ਅਗਨਤ ਸਾਹੁ; ਅਪਨੀ ਦੇ ਰਾਸਿ ॥
aganat saahu; apanee de raas |
Sant Singh KhalsaGod the Banker gives endless capital to the mortal,
Manmohan SinghThe Banker gives His countless capital to the mortal.
Manmohan Singh (Punjabi)ਸ਼ਾਹੂਕਾਰ ਪ੍ਰਾਣੀ ਨੂੰ ਆਪਣੀ ਅਣਗਿਣਤ ਪੂੰਜੀ ਦਿੰਦਾ ਹੈ।
Fareedkot Teekaਵਾਹਿਗੁਰੂ ਇਸ ਜੀਵ ਕੌ ਸਾਹਿ ਰੂਪ ਹੋ ਕਰ ਅਣਗਿਣਤ ਪਦਾਰਥ ਰੂਪ ਅਪਨੀ ਤਰਫ ਸੇ (ਰਾਸਿ) ਪੂੰਜੀ ਦੇਤਾ ਹੈ॥
Prof. Sahib Singh(ਪ੍ਰਭੂ) ਸ਼ਾਹ ਅਣਗਿਣਤ (ਪਦਾਰਥਾਂ ਦੀ) ਪੂੰਜੀ (ਜੀਵ ਵਣਜਾਰੇ ਨੂੰ) ਦੇਂਦਾ ਹੈ,ਪਦ ਅਰਥ ਅਗਨਤ ਰਾਸਿ = ਅਣਗਿਣਤ (ਪਦਾਰਥਾਂ ਦੀ) ਪੂੰਜੀ। ਦੇ = ਦੇਂਦਾ ਹੈ।
SikhNet (Spanish)Dios, el Banquero da Capital ilimitado al mortal,
ਖਾਤ ਪੀਤ; ਬਰਤੈ ਅਨਦ ਉਲਾਸਿ ॥
khaat peet; baratai anad ulaas |
Sant Singh Khalsawho eats, drinks and expends it with pleasure and joy.
Manmohan SinghHe eats, drinks and expends it with joy and pleasure.
Manmohan Singh (Punjabi)ਉਹ ਇਸ ਨੂੰ ਖੁਸ਼ੀ ਤੇ ਪਰਸੰਨਤਾ ਨਾਲ ਖਾਂਦਾ ਪੀਂਦਾ ਅਤੇ ਖਰਚਦਾ ਹੈ।
Fareedkot Teekaਜਿਸ ਕੌ ਅਨੰਦ ਹੋ ਕੇ ਖਾਤਾ ਪੀਤਾ ਅਰੁ ਸਹਿਤ (ਉਲਾਸਿ) ਉਤਸਾਹਿ ਕੇ ਇਹ ਜੀਵ ਵਰਤਤਾ ਹੈ॥
Prof. Sahib Singh(ਜੀਵ) ਖਾਂਦਾ ਪੀਂਦਾ ਚਾਉ ਤੇ ਖ਼ੁਸ਼ੀ ਨਾਲ (ਇਹਨਾਂ ਪਦਾਰਥਾਂ ਨੂੰ) ਵਰਤਦਾ ਹੈ।ਪਦ ਅਰਥ ਖਾਤ ਪੀਤ = ਖਾਂਦਾ ਪੀਂਦਾ। ਬਰਤੈ = ਵਰਤਦਾ ਹੈ। ਅਨਦ ਉਲਾਸਿ = ਚਾਉ ਖ਼ੁਸ਼ੀ ਨਾਲ।
SikhNet (Spanish)quien come, bebe y se lo gasta con placer y dicha.
ਅਪੁਨੀ ਅਮਾਨ; ਕਛੁ ਬਹੁਰਿ ਸਾਹੁ ਲੇਇ ॥
apunee amaan; kachh bahur saahu lee |
Sant Singh KhalsaIf some of this capital is later taken back by the Banker,
Manmohan SinghIf the Banker, afterwards, takes back some of his entrusted capital,
Manmohan Singh (Punjabi)ਜੇਕਰ ਸ਼ਾਹੂਕਾਰ, ਮਗਰੋਂ ਆਪਣੀ ਅਮਾਨਤ ਵਿਚੋਂ ਕੁਝ ਕੁ ਵਾਪਸ ਲੈ ਲਵੇ,
Fareedkot Teekaਜੇਕਰ ਵਹੁ ਸਾਹਿ ਇਸ ਕੇ ਪਾਸੋਂ ਅਮਾਨਤ ਦਈ ਹੋਈ ਫੇਰ ਲੇ ਲੇਤਾ ਹੈ॥
Prof. Sahib Singh(ਜੇ) ਸ਼ਾਹ ਆਪਣੀ ਕੋਈ ਅਮਾਨਤ ਮੋੜ ਲਏ,ਪਦ ਅਰਥ ਅਮਾਨ = ਅਮਾਨਤ। ਬਹੁਰਿ = ਮੁੜ।
SikhNet (Spanish)Si algo de este Capital lo tomara de regreso el Banquero,
ਅਗਿਆਨੀ; ਮਨਿ ਰੋਸੁ ਕਰੇਇ ॥
agiaanee; man ros karee |
Sant Singh Khalsathe ignorant person shows his anger.
Manmohan Singhthe ignorant man becomes angry in his mind.
Manmohan Singh (Punjabi)ਤਾਂ ਬੇਸਮਝ ਬੰਦਾ ਆਪਣੇ ਚਿੱਤ ਵਿੰਚ ਗੁੱਸਾ ਕਰਦਾ ਹੈ।
Fareedkot Teekaਤਬ ਇਹੁ ਅਗਿਆਨੀ ਜੀਵ ਤਿਸ ਪਰ ਮਨ ਮੇਂ ਕ੍ਰੋਧ ਕਰਤਾ ਹੈ, ਭਾਵ ਵਿਪਤਾ ਵਾ ਸਨਬੰਧੀ ਕੇ ਮ੍ਰਿਤ ਹੋਨੇ ਸੇ ਪਰਮੇਸ੍ਵਰ ਮੇਂ ਦੋਸ ਅਰੋਪਤਾ ਹੈ॥
Prof. Sahib Singhਤਾਂ (ਇਹ) ਅਗਿਆਨੀ ਮਨ ਵਿਚ ਰੋਸਾ ਕਰਦਾ ਹੈ;ਪਦ ਅਰਥ ਮਨਿ = ਮਨ ਵਿਚ। ਰੋਸੁ = ਰੋਸਾ, ਗੁੱਸਾ।
SikhNet (Spanish)el ignorante mostraría su descontento.
ਅਪਨੀ ਪਰਤੀਤਿ; ਆਪ ਹੀ ਖੋਵੈ ॥
apanee parateet; aap hee khovai |
Sant Singh KhalsaHe himself destroys his own credibility,
Manmohan SinghBy his own acts, he forfeits his credit.
Manmohan Singh (Punjabi)ਆਪਣੇ ਅਮਲ ਦੁਆਰਾ ਉਹ ਆਪਣਾ ਇਤਬਾਰ ਗੁਆ ਲੈਦਾ ਹੈ।
Fareedkot Teekaਤਿਸੀ ਤੇ ਸੋ ਜੀਵ ਅਪਨੀ ਪ੍ਰਤੀਤ ਆਪ ਹੀ ਖੋਇ ਲੇਤਾ ਹੈ॥
Prof. Sahib Singh(ਇਸ ਤਰ੍ਹਾਂ) ਆਪਣਾ ਇਤਬਾਰ ਆਪ ਹੀ ਗਵਾ ਲੈਂਦਾ ਹੈ,ਪਦ ਅਰਥ ਪਰਤੀਤਿ = ਇਤਬਾਰ। ਖੋਵੈ = ਗਵਾ ਲੈਂਦਾ ਹੈ।
SikhNet (Spanish)Él mismo destruye su propia credibilidad
ਬਹੁਰਿ. ਉਸ ਕਾ; ਬਿਸ੍ਵਾਸੁ. ਨ ਹੋਵੈ ॥
bahur. us kaa; bisvaas. na hovai |
Sant Singh Khalsaand he shall not again be trusted.
Manmohan SinghThe Lord, again, trusts him not.
Manmohan Singh (Punjabi)ਪ੍ਰਭੂ, ਮੁੜ ਉਸ ਤੇ ਇਤਬਾਰ ਨਹੀਂ ਕਰਦਾ।
Fareedkot Teekaਪੁਨਾ ਤਿਸ ਕਾ ਵਿਸਾਹੁ ਨਹੀਂ ਹੋਤਾ ਹੈ॥
Prof. Sahib Singhਤੇ ਮੁੜ ਇਸ ਦਾ ਵਿਸਾਹ ਨਹੀਂ ਕੀਤਾ ਜਾਂਦਾ।ਪਦ ਅਰਥ ਬਿਸ੍ਵਾਸੁ = ਵਿਸਾਹ।
SikhNet (Spanish)y la confianza no le será otorgada otra vez.
ਜਿਸ ਕੀ ਬਸਤੁ; ਤਿਸੁ ਆਗੈ ਰਾਖੈ ॥
jis kee basat; tis aagai raakhai |
Sant Singh KhalsaWhen one offers to the Lord, that which belongs to the Lord,
Manmohan SinghHe should place the thing before him, to whom it belongs,
Manmohan Singh (Punjabi)ਜਿਸ ਦੀ ਵਸਤੂ ਹੈ, ਉਸ ਨੂੰ ਉਹ ਉਸ ਦੇ ਮੂਹਰੇ ਰੱਖਣੀ ਚਾਹੀਦੀ ਹੈ
Fareedkot Teekaਤਾਂ ਤੇ ਜਿਸ ਵਾਹਿਗੁਰੂ ਕੀ ਸਭ ਵਸਤੂ ਦਈ ਹੋਈ ਹੈ, ਸੋ ਤਿਸੀ ਕੇ ਆਗੇ ਰਾਖੈ, ਭਾਵ ਅਪਨੀ ਮਮਤਾ ਨਾ ਕਰੈ॥
Prof. Sahib Singh(ਜੇ) ਜਿਸ ਪ੍ਰਭੂ ਦੀ (ਬਖ਼ਸ਼ੀ ਹੋਈ) ਚੀਜ਼ ਹੈ ਉਸ ਦੇ ਅੱਗੇ (ਆਪ ਹੀ ਖ਼ੁਸ਼ੀ ਨਾਲ) ਰੱਖ ਦਏ,
SikhNet (Spanish)Cuando uno ofrece al Señor lo pertenece al Señor
ਪ੍ਰਭ ਕੀ ਆਗਿਆ; ਮਾਨੈ ਮਾਥੈ ॥
prabh kee aagiaa; maanai maathai |
Sant Singh Khalsaand willingly abides by the Will of God's Order,
Manmohan Singhand should most willingly obey his Lord's order.
Manmohan Singh (Punjabi)ਅਤੇ ਉਸ ਨੂੰ ਸਾਹਿਬ ਦਾ ਹੁਕਮ ਖਿੜੇ ਮੱਥੇ ਮੰਨਣਾ ਯੋਗ ਹੈ।
Fareedkot Teekaਪ੍ਰਭੂ ਕੀ ਆਗਿਆ ਅਪਨੇ ਮਸਤਕ ਪਰ ਮਾਨ ਲੇਵੈ, ਭਾਵ ਸੁਖ ਦੁਖ ਕੋ ਸਮਾਨ ਜਾਣ ਕਰ ਭਾਣਾ ਮਾਨੈ॥
Prof. Sahib Singhਤੇ ਪ੍ਰਭੂ ਦਾ ਹੁਕਮ (ਕੋਈ ਚੀਜ਼ ਖੁੱਸਣ ਵੇਲੇ) ਸਿਰ ਮੱਥੇ ਤੇ ਮੰਨ ਲਏ,
SikhNet (Spanish)y deseoso vive en la Voluntad del Mandato de Dios,
ਉਸ ਤੇ ਚਉਗੁਨ; ਕਰੈ ਨਿਹਾਲੁ ॥
aus te chaugun; karai nihaal |
Sant Singh Khalsathe Lord will make him happy four times over.
Manmohan SinghThere-at, the Lord will make him four-fold happy.
Manmohan Singh (Punjabi)ਉਸ ਉਤੇ ਸੁਆਮੀ ਉਸ ਨੂੰ ਚਾਰ ਗੁਣਾ ਪ੍ਰਸੰਨ ਕਰੇਗਾ।
Fareedkot Teekaਉਸ ਤੇ ਚੌਗਨਾ ਨਿਹਾਲ ਕਰ ਦੇਤਾ ਹੈ, ਭਾਵ ਜੇਕਰ ਆਗੇ ਪਦਾਰਥ ਦੀਆ ਹੋਵੇ, ਤਬ ਪੁਨਾ ਧਰਮ, ਅਰਥ, ਕਾਮ, ਮੋਖ ਚਾਰੋਂ ਫਲ ਹੀ ਦੇ ਦੇਤਾ ਹੈ
Prof. Sahib Singhਤਾਂ (ਪ੍ਰਭੂ ਉਸ ਨੂੰ) ਅੱਗੇ ਨਾਲੋਂ ਚਉਗੁਣਾ ਨਿਹਾਲ ਕਰਦਾ ਹੈ।ਪਦ ਅਰਥ ਨਿਹਾਲੁ = ਪ੍ਰਸੰਨ, ਖ਼ੁਸ਼।
SikhNet (Spanish)Él se lo devolverá a uno cuadruplicado,
ਨਾਨਕ ਸਾਹਿਬੁ; ਸਦਾ ਦਇਆਲੁ ॥੨॥
naanak saahib; sadaa deaal |2|
Sant Singh KhalsaO Nanak, our Lord and Master is merciful forever. ||2||
Manmohan SinghNanak, the Lord is ever Merciful.
Manmohan Singh (Punjabi)ਨਾਨਕ ਸੁਆਮੀ ਸਦੀਵ ਹੀ ਮਿਹਰਬਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਹਿਬ ਜੋ ਸਦਾ ਦਿਆਲ ਰੂਪ ਹੈ॥੨॥
Prof. Sahib Singhਹੇ ਨਾਨਕ! ਮਾਲਕ ਸਦਾ ਮੇਹਰ ਕਰਨ ਵਾਲਾ ਹੈ ॥੨॥
SikhNet (Spanish)dice Nanak, así de Generoso es el Señor Maestro. (2)