ੴ

ਸਿੱਖਬਾਣੀ · SikhBani

Ang 985

Sri Guru Granth Sahib · Raag Maalee Gauraa · 4 shabads, 34 lines
Translations
Shabad Guru Ramdas Ji Raag Maalee Gauraa

ਮਾਲੀ ਗਉੜਾ ਮਹਲਾ ੪ ॥

maalee gaurraa mahalaa 4 |

Sant Singh KhalsaMaalee Gauraa, Fourth Mehl:
Manmohan SinghMali Gaura, 4th Guru.
Manmohan Singh (Punjabi)ਮਾਲੀ ਗਉੜਾ ਚੌਥੀ ਪਾਤਸ਼ਾਹੀ।
SikhNet (Spanish)Mali, Gaura, Mejl Guru Ram Das, Cuarto Canal Divino.

ਸਭਿ ਸਿਧ ਸਾਧਿਕ ਮੁਨਿ ਜਨਾ; ਮਨਿ ਭਾਵਨੀ ਹਰਿ ਧਿਆਇਓ ॥

sabh sidh saadhik mun janaa; man bhaavanee har dhiaaeo |

Sant Singh KhalsaAll the Siddhas, seekers and silent sages, with their minds full of love, meditate on the Lord.
Manmohan SinghAll the adepts, strivers and silent sages contemplate on God with their hearty Love.
Manmohan Singh (Punjabi)ਸਾਰੇ ਪੂਰਨ ਪੁਰਸ਼, ਅਭਿਆਸੀ ਅਤੇ ਖਾਮੋਸ਼ ਰਿਸ਼ੀ ਆਪਣੇ ਦਿਲੀ ਪਿਆਰ ਨਾਲ ਵਾਹਿਗੁਰੂ ਦਾ ਚਿੰਤਨ ਕਰਦੇ ਹਨ।
Fareedkot Teekaਸਭ ਸਿਧੋਂ ਔ ਸਾਧਕੋਂ ਤਥਾ ਮੁਨੀ ਜਨੋਂ ਨੇ ਮਨ ਕੀ ਭਾਵਨੀ ਕਰ ਕੇ ਹਰੀ ਕੋ ਧਿਆਇਆ ਹੈ॥
Prof. Sahib Singhਜਿਨ੍ਹਾਂ ਸਾਰੇ ਸਿੱਧਾਂ ਨੇ, ਸਾਧਿਕਾਂ ਨੇ, ਮੁਨੀਆਂ ਨੇ ਆਪਣੇ ਮਨ ਵਿਚ (ਗੁਰੂ-ਚਰਨਾਂ ਵਿਚ) ਸਰਧਾ ਬਣਾ ਕੇ ਪਰਮਾਤਮਾ ਦਾ ਧਿਆਨ ਧਾਰਿਆ,

ਪਦ ਅਰਥ ਸਭਿ = ਸਾਰੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਮਨਿ = ਮਨ ਵਿਚ। ਭਾਵਨੀ = ਸਰਧਾ, ਪਿਆਰ।

SikhNet (Spanish)Todos los Siddhas, los buscadores, los hombres de silencio contemplan a Dios con Amor,

ਅਪਰੰਪਰੋ ਪਾਰਬ੍ਰਹਮੁ ਸੁਆਮੀ; ਹਰਿ ਅਲਖੁ. ਗੁਰੂ ਲਖਾਇਓ ॥੧॥ ਰਹਾਉ ॥

aparanparo paarabraham suaamee; har alakh. guroo lakhaaeo |1| rahaau |

Sant Singh KhalsaThe Supreme Lord God, my Lord and Master, is limitless; the Guru has inspired me to know the unknowable Lord. ||1||Pause||
Manmohan Singhlllimitable is my Transcendent Lord. Guru has shown unto me unknowable God. Pause.
Manmohan Singh (Punjabi)ਹਦ ਬੰਨਾ ਰਹਿਤ ਹੈ ਮੈਡਾਂ ਸ਼੍ਰੋਮਣੀ ਸਾਹਿਬ। ਅਦ੍ਰਿਸ਼ਟ ਵਾਹਿਗੁਰੂ, ਗੁਰਦੇਵ ਜੀ ਨੇ ਮੈਨੂੰ ਵਿਖਾਲ ਦਿੱਤਾ ਹੈ, ਠਹਿਰਾਉ।
Fareedkot Teekaਬ੍ਰਹਮਾਦਿ ਦੇਵਤਿਓਂ ਸੇ ਪਰੇ ਜੋ ਬ੍ਯਾਪਕ ਸੁਆਮੀ ਅਲਖ ਹਰੀ ਹੈ. ਸੋ ਸਤਗੁਰੋਂ ਨੇ ਪਰਤਖ੍ਯ ਹੀ ਦਿਖਾਇਆ ਹੈ॥੧॥ ਰਹਾਉ ॥
Prof. Sahib Singhਗੁਰੂ ਨੇ ਉਹਨਾਂ ਨੂੰ ਉਹ ਅਲੱਖ ਹਰੀ ਉਸ ਅਪਰੰਪਰ ਪਾਰਬ੍ਰਹਮ ਸੁਆਮੀ (ਅੰਦਰ-ਵੱਸਦਾ) ਵਿਖਾ ਦਿੱਤਾ ॥੧॥ ਰਹਾਉ ॥

ਪਦ ਅਰਥ ਅਪਰੰਪਰੋ = ਬੇਅੰਤ ਪ੍ਰਭੂ। ਅਲਖੁ = ਅਦ੍ਰਿਸ਼ਟ। ਗੁਰੂ = ਗੁਰੂ ਨੇ। ਲਖਾਇਆ = ਵਿਖਾ ਦਿੱਤਾ ॥੧॥ ਰਹਾਉ ॥

SikhNet (Spanish)pero el Señor Trascendente e Insondable nos es revelado sólo a través del Guru.(1-Pausa)

ਹਮ ਨੀਚ ਮਧਿਮ ਕਰਮ ਕੀਏ; ਨਹੀ ਚੇਤਿਓ. ਹਰਿ ਰਾਇਓ ॥

ham neech madhim karam kee; nahee chetio. har raaeo |

Sant Singh KhalsaI am low, and I commit evil actions; I have not remembered my Sovereign Lord.
Manmohan SinghI do mean and evil deeds and meditate not on my Lord, the king.
Manmohan Singh (Punjabi)ਮੈਂ ਕਮੀਣੇ ਅਤੇ ਮੰਦੇ ਅਮਲ ਕਮਾਉਂਦਾ ਹਾਂ ਅਤੇ ਆਪਣੇ ਪ੍ਰਭੂ ਪਾਤਸ਼ਾਹ ਦਾ ਆਰਾਧਨ ਨਹੀਂ ਕਰਦਾ।
Fareedkot Teekaਹਮ ਨੀਚੋਂ (ਮਧਿਮ) ਮੰਦ ਹੀ ਕਰਮ ਕੀਏ ਥੇ ਅਰੁ ਹਰੀ ਰਾਜਾ ਯਾਦ ਨਹੀਂ ਕੀਆ ਥਾ॥
Prof. Sahib Singhਅਸੀਂ ਜੀਵ ਨੀਵੇਂ ਤੇ ਹੌਲੇ ਮੇਲ ਦੇ ਕੰਮ ਹੀ ਕਰਦੇ ਰਹਿੰਦੇ ਹਾਂ, ਕਦੇ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਨਹੀਂ ਕਰਦੇ।

ਪਦ ਅਰਥ ਹਮ = ਅਸੀਂ ਜੀਵ। ਮਧਿਮ = ਹੌਲੇ ਮੇਲ ਦੇ। ਕਰਮ = ਕੰਮ। ਹਰਿ ਰਾਇਓ = ਪ੍ਰਭੂ ਪਾਤਿਸ਼ਾਹ।

SikhNet (Spanish)Estamos atados a las acciones bajas, oh Dios, y tampoco Te alabamos,

ਹਰਿ ਆਨਿ ਮੇਲਿਓ ਸਤਿਗੁਰੂ; ਖਿਨੁ ਬੰਧ ਮੁਕਤਿ ਕਰਾਇਓ ॥੧॥

har aan melio satiguroo; khin bandh mukat karaaeo |1|

Sant Singh KhalsaThe Lord has led me to meet the True Guru; in an instant, He liberated me from bondage. ||1||
Manmohan SinghGod has led me to meet my True Guru, who, in an instant, has freed me of my bonds.
Manmohan Singh (Punjabi)ਵਾਹਿਗੁਰੂ ਨੇ ਲਿਆ ਕੇ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦਿੱਤਾ ਹੈ, ਜਿਨ੍ਹਾਂ ਨੇ ਇਕ ਛਿਨ ਅੰਦਰ ਮੈਨੂੰ ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ।
Fareedkot Teekaਜਬ ਹਰੀ ਨੇ ਸਤਿਗੁਰੂ ਕੋ ਆਨ ਕਰ ਕੇ ਮਿਲਾਇਆ ਤਬ ਤਿਨੋਂ ਨੇ ਸੰਸਾਰ ਬੰਧਨ ਸੇ ਏਕ ਖਿਨ ਮੇਂ ਮੁਕਤ ਕਰਾ ਦੀਆ ॥੧॥
Prof. Sahib Singhਪਰਮਾਤਮਾ ਨੇ ਜਿਸ ਨੂੰ ਗੁਰੂ ਲਿਆ ਕੇ ਮਿਲਾ ਦਿੱਤਾ, ਗੁਰੂ ਨੇ ਉਸ ਨੂੰ ਇਕ ਖਿਨ ਵਿਚ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦਿਵਾ ਦਿੱਤੀ ॥੧॥

ਪਦ ਅਰਥ ਆਨਿ = ਲਿਆ ਕੇ। ਬੰਧ ਮੁਕਤਿ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ॥੧॥

SikhNet (Spanish)pero cuando nos guías hasta el Umbral del Guru Verdadero, somos liberados de manera instantánea. (1)

ਪ੍ਰਭਿ ਮਸਤਕੇ ਧੁਰਿ ਲੀਖਿਆ; ਗੁਰਮਤੀ ਹਰਿ ਲਿਵ ਲਾਇਓ ॥

prabh masatake dhur leekhiaa; guramatee har liv laaeo |

Sant Singh KhalsaSuch is the destiny God wrote on my forehead; following the Guru's Teachings, I enshrine love for the Lord.
Manmohan SinghSuch is the Lord's pre-ordained writ on my brow, that by Guru's instruction, I have now come to embrace affection for my God.
Manmohan Singh (Punjabi)ਐਹੋ ਜਿਹੀ ਪ੍ਰਭੂ ਦੀ ਮੁੱਢ ਦੀ ਲਿਖੀ ਹੋਈ ਲਿਖਤਾਕਾਰ ਮੇਰੇ ਮੱਥੇ ਉੱਤੇ ਹੈ ਕਿ ਗੁਰਾਂ ਦੇ ਉਪਦੇਸ਼ ਦੁਆਰਾ, ਮੇਰਾ ਹੁਣ ਆਪਣੇ ਵਾਹਿਗੁਰੂ ਨਾਲ ਪਿਆਰ ਪੈ ਗਿਆ ਹੈ।
Fareedkot Teekaਹਰਿ ਪ੍ਰਭੂ ਨੇ ਆਦੋਂ ਹੀ ਜਿਨ ਕੇ ਮਸਤਕ ਪਰ ਸੁਭ ਲੇਖ ਲਿਖਿਆ ਹੈ, ਤਿਸ ਕੋ ਗੁਰੋਂ ਕੀ ਸਿਖ੍ਯਾ ਦੁਆਰਾ (ਲਿਵ) ਬ੍ਰਿਤੀ ਕੋ ਪ੍ਰੇਮ ਮੇਂ ਲਾਇਆ॥
Prof. Sahib Singhਪ੍ਰਭੂ ਨੇ ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ-ਮਿਲਾਪ ਦਾ) ਲੇਖ ਲਿਖ ਦਿੱਤਾ, ਉਸ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਵਿਚ ਸੁਰਤ ਜੋੜ ਲਈ;

ਪਦ ਅਰਥ ਪ੍ਰਭਿ = ਪ੍ਰਭੂ ਨੇ। ਮਸਤਕੇ = (ਜਿਸ ਦੇ) ਮੱਥੇ ਉੱਤੇ। ਧੁਰਿ = ਧੁਰ-ਦਰਗਾਹ ਤੋਂ। ਗੁਰਮਤੀ = ਗੁਰੂ ਦੀ ਮੱਤ ਲੈ ਕੇ। ਲਿਵ = ਲਗਨ।

SikhNet (Spanish)Tal es el Destino escrito por Dios sobre mi frente, hoy estoy entonado en Ti a través de la Palabra del Guru

ਪੰਚ ਸਬਦ ਦਰਗਹ ਬਾਜਿਆ; ਹਰਿ ਮਿਲਿਓ ਮੰਗਲੁ ਗਾਇਓ ॥੨॥

panch sabad daragah baajiaa; har milio mangal gaaeo |2|

Sant Singh KhalsaThe Panch Shabad, the five primal sounds, vibrate and resound in the Court of the Lord; meeting the Lord, I sing the songs of joy. ||2||
Manmohan SinghThe five melodious melodies play in the Lord's court. Meeting my Lord, I now sing the songs of rejoicing.
Manmohan Singh (Punjabi)ਪ੍ਰਭੂ ਦੇ ਦਰਬਾਰ ਅੰਦਰ ਪੰਜ ਸੁਰੀਲੇ ਰਾਗ ਹੁੰਦੇ ਹਨ। ਆਪਣੇ ਸਾਈਂ ਨੂੰ ਮਿਲ ਕੇ ਮੈਂ ਹੁਣ ਖੁਸ਼ੀ ਦੇ ਗੀਤ ਗਾਇਨ ਕਰਦਾ ਹਾਂ।
Fareedkot Teekaਸੰਤੋਂ ਕੀ (ਗਹ) ਜਾਗਾ ਕੇ (ਦਰ) ਅੰਦਰ ਇਸਥਤ ਹੋ ਕੇ ਜਬ ਗੁਰੋਂ ਕਾ ਉਪਦੇਸ (ਬਾਜਿਆ) ਉਚਾਰਨ ਕੀਆ, ਭਾਵ ਜਬ ਅਭਿਆਸ ਕੀਆ ਤਬ ਹਰੀ ਮਿਲਿਆ। ਪੁਨਾ ਸੰਤੋਂ ਸਾਥ ਮਿਲ ਕੇ ਮੰਗਲ ਗਾਇਆ॥੨॥
Prof. Sahib Singhਜਿਸ ਪਰਮਾਤਮਾ ਦੀ ਹਜ਼ੂਰੀ ਵਿਚ ਹਰ ਵੇਲੇ (ਮਾਨੋ) ਪੰਜਾਂ ਕਿਸਮਾਂ ਦੇ ਸਾਜ਼ਾਂ ਦਾ ਰਾਗ ਹੋ ਰਿਹਾ ਹੈ (ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਉਹ ਪਰਮਾਤਮਾ ਮਿਲ ਪਿਆ, ਉਹ ਮਨੁੱਖ ਸਦਾ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦਾ ਰਹਿੰਦਾ ਹੈ ॥੨॥

ਪਦ ਅਰਥ ਦਰਗਹ = ਜਿਸ ਪ੍ਰਭੂ ਦੀ ਹਜ਼ੂਰੀ ਵਿਚ। ਪੰਚ ਸਬਦਿ ਬਾਜਿਆ = ਪੰਜ ਕਿਸਮਾਂ ਦੇ ਸਾਜ਼ਾਂ ਦੇ ਰਾਗ ਹੁੰਦੇ ਰਹਿੰਦੇ ਹਨ (ਤਾਰ, ਚੰਮ, ਧਾਤ, ਘੜੇ, ਫੂਕ ਵਾਲੇ ਸਾਜ)। ਮੰਗਲੁ = ਖ਼ੁਸ਼ੀ ਦਾ ਗੀਤ, ਸਿਫ਼ਤ-ਸਾਲਾਹ ਦਾ ਗੀਤ ॥੨॥

SikhNet (Spanish)y en Tu Corte resuena la Sinfonía Divina para celebrar mi Unión Contigo.(2)

ਪਤਿਤ. ਪਾਵਨੁ ਨਾਮੁ ਨਰਹਰਿ; ਮੰਦਭਾਗੀਆਂ. ਨਹੀ ਭਾਇਓ ॥

patit. paavan naam narahar; mandabhaageean. nahee bhaaeo |

Sant Singh KhalsaThe Naam, the Name of the Lord, is the Purifier of sinners; the unfortunate wretches do not like this.
Manmohan SinghThe Purifier of sinners is the Name of the exalted Lord, The unfortunate ones like it not.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਪਵਿੱਤਰ ਪ੍ਰਭੂ ਦਾ ਨਾਮ ਨਿਕਰਮਣ ਬੰਦਿਆਂ ਨੂੰ ਇਹ ਚੰਗਾ ਨਹੀਂ ਲਗਦਾ।
Fareedkot Teeka(ਨਰਹਰਿ) ਪਰਮੇਸੁਰ ਕਾ ਨਾਮ ਜੋ ਪਤਤ ਪਾਵਨ ਹੈ, ਸੋ ਮੰਦਭਾਗੀਆਂ ਕੋ ਨਹੀਂ ਭਾਇਆ॥
Prof. Sahib Singhਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ, ਪਰ ਬਦ-ਕਿਸਮਤ ਬੰਦਿਆਂ ਨੂੰ ਹਰਿ-ਨਾਮ ਪਿਆਰਾ ਨਹੀਂ ਲੱਗਦਾ।

ਪਦ ਅਰਥ ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਨਰਹਰਿ = ਪਰਮਾਤਮਾ। ਭਾਇਓ = ਚੰਗਾ ਲੱਗਾ।

SikhNet (Spanish)Purificador de los que yerran es Tu Nombre, oh Dios del hombre, pero los hombres de mal destino no Te aman,

ਤੇ ਗਰਭ ਜੋਨੀ ਗਾਲੀਅਹਿ; ਜਿਉ ਲੋਨੁ. ਜਲਹਿ ਗਲਾਇਓ ॥੩॥

te garabh jonee gaaleeeh; jiau lon. jaleh galaaeo |3|

Sant Singh KhalsaThey rot away in the womb of reincarnation; they fall apart like salt in water. ||3||
Manmohan SinghThey putrefy in the womb existences and dissolve like salt in water.
Manmohan Singh (Punjabi)ਉਹ ਉਦਰ ਦੀਆਂ ਜੂਨੀਆਂ ਅੰਦਰ ਗਲਸੜ ਜਾਂਦੇ ਹਨ ਅਤੇ ਪਾਣੀ ਵਿੱਚ ਨੂਣ ਦੀ ਮਾਨੰਦ ਖੁਰ ਜਾਂਦੇ ਹਨ।
Fareedkot Teekaਜਿਉਂ ਲੋਨ ਜਲ ਮੇਂ ਗਾਲੀਤਾ ਹੈ, ਸੋ ਤਿਸੀ ਤਰਾਂ ਮੰਦਭਾਗੀ ਗਰਭ ਜੋਨੀਓਂ ਮੇਂ ਬਾਰੰਬਾਰ ਗਾਲੀਤੇ ਹੈਂ॥੩॥
Prof. Sahib Singhਜਿਵੇਂ ਲੂਣ ਪਾਣੀ ਵਿਚ ਪਿਆ ਹੋਇਆ ਗਲ ਜਾਂਦਾ ਹੈ, ਤਿਵੇਂ ਉਹ (ਮੰਦ-ਭਾਗੀ) ਬੰਦੇ (ਨਾਮ-ਹੀਣ ਰਹਿ ਕੇ) ਅਨੇਕਾਂ ਜੂਨਾਂ ਵਿਚ ਗਾਲੇ ਜਾਂਦੇ ਹਨ ॥੩॥

ਪਦ ਅਰਥ ਤੇ = ਉਹ {ਬਹੁ-ਵਚਨ}। ਗਾਲੀਅਹਿ = ਗਾਲੇ ਜਾਂਦੇ ਹਨ। ਲੋਨੁ = ਲੂਣ। ਜਲਹਿ = ਪਾਣੀ ਵਿਚ ॥੩॥

SikhNet (Spanish)ellos se desintegran desde el momento en el que son colocados en el fuego del vientre, así como ocurre con la sal, que se disuelve inevitablemente en el agua. (3)

ਮਤਿ ਦੇਹਿ ਹਰਿ ਪ੍ਰਭ ਅਗਮ ਠਾਕੁਰ; ਗੁਰ ਚਰਨ ਮਨੁ ਮੈ ਲਾਇਓ ॥

mat dehi har prabh agam tthaakur; gur charan man mai laaeo |

Sant Singh KhalsaPlease bless me with such understanding, O Inaccessible Lord God, my Lord and Master, that my mind may remain attached to the Guru's feet.
Manmohan SinghBless Thou me with such understanding O my Infinite God, the Lord-Master, that my soul may remain attached to the Guru's feet.
Manmohan Singh (Punjabi)ਹੇ ਮੇਰੇ ਅਨੰਤ ਵਾਹਿਗੁਰੂ ਸੁਆਮੀ ਮਾਲਕ! ਤੂੰ ਮੈਨੂੰ ਐਸੀ ਸਮਝ ਪ੍ਰਦਾਨ ਕਰ ਕਿ ਮੇਰੀ ਆਤਮਾ ਗੁਰਾਂ ਦੇ ਪੈਰਾਂ ਨਾਲ ਜੁੜੀ ਰਹੇ।
Fareedkot Teekaਹੇ ਹਰੀ ਪ੍ਰਭੂ ਮਨ ਬਾਣੀ ਤੇ ਪਰੇ ਠਾਕਰ! ਮੇਰੇ ਕੋ ਇਹੋ ਸਿਖ੍ਯਾ ਦੇਹੁ ਜੋ ਗੁਰੋਂ ਕੇ ਚਰਨੋਂ ਮੇਂ ਮਨ ਕੋ ਲਗਾਈ ਰਖੋ।॥
Prof. Sahib Singhਹੇ ਹਰੀ! ਹੇ ਅਪਹੁੰਚ ਪ੍ਰਭੂ! ਹੇ ਠਾਕੁਰ! ਮੈਨੂੰ ਅਜਿਹੀ ਮੱਤ ਦੇਹ ਕਿ ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਾਂ,

ਪਦ ਅਰਥ ਹਰਿ ਪ੍ਰਭ = ਹੇ ਹਰੀ! ਹੇ ਪ੍ਰਭੂ! ਦੇਹਿ = ਤੂੰ ਦੇਹ {ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ}। ਅਗਮ = ਹੇ ਅਗਮ! ਗੁਰ ਚਰਨ = ਗੁਰੂ ਦੇ ਚਰਨਾਂ ਵਿਚ।

SikhNet (Spanish)Oh Dios, dame la Sabiduría, oh Dios Infinito, para que logre apegarme a los Pies del Guru,

ਹਰਿ ਰਾਮ ਨਾਮੈ ਰਹਉ ਲਾਗੋ; ਜਨ ਨਾਨਕ. ਨਾਮਿ ਸਮਾਇਓ ॥੪॥੩॥

har raam naamai rhau laago; jan naanak. naam samaaeo |4|3|

Sant Singh KhalsaServant Nanak remains attached to the Name of the Lord; he is merged in the Naam. ||4||3||
Manmohan SinghSerf Nanak remains yoked to the Lord God's Name and in the Name he is merged.
Manmohan Singh (Punjabi)ਨਫਰ ਨਾਨਕ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ ਅਤੇ ਨਾਮ ਅੰਦਰ ਹੀ ਉਹ ਲੀਨ ਹੋਇਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ ਬ੍ਯਾਪਕ! ਮੈਂ ਬਾਣੀ ਕਰ ਕੇ ਤੇਰੇ ਨਾਮ ਮੇਂ ਲਾਗ ਰਹੂੰ ਅਰ ਹੇ ਨਾਮੀ! ਮਨ ਕਰ ਕੇ ਤੇਰੇ ਮੇਂ ਅਭੇਦ ਰਹੂੰ॥੪॥੩॥
Prof. Sahib Singhਹੇ ਦਾਸ ਨਾਨਕ! (ਬੇਨਤੀ ਕਰ ਕਿ ਗੁਰੂ ਦੀ ਕਿਰਪਾ ਨਾਲ) ਮੈਂ ਹਰਿ-ਨਾਮ ਵਿਚ ਹੀ ਜੁੜਿਆ ਰਹਾਂ, ਮੈਂ ਹਰਿ-ਨਾਮ ਵਿਚ ਹੀ ਲੀਨ ਰਹਾਂ ॥੪॥੩॥

ਪਦ ਅਰਥ ਨਾਮੈ = ਨਾਮ ਵਿਚ ਹੀ। ਰਹਉ = ਰਹਉਂ, ਮੈਂ ਰਹਾਂ। ਨਾਮਿ ਸਮਾਇਓ = (ਮੈਂ) ਨਾਮ ਵਿਚ ਲੀਨ ਰਹਾਂ ॥੪॥੩॥

SikhNet (Spanish)pueda aferrarme a Ti con todo mi corazón y pueda fundirme en Tu Nombre. (4-3)

Open this shabad →

Shabad Guru Ramdas Ji Raag Maalee Gauraa

ਮਾਲੀ ਗਉੜਾ ਮਹਲਾ ੪ ॥

maalee gaurraa mahalaa 4 |

Sant Singh KhalsaMaalee Gauraa, Fourth Mehl:
Manmohan SinghMali Gaura, 4th Guru.
Manmohan Singh (Punjabi)ਮਾਲੀ ਗਉੜਾ ਚੌਥੀ ਪਾਤਸ਼ਾਹੀ।
SikhNet (Spanish)Mali Gaura, Mejl Guru Ram Das, Cuarto Canal Divino.

ਮੇਰਾ ਮਨੁ; ਰਾਮ ਨਾਮਿ ਰਸਿ ਲਾਗਾ ॥

meraa man; raam naam ras laagaa |

Sant Singh KhalsaMy mind is addicted to the juice of the Lord's Name.
Manmohan SinghMy soul is attached to the elixir of the Lord's Name.
Manmohan Singh (Punjabi)ਮੈਂਡੀ ਜਿੰਦੜੀ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਨਾਲ ਜੁੜੀ ਹੋਈ ਹੈ।
Fareedkot Teekaਹੇ ਭਾਈ! ਮੇਰਾ ਮਨ ਰਾਮ ਨਾਮੀ ਕੇ ਰਸ ਮੇਂ ਲਾਗਾ ਹੈ॥
Prof. Sahib Singhਮੇਰਾ ਮਨ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਹਰਿ-ਨਾਮ ਦੇ ਸੁਆਦ ਵਿਚ ਮਗਨ ਰਹਿੰਦਾ ਹੈ।

ਪਦ ਅਰਥ ਰਾਮ ਨਾਮਿ = ਰਾਮ ਦੇ ਨਾਮ ਵਿਚ।

SikhNet (Spanish)Mi mente está complacida con el Delicioso Sabor del Nombre de Dios y el Loto de mi corazón resplandece de Luz,

ਕਮਲ ਪ੍ਰਗਾਸੁ ਭਇਆ ਗੁਰੁ ਪਾਇਆ; ਹਰਿ ਜਪਿਓ. ਭ੍ਰਮੁ ਭਉ ਭਾਗਾ ॥੧॥ ਰਹਾਉ ॥

kamal pragaas bheaa gur paaeaa; har japio. bhram bhau bhaagaa |1| rahaau |

Sant Singh KhalsaMy heart-lotus has blossomed forth, and I have found the Guru. Meditating on the Lord, my doubts and fears have run away. ||1||Pause||
Manmohan SinghI have obtained my Guru and my heart lotus has blossomed. Contemplating my God, my doubt and dread have fled. Pause.
Manmohan Singh (Punjabi)ਮੈਂ ਆਪਣੇ ਗੁਰਦੇਵ ਜੀ ਨੂੰ ਪਾ ਲਿਆ ਹੈ ਅਤੇ ਮੇਰਾ ਦਿਲ-ਕੰਵਲ ਖਿੜ ਗਿਆ ਹੈ। ਆਪਣੇ ਵਾਹਿਗੁਰੂ ਦਾ ਭਜਨ ਕਰਨ ਦੁਆਰਾ ਮੇਰਾ ਸੰਦੇਹ ਤੇ ਡਰ ਦੌੜ ਗਏ ਹਨ। ਠਹਿਰਾਉ।
Fareedkot Teekaਜਬ ਗੁਰੋਂ ਕਾ ਉਪਦੇਸ ਪਾਇਆ ਤੋ ਰਿਦਾ ਕਮਲੁ ਪਰਗਾਸਤਾ ਭਯਾ, ਪੁਨਾ ਹਰੀ ਜਪਿਆ ਪਸਚਾਤ ਜੋ ਭ੍ਰਮੁ ਅਰੁ ਭ੍ਯ ਥਾ, ਸੋ ਭਾਜ ਗਿਆ॥੧॥ ਰਹਾਉ ॥
Prof. Sahib Singh(ਮੈਨੂੰ ਗੁਰੂ ਮਿਲਿਆ ਹੈ ਮੇਰੇ (ਹਿਰਦੇ-) ਕੌਲ ਫੁੱਲ ਦਾ ਖਿੜਾਉ ਹੋ ਗਿਆ ਹੈ, ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ, ਤੇ (ਮੇਰੇ ਅੰਦਰੋਂ) ਹਰੇਕ ਕਿਸਮ ਦੀ ਭਟਕਣ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ॥੧॥ ਰਹਾਉ ॥

ਪਦ ਅਰਥ ਕਮਲ ਪ੍ਰਗਾਸੁ = (ਹਿਰਦੇ ਦੇ) ਕੌਲ ਫੁੱਲ ਦਾ ਖੇੜਾ। ਭ੍ਰਮੁ = ਭਟਕਣਾ। ਭਉ = ਡਰ ॥੧॥ ਰਹਾਉ ॥

SikhNet (Spanish)mis miedos y mis dudas han desaparecido, contemplando a Dios por la Gracia del Guru. (1-Pausa)

ਭੈ. ਭਾਇ ਭਗਤਿ ਲਾਗੋ ਮੇਰਾ ਹੀਅਰਾ; ਮਨੁ ਸੋਇਓ ਗੁਰਮਤਿ ਜਾਗਾ ॥

bhai. bhaae bhagat laago meraa heearaa; man soeo guramat jaagaa |

Sant Singh KhalsaIn the Fear of God, my heart is committed in loving devotion to Him; following the Guru's Teachings, my sleeping mind has awakened.
Manmohan SinghThrough my Lord's fear my mind is attached, to His affectionate service and by Guru's instruction, my sleeping soul has awakened.
Manmohan Singh (Punjabi)ਆਪਣੇ ਸੁਆਮੀ ਦੇ ਡਰ ਰਾਹੀਂ ਮੇਰਾ ਮਨ ਉਸ ਦੀ ਪ੍ਰੇਮਮਈ ਸੇਵਾ ਨਾਲ ਜੁੜ ਗਿਆ ਹੈ ਅਤੇ ਗੁਰਾਂ ਦੀ ਸਿੱਖਮਤ ਦੁਆਰਾ, ਮੇਰੀ ਸੁੱਤੀ ਪਈ ਜਿੰਦੜੀ ਜਾਗ ਉੱਠੀ ਹੈ।
Fareedkot Teekaਸਤਿਗੁਰੋਂ ਕੇ ਭੈ ਕਰ ਕੇ ਪ੍ਰੇਮਾਭਗਤੀ ਮੇਂ ਮੇਰਾ ਹਿਰਦਾ ਲਾਗਾ ਹੈ। ਅਰੁ ਮਨ ਜੋ ਸੋਇਆ ਹੂਆ ਥਾ, ਸੋ ਗੁਰੋਂ ਕੀ ਸਿਖਿਆ ਦੁਆਰਾ ਜਾਗਿਆ ਹੈ॥
Prof. Sahib Singhਗੁਰੂ ਦੀ ਮੱਤ ਦੀ ਬਰਕਤਿ ਨਾਲ ਮੇਰਾ ਸੁੱਤਾ ਹੋਇਆ ਮਨ ਜਾਗ ਪਿਆ ਹੈ, ਮੇਰਾ ਹਿਰਦਾ ਅਦਬ ਅਤੇ ਪ੍ਰੇਮ ਨਾਲ ਪ੍ਰਭੂ ਦੀ ਭਗਤੀ ਵਿਚ ਲੱਗਾ ਰਹਿੰਦਾ ਹੈ।

ਪਦ ਅਰਥ ਭੈ = ਭਉ ਵਿਚ, ਡਰ ਵਿਚ, ਅਦਬ ਵਿਚ। ਭਾਇ = ਪਿਆਰ ਵਿਚ। ਹੀਅਰਾ = ਹਿਰਦਾ। ਮਨੁ ਸੋਇਓ = ਸੁੱਤਾ ਹੋਇਆ ਮਨ।

SikhNet (Spanish)Mi corazón es Devoto de Dios en Su Amor Reverencial. Mi mente somnolienta ha despertado a través de la Palabra del Guru.

ਕਿਲਬਿਖ ਖੀਨ ਭਏ. ਸਾਂਤਿ ਆਈ; ਹਰਿ ਉਰ ਧਾਰਿਓ ਵਡਭਾਗਾ ॥੧॥

kilabikh kheen bhe. saant aaee; har ur dhaario vaddabhaagaa |1|

Sant Singh KhalsaAll my sins have been erased, and I have found peace and tranquility; I have enshrined the Lord within my heart, by great good fortune. ||1||
Manmohan SinghClasping my God to my Mind, by great fortune, my sins are effaced and I have obtained peace.
Manmohan Singh (Punjabi)ਭਾਰੇ ਨਸੀਬਾਂ ਦੁਆਰਾ, ਆਪਣੇ ਵਾਹਿਗੁਰੂ ਨੂੰ ਆਪਣੇ ਹਿਰਦੇ ਨਾਲ ਲਾਉਣ ਦੁਆਰਾ ਮੇਰੇ ਪਾਪ ਮਿੱਟ ਗਏ ਹਨ ਅਤੇ ਮੈਨੂੰ ਠੰਢ ਚੈਨ ਪ੍ਰਾਪਤ ਹੋ ਗਈ ਹੈ।
Fareedkot Teekaਜਬ ਬਡੇ ਭਾਗੋਂ ਕਰਿ ਹਰੀ ਰਿਦੇ ਮੇਂ ਧਾਰਿਆ ਤਬ ਪਾਪ ਦੂਰ ਔ ਸਾਂਤ ਆਈ ਹੈ॥੧॥
Prof. Sahib Singhਵੱਡੇ ਭਾਗਾਂ ਨਾਲ ਮੈਂ ਪਰਮਾਤਮਾ ਨੂੰ ਆਪਣੇ ਵਿਚ ਵਸਾ ਲਿਆ ਹੈ, ਹੁਣ ਮੇਰੇ ਸਾਰੇ ਪਾਪ ਨਾਸ ਹੋ ਗਏ ਹਨ ਤੇ ਮੇਰੇ ਅੰਦਰ ਠੰਢ ਵਰਤ ਰਹੀ ਹੈ ॥੧॥

ਪਦ ਅਰਥ ਕਿਲਬਿਖ = ਪਾਪ। ਖੀਨ ਭਏ = ਨਾਸ ਹੋ ਗਏ। ਉਰ ਧਾਰਿਓ = ਹਿਰਦੇ ਵਿਚ ਵਸਾ ਲਿਆ ॥੧॥

SikhNet (Spanish)Mis errores son borrados y vivo plácida y refrescantemente alabando a Dios en mi corazón por una buena fortuna. (1)

ਮਨਮੁਖੁ. ਰੰਗੁ ਕਸੁੰਭੁ ਹੈ ਕਚੂਆ; ਜਿਉ ਕੁਸਮ ਚਾਰਿ ਦਿਨ ਚਾਗਾ ॥

manamukh. rang kasunbh hai kachooaa; jiau kusam chaar din chaagaa |

Sant Singh KhalsaThe self-willed manmukh is like the false color of the safflower, which fades away; its color lasts for only a few days.
Manmohan SinghThe perverse person is like the false dye of saf-flower. This flower remains wholesome but For four days (For a short while).
Manmohan Singh (Punjabi)ਪ੍ਰਤੀਕੂਲ ਪੁਰਸ਼ ਕਸੁੰਭੜੇ ਦੇ ਫੁਲ ਦੀ ਕ੍ਰੜੀ ਰੰਗਤ ਦੀ ਮਾਨੰਦ ਹੈ। ਇਹ ਫੁਲ ਕੇਵਲ ਚਾਰ ਦਿਹਾੜੇ ਹੀ ਚੰਗਾ ਰਹਿੰਦਾ ਹੈ।
Fareedkot Teekaਮਨਮੁਖ ਕਾ ਪ੍ਰੇਮ ਕੁਸੰਭੇ ਕੇ ਰੰਗ ਵਤ ਕਚਾ ਹੈ। ਪੁਨਾ ਜਿਸ ਪ੍ਰਕਾਰ ਫੁਲ ਚਾਰ ਦਿਨ, ਭਾਵ ਥੋੜੇ ਦਿਨ ਹੀ ਚੰਗਾ ਰਹਿਤਾ ਹੈ, ਤੈਸੇ ਵਿਖੇ ਅਨੰਦ ਥੋੜੇ ਦਿਨ ਹੀ ਰਹਿਤਾ ਹੈ॥
Prof. Sahib Singhਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਕੱਚੇ ਰੰਗ ਵਾਲਾ ਕਸੁੰਭਾ ਹੀ ਹੈ, ਕਸੁੰਭੇ ਦੇ ਫੁੱਲ ਦਾ ਰੰਗ ਚਾਰ ਦਿਨ ਹੀ ਚੰਗਾ ਰਹਿੰਦਾ ਹੈ।

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਕਸੁੰਭੁ = ਕਸੁੰਭੇ ਦਾ ਫੁੱਲ। ਕਚੂਆ = ਕੱਚਾ। ਕੁਸਮ = ਫੁੱਲ। ਚਾਗਾ = ਚੰਗਾ।

SikhNet (Spanish)Los amores de los arrogantes Manmukjs son como los colores transitorios, como el del cártamo, o como el de la vida de la flor:

ਖਿਨ ਮਹਿ. ਬਿਨਸਿ ਜਾਇ ਪਰਤਾਪੈ; ਡੰਡੁ ਧਰਮ ਰਾਇ ਕਾ ਲਾਗਾ ॥੨॥

khin meh. binas jaae parataapai; ddandd dharam raae kaa laagaa |2|

Sant Singh KhalsaHe perishes in an instant; he is tormented, and punished by the Righteous Judge of Dharma. ||2||
Manmohan SinghThe perverse person is greatly distressed and perishes in an instant. The Righteous Judge awards him severe punishment.
Manmohan Singh (Punjabi)ਪ੍ਰਮੀਕੂਲ ਪੁਰਸ਼ ਬਹੁਤ ਹੀ ਦੁਖੀ ਹੁੰਦਾ ਹੈ ਅਤੇ ਇਕ ਮੁਹਤ ਵਿੱਚ ਮਰ ਜਾਂਦਾ ਹੈ। ਧਰਮ ਰਾਜ ਉਸ ਨੂੰ ਸਖਤ ਸਜ਼ਾ ਦਿੰਦਾ ਹੈ।
Fareedkot Teekaਜਿਸ ਖਿਨ ਵਿਖੇ ਸੁਖ ਬਿਨਸ ਜਾਤਾ ਹੈ ਤਬ ਮਨਮੁਖ (ਪਰਤਾਪੈ) ਭਲੀ ਪ੍ਰਕਾਰ ਤਪਤਾ, ਭਾਵ ਦੁਖੀ ਹੋਤਾ ਹੈ ਵਾ ਪਸਚਾਤਾਪੁ ਕਰਤਾ ਹੈ। ਪੁਨਾ ਜਬ ਪ੍ਰਲੋਕ ਮੇਂ ਜਾਤਾ ਹੈ ਤਬ ਧਰਮਰਾਜ ਕਾ ਡੰਡ ਲਾਗਤਾ ਹੈ॥੨॥
Prof. Sahib Singh(ਉਸ ਦੇ ਅੰਦਰੋਂ ਸੁਖ ਇਕ ਖਿਨ ਵਿਚ ਹੀ ਨਾਸ ਹੋ ਜਾਂਦਾ ਹੈ, ਉਹ (ਸਦਾ) ਦੁਖੀ ਰਹਿੰਦਾ ਹੈ, ਸਿਰ ਉੱਤੇ ਧਰਮਰਾਜ ਦਾ ਡੰਡਾ ਕਾਇਮ ਰਹਿੰਦਾ ਹੈ ॥੨॥

ਪਦ ਅਰਥ ਪਰਤਾਪੈ = ਦੁਖੀ ਹੁੰਦਾ ਹੈ। ਡੰਡੁ = ਡੰਨ, ਸਜ਼ਾ ॥੨॥

SikhNet (Spanish)cuando estos amores de pronto lo abandonan, sufre y es castigado por el Señor de la Ley.(2)

ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ; ਜਿਉ ਰੰਗੁ ਮਜੀਠ ਬਹੁ ਲਾਗਾ ॥

satasangat preet saadh at goorree; jiau rang majeetth bahu laagaa |

Sant Singh KhalsaThe Lord's Love, found in the Sat Sangat, the True Congregation, is absolutely permanent, and colorfast.
Manmohan SinghLike the durable dye of madder, supremely fast, is the Lord's love, acquired through the saints association.
Manmohan Singh (Punjabi)ਮਜੀਠੜੀ ਦੀ ਬਹੁਤ ਚਿਰ ਰਹਿਣ ਵਾਲੀ ਭਾਅ ਦੀ ਮਾਨੰਦ, ਧਰਮ ਪੱਕੀ ਹੈ ਸੰਤਾਂ ਦੇ ਮੇਲ ਮਿਲਾਪ ਰਾਹੀਂ ਪ੍ਰਾਪਤ ਹੋਈ ਹੋਈ ਪ੍ਰਭੂ ਦੀ ਪ੍ਰੀਤ।
Fareedkot Teekaਜਿਨ ਕੋ ਸ੍ਰੇਸ਼ਟ ਸਾਧੂਓਂ ਕੀ ਸੰਗਤ ਔ ਤਿਨ ਕੀ ਪ੍ਰੀਤੀ ਐਸੀ ਅਤੀ ਗੂੜੀ ਹੈ, ਭਾਵ ਅਤਸੈ ਕਰ ਕੇ ਦ੍ਰਿੜ ਹੈ। ਜਿਸ ਪ੍ਰਕਾਰ ਰੰਗ ਮੰਜੀਠ ਕਾ ਬਹੁਤ ਲਾਗਾ ਹੂਆ ਅਤੀ ਦ੍ਰਿੜ ਹੋਤਾ ਹੈ॥
Prof. Sahib Singhਸਾਧ ਸੰਗਤ ਵਿਚ ਰਹਿ ਕੇ ਗੁਰੂ (ਦੇ ਚਰਨਾਂ) ਨਾਲ ਬਹੁਤ ਗੂੜ੍ਹਾ ਪਿਆਰ ਬਣਦਾ ਹੈ (ਉਹ ਪਿਆਰ ਇਉਂ ਹੀ ਪੱਕਾ ਹੁੰਦਾ ਹੈ) ਜਿਵੇਂ ਮਜੀਠ ਦਾ ਰੰਗ ਬਹੁਤ ਪੱਕਾ ਹੁੰਦਾ ਹੈ, (ਮਜੀਠ ਨਾਲ ਰੰਗੇ ਹੋਏ) ਕੱਪੜੇ ਪਾਟ ਭਾਵੇਂ ਜਾਣ (ਪਰ ਰੰਗ ਨਹੀਂ ਉਤਰਦਾ)।
SikhNet (Spanish)El Amor de los Santos es como el color carmesí:

ਕਾਇਆ ਕਾਪਰੁ ਚੀਰ ਬਹੁ ਫਾਰੇ; ਹਰਿ ਰੰਗੁ. ਨ ਲਹੈ, ਸਭਾਗਾ ॥੩॥

kaaeaa kaapar cheer bahu faare; har rang. na lahai, sabhaagaa |3|

Sant Singh KhalsaThe cloth of the body may be torn to shreds, but still, this beautiful color of the Lord's Love does not fade away. ||3||
Manmohan SinghThe body cloth is torn into many shreds, but the very auspicious dye of the Lord's love wears not off.
Manmohan Singh (Punjabi)ਸਰੀਰ ਦੇ ਕਪੜੇ ਦੀਆਂ, ਪਾੜ ਕੇ, ਘਣੇਰੀਆਂ ਲੀਰਾਂ ਹੋ ਜਾਂਦੀਆਂ ਹਨ, ਪ੍ਰੰਤੂ ਪਰਮ ਸੁਲਖਣੀ ਪ੍ਰਭੂ ਦੀ ਪ੍ਰੀਤ ਦੀ ਭਾਅ ਉਤਰਦੀ ਨਹੀਂ।
Fareedkot Teekaਸੋ ਜੋ ਸਭਾਗਾ ਪੁਰਸੁ ਹੈ ਤਿਸ ਕਾ ਦੇਹ ਰੂਪੀ ਬਸਤਰ ਕੋਈ ਚੀਰ ਕੇ ਬਹੁਤ ਫਾਂਕਾਂ ਭੀ ਕਰ ਦੇਵੈਂ ਤਾਂ ਵੀ ਤਿਸ ਕੋ ਹਰੀ ਕਾ ਜੋ ਪ੍ਰੇਮ ਹੈ, ਸੋ ਨਹੀਂ ਉਤਰਤਾ ਹੈ। ਭਾਵ ਹਰੀ ਕੇ ਦਾਸੋਂ ਕੋ ਕੋਈ ਕਿਤਨਾ ਹੀ ਕਸ੍ਟ ਭੀ ਦੇਵੈ ਤਾਂ ਵੀ ਹਰੀ ਕੀ ਪ੍ਰੀਤੀ ਨਹੀਂ ਛੋਡਤੇ॥੩॥
Prof. Sahib Singhਸਰੀਰ-ਕੱਪੜਾ ਨਾਸ ਭਾਵੇਂ ਹੋ ਜਾਏ, ਪਰ ਇਸ ਦਾ ਹਰਿ-ਨਾਮ ਦਾ ਭਾਗਾਂ ਵਾਲਾ ਰੰਗ ਨਹੀਂ ਉਤਰਦਾ ॥੩॥

ਪਦ ਅਰਥ ਕਾਇਆ ਕਾਪਰੁ = ਸਰੀਰ-ਰੂਪ ਕੱਪੜਾ। ਚੀਰ = ਕੱਪੜੇ। ਸਭਾਗਾ = ਭਾਗਾਂ ਵਾਲਾ ॥੩॥

SikhNet (Spanish)aunque rompa en pedazos su cuerpo, el color bendito de Dios no es eliminado.(3)

ਹਰਿ ਚਾਰ੍ਹਿਓ ਰੰਗੁ. ਮਿਲੈ ਗੁਰੁ ਸੋਭਾ; ਹਰਿ ਰੰਗਿ ਚਲੂਲੈ ਰਾਂਗਾ ॥

har chaarhio rang. milai gur sobhaa; har rang chaloolai raangaa |

Sant Singh KhalsaMeeting with the Blessed Guru, one is dyed in the color of the Lord's Love, imbued with this deep crimson color.
Manmohan SinghThe illustrious Guru is imbued with the deep red dye. He who meets with the Guru, him He dyes in the God's colour.
Manmohan Singh (Punjabi)ਕੀਰਤੀਮਾਨ ਗੁਰੂ ਜੀ ਗੂੜੀ ਲਾਲ ਰੰਗਤ ਨਾਲ ਰੰਗੀਜੇ ਹੋਏ ਹਨ। ਜੋ ਭੀ ਗੁਰਾਂ ਨਾਲ ਮਿਲਦਾ ਹੈ, ਉਸ ਨੂੰ ਉਹ ਵਾਹਿਗੁਰੂ ਦੀ ਰੰਗਤ ਅੰਦਰ ਰੰਗ ਦਿੰਦੇ ਹਨ।
Fareedkot Teekaਜੋ ਗੁਰੂ ਆਪ ਹਰੀ ਕੇ ਗਾੜੇ ਰੰਗ ਮੇਂ ਰੰਗਿਆ ਹੂਆ ਹੈ, ਜੋ ਜੀਉ ਤਿਨ ਸੁਭਾਇਮਾਨ ਗੁਰੋਂ ਕੋ ਮਿਲਾ ਹੈ। ਤਿਸ ਕੋ ਗੁਰੋਂ ਨੇ ਹਰੀ ਦਾ ਰੰਗ (ਚਾਰਿਓ) ਚਾੜਿਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦਾ ਨਾਮ-ਰੰਗ ਚਾੜ੍ਹ ਦੇਂਦਾ ਹੈ, ਉਹ ਮਨੁੱਖ ਹਰਿ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗਿਆ ਰਹਿੰਦਾ ਹੈ (ਲੋਕ ਪਰਲੋਕ ਵਿਚ ਉਹ) ਸੋਭਾ (ਖੱਟਦਾ ਹੈ)।

ਪਦ ਅਰਥ ਰੰਗਿ ਚਲੂਲੈ = ਗੂੜ੍ਹੇ ਰੰਗ ਵਿਚ।

SikhNet (Spanish)Sí, tal es el color fijo de la flor de Lala que el cuerpo recibe del Guru.

ਜਨ ਨਾਨਕੁ. ਤਿਨ ਕੇ ਚਰਨ ਪਖਾਰੈ; ਜੋ ਹਰਿ ਚਰਨੀ ਜਨੁ ਲਾਗਾ ॥੪॥੪॥

jan naanak. tin ke charan pakhaarai; jo har charanee jan laagaa |4|4|

Sant Singh KhalsaServant Nanak washes the feet of that humble being, who is attached to the feet of the Lord. ||4||4||
Manmohan SinghAttendant Nanak washes the feet of that man, who is attached to the Lord's feet.
Manmohan Singh (Punjabi)ਸੇਵਕ ਨਾਨਕ, ਉਸ ਇਨਸਾਨ ਦੇ ਪੈਰ ਧੋਦਾਂ ਹੈ ਜੋ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਜਨ ਹਰੀ ਕੀ ਚਰਨੀ ਲਾਗਾ ਹੈ ਮੈਂ ਤਿਸ ਜਨ ਕੇ ਚਰਨ ਧੋਵਤਾ ਹੂੰ॥੪॥੪॥
Prof. Sahib Singhਜਿਹੜਾ ਜਿਹੜਾ ਸੇਵਕ-ਭਗਤ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਦਾਸ ਨਾਨਕ ਉਹਨਾਂ ਦੇ ਚਰਨ ਧੋਂਦਾ ਹੈ ॥੪॥੪॥

ਪਦ ਅਰਥ ਪਖਾਰੈ = ਧੋਂਦਾ ਹੈ। ਜਨੁ = ਸੇਵਕ ॥੪॥੪॥

SikhNet (Spanish)Nanak se postra en Alabanza a los Pies de aquéllos que están entonados en los Pies de Loto de Dios.(4-4)

Open this shabad →

Shabad Guru Ramdas Ji Raag Maalee Gauraa

ਮਾਲੀ ਗਉੜਾ ਮਹਲਾ ੪ ॥

maalee gaurraa mahalaa 4 |

Sant Singh KhalsaMaalee Gauraa, Fourth Mehl:
Manmohan SinghMali Gaura, 4th Guru.
Manmohan Singh (Punjabi)ਮਾਲੀ ਗਉੜਾ ਚੌਥੀ ਪਾਤਿਸ਼ਾਹੀ।
SikhNet (Spanish)Mali Gaura, Mejl Guru Ram Das, Cuarto Canal Divino.

ਮੇਰੇ ਮਨ; ਭਜੁ ਹਰਿ ਹਰਿ ਨਾਮੁ ਗੁਪਾਲਾ ॥

mere man; bhaj har har naam gupaalaa |

Sant Singh KhalsaO my mind, meditate, vibrate upon the Name of the Lord, the Lord of the World, Har, Har.
Manmohan SinghO my soul, deliberate thou over the Name of God-Lord, the Cherisher of the world.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਪ੍ਰਿਥਵੀ ਦੇ ਪਾਲਕ, ਰੱਬ-ਸਾਈਂ ਦੇ ਨਾਮ ਦਾ ਆਰਾਧਨ ਕਰ।
Fareedkot Teekaਹੇ ਮੇਰੇ ਪ੍ਯਾਰੇ! ਹਰਿ ਹਰਿ ਨਾਮੁ ਅਰੁ ਗੋਪਾਲ ਨਾਮੁ ਭਜੁ॥
Prof. Sahib Singhਹੇ ਮੇਰੇ ਮਨ! ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ।

ਪਦ ਅਰਥ ਮਨ = ਹੇ ਮਨ! ਭਜੁ = ਜਪਿਆ ਕਰ। ਗੁਪਾਲਾ = ਸ੍ਰਿਸ਼ਟੀ ਦੇ ਪਾਲਕ ਦਾ।

SikhNet (Spanish)Oh mi mente, contempla el Nombre de Dios.

ਮੇਰਾ ਮਨੁ ਤਨੁ ਲੀਨੁ ਭਇਆ ਰਾਮ ਨਾਮੈ; ਮਤਿ ਗੁਰਮਤਿ ਰਾਮ ਰਸਾਲਾ ॥੧॥ ਰਹਾਉ ॥

meraa man tan leen bheaa raam naamai; mat guramat raam rasaalaa |1| rahaau |

Sant Singh KhalsaMy mind and body are merged in the Lord's Name, and through the Guru's Teachings, my intellect is imbued with the Lord, the source of nectar. ||1||Pause||
Manmohan SinghMy mind and body are merged in the Lord's Name and by Guru's instruction, my intellect is imbued with Lord, the Home of elixir. Pause.
Manmohan Singh (Punjabi)ਮੈਡਾਂ ਮਨੂਆ ਅਤੇ ਸਰੀਰ ਸਾਈਂ ਦੇ ਨਾਮ ਅੰਦਰ ਸਮਾਏ ਹੋਏ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਮੈਂਡੀ ਬੁੱਧੀ ਅੰਮ੍ਰਿਤ ਦੇ ਘਰ, ਪ੍ਰਭੂ ਨਾਲ ਰੰਗੀਜ ਗਈ ਹੈ। ਠਹਿਰਾਉ।
Fareedkot Teekaਮੇਰਾ ਮਨ ਤਨ ਤੋ ਰਾਮ ਨਾਮ ਮੇਂ ਲੀਨ ਹੋਇਆ ਹੈ ਔ ਗੁਰੋਂ ਕੀ ਸਿਖ੍ਯਾ ਦੁਆਰਾ ਮੇਰੀ ਬੁਧੀ ਮੇਂ ਰਾਮ ਰਸਾਂ ਕਾ ਘਰ ਆਇਆ ਹੈ॥੧॥ ਰਹਾਉ ॥
Prof. Sahib Singh(ਨਾਮ ਜਪਣ ਦੀ ਬਰਕਤਿ ਨਾਲ ਹੀ) ਮੇਰਾ ਮਨ ਮੇਰਾ ਤਨ (ਭਾਵ, ਸਾਰੇ ਗਿਆਨ ਇੰਦ੍ਰੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ, ਮੇਰੀ ਮੱਤ ਗੁਰੂ ਦੀ ਮੱਤ ਵਿਚ ਲੀਨ ਹੋ ਗਈ ਹੈ, ਪਰਮਾਤਮਾ ਮੈਨੂੰ ਸਾਰੇ ਰਸਾਂ ਦਾ ਖ਼ਜ਼ਾਨਾ ਦਿੱਸ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਨਾਮੈ = ਨਾਮ ਵਿਚ। ਰਸਾਲਾ = {ਰਸ-ਆਲਯ} ਰਸਾਂ ਦਾ ਘਰ, ਸਾਰੇ ਰਸਾਂ ਦਾ ਖ਼ਜ਼ਾਨਾ ॥੧॥ ਰਹਾਉ ॥

SikhNet (Spanish)Mi cuerpo y mi mente están imbuidos en el Nombre del Señor y mi intelecto prueba el Sabor Íntegro de Dios a través de la Palabra del Guru. (1-Pausa)

ਗੁਰਮਤਿ ਨਾਮੁ ਧਿਆਈਐ ਹਰਿ ਹਰਿ; ਮਨਿ ਜਪੀਐ. ਹਰਿ ਜਪਮਾਲਾ ॥

guramat naam dhiaaeeai har har; man japeeai. har japamaalaa |

Sant Singh KhalsaFollow the Guru's Teachings, and meditate on the Naam, the Name of the Lord, Har, Har. Chant, and meditate, on the beads of the mala of the Lord.
Manmohan SinghUnder Guru's instruction, contemplate thou the Lord-Master's Name and in thy mind, tell the beads of the rosary of God's meditation.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ ਅਤੇ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਸਿਮਰਨ ਦੀ ਤਸਬੀ ਫੇਰ।
Fareedkot Teekaਗੁਰੋਂ ਕੀ ਸਿਖ੍ਯਾ ਦੁਆਰਾ ਹਰਿ ਹਰਿ ਨਾਮ ਕੋ ਧਿਆਈਐ। (ਮਨਿ) ਹੇ ਪ੍ਯਾਰੇ! ਹਰਿ ਨਾਮ ਜਾਪ ਕੀ ਹੀ ਮਾਲਾ ਜਪੀਐ॥
Prof. Sahib Singhਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ, ਮਨ ਵਿਚ ਹਰੀ ਦਾ ਜਾਪ ਜਪਣਾ ਚਾਹੀਦਾ ਹੈ।

ਪਦ ਅਰਥ ਧਿਆਈਐ = ਸਿਮਰਨਾ ਚਾਹੀਦਾ ਹੈ। ਮਨਿ = ਮਨ ਵਿਚ। ਜਪੀਐ = ਜਪਣਾ ਚਾਹੀਦਾ ਹੈ। ਜਪਮਾਲਾ = ਜਾਪ।

SikhNet (Spanish)Vivamos en el Nombre del Señor a través de la Palabra del Guru y recitemos el Rosario del Señor con la mente;

ਜਿਨੑ ਕੈ ਮਸਤਕਿ ਲੀਖਿਆ; ਹਰਿ ਮਿਲਿਆ. ਹਰਿ ਬਨਮਾਲਾ ॥੧॥

jina kai masatak leekhiaa; har miliaa. har banamaalaa |1|

Sant Singh KhalsaThose who have such destiny inscribed upon their foreheads, meet with the Lord, adorned with garlands of flowers. ||1||
Manmohan SinghThey, who bear such a writ on their forehead, meet with my flower-girt God-Lord.
Manmohan Singh (Punjabi)ਜਿਨ੍ਹਾਂ ਦੇ ਮੱਥੇ ਉੱਤੇ ਐਹੋ ਜੇਹੀ ਲਿਖਤਾਕਾਰ ਹੈ, ਉਹ ਫੁੱਲਾਂ ਨਾਲ ਲਪੇਟੇ ਹੋਏ ਮੈਂਡੇ ਰੱਬ-ਸਾਈਂ ਨਾਲ ਮਿਲ ਪੈਂਦੇ ਹਨ।
Fareedkot Teekaਜਿਸ ਕੇ ਮਸਤਕ ਪਰ ਸੁਭ ਲੇਖ ਲਿਖ੍ਯਾ ਹੈ ਤਿਸ ਕੋ ਹਰੀ ਨਾਮ ਕਰ ਕੇ ਹਰੀ ਬਨ ਮਾਲਾ ਪਹਰਨੇ ਵਾਲਾ ਅਰਥਾਤ ਪਰਮੇਸਰ ਮਿਲਿਆ ਹੈ॥੧॥
Prof. Sahib Singhਜਗਤ ਦਾ ਮਾਲਕ ਪ੍ਰਭੂ ਉਹਨਾਂ ਬੰਦਿਆਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਇਹ ਲੇਖ ਲਿਖਿਆ ਹੁੰਦਾ ਹੈ ॥੧॥

ਪਦ ਅਰਥ ਕੈ ਮਸਤਕਿ = ਦੇ ਮੱਥੇ ਉੱਤੇ। ਬਨਮਾਲਾ ਹਰਿ = ਬਨਵਾਲੀ ਹਰੀ ॥੧॥

SikhNet (Spanish)sí, quien sea que lo tenga inscrito en su Destino encuentra la Flor de Dios. (1)

ਜਿਨੑ ਹਰਿ ਨਾਮੁ ਧਿਆਇਆ; ਤਿਨੑ ਚੂਕੇ ਸਰਬ ਜੰਜਾਲਾ ॥

jina har naam dhiaaeaa; tina chooke sarab janjaalaa |

Sant Singh KhalsaThose who meditate on the Name of the Lord - all their entanglements are ended.
Manmohan SinghThey who meditate on God's Name; all their entanglements are past.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਲ, ਉਨ੍ਹਾਂ ਦੇ ਸਮੂਹ ਪੁਆੜੇ ਮੁਕ ਜਾਂਦੇ ਹਨ।
Fareedkot Teekaਜਿਸ ਨੇ ਹਰੀ ਨਾਮ ਕੋ ਧਿਆਇਆ ਹੈ ਤਿਸ ਕੇ ਸਰਬ ਧੰਧੇ (ਚੂਕੇ) ਦੂਰ ਹੂਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਸਾਰੇ ਮਾਇਕ ਬੰਧਨ ਮੁੱਕ ਗਏ।

ਪਦ ਅਰਥ ਚੂਕੇ = ਮੁੱਕ ਗਏ। ਸਰਬ = ਸਾਰੇ।

SikhNet (Spanish)Todas las relaciones de los que meditan en Dios, se vuelven pasadas, y la muerte no se acerca a ellos,

ਤਿਨੑ ਜਮੁ ਨੇੜਿ. ਨ ਆਵਈ; ਗੁਰਿ ਰਾਖੇ ਹਰਿ ਰਖਵਾਲਾ ॥੨॥

tina jam nerr. na aavee; gur raakhe har rakhavaalaa |2|

Sant Singh KhalsaThe Messenger of Death does not even approach them; the Guru, the Savior Lord, saves them. ||2||
Manmohan SinghThe Death's Courier draws not near them. The Guru-God, the Saviour, saves them.
Manmohan Singh (Punjabi)ਮੌਤ ਦਾ ਦੂਤ, ਉਨ੍ਹਾਂ ਦੇ ਲਾਗੇ ਨਹੀਂ ਫਟਕਦਾ। ਰਖਣਹਾਰ ਗੁਰੂ-ਪਰਮੇਸ਼ਰ ਉਨ੍ਹਾਂ ਦੀ ਰੱਖਿਆ ਕਰਦਾ ਹੈ।
Fareedkot Teekaਤਿਨੋਂ ਕੇ ਜਮ ਨੇੜੇ ਨਹੀਂ ਆਵਤਾ, ਜਿਸ ਕੋ ਗੁਰੂ ਰਾਖੇ ਤਿਸ ਕਾ ਹਰੀ ਭੀ ਰਾਖਾ ਹੋਤਾ ਹੈ॥੨॥
Prof. Sahib Singh(ਆਤਮਕ) ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ, ਗੁਰੂ ਨੇ ਉਹਨਾਂ ਨੂੰ ਬਚਾ ਲਿਆ, ਪਰਮਾਤਮਾ (ਆਪ ਉਹਨਾਂ ਦਾ) ਰਾਖਾ ਬਣਿਆ ॥੨॥

ਪਦ ਅਰਥ ਨੇੜਿ = ਨੇੜੇ। ਜਮੁ = ਮੌਤ (ਦਾ ਸਹਿਮ), ਆਤਮਕ ਮੌਤ। ਗੁਰਿ = ਗੁਰੂ ਨੇ ॥੨॥

SikhNet (Spanish)pues viven en el Refugio del Guru Divino.(2)

ਹਮ ਬਾਰਿਕ ਕਿਛੂ. ਨ ਜਾਣਹੂ; ਹਰਿ ਮਾਤ ਪਿਤਾ ਪ੍ਰਤਿਪਾਲਾ ॥

ham baarik kichhoo. na jaanahoo; har maat pitaa pratipaalaa |

Sant Singh KhalsaI am a child; I know nothing at all. The Lord cherishes me, as my mother and father.
Manmohan SinghI, a child, know nothing. God nurtures me like mother and father.
Manmohan Singh (Punjabi)ਮੈਂ ੱਬੱਚਾ। ਕੁਝ ਭੀ ਨਹੀਂ ਜਾਣਦਾ। ਵਾਹਿਗੁਰੂ ਮੇਰੀ ਅੰਮੜੀ ਅਤੇ ਬਾਬਲ ਦੀ ਤਰ੍ਹਾਂ ਪ੍ਰਵਰਸ਼ ਕਰਦਾ ਹੈ।
Fareedkot Teekaਹਮ ਤੋ ਬਾਰਕ ਕੀ ਨਿਆਈਂ ਕੁਛ ਨਹੀਂ ਜਾਨਤੇ, ਹਰੀ ਨੇ ਮਾਤ ਪਿਤਾ ਕੀ ਨਿਆਈਂ ਮੇਰੇ ਕੋ ਪ੍ਰਤਿਪਾਰਿਆ ਹੈ॥
Prof. Sahib Singhਅਸੀਂ ਜੀਵ ਤਾਂ ਬੱਚੇ ਹਾਂ (ਅਸੀਂ ਆਪਣਾ ਹਾਣ ਲਾਭ) ਕੁਝ ਨਹੀਂ ਸਮਝਦੇ; ਪਰ ਪਰਮਾਤਮਾ ਮਾਪਿਆਂ ਵਾਂਗ ਸਾਡੀ ਪਾਲਣਾ ਕਰਨ ਵਾਲਾ ਹੈ।

ਪਦ ਅਰਥ ਨ ਜਾਣਹੂ = (ਅਸੀ) ਨਹੀਂ ਜਾਣਦੇ।

SikhNet (Spanish)Oh Dios, danos sustento como nuestro padre y madre, pues somos Tus niños y no sabemos nada;

ਕਰੁ ਮਾਇਆ ਅਗਨਿ ਨਿਤ ਮੇਲਤੇ; ਗੁਰਿ ਰਾਖੇ ਦੀਨ ਦਇਆਲਾ ॥੩॥

kar maaeaa agan nit melate; gur raakhe deen deaalaa |3|

Sant Singh KhalsaI continually put my hands into the fire of Maya, but the Guru saves me; He is merciful to the meek. ||3||
Manmohan SinghI, ever, thrust my hand in mammon's fire, but the compassionate Guru saves me, the meek one.
Manmohan Singh (Punjabi)ਆਪਣਾ ਹੱਥ। ਮੈਂ ਹਮੇਸ਼ਾਂ ਹੀ ਮਾਯਾ ਦੀ ਅੱਗ ਵਿੰਚ ਪਾਉਂਦਾ ਹਾਂ, ਪ੍ਰੰਤੂ ਦਇਆਲੂ ਗੁਰੂ ਜੀ ਮੈਂ ਮਸਕੀਨ ਦੀ ਰੱਖਿਆ ਕਰਦੇ ਹਨ।
Fareedkot Teekaਮਾਇਆ ਅਗਨੀ ਮੇਂ ਮਨੁ ਰੂਪੀ ਹਾਥ ਨਿਤਹੀ (ਮੇਲਤੇ) ਪਾਵਤੇ ਥੇ, ਗੁਰੂ ਦੀਨ ਦਿਆਲ ਨੇ ਰਖ ਲੀਏ॥੩॥
Prof. Sahib Singh(ਬੱਚੇ ਸਦਾ ਅੱਗ ਵਿਚ ਹੱਥ ਪਾਂਦੇ ਹਨ, ਮਾਪੇ ਬਚਾਂਦੇ ਹਨ) ਅਸੀਂ ਮਾਇਆ ਦੀ ਅੱਗ ਵਿਚ ਹੱਥ ਪਾਂਦੇ ਰਹਿੰਦੇ ਹਾਂ (ਮਨ ਫਸਾਂਦੇ ਰਹਿੰਦੇ ਹਾਂ), ਪਰ ਦੀਨਾਂ ਉਤੇ ਦਇਆ ਕਰਨ ਵਾਲੇ ਗੁਰੂ ਨੇ ਸਦਾ ਸਾਡੀ ਰੱਖਿਆ ਕੀਤੀ ਹੈ ॥੩॥

ਪਦ ਅਰਥ ਕਰੁ = ਹੱਥ। ਅਗਨਿ = ਅੱਗ। ਗੁਰਿ = ਗੁਰੂ ਨੇ ॥੩॥

SikhNet (Spanish)salva a tus niños humildes, oh Guru Compasivo, pues sin saber nos hemos quemado nuestras manos en el fuego de Maya.(3)

ਬਹੁ ਮੈਲੇ. ਨਿਰਮਲ ਹੋਇਆ; ਸਭ ਕਿਲਬਿਖ. ਹਰਿ ਜਸਿ, ਜਾਲਾ ॥

bahu maile. niramal hoeaa; sabh kilabikh. har jas, jaalaa |

Sant Singh KhalsaI was filthy, but I have become immaculate. Singing the Lord's Praises, all sins have been burnt to ashes.
Manmohan SinghI the very filthy one, have become immaculate, Hymning the Lord's praise, my sins are burnt down to ashes.
Manmohan Singh (Punjabi)ਮੈਂ, ਪਰਮ ਮਲੀਣ, ਪਵਿੰਤਰ ਪਾਵਨ ਹੋ ਗਿਆ ਹਾਂ। ਸਾਈਂ ਦੀ ਕੀਰਤੀ ਗਾਇਨ ਕਰਨ ਦੁਆਰਾ, ਮੇਰੇ ਸਾਰੇ ਪਾਪ ਸੜ ਕੇ ਸੁਆਹ ਹੋ ਗਏ ਹਨ।
Fareedkot Teekaਬਹੁਤ ਮੈਲੇ ਅੰਤਸਕਰਨ ਥੇ ਅਬ ਤਿਨ ਕਾ ਸਮਦਾਇ ਨਿਰਮਲ ਹੋਇਆ ਹੈ। ਸਭ ਪਾਪ ਕਾ ਭੀ ਸਮੂਹ ਭਗਵਤ ਜਸ ਨੇ ਜਾਲ ਦੀਆ ਹੈ॥
Prof. Sahib Singh(ਪਰਮਾਤਮਾ ਦੇ ਨਾਮ ਨਾਲ) ਬੜੇ ਬੜੇ ਵਿਕਾਰੀ ਪਵਿੱਤਰ ਹੋ ਗਏ ਹਨ; ਹਰੀ-ਜਸ ਨੇ (ਉਹਨਾਂ ਦੇ) ਸਾਰੇ ਪਾਪ ਸਾੜ ਦਿੱਤੇ ਹਨ।

ਪਦ ਅਰਥ ਕਿਲਬਿਖ = ਪਾਪ। ਜਸਿ = ਜਸ ਨੇ। ਜਾਲਾ = ਸਾੜ ਦਿੱਤੇ ਹਨ।

SikhNet (Spanish)Estaba sucio, pero me he vuelto inmaculado, cantando las Alabanzas del Señor, mis errores y faltas han sido purificados.

ਮਨਿ ਅਨਦੁ ਭਇਆ. ਗੁਰੁ ਪਾਇਆ; ਜਨ ਨਾਨਕ. ਸਬਦਿ ਨਿਹਾਲਾ ॥੪॥੫॥

man anad bheaa. gur paaeaa; jan naanak. sabad nihaalaa |4|5|

Sant Singh KhalsaMy mind is in esctasy, having found the Guru; servant Nanak is enraptured through the Word of the Shabad. ||4||5||
Manmohan SinghAttaining to the Guru, my mind is in bliss. Slave Nanak is enraptured, Through the Lord's Name.
Manmohan Singh (Punjabi)ਗੁਰਦੇਵ ਜੀ ਨੂੰ ਪਾ ਕੇ, ਮੇਰਾ ਚਿੱਤ ਖੁਸ਼ੀ ਅੰਦਰ ਹੈ। ਸੁਆਮੀ ਦੇ ਨਾਮ ਰਾਹੀਂ ਗੋਲਾ ਨਾਨਕ ਪਰਮ ਪ੍ਰਸੰਨ ਥੀ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਗੁਰੋਂ ਕੇ ਉਪਦੇਸ਼ ਕਰ ਕਈ ਜਨ ਨਿਹਾਲ ਹੂਏ ਹੈਂ ਐਸਾ ਜਬ ਗੁਰੂ ਪਾਇਆ ਤਬ ਮਨ ਕੋ ਅਨੰਦ ਭਇਆ ਹੈ॥੪॥੫॥
Prof. Sahib Singhਹੇ ਦਾਸ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਸ ਦੇ ਮਨ ਵਿਚ ਆਨੰਦ ਪੈਦਾ ਹੋ ਗਿਆ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਨਿਹਾਲ ਹੋ ਗਿਆ ॥੪॥੫॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਹਾਲ = ਪ੍ਰਸੰਨ ॥੪॥੫॥

SikhNet (Spanish)Mi mente está en Éxtasis, habiendo encontrado al Guru; el Sirviente Nanak ha sido compenetrado por la Palabra del Shabd.(4-5)

Open this shabad →

Shabad Guru Ramdas Ji Raag Maalee Gauraa continues on Ang 986

ਮਾਲੀ ਗਉੜਾ ਮਹਲਾ ੪ ॥

maalee gaurraa mahalaa 4 |

Sant Singh KhalsaMaalee Gauraa, Fourth Mehl:
Manmohan SinghMali Gaura, 4th Guru.
Manmohan Singh (Punjabi)ਮਾਲੀ ਗਉੜਾ ਚੌਥੀ ਪਾਤਿਸ਼ਾਹੀ।
SikhNet (Spanish)Mali Gaura, Mejl Guru Ram Das, Cuarto Canal Divino.

Open this shabad (11 lines, Angs 985-986) →

Ang 985 of 1430