ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਮਉਲੀ ਧਰਤੀ; ਮਉਲਿਆ ਅਕਾਸੁ ॥
maulee dharatee; mauliaa akaas |
Sant Singh KhalsaThe earth is in bloom, and the sky is in bloom.
Manmohan SinghThe earth is in bloom, and in bloom is the sky.
Manmohan Singh (Punjabi)ਜਮੀਨ ਖਿੜਾਉ ਵਿੱਚ ਹੈ ਅਤੇ ਖਿੜਾਉ ਵਿੱਚ ਹੈ ਆਸਮਾਨ।
Fareedkot Teekaਹੇ ਭਾਈ! ਰਾਜਾ ਰਾਮ ਕੀ ਚੇਤਨਸੱਤਾ ਕਰ ਧਰਤੀ ਮੌਲ ਰਹੀ ਹੈ ਪੁਨਹ ਤਿਸ ਕਰ ਅਕਾਸੁ ਭੀ ਪ੍ਰਫੁਲਤ ਹੋ ਰਹਾ ਹੈ; ਵਾ ਜਿਸ ਕੀ ਸੱਤਾ ਧਰਤੀ ਮੇਂ ਮਿਲ ਰਹੀ ਹੈ ਵੋਹੀ ਰਾਜਾ ਰਾਮੁ ਅਕਾਸ ਮੇਂ ਮਿਲ ਰਹਾ ਹੈ॥
Prof. Sahib Singhਧਰਤੀ ਤੇ ਅਕਾਸ਼ (ਪਰਮਾਤਮਾ ਦੀ ਜੋਤ ਦੇ ਪ੍ਰਕਾਸ਼ ਨਾਲ) ਖਿੜੇ ਹੋਏ ਹਨ।ਪਦ ਅਰਥ ਮਉਲੀ = ਖਿੜੀ ਹੋਈ ਹੈ, ਟਹਿਕ ਰਹੀ ਹੈ, ਸੁਹਣੀ ਲੱਗ ਰਹੀ ਹੈ।
SikhNet (Spanish)La tierra entera está en flor, así como el cielo, pues mira,
ਘਟਿ ਘਟਿ ਮਉਲਿਆ; ਆਤਮ ਪ੍ਰਗਾਸੁ ॥੧॥
ghatt ghatt mauliaa; aatam pragaas |1|
Sant Singh KhalsaEach and every heart has blossomed forth, and the soul is illumined. ||1||
Manmohan SinghEvery heart has flowered by the Lord's Light.
Manmohan Singh (Punjabi)ਪ੍ਰਭੂ ਦੇ ਪਰਕਾਸ਼ ਦੁਆਰਾ ਹਰ ਦਿਲ ਪ੍ਰਫੁੱਲਤ ਹੋਇਆ ਹੋਇਆ ਹੈ।
Fareedkot Teekaਸੋ ਆਤਮਾ ਪ੍ਰਗਾਸ ਰੂਪ ਘਟ ਘਟ ਮੇਂ ਮਿਲਾ ਹੂਆ ਹੈ; ਵਾ (ਘਟਿ ਘਟਿ) ਜੋ ਸਰੀਰ ਮਾਤ੍ਰ ਹੈ, ਸੋ ਆਤਮ ਕੇ ਪ੍ਰਕਾਸ ਕਰ ਕੇ ਪ੍ਰਫੁਲਤ ਹੋ ਰਹਾ ਹੈ॥੧॥
Prof. Sahib Singhਹਰੇਕ ਘਟ ਵਿਚ ਉਸ ਪਰਮਾਤਮਾ ਦਾ ਹੀ ਪ੍ਰਕਾਸ਼ ਹੈ ॥੧॥ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਮਉਲਿਆ = ਖਿੜਿਆ ਹੋਇਆ ਹੈ, ਚਮਕ ਦਿਖਾ ਰਿਹਾ ਹੈ, ਭਾਵ ਮਾਰ ਰਿਹਾ ਹੈ। ਪ੍ਰਗਾਸੁ = ਚਾਨਣ, ਜੋਤ। ਆਤਮ ਪ੍ਰਗਾਸੁ = ਆਤਮਾ ਦਾ ਪ੍ਰਕਾਸ਼, ਪਰਮਾਤਮਾ ਦੀ ਜੋਤ ਦਾ ਚਾਨਣ ॥੧॥
SikhNet (Spanish)en cada corazón está la Iluminación de Dios. (1)
ਰਾਜਾ ਰਾਮੁ ਮਉਲਿਆ; ਅਨਤ ਭਾਇ ॥
raajaa raam mauliaa; anat bhaae |
Sant Singh KhalsaMy Sovereign Lord King blossoms forth in countless ways.
Manmohan SinghMy Lord, the King, is rejoicing in endless ways.
Manmohan Singh (Punjabi)ਮੇਰਾ ਪ੍ਰਭੂ, ਪਾਤਿਸ਼ਾਹ ਅੰਤ-ਰਹਿਤ ਤਰੀਕਿਆਂ ਨਾਲ ਪ੍ਰਸੰਨ ਹੋ ਰਿਹਾ ਹੈ।
Fareedkot Teekaਰਾਜਾ ਰਾਮ ਅਨੇਕ (ਭਾਇ) ਪ੍ਰਕਾਰੋਂ ਕਰ ਮਿਲ ਰਹਿਆ ਹੈ॥
Prof. Sahib Singh(ਸਾਰੇ ਜਗਤ ਦਾ ਮਾਲਕ) ਜੋਤ-ਸਰੂਪ ਪਰਮਾਤਮਾ (ਆਪਣੇ ਬਣਾਏ ਜਗਤ ਵਿਚ) ਅਨੇਕ ਤਰ੍ਹਾਂ ਆਪਣਾ ਪ੍ਰਕਾਸ਼ ਕਰ ਰਿਹਾ ਹੈ।ਪਦ ਅਰਥ ਰਾਜਾ = ਪ੍ਰਕਾਸ਼-ਸਰੂਪ। ਅਨਤ = ਅਨੰਤ। ਅਨਤ ਭਾਇ = ਅਨੰਤ ਭਾਵ ਵਿਚ, ਬੇਅੰਤ ਤਰੀਕਿਆਂ ਨਾਲ, ਅਨੇਕ ਤਰ੍ਹਾਂ।
SikhNet (Spanish)Si, mi Señor, el Rey, está en flor con un millón de colores
ਜਹ ਦੇਖਉ; ਤਹ ਰਹਿਆ ਸਮਾਇ ॥੧॥ ਰਹਾਉ ॥
jeh dekhau; teh rahiaa samaae |1| rahaau |
Sant Singh KhalsaWherever I look, I see Him there pervading. ||1||Pause||
Manmohan SinghWhithersoever I see, thither He is contained. Pause.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ ਓਥੇ ਹੀ ਉਹ ਰਮਿਆ ਹੋਹਿਆ ਹੈ। ਠਹਿਰਾਉ।
Fareedkot Teekaਜਹਾਂ ਦੇਖੋਂ ਤਹਾਂ ਹੀ ਸਮਾਇ ਰਹਾ ਹੈ॥੧॥ ਰਹਾਉ ॥
Prof. Sahib Singhਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਭਰਪੂਰ (ਦਿੱਸਦਾ) ਹੈ ॥੧॥ ਰਹਾਉ ॥ਪਦ ਅਰਥ ਜਹ = ਜਿੱਧਰ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਤਹ = ਉਧਰ। ਸਮਾਇ ਰਹਿਆ = ਭਰਪੂਰ ਹੈ ॥੧॥ ਰਹਾਉ ॥
SikhNet (Spanish)y a donde miro ahí Lo veo prevalecer. (1-Pausa)
ਦੁਤੀਆ ਮਉਲੇ; ਚਾਰਿ ਬੇਦ ॥
duteea maule; chaar bed |
Sant Singh KhalsaThe four Vedas blossom forth in duality.
Manmohan SinghThe four Vadas rejoice in duality.
Manmohan Singh (Punjabi)ਚਾਰੇ ਹੀ ਵੇਦ ਦਵੈਤ ਭਾਵ ਅੰਦਰ ਖੁਸ਼ ਹੋ ਰਹੇ ਹਨ।
Fareedkot Teekaਦ੍ਵੈਤ ਭਾਵ ਰੂਪ ਸੰਸਾਰ ਅਰ ਚਾਰੋਂ ਬੇਦ ਭੀ ਤਿਸ ਕੀ ਚੇਤਨਸੱਤਾ ਕੋ ਪਾਇ ਕਰ ਮੌਲੇ ਹੂਏ ਹੈਂ; ਵਾ ਇਨ ਮੇਂ ਭੀ ਰਾਜਾ ਰਾਮ ਕੀ ਸੱਤਾ ਮਿਲੀ ਹੂਈ ਹੈ॥
Prof. Sahib Singhਦੂਜੀ ਗੱਲ (ਇਹ ਹੈ, ਨਿਰੀ ਧਰਤ ਅਕਾਸ਼ ਹੀ ਨਹੀਂ) ਚਾਰੇ ਵੇਦ ਵੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ,ਪਦ ਅਰਥ ਦੁਤੀਆ = ਦੂਜੀ ਗੱਲ (ਇਹ ਹੈ); ਅਤੇ ਹੋਰ (ਸੁਣੋ)।
SikhNet (Spanish)Los cuatro Vedas también han florecido para esparcir la Luz de Dios,
ਸਿੰਮ੍ਰਿਤਿ ਮਉਲੀ; ਸਿਉ ਕਤੇਬ ॥੨॥
sinmrit maulee; siau kateb |2|
Sant Singh KhalsaThe Simritees blossom forth, along with the Koran and the Bible. ||2||
Manmohan SinghSo are rejoicing the Simritis, together with the Muslim religious books.
Manmohan Singh (Punjabi)ਏਸੇ ਤਰ੍ਹਾਂ ਹੀ ਖੁਸ਼ ਹੋ ਰਹੀਆਂ ਹਨ ਸਿਮ੍ਰਤੀਆਂ, ਮੁਸਲਮਾਨੀ ਧਾਰਮਕ ਪੁਸਤਕ ਸਮੇਤ।
Fareedkot Teekaਸਿੰਮ੍ਰਿਤੀਆਂ ਭੀ ਕਤੇਬੋਂ ਕੇ ਸਹਿਤ ਮੌਲ ਰਹੀ ਹੈਂ; ਵਾ ਕਤੇਬੋਂ ਕੇ ਸਹਿਤ ਸਿੰਮ੍ਰਿਤੀਯੋਂ ਮੇਂ ਤਿਸ ਕੀ ਸੱਤਾ ਮਿਲ ਰਹੀ ਹੈ॥੨॥
Prof. Sahib Singhਸਿਮ੍ਰਿਤੀਆਂ ਤੇ ਮੁਸਲਮਾਨੀ ਧਰਮ-ਪੁਸਤਕ-ਇਹ ਸਾਰੇ ਭੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ ॥੨॥ਪਦ ਅਰਥ ਸਿਉ ਕਤੇਬ = ਮੁਸਲਮਾਨੀ ਧਰਮ ਪੁਸਤਕਾਂ ਸਮੇਤ ॥੨॥
SikhNet (Spanish)los Smritis y los Textos Semíticos están esparciendo flores. (2)
ਸੰਕਰੁ ਮਉਲਿਓ; ਜੋਗ ਧਿਆਨ ॥
sankar maulio; jog dhiaan |
Sant Singh KhalsaShiva blossoms forth in Yoga and meditation.
Manmohan SinghShiva is blossoming in the yoga contemplation.
Manmohan Singh (Punjabi)ਯੋਗ ਦੇ ਚਿੰਤਨ ਅੰਦਰ ਸ਼ਿਵਜੀ ਪ੍ਰਫੁਲਤ ਹੋ ਰਿਹਾ ਹੈ।
Fareedkot Teekaਸਿਵਜੀ ਜੋਗ ਧਿਆਨ ਕਰ ਪ੍ਰਫੁਲਤ ਹੋ ਰਹਾ ਹੈ; ਵਾ ਸਿਵਜੀ ਮੇਂ ਜੋਗਧ੍ਯਾਨ ਰੂਪ ਹੋ ਕਰ ਰਾਜਾ ਰਾਮ ਮਿਲ ਰਹਾ ਹੈ॥
Prof. Sahib Singhਜੋਗ-ਸਮਾਧੀ ਲਾਣ ਵਾਲਾ ਸ਼ਿਵ ਭੀ (ਪ੍ਰਭੂ ਦੀ ਜੋਤ ਦੀ ਬਰਕਤਿ ਨਾਲ) ਖਿੜਿਆ।ਪਦ ਅਰਥ ਸੰਕਰੁ = ਸ਼ਿਵ।
SikhNet (Spanish)Shiva también afloró, envuelto en meditación, oh, pero el Señor de Kabir,
ਕਬੀਰ ਕੋ ਸੁਆਮੀ. ਸਭ ਸਮਾਨ ॥੩॥੧॥
kabeer ko suaamee. sabh samaan |3|1|
Sant Singh KhalsaKabeer's Lord and Master pervades in all alike. ||3||1||
Manmohan SinghKabir's Lord blooms amongst all alike.
Manmohan Singh (Punjabi)ਕਬੀਰ ਦਾ ਸਾਹਿਬ ਸਾਰਿਆਂ ਅੰਦਰ ਇਕ ਸਮਾਨ ਪ੍ਰਫੁਲਤ ਹੋ ਰਿਹਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹਮਾਰੇ ਕੋ ਸ੍ਵਾਮੀ ਸਭ ਮੇਂ (ਸਮਾਨ) ਬ੍ਯਾਪਕ ਦ੍ਰਿਸਟਿ ਆਵਤਾ ਹੈ॥੩॥੧॥
Prof. Sahib Singh(ਮੁੱਕਦੀ ਗੱਲ ਇਹ ਕਿ) ਕਬੀਰ ਦਾ ਮਾਲਕ (-ਪ੍ਰਭੂ) ਸਭ ਥਾਂ ਇਕੋ ਜਿਹਾ ਖਿੜ ਰਿਹਾ ਹੈ ॥੩॥੧॥ਪਦ ਅਰਥ ਸਭ = ਹਰ ਥਾਂ। ਸਮਾਨ = ਇਕੋ ਜਿਹਾ ॥੩॥੧॥
* ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ, ਉਸੇ ਦੀ ਜੋਤ ਦਾ ਪ੍ਰਕਾਸ਼ ਹਰ ਥਾਂ ਹੋ ਰਿਹਾ ਹੈ।
SikhNet (Spanish)prevalece en los corazones de la misma forma. (3-1)