ਪੰਡਿਤ ਜਨ ਮਾਤੇ; ਪੜੑਿ ਪੁਰਾਨ ॥
panddit jan maate; parra puraan | Ang 1193
Sant Singh KhalsaThe Pandits, the Hindu religious scholars, are intoxicated, reading the Puraanas.
Manmohan SinghThe learned Brahmans are intoxicated reading the Puranas.
Manmohan Singh (Punjabi)ਵਿਦਵਾਨ ਬ੍ਰਾਹਮਣ ਪੁਰਾਣਾ ਨੂੰ ਵਾਚ ਕੇ ਮਤਵਾਲੇ ਹੋਏ ਹੋਏ ਹਨ।
Fareedkot Teekaਪੰਡਤ ਜਨ ਪੁਰਾਣੋਂ ਕੋ ਪੜ ਕਰ ਮੱਤੇ ਹੂਏ ਹੈਂ॥
Prof. Sahib Singhਪੰਡਿਤ ਲੋਕ ਪੁਰਾਨ (ਆਦਿਕ ਧਰਮ-ਪੁਸਤਕਾਂ) ਪੜ੍ਹ ਕੇ ਅਹੰਕਾਰੇ ਹੋਏ ਹਨ;ਪਦ ਅਰਥ ਜਨ = ਲੋਕ। {ਨੋਟ: ਲਫ਼ਜ਼ 'ਜਨ' ਕਿਸੇ ਸ਼੍ਰੇਣੀ ਦੇ ਲਫ਼ਜ਼ ਨਾਲ ਵਰਤੀਏ ਤਾਂ ਉਸ ਦਾ ਅਰਥ ਹੁੰਦਾ ਹੈ "ਉਸ ਸ਼੍ਰੈਣੀ ਦੇ ਆਮ ਲੋਕ"}। ਮਾਤੇ = ਮੱਤੇ ਹੋਏ, ਮਸਤੇ ਹੋਏ, ਅਹੰਕਾਰੀ। ਪੜ੍ਹ੍ਹਿ = ਪੜ੍ਹ ਕੇ।
SikhNet (Spanish)Los Pundits están envueltos en los Puranas,
ਜੋਗੀ ਮਾਤੇ; ਜੋਗ ਧਿਆਨ ॥
jogee maate; jog dhiaan | Ang 1193
Sant Singh KhalsaThe Yogis are intoxicated in Yoga and meditation.
Manmohan SinghThe yogis are intoxicated in practising Yoga.
Manmohan Singh (Punjabi)ਯੋਗੀ ਯੋਗ ਦੀ ਕਮਾਈ ਕਰਨ ਵਿੱਚ ਮਤਵਾਲੇ ਹੋਏ ਹੋਏ ਹਨ।
Fareedkot Teekaਜੋਗੀ ਜੋਗ ਧ੍ਯਾਨ ਮੇਂ ਮਾਤੇ ਹੂਏ ਹੈਂ, ਭਾਵ ਹੰਕਾਰ ਸਹਤ ਹੈਂ॥
Prof. Sahib Singhਜੋਗੀ ਜੋਗ-ਸਾਧਨਾਂ ਦੇ ਮਾਣ ਵਿਚ ਮੱਤੇ ਹੋਏ ਹਨ,
SikhNet (Spanish)los Yoguis en su práctica de Yoga,
ਸੰਨਿਆਸੀ ਮਾਤੇ ਅਹੰਮੇਵ ॥
saniaasee maate ahamev | Ang 1193
Sant Singh KhalsaThe Sannyaasees are intoxicated in egotism.
Manmohan SinghThe secitarians are inebriated in the mysteries of self-conceit.
Manmohan Singh (Punjabi)ਇਕਾਂਤੀ ਸਵੈ-ਹੰਗਤਾ ਅੰਦਰ ਨਸ਼ਈ ਹੋਏ ਹੋਏ ਹਨ।
Fareedkot Teekaਸੰਨਿਆਸੀ ਭੀ (ਅਹੰਮੇਵ) ਹੰਕਾਰ ਮੇਂ ਮਾਤੇ ਹੂਏ ਹੈਂ॥
Prof. Sahib Singhਸੰਨਿਆਸੀ (ਸੰਨਿਆਸ ਦੇ) ਅਹੰਕਾਰ ਵਿਚ ਡੁੱਬੇ ਹੋਏ ਹਨ;ਪਦ ਅਰਥ ਅਹੰਮੇਵ = ਅਹੰਕਾਰ।
SikhNet (Spanish)los Sanyasas de forma egocéntrica se han involucrado en ellos mismos,
ਤਪਸੀ ਮਾਤੇ; ਤਪ ਕੈ ਭੇਵ ॥੧॥
tapasee maate; tap kai bhev |1| Ang 1193
Sant Singh KhalsaThe penitents are intoxicated with the mystery of penance. ||1||
Manmohan SinghThe penitents are inebriated in the mysteries of penances.
Manmohan Singh (Punjabi)ਤਪੱਸਵੀ ਤਪਾਂ ਦੇ ਭੇਤਾਂ ਅੰਦਰ ਨਸ਼ਈ ਹੋ ਰਹੇ ਹਨ।
Fareedkot Teekaਤਪਸੀ ਤਪ ਕੇ (ਭੇਵ) ਪ੍ਰਕਾਰ ਮੇਂ ਮੱਤੇ ਹੂਏ ਹੈਂ॥੧॥
Prof. Sahib Singhਤਪੀ ਲੋਕ ਇਸ ਵਾਸਤੇ ਮਸਤੇ ਹੋਏ ਹਨ ਕਿ ਉਹਨਾਂ ਨੇ ਤਪ ਦਾ ਭੇਤ ਪਾ ਲਿਆ ਹੈ ॥੧॥ਪਦ ਅਰਥ ਭੇਵ = ਭੇਤ, ਮਰਮ ॥੧॥
SikhNet (Spanish)y los que practican austeridades están metidos en su propia austeridad. (1)
ਸਭ ਮਦ ਮਾਤੇ; ਕੋਊ. ਨ ਜਾਗ ॥
sabh mad maate; koaoo. na jaag | Ang 1193
Sant Singh KhalsaAll are intoxicated with the wine of Maya; no one is awake and aware.
Manmohan SinghAll are intoxicated with ego. No one is awake.
Manmohan Singh (Punjabi)ਸਾਰੇ ਹੰਕਾਰ ਨਾਲ ਨਸ਼ਈ ਹਨ ਕੋਈ ਭੀ ਜਾਗਦਾ ਨਹੀਂ।
Fareedkot Teekaਸਭ ਜੀਵ ਹੰਕਾਰ ਕਰ ਮਾਤੇ ਹੂਏ ਹੈਂ ਕੋਈ ਜਾਗਤਾ ਨਹੀਂ ਹੈ॥
Prof. Sahib Singhਸਭ ਜੀਵ (ਕਿਸੇ ਨਾ ਕਿਸੇ ਵਿਕਾਰ ਵਿਚ) ਮੱਤੇ ਪਏ ਹਨ, ਕੋਈ ਜਾਗਦਾ ਨਹੀਂ (ਦਿੱਸਦਾ)।
SikhNet (Spanish)Sí, todos y cada uno están embriagados con el vino de Maya y nadie está lúcido,
ਸੰਗ ਹੀ ਚੋਰ; ਘਰੁ ਮੁਸਨ ਲਾਗ ॥੧॥ ਰਹਾਉ ॥
sang hee chor; ghar musan laag |1| rahaau | Ang 1193
Sant Singh KhalsaThe thieves are with them, plundering their homes. ||1||Pause||
Manmohan SinghThe thieves, who are with them are blundering their home. Pause.
Manmohan Singh (Punjabi)ਤਸਕਰ ਜੋ ਉਨ੍ਹਾਂ ਦੇ ਨਾਲ ਹੀ ਹਨ, ਉਹਨਾਂ ਦੇ ਘਰ ਨੂੰ ਲੁੱਟ ਰਹੇ ਹਨ। ਠਹਿਰਾਉ।
Fareedkot Teekaਕ੍ਯੋਂਕਿ ਕਾਮਾਦਿਕ ਚੋਰ ਸੰਗ ਹੀ (ਘਰੁ) ਅੰਤਹਕਰਣ ਮੇਂ ਸੁਭ ਗੁਣੋਂ ਰੂਪੀ ਧਨ ਕੋ ਲੂਟਨੇ ਲਾਗੇ ਹੂਏ ਹੈਂ॥੧॥ ਰਹਾਉ ॥☬ਜੇ ਕਹੇ ਕੋਈ ਜਾਗਤਾ ਭੀ ਹੈ? ਤਿਸੁ ਪਰ ਕਹਤੇ ਹੈਂ:
Prof. Sahib Singhਤੇ, ਇਹਨਾਂ ਜੀਵਾਂ ਦੇ ਅੰਦਰੋਂ ਹੀ (ਉੱਠ ਕੇ ਕਾਮਾਦਿਕ) ਚੋਰ ਇਹਨਾਂ ਦਾ (ਹਿਰਦਾ-ਰੂਪ) ਘਰ ਲੁੱਟ ਰਹੇ ਹਨ ॥੧॥ ਰਹਾਉ ॥ਪਦ ਅਰਥ ਸੰਗ ਹੀ = ਨਾਲ ਹੀ; ਅੰਦਰ ਹੀ। ਮੁਸਨ ਲਾਗ = ਠੱਗਣ ਲੱਗ ਪੈਂਦੇ ਹਨ ॥੧॥ ਰਹਾਉ ॥
SikhNet (Spanish)los cuatro deseos, como ladrones, ultrajan el hogar de cada uno. (1-Pausa)
ਜਾਗੈ ਸੁਕਦੇਉ ਅਰੁ ਅਕੂਰੁ ॥
jaagai sukadeo ar akoor | Ang 1193
Sant Singh KhalsaSuk Dayv and Akrur are awake and aware.
Manmohan SinghAwake are Sukh Dev and Akrur.
Manmohan Singh (Punjabi)ਜਾਗਦੇ ਹਨ ਸੁਖਦੇਵ ਅਤੇ ਅਕਰੂਰ।
Fareedkot Teekaਸੁਕਦੇਵ ਜੀ ਔਰ (ਅਕੂਰੁ) ਅਕਰੂਰ ਜੀ ਗ੍ਯਾਨ ਕਰ ਕੇ ਜਾਗੇ ਹੈਂ॥
Prof. Sahib Singh(ਜਗਤ ਵਿਚ ਕੋਈ ਵਿਰਲੇ ਵਿਰਲੇ ਜਾਗੇ, ਵਿਰਲੇ ਵਿਰਲੇ ਮਾਇਆ ਦੇ ਪ੍ਰਭਾਵ ਤੋਂ ਬਚੇ); ਜਾਗਦਾ ਰਿਹਾ ਸੁਕਦੇਵ ਰਿਸ਼ੀ ਤੇ ਅਕ੍ਰੂਰ ਭਗਤ;ਪਦ ਅਰਥ ਸੁਕਦੇਉ = {Skt. शुक} ਵਿਆਸ ਦੇ ਇਕ ਪੁੱਤਰ ਦਾ ਨਾਮ ਹੈ। ਇਹ ਜੰਮਦਾ ਹੀ ਭਗਤ ਸੀ, ਇਸ ਨੇ ਬੜੇ ਕਠਿਨ ਤਪ ਕੀਤੇ। ਰਾਜਾ ਪਰੀਖ੍ਯ੍ਯਤ ਨੂੰ ਇਸੇ ਰਿਸ਼ੀ ਨੇ ਭਾਗਵਤ ਪੁਰਾਣ ਸੁਣਾਇਆ ਸੀ। ਅਕ੍ਰੂਰ = ਕੰਸ ਦਾ ਭਰਾ, ਕ੍ਰਿਸ਼ਨ ਜੀ ਦਾ ਮਾਮਾ ਅਤੇ ਭਗਤ।
SikhNet (Spanish)Shuk Dev y Akrur, están despiertos y concientes,
ਹਣਵੰਤੁ ਜਾਗੈ; ਧਰਿ ਲੰਕੂਰੁ ॥
hanavant jaagai; dhar lankoor | Ang 1194
Sant Singh KhalsaHanuman with his tail is awake and aware.
Manmohan SinghAwake is Hanuman with his tail.
Manmohan Singh (Punjabi)ਜਾਗਦਾ ਹੈ ਹਨੁਮਾਨ ਆਪਣੀ ਪੂਛਲ ਸਮੇਤ।
Fareedkot Teekaਹਨੂੰਮਾਨ ਜਾਗੇ ਹੈਂ ਅਰੁ (ਧਰਿ ਲੰਕੂਰੁ) ਸੁਗ੍ਰੀਵ ਜਾਗੇ ਹੈਂ॥
Prof. Sahib Singhਜਾਗਦਾ ਰਿਹਾ ਹਨੂਮਾਨ ਪੂਛਲ ਧਾਰ ਕੇ ਭੀ (ਭਾਵ, ਭਾਵੇਂ ਲੋਕ ਉਸ ਨੂੰ ਪੂਛਲ ਵਾਲਾ ਹੀ ਆਖਦੇ ਹਨ)।ਪਦ ਅਰਥ ਲੰਕੂਰੁ = {Skt. लांगुल} ਪੂਛਲ। ਧਰਿ = ਧਾਰ ਕੇ।
SikhNet (Spanish)también Hanuman con su larga cola
ਸੰਕਰੁ ਜਾਗੈ; ਚਰਨ ਸੇਵ ॥
sankar jaagai; charan sev | Ang 1194
Sant Singh KhalsaShiva is awake, serving at the Lord's Feet.
Manmohan SinghAwake is Shiva, who serves the Lord's feet.
Manmohan Singh (Punjabi)ਜਾਗਦਾ ਹੈ ਸ਼ਿਵਜੀ, ਜੋ ਪ੍ਰਭੂ ਦੇ ਪੈਰਾਂ ਦੀ ਸੇਵਾ ਕਰਦਾ ਹੈ।
Fareedkot Teekaਸਿਵਜੀ ਰਾਮ ਜੀ ਕੇ ਚਰਨ ਸੇਵਨੇ ਕਰ ਜਾਗੇ ਹੈਂ॥
Prof. Sahib Singhਪ੍ਰਭੂ-ਚਰਨਾਂ ਦੀ ਸੇਵਾ ਕਰ ਕੇ ਜਾਗਿਆ ਸ਼ਿਵ ਜੀ।
SikhNet (Spanish)y también Shiva está despierto para el Servicio a los Pies de Dios
ਕਲਿ ਜਾਗੇ; ਨਾਮਾ ਜੈਦੇਵ ॥੨॥
kal jaage; naamaa jaidev |2| Ang 1194
Sant Singh KhalsaNaam Dayv and Jai Dayv are awake in this Dark Age of Kali Yuga. ||2||
Manmohan SinghIn the Darkage, awake are Namdev and Jaidav.
Manmohan Singh (Punjabi)ਕਲਜੁਗ ਅੰਦਰ ਜਾਗਦੇ ਹਨ, ਨਾਮਦੇਵ ਅਤੇ ਜੈਦੇਵ।
Fareedkot Teekaਕਲਿਜੁਗ ਮੇਂ ਨਾਮਦੇਵ, ਜੈ ਦੇਵ ਆਦਿਕ ਜਾਗੈ ਹੈਂ॥੨ ॥
Prof. Sahib Singh(ਹੁਣ ਦੇ ਸਮੇ) ਕਲਿਜੁਗ ਵਿਚ ਜਾਗਦੇ ਰਹੇ ਭਗਤ ਨਾਮਦੇਵ ਤੇ ਜੈਦੇਵ ਜੀ ॥੨॥
SikhNet (Spanish)y en la Era de Kali están también despiertos Namdev y Yaidev. (2)
ਜਾਗਤ ਸੋਵਤ ਬਹੁ ਪ੍ਰਕਾਰ ॥
jaagat sovat bahu prakaar | Ang 1194
Sant Singh KhalsaThere are many ways of being awake, and sleeping.
Manmohan SinghThere are several sorts of waking and sleeping.
Manmohan Singh (Punjabi)ਜਾਗਣ ਅਤੇ ਸੌਣ ਦੀਆਂ ਅਨੇਕਾਂ ਕਿਸਮਾਂ ਹਨ।
Fareedkot Teekaਜਾਗਣਾ ਔਰ ਸੋਵਣਾ ਬਹੁਤ ਪ੍ਰਕਾਰ ਕਾ ਹੈ॥
Prof. Sahib Singhਜਾਗਣਾ ਤੇ ਸੁੱਤੇ ਰਹਿਣਾ (ਭੀ) ਕਈ ਕਿਸਮ ਦਾ ਹੈ (ਚੋਰ ਭੀ ਤਾਂ ਰਾਤ ਨੂੰ ਜਾਗਦੇ ਹੀ ਹਨ)।ਪਦ ਅਰਥ ਬਹੁ ਪ੍ਰਕਾਰ = ਕਈ ਕਿਸਮਾਂ ਦਾ।
SikhNet (Spanish)Uno duerme y despierta de muchas maneras,
ਗੁਰਮੁਖਿ ਜਾਗੈ; ਸੋਈ ਸਾਰੁ ॥
guramukh jaagai; soee saar | Ang 1194
Sant Singh KhalsaTo be awake as Gurmukh is the most excellent way.
Manmohan SinghHe who remains awake under the Guru's instruction, is the most sublime.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਤਾਬੇ ਜਾਗਦਾ ਹੈ, ਉਹ ਹੀ ਪਰਮ ਸਰੇਸ਼ਟ ਹੈ।
Fareedkot Teekaਪਰੰਤੂ ਜੋ ਕੋਈ ਗੁਰੋਂ ਦ੍ਵਾਰੇ ਜਾਗਤਾ ਹੈ, ਸੋਈ (ਸਾਰੁ) ਸ੍ਰੇਸਟ ਹੈ॥
Prof. Sahib Singhਉਹ ਜਾਗਣਾ ਸ੍ਰੇਸ਼ਟ ਹੈ ਜੋ ਗੁਰਮੁਖਾਂ ਦਾ ਜਾਗਣਾ ਹੈ (ਭਾਵ, ਜੋ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਮਾਇਆ ਦੇ ਹੱਲੇ ਵਲੋਂ ਸੁਚੇਤ ਰਹਿੰਦਾ ਹੈ, ਉਹੀ ਜਾਗ ਰਿਹਾ ਹੈ)।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਾਰੁ = ਸ੍ਰੇਸ਼ਟ। ਸੋਈ = ਉਹ ਜਾਗਣਾ।
SikhNet (Spanish)pero quien permanece despierto como Gurmukj,
ਇਸੁ ਦੇਹੀ ਕੇ ਅਧਿਕ ਕਾਮ ॥
eis dehee ke adhik kaam | Ang 1194
Sant Singh KhalsaThe most sublime of all the actions of this body,
Manmohan SinghThe most efficacious deed of this body is this,
Manmohan Singh (Punjabi)ਇਸ ਸਰੀਰ ਦਾ ਸਭ ਤੋਂ ਵੱਡਾ ਗੁਣਕਾਰੀ ਕੰਮ ਇਹ ਹੈ,
Fareedkot Teekaਇਸ (ਦੇਹੀ) ਜੀਵ ਕੇ ਅਧਿਕ ਕਾਮ ਆਉਣੇ ਵਾਲਾ ਜੋ ਰਾਮ ਨਾਮ ਹੈ॥
Prof. Sahib Singh(ਮਾਇਆ ਦੇ ਹੱਲੇ ਵਲੋਂ ਸੁਚੇਤ ਰਹਿ ਕੇ ਸਿਮਰਨ ਕਰਨਾ) ਜੀਵ ਦੇ ਬਹੁਤ ਕੰਮ ਆਉਂਦਾ ਹੈ।ਪਦ ਅਰਥ ਦੇਹੀ = ਦੇਹ-ਧਾਰੀ, ਜੀਵ। ਅਧਿਕ = ਬਹੁਤ।
SikhNet (Spanish)es el mejor y más Sublime de todos, sí, el meditar en el Nombre de Dios,
ਕਹਿ ਕਬੀਰ; ਭਜਿ ਰਾਮ ਨਾਮ ॥੩॥੨॥
keh kabeer; bhaj raam naam |3|2| Ang 1194
Sant Singh Khalsasays Kabeer, is to meditate and vibrate on the Lord's Name. ||3||2||
Manmohan Singhthat man may contemplate the Lord's Name, Says Kabir.
Manmohan Singh (Punjabi)ਕਬੀਰ ਜੀ ਇਹ ਆਖਦੇ ਹਨ, ਕਿ ਬੰਦਾ ਸੁਆਮੀ ਦੇ ਨਾਮ ਦਾ ਸਿਮਰਨ ਕਰੇ।
Fareedkot Teekaਕਬੀਰ ਜੀ ਕਹਤੇ ਹੈਂ: ਇਸ ਕੋ ਭਜੁ॥੩॥੨॥☬ਇਸ ਸਬਦ ਕੇ ਦੋ ਅਰਥ ਹੈਂ: ਏਕ ਅਤ੍ਯੰਤਾ, ਭਾਵ ਮੇਂ ਦੂਸਰਾ ਸਿਧਾਂਤ ਮੇਂ ਸੇ ਸਿਧਾਂਤ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਸਿਮਰ (ਕੇ ਸੁਚੇਤ ਰਹੁ) ॥੩॥੨॥* ਸ਼ਬਦ ਦਾ ਭਾਵ: ਜੇ ਮਨੁੱਖ ਪ੍ਰਭੂ ਦਾ ਨਾਮ ਵਿਸਾਰ ਦੇਵੇ, ਤਾਂ ਕਾਮਾਦਿਕ ਅਨੇਕਾਂ ਵਿਕਾਰ ਉਸ ਦੇ ਆਚਰਨ ਨੂੰ, ਆਤਮਕ-ਜੀਵਨ ਨੂੰ ਗਿਰਾ ਦੇਂਦੇ ਹਨ। ਕੋਈ ਪੰਡਿਤ ਹੋਵੇ ਜੋਗੀ ਹੋਵੇ, ਸੰਨਿਆਸੀ ਹੋਵੇ ਤਪੀ ਹੋਵੇ, ਕਿਸੇ ਦਾ ਲਿਹਾਜ਼ ਨਹੀਂ ਕਰਦੇ। * ਨੋਟ: ਕਬੀਰ ਜੀ ਬਨਾਰਸ ਦੇ ਰਹਿਣ ਵਾਲੇ ਸਨ। ਭਗਤ ਨਾਮਦੇਵ ਜੀ ਬੰਬਈ ਦੇ ਜ਼ਿਲਾ ਸਤਾਰਾ ਦੇ, ਅਤੇ ਜੈਦੇਵ ਜੀ ਬੰਗਾਲ ਦੇ ਰਹਿਣ ਵਾਲੇ। ਕਬੀਰ ਜੀ ਇਹਨਾਂ ਦੋਹਾਂ ਭਗਤਾਂ ਦਾ ਜ਼ਿਕਰ ਕਰਦੇ ਹਨ। ਉਸ ਜ਼ਮਾਨੇ ਵਿਚ ਭੀ ਇਹਨਾਂ ਦੀ ਸੋਭਾ ਸਾਰੇ ਭਾਰਤ ਵਿਚ ਖਿਲਰੀ ਹੋਈ ਸੀ, ਜਦੋਂ ਕੋਈ ਅਖ਼ਬਾਰਾਂ ਦਾ ਰਿਵਾਜ ਨਹੀਂ ਸੀ, ਕਿਤੇ ਰੇਲ ਗੱਡੀਆਂ ਭੀ ਨਹੀਂ ਸਨ।
SikhNet (Spanish)es lo más eficaz de todo. (3-2)