ਕਬੀਰ. ਸਭੁ ਜਗੁ ਹਉ ਫਿਰਿਓ; ਮਾਂਦਲੁ ਕੰਧ ਚਢਾਇ ॥
kabeer. sabh jag hau firio; maandal kandh chadtaae |
Sant Singh KhalsaKabeer, I have wandered all over the world, carrying the drum on my shoulder.
Manmohan SinghKabir, carrying the drum on my shoulder, I have traversed the whole world.
Manmohan Singh (Punjabi)ਕਬੀਰ, ਆਪਣੇ ਮੋਢੇ ਤੇ ਢੋਲ ਚੁਕ ਕੇ, ਮੈਂ ਸਾਰੇ ਸੰਸਾਰ ਦਾ ਚੱਕ ਕਟਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸ਼ਾਸਤ੍ਰੋਂ ਰੂਪੀ (ਮਾਂਦਲੁ) ਢੋਲ ਕੋ (ਕੰਧ) ਮੋਢਿਓਂ ਪਰ ਉਠਾਇ ਕਰ, ਭਾਵ ਰਿਦੇ ਮੇਂ ਧਾਰ ਕਰ ਸਰਬ ਜਗਤ ਕੇ ਬੀਚ ਮੈਂ ਫਿਰਾ ਹੂੰ॥
Prof. Sahib Singhਹੇ ਕਬੀਰ! ਢੋਲ ਮੋਢਿਆਂ ਤੇ ਰੱਖ ਕੇ ਮੈਂ (ਵਜਾਂਦਾ ਫਿਰਿਆ ਹਾਂ ਤੇ) ਸਾਰਾ ਜਗਤ ਗਾਹਿਆ ਹੈ (ਮੈਂ ਪੁੱਛਦਾ ਫਿਰਿਆ ਹਾਂ ਕਿ ਦੱਸੋ, ਭਾਈ! ਇਸ ਰਾਜ-ਭਾਗ, ਮਹਲ-ਮਾੜੀਆਂ, ਸਾਕ-ਸੰਬੰਧੀ ਵਿਚੋਂ ਕੋਈ ਤੋੜ ਨਿਭਣ ਵਾਲਾ ਸਾਥੀ ਭੀ ਕਿਸੇ ਨੇ ਵੇਖਿਆ ਹੈ, ਪਰ ਕਿਸੇ ਨੇ ਹਾਮੀ ਨਹੀਂ ਭਰੀ)
ਪਦ ਅਰਥ ਮਾਂਦਲੁ = ਢੋਲ। ਕੰਧ = ਮੋਢਿਆਂ ਉਤੇ। ਚਢਾਇ = ਰੱਖ ਕੇ।
SikhNet (Spanish)Kabir, he viajado por el mundo entero cargando el tambor sobre mis hombros,
ਕੋਈ. ਕਾਹੂ ਕੋ ਨਹੀ; ਸਭ ਦੇਖੀ ਠੋਕਿ ਬਜਾਇ ॥੧੧੩॥
koee. kaahoo ko nahee; sabh dekhee tthok bajaae |113|
Sant Singh KhalsaNo one belongs to anyone else; I have looked and carefully studied it. ||113||
Manmohan SinghNo one is the friend of any one else, I have seen and carefully examined all.
Manmohan Singh (Punjabi)ਕੋਈ ਜਣਾ ਵੀ ਕਿਸੇ ਹੋਰ ਜਣੇ ਦਾ ਮਿੱਤਰ ਨਹੀਂ ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਿਰਣਾ ਕਰ ਕੇ ਵੇਖ ਲਿਆ ਹੈ।
Fareedkot Teekaਕੋਈ ਕਿਸੀ ਕਾ ਸਹਾਯਕ ਨਹੀਂ ਹੈ। ਸਰਬ ਸ੍ਰਿਸਟੀ ਠੋਕ ਬਜਾਇ ਕਰ, ਭਾਵ ਨਿਰਨੈ ਕਰ ਕੇ ਦੇਖ ਲਈ ਹੈ॥੧੧੩॥
Prof. Sahib Singh(ਸੋ) ਸਾਰੀ ਸ੍ਰਿਸ਼ਟੀ ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ ਹੈ (ਅਸਲ ਸਾਥੀ ਸਿਰਫ਼ ਪਰਮਾਤਮਾ ਦਾ ਨਾਮ ਹੈ, ਇਸ ਵਾਸਤੇ 'ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ') ॥੧੧੩॥
ਪਦ ਅਰਥ ਕਾਹੂ ਕੋ = ਕਿਸੇ ਦਾ। ਸਭ = ਸਾਰੀ (ਸ੍ਰਿਸ਼ਟੀ)। ਠੋਕਿ ਬਜਾਇ = ਚੰਗੀ ਤਰ੍ਹਾਂ ਪਰਖ ਕੇ ॥੧੧੩॥
* ਨੋਟ: ਉਹੀ ਖ਼ਿਆਲ ਚਲਿਆ ਆ ਰਿਹਾ ਹੈ।
SikhNet (Spanish)nadie pertenece a nadie, lo he observado y estudiado con cuidado, (113)