ਚਮਰਟਾ; ਗਾਂਠਿ ਨ ਜਨਈ ॥
chamarattaa; gaantth na janee |
Sant Singh KhalsaI am a shoemaker, but I do not know how to mend shoes.
Manmohan SinghI, a shoe mender, know not how to mend,
Manmohan Singh (Punjabi)ਮੈਂ ਜੁੱਤੀਆਂ ਗੰਢਣ ਵਾਲਾ ਮੁਰੰਮਤ ਕਰਨਾ ਨਹੀਂ ਜਾਣਦਾ,
Fareedkot Teekaਹੇ ਭਾਈ! ਇਹ (ਚਮਰਟਾ) ਚੰਮ ਕਾ ਦਬਾਯਾ ਹੂਆ ਜੋ ਸਰੀਰ ਹੈ, ਮੈਂ ਇਸ ਕੇ ਸਾਥ ਪਰੀਤੀ ਗੰਢ ਨਹੀਂ ਜਾਨਤਾ ਹੂੰ॥
Prof. Sahib Singhਮੈਂ ਗ਼ਰੀਬ ਚਮਿਆਰ (ਸਰੀਰ-ਜੁੱਤੀ ਨੂੰ) ਗੰਢਣਾ ਨਹੀਂ ਜਾਣਦਾ,ਪਦ ਅਰਥ ਚਮਰਟਾ = ਗ਼ਰੀਬ ਚਮਿਆਰ। ਗਾਂਠਿ ਨ ਜਨਈ = ਗੰਢਣਾ ਨਹੀਂ ਜਾਣਦਾ।
SikhNet (Spanish)No sé como hacer los zapatos,
ਲੋਗੁ ਗਠਾਵੈ ਪਨਹੀ ॥੧॥ ਰਹਾਉ ॥
log gatthaavai panahee |1| rahaau |
Sant Singh KhalsaPeople come to me to mend their shoes. ||1||Pause||
Manmohan Singhbut people get their shoes repaired by me. Pause.
Manmohan Singh (Punjabi)ਪਰ ਲੋਕ ਮੇਰੇ ਕੋਲੋਂ ਆਪਣੀਆਂ ਜੁੱਤੀਆਂ ਗੰਢਵਾਉਂਦੇ ਹਨ। ਠਹਿਰਾਉ।
Fareedkot Teekaਔਰ ਲੋਕ ਸਰੀਰ ਕੀ ਰਖ੍ਯਾ ਵਾਸਤੇ ਦੇਵੀ ਦੇਵਤਿਓਂ ਸਾਥ ਪ੍ਰੀਤੀ ਗੰਢ ਕੇ ਤਿਨ ਕੀ (ਪਨਹੀ) ਪਨਾਹ ਲੇਤੇ ਹੈਂ॥੧॥ ਰਹਾਉ ॥
Prof. Sahib Singhਪਰ ਜਗਤ ਦੇ ਜੀਵ ਆਪੋ ਆਪਣੀ (ਸਰੀਰ-ਰੂਪ) ਜੁੱਤੀ ਗੰਢਾ ਰਹੇ ਹਨ (ਭਾਵ, ਲੋਕ ਦਿਨ ਰਾਤ ਨਿਰੇ ਸਰੀਰ ਦੀ ਪਾਲਣਾ ਦੇ ਆਹਰ ਵਿਚ ਲੱਗ ਰਹੇ ਹਨ ॥੧॥ ਰਹਾਉ ॥ਪਦ ਅਰਥ ਗਠਾਵੈ = ਗੰਢਾਉਂਦਾ ਹੈ। ਪਨਹੀ = ਜੁੱਤੀ ॥੧॥ ਰਹਾਉ ॥
SikhNet (Spanish)pero la gente viene a que yo se los haga. (1‑Pausa)
ਆਰ ਨਹੀ. ਜਿਹ ਤੋਪਉ ॥
aar nahee. jih topau |
Sant Singh KhalsaI have no awl to stitch them;
Manmohan SinghI have no awl with which I may stitch,
Manmohan Singh (Punjabi)ਮੇਰੇ ਕੋਲ ਖੰਧੂਈ ਨਹੀਂ ਜਿਸ ਨਾਲ ਮੈਂ ਜੋੜਾਂ,
Fareedkot Teekaਕਿਉਂਕਿ ਸਰੀਰ ਅਭਿਮਾਨੀ ਬ੍ਰਿਤੀ ਰੂਪੀ ਤੋ ਮੇਰੇ ਪਾਸ ਆਰ ਨਹੀਂ ਹੈ, ਜਿਸ ਕੇ ਸਾਥ ਮੈਂ ਇਸ ਕੋ (ਤੋਪਉ) ਤੋਪਾ ਲਗਾਵੋਂ, ਭਾਵ ਸੇ ਇਸ ਕੀ ਪਾਲਨਾ ਪੋਖਨਾ ਕਰੂੰ॥
Prof. Sahib Singhਮੇਰੇ ਪਾਸ ਆਰ ਨਹੀਂ ਕਿ ਮੈਂ (ਜੁੱਤੀ ਨੂੰ) ਤ੍ਰੋਪੇ ਲਾਵਾਂ (ਭਾਵ, ਮੇਰੇ ਅੰਦਰ ਮੋਹ ਦੀ ਖਿੱਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿਚ ਹੀ ਟਿਕੀ ਰਹੇ)।ਪਦ ਅਰਥ ਜਿਹ = ਜਿਸ ਨਾਲ। ਤੋਪਉ = ਤੋਪਉਂ, ਤ੍ਰੋਪਾ ਲਾਵਾਂ।
SikhNet (Spanish)No tengo el punzón para coser los zapatos
ਨਹੀ ਰਾਂਬੀ. ਠਾਉ ਰੋਪਉ ॥੧॥
nahee raanbee. tthaau ropau |1|
Sant Singh KhalsaI have no knife to patch them. ||1||
Manmohan SinghI have no hoe to put the patch with.
Manmohan Singh (Punjabi)ਲੋਕ ਬਿਲਕੁਲ ਬਰਬਾਦ ਹੋ ਗਏ ਹਨ।
Fareedkot Teekaਪੁਨਾ ਸੰਸਾਰਾਕਾਰ ਬੁਧੀ ਰੂਪੀ ਰੰਬੀ ਮੇਰੇ ਪਾਸ ਨਹੀਂ ਹੈ, ਜਿਸ ਕਰ ਕੇ ਮੈਂ ਸੰਸਾਰ ਬੀਚ ਕੋਈ ਅਸਥਾਨ ਪੂਰੋ। ਯਥਾ- ਅਮਕੇ ਨਾਨਕੀ ਛਕ ਲੈ ਜਾਕੇ ਥਾਉਂ ਪੂਰਾ ਕੀਆ ਹੈ॥੧॥
Prof. Sahib Singhਮੇਰੇ ਪਾਸ ਰੰਬੀ ਨਹੀਂ ਕਿ (ਜੁੱਤੀ ਨੂੰ) ਟਾਕੀਆਂ ਲਾਵਾਂ (ਭਾਵ, ਮੇਰੇ ਅੰਦਰ ਲੋਭ ਨਹੀਂ ਕਿ ਚੰਗੇ ਚੰਗੇ ਖਾਣੇ ਲਿਆ ਕੇ ਨਿੱਤ ਸਰੀਰ ਨੂੰ ਪਾਲਦਾ ਰਹਾਂ) ॥੧॥ਪਦ ਅਰਥ ਠਾਉ = ਥਾਂ ਜੁੱਤੀ ਦੀ ਟੁੱਟੀ ਹੋਈ ਥਾਂ। ਰੋਪਉ = ਰੋਪਉਂ, ਟਾਕੀ ਲਾਵਾਂ ॥੧॥
SikhNet (Spanish)ni espátula para raspar. (1)
ਲੋਗੁ; ਗੰਠਿ ਗੰਠਿ ਖਰਾ ਬਿਗੂਚਾ ॥
log; gantth gantth kharaa bigoochaa |
Sant Singh KhalsaMending, mending, people waste their lives and ruin themselves.
Manmohan SinghAttaching, attaching themselves with the world, people have been thoroughly ruined.
Manmohan Singh (Punjabi)ਆਪਣੇ ਆਪ ਨੂੰ ਜਗਤ ਨਾਲ ਜੋੜ ਜੋੜ ਕੇ ਲੋਕ ਬਿਲਕੁਲ ਬਰਬਾਦ ਹੋ ਗਏ ਹਨ।
Fareedkot Teekaਔਰ ਲੋਕੋਂ ਕਾ ਸਮਦਾ੍ਯ ਤੌ ਇਸ ਸਰੀਰ ਕੇ ਸਾਥ ਪ੍ਰੀਤੀ ਗੰਢ ਕਰ ਕੇ (ਖਰਾ) ਅਤੀ (ਬਿਗੂਚਾ) ਖਰਾਬ ਹੂਆ ਹੈ॥
Prof. Sahib Singhਜਗਤ ਗੰਢ ਗੰਢ ਕੇ ਬਹੁਤ ਖ਼ੁਆਰ ਹੋ ਰਿਹਾ ਹੈ (ਭਾਵ, ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਹਰੇ ਲੱਗ ਕੇ ਦੁਖੀ ਹੋ ਰਹੇ ਹਨ);ਪਦ ਅਰਥ ਗੰਠਿ ਗੰਠਿ = ਗੰਢ ਗੰਢ ਕੇ। ਖਰਾ = ਬਹੁਤ। ਬਿਗੂਚਾ = ਖ਼ੁਆਰ ਹੋ ਰਿਹਾ ਹੈ।
SikhNet (Spanish)La gente ha desperdiciado su vida arreglando los problemas de otros,
ਹਉ ਬਿਨੁ ਗਾਂਠੇ. ਜਾਇ ਪਹੂਚਾ ॥੨॥
hau bin gaantthe. jaae pahoochaa |2|
Sant Singh KhalsaWithout wasting my time mending, I have found the Lord. ||2||
Manmohan SinghWithout attaching myself thus with the world I have attained to my Lord.
Manmohan Singh (Punjabi)ਆਪਣੇ ਆਪ ਨੂੰ ਸੰਸਾਰ ਨਾਲ ਇਸ ਤਰ੍ਹਾਂ ਨਾਂ ਜੋੜ ਕੇ ਮੈਂ ਪ੍ਰਭੂ ਕੋਲ ਪੁੱਜ ਗਿਆ ਹਾਂ।
Fareedkot Teekaਮੈਂ ਇਸ ਕੇ ਪਰੀਤੀ ਗੰਢੇ ਸੇ ਬਿਨਾ ਤਿਸ ਪਰਮੇਸ੍ਵਰ ਕੇ ਸਰੂਪ ਮੇਂ ਜਾਇ ਪਹੁਚਾ ਹੂੰ॥੨॥
Prof. Sahib Singhਮੈਂ ਗੰਢਣ ਦਾ ਕੰਮ ਛੱਡ ਕੇ (ਭਾਵ, ਆਪਣੇ ਸਰੀਰ ਦੇ ਨਿੱਤ ਆਹਰੇ ਲੱਗੇ ਰਹਿਣ ਨੂੰ ਛੱਡ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜਿਆ ਹਾਂ ॥੨॥ਪਦ ਅਰਥ ਹਉ = ਮੈਂ। ਬਿਨੁ ਗਾਂਠੇ = ਗੰਢਣ ਦਾ ਕੰਮ ਛੱਡ ਕੇ ॥੨॥
SikhNet (Spanish)pero yo he obtenido a mi Señor sólo a través de la Alabanza. (2)
ਰਵਿਦਾਸੁ ਜਪੈ ਰਾਮ ਨਾਮਾ ॥
ravidaas japai raam naamaa |
Sant Singh KhalsaRavi Daas chants the Lord's Name;
Manmohan SinghRavi Dass repeats the Lord's Name,
Manmohan Singh (Punjabi)ਰਵਿਦਾਸ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਰਵਿਦਾਸ ਜੀ ਕਹਿਤੇ ਹੈਂ: ਮੈਂ ਤੋ ਰਾਮ ਕੇ ਨਾਮ ਕੋ ਜਪਤਾ ਹੂੰ॥
Prof. Sahib Singhਰਵਿਦਾਸ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ, (ਤੇ, ਸਰੀਰ ਦਾ ਮੋਹ ਛੱਡ ਬੈਠਾ ਹੈ)
SikhNet (Spanish)Ravi Das habita en el Nombre del Señor, y mira,
ਮੋਹਿ ਜਮ ਸਿਉ. ਨਾਹੀ ਕਾਮਾ ॥੩॥੭॥
mohi jam siau. naahee kaamaa |3|7|
Sant Singh Khalsahe is not concerned with the Messenger of Death. ||3||7||
Manmohan Singhwith the death's courier, I have, now no concern.
Manmohan Singh (Punjabi)ਮੌਤ ਦਾ ਦੂਤ ਦੇ ਨਾਲ ਹੁਣ ਮੇਰਾ ਕੋੲਲਵਾਸਤਾ ਨਹੀਂ।
Fareedkot Teekaਇਸੀ ਤੇ ਅਬ ਮੇਰਾ ਕੋਈ ਕਾਮ ਜਮ ਕੇ ਸਾਥ ਨਹੀਂ ਰਹਾ ਹੈ, ਭਾਵ ਸੇ ਜਨਮ ਮ੍ਰਿਤ ਕਾ ਭੈ ਦੂਰ ਭਇਆ ਹੈ॥੩॥੭॥☬ਬ੍ਰਿਧ ਅਵਸਥਾ ਕੇ ਦੁਖ ਦਿਖਾਵਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singh(ਇਸੇ ਵਾਸਤੇ) ਮੈਨੂੰ ਰਵਿਦਾਸ ਨੂੰ ਜਮਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ ॥੩॥੭॥ਪਦ ਅਰਥ ਮੋਹਿ = ਮੈਨੂੰ। ਸਿਉ = ਨਾਲ। ਕਾਮਾ = ਵਾਸਤਾ।੩। ❀ ਨੋਟ: ਰਵਿਦਾਸ ਜੀ ਬਨਾਰਸ ਦੇ ਵਸਨੀਕ ਸਨ, ਤੇ ਇਹ ਸ਼ਹਿਰ ਵਿਦਵਾਨ ਬ੍ਰਾਹਮਣਾਂ ਦਾ ਭਾਰਾ ਕੇਂਦਰ ਚਲਿਆ ਆ ਰਿਹਾ ਹੈ। ਬ੍ਰਾਹਮਣਾਂ ਦੀ ਅਗਵਾਈ ਵਿਚ ਇੱਥੇ ਮੂਰਤੀ-ਪੂਜਾ ਦਾ ਜ਼ੋਰ ਹੋਣਾ ਭੀ ਕੁਦਰਤੀ ਗੱਲ ਸੀ। ਇਕ ਪਾਸੇ ਉੱਚੀ ਕੁਲ ਦੇ ਵਿਦਵਾਨ ਲੋਕ ਮੰਦਰਾਂ ਵਿਚ ਜਾ ਜਾ ਕੇ ਮੂਰਤੀਆਂ ਪੂਜਣ; ਦੂਜੇ ਪਾਸੇ, ਇਕ ਬੜੀ ਨੀਵੀਂ ਜਾਤ ਦਾ ਕੰਗਾਲ ਤੇ ਗ਼ਰੀਬ ਰਵਿਦਾਸ ਇੱਕ ਪਰਮਾਤਮਾ ਦੇ ਸਿਮਰਨ ਦਾ ਹੋਕਾ ਦੇਵੇ-ਇਹ ਇਕ ਅਜੀਬ ਜਹੀ ਖੇਡ ਬਨਾਰਸ ਵਿਚ ਹੋ ਰਹੀ ਸੀ। ਬ੍ਰਾਹਮਣਾਂ ਦਾ ਚਮਾਰ ਰਵਿਦਾਸ ਨੂੰ ਉਸ ਦੀ ਨੀਵੀਂ ਜਾਤ ਦਾ ਚੇਤਾ ਕਰਾ ਕਰਾ ਕੇ ਉਸ ਨੂੰ ਮਖ਼ੌਲ ਕਰਨਾ ਭੀ ਇਕ ਸੁਭਾਵਿਕ ਜਿਹੀ ਗੱਲ ਸੀ। ਅਜਿਹੀ ਦਸ਼ਾ ਹਰ ਥਾਂ ਰੋਜ਼ਾਨਾ ਜੀਵਨ ਵਿਚ ਵੇਖੀ ਜਾ ਰਹੀ ਹੈ। ਇਸ ਸ਼ਬਦ ਵਿਚ ਰਵਿਦਾਸ ਜੀ ਲੋਕਾਂ ਦੇ ਇਸ ਮਖ਼ੌਲ ਦਾ ਉੱਤਰ ਦੇਂਦੇ ਹਨ, ਤੇ, ਕਹਿੰਦੇ ਹਨ ਕਿ ਮੈਂ ਤਾਂ ਭਲਾ ਜਾਤ ਦਾ ਹੀ ਚਮਾਰ ਹਾਂ, ਲੋਕ ਉੱਚੀਆਂ ਕੁਲਾਂ ਦੇ ਹੋ ਕੇ ਭੀ ਚਮਾਰ ਬਣੇ ਪਏ ਹਨ। ਇਹ ਜਿਸਮ, ਮਾਨੋ, ਇਕ ਜੁੱਤੀ ਹੈ। ਗ਼ਰੀਬ ਮਨੁੱਖ ਮੁੜ ਮੁੜ ਆਪਣੀ ਜੁੱਤੀ ਗੰਢਾਉਂਦਾ ਹੈ ਕਿ ਬਹੁਤਾ ਚਿਰ ਕੰਮ ਦੇ ਜਾਏ। ਇਸੇ ਤਰ੍ਹਾਂ ਮਾਇਆ ਦੇ ਮੋਹ ਵਿਚ ਫਸੇ ਹੋਏ ਬੰਦੇ (ਚਾਹੇ ਉਹ ਉੱਚੀ ਕੁਲ ਦੇ ਭੀ ਹਨ) ਇਸ ਸਰੀਰ ਨੂੰ ਗਾਂਢੇ ਲਾਣ ਲਈ ਦਿਨ ਰਾਤ ਇਸੇ ਦੀ ਪਾਲਣਾ ਵਿਚ ਜੁੱਟੇ ਰਹਿੰਦੇ ਹਨ, ਤੇ ਪ੍ਰਭੂ ਨੂੰ ਵਿਸਾਰ ਕੇ ਖ਼ੁਆਰ ਹੁੰਦੇ ਹਨ। ਜਿਵੇਂ ਚਮਿਆਰ ਜੁੱਤੀ ਗੰਢਦਾ ਹੈ, ਤਿਵ
* ਸ਼ਬਦ ਦਾ ਭਾਵ: ਸਰੀਰਕ ਮੋਹ ਖ਼ੁਆਰ ਕਰਦਾ ਹੈ।
SikhNet (Spanish)él no tendrá que lidiar con el ángel de la muerte. (3‑7)