ੴ

ਸਿੱਖਬਾਣੀ · SikhBani

ਆਨ ਜੰਜਾਰ ਬ੍ਰਿਥਾ ਸ੍ਰਮੁ ਘਾਲਤ ਬਿਨੁ ਹਰਿ ਫੋਕਟ ਗਿਆਨ ॥

aan janjaar brithaa sram ghaalat bin har fokatt giaan
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1221 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਸਿਮਰਨ ਰਾਮ ਕੋ ਇਕੁ ਨਾਮ ॥

simaran raam ko ik naam |

Sant Singh KhalsaMeditate in remembrance on the Naam, the Name of the One Lord.
Manmohan SinghThe Lord's Name alone is worthy of meditation.
Manmohan Singh (Punjabi)ਕੇਵਲ ਸੁਆਮੀ ਦਾ ਨਾਮ ਹੀ ਆਰਾਧਨ-ਯੋਗ ਹੈ।
Fareedkot Teekaਹੇ ਭਾਈ! ਇਕ ਰਾਮ ਕੇ ਨਾਮ ਕੋ ਸਿਮਰਨੇ ਕਰਕੇ॥
Prof. Sahib Singhਜੇ ਸਿਰਫ਼ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਕੀਤਾ ਜਾਏ,

ਪਦ ਅਰਥ ਇਕੁ = ਸਿਰਫ਼। ਕੋ = ਦਾ।

SikhNet (Spanish)Medita sólo en tu Señor, el Dios, así, la consecuencia de tus acciones desaparecerá de forma instantánea.

ਕਲਮਲ ਦਗਧ ਹੋਹਿ ਖਿਨ ਅੰਤਰਿ; ਕੋਟਿ ਦਾਨ ਇਸਨਾਨ ॥੧॥ ਰਹਾਉ ॥

kalamal dagadh hohi khin antar; kott daan isanaan |1| rahaau |

Sant Singh KhalsaIn this way, the sins of your past mistakes shall be burnt off in an instant. It is like giving millions in charity, and bathing at sacred shrines of pilgrimage. ||1||Pause||
Manmohan SinghThis wise the sins are burnt off in an instant. Within it are contained millions of alms-giving and ablutions. Pause.
Manmohan Singh (Punjabi)ਇਸ ਤਰ੍ਹਾਂ ਪਾਪ ਇਕ ਮੁਹਤ ਵਿੱਚ ਸੜ ਜਾਂਦੇ ਹਨ। ਇਸ ਅੰਦਰ ਕ੍ਰੋੜਾਂ ਹੀ ਪੁੰਨ-ਦਾਨ ਅਤੇ ਮਜਨ ਆ ਜਾਂਦੇ ਹਨ। ਠਹਿਰਾਉ।
Fareedkot Teekaਕੀਏ ਹੂਏ (ਕਲਮਲ) ਪਾਪ ਇਕ ਖਿਨ ਬੀਚ ਦਗਧ ਹੋ ਜਾਤੇ ਹੈਂ ਔਰ ਕ੍ਰੋੜੋਂ ਦਾਨ ਔ ਇਸਨਾਨ ਕਰਨੇ ਕਾ ਫਲ੍ਹ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਤਾਂ ਇਕ ਖਿਨ ਵਿਚ (ਜੀਵ ਦੇ ਸਾਰੇ) ਪਾਪ ਸੜ ਜਾਂਦੇ ਹਨ (ਉਸ ਨੂੰ, ਮਾਨੋ) ਕ੍ਰੋੜਾਂ ਦਾਨ ਤੇ ਤੀਰਥ-ਇਸ਼ਨਾਨ (ਕਰਨ ਦਾ ਫਲ ਮਿਲ ਗਿਆ) ॥੧॥ ਰਹਾਉ ॥

ਪਦ ਅਰਥ ਕਲਮਲ = ਪਾਪ। ਦਗਧ ਹੋਹਿ = ਸੜ ਜਾਂਦੇ ਹਨ {ਬਹੁ-ਵਚਨ}। ਕੋਟਿ = ਕ੍ਰੋੜਾਂ ॥੧॥ ਰਹਾਉ ॥

SikhNet (Spanish)Sí, en esta Meditación están contenidos los Méritos de millones de abluciones y caridades. (1-Pausa)

ਆਨ ਜੰਜਾਰ ਬ੍ਰਿਥਾ ਸ੍ਰਮੁ ਘਾਲਤ; ਬਿਨੁ ਹਰਿ. ਫੋਕਟ ਗਿਆਨ ॥

aan janjaar brithaa sram ghaalat; bin har. fokatt giaan |

Sant Singh KhalsaEntangled in other affairs, the mortal suffers uselessly in sorrow. Without the Lord, wisdom is useless.
Manmohan SinghIn other involvements, one suffers sorrow in vain. Without the Lord, vain are other wisdom.
Manmohan Singh (Punjabi)ਹੋਰਨਾ ਰੁਝੇਵਿਆਂ ਵਿੱਚ ਬੰਦਾ ਮੁਫਤ ਦੀ ਤਕਲੀਫ ਉਠਾਉਂਦਾ ਹੈ। ਸੁਆਮੀ ਦੇ ਬਗੈਰ, ਵਿਅਰਥ ਹਨ ਹੋਰ ਦਾਨਾਈਆਂ।
Fareedkot Teeka(ਆਨ) ਔਰ ਜੋ ਮਾਯਾ ਕੇ ਜੰਜਾਲ ਹੈਂ ਤਿਨ ਕੇ ਵਾਸਤੇ ਬ੍ਯਰਥ ਕਸਟ ਕੋ ਪਾਵਤਾ ਹੈ, ਔਰ ਹਰੀ ਕੀ ਪ੍ਰੀਤ ਸੇ ਬਿਨਾ ਗ੍ਯਾਨ ਕਥਨੁ ਕਰਨਾ ਭੀ (ਫੋਕਟ) ਨਿਸਫਲ ਹੈ॥
Prof. Sahib Singh(ਜੇ ਮਨੁੱਖ ਮਾਇਆ ਦੇ ਹੀ) ਹੋਰ ਹੋਰ ਜੰਜਾਲਾਂ ਵਾਸਤੇ ਵਿਅਰਥ ਭੱਜ-ਦੌੜ ਕਰਦਾ ਰਹਿੰਦਾ ਹੈ (ਅਤੇ ਹਰਿ-ਨਾਮ ਨਹੀਂ ਸਿਮਰਦਾ, ਤਾਂ) ਪਰਮਾਤਮਾ ਦੇ ਨਾਮ ਤੋਂ ਬਿਨਾ (ਨਿਰੀਆਂ) ਗਿਆਨ ਦੀਆਂ ਗੱਲਾਂ ਸਭ ਫੋਕੀਆਂ ਹੀ ਹਨ।

ਪਦ ਅਰਥ ਆਨ ਜੰਜਾਰ = ਹੋਰ ਹੋਰ (ਮਾਇਕ) ਜੰਜਾਲਾਂ ਵਾਸਤੇ। ਬ੍ਰਿਥਾ = ਵਿਅਰਥ। ਸ੍ਰਮੁ = ਮਿਹਨਤ, ਖੇਚਲ। ਫੋਕਟ = ਫੋਕੇ।

SikhNet (Spanish)Cualquier otro esfuerzo es vano si el Señor no está incluido,

ਜਨਮ ਮਰਨ ਸੰਕਟ ਤੇ ਛੂਟੈ; ਜਗਦੀਸ ਭਜਨ ਸੁਖ ਧਿਆਨ ॥੧॥

janam maran sankatt te chhoottai; jagadees bhajan sukh dhiaan |1|

Sant Singh KhalsaThe mortal is freed of the anguish of death and birth, meditating and vibrating on the Blissful Lord of the Universe. ||1||
Manmohan SinghContemplating and thinking of the Blissful Lord, the mortal is rid of the travail of birth and death.
Manmohan Singh (Punjabi)ਪ੍ਰਸੰਨ ਪ੍ਰਭੂ ਹਾਂ ਸਿਮਰਨ ਤੇ ਖਿਆਲ ਕਰਨ ਦੁਆਰਾ, ਪ੍ਰਾਣੀ ਜੰਮਣ ਤੇ ਮਰਣ ਦੇ ਕਸ਼ਟ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜਗਦੀਸ ਕੇ ਭਜਨ ਔ ਧ੍ਯਾਨ ਸੇ ਜੀਵ ਜਨਮ ਮਰਨ ਕੇ ਸੰਕਟ ਸੇ ਛੂਟ ਜਾਤਾ ਹੈ ਅਰ ਸੁਖ ਪ੍ਰਾਪਤਿ ਹੋਤਾ ਹੈ॥੧॥
Prof. Sahib Singhਜਦੋਂ ਮਨੁੱਖ ਪਰਮਾਤਮਾ ਦੇ ਭਜਨ ਦੇ ਆਨੰਦ ਵਿਚ ਸੁਰਤ ਜੋੜਦਾ ਹੈ, ਤਦੋਂ ਹੀ ਉਹ ਜਨਮ ਮਰਨ ਦੇ ਗੇੜ ਦੇ ਕਸ਼ਟ ਤੋਂ ਬਚਦਾ ਹੈ ॥੧॥

ਪਦ ਅਰਥ ਸੰਕਟ ਤੇ = ਕਸ਼ਟ ਤੋਂ। ਜਗਦੀਸ = ਜਗਤ ਦਾ ਮਾਲਕ {ਜਗਤ-ਈਸ਼}। ਧਿਆਨ = ਸੁਰਤ ॥੧॥

SikhNet (Spanish)toda erudición es vana, pero la Meditación en el Dios de Éxtasis te libera de las rondas de nacimientos y muertes. (1)

ਤੇਰੀ. ਸਰਨਿ ਪੂਰਨ ਸੁਖ ਸਾਗਰ; ਕਰਿ ਕਿਰਪਾ ਦੇਵਹੁ ਦਾਨ ॥

teree. saran pooran sukh saagar; kar kirapaa devahu daan |

Sant Singh KhalsaI seek Your Sancutary, O Perfect Lord, Ocean of Peace. Please be merciful, and bless me with this gift.
Manmohan SinghO perfect Lord, the ocean of peace, I seek Thy refuge, In Thine mercy, bless Thou me with this gift.
Manmohan Singh (Punjabi)ਹੇ ਆਰਾਮ ਦੇ ਸਮੁੰਦਰ, ਮੁਕੰਮਲ ਮਾਲਕ! ਮੈਂ ਤੇਰੀ ਪਨਾਹ ਲੋੜਦਾ ਹਾਂ। ਆਪਣੀ ਮਿਹਰ ਧਾਰ, ਤੂੰ ਮੈਨੂੰ ਇਸ ਦੀ ਦਾਤ ਬਖਸ਼।
Fareedkot Teekaਔਰ ਐਸੇ ਬੇਨਤੀ ਕਰੇ: ਹੇ ਪੂਰਨ! ਹੇ ਸੁਖੋਂ ਕੇ ਸਮੁੰਦ੍ਰ! ਮੈਂ ਆਪ ਕੀ ਸਰਣ ਹੂੰ ਕ੍ਰਿਪਾ ਕਰ ਕੇ ਮੇਰੇ ਕੋ ਏਹ ਦਾਨ ਦੀਜੀਏ॥
Prof. Sahib Singhਹੇ ਸੁਖਾਂ ਦੇ ਸਮੁੰਦਰ ਪ੍ਰਭੂ! ਹੇ ਪੂਰਨ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮਿਹਰ ਕਰ ਕੇ ਮੈਨੂੰ ਆਪਣੇ ਨਾਮ ਦੀ ਦਾਤ ਦੇਹ।

ਪਦ ਅਰਥ ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਕਰਿ = ਕਰ ਕੇ।

SikhNet (Spanish)Oh Océano de Paz, busco Tu Refugio, bendíceme con el Tesoro de Tu Nombre.

ਸਿਮਰਿ ਸਿਮਰਿ ਨਾਨਕ ਪ੍ਰਭ ਜੀਵੈ; ਬਿਨਸਿ ਜਾਇ ਅਭਿਮਾਨ ॥੨॥੬੬॥੮੯॥

simar simar naanak prabh jeevai; binas jaae abhimaan |2|66|89|

Sant Singh KhalsaMeditating, meditating in remembrance on God, Nanak lives; his egotistical pride has been eradicated. ||2||66||89||
Manmohan SinghNanak lives by contemplating, Contemplating his Lord and this wise his self-conceit is also eradicated.
Manmohan Singh (Punjabi)ਆਪਣੇ ਸੁਆਮੀ ਦਾ ਆਰਾਧਨ, ਆਰਾਧਨ ਕਰਨ ਦੁਆਰਾ ਨਾਨਕ ਜੀਉਂਦਾ ਹੈ ਅਤੇ ਇਸ ਤਰ੍ਹਾਂ ਉਸ ਦੀ ਸਵੈ-ਹੰਗਤਾ ਭੀ ਨਾਮ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰਾ ਮਨ ਤੇਰੇ ਨਾਮ ਕੋ (ਸਿਮਰਿ ਸਿਮਰਿ) ਜਪ ਜਪ ਕਰ ਜੀਵਨਾ ਕਰੇ ਔਰ ਅਭਿਮਾਨ ਨਿਬ੍ਰਿਤਿ ਹੋ ਜਾਵੇ॥੨॥੬੬॥੮੯॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸਿਮਰ ਸਿਮਰ ਕੇ ਨਾਨਕ ਨੂੰ ਆਤਮਕ ਜੀਵਨ ਮਿਲਦਾ ਹੈ, ਅਤੇ (ਮਨ ਵਿਚੋਂ) ਅਹੰਕਾਰ ਨਾਸ ਹੋ ਜਾਂਦਾ ਹੈ ॥੨॥੬੬॥੮੯॥

ਪਦ ਅਰਥ ਸਿਮਰਿ = ਸਿਮਰ ਕੇ। ਪ੍ਰਭ = ਹੇ ਪ੍ਰਭੂ! ਜੀਵੈ = ਆਤਮਕ ਜੀਵਨ ਹਾਸਲ ਕਰੇ ॥੨॥੬੬॥੮੯॥

SikhNet (Spanish)Dice Nanak, vivo habitando en mi Único Dios y mira, fui liberado de mi ego negativo. (2-66-89)
Answers quote the Granth verbatim with Ang citations. AI commentary is not Gurbani and not a religious ruling.