ਮਾਲੀ ਗਉੜਾ ਮਹਲਾ ੪ ॥
maalee gaurraa mahalaa 4 |
Sant Singh KhalsaMaalee Gauraa, Fourth Mehl:
Manmohan SinghMali Gaura, 4th Guru.
Manmohan Singh (Punjabi)ਮਾਲੀ ਗਉੜਾ ਚੌਥੀ ਪਾਤਸ਼ਾਹੀ।
SikhNet (Spanish)Mali Gaura, Mejl Guru Ram Das, Cuarto Canal Divino.
ਮੇਰਾ ਮਨੁ; ਰਾਮ ਨਾਮਿ ਰਸਿ ਲਾਗਾ ॥
meraa man; raam naam ras laagaa |
Sant Singh KhalsaMy mind is addicted to the juice of the Lord's Name.
Manmohan SinghMy soul is attached to the elixir of the Lord's Name.
Manmohan Singh (Punjabi)ਮੈਂਡੀ ਜਿੰਦੜੀ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਨਾਲ ਜੁੜੀ ਹੋਈ ਹੈ।
Fareedkot Teekaਹੇ ਭਾਈ! ਮੇਰਾ ਮਨ ਰਾਮ ਨਾਮੀ ਕੇ ਰਸ ਮੇਂ ਲਾਗਾ ਹੈ॥
Prof. Sahib Singhਮੇਰਾ ਮਨ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਹਰਿ-ਨਾਮ ਦੇ ਸੁਆਦ ਵਿਚ ਮਗਨ ਰਹਿੰਦਾ ਹੈ।ਪਦ ਅਰਥ ਰਾਮ ਨਾਮਿ = ਰਾਮ ਦੇ ਨਾਮ ਵਿਚ।
SikhNet (Spanish)Mi mente está complacida con el Delicioso Sabor del Nombre de Dios y el Loto de mi corazón resplandece de Luz,
ਕਮਲ ਪ੍ਰਗਾਸੁ ਭਇਆ ਗੁਰੁ ਪਾਇਆ; ਹਰਿ ਜਪਿਓ. ਭ੍ਰਮੁ ਭਉ ਭਾਗਾ ॥੧॥ ਰਹਾਉ ॥
kamal pragaas bheaa gur paaeaa; har japio. bhram bhau bhaagaa |1| rahaau |
Sant Singh KhalsaMy heart-lotus has blossomed forth, and I have found the Guru. Meditating on the Lord, my doubts and fears have run away. ||1||Pause||
Manmohan SinghI have obtained my Guru and my heart lotus has blossomed. Contemplating my God, my doubt and dread have fled. Pause.
Manmohan Singh (Punjabi)ਮੈਂ ਆਪਣੇ ਗੁਰਦੇਵ ਜੀ ਨੂੰ ਪਾ ਲਿਆ ਹੈ ਅਤੇ ਮੇਰਾ ਦਿਲ-ਕੰਵਲ ਖਿੜ ਗਿਆ ਹੈ। ਆਪਣੇ ਵਾਹਿਗੁਰੂ ਦਾ ਭਜਨ ਕਰਨ ਦੁਆਰਾ ਮੇਰਾ ਸੰਦੇਹ ਤੇ ਡਰ ਦੌੜ ਗਏ ਹਨ। ਠਹਿਰਾਉ।
Fareedkot Teekaਜਬ ਗੁਰੋਂ ਕਾ ਉਪਦੇਸ ਪਾਇਆ ਤੋ ਰਿਦਾ ਕਮਲੁ ਪਰਗਾਸਤਾ ਭਯਾ, ਪੁਨਾ ਹਰੀ ਜਪਿਆ ਪਸਚਾਤ ਜੋ ਭ੍ਰਮੁ ਅਰੁ ਭ੍ਯ ਥਾ, ਸੋ ਭਾਜ ਗਿਆ॥੧॥ ਰਹਾਉ ॥
Prof. Sahib Singh(ਮੈਨੂੰ ਗੁਰੂ ਮਿਲਿਆ ਹੈ ਮੇਰੇ (ਹਿਰਦੇ-) ਕੌਲ ਫੁੱਲ ਦਾ ਖਿੜਾਉ ਹੋ ਗਿਆ ਹੈ, ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ, ਤੇ (ਮੇਰੇ ਅੰਦਰੋਂ) ਹਰੇਕ ਕਿਸਮ ਦੀ ਭਟਕਣ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ॥੧॥ ਰਹਾਉ ॥ਪਦ ਅਰਥ ਕਮਲ ਪ੍ਰਗਾਸੁ = (ਹਿਰਦੇ ਦੇ) ਕੌਲ ਫੁੱਲ ਦਾ ਖੇੜਾ। ਭ੍ਰਮੁ = ਭਟਕਣਾ। ਭਉ = ਡਰ ॥੧॥ ਰਹਾਉ ॥
SikhNet (Spanish)mis miedos y mis dudas han desaparecido, contemplando a Dios por la Gracia del Guru. (1-Pausa)
ਭੈ. ਭਾਇ ਭਗਤਿ ਲਾਗੋ ਮੇਰਾ ਹੀਅਰਾ; ਮਨੁ ਸੋਇਓ ਗੁਰਮਤਿ ਜਾਗਾ ॥
bhai. bhaae bhagat laago meraa heearaa; man soeo guramat jaagaa |
Sant Singh KhalsaIn the Fear of God, my heart is committed in loving devotion to Him; following the Guru's Teachings, my sleeping mind has awakened.
Manmohan SinghThrough my Lord's fear my mind is attached, to His affectionate service and by Guru's instruction, my sleeping soul has awakened.
Manmohan Singh (Punjabi)ਆਪਣੇ ਸੁਆਮੀ ਦੇ ਡਰ ਰਾਹੀਂ ਮੇਰਾ ਮਨ ਉਸ ਦੀ ਪ੍ਰੇਮਮਈ ਸੇਵਾ ਨਾਲ ਜੁੜ ਗਿਆ ਹੈ ਅਤੇ ਗੁਰਾਂ ਦੀ ਸਿੱਖਮਤ ਦੁਆਰਾ, ਮੇਰੀ ਸੁੱਤੀ ਪਈ ਜਿੰਦੜੀ ਜਾਗ ਉੱਠੀ ਹੈ।
Fareedkot Teekaਸਤਿਗੁਰੋਂ ਕੇ ਭੈ ਕਰ ਕੇ ਪ੍ਰੇਮਾਭਗਤੀ ਮੇਂ ਮੇਰਾ ਹਿਰਦਾ ਲਾਗਾ ਹੈ। ਅਰੁ ਮਨ ਜੋ ਸੋਇਆ ਹੂਆ ਥਾ, ਸੋ ਗੁਰੋਂ ਕੀ ਸਿਖਿਆ ਦੁਆਰਾ ਜਾਗਿਆ ਹੈ॥
Prof. Sahib Singhਗੁਰੂ ਦੀ ਮੱਤ ਦੀ ਬਰਕਤਿ ਨਾਲ ਮੇਰਾ ਸੁੱਤਾ ਹੋਇਆ ਮਨ ਜਾਗ ਪਿਆ ਹੈ, ਮੇਰਾ ਹਿਰਦਾ ਅਦਬ ਅਤੇ ਪ੍ਰੇਮ ਨਾਲ ਪ੍ਰਭੂ ਦੀ ਭਗਤੀ ਵਿਚ ਲੱਗਾ ਰਹਿੰਦਾ ਹੈ।ਪਦ ਅਰਥ ਭੈ = ਭਉ ਵਿਚ, ਡਰ ਵਿਚ, ਅਦਬ ਵਿਚ। ਭਾਇ = ਪਿਆਰ ਵਿਚ। ਹੀਅਰਾ = ਹਿਰਦਾ। ਮਨੁ ਸੋਇਓ = ਸੁੱਤਾ ਹੋਇਆ ਮਨ।
SikhNet (Spanish)Mi corazón es Devoto de Dios en Su Amor Reverencial. Mi mente somnolienta ha despertado a través de la Palabra del Guru.
ਕਿਲਬਿਖ ਖੀਨ ਭਏ. ਸਾਂਤਿ ਆਈ; ਹਰਿ ਉਰ ਧਾਰਿਓ ਵਡਭਾਗਾ ॥੧॥
kilabikh kheen bhe. saant aaee; har ur dhaario vaddabhaagaa |1|
Sant Singh KhalsaAll my sins have been erased, and I have found peace and tranquility; I have enshrined the Lord within my heart, by great good fortune. ||1||
Manmohan SinghClasping my God to my Mind, by great fortune, my sins are effaced and I have obtained peace.
Manmohan Singh (Punjabi)ਭਾਰੇ ਨਸੀਬਾਂ ਦੁਆਰਾ, ਆਪਣੇ ਵਾਹਿਗੁਰੂ ਨੂੰ ਆਪਣੇ ਹਿਰਦੇ ਨਾਲ ਲਾਉਣ ਦੁਆਰਾ ਮੇਰੇ ਪਾਪ ਮਿੱਟ ਗਏ ਹਨ ਅਤੇ ਮੈਨੂੰ ਠੰਢ ਚੈਨ ਪ੍ਰਾਪਤ ਹੋ ਗਈ ਹੈ।
Fareedkot Teekaਜਬ ਬਡੇ ਭਾਗੋਂ ਕਰਿ ਹਰੀ ਰਿਦੇ ਮੇਂ ਧਾਰਿਆ ਤਬ ਪਾਪ ਦੂਰ ਔ ਸਾਂਤ ਆਈ ਹੈ॥੧॥
Prof. Sahib Singhਵੱਡੇ ਭਾਗਾਂ ਨਾਲ ਮੈਂ ਪਰਮਾਤਮਾ ਨੂੰ ਆਪਣੇ ਵਿਚ ਵਸਾ ਲਿਆ ਹੈ, ਹੁਣ ਮੇਰੇ ਸਾਰੇ ਪਾਪ ਨਾਸ ਹੋ ਗਏ ਹਨ ਤੇ ਮੇਰੇ ਅੰਦਰ ਠੰਢ ਵਰਤ ਰਹੀ ਹੈ ॥੧॥ਪਦ ਅਰਥ ਕਿਲਬਿਖ = ਪਾਪ। ਖੀਨ ਭਏ = ਨਾਸ ਹੋ ਗਏ। ਉਰ ਧਾਰਿਓ = ਹਿਰਦੇ ਵਿਚ ਵਸਾ ਲਿਆ ॥੧॥
SikhNet (Spanish)Mis errores son borrados y vivo plácida y refrescantemente alabando a Dios en mi corazón por una buena fortuna. (1)
ਮਨਮੁਖੁ. ਰੰਗੁ ਕਸੁੰਭੁ ਹੈ ਕਚੂਆ; ਜਿਉ ਕੁਸਮ ਚਾਰਿ ਦਿਨ ਚਾਗਾ ॥
manamukh. rang kasunbh hai kachooaa; jiau kusam chaar din chaagaa |
Sant Singh KhalsaThe self-willed manmukh is like the false color of the safflower, which fades away; its color lasts for only a few days.
Manmohan SinghThe perverse person is like the false dye of saf-flower. This flower remains wholesome but For four days (For a short while).
Manmohan Singh (Punjabi)ਪ੍ਰਤੀਕੂਲ ਪੁਰਸ਼ ਕਸੁੰਭੜੇ ਦੇ ਫੁਲ ਦੀ ਕ੍ਰੜੀ ਰੰਗਤ ਦੀ ਮਾਨੰਦ ਹੈ। ਇਹ ਫੁਲ ਕੇਵਲ ਚਾਰ ਦਿਹਾੜੇ ਹੀ ਚੰਗਾ ਰਹਿੰਦਾ ਹੈ।
Fareedkot Teekaਮਨਮੁਖ ਕਾ ਪ੍ਰੇਮ ਕੁਸੰਭੇ ਕੇ ਰੰਗ ਵਤ ਕਚਾ ਹੈ। ਪੁਨਾ ਜਿਸ ਪ੍ਰਕਾਰ ਫੁਲ ਚਾਰ ਦਿਨ, ਭਾਵ ਥੋੜੇ ਦਿਨ ਹੀ ਚੰਗਾ ਰਹਿਤਾ ਹੈ, ਤੈਸੇ ਵਿਖੇ ਅਨੰਦ ਥੋੜੇ ਦਿਨ ਹੀ ਰਹਿਤਾ ਹੈ॥
Prof. Sahib Singhਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਕੱਚੇ ਰੰਗ ਵਾਲਾ ਕਸੁੰਭਾ ਹੀ ਹੈ, ਕਸੁੰਭੇ ਦੇ ਫੁੱਲ ਦਾ ਰੰਗ ਚਾਰ ਦਿਨ ਹੀ ਚੰਗਾ ਰਹਿੰਦਾ ਹੈ।ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਕਸੁੰਭੁ = ਕਸੁੰਭੇ ਦਾ ਫੁੱਲ। ਕਚੂਆ = ਕੱਚਾ। ਕੁਸਮ = ਫੁੱਲ। ਚਾਗਾ = ਚੰਗਾ।
SikhNet (Spanish)Los amores de los arrogantes Manmukjs son como los colores transitorios, como el del cártamo, o como el de la vida de la flor:
ਖਿਨ ਮਹਿ. ਬਿਨਸਿ ਜਾਇ ਪਰਤਾਪੈ; ਡੰਡੁ ਧਰਮ ਰਾਇ ਕਾ ਲਾਗਾ ॥੨॥
khin meh. binas jaae parataapai; ddandd dharam raae kaa laagaa |2|
Sant Singh KhalsaHe perishes in an instant; he is tormented, and punished by the Righteous Judge of Dharma. ||2||
Manmohan SinghThe perverse person is greatly distressed and perishes in an instant. The Righteous Judge awards him severe punishment.
Manmohan Singh (Punjabi)ਪ੍ਰਮੀਕੂਲ ਪੁਰਸ਼ ਬਹੁਤ ਹੀ ਦੁਖੀ ਹੁੰਦਾ ਹੈ ਅਤੇ ਇਕ ਮੁਹਤ ਵਿੱਚ ਮਰ ਜਾਂਦਾ ਹੈ। ਧਰਮ ਰਾਜ ਉਸ ਨੂੰ ਸਖਤ ਸਜ਼ਾ ਦਿੰਦਾ ਹੈ।
Fareedkot Teekaਜਿਸ ਖਿਨ ਵਿਖੇ ਸੁਖ ਬਿਨਸ ਜਾਤਾ ਹੈ ਤਬ ਮਨਮੁਖ (ਪਰਤਾਪੈ) ਭਲੀ ਪ੍ਰਕਾਰ ਤਪਤਾ, ਭਾਵ ਦੁਖੀ ਹੋਤਾ ਹੈ ਵਾ ਪਸਚਾਤਾਪੁ ਕਰਤਾ ਹੈ। ਪੁਨਾ ਜਬ ਪ੍ਰਲੋਕ ਮੇਂ ਜਾਤਾ ਹੈ ਤਬ ਧਰਮਰਾਜ ਕਾ ਡੰਡ ਲਾਗਤਾ ਹੈ॥੨॥
Prof. Sahib Singh(ਉਸ ਦੇ ਅੰਦਰੋਂ ਸੁਖ ਇਕ ਖਿਨ ਵਿਚ ਹੀ ਨਾਸ ਹੋ ਜਾਂਦਾ ਹੈ, ਉਹ (ਸਦਾ) ਦੁਖੀ ਰਹਿੰਦਾ ਹੈ, ਸਿਰ ਉੱਤੇ ਧਰਮਰਾਜ ਦਾ ਡੰਡਾ ਕਾਇਮ ਰਹਿੰਦਾ ਹੈ ॥੨॥ਪਦ ਅਰਥ ਪਰਤਾਪੈ = ਦੁਖੀ ਹੁੰਦਾ ਹੈ। ਡੰਡੁ = ਡੰਨ, ਸਜ਼ਾ ॥੨॥
SikhNet (Spanish)cuando estos amores de pronto lo abandonan, sufre y es castigado por el Señor de la Ley.(2)
ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ; ਜਿਉ ਰੰਗੁ ਮਜੀਠ ਬਹੁ ਲਾਗਾ ॥
satasangat preet saadh at goorree; jiau rang majeetth bahu laagaa |
Sant Singh KhalsaThe Lord's Love, found in the Sat Sangat, the True Congregation, is absolutely permanent, and colorfast.
Manmohan SinghLike the durable dye of madder, supremely fast, is the Lord's love, acquired through the saints association.
Manmohan Singh (Punjabi)ਮਜੀਠੜੀ ਦੀ ਬਹੁਤ ਚਿਰ ਰਹਿਣ ਵਾਲੀ ਭਾਅ ਦੀ ਮਾਨੰਦ, ਧਰਮ ਪੱਕੀ ਹੈ ਸੰਤਾਂ ਦੇ ਮੇਲ ਮਿਲਾਪ ਰਾਹੀਂ ਪ੍ਰਾਪਤ ਹੋਈ ਹੋਈ ਪ੍ਰਭੂ ਦੀ ਪ੍ਰੀਤ।
Fareedkot Teekaਜਿਨ ਕੋ ਸ੍ਰੇਸ਼ਟ ਸਾਧੂਓਂ ਕੀ ਸੰਗਤ ਔ ਤਿਨ ਕੀ ਪ੍ਰੀਤੀ ਐਸੀ ਅਤੀ ਗੂੜੀ ਹੈ, ਭਾਵ ਅਤਸੈ ਕਰ ਕੇ ਦ੍ਰਿੜ ਹੈ। ਜਿਸ ਪ੍ਰਕਾਰ ਰੰਗ ਮੰਜੀਠ ਕਾ ਬਹੁਤ ਲਾਗਾ ਹੂਆ ਅਤੀ ਦ੍ਰਿੜ ਹੋਤਾ ਹੈ॥
Prof. Sahib Singhਸਾਧ ਸੰਗਤ ਵਿਚ ਰਹਿ ਕੇ ਗੁਰੂ (ਦੇ ਚਰਨਾਂ) ਨਾਲ ਬਹੁਤ ਗੂੜ੍ਹਾ ਪਿਆਰ ਬਣਦਾ ਹੈ (ਉਹ ਪਿਆਰ ਇਉਂ ਹੀ ਪੱਕਾ ਹੁੰਦਾ ਹੈ) ਜਿਵੇਂ ਮਜੀਠ ਦਾ ਰੰਗ ਬਹੁਤ ਪੱਕਾ ਹੁੰਦਾ ਹੈ, (ਮਜੀਠ ਨਾਲ ਰੰਗੇ ਹੋਏ) ਕੱਪੜੇ ਪਾਟ ਭਾਵੇਂ ਜਾਣ (ਪਰ ਰੰਗ ਨਹੀਂ ਉਤਰਦਾ)।
SikhNet (Spanish)El Amor de los Santos es como el color carmesí:
ਕਾਇਆ ਕਾਪਰੁ ਚੀਰ ਬਹੁ ਫਾਰੇ; ਹਰਿ ਰੰਗੁ. ਨ ਲਹੈ, ਸਭਾਗਾ ॥੩॥
kaaeaa kaapar cheer bahu faare; har rang. na lahai, sabhaagaa |3|
Sant Singh KhalsaThe cloth of the body may be torn to shreds, but still, this beautiful color of the Lord's Love does not fade away. ||3||
Manmohan SinghThe body cloth is torn into many shreds, but the very auspicious dye of the Lord's love wears not off.
Manmohan Singh (Punjabi)ਸਰੀਰ ਦੇ ਕਪੜੇ ਦੀਆਂ, ਪਾੜ ਕੇ, ਘਣੇਰੀਆਂ ਲੀਰਾਂ ਹੋ ਜਾਂਦੀਆਂ ਹਨ, ਪ੍ਰੰਤੂ ਪਰਮ ਸੁਲਖਣੀ ਪ੍ਰਭੂ ਦੀ ਪ੍ਰੀਤ ਦੀ ਭਾਅ ਉਤਰਦੀ ਨਹੀਂ।
Fareedkot Teekaਸੋ ਜੋ ਸਭਾਗਾ ਪੁਰਸੁ ਹੈ ਤਿਸ ਕਾ ਦੇਹ ਰੂਪੀ ਬਸਤਰ ਕੋਈ ਚੀਰ ਕੇ ਬਹੁਤ ਫਾਂਕਾਂ ਭੀ ਕਰ ਦੇਵੈਂ ਤਾਂ ਵੀ ਤਿਸ ਕੋ ਹਰੀ ਕਾ ਜੋ ਪ੍ਰੇਮ ਹੈ, ਸੋ ਨਹੀਂ ਉਤਰਤਾ ਹੈ। ਭਾਵ ਹਰੀ ਕੇ ਦਾਸੋਂ ਕੋ ਕੋਈ ਕਿਤਨਾ ਹੀ ਕਸ੍ਟ ਭੀ ਦੇਵੈ ਤਾਂ ਵੀ ਹਰੀ ਕੀ ਪ੍ਰੀਤੀ ਨਹੀਂ ਛੋਡਤੇ॥੩॥
Prof. Sahib Singhਸਰੀਰ-ਕੱਪੜਾ ਨਾਸ ਭਾਵੇਂ ਹੋ ਜਾਏ, ਪਰ ਇਸ ਦਾ ਹਰਿ-ਨਾਮ ਦਾ ਭਾਗਾਂ ਵਾਲਾ ਰੰਗ ਨਹੀਂ ਉਤਰਦਾ ॥੩॥ਪਦ ਅਰਥ ਕਾਇਆ ਕਾਪਰੁ = ਸਰੀਰ-ਰੂਪ ਕੱਪੜਾ। ਚੀਰ = ਕੱਪੜੇ। ਸਭਾਗਾ = ਭਾਗਾਂ ਵਾਲਾ ॥੩॥
SikhNet (Spanish)aunque rompa en pedazos su cuerpo, el color bendito de Dios no es eliminado.(3)
ਹਰਿ ਚਾਰ੍ਹਿਓ ਰੰਗੁ. ਮਿਲੈ ਗੁਰੁ ਸੋਭਾ; ਹਰਿ ਰੰਗਿ ਚਲੂਲੈ ਰਾਂਗਾ ॥
har chaarhio rang. milai gur sobhaa; har rang chaloolai raangaa |
Sant Singh KhalsaMeeting with the Blessed Guru, one is dyed in the color of the Lord's Love, imbued with this deep crimson color.
Manmohan SinghThe illustrious Guru is imbued with the deep red dye. He who meets with the Guru, him He dyes in the God's colour.
Manmohan Singh (Punjabi)ਕੀਰਤੀਮਾਨ ਗੁਰੂ ਜੀ ਗੂੜੀ ਲਾਲ ਰੰਗਤ ਨਾਲ ਰੰਗੀਜੇ ਹੋਏ ਹਨ। ਜੋ ਭੀ ਗੁਰਾਂ ਨਾਲ ਮਿਲਦਾ ਹੈ, ਉਸ ਨੂੰ ਉਹ ਵਾਹਿਗੁਰੂ ਦੀ ਰੰਗਤ ਅੰਦਰ ਰੰਗ ਦਿੰਦੇ ਹਨ।
Fareedkot Teekaਜੋ ਗੁਰੂ ਆਪ ਹਰੀ ਕੇ ਗਾੜੇ ਰੰਗ ਮੇਂ ਰੰਗਿਆ ਹੂਆ ਹੈ, ਜੋ ਜੀਉ ਤਿਨ ਸੁਭਾਇਮਾਨ ਗੁਰੋਂ ਕੋ ਮਿਲਾ ਹੈ। ਤਿਸ ਕੋ ਗੁਰੋਂ ਨੇ ਹਰੀ ਦਾ ਰੰਗ (ਚਾਰਿਓ) ਚਾੜਿਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦਾ ਨਾਮ-ਰੰਗ ਚਾੜ੍ਹ ਦੇਂਦਾ ਹੈ, ਉਹ ਮਨੁੱਖ ਹਰਿ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗਿਆ ਰਹਿੰਦਾ ਹੈ (ਲੋਕ ਪਰਲੋਕ ਵਿਚ ਉਹ) ਸੋਭਾ (ਖੱਟਦਾ ਹੈ)।ਪਦ ਅਰਥ ਰੰਗਿ ਚਲੂਲੈ = ਗੂੜ੍ਹੇ ਰੰਗ ਵਿਚ।
SikhNet (Spanish)Sí, tal es el color fijo de la flor de Lala que el cuerpo recibe del Guru.
ਜਨ ਨਾਨਕੁ. ਤਿਨ ਕੇ ਚਰਨ ਪਖਾਰੈ; ਜੋ ਹਰਿ ਚਰਨੀ ਜਨੁ ਲਾਗਾ ॥੪॥੪॥
jan naanak. tin ke charan pakhaarai; jo har charanee jan laagaa |4|4|
Sant Singh KhalsaServant Nanak washes the feet of that humble being, who is attached to the feet of the Lord. ||4||4||
Manmohan SinghAttendant Nanak washes the feet of that man, who is attached to the Lord's feet.
Manmohan Singh (Punjabi)ਸੇਵਕ ਨਾਨਕ, ਉਸ ਇਨਸਾਨ ਦੇ ਪੈਰ ਧੋਦਾਂ ਹੈ ਜੋ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਜਨ ਹਰੀ ਕੀ ਚਰਨੀ ਲਾਗਾ ਹੈ ਮੈਂ ਤਿਸ ਜਨ ਕੇ ਚਰਨ ਧੋਵਤਾ ਹੂੰ॥੪॥੪॥
Prof. Sahib Singhਜਿਹੜਾ ਜਿਹੜਾ ਸੇਵਕ-ਭਗਤ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਦਾਸ ਨਾਨਕ ਉਹਨਾਂ ਦੇ ਚਰਨ ਧੋਂਦਾ ਹੈ ॥੪॥੪॥ਪਦ ਅਰਥ ਪਖਾਰੈ = ਧੋਂਦਾ ਹੈ। ਜਨੁ = ਸੇਵਕ ॥੪॥੪॥
SikhNet (Spanish)Nanak se postra en Alabanza a los Pies de aquéllos que están entonados en los Pies de Loto de Dios.(4-4)