ੴ

ਸਿੱਖਬਾਣੀ · SikhBani

ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ ॥

raag soratth baanee bhagat bheekhan kee
Bhagat Bheekhan Ji ਭਗਤ ਭੀਖਨ ਜੀ · Raag Sorath · Ang 659 · 10 lines
Translations

ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ ॥

raag soratth baanee bhagat bheekhan kee |

Sant Singh KhalsaRaag Sorat'h, The Word Of Devotee Bheekhan Jee:
Manmohan SinghSorath Measure. The hymns of Saint Bhikhan.
Manmohan Singh (Punjabi)ਰਾਗ ਸੋਰਠਿ ਸ਼ਬਦ ਸੰਤ ਬੀਖਨ ਦੇ।
Prof. Sahib Singhਰਾਗ ਸੋਰਠਿ ਵਿੱਚ ਭਗਤ ਭੀਖਨ ਜੀ ਦੀ ਬਾਣੀ।
SikhNet (Spanish)Sorath, la Palabra de Bhagat Bikhan yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਨੈਨਹੁ ਨੀਰੁ ਬਹੈ. ਤਨੁ ਖੀਨਾ; ਭਏ ਕੇਸ ਦੁਧ ਵਾਨੀ ॥

nainahu neer bahai. tan kheenaa; bhe kes dudh vaanee |

Sant Singh KhalsaTears well up in my eyes, my body has become weak, and my hair has become milky-white.
Manmohan SinghThe water flows from mine eyes, my body has become weak and my hair have assumed the milk-colour.
Manmohan Singh (Punjabi)ਮੇਰੀਆਂ ਅੱਖਾਂ ਵਿਚੋਂ ਪਾਣੀ ਵਗਦਾ ਹੈ, ਮੇਰੀ ਦੇਹ ਕਮਜ਼ੋਰ ਹੋ ਗਈ ਹੈ ਅਤੇ ਮੇਰੇ ਵਾਲ ਦੁੱਧ ਰੰਗੇ ਹੋ ਗਏ ਹਨ।
Fareedkot Teekaਜਿਸ ਸਮੇਂ ਬ੍ਰਿਧ ਅਵਸਥਾ ਮੇਂ ਸਰੀਰ (ਖੀਨਾ) ਘਟ ਜਾਤਾ ਹੈ ਔ ਨੇਤ੍ਰੋਂ ਸੇ ਜਲ ਚੱਲਦਾ ਹੈ, ਪੁਨਾ ਕੇਸ ਦੂਧ ਕੇ (ਵਾਨੀ) ਰੰਗ ਜੈਸੇ ਸੁਪੈਦ ਹੋ ਜਾਤੇ ਹੈਂ॥
Prof. Sahib Singhਹੇ ਜੀਵ! (ਬਿਰਧ ਅਵਸਥਾ ਵਿਚ ਕਮਜ਼ੋਰ ਹੋਣ ਕਰਕੇ) ਤੇਰੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਹੈ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਤੇਰੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਹਨ।

ਪਦ ਅਰਥ ਨੈਨਹੁ = ਅੱਖਾਂ ਵਿਚੋਂ। ਨੀਰੁ = ਪਾਣੀ। ਖੀਨਾ = ਕਮਜ਼ੋਰ, ਲਿੱਸਾ। ਦੁਧਵਾਨੀ = ਦੁੱਧ ਦੇ ਵੰਨ ਦੇ, ਦੁੱਧ ਵਰਗੇ ਚਿੱਟੇ।

SikhNet (Spanish)El agua se junta en mis ojos, mi cuerpo se ha vuelto débil, mi cabello blanco,

ਰੂਧਾ ਕੰਠੁ. ਸਬਦੁ ਨਹੀ ਉਚਰੈ; ਅਬ ਕਿਆ ਕਰਹਿ ਪਰਾਨੀ ॥੧॥

roodhaa kantth. sabad nahee ucharai; ab kiaa kareh paraanee |1|

Sant Singh KhalsaMy throat is tight, and I cannot utter even one word; what can I do now? I am a mere mortal. ||1||
Manmohan SinghMine throat is choked and cannot utter even a word, what can I, a mere mortal, do now?
Manmohan Singh (Punjabi)ਮੇਰਾ ਗਲਾ ਰੁਕ ਗਿਆ ਹੈ। ਮੈਂ ਇਕ ਲਫਜ਼ ਭੀ ਬੋਲ ਨਹੀਂ ਸਕਦਾ। ਮੇਰੇ ਵਾਰਗਾ ਫਾਨੀ ਜੀਵ, ਹੁਣ ਕੀ ਕਰ ਸਕਦਾ ਹੈ?
Fareedkot Teekaਜਬ ਕਫ ਕਰ ਕੇ ਕੰਠ (ਰੂਧਾ) ਰੁਕ ਗਿਆ ਮੁਖ ਸੇ ਸ਼ਬਦ ਨਹੀਂ ਨਿਕਸੇਗਾ, ਤਬ ਹੇ ਪ੍ਰਾਨੀ! ਤੂੰ ਕਿਆ ਕਰੇਂਗਾ ਅਰਥਾਤ ਤਬ ਕੁਛ ਨਹੀਂ ਕਰ ਸਕੇਂਗਾ, ਤਾਂ ਤੇ ਅਬੀ ਨਾਮ ਜਪ॥੧॥
Prof. Sahib Singhਤੇਰਾ ਗਲਾ (ਕਫ ਨਾਲ) ਰੁਕਣ ਕਰਕੇ ਬੋਲ ਨਹੀਂ ਸਕਦਾ; ਅਜੇ (ਭੀ) ਤੂੰ ਕੀਹ ਕਰ ਰਿਹਾ ਹੈਂ? (ਭਾਵ, ਹੁਣ ਭੀ ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਤੂੰ ਕਿਉਂ ਸਰੀਰ ਦੇ ਮੋਹ ਵਿਚ ਫਸਿਆ ਪਿਆ ਹੈਂ? ਤੂੰ ਕਿਉਂ ਦੇਹ-ਅੱਧਿਆਸ ਨਹੀਂ ਛੱਡਦਾ?) ॥੧॥

ਪਦ ਅਰਥ ਰੂਧਾ = ਰੁਕਿਆ ਹੋਇਆ (ਕਫ ਨਾਲ)। ਕੰਠੁ = ਗਲਾ। ਪਰਾਨੀ = ਹੇ ਜੀਵ! ॥੧॥

SikhNet (Spanish)mi garganta se atora, ya no puedo hablar. ¿Qué voy a hacer ahora? (1)

ਰਾਮ ਰਾਇ; ਹੋਹਿ ਬੈਦ ਬਨਵਾਰੀ ॥

raam raae; hohi baid banavaaree |

Sant Singh KhalsaO Lord, my King, Gardener of the world-garden, be my Physician,
Manmohan SinghO Sovereign Lord, the Gardner of the world, be Thou my Physician,
Manmohan Singh (Punjabi)ਹੇ ਪਾਤਿਸ਼ਾਹ ਪ੍ਰਮੇਸ਼ਰ ਜਗਤ ਦੇ ਮਾਲੀ, ਤੂੰ ਮੇਰਾ ਹਕੀਮ ਥੀ ਵੰਞ,
Fareedkot Teekaਹੇ ਭਾਈ! ਸਰਬ ਕਾ ਰਾਜਾ ਰਾਮ ਬਨਵਾਰੀ ਇਸ ਸੰਸਾਰ ਕੇ ਦੁਖੋਂ ਸੇ ਬੈਦ ਰੂਪ ਹੋਇ ਕਰਕੇ॥
Prof. Sahib Singhਹੇ ਸੋਹਣੇ ਰਾਮ! ਹੇ ਪ੍ਰਭੂ! ਜੇ ਤੂੰ ਹਕੀਮ ਬਣੇਂ,

ਪਦ ਅਰਥ ਹੋਹਿ = ਜੇ ਤੂੰ ਹੋਵੇਂ, ਜੇ ਤੂੰ ਬਣੇਂ। ਬਨਵਾਰੀ = {Skt. वनमालिन् adorned with a chaplet of wood flowers. ਜੰਗਲੀ ਫੁੱਲਾਂ ਦੀ ਮਾਲਾ ਪਾਣ ਵਾਲਾ। An epithet of Krishna} ਪਰਮਾਤਮਾ।

SikhNet (Spanish)Oh Dios, sé mi doctor;

ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥

apane santah lehu ubaaree |1| rahaau |

Sant Singh Khalsaand save me, Your Saint. ||1||Pause||
Manmohan Singhand save Thine saint. Pause.
Manmohan Singh (Punjabi)ਅਤੇ ਆਪਣੇ ਸੰਤਾਂ ਤਾ ਪਾਰ ਕਰ ਦੇ। ਠਹਿਰਾਉ।
Fareedkot Teekaਅਪਨੇ ਸੰਤੋਂ ਕੋ ਬਚਾਇ ਲੇਤਾ ਹੈ॥੧॥ ਰਹਾਉ ॥☬ਸੋ ਦੁਖ ਕੌਨ ਹੈ?☬ਉਤ੍ਰ:
Prof. Sahib Singhਤਾਂ ਤੂੰ ਆਪਣੇ ਸੰਤਾਂ ਨੂੰ (ਦੇਹ-ਅੱਧਿਆਸ ਤੋਂ) ਬਚਾ ਲੈਂਦਾ ਹੈਂ (ਭਾਵ, ਤੂੰ ਆਪ ਹੀ ਹਕੀਮ ਬਣ ਕੇ ਸੰਤਾਂ ਨੂੰ ਦੇਹ-ਅੱਧਿਆਸ ਤੋਂ ਬਚਾ ਲੈਂਦਾ ਹੈਂ) ॥੧॥ ਰਹਾਉ ॥

ਪਦ ਅਰਥ ਲੇਹੁ ਉਬਾਰੀ = ਬਚਾ ਲੈਂਦੇ ਹੋ ॥੧॥ ਰਹਾਉ ॥

SikhNet (Spanish)sálvame y llévame a través. (1‑Pausa)

ਮਾਥੇ ਪੀਰ ਸਰੀਰਿ ਜਲਨਿ ਹੈ; ਕਰਕ ਕਰੇਜੇ ਮਾਹੀ ॥

maathe peer sareer jalan hai; karak kareje maahee |

Sant Singh KhalsaMy head aches, my body is burning, and my heart is filled with anguish.
Manmohan SinghThere is pain in my forehead, burning in my body and anguish in my heart.
Manmohan Singh (Punjabi)ਮੇਰੇ ਮੱਥੇ ਵਿੱਚ ਪੀੜ, ਤਨ ਅੰਦਰ ਸੜਨ ਅਤੇ ਦਿਲ ਵਿੱਚ ਦਰਦ ਹੈ।
Fareedkot Teekaਸਭ ਸੇ (ਮਾਥੇ) ਸਿਰੋਮਣੀ ਹੰਕਾਰ ਰੂਪੀ ਪੀੜਾ ਹੈ ਔ ਸਰੀਰ ਮੇਂ ਤ੍ਰਿਸਨਾ ਰੂਪੀ ਜਲਨਤਾ ਹੈ, ਪੁਨਾ ਕਲੇਜੇ ਮੇਂ ਈਰਖਾ ਰੂਪੀ ਕਰਕ ਹੈ॥
Prof. Sahib Singhਹੇ ਪ੍ਰਾਣੀ! (ਬਿਰਧ ਹੋਣ ਦੇ ਕਾਰਨ) ਤੇਰੇ ਸਿਰ ਵਿਚ ਪੀੜ ਟਿਕੀ ਰਹਿੰਦੀ ਹੈ, ਸਰੀਰ ਵਿਚ ਸੜਨ ਰਹਿੰਦੀ ਹੈ, ਕਲੇਜੇ ਵਿਚ ਦਰਦ ਉਠਦੀ ਹੈ।

ਪਦ ਅਰਥ ਸਰੀਰਿ = ਸਰੀਰ ਵਿਚ। ਜਲਨਿ = ਸੜਨ। ਕਰਕ = ਦਰਦ।

SikhNet (Spanish)La cabeza me duele, el cuerpo me arde,

ਐਸੀ ਬੇਦਨ. ਉਪਜਿ ਖਰੀ ਭਈ; ਵਾ ਕਾ ਅਉਖਧੁ ਨਾਹੀ ॥੨॥

aisee bedan. upaj kharee bhee; vaa kaa aaukhadh naahee |2|

Sant Singh KhalsaSuch is the disease that has struck me; there is no medicine to cure it. ||2||
Manmohan SinghSuch a disease, is grown in me, of which there is no medicine.
Manmohan Singh (Punjabi)ਮੇਰੇ ਅੰਦਰ ਐਹੋ ਜੇਹੀ ਬੀਮਾਰੀ ਉਠ ਖੜੀ ਹੋਈ ਹੈ ਕਿ ਜਿਸ ਦੀ ਦੀ ਕੋਈ ਦਵਾਈ ਨਹੀਂ।
Fareedkot Teekaਜਿਸ ਪੁਰਸ਼ ਕੋ ਐਸੀ ਤੀਨ ਪ੍ਰਕਾਰ ਕੀ ਪੀੜਾ ਉਪਜ ਖੜੀ ਹੂਈ ਹੈ, ਤਿਸ ਕਾ ਔਖਧ ਔਰ ਲੋਕੋਂ ਸੇ ਨਹੀਂ ਹੋਤਾ ਹੈ॥੨॥☬ਪ੍ਰਸ਼ਨ: ਤਿਸ ਕੀ ਔਖਧ ਕ੍ਯਾ ਹੈ?☬ਉੱਤਰ:
Prof. Sahib Singh(ਕਿਸ ਕਿਸ ਅੰਗ ਦਾ ਫ਼ਿਕਰ ਕਰੀਏ? ਸਾਰੇ ਹੀ ਜਿਸਮ ਵਿਚ ਬੁਢੇਪੇ ਦਾ) ਇੱਕ ਐਸਾ ਵੱਡਾ ਰੋਗ ਉੱਠ ਖਲੋਤਾ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ (ਫਿਰ ਭੀ ਇਸ ਸਰੀਰ ਨਾਲੋਂ ਤੇਰਾ ਮੋਹ ਨਹੀਂ ਮਿਟਦਾ) ॥੨॥

ਪਦ ਅਰਥ ਬੇਦਨ = ਰੋਗ। ਖਰੀ ਬੇਦਨ = ਵਡਾ ਰੋਗ। ਵਾ ਕਾ = ਉਸ ਦਾ। ਅਉਖਧੁ = ਦਾਰੂ, ਦਵਾਈ ॥੨॥

SikhNet (Spanish)el corazón me lastima; con tales males, vivo sin cura. (2)

ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ; ਇਹੁ ਅਉਖਧੁ ਜਗਿ ਸਾਰਾ ॥

har kaa naam amrit jal niramal; ihu aaukhadh jag saaraa |

Sant Singh KhalsaThe Name of the Lord, the ambrosial, immaculate water, is the best medicine in the world.
Manmohan SinghThe Name of God, the Immaculate Nectareous water, is the best medicine in the world.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਪਵਿੱਤਰ ਅੰਮ੍ਰਿਤ ਸਰੂਪ ਪਾਣੀ, ਇਸ ਸਸਾਰ ਵਿੱਚ ਸਭ ਤੋਂ ਸ੍ਰੇਸ਼ਟ ਦਵਾਈ ਹੈ।
Fareedkot Teekaਹਰਿ ਕਾ ਨਾਮ ਰੂਪੀ ਜੋ ਜਲ ਨਿਰਮਲੁ ਕਰਤਾ ਅੰਮ੍ਰਿਤ ਰੂਪ ਹੈ, ਸੋ ਇਹੁ ਤੀਨ ਪ੍ਰਕਾਰ ਕੀ ਪੀੜਾ ਦੂਰ ਕਰਨੇਹਾਰਾ ਜਗਤ ਮੇਂ (ਸਾਰਾ) ਪੂਰਾ ਔਖਧ ਹੈ॥
Prof. Sahib Singh(ਇਸ ਸਰੀਰਕ ਮੋਹ ਨੂੰ ਮਿਟਾਣ ਦਾ) ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿਚ ਹੈ, ਉਹ ਹੈ ਪ੍ਰਭੂ ਦਾ ਨਾਮ-ਰੂਪ ਅੰਮ੍ਰਿਤ, ਪਰਮਾਤਮਾ ਦਾ ਨਾਮ-ਰੂਪ ਨਿਰਮਲ ਜਲ।

ਪਦ ਅਰਥ ਜਗਿ = ਜਗਤ ਵਿਚ। ਸਾਰਾ = ਸ੍ਰੇਸ਼ਟ।

SikhNet (Spanish)El Néctar Ambrosial del Nombre del Señor es la panacea de todos los males del mundo.

ਗੁਰ ਪਰਸਾਦਿ ਕਹੈ ਜਨੁ ਭੀਖਨੁ; ਪਾਵਉ ਮੋਖ ਦੁਆਰਾ ॥੩॥੧॥

gur parasaad kahai jan bheekhan; paavau mokh duaaraa |3|1|

Sant Singh KhalsaBy Guru's Grace, says servant Bheekhan, I have found the Door of Salvation. ||3||1||
Manmohan SinghSays slave Bhikhan, by Guru's grace, I have obtained, the door of salvation.
Manmohan Singh (Punjabi)ਦਾਸ ਭੀਖਣ ਆਖਦਾ ਹੈ, ਗੁਰਾਂ ਦੀ ਮਿਹਰ ਸਦਕਾ ਮੈਂ ਮੁਕਤੀ ਦਾ ਦਰਵਾਜਾ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਭੀਖਨ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਤਿਸ ਪੀੜਾ ਕੇ ਇਸ ਔਖਧ ਸੇ ਦੂਰ ਕਰ ਕੇ ਮੈਂ ਮੋਖ ਕਾ ਦੁਆਰਾ ਗਿਆਨ ਪਾਵੋਂਗਾ ਤੁਮ ਭੀ ਪਾਵੋਗੇ॥੩॥੧॥☬ਪ੍ਰਸ਼ਨ: ਗੁਰੋਂ ਦੁਆਰੇ ਹਰੀ ਕੇ ਗੁਨੋਂ ਕਾ ਅਨੰਦੁ ਤੁਮ ਕੋ ਕੇਤਾਕ ਭਯਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਦਾਸ ਭੀਖਣ ਆਖਦਾ ਹੈ-(ਆਪਣੇ) ਗੁਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਹੈ, ਜਿਸ ਕਰਕੇ ਮੈਂ ਸਰੀਰਕ ਮੋਹ ਤੋਂ ਖ਼ਲਾਸੀ ਪਾ ਲਈ ਹੈ ॥੩॥੧॥

ਪਦ ਅਰਥ ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਪਾਵਉ = ਮੈਂ ਹਾਸਲ ਕਰਦਾ ਹਾਂ, ਮੈਂ ਪ੍ਰਾਪਤ ਕਰ ਲਿਆ ਹੈ। ਮੋਖ = ਮੁਕਤੀ, ਸਰੀਰਕ ਮੋਹ ਤੋਂ ਖ਼ਲਾਸੀ ਦੇਹ-ਅੱਧਿਆਸ ਤੋਂ ਅਜ਼ਾਦੀ। ਮੋਖ ਦੁਆਰਾ = ਮੁਕਤੀ ਦਾ ਰਸਤਾ, ਉਹ ਤਰੀਕਾ ਜਿਸ ਨਾਲ ਸਰੀਰਕ ਮੋਹ ਤੋਂ ਖ਼ਲਾਸੀ ਹੋ ਜਾਏ ॥੩॥੧॥

SikhNet (Spanish)Dice Bikhan, por la Gracia el Guru he obtenido la Puerta de la Liberación. (3‑1)
Answers quote the Granth verbatim with Ang citations. AI commentary is not Gurbani and not a religious ruling.