ੴ

ਸਿੱਖਬਾਣੀ · SikhBani

ਅਨਿਕ ਭਾਤਿ ਮਾਇਆ ਕੇ ਹੇਤ ॥

anik bhaat maaeaa ke het
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 268 · 10 lines
Translations

ਅਨਿਕ ਭਾਤਿ; ਮਾਇਆ ਕੇ ਹੇਤ ॥

anik bhaat; maaeaa ke het |

Sant Singh KhalsaThe many forms of attachment to Maya shall surely pass away
Manmohan SinghKnow that, the various forms of worldly attachments,
Manmohan Singh (Punjabi)ਸਮਝ ਲੈ ਕਿ ਅਨੇਕਾਂ ਤਰ੍ਹਾਂ ਦੀਆਂ ਸੰਸਾਰੀ ਲਗਨਾਂ,
Fareedkot Teekaਹੇ ਭਾਈ! ਜਿਸ ਮਾਯਾ ਕੇ ਹੇਤ ਤੂੰ ਅਨੇਕ ਪ੍ਰਕਾਰ ਕੇ ਜਤਨ ਕਰਤਾ ਹੈ॥
Prof. Sahib Singhਮਾਇਆ ਦੇ ਪਿਆਰ ਅਨੇਕਾਂ ਕਿਸਮਾਂ ਦੇ ਹਨ (ਭਾਵ, ਮਾਇਆ ਦੇ ਅਨੇਕਾਂ ਸੋਹਣੇ ਸਰੂਪ ਮਨੁੱਖ ਦੇ ਮਨ ਨੂੰ ਮੋਂਹਦੇ ਹਨ),

ਪਦ ਅਰਥ ਭਾਤਿ = ਕਿਸਮ। ਹੇਤ = ਪਿਆਰ।

SikhNet (Spanish)Todo amor a Maya abreva en la ilusión y depende de los sentidos,

ਸਰਪਰ ਹੋਵਤ; ਜਾਨੁ ਅਨੇਤ ॥

sarapar hovat; jaan anet |

Sant Singh Khalsa- know that they are transitory.
Manmohan Singhare temporary and that they shall, assuredly, pass away.
Manmohan Singh (Punjabi)ਆਰਜੀ ਹਨ ਅਤੇ ਇਹ ਨਿਸਚਿਤ ਹੀ ਨਾਸ ਹੋ ਜਾਣਗੀਆਂ।
Fareedkot Teekaਸੋ (ਸਰਪਰ) ਨਿਸਚੇ ਕਰ ਅਨਿਤ ਅਰਥਾਤ ਨਾਸ ਹੋਣ ਵਾਲੀ ਹੀ ਜਾਣੋ॥
Prof. Sahib Singh(ਪਰ ਇਹ ਸਾਰੇ) ਅੰਤ ਨੂੰ ਨਾਸ ਹੋ ਜਾਣ ਵਾਲੇ ਸਮਝੋ।

ਪਦ ਅਰਥ ਸਰਪਰ = ਅੰਤ ਨੂੰ, ਜ਼ਰੂਰ। ਜਾਨੁ = ਸਮਝ। ਅਨੇਤ = ਨਾਹ ਨਿੱਤ ਰਹਿਣ ਵਾਲੇ, ਨਾਸਵੰਤ।

SikhNet (Spanish)de ahí que sea perecedero.

ਬਿਰਖ ਕੀ ਛਾਇਆ ਸਿਉ; ਰੰਗੁ ਲਾਵੈ ॥

birakh kee chhaaeaa siau; rang laavai |

Sant Singh KhalsaPeople fall in love with the shade of the tree,
Manmohan SinghMan falls in love with the shade of the tree,
Manmohan Singh (Punjabi)ਇਨਸਾਨ ਦਰਖਤ ਦੀ ਛਾਂ ਨਾਲ ਪ੍ਰੀਤਿ ਪਾ ਲੈਦਾ ਹੈ,
Fareedkot Teekaਜੈਸੇ ਜੇ ਕੋਈ ਬਿਰਛ ਕੀ ਛਾਇਆ ਕੇ ਸਾਥ (ਰੰਗ) ਪ੍ਰੇਮ ਲਗਾਵਤਾ ਹੈ॥
Prof. Sahib Singh(ਜੇ ਕੋਈ ਮਨੁੱਖ) ਰੁੱਖ ਦੀ ਛਾਂ ਨਾਲ ਪਿਆਰ ਪਾ ਬੈਠੇ,

ਪਦ ਅਰਥ ਬਿਰਖ = ਰੁੱਖ। ਰੰਗੁ = ਪਿਆਰ।

SikhNet (Spanish)Y así como pronto se desvanece la pasajera sombra de un árbol,

ਓਹ ਬਿਨਸੈ; ਉਹੁ ਮਨਿ ਪਛੁਤਾਵੈ ॥

oeh binasai; uhu man pachhutaavai |

Sant Singh Khalsaand when it passes away, they feel regret in their minds.
Manmohan Singhwhen that vanishes, he mourns in his mind.
Manmohan Singh (Punjabi)ਜਦ ਉਹ ਨਾਸ ਹੁੰਦੀ ਹੈ, ਉਹ ਆਪਣੇ ਚਿੱਤ ਅੰਦਰ ਅਫਸੋਸ ਕਰਦਾ ਹੈ।
Fareedkot Teekaਵਹੁ ਛਾਯਾ ਅੰਤ ਕੋ ਨਾਸ ਹੋ ਜਾਤੀ ਹੈ, ਤਿਸੀ ਸੇ ਵਹੁ ਜਨ ਪੀਛੈ ਪਸਚਾਤਾਪ ਕਰਤਾ ਹੈ। ਪਰਮੇਸ੍ਵਰ ਬ੍ਰਿਛ ਹੈ, ਜੋ ਮਾਯਾ ਰੂਪ ਛਾਯਾ ਸਾਥ ਪ੍ਰੇਮ ਕਰਤਾ ਹੈ, ਸੋ ਦੁਖੀ ਹੋਤਾ ਹੈ, ਭਾਵ ਛਾਇਆ ਅਨਿਸਥਿਰ ਹੈ॥
Prof. Sahib Singh(ਸਿੱਟਾ ਕੀਹ ਨਿਕਲੇਗਾ?) ਉਹ ਛਾਂ ਨਾਸ ਹੋ ਜਾਂਦੀ ਹੈ, ਤੇ, ਉਹ ਮਨੁੱਖ ਮਨ ਵਿਚ ਪਛੁਤਾਂਦਾ ਹੈ।

ਪਦ ਅਰਥ ਓਹ = ਉਹ (ਛਾਇਆ)। ਉਹੁ = ਉਹ ਮਨੁੱਖ (ਜੋ ਛਾਂ ਨਾਲ ਪਿਆਰ ਪਾਉਂਦਾ ਹੈ)। ਮਨਿ = ਮਨ ਵਿਚ।

SikhNet (Spanish)así te lamentas cuando pierdes algo que aprecias.

ਜੋ ਦੀਸੈ; ਸੋ ਚਾਲਨਹਾਰੁ ॥

jo deesai; so chaalanahaar |

Sant Singh KhalsaWhatever is seen, shall pass away;
Manmohan SinghWhatever comes to view, that is transitory,
Manmohan Singh (Punjabi)ਜੋ ਕੁਛ ਨਜਰੀ ਪੈਦਾ ਹੈ, ਉਹ ਉੱਡ ਪੁੱਡ ਜਾਣ ਵਾਲਾ ਹੈ,
Fareedkot Teekaਹੇ ਭਾਈ! ਜੋ ਪਦਾਰਥਾਂ ਕਾ ਸਮੁਦਾਯ ਤੁਝ ਕੌ ਦ੍ਰਿਸਟ ਆਵਤਾ ਹੈ, ਸੋ ਸਭੀ ਚਲਣੇ ਹਾਰਾ ਹੈ, ਭਾਵ ਨਾਸੀ ਹੈ॥
Prof. Sahib Singh(ਇਹ ਸਾਰਾ ਜਗਤ) ਜੋ ਦਿੱਸ ਰਿਹਾ ਹੈ ਨਾਸਵੰਤ ਹੈ,

ਪਦ ਅਰਥ ਦੀਸੈ = ਦਿੱਸਦਾ ਹੈ। ਚਾਲਨਹਾਰੁ = ਨਾਸਵੰਤ, ਤੁਰ ਜਾਣ ਵਾਲਾ।

SikhNet (Spanish)El mundo material, que parece tan sólido, no dura más allá de un instante;

ਲਪਟਿ ਰਹਿਓ; ਤਹ ਅੰਧ ਅੰਧਾਰੁ ॥

lapatt rahio; teh andh andhaar |

Sant Singh Khalsaand yet, the blindest of the blind cling to it.
Manmohan Singhyet the man, the blindest of the blind, is clinging to that.
Manmohan Singh (Punjabi)ਤਾਂ ਵੀ, ਅੰਨ੍ਹਿਆਂ ਦਾ ਪਰਮ ਅੰਨ੍ਹਾ ਬੰਦਾ, ਉਸ ਨੂੰ ਚਿੰਮੜ ਰਿਹਾ ਹੈ।
Fareedkot Teekaਹੇ ਅਗਿਆਨ ਰੂਪ (ਅੰਧ) ਅੰਧੇਰੇ ਅਗ੍ਯਾਨ ਸੇ ਅੰਧੇ! ਤਿਸ ਮੇਂ ਤੂੰ ਲਪਟ ਰਹਾ ਹੈਂ॥
Prof. Sahib Singhਇਸ (ਜਗਤ) ਨਾਲ ਇਹ ਅੰਨ੍ਹਿਆਂ ਦਾ ਅੰਨ੍ਹਾ (ਜੀਵ) ਜੱਫਾ ਪਾਈ ਬੈਠਾ ਹੈ।

ਪਦ ਅਰਥ ਲਪਟਿ ਰਹਿਓ = ਜੁੜ ਰਿਹਾ ਹੈ, ਜੱਫਾ ਪਾਈ ਬੈਠਾ ਹੈ। ਤਹ = ਓਥੇ, ਉਸ ਨਾਲ (ਜੋ ਚੱਲਣਹਾਰ ਹੈ)। ਅੰਧ = ਅੰਨ੍ਹਾ। ਅੰਧ ਅੰਧਾਰੁ = ਅੰਨ੍ਹਿਆਂ ਦਾ ਅੰਨ੍ਹਾ, ਮਹਾ ਮੂਰਖ।

SikhNet (Spanish)¿por qué entonces ese arrobo por lo perecedero?

ਬਟਾਊ ਸਿਉ; ਜੋ ਲਾਵੈ ਨੇਹ ॥

battaaoo siau; jo laavai neh |

Sant Singh KhalsaOne who gives her love to a passing traveler
Manmohan SinghHe, who gives his love to a passing traveler,
Manmohan Singh (Punjabi)ਜੇ ਕੋਈ ਜਾਂਦੇ ਹੋਏ ਰਾਹੀ ਨਾਲ ਪਿਆਰ ਪਾਉਂਦਾ ਹੈ,
Fareedkot Teekaਜੈਸੇ ਜੋ ਪੁਰਸ (ਬਟਾਊ) ਰਸਤੇ ਚਲਣ ਵਾਲੇ ਸਾਥ ਪ੍ਰੇਮ ਲਗਾਵਤਾ ਹੈ॥
Prof. Sahib Singhਜੋ (ਭੀ) ਮਨੁੱਖ (ਕਿਸੇ) ਰਾਹੀ ਨਾਲ ਪਿਆਰ ਪਾ ਲੈਂਦਾ ਹੈ,

ਪਦ ਅਰਥ ਬਟਾਊ = ਰਾਹੀ, ਮੁਸਾਫ਼ਿਰ। ਨੇਹ = ਪਿਆਰ, ਮੁਹੱਬਤਿ।

SikhNet (Spanish)¿Qué puede emprenderse con un viajero que está de paso y pronto partirá?

ਤਾ ਕਉ ਹਾਥਿ; ਨ ਆਵੈ ਕੇਹ ॥

taa kau haath; na aavai keh |

Sant Singh Khalsanothing shall come into her hands in this way.
Manmohan Singhshall have nothing to hand thereby.
Manmohan Singh (Punjabi)ਉਸ ਦੇ ਹੱਥ ਪੱਲੇ ਕੁਛ ਨਹੀਂ ਪੈਦਾ।
Fareedkot Teekaਤਿਸ ਕੈ ਹਾਥ (ਕੇਹ) ਕੁਛ ਨਹੀਂ ਆਵਤਾ ਹੈ, ਤੈਸੇ ਇਨ ਸਨਬੰਧੀਓਂ ਸੇ ਜੋ ਪਰੇਮ ਹੈ, ਸੋ ਕਿਸੀ ਅਰਥ ਨਹੀਂ ਹੈ॥
Prof. Sahib Singh(ਅੰਤ ਨੂੰ) ਉਸ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ।

ਪਦ ਅਰਥ ਤਾ ਕਉ = ਉਸ ਨੂੰ। ਹਾਥਿ = ਹੱਥ ਵਿਚ। ਨ ਕੇਹ = ਕੁਝ ਭੀ ਨਹੀਂ।

SikhNet (Spanish)nada viene a sus manos de esta manera.

ਮਨ ਹਰਿ ਕੇ ਨਾਮ ਕੀ; ਪ੍ਰੀਤਿ ਸੁਖਦਾਈ ॥

man har ke naam kee; preet sukhadaaee |

Sant Singh KhalsaO mind, the love of the Name of the Lord bestows peace.
Manmohan SinghO my soul, peace bestowing is the love of God's name.
Manmohan Singh (Punjabi)ਹੈ, ਮੇਰੀ ਜਿੰਦੜੀਏ! ਆਰਾਮ-ਬਖਸ਼ਣਹਾਰ ਹੈ, ਵਾਹਿਗੁਰੂ ਦੇ ਨਾਮ ਦਾ ਪ੍ਰੇਮ।
Fareedkot Teekaਤਾਂ ਤੇ (ਮਨ) ਹੇ ਭਾਈ! ਹਰੀ ਕੇ ਨਾਮ ਕੀ ਪ੍ਰੀਤੀ ਸੁਖਦਾਈ ਹੈ॥
Prof. Sahib Singhਹੇ ਮਨ! ਪ੍ਰਭੂ ਦੇ ਨਾਮ ਦਾ ਪਿਆਰ (ਹੀ) ਸੁਖ ਦੇਣ ਵਾਲਾ ਹੈ;
SikhNet (Spanish)Oh mi mente, el Amor al Nombre propiciará tu Paz,

ਕਰਿ ਕਿਰਪਾ ਨਾਨਕ; ਆਪਿ ਲਏ ਲਾਈ ॥੩॥

kar kirapaa naanak; aap le laaee |3|

Sant Singh KhalsaO Nanak, the Lord, in His Mercy, unites us with Himself. ||3||
Manmohan SinghNanak, God attaches to Himself those, unto whom He shows mercy.
Manmohan Singh (Punjabi)ਨਾਨਕ, ਭਗਵਾਨ ਉਨ੍ਹਾਂ ਨੂੰ ਆਪਣੇ ਨਾਲ ਜੋੜਦਾ ਹੈ, ਜਿਨ੍ਹਾਂ ਉਤੇ ਉਹ ਰਹਿਮਤ ਧਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਜੇਕਰ ਹਰੀ ਕ੍ਰਿਪਾ ਕਰ ਕੇ ਆਪ ਲਾਇ ਲੇਤਾ ਹੈ, ਤੋ ਪ੍ਰੀਤਿ ਮੇਂ ਲਾਗਤਾ ਹੈ॥੩॥
Prof. Sahib Singh(ਪਰ) ਹੇ ਨਾਨਕ! (ਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਹੈ, ਜਿਸ ਨੂੰ) ਪ੍ਰਭੂ ਮੇਹਰ ਕਰ ਕੇ ਆਪ ਲਾਉਂਦਾ ਹੈ ॥੩॥
SikhNet (Spanish)pero sólo podrás amarlo si Dios Mismo te bendice. (3)
Answers quote the Granth verbatim with Ang citations. AI commentary is not Gurbani and not a religious ruling.