ੴ

ਸਿੱਖਬਾਣੀ · SikhBani

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥

aujal kaihaa chilakanaa ghottim kaalarree mas
Guru Nanak Dev Ji ਗੁਰੂ ਨਾਨਕ ਦੇਵ ਜੀ · Raag Soohee · Ang 729 · 16 lines
Translations

ਸੂਹੀ ਮਹਲਾ ੧ ਘਰੁ ੬ ॥

soohee mahalaa 1 ghar 6 |

Sant Singh KhalsaSoohee, First Mehl, Sixth House:
Manmohan SinghSuhi 1st Guru.
Manmohan Singh (Punjabi)ਸੂਹੀ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੬ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Suji, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਬੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਉਜਲੁ ਕੈਹਾ, ਚਿਲਕਣਾ; ਘੋਟਿਮ ਕਾਲੜੀ ਮਸੁ ॥

aujal kaihaa, chilakanaa; ghottim kaalarree mas |

Sant Singh KhalsaBronze is bright and shiny, but when it is rubbed, its blackness appears.
Manmohan SinghBronze is bright and shining, but by rubbing, its sable blackness appears.
Manmohan Singh (Punjabi)ਕਾਂਸੀ ਚਿੱਟੀ ਤੇ ਚਮਕੀਲੀ ਹੈ ਪ੍ਰੰਤੂ ਰਗੜਨ ਦੁਆਰਾ ਇਸ ਦੀ ਕਾਲੀ ਸਿਆਹੀ ਦਿੱਸ ਪੈਂਦੀ ਹੈ।
Fareedkot Teekaਏਹ ਤੇਰਾ ਭੇਖ ਤਾਂ ਐਸਾ ਹੈ ਜੈਸਾ (ਕੈਹਾ) ਧਾਤੁ ਉਜਲ ਅਰ ਚਿਲਕਣੇ ਵਾਲਾ ਹੋਤਾ ਹੈ ਔਰ ਬਹੁਤ ਜੋ ਓਸ ਨੂੰ ਰਗੜੀਏ ਤਾਂ ਕਾਲੀ (ਮਸੁ) ਸਾਹੀ ਹੀ ਨਿਕਲਦੀ ਹੈ॥
Prof. Sahib Singhਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)।

ਪਦ ਅਰਥ ਚਿਲਕਣਾ = ਲਿਸ਼ਕਵਾਂ। ਘੋਟਿਮ = ਮੈਂ ਘੋਟਿਆ, ਮੈਂ ਘਸਾਇਆ। ਕਾਲੜੀ = ਕਾਲੀ ਜੇਹੀ, ਥੋੜੀ ਥੋੜੀ ਕਾਲੀ। ਮਸੁ = ਸਿਆਹੀ।

SikhNet (Spanish)El bronce brilla y destella, pero frótalo y le aparecerán manchas

ਧੋਤਿਆ. ਜੂਠਿ ਨ ਉਤਰੈ; ਜੇ ਸਉ ਧੋਵਾ ਤਿਸੁ ॥੧॥

dhotiaa. jootth na utarai; je sau dhovaa tis |1|

Sant Singh KhalsaWashing it, its impurity is not removed, even if it is washed a hundred times. ||1||
Manmohan SinghBy washing its impurity is removed not, even though it be washed a hundred times.
Manmohan Singh (Punjabi)ਧੰਣ ਦੁਆਰਾ ਇਯ ਦੀ ਅਸ਼ੁੱਧਤਾ ਦੂਰ ਨਹੀਂ ਹੁੰਦੀ, ਭਾਵੇਂ ਇਹ ਸੈਂਕੜੇ ਵਾਰੀ ਭੀ ਕਿਉਂ ਨਾਂ ਧੋਤੀ ਜਾਵੇ।
Fareedkot Teekaਓਸ ਨੂੰ (ਧੋਤਿਆ) ਧੋਈਏ ਤੌ ਜੂਠ ਨਹੀਂ ਉਤਰਤੀ, ਓਸ ਨੂੰ ਚਾਹੇ ਸੌ ਵਾਰੀ ਧੋਵੀਏ, ਭਾਵ ਧਰਮ ਸਾਸਤ੍ਰ ਮੇਂ ਮੱਟੀ ਕੇ ਸਮਾਨ ਲਿਖਾ ਹੈ। ਏਕ ਬਾਰ ਅਪਵਿਤ੍ਰ ਹੋ ਜਾਇ ਫੇਰ ਓਹ ਸੁਟਨੇ ਲਾਯਕ ਹੋਤਾ ਹੈ। ਤੈਸੇ ਹੀ ਤੈਨੇ ਪਾਖੰਡ ਰੂਪ ਭੇਖ ਉਜਲ ਧਾਰਿਆ ਹੈ। ਊਪਰ ਸੇ ਤਾਂ ਤਿਲਕ ਛਾਪਾ ਪ੍ਰਕਾਸ ਰਹਾ ਹੈ। ਜੇ ਤੇਰੇ ਕਰਮੋਂ ਕੋ ਵਿਚਾਰਤੇ ਹੈਂ ਤੇਰੇ ਵੀਚ ਸੇ ਪਾਪਾਂ ਰੂਪੀ ਮੈਲ ਨਿਕਲਤੀ ਹੈ। ਚਾਹੇ ਤੌ ਕਿਤਨੇ ਉਪਾਵ ਕਰੇਂ ਤੇਰੀ ਅਪਵਿਤ੍ਰਤਾ ਨਹੀਂ ਉਤਰੇਗੀ, ਤੈਨੇ ਬਹੁਤ ਪਾਪ ਕੀਏ ਹੈਨ॥੧॥
Prof. Sahib Singhਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ ॥੧॥

ਪਦ ਅਰਥ ਸਉ = ਸੌ ਵਾਰੀ। ਤਿਸੁ = ਉਸ ਕੈਂਹ (ਦੇ ਭਾਂਡੇ) ਨੂੰ ॥੧॥

SikhNet (Spanish)y por más que lo limpies no dejará de mostrar impurezas. (1)

ਸਜਣ ਸੇਈ ਨਾਲਿ ਮੈ; ਚਲਦਿਆ ਨਾਲਿ ਚਲੰਨੑਿ ॥

sajan seee naal mai; chaladiaa naal chalana |

Sant Singh KhalsaThey alone are my friends, who travel along with me;
Manmohan SinghThey alone are the friends who travel with me as I go along,
Manmohan Singh (Punjabi)ਕੇਵਲ ਉਹ ਹੀ ਮਿੱਤਰ ਹਨ, ਜੋ ਜਦ ਮੈਂ ਜਾਵਾਂ, ਮੇਰੇ ਸਾਥ ਜਾਣ,
Fareedkot Teekaਸਜਣ ਤਾਂ ਇਸ ਜੀਵ ਕੇ (ਸੇਈ) ਸੋ ਮੈਂ ਜਾਨਤਾ ਹੂੰ, ਜੋ ਪਰਲੋਕ ਮੇਂ ਚਲਦਿਆਂ ਭੀ ਸਾਥ ਚਲਨ, ਭਾਵ ਯਹਿ ਸੁਭ ਕਰਮ ਹੀ ਸਜਣ ਹੈਨ, ਜਿਨਾਂ ਨੇ ਲੋਕ ਪਰਲੋਕ ਮੇਂ ਸਹਾਈ ਹੋਣਾ ਹੈ॥
Prof. Sahib Singhਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ,

ਪਦ ਅਰਥ ਸੇਈ = ਉਹ ਹੀ। ਮੈ ਨਾਲਿ ਚਲੰਨ੍ਹ੍ਹਿ = ਮੇਰੇ ਨਾਲ ਸਾਥ ਕਰਦੇ ਹਨ।

SikhNet (Spanish)Sólo los que viajan conmigo son mis amigos y ahí,

ਜਿਥੈ ਲੇਖਾ ਮੰਗੀਐ; ਤਿਥੈ ਖੜੇ ਦਿਸੰਨਿ ॥੧॥ ਰਹਾਉ ॥

jithai lekhaa mangeeai; tithai kharre disan |1| rahaau |

Sant Singh Khalsaand in that place, where the accounts are called for, they appear standing with me. ||1||Pause||
Manmohan Singhand are seen standing there, where the account is called for. Pause.
Manmohan Singh (Punjabi)ਅਤੇ ਓਥੇ ਖਲੋਤੇ ਦਿਸ ਆਉਂਦੇ ਹਨ, ਜਿਥੇ ਹਿਸਾਬ ਕਿਤਾਬ ਪੁੱਛਿਆ ਜਾਂਦਾ ਹੈ। ਠਹਿਰਾਉ।
Fareedkot Teeka(ਜਿਥੈ) ਪਰਲੋਕ ਮੇਂ ਲੇਖਾ ਮੰਗੀਏ (ਤਿਥੈ) ਉਥੇ ਹੀ ਖੜੇ ਦਿਸਨ, ਭਾਵ ਨਰਕਾਂ ਤੇ ਬਚਾਵਨ॥੧॥ ਰਹਾਉ ॥
Prof. Sahib Singh(ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ॥੧॥ ਰਹਾਉ ॥

ਪਦ ਅਰਥ ਮੰਗੀਐ = ਮੰਗਿਆ ਜਾਂਦਾ ਹੈ। ਖੜੇ = ਖਲੋਤੇ ਹੋਏ, ਅਝੱਕ ਹੋ ਕੇ। ਦਸੰਨ੍ਹ੍ਹਿ = ਦੱਸਦੇ ਹਨ, ਲੇਖਾ ਸਮਝਾਂਦੇ ਹਨ ॥੧॥ ਰਹਾਉ ॥

SikhNet (Spanish)donde uno entrega cuentas, permanecen junto a mí. (1-Pausa)

ਕੋਠੇ ਮੰਡਪ ਮਾੜੀਆ; ਪਾਸਹੁ ਚਿਤਵੀਆਹਾ ॥

kotthe manddap maarreea; paasahu chitaveeaahaa |

Sant Singh KhalsaThere are houses, mansions and tall buildings, painted on all sides;
Manmohan SinghHouses, mansions and sky-scrapers, painted on all sides,
Manmohan Singh (Punjabi)ਸਾਰਿਆਂ ਪਾਸਿਆਂ ਤੋਂ ਚਿਤਰੇ ਹੋਏ ਮਕਾਨ, ਮੰਦਰਾਂ ਤੇ ਅਟਾਰੀਆਂ,
Fareedkot Teeka(ਕੋਠੇ) ਕੱਚੇ, (ਮੰਡਪ) ਪੱਕੇ, ਮਾੜੀਆਂ, ਦੁਮੰਜਲੀਆਂ ਆਸੋਂ ਪਾਸੋਂ ਬਹੁਤ ਹੀ ਚਿਤ੍ਰੀਆਂ ਹੋਈਆਂ ਹੋਵੈਂ॥
Prof. Sahib Singhਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ,

ਪਦ ਅਰਥ ਮੰਡਪ = ਮੰਦਰ। ਪਾਸਹੁ = ਪਾਸਿਆਂ ਤੋਂ, ਚੁਫੇਰਿਓਂ। ਚਿਤਵੀਆਹਾ = ਚਿੱਤਰੀਆਂ ਹੋਈਆਂ।

SikhNet (Spanish)Nuestras casas, mansiones y rascacielos podrán ser decorados por fuera,

ਢਠੀਆ ਕੰਮਿ. ਨ ਆਵਨੑੀ; ਵਿਚਹੁ ਸਖਣੀਆਹਾ ॥੨॥

dtattheea kam. na aavanaee; vichahu sakhaneeaahaa |2|

Sant Singh Khalsabut they are empty within, and they crumble like useless ruins. ||2||
Manmohan Singhwhen hollow from within, are like the crumbled and useless ruins.
Manmohan Singh (Punjabi)ਜੋ ਅੰਦਰੋਂ ਖਾਲੀ ਹਨ, ਉਹ ਢਹੇ ਹੋਏ ਅਤੇ ਨਿਕੰਮੇ ਖੰਡਰਾਤਾਂ ਦੀ ਤਰ੍ਹਾਂ ਹਨ।
Fareedkot Teekaਅਰ ਜੋ ਵੀਚ ਮੇਂ ਸੇ ਸਖਣੀਆਂ ਹੋਹਿਂ ਤੋ (ਢਠੀਆ) ਗਿਰੀਆਂ ਕੇ ਤੁਲ ਹੈਂ, ਜੋ ਕਿਸੇ ਕੇ ਕਾਮ ਨ ਆਈਆਂ; ਭਾਵ ਜੋ ਸੁਖਦਾਈ ਹੈ ਵਹੁ ਸੁਭਾਇਮਾਨ ਹੈਂ ਔਰ ਸਭ ਵਿ੍ਯਰਥ ਹੈਂ। ਇਸੀ ਪ੍ਰਕਾਰ ਤੇਰੀ ਬਨਾਵਟ ਸਭ ਦੁਖਦਾਈ ਹੈ॥੨॥☬ਔਰ ਦ੍ਰਿਸਟਾਂਤ:
Prof. Sahib Singhਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ॥੨॥

ਪਦ ਅਰਥ ਕੰਮਿ = ਕੰਮ ਵਿਚ। ਆਵਨ੍ਹ੍ਹੀ = ਆਵਨ੍ਹ੍ਹਿ, ਆਉਂਦੀਆਂ। ਵਿਚਹੁ = ਅੰਦਰੋਂ ॥੨॥

SikhNet (Spanish)pero estando vacíos por dentro se desmoronan como ruinas inútiles. (2)

ਬਗਾ ਬਗੇ ਕਪੜੇ; ਤੀਰਥ ਮੰਝਿ ਵਸੰਨੑਿ ॥

bagaa bage kaparre; teerath manjh vasana |

Sant Singh KhalsaThe herons in their white feathers dwell in the sacred shrines of pilgrimage.
Manmohan SinghThe herons arrayed in white feathers abide in places of pilgrimage.
Manmohan Singh (Punjabi)ਚਿੱਟੇ ਖੰਬਾਂ (ਪਰਾਂ) ਵਾਲੇ ਬਗਲੇ, ਯਾਤ੍ਰਾ ਅਸਥਾਨਾਂ ਵਿੱਚ ਰਹਿੰਦੇ ਹਨ।
Fareedkot Teekaਬਗੁਲਿਆਂ ਕੇ ਸੁਫੈਦ (ਕਪੜੇ) ਪਰ ਹੈਨ ਯਦ੍ਯਪਿ ਤੀਰਥੋਂ ਮੇਂ ਰਹਿਤੇ ਭੀ ਹੈਂ॥
Prof. Sahib Singhਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ।

ਪਦ ਅਰਥ ਬਗਾ ਕਪੜੇ = ਬਗਲਿਆਂ ਦੇ ਖੰਭ। ਬਗੇ = ਚਿੱਟੇ। ਮੰਝਿ = ਵਿਚ।

SikhNet (Spanish)La garza de blanco plumaje, habita en lugares santos de peregrinaje,

ਘੁਟਿ ਘੁਟਿ ਜੀਆ ਖਾਵਣੇ; ਬਗੇ. ਨਾ ਕਹੀਅਨੑਿ ॥੩॥

ghutt ghutt jeea khaavane; bage. naa kaheeana |3|

Sant Singh KhalsaThey tear apart and eat the living beings, and so they are not called white. ||3||
Manmohan SinghTearing and rending they eat the living beings so they are not called white.
Manmohan Singh (Punjabi)ਚੀਰ ਪਾੜ ਕੇ ਉਹ ਪ੍ਰਾਣ-ਧਾਰੀਆਂ ਨੂੰ ਖਾ ਜਾਂਦੇ ਹਨ ਇਸ ਲਈ ਉਹ ਚਿੱਟੇ ਨਹੀਂ ਆਖੇ ਜਾਂਦੇ।
Fareedkot Teekaਤੌ ਭੀ (ਘੁਟਿ ਘੁਟਿ) ਪਕੜ ਪਕੜ ਜੀਵਾਂ ਕੋ ਖਾਤੇ ਹੈਂ। ਸੋ ਜੀਵੋਂ ਕੇ ਖਾਣੇ ਕਰ ਓਹ ਬਗੇ ਨਹੀਂ ਕਹੇ ਜਾਤੇ, ਭਾਵ ਕੋਈ ਭੀ ਓਨਾਂ ਕੋ ਹੰਸ ਨਹੀਂ ਕਹਤਾ। ਇਸੀ ਪ੍ਰਕਾਰ ਧਰਮਸਾਲ ਮੇਂ ਪਰਮਹੰਸ ਬਨਕੇ ਪਾਖੰਡੀ ਬੈਠੇਂ ਤਾਂ ਵੀ ਉਨ ਕੇ ਕਰਮ ਉਨ ਕੋ ਛਪਣ ਨਹੀਂ ਦੇਤੇ, ਭਾਵ ਓਹ ਪ੍ਰਗਟ ਹੋ ਜਾਤੇ ਹੈਂ, ਉਨਕੋ ਕੋਈ ਭਲਾ ਨਹੀਂ ਕਹਤਾ॥੩॥☬ਹੋਰ ਦ੍ਰਿਸ਼ਟਾਂਤ:
Prof. Sahib Singhਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ ॥੩॥

ਪਦ ਅਰਥ ਘੁਟਿ ਘੁਟਿ = (ਗਲੋਂ) ਘੁੱਟ ਘੁੱਟ ਕੇ। ਖਾਵਣੇ = ਖਾਣ ਵਾਲੇ। ਕਹੀਅਨ੍ਹ੍ਹਿ = ਕਹੇ ਜਾਂਦੇ ॥੩॥

SikhNet (Spanish)pero devora con avidez criaturas vivas. ¿Cómo entonces proclamar su pureza?(3)

ਸਿੰਮਲ ਰੁਖੁ ਸਰੀਰੁ ਮੈ; ਮੈਜਨ, ਦੇਖਿ ਭੁਲੰਨੑਿ ॥

sinmal rukh sareer mai; maijan, dekh bhulana |

Sant Singh KhalsaMy body is like the simmal tree; seeing me, other people are fooled.
Manmohan SinghMy body is like the tree of Bombax heptaphyllum. Beholding me, the mortals are mistaken.
Manmohan Singh (Punjabi)ਮੇਰਾ ਜਿਸਮ ਸਿੰਬਲ ਦੇ ਬਿਰਛ ਵਰਗਾ ਹੈ। ਮੈਨੂੰ ਵੇਖ ਕੇ ਜੀਵ ਭੁੱਲ ਜਾਂਦੇ ਹਨ।
Fareedkot Teekaਤੇਰਾ ਸਰੀਰ ਸਿਮਲ ਬ੍ਰਿਛ (ਮੈ) ਰੂਪ ਹੈ, (ਮੈ) ਤਿਸ ਵਿਖੇ ਭੇਖ ਦੇਖ ਕੇ (ਜਨ) ਪੁਰਸ ਭੁਲ ਜਾਤੇ ਹੈਂ। ਦ੍ਰਾਸਟਾਂਤ: 'ਮੈ ਜਨ' ਨਾਮ ਤੋਤਿਓਂ ਕਾ ਹੈ, ਸੋ ਤੋਤੇ ਭੂਲ ਜਾਤੇ ਹੈਂ॥
Prof. Sahib Singh(ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ,

ਪਦ ਅਰਥ ਸਰੀਰੁ ਮੈ = ਮੇਰਾ ਸਰੀਰ। ਮੈਜਨੁ = {मेधाविन्} ਤੋਤੇ। ਭੂਲੰਨ੍ਹ੍ਹਿ = ਭੁਲੇਖਾ ਖਾ ਜਾਂਦੇ ਹਨ।

SikhNet (Spanish)Mi cuerpo es como el árbol de Simmal y viéndome la gente se engaña,

ਸੇ ਫਲ. ਕੰਮਿ ਨ ਆਵਨੑੀ; ਤੇ ਗੁਣ. ਮੈ ਤਨਿ ਹੰਨੑਿ ॥੪॥

se fal. kam na aavanaee; te gun. mai tan hana |4|

Sant Singh KhalsaIts fruits are useless - just like the qualities of my body. ||4||
Manmohan SinghIts fruits serve no purpose. Its qualities my body possesses.
Manmohan Singh (Punjabi)ਉਸ ਦੇ ਫਲ ਕਿਸੇ ਕੰਮ ਨਹੀਂ ਆਉਂਦੇ। ਉਸ ਦੇ ਲੱਛਣ ਹੀ ਮੇਰੇ ਜਿਸਮ ਵਿੱਚ ਹਨ।
Fareedkot Teekaਸਿੰਬਲ ਕੇ ਜਿਤਨੇ ਫਲ ਹੈਂ ਸੇ ਕਿਸੇ ਕੰਮ ਨਹੀਂ ਆਵਤੇ, (ਤੇ) ਓਹੀ ਨਿਕੰਮੇ ਗੁਣ ਮੈਂ ਤਨ ਅਸਮਦਾਦਿ ਜੀਵੋਂ ਕੇ ਤਨ ਮੇਂ ਹੈਨ ਅਰਥਾਤ ਤੇਰੇ॥੪॥
Prof. Sahib Singh(ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ ॥੪॥

ਪਦ ਅਰਥ ਤੇ ਗੁਣ = ਉਹੀ ਗੁਣ, ਉਹੋ ਜੇਹੇ ਗੁਣ। ਮੈ ਤਨਿ = ਮੇਰੇ ਸਰੀਰ ਵਿਚ। ਹੰਨ੍ਹ੍ਹਿ = ਹਨ ॥੪॥

SikhNet (Spanish)sus frutos no sirven, así como las virtudes de mi cuerpo.(4)

ਅੰਧੁਲੈ ਭਾਰੁ ਉਠਾਇਆ; ਡੂਗਰ ਵਾਟ ਬਹੁਤੁ ॥

andhulai bhaar utthaaeaa; ddoogar vaatt bahut |

Sant Singh KhalsaThe blind man is carrying such a heavy load, and his journey through the mountains is so long.
Manmohan SinghThe blind man is carrying a heavy load and the mountainous journey is long.
Manmohan Singh (Punjabi)ਅੰਨ੍ਹਾ ਆਦਮੀ ਭਾਰਾ ਬੋਝ ਚੁੱਕੀ ਫਿਰਦਾ ਹੈ, ਅਤੇ ਪਹਾੜਾਂ ਦਾ ਰਸਤਾ ਲੰਮਾ ਹੈ।
Fareedkot Teekaਅਗਿਆਨ ਕਰ ਅੰਧੇ ਪਾਪਾਂ ਰੂਪ ਤੌ ਭਾਰ ਉਠਾਇਆ ਹੈ, ਤੋ ਜੀਵ ਨੇ ਪਰਬਤਾਂ ਕਾ ਰਸਤਾ ਅਰਥਾਤ ਜਮ ਮਾਰਗ ਵਡਾ ਹੈ, ਭਾਵ ਬਹੁਤ ਦੁਖਦਾਈ ਹੈ॥
Prof. Sahib Singhਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ।

ਪਦ ਅਰਥ ਅੰਧੁਲੈ = ਅੰਨੇ (ਮਨੁੱਖ) ਨੇ। ਡੂਗਰ ਵਾਟ = ਡੁੱਗਰ ਦਾ ਰਸਤਾ, ਪਹਾੜੀ ਰਸਤਾ।

SikhNet (Spanish)El ciego carga un peso cuesta arriba por un largo y sinuoso camino,

ਅਖੀ ਲੋੜੀ. ਨਾ ਲਹਾ; ਹਉ ਚੜਿ ਲੰਘਾ ਕਿਤੁ ॥੫॥

akhee lorree. naa lahaa; hau charr langhaa kit |5|

Sant Singh KhalsaMy eyes can see, but I cannot find the Way. How can I climb up and cross over the mountain? ||5||
Manmohan SinghI see with my eyes, but find not the way. How can I ascend and cross the mountain?
Manmohan Singh (Punjabi)ਮੈਂ ਆਪਣਿਆਂ ਨੇਤ੍ਰਾਂ ਨਾਲ ਵੇਖਦਾ ਹਾਂ, ਪਰ ਮੈਨੂੰ ਰਸਤਾ ਲੱਭਦਾ ਨਹੀਂ। ਮੈਂ ਕਿਸ ਤਰ੍ਹਾ ਪਹਾੜ ਉਤੇ ਚੜ੍ਹ ਕੇ ਪਾਰ ਜਾ ਸਕਦਾਫ਼ ਹਾਂ?
Fareedkot Teekaਉਸ ਰਸਤੇ ਵਿਚ ਤਾਂ ਪੁਨਾਂ ਰੂਪ ਅਖੀਆਂ ਚਾਹੀਏ ਸੋ ਪ੍ਰਾਪਤਿ ਨਹੀਂ ਔਰ ਕਾਮ ਆਦਿ ਪਰਬਤ ਲੰਘਣੇ ਕੋ ਗਿਆਨ ਨੇਤ੍ਰ ਚਾਹੀਏ ਥੇ, ਸੋ ਤੇਰੇ ਪਾਸ ਨਹੀਂ ਹੈਂ। ਅਤਿਅੰਤ (ਹਉ) ਹੰਕਾਰ ਯੁਕਤਿ ਹੋ ਰਹਿਆ ਹੈਂ, ਤੂੰ ਅਜੇ ਭੀ ਮਨ ਮੇਂ ਬੀਚਾਰ ਕਰ ਦੇਖ ਕਿ ਆਗੇ ਨਿਹਾਇਤ ਦੁਸਤਰ ਵੈਤਰਨੀ ਆਦਿ ਨਦੀਆਂ ਹੈਂ, ਤਾਂ ਤੇ ਤੂੰ ਐਸੇ ਜਾਣ ਕੇ ਮੈਂ ਕਿਸ ਪੁੰਨ ਰੂਪ ਬੇੜੇ ਪਰ ਚੜ੍ਹਕੇ ਲੰਘਾਂਗਾ॥੫॥
Prof. Sahib Singhਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ? ॥੫॥

ਪਦ ਅਰਥ ਅਖੀ = ਅੱਖਾਂ ਨਾਲ। ਲੋੜੀ = ਭਾਲਦਾ ਹਾਂ। ਨਾ ਲਹਾ = ਮੈਂ ਲੱਭ ਨਹੀਂ ਸਕਦਾ। ਹਉ = ਮੈਂ। ਕਿਤੁ = ਕਿਸ ਤਰੀਕੇ ਨਾਲ? ॥੫॥

SikhNet (Spanish)pero sin ojos para ver, ¿cómo puede alcanzar su destino final?(5)

ਚਾਕਰੀਆ ਚੰਗਿਆਈਆ; ਅਵਰ ਸਿਆਣਪ ਕਿਤੁ ॥

chaakareea changiaaeea; avar siaanap kit |

Sant Singh KhalsaWhat good does it do to serve, and be good, and be clever?
Manmohan SinghWithout the Name, of what avail are other services, virtues and clevernesses?
Manmohan Singh (Punjabi)ਨਾਮ ਦੇ ਬਾਝੋਂ ਹੋਰ ਨੌਕਰੀਆਂ ਨੇਕੀਆਂ ਅਤੇ ਅਕਲਮੰਦੀਆਂ ਕਿਹੜੇ ਕੰਮ ਹਨ?
Fareedkot Teekaਐਸੇ ਉਪਦੇਸ਼ ਕੋ ਸੁਣ ਕਰ ਗੁਰੋਂ ਕੀ ਸਰਨ ਭਇਆ ਔਰ ਬੇਨਤੀ ਕਰੀ: ਹੇ ਸਚੇ ਪਾਤਸ਼ਾਹ ਮੈਂ ਆਪ ਕੀ ਸਰਣ ਹੋ ਕੇ ਆਪ ਕੀ ਚਾਕਰੀ ਕਰੂੰਗਾ, ਫੇਰ ਚੰਗਿਆਈ ਔਰ ਸੁਭ ਕਰਮੋਂ ਕੀਆਂ ਸਿਆਣਪਾਂ ਭੀ ਮੇਰੇ ਕੋ ਆਵੈਂਗੀਆਂ॥
Prof. Sahib Singhਹੇ ਨਾਨਕ! (ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ।

ਪਦ ਅਰਥ ਚਾਕਰੀਆ = ਲੋਕਾਂ ਦੀਆਂ ਖ਼ੁਸ਼ਾਮਦਾਂ। ਚੰਗਿਆਈਆ = ਬਾਹਰਲੇ ਵਿਖਾਵੇ। ਕਿਤੁ = ਕਿਸ ਕੰਮ?

SikhNet (Spanish)¿Qué bienestar trae servir, ser bueno, pero astuto?,

ਨਾਨਕ. ਨਾਮੁ ਸਮਾਲਿ ਤੂੰ; ਬਧਾ ਛੁਟਹਿ ਜਿਤੁ ॥੬॥੧॥੩॥

naanak. naam samaal toon; badhaa chhutteh jit |6|1|3|

Sant Singh KhalsaO Nanak, contemplate the Naam, the Name of the Lord, and you shall be released from bondage. ||6||1||3||
Manmohan SinghO Nanak contemplate thou the Lord's name wherewith thou shalt be released from thy shackles.
Manmohan Singh (Punjabi)ਹੇ ਨਾਨਕ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜਿਸ ਨਾਲ ਤੂੰ ਆਪਣੀਆਂ ਬੇੜੀਆਂ ਤੋਂ ਖਲਾਸੀ ਪਾ ਲਵੇਂਗਾ।
Fareedkot Teekaਤੋ ਗੁਰੂ ਜੀ ਕਹਤੇ ਹੈਂ: ਸ੍ਰੀ ਵਾਹਿਗੁਰੂ ਜੀ ਕੇ ਨਾਮ ਕਾ ਤੂੰ ਸੰਭਾਲਣਾ ਕਰ, ਭਾਵ ਇਹ ਜਿਸ ਤਰਾਂ ਮਨ ਪਾਪਾਂ ਮੇਂ ਤਤਪਰ ਹੈ ਇਸੀ ਪਰਕਾਰ ਨਾਮ ਮੇਂ ਪ੍ਰੀਤ ਕਰ। ਜਿਸ ਕਰ ਕੇ ਮਨ ਤੇਰਾ ਪਾਪਾਂ ਮੇਂ ਜੋ ਬਾਂਧਾ ਹੋਇਆ ਹੈ ਇਹ ਛੂਟ ਜਾਏ ਔਰ ਵਾਹਿਗੁਰੂ ਜੀ ਕੇ ਧ੍ਯਾਨ ਮੇਂ ਲਗੇ। ਔਰ ਚਾਕਰੀਆਂ ਕਰਨੀਆਂ (ਚੰਗਿਆਈਆਂ) ਭਲਿਆਈਆਂ ਸਭ ਨਾਮ ਸੇ ਹੀ ਪ੍ਰਾਪਤਿ ਹੋ ਜਾਨਗੀਆਂ। ਨਾਮ ਬਿਨਾਂ ਔਰ ਸਿਆਣਪਾਂ (ਕਿਤੁ) ਕਿਸੇ ਕਾਮ ਨਹੀਂ ਆਵਤੀਆਂ॥੬॥੧॥੩॥☬ਪੁਨਾ ਉਪਦੇਸ਼: ਹੇ ਸਜਣ! ਐਸੇ ਬੇਨਤੀ ਕਰ:
Prof. Sahib Singhਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ ॥੬॥੧॥੩॥

ਪਦ ਅਰਥ ਜਿਤੁ = ਜਿਸ ਤਰ੍ਹਾਂ ॥੬॥੧॥੩॥

* ਨੋਟ: ਅੰਕ ੧ ਦੱਸਦਾ ਹੈ ਕਿ 'ਘਰੁ ੬' ਦਾ ਇਹ ਪਹਿਲਾ ਸ਼ਬਦ ਹੈ। ਸੂਹੀ ਵਿਚ ਹੁਣ ਤਕ ਗੁਰੂ ਨਾਨਕ ਦੇਵ ਜੀ ਦੇ ੩ ਸ਼ਬਦ ਆ ਚੁਕੇ ਹਨ।

SikhNet (Spanish)oh, dice Nanak, medita en el Naam, el Nombre del Señor y serás liberado de tus amarras. (6-1-3)
Answers quote the Granth verbatim with Ang citations. AI commentary is not Gurbani and not a religious ruling.