ੴ

ਸਿੱਖਬਾਣੀ · SikhBani

ਅਗਮੁ ਅਗੋਚਰੁ ਨਾਮੁ ਹਰਿ ਊਤਮੁ ਹਰਿ ਕਿਰਪਾ ਤੇ ਜਪਿ ਲਇਆ ॥

agam agochar naam har aootam har kirapaa te jap leaa
Guru Ramdas Ji ਗੁਰੂ ਰਾਮਦਾਸ ਜੀ · Raag Malaar · Ang 1264, 1265 · 11 lines
Translations

ਮਲਾਰ ਮਹਲਾ ੪ ॥

malaar mahalaa 4 | Ang 1264

Sant Singh KhalsaMalaar, Fourth Mehl:
Manmohan SinghMalar 4th Guru.
Manmohan Singh (Punjabi)ਮਲਾਰ ਚੌਥੀ ਪਾਤਿਸ਼ਾਹੀ।
SikhNet (Spanish)Malhar, Mejl Guru Ram Das, Cuarto Canal Divino.

ਅਗਮੁ ਅਗੋਚਰੁ ਨਾਮੁ ਹਰਿ ਊਤਮੁ; ਹਰਿ ਕਿਰਪਾ ਤੇ ਜਪਿ ਲਇਆ ॥

agam agochar naam har aootam; har kirapaa te jap leaa | Ang 1264

Sant Singh KhalsaThe Name of the Lord is inaccessible, unfathomable, exalted and sublime. It is chanted by the Lord's Grace.
Manmohan SinghSublime is the Name of Unfathomable and Unperceivable God. By the God's grace, it is meditated upon.
Manmohan Singh (Punjabi)ਸਰੇਸ਼ਟ ਹੈ ਬੇਥਾਹ ਅਤੇ ਅਦ੍ਰਿਸ਼ਟ ਵਾਹਿਗੁਰੂ ਦਾ ਨਾਮ। ਵਾਹਿਗੁਰੂ ਦੀ ਦਇਆ ਦੁਆਰਾ ਇਹ ਸਿਮਰਿਆ ਜਾਂਦਾ ਹੈ।
Fareedkot Teekaਹਰੀ ਅਗਮ ਅਗੋਚਰ ਕਾ ਨਾਮੁ ਊਤਮੁ ਹੈ, ਹਰੀ ਕ੍ਰਿਪਾ ਸੇ ਮੈਨੇ ਜਪ ਲੀਆ ਹੈ॥
Prof. Sahib Singhਪਰਮਾਤਮਾ ਅਪਹੁੰਚ ਹੈ, ਪਰਮਾਤਮਾ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਉੱਚਾ (ਕਰਨ ਵਾਲਾ) ਹੈ। (ਜਿਸ ਮਨੁੱਖ ਨੇ) ਗੁਰੂ ਦੀ ਕਿਰਪਾ ਨਾਲ (ਇਹ ਨਾਮ) ਜਪਿਆ ਹੈ,

ਪਦ ਅਰਥ ਅਗਮੁ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਊਤਮੁ = ਉੱਚਾ (ਜੀਵਨ ਬਣਾਣ ਵਾਲਾ)। ਤੇ = ਤੋਂ, ਦੀ ਰਾਹੀਂ।

SikhNet (Spanish)El Nombre del Señor es Inaccesible, Insondable, Excelso y Sublime. Uno lo entona por la Gracia del Señor.

ਸਤਸੰਗਤਿ ਸਾਧ ਪਾਈ ਵਡਭਾਗੀ; ਸੰਗਿ ਸਾਧੂ ਪਾਰਿ ਪਇਆ ॥੧॥

satasangat saadh paaee vaddabhaagee; sang saadhoo paar peaa |1| Ang 1264

Sant Singh KhalsaBy great good fortune, I have found the True Congregation, and in the Company of the Holy, I am carried across. ||1||
Manmohan SinghThrough the greatest good fortune I have attained the holy congregation of the saints and by the saints' A association I am ferried across.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਮੈਨੂੰ ਸੰਤਾਂ ਦਾ ਪਵਿੱਤਰ ਸਮਾਗਮ ਪਰਾਪਤ ਹੋਇਆ ਹੈ ਅਤੇ ਸੰਤਾ ਦੇ ਮੇਲ-ਮਿਲਾਪ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ।
Fareedkot Teekaਸਾਧ ਕੀ ਸਤਸੰਗਿਤ ਵੱਡੇ ਭਾਗੋਂ ਕਰ ਪਾਈ ਹੈ ਔਰ ਸਾਧੂ ਕੇ ਸੰਗ ਕਰ ਪਾਰ ਪੜਾ ਹੂੰ॥੧॥
Prof. Sahib Singh(ਜਿਸ ਮਨੁੱਖ ਨੇ) ਵੱਡੇ ਭਾਗਾਂ ਨਾਲ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ, ਉਹ ਗੁਰੂ ਦੀ ਸੰਗਤ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹੈ ॥੧॥

ਪਦ ਅਰਥ ਸਾਧ = ਗੁਰੂ। ਪਾਈ = ਹਾਸਲ ਕੀਤੀ। ਵਡਭਾਗੀ = ਵੱਡੇ ਭਾਗਾਂ ਨਾਲ। ਸੰਗਿ ਸਾਧੂ = ਗੁਰੂ ਦੀ ਸੰਗਤ ਵਿਚ ॥੧॥

SikhNet (Spanish)Por una buena y grandiosa Fortuna he encontrado la Verdadera Congregación y en la Compañía de los Santos soy llevado a través. (1)

ਮੇਰੈ ਮਨਿ; ਅਨਦਿਨੁ ਅਨਦੁ ਭਇਆ ॥

merai man; anadin anad bheaa | Ang 1264

Sant Singh KhalsaMy mind is in ecstasy, night and day.
Manmohan SinghNight and day my mind is in bliss.
Manmohan Singh (Punjabi)ਰੈਣ ਅਤੇ ਦਿਨ ਮੇਰਾ ਚਿੱਤ ਖੁਸ਼ੀ ਅੰਦਰ ਹੈ।
Fareedkot Teekaਮੇਰੇ ਮਨ ਕੋ ਰਾਤ੍ਰਿ ਦਿਨ ਅਨੰਦ ਹੂਆ ਹੈ॥
Prof. Sahib Singh(ਹੁਣ) ਮੇਰੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਅਨਦਿਨੁ = (अनुदिनं) ਹਰ ਰੋਜ਼, ਹਰ ਵੇਲੇ।

SikhNet (Spanish)Noche y día mi mente está en Éxtasis. Por La Gracia del Guru canto el Nombre del Señor

ਗੁਰ ਪਰਸਾਦਿ ਨਾਮੁ ਹਰਿ ਜਪਿਆ; ਮੇਰੇ ਮਨ ਕਾ ਭ੍ਰਮੁ ਭਉ ਗਇਆ ॥੧॥ ਰਹਾਉ ॥

gur parasaad naam har japiaa; mere man kaa bhram bhau geaa |1| rahaau | Ang 1264

Sant Singh KhalsaBy Guru's Grace, I chant the Name of the Lord. Doubt and fear are gone from my mind. ||1||Pause||
Manmohan SinghBy the Guru's grace, utter I the Name of my God and doubt and dread of my mind are dispelled. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਮੇਰੇ ਚਿੱਤ ਦਾ ਸੰਦੇਹ ਤੇ ਡਰ ਦੂਰ ਹੋ ਗਏ ਹਨ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਸੇ ਹਰੀ ਨਾਮ ਕੋ ਜਪਾ ਹੈ ਔਰ ਮੇਰੇ ਮਨ ਕਾ ਭ੍ਰਮ ਅਰ ਭੈ ਸਭੁ ਦੂਰ ਹੋ ਗਇਆ ਹੈ॥੧॥ ਰਹਾਉ ॥
Prof. Sahib Singh(ਜਦੋਂ ਤੋਂ) ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ, ਮੇਰੇ ਮਨ ਦਾ ਹਰੇਕ ਭਰਮ ਅਤੇ ਡਰ ਦੂਰ ਹੋ ਗਿਆ ਹੈ ॥੧॥ ਰਹਾਉ ॥

ਪਦ ਅਰਥ ਪਰਸਾਦਿ = ਕਿਰਪਾ ਨਾਲ ॥੧॥ ਰਹਾਉ ॥

SikhNet (Spanish)y mis dudas y miedos se van de mi mente. (1-Pausa)

ਜਿਨ ਹਰਿ ਗਾਇਆ, ਜਿਨ ਹਰਿ ਜਪਿਆ; ਤਿਨ ਸੰਗਤਿ ਹਰਿ ਮੇਲਹੁ, ਕਰਿ ਮਇਆ ॥

jin har gaaeaa, jin har japiaa; tin sangat har melahu, kar meaa | Ang 1264

Sant Singh KhalsaThose who chant and meditate on the Lord - O Lord, in Your Mercy, please unite me with them.
Manmohan SinghThey, who hymn Thee, they who meditate on Thee, O Lord God; in Thy mercy, unite me Thou with their society.
Manmohan Singh (Punjabi)ਜੋ ਤੈਨੂੰ ਗਾਉਂਦੇ ਹਨ, ਜੋ ਤੇਰਾ ਸਿਮਰਨ ਕਰਦੇ ਹਨ, ਹੈ ਸੁਆਮੀ ਵਾਹਿਗੁਰੂ! ਮਿਹਰ ਧਾਰ ਕੇ ਤੂੰ ਮੈਨੂੰ ਉਹਨਾਂ ਦੇ ਮੇਲ-ਮਿਲਾਪ ਨਾਲ ਜੋੜ ਦੇ।
Fareedkot Teekaਜਿਨੋਂ ਨੇ ਰਾਗ ਮੇਂ ਗਾਯਾ ਅਰੁ ਬਾਣੀ ਮੇਂ, ਹੇ ਹਰੀ! ਤੇਰਾ ਨਾਮ ਜਪਾ ਹੈ। ਹੇ ਹਰੀ! ਦ੍ਯਾ ਕਰ ਮੈਨੂੰ ਤਿਸ ਕੀ ਸੰਗਤ ਮੇਂ ਮੇਲ ਦੇਹੋ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਹੇ ਹਰੀ! ਮਿਹਰ ਕਰ ਕੇ (ਮੈਨੂੰ ਭੀ) ਉਹਨਾਂ ਦੀ ਸੰਗਤ ਮਿਲਾ।

ਪਦ ਅਰਥ ਹਰਿ = ਹੇ ਹਰੀ! ਕਰਿ = ਕਰ ਕੇ। ਮਇਆ = ਦਇਆ।

SikhNet (Spanish)Oh Señor, por favor, úneme en tu Misericordia con aquéllos que cantan y meditan en Ti.

ਤਿਨ ਕਾ ਦਰਸੁ ਦੇਖਿ. ਸੁਖੁ ਪਾਇਆ; ਦੁਖੁ ਹਉਮੈ ਰੋਗੁ ਗਇਆ ॥੨॥

tin kaa daras dekh. sukh paaeaa; dukh haumai rog geaa |2| Ang 1264

Sant Singh KhalsaGazing upon them, I am at peace; the pain and disease of egotism are gone. ||2||
Manmohan SinghSeeing their vision, I obtain peace and am rid of pain and the ailment of ego.
Manmohan Singh (Punjabi)ਉਹਨਾਂ ਦਾ ਦੀਦਾਰ ਵੇਖ, ਮੈਂ ਆਰਾਮ ਪਾਉਂਦਾ ਹਾਂ ਅਤੇ ਮੈਂ ਪੀੜ ਤੇ ਹੰਗਤਾ ਦੀ ਬੀਮਾਰੀ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਤਿਨੋਂ ਕਾ ਦਰਸੁ ਦੇਖ ਕਰ ਮੇਰੇ ਮਨ ਨੇ ਸਧਾਰਣ ਸੁਖੁ ਪਾਯਾ ਹੈ ਔਰ ਹੰਤਾ, ਮਮਤਾ ਰੋਗ ਕਾ ਦੁਖ ਦੂਰ ਹੋ ਗਿਆ ਹੈ॥੨॥
Prof. Sahib Singhਉਹਨਾਂ ਦਾ ਦਰਸਨ ਕਰ ਕੇ ਆਤਮਕ ਆਨੰਦ ਮਿਲਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, ਹਉਮੈ ਦਾ ਰੋਗ ਮਿਟ ਜਾਂਦਾ ਹੈ ॥੨॥

ਪਦ ਅਰਥ ਦੇਖਿ = ਵੇਖ ਕੇ ॥੨॥

SikhNet (Spanish)Posando mi mirada en ellos vivo en Paz, y el dolor y la enfermedad del egoísmo desaparecen. (2)

ਜੋ ਅਨਦਿਨੁ ਹਿਰਦੈ ਨਾਮੁ ਧਿਆਵਹਿ; ਸਭੁ ਜਨਮੁ ਤਿਨਾ ਕਾ ਸਫਲੁ ਭਇਆ ॥

jo anadin hiradai naam dhiaaveh; sabh janam tinaa kaa safal bheaa | Ang 1264

Sant Singh KhalsaThose who meditate on the Naam, the Name of the Lord in their hearts - their lives become totally fruitful.
Manmohan SinghThey who night and day contemplate the Name in their mind; their entire life becomes fruitful.
Manmohan Singh (Punjabi)ਜੋ ਰੈਣ ਅਤੇ ਦਿਨ ਆਪਣੇ ਮਨ ਅੰਤਰ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਦਾ ਸਾਰਾ ਜੀਵਨ ਫਲਦਾਇਕ ਹੋ ਜਾਂਦਾ ਹੈ।
Fareedkot Teekaਜੋ ਪੁਰਸ ਰਾਤ੍ਰਿ ਦਿਨ ਨਾਮ ਕੋ ਹਿਰਦੇ ਮੇਂ ਧ੍ਯਾਵਤੇ ਹੈਂ ਤਿਨੋਂ ਕਾ ਸਭੀ ਜਨਮ ਸਫਲ ਹੂਆ ਹੈ॥
Prof. Sahib Singhਜਿਹੜੇ ਮਨੁੱਖ ਹਰ ਵੇਲੇ (ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਜਪਦੇ ਹਨ, ਉਹਨਾਂ ਦੀ ਸਾਰੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ।

ਪਦ ਅਰਥ ਧਿਆਵਹਿ = ਧਿਆਉਂਦੇ ਹਨ (ਬਹੁ-ਵਚਨ)। ਸਫਲੁ = ਕਾਮਯਾਬ।

SikhNet (Spanish)Las vidas de quienes, con su corazón meditan en el Naam, el Nombre del Señor, se vuelven fructíferas.

ਓਇ ਆਪਿ ਤਰੇ. ਸ੍ਰਿਸਟਿ ਸਭ ਤਾਰੀ; ਸਭੁ ਕੁਲੁ ਭੀ ਪਾਰਿ ਪਇਆ ॥੩॥

oe aap tare. srisatt sabh taaree; sabh kul bhee paar peaa |3| Ang 1264

Sant Singh KhalsaThey themselves swim across, and carry the world across with them. Their ancestors and family cross over as well. ||3||
Manmohan SinghThey themselves swim across, deliver the whole world and their entire lineage too is saved.
Manmohan Singh (Punjabi)ਉਹ ਖੁਦ ਪਾਰ ਉਤਰ ਜਾਂਦੇ ਹਨ, ਸਾਰੇ ਸੰਸਾਰ ਨੂੰ ਪਾਰ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਸਮੂਹ ਵੰਸ਼ ਦਾ ਭੀ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਵਹੁ ਗੁਰਮੁਖ ਆਪ ਤਰੇ ਹੈਂ ਔਰ ਸਭ ਸ੍ਰਿਸਟੀ ਸਭ ਤਾਰੀ ਹੈ ਔਰ ਤਿਨ ਕੀ ਕੁਲੋਂ ਕਾ ਸਮੂਹ ਭੀ ਸਭੁ ਪਾਰ ਪੜਾ ਹੈ॥੩॥☬ਤਿਨੋਂ ਨੇ ਐਸੀ ਬੇਨਤੀ ਕਰੀ ਹੈ:
Prof. Sahib Singhਉਹ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਸਾਰੀ ਸ੍ਰਿਸ਼ਟੀ ਨੂੰ (ਭੀ) ਪਾਰ ਲੰਘਾ ਲੈਂਦੇ ਹਨ, (ਉਹਨਾਂ ਦੀ ਸੰਗਤ ਵਿਚ ਰਹਿ ਕੇ ਉਹਨਾਂ ਦਾ) ਸਾਰਾ ਖ਼ਾਨਦਾਨ ਭੀ ਪਾਰ ਲੰਘ ਜਾਂਦਾ ਹੈ ॥੩॥

ਪਦ ਅਰਥ ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ਉਹ ਬੰਦੇ ॥੩॥

SikhNet (Spanish)Ellos mismos nadan a través y cargan al mundo, sus ancestros y familia llegan también hasta el otro lado. (3)

ਤੁਧੁ ਆਪੇ ਆਪਿ ਉਪਾਇਆ ਸਭੁ ਜਗੁ; ਤੁਧੁ ਆਪੇ ਵਸਿ ਕਰਿ ਲਇਆ ॥

tudh aape aap upaaeaa sabh jag; tudh aape vas kar leaa | Ang 1264

Sant Singh KhalsaYou Yourself created the whole world, and You Yourself keep it under Your control.
Manmohan SinghThou, of Thyself, has created the whole world and Thyself keep it under thy sway.
Manmohan Singh (Punjabi)ਤੂੰ ਆਪਣੇ ਆਪ ਹੀ ਸਾਰੇ ਸੰਸਾਰ ਨੂੰ ਰਿਆ ਹੈ ਅਤੇ ਆਪ ਹੀ ਇਸ ਨੂੰ ਆਪਣੇ ਇਖਤਿਆਰ ਵਿੱਚ ਰਖਦਾ ਹੈ।
Fareedkot Teekaਹੇ ਹਰੀ! ਤੈਨੇ ਅਪਨੇ ਆਪ ਸਭ ਜਗਤੁ ਉਤਪਤਿ ਕੀਆ ਹੈ ਔ ਆਪ ਹੀ ਤੈਨੇ ਅਪਨੇ ਅਧੀਨ ਕਰ ਲੀਆ ਹੈ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ, ਤੂੰ ਆਪ ਹੀ ਇਸ ਨੂੰ ਆਪਣੇ ਵੱਸ ਵਿਚ ਰੱਖਿਆ ਹੈ (ਤੇ ਇਸ ਨੂੰ ਡੁੱਬਣੋਂ ਬਚਾਂਦਾ ਹੈਂ)।

ਪਦ ਅਰਥ ਆਪੇ = ਆਪ ਹੀ। ਸਭੁ ਜਗੁ = ਸਾਰਾ ਜਗਤ। ਵਸਿ = ਵੱਸ ਵਿਚ।

SikhNet (Spanish)Tú Mismo has creado al mundo entero y Tú Mismo lo conservas bajo tu control.

ਜਨ ਨਾਨਕ ਕਉ. ਪ੍ਰਭਿ ਕਿਰਪਾ ਧਾਰੀ; ਬਿਖੁ ਡੁਬਦਾ ਕਾਢਿ ਲਇਆ ॥੪॥੬॥

jan naanak kau. prabh kirapaa dhaaree; bikh ddubadaa kaadt leaa |4|6| Ang 1265

Sant Singh KhalsaGod has showered His Mercy on servant Nanak; He has lifted him up, and rescued him from the ocean of poison. ||4||6||
Manmohan SinghUnto slave Nanak, the Lord has shown mercy and has saved him from sinking in the ocean of sins.
Manmohan Singh (Punjabi)ਗੋਲੇ ਨਾਨਕ ਤੇ ਮਾਲਕ ਨੇ ਮਿਹਰ ਕੀਤੀ ਹੈ ਅਤੇ ਪਾਪਾਂ ਦੇ ਸਮੁੰਦਰ ਵਿੱਚ ਡੁਬਦੇ ਹੋਏ ਨੂੰ ਉਸ ਨੂੰ ਬਾਹਰ ਕੱਢ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਕੌ ਹੇ ਪ੍ਰਭੂ! ਆਪ ਨੇ ਕ੍ਰਿਪਾ ਦ੍ਰਿਸਟੀ ਧਾਰਨ ਕਰੀ ਹੈ, ਬਿਖ ਰੂਪ ਬਿਸ੍ਯੋਂ ਮੇਂ ਡੂਬਤਾ ਹੂਆ ਕਾਢ ਲੀਆ ਹੂੰ॥੪॥੬॥
Prof. Sahib Singhਹੇ ਨਾਨਕ! ਪ੍ਰਭੂ ਨੇ ਜਿਸ ਸੇਵਕ ਉਤੇ ਮਿਹਰ ਕੀਤੀ, ਉਸ ਨੂੰ ਆਤਮਕ ਮੌਤ ਲਿਆਉਣ ਵਾਲੇ (ਮਾਇਆ ਦੇ ਮੋਹ ਦੇ) ਜ਼ਹਰ-ਸਮੁੰਦਰ ਵਿਚ ਡੁੱਬਦੇ ਨੂੰ ਬਾਹਰ ਕੱਢ ਲਿਆ ॥੪॥੬॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਬਿਖੁ = ਆਤਮਕ ਮੌਤ ਲਿਆਉਣ ਵਾਲਾ (ਮਾਇਆ ਦੇ ਮੋਹ ਦਾ) ਜ਼ਹਰ ॥੪॥੬॥

SikhNet (Spanish)Dios ha rociado Su Misericordia sobre el Sirviente Nanak, lo ha elevado y rescatado del océano de veneno. (4-6)
Answers quote the Granth verbatim with Ang citations. AI commentary is not Gurbani and not a religious ruling.