਹਜਿ) ਸੁਖ ਕੋ ਪਹਚਾਨਿਆ ਹੈ॥
Prof. Sahib Singhਜਿਸ ਨੇ (ਗੁਰੂ-ਅੰਕੁਸ ਦੇ ਅਧੀਨ ਰਹਿ ਕੇ ਇਹ ਭੇਤ) ਸਮਝ ਲਿਆ, ਉਸ ਨੇ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ (ਉਸ ਤਿੰਨਾਂ ਭਵਨਾਂ ਵਿਚ ਵੱਸਦੇ ਨੂੰ) ਪਛਾਣ ਭੀ ਲਿਆ।

ਪਦ ਅਰਥ ਸਹਜਿ = ਸਹਜ ਅਵਸਥਾ ਵਿਚ।

SikhNet (Spanish)pero aquél que conoce el Estado, conoce la Paz y el Equilibrio,

ਦੇਖਿ ਬੀਚਾਰਿ; ਮੇਰਾ ਮਨੁ ਮਾਨਿਆ ॥੬॥

dekh beechaar; meraa man maaniaa |6| Ang 221

Sant Singh KhalsaSeeing and reflecting upon it, my mind surrenders. ||6||
Manmohan SinghBy seeing and reflecting over reality, my soul is reconciled to God.
Manmohan Singh (Punjabi)ਅਸਲੀਅਤ ਨੂੰ ਵੇਖਣ ਅਤੇ ਸੋਚਣ ਸਮਝਣ ਦੁਆਰਾ ਮੇਰੀ ਆਤਮਾ ਰੱਬ ਨਾਲ ਹਿਲ ਗਈ ਹੈ।
Fareedkot Teekaਤਾਂ ਤੇ ਜਬ ਭਲੀ ਪ੍ਰਕਾਰ ਵੀਚਾਰ ਕਰ ਕੇ ਦੇਖਿਆ ਹੈ ਤਬ ਮੇਰਾ ਮਨ ਵਾਹਿਗੁਰੂ ਮੇਂ ਮਾਨਿਆ ਹੈ॥੬॥
Prof. Sahib Singh(ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰ ਕੇ ਉਸ ਦਾ 'ਮੇਰਾ, ਮੇਰਾ' ਆਖਣ ਵਾਲਾ ਮਨ (ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ) ਗਿੱਝ ਜਾਂਦਾ ਹੈ ॥੬॥

ਪਦ ਅਰਥ ਮੇਰਾ ਮਨੁ = 'ਮੇਰਾ, ਮੇਰਾ' ਆਖਣ ਵਾਲਾ ਮਨ ॥੬॥

SikhNet (Spanish)y percibiendo y reflexionando, su mente cree y tiene Fe debido a su propia experiencia.(6)

ਕੀਰਤਿ ਸੂਰਤਿ ਮੁਕਤਿ; ਇਕ ਨਾਈ ॥

keerat soorat mukat; ik naaee | Ang 221

Sant Singh KhalsaPraise, beauty and liberation are in the One Name.
Manmohan SinghCelebrity beauty and salvation, are in one Name.
Manmohan Singh (Punjabi)ਨੇਕ ਨਾਮੀ, ਸੁੰਦਰਤਾ ਤੇ ਮੁਕਤੀ ਇਕ ਨਾਮ ਵਿੱਚ ਹਨ।
Fareedkot Teekaਹੇ ਭਾਈ! (ਕੀਰਤਿ) ਜਸ ਔਰ (ਸੂਰਤਿ) ਸਰੂਪ ਕੀ ਸੁੰਦ੍ਰਯਤਾ ਤਥਾ ਮੁਕਤੀ ਯਹ ਸਰਬ ਹੀ (ਇਕਨਾਈ) ਏਕ ਪਰਮੇਸ੍ਵਰ ਕੇ ਨਾਮ ਸੇ ਪ੍ਰਾਪਤਿ ਹੋਤੀ ਹੈ॥
Prof. Sahib Singhਜਿਸ ਹਿਰਦੇ ਵਿਚ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਹੈ, ਉਥੇ ਸੋਭਾ ਹੈ, ਉਥੇ ਸੁੰਦਰਤਾ ਹੈ, ਉਥੇ ਵਿਕਾਰਾਂ ਤੋਂ ਖ਼ਲਾਸੀ ਹੈ,

ਪਦ ਅਰਥ ਕੀਰਤਿ = ਸੋਭਾ। ਸੂਰਤਿ = ਸੁੰਦਰਤਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਨਾਈ = ਵਡਿਆਈ।

SikhNet (Spanish)Toda Gloria, toda Belleza, toda Liberación está en el Naam, el Nombre del Señor.

ਤਹੀ ਨਿਰੰਜਨੁ; ਰਹਿਆ ਸਮਾਈ ॥

tahee niranjan; rahiaa samaaee | Ang 221

Sant Singh KhalsaIn it, the Immaculate Lord is permeating and pervading.
Manmohan SinghIn that very Name, the Pure One remains permeated.
Manmohan Singh (Punjabi)ਉਸ ਨਾਮ ਅੰਦਰ ਹੀ ਪਵਿੱਤਰ ਪੁਰਖ ਲੀਨ ਰਹਿੰਦਾ ਹੈ।
Fareedkot Teekaਤਾਂ ਤੇ ਜਿਨ੍ਹੋਂ ਨੇ ਨਾਮ ਜਪਿਆ ਹੈ, ਨਿਰੰਜਨ ਪਰਮੇਸ੍ਵਰ ਤਿਨਹੋਂ ਮੇਂ ਸਮਾਇ ਰਹਾ ਹੈ॥
Prof. Sahib Singhਉਥੇ ਹੀ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਹਰ ਵੇਲੇ ਮੌਜੂਦ ਹੈ।

ਪਦ ਅਰਥ ਨਿਰੰਜਨੁ = ਮਾਇਆ-ਰਹਿਤ ਪ੍ਰਭੂ।

SikhNet (Spanish)En Ello habita el Señor, el Uno Inmaculado,

ਨਿਜ ਘਰਿ ਬਿਆਪਿ ਰਹਿਆ; ਨਿਜ ਠਾਈ ॥੭॥

nij ghar biaap rahiaa; nij tthaaee |7| Ang 221

Sant Singh KhalsaHe dwells in the home of the self, and in His own sublime place. ||7||
Manmohan SinghThe Lord abides in the Name, His own home and His own place.
Manmohan Singh (Punjabi)ਸਾਹਿਬ ਆਪਣੇ ਨਿੱਜ ਦੇ ਧਾਮ ਅਤੇ ਆਪਣੇ ਨਿੱਜ ਦੇ ਅਸਥਾਨ, ਨਾਮ ਅੰਦਰ ਨਿਵਾਸ ਰਖਦਾ ਹੈ।
Fareedkot Teeka(ਨਿਜ ਠਾਈ) ਅਪਨੇ ਅਸਥਾਨੋਂ ਵਾਲਾ ਪਰਮੇਸ੍ਵਰ ਜਿਸ ਕੇ ਸਰਬ ਅਸਥਾਨ ਹੈਂ, ਸੋ ਅਪਨੇ ਰਿਦੇ ਮੇਂ ਬਿਆਪ ਰਹਾ ਹੈ ਮੈਨੇ ਜਾਨਿਆ ਹੈ॥੭॥
Prof. Sahib Singh(ਉਹ ਹਿਰਦਾ ਪਰਮਾਤਮਾ ਦਾ ਆਪਣਾ ਘਰ ਬਣ ਗਿਆ, ਆਪਣਾ ਨਿਵਾਸ-ਥਾਂ ਬਣ ਗਿਆ), ਉਸ ਆਪਣੇ ਘਰ ਵਿਚ, ਉਸ ਆਪਣੇ ਨਿਵਾਸ-ਥਾਂ ਵਿਚ ਪਰਮਾਤਮਾ ਹਰ ਵੇਲੇ ਮੌਜੂਦ ਹੈ ॥੭॥

ਪਦ ਅਰਥ ਨਿਜ ਠਾਈ = ਨਿਰੋਲ ਆਪਣੇ ਥਾਂ ਵਿਚ ॥੭॥

SikhNet (Spanish)Él habita en Su Ser, en Su Propio Aposento. (7)

ਉਸਤਤਿ ਕਰਹਿ; ਕੇਤੇ ਮੁਨਿ ਪ੍ਰੀਤਿ ॥

ausatat kareh; kete mun preet | Ang 221

Sant Singh KhalsaThe many silent sages lovingly praise Him.
Manmohan SinghPraise Him many sages in Love.
Manmohan Singh (Punjabi)ਪਰਸੰਸਾ ਕਰਦੇ ਹਨ, ਉਸ ਦੀ ਕਈ ਮੁਨੀਸ਼ਰ ਪਿਆਰ ਅੰਦਰ।
Fareedkot Teekaਤਿਸ ਕੀ ਉਪਮਾ ਕੋ ਪ੍ਰੀਤਿ ਸਹਿਤ ਕੇਤੇ ਮੁਨੀ ਕਰਤੇ ਹੈਂ॥
Prof. Sahib Singhਅਨੇਕਾਂ ਹੀ ਮੁਨੀ ਲੋਕ (ਮਨ-ਹਾਥੀ ਨੂੰ ਗੁਰੂ-ਕੁੰਡੇ ਦੇ ਅਧੀਨ ਕਰ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ।
SikhNet (Spanish)Sus cuerpos y mentes son purificados,

ਤਨਿ ਮਨਿ ਸੂਚੈ; ਸਾਚੁ ਸੁ ਚੀਤਿ ॥

tan man soochai; saach su cheet | Ang 222

Sant Singh KhalsaTheir bodies and minds are purified, as they enshrine the True Lord in their consciousness.
Manmohan SinghBy enshrining the True Name, in the mind their body and soul are rendered pure.
Manmohan Singh (Punjabi)ਉਸ ਸੱਚੇ ਨਾਮ ਨੂੰ ਰਿਦੈ ਅੰਦਰ ਟਿਕਾਉਣ ਦੁਆਰਾ ਉਨ੍ਹਾਂ ਦੀ ਦੇਹਿ ਤੇ ਆਤਮਾ ਪਵਿੱਤਰ ਹੋ ਜਾਂਦੇ ਹਨ।
Fareedkot Teekaਚਿਤ ਮੇਂ ਸਾਚ ਧਾਰਨੇ ਕਰ ਤਿਨ ਕੇ ਮਨ ਤਥਾ ਤਨ ਨਿਰਮਲ ਭਏ ਹੈਂ॥
Prof. Sahib Singhਪਵਿਤ੍ਰ ਸਰੀਰ ਨਾਲ ਪਵਿਤ੍ਰ ਮਨ ਨਾਲ ਪਿਆਰ ਵਿਚ ਜੁੜ ਕੇ ਉਹ ਪਰਮਾਤਮਾ ਦੀ ਸਿਫ਼ਤਿ ਕਰਦੇ ਹਨ।

ਪਦ ਅਰਥ ਤਨਿ ਮਨਿ ਸੂਚੇ = ਸੁੱਚੇ ਤਨ ਨਾਲ, ਸੁੱਚੇ ਮਨ ਨਾਲ। ਚੀਤਿ = ਚਿੱਤ ਵਿਚ।

SikhNet (Spanish)enalteciendo al Señor en su Conciencia.

ਨਾਨਕ. ਹਰਿ ਭਜੁ; ਨੀਤਾ ਨੀਤਿ ॥੮॥੨॥

naanak. har bhaj; neetaa neet |8|2| Ang 222

Sant Singh KhalsaO Nanak, meditate on the Lord, each and every day. ||8||2||
Manmohan SinghNanak, meditate thou, everyday, on the Lord.
Manmohan Singh (Punjabi)ਨਾਨਕ ਤੂੰ ਹਰ ਰੋਜ਼ ਹੀ, ਸਾਹਿਬ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਾਂ ਤੇ ਤੁਮ ਭੀ ਨਿਤਰੂਪੁ ਹਰੀ ਕੋ ਨਿਤਾਪ੍ਰਤਿ ਭਜੋ॥੮॥੨॥
Prof. Sahib Singhਹੇ ਨਾਨਕ! ਤੂੰ ਭੀ (ਇਸੇ ਤਰ੍ਹਾਂ) ਸਦਾ ਸਦਾ ਉਸ ਪਰਮਾਤਮਾ ਦਾ ਭਜਨ ਕਰ ॥੮॥੨॥
SikhNet (Spanish)Habita entonces, oh, dice Nanak, siempre y para siempre en el Señor.(8-2)
Answers quote the Granth verbatim with Ang citations. AI commentary is not Gurbani and not a religious ruling.