ੴ

ਸਿੱਖਬਾਣੀ · SikhBani

Ang 1221

Sri Guru Granth Sahib · Raag Saarang · 6 shabads, 37 lines
Translations
Shabad Guru Arjan Dev Ji Raag Saarang continued from Ang 1220

ਸੋਧਤ ਸੋਧਤ ਤਤੁ ਬੀਚਾਰਿਓ; ਭਗਤਿ ਸਰੇਸਟ ਪੂਰੀ ॥

sodhat sodhat tat beechaario; bhagat saresatt pooree |

Sant Singh KhalsaSearching and searching, I have realized the essence of reality: devotional worship is the most sublime fulfillment.
Manmohan SinghSearching and seeking I have realised this to be the quintessence that the Lord's sublime meditation alone fulfils the mortal.
Manmohan Singh (Punjabi)ਖੋਜ ਭਾਲ ਕਰ ਕੇ, ਮੈਂ ਇਹ ਅਸਲੀਅਤ ਅਨੁਭਵ ਕੀਤੀ ਹੈ ਕਿ ਕੇਵਲ ਸੁਆਮੀ ਦਾ ਉਤਕ੍ਰਿਸ਼ਟ ਸਿਮਰਨ ਹੀ ਪ੍ਰਾਣੀ ਨੂੰ ਪਰੀਪੂਰਨ ਕਰਦਾ ਹੈ।
Fareedkot Teekaਸ਼ਾਸਤ੍ਰੋਂ ਕੋ ਸੋਧ ਕੇ ਔਰ ਬੇਦੋਂ ਕੋ ਭੀ ਸੋਧ ਕਰ ਏਹੀ ਸਿਧਾਂਤ ਬੀਚਾਰਾ ਹੈ ਕਿ ਸੰਸਾਰ ਮੇਂ ਪੂਰੀ ਸ੍ਰੇਸ਼ਟ ਭਗਤੀ ਹੈ॥
Prof. Sahib Singhਵਿਚਾਰ ਕਰਦਿਆਂ ਕਰਦਿਆਂ ਇਹ ਅਸਲੀਅਤ ਲੱਭੀ ਹੈ ਕਿ ਪਰਮਾਤਮਾ ਦੀ ਭਗਤੀ ਹੀ ਪੂਰਨ ਤੌਰ ਤੇ ਹੀ ਚੰਗੀ (ਕ੍ਰਿਆ) ਹੈ।

ਪਦ ਅਰਥ ਸੋਧਤ ਸੋਧਤ = ਵਿਚਾਰ ਕਰਦਿਆਂ ਕਰਦਿਆਂ। ਤਤੁ = ਅਸਲੀਅਤ। ਸਰੇਸਟ ਪੂਰੀ = ਪੂਰਨ ਤੌਰ ਤੇ ਚੰਗੀ।

SikhNet (Spanish)Después de una gran búsqueda, he encontrado la Quintaesencia de la Sabiduría; la Devoción al Señor llena de Satisfacción nuestro ser.

ਕਹੁ ਨਾਨਕ. ਇਕ ਰਾਮ ਨਾਮ ਬਿਨੁ; ਅਵਰ ਸਗਲ ਬਿਧਿ ਊਰੀ ॥੨॥੬੨॥੮੫॥

kahu naanak. ik raam naam bin; avar sagal bidh aooree |2|62|85|

Sant Singh KhalsaSays Nanak, without the Name of the One Lord, all other ways are imperfect. ||2||62||85||
Manmohan SinghSays Nanak, without the Name of the one Lord, imperfect are all other ways.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਇਕ ਸੁਆਮੀ ਦੇ ਨਾਮ ਦੇ ਬਗੈਰ, ਅਧੂਰੇ ਹਨ ਹੋਰ ਸਮੂਹ ਤਰੀਕੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਕ ਰਾਮ ਨਾਮ ਸੇ ਬਿਨਾਂ ਔਰ ਜਿਤਨੀਆਂ ਬਿਧੀਆਂ, ਭਾਵ ਪ੍ਰਾਪਤੀ ਕੇ ਉਪਾਵ ਔ ਸਾਧਨ ਹੈ ਸਭ (ਊਰੀ) ਖਾਲੀ ਹੈ॥੨॥੬੨॥੮੫॥☬ਉਪਦੇਸ਼:
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਹਰੇਕ (ਜੀਵਨ-) ਢੰਗ ਅਧੂਰਾ ਹੈ ॥੨॥੬੨॥੮੫॥

ਪਦ ਅਰਥ ਊਰੀ = ਊਣੀ ॥੨॥੬੨॥੮੫॥

SikhNet (Spanish)Dice Nanak, cualquier otro camino que no sea el del Nombre del Señor, es imperfecto. (2-62-85)

Open this shabad (7 lines, Angs 1220-1221) →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਸਾਚੇ ਸਤਿਗੁਰੂ ਦਾਤਾਰਾ ॥

saache satiguroo daataaraa |

Sant Singh KhalsaThe True Guru is the True Giver.
Manmohan SinghTrue and Beneficient is my Satguru,
Manmohan Singh (Punjabi)ਸੱਚੇ ਅਤੇ ਉਦਾਰਚਿਤ ਹਨ ਮੇਰੇ ਸਤਿਗੁਰੂ,
Fareedkot Teekaਸੰਸਾਰ ਮੇਂ ਸਚੇ ਦਾਤਾਰ ਸਤਿਗੁਰੂ ਹੀ ਹੈਂ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ! ਹੇ ਸਤਿਗੁਰੂ! ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ!

ਪਦ ਅਰਥ ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ! ਦਾਤਾਰਾ = ਹੇ ਸਭ ਦਾਤਾਂ ਦੇਣ ਵਾਲੇ!

SikhNet (Spanish)Oh Guru Verdadero y Bondadoso, teniendo Tu Visión me siento libre de penas;

ਦਰਸਨੁ ਦੇਖਿ ਸਗਲ ਦੁਖ ਨਾਸਹਿ; ਚਰਨ ਕਮਲ ਬਲਿਹਾਰਾ ॥੧॥ ਰਹਾਉ ॥

darasan dekh sagal dukh naaseh; charan kamal balihaaraa |1| rahaau |

Sant Singh KhalsaGazing upon the Blessed Vision of His Darshan, all my pains are dispelled. I am a sacrifice to His Lotus Feet. ||1||Pause||
Manmohan Singhseeing his vision all the distresses are dispelled and unto his lotus feet, I am a sacrifice. Pause.
Manmohan Singh (Punjabi)ਉਹਨਾਂ ਦਾ ਦੀਦਾਰ ਵੇਖਣ ਦੁਆਰਾ, ਸਾਰੇ ਦੁੱਖੜੇ ਦੂਰ ਹੋ ਜਾਂਦੇ ਹਨ ਅਤੇ ਉਹਨਾਂ ਦੇ ਕੰਵਲ ਰੂਪੀ ਪੈਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਠਹਿਰਾਉ।
Fareedkot Teekaਜਿਨ ਕੇ ਦਰਸਨ ਕਰਨੇ ਸੇ ਸਭੀ ਦੂਖ ਨਸ਼ਟ ਹੋ ਜਾਤੇ ਹੈਂ ਤਿਨ ਕੇ ਚਰਣ ਕਮਲੋਂ ਪਰ ਬਲਿਹਾਰਨੇ ਜਾਤਾ ਹੂੰ॥੧॥ ਰਹਾਉ ॥
Prof. Sahib Singhਤੇਰਾ ਦਰਸਨ ਕਰ ਕੇ (ਜੀਵ ਦੇ) ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਮੈਂ ਤੇਰੇ ਸੋਹਣੇ ਚਰਨਾਂ ਤੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਦੇਖਿ = ਵੇਖ ਕੇ। ਸਗਲ = ਸਾਰੇ। ਨਾਸਹਿ = ਨਾਸ ਹੋ ਜਾਂਦੇ ਹਨ। ਬਲਿਹਾਰ = ਸਦਕੇ ॥੧॥ ਰਹਾਉ ॥

SikhNet (Spanish)ofrezco mi ser en sacrificio a Tus Pies de Loto. (1-Pausa)

ਸਤਿ ਪਰਮੇਸਰੁ ਸਤਿ ਸਾਧ ਜਨ; ਨਿਹਚਲੁ ਹਰਿ ਕਾ ਨਾਉ ॥

sat paramesar sat saadh jan; nihachal har kaa naau |

Sant Singh KhalsaThe Supreme Lord God is True, and True are the Holy Saints; the Name of the Lord is steady and stable.
Manmohan SinghTrue is the Supreme Lord, True the Holymen and ever-stable the Lord's Name.
Manmohan Singh (Punjabi)ਸੱਚਾ ਹੈ ਸ਼ਰੋਮਣੀ ਸਾਹਿਬ, ਸੱਚੇ ਹਨ ਨੇਕ ਬੰਦੇ ਅਤੇ ਸਦੀਵੀ ਸਥਿਰ ਹੈ ਸੁਆਮੀ ਦਾ ਨਾਮ।
Fareedkot Teekaਪਰਮੇਸ੍ਵਰ ਸਤ ਹੈ ਔਰ ਸੰਤ ਜਨ ਭੀ ਸਤ ਹੈਂ ਔਰ ਹਰੀ ਕਾ ਨਾਮ ਭੀ ਸਦਾ ਅਚਲ ਹੈ॥
Prof. Sahib Singhਪਰਮੇਸਰ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਦੇ) ਸੰਤ ਜਨ ਅਟੱਲ ਜੀਵਨ ਵਾਲੇ ਹੁੰਦੇ ਹਨ। ਪਰਮਾਤਮਾ ਦਾ ਨਾਮ ਅਟੱਲ ਰਹਿਣ ਵਾਲਾ ਹੈ।

ਪਦ ਅਰਥ ਸਤਿ = ਸਦਾ-ਥਿਰ। ਸਤਿ = ਅਟੱਲ ਆਤਮਕ ਜੀਵਨ ਵਾਲੇ। ਸਾਧ ਜਨ = ਸੰਤ ਜਨ। ਨਿਹਚਲੁ = ਕਦੇ ਨਾਹ ਡੋਲਣ ਵਾਲਾ।

SikhNet (Spanish)Verdadero es el Dios de dioses, Verdaderos los Santos, Eterno el Nombre del Señor,

ਭਗਤਿ ਭਾਵਨੀ ਪਾਰਬ੍ਰਹਮ ਕੀ; ਅਬਿਨਾਸੀ ਗੁਣ ਗਾਉ ॥੧॥

bhagat bhaavanee paarabraham kee; abinaasee gun gaau |1|

Sant Singh KhalsaSo worship the Imperishable, Supreme Lord God with love, and sing His Glorious Praises. ||1||
Manmohan SinghEmbrace thou the loving and sing the praise of the Imperishable God.
Manmohan Singh (Punjabi)ਤੂੰ ਪਰਮ ਪ੍ਰਭੂ ਦੀ ਪਿਆਰੀ-ਉਪਾਸ਼ਨਾ ਧਾਰਨ ਕਰ ਅਤੇ ਅਮਰ ਹਰੀ ਦਾ ਜੱਸ ਆਲਾਪ!
Fareedkot Teekaਹੇ ਭਾਈ! ਪਾਰਬ੍ਰਹਮ ਅਬਨਾਸੀ ਕੀ ਪ੍ਰੇਮਾ ਭਗਤੀ ਕਰ ਤਿਸੀ ਕੇ ਗੁਣੋਂ ਕੋ ਗਾਉ॥੧॥
Prof. Sahib Singh(ਪੂਰੀ) ਸਰਧਾ ਨਾਲ ਉਸ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਉਸ ਕਦੇ ਨਾਹ ਨਾਸ ਹੋਣ ਵਾਲੇ ਪ੍ਰਭੂ ਦੇ ਗੁਣ ਗਾਇਆ ਕਰੋ ॥੧॥

ਪਦ ਅਰਥ ਭਾਵਨੀ = ਸਰਧਾ (ਨਾਲ)। ਅਬਿਨਾਸੀ ਗੁਣ = ਕਦੇ ਨਾਹ ਨਾਸ ਹੋਣ ਵਾਲੇ ਪ੍ਰਭੂ ਦੇ ਗੁਣ। ਗਾਉ = ਗਾਇਆ ਕਰੋ ॥੧॥

SikhNet (Spanish)pues el Verdadero objeto de la vida es la Amorosa Adoración de Dios y cantar las Alabanzas de esta Verdad Eterna. (1)

ਅਗਮੁ ਅਗੋਚਰੁ ਮਿਤਿ. ਨਹੀ ਪਾਈਐ; ਸਗਲ ਘਟਾ ਆਧਾਰੁ ॥

agam agochar mit. nahee paaeeai; sagal ghattaa aadhaar |

Sant Singh KhalsaThe limits of the Inaccessible, Unfathomable Lord cannot be found; He is the Support of all hearts.
Manmohan SinghThe worth of the Inaccessible and Inapprehensible Lord can be found not, He is the prop of all hearts.
Manmohan Singh (Punjabi)ਪਹੁੰਚ ਤੋਂ ਪਰੇ ਤੇ ਸੋਚ ਸਮਝ ਤੋਂ ਉਚੇਰੇ ਸੁਆਮੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਉਹ ਸਾਰਿਆਂ ਦਿਲਾਂ ਦਾ ਆਸਰਾ ਹੈ।
Fareedkot Teekaਅਗਮ ਅਗੋਚਰ ਕੀ (ਮਿਤਿ) ਮਿਰਯਾਦਾ ਪਾਈ ਨਹੀਂ ਜਾਤੀ ਔਰ ਸਰਬ ਘਟੋਂ ਕਾ ਅਧਾਰ ਰੂਪ ਹੈ॥
Prof. Sahib Singhਪਰਮਾਤਮਾ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਉਹ ਕੇਡਾ ਵੱਡਾ ਹੈ-ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਹ ਪਰਮਾਤਮਾ ਸਾਰੇ ਸਰੀਰਾਂ ਦਾ ਆਸਰਾ ਹੈ।

ਪਦ ਅਰਥ ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮਿਤਿ = ਮਾਪ, ਵਡੱਪਣ ਦਾ ਅੰਦਾਜ਼ਾ। ਘਟ = ਸਰੀਰ। ਆਧਾਰੁ = ਆਸਰਾ।

SikhNet (Spanish)Insondable e Imperceptible es Él, oh, nadie podría encontrar Sus Límites pues Él es el Soporte de todos los corazones.

ਨਾਨਕ. ਵਾਹੁ ਵਾਹੁ ਕਹੁ ਤਾ ਕਉ; ਜਾ ਕਾ. ਅੰਤੁ ਨ ਪਾਰੁ ॥੨॥੬੩॥੮੬॥

naanak. vaahu vaahu kahu taa kau; jaa kaa. ant na paar |2|63|86|

Sant Singh KhalsaO Nanak, chant, "Waaho! Waaho!" to Him, who has no end or limitation. ||2||63||86||
Manmohan SinghO Nanak, hurrah, hurrah say thou unto Him, to whose limit there is no end.
Manmohan Singh (Punjabi)ਹੇ ਨਾਨਕ! ਸ਼ਾਬਾਸ਼, ਸ਼ਾਬਾਸ਼ ਤੂੰ ਉਸ ਨੂੰ ਆਖ, ਜਿਸ ਦੇ ਹੱਦ-ਬੰਨੇ ਦਾ ਕੋਈ ਓੜਕ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਪਰਮੇਸ੍ਵਰ ਕੋ ਵਾਹੁ ਵਾਹੁ ਕਰ ਕੇ ਕਥਨ ਕਰੋ ਜਿਸ ਕੇ ਅੰਤ ਕਾ ਕੁਝ ਪਾਰਾਵਾਰ ਨਹੀਂ ਹੈ॥੨॥੬੩॥੮੬॥
Prof. Sahib Singhਹੇ ਨਾਨਕ! ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਿਆ ਕਰੋ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥੬੩॥੮੬॥

ਪਦ ਅਰਥ ਵਾਹੁ ਵਾਹੁ ਕਹੁ = ਸਿਫ਼ਤ-ਸਾਲਾਹ ਕਰੋ। ਤਾ ਕਉ = ਉਸ ਪ੍ਰਭੂ ਨੂੰ। ਜਾ ਕਾ = ਜਿਸ ਪ੍ਰਭੂ ਦਾ। ਪਾਰੁ = ਪਾਰਲਾ ਬੰਨਾ। ਵਾਹੁ ਵਾਹ = ਧੰਨ ਧੰਨ ॥੨॥੬੩॥੮੬॥

SikhNet (Spanish)Gloria al Señor, Cuyo fin nadie puede encontrar ni sondear. (2-63-86)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਗੁਰ ਕੇ ਚਰਨ; ਬਸੇ ਮਨ ਮੇਰੈ ॥

gur ke charan; base man merai |

Sant Singh KhalsaThe Feet of the Guru abide within my mind.
Manmohan SinghThe Guru's feet abode within my mind.
Manmohan Singh (Punjabi)ਗੁਰਾਂ ਦੇ ਪੈਰ, ਮੇਰੇ ਹਿਰਦੇ ਅੰਦਰ ਨਿਵਾਸ ਰਖਦੇ ਹਨ।
Fareedkot Teekaਗੁਰੋਂ ਕੇ ਚਰਨ ਮੇਰੇ ਮਨ ਮੇਂ ਬਸੇ ਹੈਂ॥
Prof. Sahib Singh(ਜਦੋਂ ਦੇ) ਗੁਰੂ ਦੇ ਚਰਨ ਮੇਰੇ ਮਨ ਵਿਚ ਵੱਸ ਪਏ ਹਨ,

ਪਦ ਅਰਥ ਮਨ ਮੇਰੈ = ਮਨਿ ਮੇਰੈ, ਮੇਰੇ ਮਨ ਵਿਚ।

SikhNet (Spanish)Enaltezco los Pies del Guru en mi mente y veo al Señor llenándolo todo,

ਪੂਰਿ ਰਹਿਓ ਠਾਕੁਰੁ ਸਭ ਥਾਈ; ਨਿਕਟਿ ਬਸੈ ਸਭ ਨੇਰੈ ॥੧॥ ਰਹਾਉ ॥

poor rahio tthaakur sabh thaaee; nikatt basai sabh nerai |1| rahaau |

Sant Singh KhalsaMy Lord and Master is permeating and pervading all places; He dwells nearby, close to all. ||1||Pause||
Manmohan SinghMy Lord is fully-filling all places. He bides near and close to all. Pause.
Manmohan Singh (Punjabi)ਮੇਰਾ ਪ੍ਰਭੂ ਸਾਰਿਆਂ ਥਾਵਾਂ ਅੰਦਰ ਪਰੀਪੂਰਨ ਹੋ ਰਿਹਾ ਹੈ। ਉਹ ਸਾਰਿਆਂ ਦੇ ਨੇੜੇ ਅਤੇ ਲਾਗੇ ਹੀ ਵਸਦਾ ਹੈ। ਠਹਿਰਾਉ।
Fareedkot Teekaਅਰ ਠਾਕੁਰ ਜੋ ਸਰਬ ਅਸਥਾਨੋਂ ਮੇਂ ਪੂਰਨ ਹੋ ਰਿਹਾ ਹੈ ਤਿਸ ਕੋ ਸਭ ਸੇ ਨਿਕਟ ਸੇ ਨਿਕਟ ਬਸ ਰਹਾ ਜਾਨਤਾ ਹੂੰ, ਭਾਵ ਇੰਦ੍ਰ੍ਯ ਮਮਤਾ ਕਾ ਵਿਸ਼੍ਯ ਹੈ, ਆਤਮਾ ਅਹੰਤਾ ਕਾ ਵਿਸ਼੍ਯ ਹੈ॥੧॥ ਰਹਾਉ॥
Prof. Sahib Singh(ਮੈਨੂੰ ਨਿਸਚਾ ਹੋ ਗਿਆ ਹੈ ਕਿ) ਮਾਲਕ-ਪ੍ਰਭੂ ਸਭਨੀਂ ਥਾਈਂ ਵਿਆਪਕ ਹੈ, (ਮੇਰੇ) ਨੇੜੇ ਵੱਸ ਰਿਹਾ ਹੈ, ਸਭਨਾਂ ਦੇ ਨੇੜੇ ਵੱਸ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਪੂਰਿ ਰਹਿਓ = ਵਿਆਪਕ ਹੈ। ਠਾਕੁਰੁ = ਮਾਲਕ-ਪ੍ਰਭੂ। ਨਿਕਟਿ = ਨੇੜੇ। ਸਭ ਨੇਰੈ = ਸਭਨਾਂ ਦੇ ਨੇੜੇ ॥੧॥ ਰਹਾਉ ॥

SikhNet (Spanish)pues Él está lo más cerca de lo cerca. (1-Pausa)

ਬੰਧਨ ਤੋਰਿ. ਰਾਮ ਲਿਵ ਲਾਈ; ਸੰਤਸੰਗਿ ਬਨਿ ਆਈ ॥

bandhan tor. raam liv laaee; santasang ban aaee |

Sant Singh KhalsaBreaking my bonds, I have lovingly tuned in to the Lord, and now the Saints are pleased with me.
Manmohan SinghBreaking the bonds, I have imbibed love for the Lord and now the saints are pleased with me.
Manmohan Singh (Punjabi)ਬੇੜੀਆਂ ਕੱਟ ਕੇ, ਮੈਂ ਪ੍ਰਭੂ ਨਾਲ ਪ੍ਰੇਮ ਪਾ ਲਿਆ ਹੈ ਅਤੇ ਸਾਧੂ ਹੁਣ ਮੇਰੇ ਨਾਲ ਪਰਸੰਨ ਹਨ।
Fareedkot Teekaਸੰਸਾਰ ਬੰਧਨੋਂ ਕੋ ਤੋੜ ਕਰ ਕੇ ਰਾਮ ਮੇਂ ਬਿਰਤੀ ਲਗਾਈ ਹੈ ਔਰ ਸੰਤੋਂ ਕੇ ਸਾਥ ਹਮਾਰੀ ਪ੍ਰੀਤ ਬਨ ਆਈ ਹੈ॥
Prof. Sahib Singh(ਜਦੋਂ ਤੋਂ) ਗੁਰੂ ਨਾਲ ਮੇਰਾ ਪਿਆਰ ਪਿਆ ਹੈ (ਉਸ ਨੇ ਮੇਰੇ ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਮੇਰੀ ਸੁਰਤ ਪਰਮਾਤਮਾ ਨਾਲ ਜੋੜ ਦਿੱਤੀ ਹੈ,

ਪਦ ਅਰਥ ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਤੋਰਿ = ਤੋੜ ਕੇ। ਸੰਤ ਸੰਗਿ = ਗੁਰੂ ਨਾਲ। ਬਨਿ ਆਈ = ਪ੍ਰੀਤ ਬਣੀ ਹੈ।

SikhNet (Spanish)Mis amarras se han soltado, me encuentro entonado en Dios y soy confortado por los Santos,

ਜਨਮੁ ਪਦਾਰਥੁ ਭਇਓ ਪੁਨੀਤਾ; ਇਛਾ ਸਗਲ ਪੁਜਾਈ ॥੧॥

janam padaarath bheo puneetaa; ichhaa sagal pujaaee |1|

Sant Singh KhalsaThis precious human life has been sanctified, and all my desires have been fulfilled. ||1||
Manmohan SinghMy priceless life has been sanctified and all my desires are fulfilled.
Manmohan Singh (Punjabi)ਮੇਰਾ ਅਮੋਲਕ ਜੀਵਨ ਪਾਵਨ ਪਵਿੱਤਰ ਹੋ ਗਿਆ ਹੈ ਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਸੰਪੂਰਨ ਹੋ ਗਈਆਂ ਹਨ।
Fareedkot Teekaਜਨਮ ਰੂਪ ਪਦਾਰਥ ਕਾ ਲਾਭ ਪ੍ਰਾਪਤ ਹੂਆ ਹੈ ਔਰ ਮਨ ਪਵਿਤਰ ਹੂਆ ਹੈ ਔਰ ਗੁਰੋਂ ਨੇ ਹਮਾਰੀ ਸਭ ਇਛਾ (ਪੁਜਾਈ) ਪੂਰਨ ਕਰੀ ਹੈ॥੧॥
Prof. Sahib Singhਮੇਰਾ ਕੀਮਤੀ ਮਨੁੱਖਾ ਜਨਮ ਪਵਿੱਤਰ ਹੋ ਗਿਆ ਹੈ। (ਗੁਰੂ ਨੇ) ਮੇਰੀਆਂ ਸਾਰੀਆਂ ਮਨੋ-ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ ॥੧॥

ਪਦ ਅਰਥ ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਪੁਨੀਤਾ = ਪਵਿੱਤਰ। ਇਛਾ ਸਗਲ = ਸਾਰੀਆਂ ਮਨੋ-ਕਾਮਨਾਂ। ਪੁਜਾਈ = (ਗੁਰੂ ਨੇ) ਪੂਰੀਆਂ ਕਰ ਦਿੱਤੀਆਂ ॥੧॥

SikhNet (Spanish)mi vida ha sido santificada y vivo en Plenitud. (1)

ਜਾ ਕਉ ਕ੍ਰਿਪਾ ਕਰਹੁ ਪ੍ਰਭ ਮੇਰੇ; ਸੋ ਹਰਿ ਕਾ ਜਸੁ ਗਾਵੈ ॥

jaa kau kripaa karahu prabh mere; so har kaa jas gaavai |

Sant Singh KhalsaO my God, whoever You bless with Your Mercy - he alone sings Your Glorious Praises.
Manmohan SinghO my Lord God, on whomsoever is Thy mercy; he alone sings Thy praise.
Manmohan Singh (Punjabi)ਹੇ ਮੇਰੇ ਸੁਆਮੀ ਵਾਹਿਗੁਰੂ! ਜਿਸ ਕਿਸੇ ਉਤੇ ਤੇਰੀ ਮਿਹਰ ਹੈ, ਕੇਵਲ ਉਹ ਹੀ ਤੇਰੀ ਉਸਤਤੀ ਗਾਇਨ ਕਰਦਾ ਹੈ।
Fareedkot Teekaਜਿਸ ਕੋ ਹੇ ਮੇਰੇ ਹਰੀ ਪ੍ਰਭੂ! ਆਪ ਕਿਰਪਾ ਕਰਤੇ ਹੋ ਸੋ ਪੁਰਸ਼ ਆਪ ਕੇ ਜਸ ਕੋ ਗਾਵਤਾ ਹੈ॥
Prof. Sahib Singhਹੇ ਮੇਰੇ ਪ੍ਰਭੂ! ਤੂੰ ਜਿਸ ਮਨੁੱਖ ਉਤੇ ਮਿਹਰ ਕਰਦਾ ਹੈਂ, ਉਹ, ਹੇ ਹਰੀ! ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ।

ਪਦ ਅਰਥ ਜਾ ਕਉ = ਜਿਸ (ਮਨੁੱਖ) ਉੱਤੇ। ਪ੍ਰਭ = ਹੇ ਪ੍ਰਭੂ! ਜਸੁ = ਸਿਫ਼ਤ-ਸਾਲਾਹ।

SikhNet (Spanish)Oh Dios, aquél que goza de Tu Misericordia, entona Tus Alabanzas,

ਆਠ ਪਹਰ ਗੋਬਿੰਦ ਗੁਨ ਗਾਵੈ; ਜਨੁ ਨਾਨਕੁ ਸਦ ਬਲਿ ਜਾਵੈ ॥੨॥੬੪॥੮੭॥

aatth pehar gobind gun gaavai; jan naanak sad bal jaavai |2|64|87|

Sant Singh KhalsaServant Nanak is a sacrifice to that person who sings the Glorious Praises of the Lord of the Universe, twenty-four hours a day. ||2||64||87||
Manmohan SinghSlave Nanak is ever a sacrifice unto him, who, the eight watches through sings the praise of the World-Lord.
Manmohan Singh (Punjabi)ਗੋਲਾ ਨਾਨਕ ਸਦੀਵ ਹੀ ਉਸ ਉਤੋਂ ਸਦਕੇ ਜਾਂਦਾ ਹੈ, ਜੋ ਅੱਠੇ ਪਹਿਰ ਹੀ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਆਲਾਪਦਾ ਹੈ।
Fareedkot Teekaਹੇ ਗੋਬਿੰਦ! ਆਪ ਕੇ ਗੁਨੋਂ ਕੋ ਵਹੁ ਆਠੋ ਪਹਿਰ ਗਾਵਤਾ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਸਦਾ ਬਲਿਹਾਰਨੇ ਜਾਤਾ ਹੈ॥੨॥੬੪॥੮੭॥
Prof. Sahib Singhਜਿਹੜਾ ਮਨੁੱਖ ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਹੈ, ਦਾਸ ਨਾਨਕ ਉਸ ਤੋਂ ਸਦਾ ਕੁਰਬਾਨ ਜਾਂਦਾ ਹੈ ॥੨॥੬੪॥੮੭॥

ਪਦ ਅਰਥ ਸਦ = ਸਦਾ। ਬਲਿ ਜਾਵੈ = ਸਦਕੇ ਹੁੰਦਾ ਹੈ ॥੨॥੬੪॥੮੭॥

SikhNet (Spanish)sí, para siempre canta las Alabanzas del Señor y Nanak ofrece su vida en sacrificio a Él. (2-64-87)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਜੀਵਨੁ ਤਉ ਗਨੀਐ; ਹਰਿ ਪੇਖਾ ॥

jeevan tau ganeeai; har pekhaa |

Sant Singh KhalsaA person is judged to be alive, only if he sees the Lord.
Manmohan SinghThen alone man is accounted alive, if he sees his God.
Manmohan Singh (Punjabi)ਕੇਵਲ ਤਦ ਹੀ ਜੀਵ ਜੀਉਂਦਾ ਗਿਣਿਆ ਜਾਂਦਾ ਹੈ, ਜੇਕਰ ਉਹ ਆਪਣੇ ਵਾਹਿਗੁਰੂ ਨੂੰ ਵੇਖਦਾ ਹੈ।
Fareedkot Teekaਹੇ ਹਰੀ! ਏਹ ਜੀਵਨ ਸਫਲ ਤੌ ਗਨੀਏ ਜੌ ਆਪ ਕੋ (ਪੇਖਾ) ਦੇਖਨਾ ਕਰੇ॥
Prof. Sahib Singhਜੇ ਮੈਂ (ਇਸੇ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਦਰਸ਼ਨ ਕਰ ਸਕਾਂ, ਤਦੋਂ ਹੀ (ਮੇਰਾ ਇਹ ਅਸਲ ਮਨੁੱਖਾ) ਜੀਵਨ ਸਮਝਿਆ ਜਾ ਸਕਦਾ ਹੈ।

ਪਦ ਅਰਥ ਜੀਵਨੁ = (ਅਸਲ) ਜ਼ਿੰਦਗੀ। ਤਉ = ਤਦੋਂ (ਹੀ)। ਗਨੀਐ = ਸਮਝੀ ਜਾਣੀ ਚਾਹੀਦੀ ਹੈ। ਪੇਖਾ = ਪੇਖਾਂ, (ਜੇ) ਮੈਂ ਵੇਖ ਲਵਾਂ।

SikhNet (Spanish)Uno está vivo sólo si logra la Visión del Señor, el Dios.

ਕਰਹੁ ਕ੍ਰਿਪਾ ਪ੍ਰੀਤਮ ਮਨਮੋਹਨ; ਫੋਰਿ ਭਰਮ ਕੀ ਰੇਖਾ ॥੧॥ ਰਹਾਉ ॥

karahu kripaa preetam manamohan; for bharam kee rekhaa |1| rahaau |

Sant Singh KhalsaPlease be merciful to me, O my Enticing Beloved Lord, and erase the record of my doubts. ||1||Pause||
Manmohan SinghO Bewitching Lord, my Beloved, show Thou mercy unto me and erase my writ of doubt. Pause.
Manmohan Singh (Punjabi)ਹੇ ਫਰੇਫਤਾ ਕਰਨ ਵਾਲੇ ਸੁਆਮੀ! ਦਿਲਬਰ, ਤੂੰ ਮੇਰੇ ਉਤੇ ਮਿਹਰ ਧਾਰ ਅਤੇ ਸੰਦੇਹ ਦੀ ਲਿਖਤ ਨੂੰ ਮੇਟ ਦੇ। ਠਹਿਰਾਉ।
Fareedkot Teekaਹੇ ਪ੍ਰੀਤਮ ਮੋਹਨੇ ਵਾਲੇ ਹਰੀ! ਮੇਰੇ ਪਰ ਕਿਰਪਾ ਦ੍ਰਿਸ਼ਟੀ ਕਰੀਏ ਔਰ ਭਰਮ ਕੀ (ਰੇਖਾ) ਲਕੀਰ ਫੋੜ ਦੀਜੀਏ॥੧॥ ਰਹਾਉ ॥
Prof. Sahib Singhਹੇ ਪ੍ਰੀਤਮ ਪ੍ਰਭੂ! ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! (ਮੇਰੇ ਮਨ ਵਿਚੋਂ ਪਿਛਲੇ ਜਨਮਾਂ ਦੇ) ਭਟਕਣਾ ਦੇ ਸੰਸਕਾਰ ਦੂਰ ਕਰ ॥੧॥ ਰਹਾਉ ॥

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਫੋਰਿ = ਤੋੜ। ਭਰਮ = ਭਟਕਣਾ। ਰੇਖਾ = (ਮਨ ਉਤੇ) ਲਕੀਰ, ਪਿਛਲੇ ਸੰਸਕਾਰ ॥੧॥ ਰਹਾਉ ॥

SikhNet (Spanish)Oh Dios Encantador, mi Amor, ten Compasión de mí y erradica mi duda. (1-Pausa)

ਕਹਤ ਸੁਨਤ ਕਿਛੁ ਸਾਂਤਿ, ਨ ਉਪਜਤ; ਬਿਨੁ ਬਿਸਾਸ ਕਿਆ ਸੇਖਾਂ ॥

kehat sunat kichh saant, na upajat; bin bisaas kiaa sekhaan |

Sant Singh KhalsaBy speaking and listening, tranquility and peace are not found at all. What can anyone learn without faith?
Manmohan SinghBy Saying and hearing, peace wells up not, even a bit. What can one learn without faith.
Manmohan Singh (Punjabi)ਆਖਣ ਅਤੇ ਸੁਣਨ ਦੁਆਰਾ, ਕੁਝ ਭੀ ਠੰਢ-ਚੈਨ ਪੈਦਾ ਨਹੀਂ ਹੁੰਦੀ। ਭਰੋਸੇ ਦੇ ਬਗੈਰ ਜੀਵ ਕੀ ਸਿਖ ਸਕਦਾ ਹੈ?
Fareedkot Teekaਕਹਿਣੇ ਸੁਨਣੇ ਕਰ ਕੁਛ ਸਾਂਤੀ ਉਤਪਤਿ ਨਹੀਂ ਹੋਤੀ ਔਰ ਬਿਨਾਂ (ਬਿਸਾਸ) ਨਿਸਚੇ ਕੇ (ਸੇਖਾਂ) ਸੰਪੂਰਨ ਕਰਮੋਂ ਕੋ ਕਰਨੇ ਸੇ ਕ੍ਯਾ ਹੋਤਾ ਹੈ॥
Prof. Sahib Singhਨਿਰੇ ਆਖਣ ਸੁਣਨ ਨਾਲ (ਮਨੁੱਖ ਦੇ ਮਨ ਵਿਚ) ਕੋਈ ਸ਼ਾਂਤੀ ਪੈਦਾ ਨਹੀਂ ਹੁੰਦੀ। ਸਰਧਾ ਤੋਂ ਬਿਨਾ (ਜ਼ਬਾਨੀ ਆਖਣ ਸੁਣਨ ਦਾ) ਕੋਈ ਲਾਭ ਨਹੀਂ ਹੁੰਦਾ।

ਪਦ ਅਰਥ ਕਹਤ ਸੁਨਤ = ਕਹਿੰਦਿਆਂ ਸੁਣਦਿਆਂ। ਬਿਸਾਸ = ਸਰਧਾ। ਸੇਖਾਂ = ਵਿਸ਼ੇਸ਼ਤਾ, ਲਾਭ, ਗੁਣ।

SikhNet (Spanish)Ni por escuchar, ni por recitar Tu Nombre, siento bienestar alguno,

ਪ੍ਰਭੂ ਤਿਆਗਿ, ਆਨ ਜੋ ਚਾਹਤ; ਤਾ ਕੈ ਮੁਖਿ ਲਾਗੈ ਕਾਲੇਖਾ ॥੧॥

prabhoo tiaag, aan jo chaahat; taa kai mukh laagai kaalekhaa |1|

Sant Singh KhalsaOne who renounces God and longs for another - his face is blackened with filth. ||1||
Manmohan SinghForsaking the Lord, he who longs for another; his face is soiled with smut.
Manmohan Singh (Punjabi)ਸੁਆਮੀ ਨੂੰ ਛੱਡ ਕੇ, ਜੋ ਹਰਸ ਕਿਸੇ ਨੂੰ ਲੋਚਦਾ ਹੈ, ਉਸ ਦੇ ਚਿਹਰੇ ਨੂੰ ਕਾਲਖ ਲਗਦੀ ਹੈ।
Fareedkot Teekaਹੇ ਪ੍ਰਭੂ! ਜੋ ਆਪ ਕੋ ਤ੍ਯਾਗ ਕਰ ਕੇ ਔਰ ਕੋ ਚਾਹਤਾ ਹੈ ਤਿਸ ਕੇ ਮੁਖ ਪਰ ਕਾਲਖ ਲਾਗੇ ਹੈਂ॥੧॥
Prof. Sahib Singhਜਿਹੜਾ ਮਨੁੱਖ (ਜ਼ਬਾਨੀ ਤਾਂ ਗਿਆਨ ਦੀਆਂ ਬਥੇਰੀਆਂ ਗੱਲਾਂ ਕਰਦਾ ਹੈ, ਪਰ) ਪ੍ਰਭੂ ਨੂੰ ਭੁਲਾ ਕੇ ਹੋਰ ਹੋਰ (ਪਦਾਰਥ) ਲੋੜਦਾ ਰਹਿੰਦਾ ਹੈ, ਉਸ ਦੇ ਮੱਥੇ ਉਤੇ (ਮਾਇਆ ਦੇ ਮੋਹ ਦੀ) ਕਾਲਖ ਲੱਗੀ ਰਹਿੰਦੀ ਹੈ ॥੧॥

ਪਦ ਅਰਥ ਤਿਆਗਿ = ਛੱਡ ਕੇ। ਆਨ = ਹੋਰ ਹੋਰ (ਪਦਾਰਥ)। ਤਾ ਕੈ ਮੁਖਿ = ਉਸ ਦੇ ਮੂੰਹ ਉਤੇ। ਕਾਲੇਖਾ = ਕਾਲਖ ॥੧॥

SikhNet (Spanish)pues ¿cómo puede uno alcanzar la Sabiduría sin tener Fe? Sí, el semblante de aquél que no ama a Dios sino al otro, es oscurecido. (1)

ਜਾ ਕੈ ਰਾਸਿ ਸਰਬ ਸੁਖ ਸੁਆਮੀ; ਆਨ. ਨ ਮਾਨਤ ਭੇਖਾ ॥

jaa kai raas sarab sukh suaamee; aan. na maanat bhekhaa |

Sant Singh KhalsaOne who is blessed with the wealth of our Lord and Master, the Embodiment of Peace, does not believe in any other religious doctrine.
Manmohan SinghHe, who is blessed with the capital of God, the Embodiment of all Bliss, believes not in any other creed.
Manmohan Singh (Punjabi)ਜਿਸ ਨੂੰ ਸਮੂਹ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਦੀ ਪੂੰਜੀ ਦੀ ਦਾਤ ਪਰਾਪਤ ਹੋਈ ਹੈ, ਉਹ ਹੋਰ ਕਿਸੇ ਮਤ ਵਿੱਚ ਭਰੋਸਾ ਨਹੀਂ ਰੱਖਦਾ।
Fareedkot Teekaਹੇ ਸ੍ਵਾਮੀ! ਜਿਸ ਕੇ ਰਿਦੇ ਮੇਂ ਸਰਬ ਸੁਖੋਂ ਕੀ ਪੂੰਜੀ ਆਪ ਕਾ ਨਾਮੁ ਵਾ ਧ੍ਯਾਨੁ ਹੈ ਵਹੁ ਔਰ ਪਾਖੰਡ ਭੇਖੋਂ ਕੋ ਨਹੀਂ ਮਾਨਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਸਾਰੇ ਸੁਖ ਦੇਣ ਵਾਲੇ ਪ੍ਰਭੂ ਦੇ ਨਾਮ ਦਾ ਸਰਮਾਇਆ ਹੈ, ਉਹ ਹੋਰ (ਵਿਖਾਵੇ ਦੇ) ਧਾਰਮਿਕ ਭੇਖਾਂ ਨੂੰ ਨਹੀਂ ਮੰਨਦਾ ਫਿਰਦਾ।

ਪਦ ਅਰਥ ਜਾ ਕੈ = ਜਿਸ ਦੇ ਪੱਲੇ, ਜਿਸ ਦੇ ਹਿਰਦੇ ਵਿਚ। ਰਾਸਿ = ਪੂੰਜੀ, ਸਰਮਾਇਆ। ਸਰਬ ਸੁਖ = ਸਾਰੇ ਸੁਖ ਦੇਣ ਵਾਲਾ। ਆਨ ਭੇਖਾ = ਹੋਰ ਹੋਰ ਭੇਖ, ਹੋਰ (ਵਿਖਾਵੇ ਦੇ) ਧਾਰਮਿਕ ਪਹਿਰਾਵੇ। ਨ ਮਾਨਤ = ਨਹੀਂ ਮੰਨਦਾ।

SikhNet (Spanish)Quien es bendecido por el Señor Dador de Éxtasis, no considera que usar túnicas religiosas es lo importante.

ਨਾਨਕ ਦਰਸ ਮਗਨ ਮਨੁ ਮੋਹਿਓ; ਪੂਰਨ ਅਰਥ ਬਿਸੇਖਾ ॥੨॥੬੫॥੮੮॥

naanak daras magan man mohio; pooran arath bisekhaa |2|65|88|

Sant Singh KhalsaO Nanak, one whose mind is fascinated and intoxicated with the Blessed Vision of the Lord's Darshan - his tasks are perfectly accomplished. ||2||65||88||
Manmohan SinghNanak, he whose soul is inebriated and fascinated with the Lord's vision; his tasks are well accomplished.
Manmohan Singh (Punjabi)ਜਿਸ ਦੀ ਜਿੰਦੜੀ ਪ੍ਰਭੂ ਦੇ ਦਰਸਨ ਨਾਲ ਮਤਵਾਲੀ ਅਤੇ ਮੋਹਿਤ ਹੋਈ ਹੈ, ਉਸ ਦੇ ਕਾਰਜ ਭਲੀ ਭਾਤ ਸੰਪੂਰਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਜਿਸ ਕਾ ਮਨੁ ਆਪ ਕੇ ਦਰਸਨ ਨੇ ਮੋਹਿਆ ਹੈ ਵਹੁ ਦਰਸਨ ਮੇਂ ਮਗਨ ਰਹਿਤਾ ਹੈ, ਔਰ ਉਨ ਕੇ (ਬਿਸੇਖਾ) ਵਿਸੇਸ ਕਰ ਕੇ ਸਭੀ ਅਰਥ ਮਨੋਰਥ ਪੂਰਨ ਹੂਏ ਹੈਂ॥੨॥੬੫॥੮੮॥☬ਰਾਮ ਨਾਮ ਸਿਮਰਨੇ ਕਾ ਫਲ੍ਹ ਦਿਖਾਵਤੇ ਹੂਏ ਕਹਿਤੇ ਹੈਂ:
Prof. Sahib Singhਹੇ ਨਾਨਕ! ਉਹ ਤਾਂ (ਪ੍ਰਭੂ ਦੇ) ਦਰਸਨ ਵਿਚ ਮਸਤ ਰਹਿੰਦਾ ਹੈ, ਉਸ ਦਾ ਮਨ (ਪ੍ਰਭੂ ਦੇ ਦਰਸਨ ਨਾਲ) ਮੋਹਿਆ ਜਾਂਦਾ ਹੈ। (ਪ੍ਰਭੂ ਦੀ ਕਿਰਪਾ ਨਾਲ) ਉਸ ਦੀਆਂ ਸਾਰੀਆਂ ਲੋੜਾਂ ਉਚੇਚੀਆਂ ਹੁੰਦੀਆਂ ਰਹਿੰਦੀਆਂ ਹਨ ॥੨॥੬੫॥੮੮॥

ਪਦ ਅਰਥ ਮਗਨ = ਮਸਤ। ਅਰਥ = ਲੋੜਾਂ। ਬਿਸੇਖਾ = ਉਚੇਚੀਆਂ ॥੨॥੬੫॥੮੮॥

SikhNet (Spanish)Dice Nanak, vivo habitando en mi Único Dios y ve, me he liberado de mi ego negativo. (2-65-88)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਸਿਮਰਨ ਰਾਮ ਕੋ ਇਕੁ ਨਾਮ ॥

simaran raam ko ik naam |

Sant Singh KhalsaMeditate in remembrance on the Naam, the Name of the One Lord.
Manmohan SinghThe Lord's Name alone is worthy of meditation.
Manmohan Singh (Punjabi)ਕੇਵਲ ਸੁਆਮੀ ਦਾ ਨਾਮ ਹੀ ਆਰਾਧਨ-ਯੋਗ ਹੈ।
Fareedkot Teekaਹੇ ਭਾਈ! ਇਕ ਰਾਮ ਕੇ ਨਾਮ ਕੋ ਸਿਮਰਨੇ ਕਰਕੇ॥
Prof. Sahib Singhਜੇ ਸਿਰਫ਼ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਕੀਤਾ ਜਾਏ,

ਪਦ ਅਰਥ ਇਕੁ = ਸਿਰਫ਼। ਕੋ = ਦਾ।

SikhNet (Spanish)Medita sólo en tu Señor, el Dios, así, la consecuencia de tus acciones desaparecerá de forma instantánea.

ਕਲਮਲ ਦਗਧ ਹੋਹਿ ਖਿਨ ਅੰਤਰਿ; ਕੋਟਿ ਦਾਨ ਇਸਨਾਨ ॥੧॥ ਰਹਾਉ ॥

kalamal dagadh hohi khin antar; kott daan isanaan |1| rahaau |

Sant Singh KhalsaIn this way, the sins of your past mistakes shall be burnt off in an instant. It is like giving millions in charity, and bathing at sacred shrines of pilgrimage. ||1||Pause||
Manmohan SinghThis wise the sins are burnt off in an instant. Within it are contained millions of alms-giving and ablutions. Pause.
Manmohan Singh (Punjabi)ਇਸ ਤਰ੍ਹਾਂ ਪਾਪ ਇਕ ਮੁਹਤ ਵਿੱਚ ਸੜ ਜਾਂਦੇ ਹਨ। ਇਸ ਅੰਦਰ ਕ੍ਰੋੜਾਂ ਹੀ ਪੁੰਨ-ਦਾਨ ਅਤੇ ਮਜਨ ਆ ਜਾਂਦੇ ਹਨ। ਠਹਿਰਾਉ।
Fareedkot Teekaਕੀਏ ਹੂਏ (ਕਲਮਲ) ਪਾਪ ਇਕ ਖਿਨ ਬੀਚ ਦਗਧ ਹੋ ਜਾਤੇ ਹੈਂ ਔਰ ਕ੍ਰੋੜੋਂ ਦਾਨ ਔ ਇਸਨਾਨ ਕਰਨੇ ਕਾ ਫਲ੍ਹ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਤਾਂ ਇਕ ਖਿਨ ਵਿਚ (ਜੀਵ ਦੇ ਸਾਰੇ) ਪਾਪ ਸੜ ਜਾਂਦੇ ਹਨ (ਉਸ ਨੂੰ, ਮਾਨੋ) ਕ੍ਰੋੜਾਂ ਦਾਨ ਤੇ ਤੀਰਥ-ਇਸ਼ਨਾਨ (ਕਰਨ ਦਾ ਫਲ ਮਿਲ ਗਿਆ) ॥੧॥ ਰਹਾਉ ॥

ਪਦ ਅਰਥ ਕਲਮਲ = ਪਾਪ। ਦਗਧ ਹੋਹਿ = ਸੜ ਜਾਂਦੇ ਹਨ {ਬਹੁ-ਵਚਨ}। ਕੋਟਿ = ਕ੍ਰੋੜਾਂ ॥੧॥ ਰਹਾਉ ॥

SikhNet (Spanish)Sí, en esta Meditación están contenidos los Méritos de millones de abluciones y caridades. (1-Pausa)

ਆਨ ਜੰਜਾਰ ਬ੍ਰਿਥਾ ਸ੍ਰਮੁ ਘਾਲਤ; ਬਿਨੁ ਹਰਿ. ਫੋਕਟ ਗਿਆਨ ॥

aan janjaar brithaa sram ghaalat; bin har. fokatt giaan |

Sant Singh KhalsaEntangled in other affairs, the mortal suffers uselessly in sorrow. Without the Lord, wisdom is useless.
Manmohan SinghIn other involvements, one suffers sorrow in vain. Without the Lord, vain are other wisdom.
Manmohan Singh (Punjabi)ਹੋਰਨਾ ਰੁਝੇਵਿਆਂ ਵਿੱਚ ਬੰਦਾ ਮੁਫਤ ਦੀ ਤਕਲੀਫ ਉਠਾਉਂਦਾ ਹੈ। ਸੁਆਮੀ ਦੇ ਬਗੈਰ, ਵਿਅਰਥ ਹਨ ਹੋਰ ਦਾਨਾਈਆਂ।
Fareedkot Teeka(ਆਨ) ਔਰ ਜੋ ਮਾਯਾ ਕੇ ਜੰਜਾਲ ਹੈਂ ਤਿਨ ਕੇ ਵਾਸਤੇ ਬ੍ਯਰਥ ਕਸਟ ਕੋ ਪਾਵਤਾ ਹੈ, ਔਰ ਹਰੀ ਕੀ ਪ੍ਰੀਤ ਸੇ ਬਿਨਾ ਗ੍ਯਾਨ ਕਥਨੁ ਕਰਨਾ ਭੀ (ਫੋਕਟ) ਨਿਸਫਲ ਹੈ॥
Prof. Sahib Singh(ਜੇ ਮਨੁੱਖ ਮਾਇਆ ਦੇ ਹੀ) ਹੋਰ ਹੋਰ ਜੰਜਾਲਾਂ ਵਾਸਤੇ ਵਿਅਰਥ ਭੱਜ-ਦੌੜ ਕਰਦਾ ਰਹਿੰਦਾ ਹੈ (ਅਤੇ ਹਰਿ-ਨਾਮ ਨਹੀਂ ਸਿਮਰਦਾ, ਤਾਂ) ਪਰਮਾਤਮਾ ਦੇ ਨਾਮ ਤੋਂ ਬਿਨਾ (ਨਿਰੀਆਂ) ਗਿਆਨ ਦੀਆਂ ਗੱਲਾਂ ਸਭ ਫੋਕੀਆਂ ਹੀ ਹਨ।

ਪਦ ਅਰਥ ਆਨ ਜੰਜਾਰ = ਹੋਰ ਹੋਰ (ਮਾਇਕ) ਜੰਜਾਲਾਂ ਵਾਸਤੇ। ਬ੍ਰਿਥਾ = ਵਿਅਰਥ। ਸ੍ਰਮੁ = ਮਿਹਨਤ, ਖੇਚਲ। ਫੋਕਟ = ਫੋਕੇ।

SikhNet (Spanish)Cualquier otro esfuerzo es vano si el Señor no está incluido,

ਜਨਮ ਮਰਨ ਸੰਕਟ ਤੇ ਛੂਟੈ; ਜਗਦੀਸ ਭਜਨ ਸੁਖ ਧਿਆਨ ॥੧॥

janam maran sankatt te chhoottai; jagadees bhajan sukh dhiaan |1|

Sant Singh KhalsaThe mortal is freed of the anguish of death and birth, meditating and vibrating on the Blissful Lord of the Universe. ||1||
Manmohan SinghContemplating and thinking of the Blissful Lord, the mortal is rid of the travail of birth and death.
Manmohan Singh (Punjabi)ਪ੍ਰਸੰਨ ਪ੍ਰਭੂ ਹਾਂ ਸਿਮਰਨ ਤੇ ਖਿਆਲ ਕਰਨ ਦੁਆਰਾ, ਪ੍ਰਾਣੀ ਜੰਮਣ ਤੇ ਮਰਣ ਦੇ ਕਸ਼ਟ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜਗਦੀਸ ਕੇ ਭਜਨ ਔ ਧ੍ਯਾਨ ਸੇ ਜੀਵ ਜਨਮ ਮਰਨ ਕੇ ਸੰਕਟ ਸੇ ਛੂਟ ਜਾਤਾ ਹੈ ਅਰ ਸੁਖ ਪ੍ਰਾਪਤਿ ਹੋਤਾ ਹੈ॥੧॥
Prof. Sahib Singhਜਦੋਂ ਮਨੁੱਖ ਪਰਮਾਤਮਾ ਦੇ ਭਜਨ ਦੇ ਆਨੰਦ ਵਿਚ ਸੁਰਤ ਜੋੜਦਾ ਹੈ, ਤਦੋਂ ਹੀ ਉਹ ਜਨਮ ਮਰਨ ਦੇ ਗੇੜ ਦੇ ਕਸ਼ਟ ਤੋਂ ਬਚਦਾ ਹੈ ॥੧॥

ਪਦ ਅਰਥ ਸੰਕਟ ਤੇ = ਕਸ਼ਟ ਤੋਂ। ਜਗਦੀਸ = ਜਗਤ ਦਾ ਮਾਲਕ {ਜਗਤ-ਈਸ਼}। ਧਿਆਨ = ਸੁਰਤ ॥੧॥

SikhNet (Spanish)toda erudición es vana, pero la Meditación en el Dios de Éxtasis te libera de las rondas de nacimientos y muertes. (1)

ਤੇਰੀ. ਸਰਨਿ ਪੂਰਨ ਸੁਖ ਸਾਗਰ; ਕਰਿ ਕਿਰਪਾ ਦੇਵਹੁ ਦਾਨ ॥

teree. saran pooran sukh saagar; kar kirapaa devahu daan |

Sant Singh KhalsaI seek Your Sancutary, O Perfect Lord, Ocean of Peace. Please be merciful, and bless me with this gift.
Manmohan SinghO perfect Lord, the ocean of peace, I seek Thy refuge, In Thine mercy, bless Thou me with this gift.
Manmohan Singh (Punjabi)ਹੇ ਆਰਾਮ ਦੇ ਸਮੁੰਦਰ, ਮੁਕੰਮਲ ਮਾਲਕ! ਮੈਂ ਤੇਰੀ ਪਨਾਹ ਲੋੜਦਾ ਹਾਂ। ਆਪਣੀ ਮਿਹਰ ਧਾਰ, ਤੂੰ ਮੈਨੂੰ ਇਸ ਦੀ ਦਾਤ ਬਖਸ਼।
Fareedkot Teekaਔਰ ਐਸੇ ਬੇਨਤੀ ਕਰੇ: ਹੇ ਪੂਰਨ! ਹੇ ਸੁਖੋਂ ਕੇ ਸਮੁੰਦ੍ਰ! ਮੈਂ ਆਪ ਕੀ ਸਰਣ ਹੂੰ ਕ੍ਰਿਪਾ ਕਰ ਕੇ ਮੇਰੇ ਕੋ ਏਹ ਦਾਨ ਦੀਜੀਏ॥
Prof. Sahib Singhਹੇ ਸੁਖਾਂ ਦੇ ਸਮੁੰਦਰ ਪ੍ਰਭੂ! ਹੇ ਪੂਰਨ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮਿਹਰ ਕਰ ਕੇ ਮੈਨੂੰ ਆਪਣੇ ਨਾਮ ਦੀ ਦਾਤ ਦੇਹ।

ਪਦ ਅਰਥ ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਕਰਿ = ਕਰ ਕੇ।

SikhNet (Spanish)Oh Océano de Paz, busco Tu Refugio, bendíceme con el Tesoro de Tu Nombre.

ਸਿਮਰਿ ਸਿਮਰਿ ਨਾਨਕ ਪ੍ਰਭ ਜੀਵੈ; ਬਿਨਸਿ ਜਾਇ ਅਭਿਮਾਨ ॥੨॥੬੬॥੮੯॥

simar simar naanak prabh jeevai; binas jaae abhimaan |2|66|89|

Sant Singh KhalsaMeditating, meditating in remembrance on God, Nanak lives; his egotistical pride has been eradicated. ||2||66||89||
Manmohan SinghNanak lives by contemplating, Contemplating his Lord and this wise his self-conceit is also eradicated.
Manmohan Singh (Punjabi)ਆਪਣੇ ਸੁਆਮੀ ਦਾ ਆਰਾਧਨ, ਆਰਾਧਨ ਕਰਨ ਦੁਆਰਾ ਨਾਨਕ ਜੀਉਂਦਾ ਹੈ ਅਤੇ ਇਸ ਤਰ੍ਹਾਂ ਉਸ ਦੀ ਸਵੈ-ਹੰਗਤਾ ਭੀ ਨਾਮ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰਾ ਮਨ ਤੇਰੇ ਨਾਮ ਕੋ (ਸਿਮਰਿ ਸਿਮਰਿ) ਜਪ ਜਪ ਕਰ ਜੀਵਨਾ ਕਰੇ ਔਰ ਅਭਿਮਾਨ ਨਿਬ੍ਰਿਤਿ ਹੋ ਜਾਵੇ॥੨॥੬੬॥੮੯॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸਿਮਰ ਸਿਮਰ ਕੇ ਨਾਨਕ ਨੂੰ ਆਤਮਕ ਜੀਵਨ ਮਿਲਦਾ ਹੈ, ਅਤੇ (ਮਨ ਵਿਚੋਂ) ਅਹੰਕਾਰ ਨਾਸ ਹੋ ਜਾਂਦਾ ਹੈ ॥੨॥੬੬॥੮੯॥

ਪਦ ਅਰਥ ਸਿਮਰਿ = ਸਿਮਰ ਕੇ। ਪ੍ਰਭ = ਹੇ ਪ੍ਰਭੂ! ਜੀਵੈ = ਆਤਮਕ ਜੀਵਨ ਹਾਸਲ ਕਰੇ ॥੨॥੬੬॥੮੯॥

SikhNet (Spanish)Dice Nanak, vivo habitando en mi Único Dios y mira, fui liberado de mi ego negativo. (2-66-89)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਧੂਰਤੁ ਸੋਈ; ਜਿ ਧੁਰ ਕਉ ਲਾਗੈ ॥

dhoorat soee; ji dhur kau laagai |

Sant Singh KhalsaHe alone is a Dhoorat, who is attached to the Primal Lord God.
Manmohan SinghHe alone is the disguiser, who attaches himself to the Primal Lord.
Manmohan Singh (Punjabi)ਕੇਵਲ ਉਹ ਹੀ ਬਰਹੂਪੀਆ ਹੈ ਜੋ ਆਪਣੇ ਆਪ ਨੂੰ ਪਰਾਪੂਰਬਲੇ ਪ੍ਰਭੂ ਨਾਲ ਜੋੜਦਾ ਹੈ।
Fareedkot Teeka(ਧੂਰਤੁ) ਭਸਮ ਧਾਰੀ ਵਾ ਚਤਰ ਸੋਈ ਪੁਰਸ ਹੈ, ਜੋ (ਧੁਰ) ਆਦ ਰੂਪ ਪਰਮੇਸ੍ਵਰ ਕੇ ਸਿਮਰਨ ਮੇਂ ਲਾਗਤਾ ਹੈ॥
Prof. Sahib Singhਉਹੀ ਮਨੁੱਖ (ਅਸਲ) ਚਤੁਰ ਹੈ ਜਿਹੜਾ ਜਗਤ ਦੇ ਮੂਲ-ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।

ਪਦ ਅਰਥ ਧੂਰਤੁ = {धुर्त} ਚਤੁਰ। ਸੋਈ = ਉਹੀ ਮਨੁੱਖ। ਜਿ = ਜਿਹੜਾ। ਧੁਰ ਕਉ = ਸਭ ਦੇ ਮੂਲ ਦੀ ਚਰਨੀਂ।

SikhNet (Spanish)Sólo es un Dhurata, quien está apegado a su fuente,

ਸੋਈ ਧੁਰੰਧਰੁ ਸੋਈ ਬਸੁੰਧਰੁ; ਹਰਿ ਏਕ ਪ੍ਰੇਮ ਰਸ ਪਾਗੈ ॥੧॥ ਰਹਾਉ ॥

soee dhurandhar soee basundhar; har ek prem ras paagai |1| rahaau |

Sant Singh KhalsaHe alone is a Dhurandhar, and he alone is a Basundhar, who is absorbed in the sublime essence of Love of the One Lord. ||1||Pause||
Manmohan SinghHe alone is the ash-smearer and he the patched-coat wearer, who remains absorbed in the relish of the love of One Lord. Pause.
Manmohan Singh (Punjabi)ਕੇਵਲ ਉਹ ਹੀ ਭਸਮ-ਧਾਰੀ ਤੇ ਉਹੀ ਕਾਪੜੀਆਂ ਹੈ, ਜੋ ਇਕ ਪ੍ਰਭੂ ਦੀ ਪ੍ਰੀਤ ਦੇ ਸੁਆਦ ਅੰਦਰ ਲੀਨ ਰਹਿੰਦਾ ਹੈ। ਠਹਿਰਾਉ।
Fareedkot Teekaਸੋਈ (ਧੁਰੰਧਰੁ) ਧੂਰੀ ਕੇ ਧਾਰਨੇ ਵਾਲਾ ਅਰ ਸੋਈ ਬਸਤ੍ਰੋਂ ਕੇ ਧਾਰਨੇ ਵਾਲਾ ਸ੍ਰੇਸਟ ਹੈ, ਜੋ ਏਕ ਹਰੀ ਕੇ ਪ੍ਰੇਮ ਰਸ ਮੇਂ (ਪਾਗੈ) ਖਚਤ ਹੋਵੇ ਹੈ॥੧॥ ਰਹਾਉ ॥
Prof. Sahib Singhਉਹੀ ਮਨੁੱਖ ਮੁਖੀ ਹੈ ਉਹੀ ਮਨੁੱਖ ਧਨੀ ਹੈ, ਜਿਹੜਾ ਸਿਰਫ਼ ਪਰਮਾਤਮਾ ਦੇ ਪਿਆਰ-ਰਸ ਵਿਚ ਮਸਤ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਧੁਰੰਧਰੁ = ਭਾਰ ਚੁੱਕਣ ਵਾਲਾ, ਮੁਖੀ। ਬਸੁੰਧਰੁ = {वसु = ਧਨ} ਧਨ ਧਾਰਨ ਕਰਨ ਵਾਲਾ, ਧਨੀ। ਪਾਗੈ = ਮਸਤ ਰਹਿੰਦਾ ਹੈ ॥੧॥ ਰਹਾਉ ॥

SikhNet (Spanish)sólo es un Dhurandra y un Basandhra quien está imbuido en el Amor del Único Dios. (1-Pausa)

ਬਲਬੰਚ ਕਰੈ, ਨ ਜਾਨੈ ਲਾਭੈ; ਸੋ ਧੂਰਤੁ ਨਹੀ. ਮੂੜੑਾ ॥

balabanch karai, na jaanai laabhai; so dhoorat nahee. moorraa |

Sant Singh KhalsaOne who practices deception and does not know where true profit lies is not a Dhoorat - he is a fool.
Manmohan SinghHe practises deception and understands not his gain. He is not a cheat but a fool.
Manmohan Singh (Punjabi)ਉਹ ਠਗੀ-ਬੱਗੀ ਕਰਦਾ ਹੈ ਅਤੇਆਪਣੇ ਲਾਭ ਨੂੰ ਨਹੀਂ ਸਮਝਦਾ। ਉਹ ਛਲੀਆ ਨਹੀਂ, ਬਲਕਿ ਮੂਰਖ ਹੈ।
Fareedkot Teekaਜੋ ਬਲ ਕਰ ਖੌਸਨਾ ਔਰ (ਬੰਚ) ਠਗਨਾ ਕਰਤਾ ਹੈ ਔਰ ਲਾਭ ਵਾਲੀ ਨਾਮ ਵਸਤੂ ਕੋ ਨਹੀਂ ਜਾਨਤਾ ਹੈ, ਸੋ (ਧੂਰਤੁ) ਚਤਰ ਨਹੀਂ ਹੈ ਮੂੜ ਹੈ; ਵਾ ਸੋ ਮੂਰਖੁ ਨਾਗਾ ਨਹੀਂ॥
Prof. Sahib Singhਪਰ, ਜਿਹੜਾ ਮਨੁੱਖ (ਹੋਰਨਾਂ ਨਾਲ) ਠੱਗੀਆਂ ਕਰਦਾ ਹੈ (ਉਹ ਆਪਣਾ ਅਸਲ) ਲਾਭ ਨਹੀਂ ਸਮਝਦਾ, ਉਹ ਚਤੁਰ ਨਹੀਂ ਉਹ ਮੂਰਖ ਹੈ।

ਪਦ ਅਰਥ ਬਲਬੰਚ = ਠੱਗੀਆਂ। ਧੂਰਤੁ = ਚਤੁਰ,। ਮੂੜ੍ਹ੍ਹਾ = ਮੂਰਖ।

SikhNet (Spanish)Quien engaña y no conoce a Dios no es un Dhurata, pues ese ser abandona lo que vale

ਸੁਆਰਥੁ ਤਿਆਗਿ. ਅਸਾਰਥਿ ਰਚਿਓ; ਨਹ ਸਿਮਰੈ ਪ੍ਰਭੁ ਰੂੜਾ ॥੧॥

suaarath tiaag. asaarath rachio; neh simarai prabh roorraa |1|

Sant Singh KhalsaHe abandons profitable enterprises and is involved in unprofitable ones. He does not meditate on the Beauteous Lord God. ||1||
Manmohan SinghHe abandons profitable deeds and is involved in unprofitable ones. He contemplate not on his Beauteous Lord.
Manmohan Singh (Punjabi)ਉਹ ਨਫੇ ਵਾਲੇ ਕੰਮ ਛੱਡ ਦਿੰਦਾ ਹੈ ਅਤੇ ਘਾਟੇ ਵਾਲਿਆਂ ਵਿੱਚ ਖੱਚਤ ਹੁੰਦਾ ਹੈ। ਆਪਣੇ ਸੁੰਦਰ ਸੁਆਮੀ ਦਾ ਉਹ ਭਜਨ ਲਈ ਕਰਦਾ।
Fareedkot Teekaਸ੍ਵਾਰਥ ਮੋਖ ਕੋ ਤ੍ਯਾਗ ਕੇ ਅਸਥਾਨ ਬੰਧਨ ਰੂਪ ਕਰਮੋਂ ਮੇਂ ਰਚਾ ਹੂਆ ਹੈ ਔਰ ਪ੍ਰਭੂ ਜੋ (ਰੂੜਾ) ਸੁੰਦਰ ਹੈ ਤਿਸ ਕੋ ਨਹੀਂ ਸਿਮਰਤਾ ਹੈ॥੧॥
Prof. Sahib Singhਉਹ ਆਪਣੀ ਅਸਲ ਗ਼ਰਜ਼ ਛੱਡ ਕੇ ਘਾਟੇ ਵਾਲੇ ਕੰਮ ਵਿਚ ਰੁੱਝਾ ਰਹਿੰਦਾ ਹੈ, (ਕਿਉਂਕਿ) ਉਹ ਸੁੰਦਰ ਪ੍ਰਭੂ ਦਾ ਨਾਮ ਨਹੀਂ ਸਿਮਰਦਾ ॥੧॥

ਪਦ ਅਰਥ ਸੁਆਰਥੁ = ਆਪਣੀ (ਅਸਲ) ਗ਼ਰਜ਼। ਅਸਾਰਥ = ਘਾਟੇ ਵਾਲੇ ਕੰਮ ਵਿਚ। ਰੂੜਾ = ਸੁੰਦਰ ॥੧॥

SikhNet (Spanish)y además pierde lo que no vale, sin poder meditar en el Bello Dios. (1)

ਸੋਈ ਚਤੁਰੁ ਸਿਆਣਾ ਪੰਡਿਤੁ; ਸੋ ਸੂਰਾ ਸੋ ਦਾਨਾਂ ॥

soee chatur siaanaa panddit; so sooraa so daanaan |

Sant Singh KhalsaHe alone is clever and wise and a religious scholar, he alone is a brave warrior, and he alone is intelligent,
Manmohan SinghHe alone is clever, wise and learned, he alone is brave, he alone is intelligent,
Manmohan Singh (Punjabi)ਕੇਵਲ ਉਹੀ ਹੁਸ਼ਿਆਰ, ਬੁਧਵਾਨਾਂ ਅਤੇ ਵਿਦਵਾਨ ਹੈ, ਕੇਵਲ ਉਹੀ ਬਹਾਦਰ ਹੈ, ਕੇਵਲ ਉਹੀ ਅਕਲਮੰਦ ਹੈ,
Fareedkot Teekaਸੋਈ ਬਾਣੀ ਕਾ ਚਤਰ ਅਰੁ ਬੁਧੀ ਕਾ ਸਿਆਣਾ ਔਰ ਪੰਡਤ ਸਾਸਤ੍ਰਗ੍ਯ ਔ ਸੋਈ ਸੂਰਮਾ ਹੈ ਔਰ ਵਹੀ ਪੁਰਸ (ਦਾਨਾ) ਜਾਨਣੇ ਵਾਲਾ ਹੈ॥
Prof. Sahib Singhਉਹੀ ਮਨੁੱਖ ਚਤੁਰ ਤੇ ਸਿਆਣਾ ਹੈ, ਉਹੀ ਮਨੁੱਖ ਪੰਡਿਤ ਸੂਰਮਾ ਤੇ ਦਾਨਾ ਹੈ,

ਪਦ ਅਰਥ ਸੂਰਾ = ਸੂਰਮਾ। ਦਾਨਾਂ = ਸਿਆਣਾ (wise)।

SikhNet (Spanish)Sólo es sabio y un Pandit astuto, un ser con arrojo

ਸਾਧਸੰਗਿ ਜਿਨਿ ਹਰਿ ਹਰਿ ਜਪਿਓ; ਨਾਨਕ ਸੋ ਪਰਵਾਨਾ ॥੨॥੬੭॥੯੦॥

saadhasang jin har har japio; naanak so paravaanaa |2|67|90|

Sant Singh Khalsawho chants the Name of the Lord, Har, Har, in the Saadh Sangat, the Company of the Holy. O Nanak, he alone is approved. ||2||67||90||
Manmohan Singhand he alone is approved, who meditates on his Lord-God, O Nanak.
Manmohan Singh (Punjabi)ਅਤੇ ਕੇਵਲ ਉਹ ਹੀ ਪ੍ਰਮਾਣੀਕ ਹੈ, ਜੋ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਹੇ ਨਾਨਕ!
Fareedkot Teekaਸੰਤੋਂ ਕੇ ਸੰਗ ਕਰ ਕੇ ਜਿਸ ਨੇ ਹਰਿ ਹਰਿ ਨਾਮ ਕੋ ਜਪਾ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਸੋਈ ਪੁਰਸ਼ ਦਰਗਾਹ ਮੇਂ ਪਰਵਾਨ ਹੂਆ ਹੈ॥੨॥੬੭॥੯੦॥☬ਦ੍ਰਿਸ਼ਟਾਂਤੋਂ ਕਰ ਸੰਤ ਜਨੋਂ ਕੀ ਉਸਤਤੀ ਕਰਤੇ ਹੈਂ:
Prof. Sahib Singhਜਿਸ ਨੇ ਸਾਧ ਸੰਗਤ ਵਿਚ ਟਿਕ ਕੇ ਹਰਿ-ਨਾਮ ਜਪਿਆ ਹੈ। ਹੇ ਨਾਨਕ! ਉਹੀ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ ॥੨॥੬੭॥੯੦॥

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਪਰਵਾਨਾ = ਕਬੂਲ ॥੨॥੬੭॥੯੦॥

SikhNet (Spanish)y será aprobado, quien medite en Su Dios en la Compañía de los Santos. (2-67-90)

Open this shabad →

Ang 1221 of 1430