ੴ

ਸਿੱਖਬਾਣੀ · SikhBani

ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥

maarag motee beethare andhaa nikasio aae
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1370 · 2 lines
Translations

ਮਾਰਗਿ ਮੋਤੀ ਬੀਥਰੇ; ਅੰਧਾ ਨਿਕਸਿਓ ਆਇ ॥

maarag motee beethare; andhaa nikasio aae |

Sant Singh KhalsaThe pearls are scattered on the road; the blind man comes along.
Manmohan SinghKabir, the pearls are scattered on the road and a blind man comes that way.
Manmohan Singh (Punjabi)ਕਬੀਰ, ਮਾਣਕ ਰਾਹ ਵਿੱਚ ਖਿਲਰੇ ਪਏ ਹਨ ਅਤੇ ਇਕ ਅੰਨ੍ਹਾਂ ਆਦਮੀ ਉਸ ਰਾਹੇ ਆ ਜਾਂਦਾ ਹੈ।
Fareedkot Teekaਹੇ ਭਾਈ! ਸ਼ਾਸਤ੍ਰੋਂ ਰੂਪੀ ਹਰੀ ਪਾਵਨ ਕੇ ਮਾਰਗ ਮੇਂ ਸੁਭ ਗੁਣੋਂ ਰੂਪੀ ਮੋਤੀ ਬਿਸਤੀਰਤ ਹੋਇ ਰਹੇ ਹੈਂ। ਅਗ੍ਯਾਨ ਕਰ ਅੰਧਾ ਜੀਵ ਤਹਾਂ ਆਇ ਭੀ ਨਿਕਸ੍ਯਾ ਹੈ, ਭਾਵ ਯਦਪਿ ਸ਼ਾਸਤ੍ਰੋਂ ਕੋ ਪੜਤਾ ਭੀ ਹੈ॥
Prof. Sahib Singh(ਪਰਮਾਤਮਾ ਦੇ ਗੁਣ, ਮਾਨੋ) ਮੋਤੀ (ਹਨ ਜੋ ਇਨਸਾਨੀ ਜ਼ਿੰਦਗੀ ਦੇ ਸਫ਼ਰ ਦੇ) ਰਸਤੇ ਵਿਚ ਖਿੱਲਰੇ ਹੋਏ ਹਨ (ਭਾਵ, ਇਹ ਮੋਤੀ ਲੈਣ ਵਾਸਤੇ ਕੋਈ ਧਨ-ਪਦਾਰਥ ਨਹੀਂ ਖਰਚਣਾ ਪੈਂਦਾ; ਪਰ ਇਥੇ ਗਿਆਨ-ਹੀਣ) ਅੰਨ੍ਹਾ ਮਨੁੱਖ ਆ ਅੱਪੜਿਆ ਹੈ।

ਪਦ ਅਰਥ ਮਾਰਗਿ = ਰਸਤੇ ਵਿਚ। ਬੀਥਰੇ = ਖਿੱਲਰੇ ਹੋਏ ਹਨ। ਨਿਕਸਿਓ ਆਇ = ਸਬਬ ਨਾਲ ਆ ਅੱਪੜਿਆ ਹੈ।

SikhNet (Spanish)Kabir, las perlas están regadas por el camino y el ciego pasa por ahí sin darse cuenta,

ਜੋਤਿ ਬਿਨਾ ਜਗਦੀਸ ਕੀ; ਜਗਤੁ ਉਲੰਘੇ ਜਾਇ ॥੧੧੪॥

jot binaa jagadees kee; jagat ulanghe jaae |114|

Sant Singh KhalsaWithout the Light of the Lord of the Universe, the world just passes them by. ||114||
Manmohan SinghWithout the Light of the Lord of the universe, the mortal passes the pearls by.
Manmohan Singh (Punjabi)ਆਲਮ ਦੇ ਸੁਆਮੀ ਦੇ ਪ੍ਰਕਾਸ਼ ਦੇ ਬਗੈਰ, ਪ੍ਰਾਣੀ ਮਾਣਕਾਂ ਦੇ ਕੋਲ ਦੀ ਲੰਘ ਜਾਂਦਾ ਹੈ।
Fareedkot Teekaਪਰੰਤੂ ਜਗਦੀਸ੍ਵਰ ਕੀ (ਜੋਤਿ) ਗਿਆਤ ਤੇ ਬਿਨਾਂ ਜਗਤ ਮੇਂ ਤਿੰਨ ਸੁਭ ਗੁਣੋਂ ਰੂਪ ਮੋਤੀਓਂ ਕੋ ਉਲੰਘ ਕਰ ਚਲਾ ਜਾਤਾ ਹੈ, ਭਾਵ ਗੁਣੋਂ ਕੋ ਛੋਡ ਕਰ ਅਵਗੁਣੋਂ ਮੇਂ ਪਰਵਿਰਤ ਹੋਤਾ ਹੈ॥੧੧੪॥☬ਕਿਸੀ ਧਨੀ ਪੁਰਸ਼ ਕਾ ਲੜਕਾ ਮਿਰਤਕ ਹੂਆ। ਕਬੀਰ ਜੀ ਕੇ ਪੁਤ੍ਰ ਕਮਾਲ ਨੇ ਜਿਵਾਇ ਦੀਆ ਥਾ। ਤਬ ਤਿਸ ਧਨੀ ਪੁਰਸ਼ ਨੇ ਬਹੁਤ ਪਦਾਰਥ ਲਿਆਇ ਕਰ ਆਗੇ ਰਾਖਾ। ਤਬ ਕਮਾਲ ਸੋ ਧਨ ਅਪਨੇ ਘਰ ਮੇਂ ਲੈ ਆਇਆ ਤਿਸ ਕਰਮ ਕੋ ਦੇਖ ਕਰ ਸ੍ਰੀ ਕਬੀਰ ਜੀ ਕਮਾਲੇ ਕੇ ਪ੍ਰਥਾਇ ਕਹਾ:
Prof. Sahib Singhਪਰਮਾਤਮਾ ਦੀ ਬਖ਼ਸ਼ੀ ਹੋਈ (ਗਿਆਨ ਦੀ) ਜੋਤਿ ਤੋਂ ਬਿਨਾਂ ਜਗਤ ਇਹਨਾਂ ਮੋਤੀਆਂ ਨੂੰ ਪੈਰਾਂ ਹੇਠ ਲਤਾੜਦਾ ਤੁਰਿਆ ਜਾ ਰਿਹਾ ਹੈ (ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਕਦਰ ਨਹੀਂ ਪੈਂਦੀ, ਪ੍ਰਭੂ ਆਪ ਹੀ ਮੇਹਰ ਕਰੇ ਤਾਂ ਇਹ ਜੀਵ ਗੁਣ ਗਾ ਸਕਦਾ ਹੈ) ॥੧੧੪॥

ਪਦ ਅਰਥ ਜੋਤਿ = ਚਾਨਣ। ਜਗਦੀਸ = ਜਗਤ-ਈਸ, ਜਗਤ ਦਾ ਮਾਲਕ ਪ੍ਰਭੂ। ਉਲੰਘੇ ਜਾਇ = ਉਲੰਘਦਾ ਜਾ ਰਿਹਾ ਹੈ, (ਉਹਨਾਂ ਮੋਤੀਆਂ ਨੂੰ) ਪੈਰਾਂ ਹੇਠ ਲਤਾੜਦਾ ਜਾ ਰਿਹਾ ਹੈ ॥੧੧੪॥

SikhNet (Spanish)sin la Luz del Señor del Universo, el mundo se desarrolla sin conciencia. (114)
Answers quote the Granth verbatim with Ang citations. AI commentary is not Gurbani and not a religious ruling.