ੴ

ਸਿੱਖਬਾਣੀ · SikhBani

ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ ॥

katanch maataa katanch pitaa katanch banitaa binod sutah
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1353 · 6 lines
Translations

ਸਲੋਕ ਸਹਸਕ੍ਰਿਤੀ ਮਹਲਾ ੫ ॥

salok sahasakritee mahalaa 5 |

Sant Singh KhalsaSalok Sehskritee , Fifth Mehl:
Manmohan SinghSlok Sehaskriti. 5th Guru.
Manmohan Singh (Punjabi)ਸਲੋਕ ਸਹਸਕ੍ਰਿਤੀ। ਪੰਜਵੀਂ ਪਾਤਿਸ਼ਾਹੀ।
Prof. Sahib Singhਸਹਸਕ੍ਰਿਤੀ ਸਲੋਕਾਂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਪਦ ਅਰਥ ❀ ਨੋਟ: 'ਸਹਸਕ੍ਰਿਤੀ' ਲਫ਼ਜ਼ 'ਸਹਸ' ਸੰਸਕ੍ਰਿਤ ਦੇ ਲਫ਼ਜ਼ 'ਸੰਸ' ਤੋਂ ਪ੍ਰਾਕ੍ਰਿਤ-ਰੂਪ ਹੈ, ਜਿਵੇਂ ਲਫ਼ਜ਼ 'ਸੰਸ਼ਯ' (संशथ) ਤੋਂ ਪ੍ਰਾਕ੍ਰਿਤ-ਰੂਪ 'ਸਹਸਾ' ਹੈ। ਸੋ, ਇਹ ਸਲੋਕ ਜਿਨ੍ਹਾਂ ਦਾ ਸਿਰਲੇਖ ਹੈ 'ਸਹਸ ਕ੍ਰਿਤੀ' ਸੰਸਕ੍ਰਿਤ ਦੇ ਨਹੀਂ ਹਨ। ਲਫ਼ਜ਼ 'ਸਹਸ-ਕ੍ਰਿਤੀ' ਲਫ਼ਜ਼ 'ਸੰਸਕ੍ਰਿਤ' (संस्कृत) ਦਾ ਪ੍ਰਾਕ੍ਰਿਤ-ਰੂਪ ਹੈ। ਇਹ ਸਾਰੇ ਸਲੋਕ ਭੀ ਪ੍ਰਾਕ੍ਰਿਤ ਬੋਲੀ ਦੇ ਹੀ ਹਨ। ਪਾਠਕਾਂ ਦੀ ਸਹੂਲਤ ਵਾਸਤੇ ਕਈ ਲਫ਼ਜ਼ਾਂ ਦੇ ਅਸਲ ਸੰਸਕ੍ਰਿਤ-ਰੂਪ ਭੀ ਪਦ-ਅਰਥਾਂ ਵਿਚ ਦੇ ਦਿੱਤੇ ਗਏ ਹਨ।

* ਮਹਲਾ ੫ ਦੇ ਸਹਸਕ੍ਰਿਤੀ ਸਲੋਕਾਂ ਦਾ ਸਲੋਕਾਂ-ਵਾਰ ਭਾਵ: ੧. ਮਨੁੱਖ ਦੇ ਨਾਲ ਸਦਾ ਦਾ ਸਾਥ ਕਰਨ ਵਾਲਾ ਸਿਰਫ਼ ਪਰਮਾਤਮਾ ਦਾ ਭਜਨ ਹੀ ਹੈ। ਕਿਤਨੇ ਭੀ ਪਿਆਰੇ ਰਿਸ਼ਤੇਦਾਰ ਹੋਣ ਕਿਸੇ ਦਾ ਭੀ ਸਾਥ ਸਦਾ ਲਈ ਨਹੀਂ ਹੋ ਸਕਦਾ। ਮਾਇਆ ਭੀ ਇਥੇ ਹੀ ਧਰੀ ਰਹਿ ਜਾਂਦੀ ਹੈ। ੨. ਜਿਹੜੇ ਮਨੁੱਖ ਸਾਧ-ਸੰਗਤਿ ਵਿਚ ਪਿਆਰ ਬਣਾਂਦੇ ਹਨ, ਉਹਨਾਂ ਦੀ ਜ਼ਿੰਦਗੀ ਆਤਮਕ ਆਨੰਦ ਵਿਚ ਬੀਤਦੀ ਹੈ। ੩. ਅਜਬ ਖੇਡ ਬਣੀ ਪਈ ਹੈ! ਜਿਉਂ ਜਿਉਂ ਬੁਢੇਪਾ ਵਧਦਾ ਹੈ ਤਿਉਂ ਤਿਉਂ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਭੀ ਵਧਦਾ ਜਾਂਦਾ ਹੈ। ਮਨੁੱਖ ਮਾਇਆ ਦੇ ਮੋਹ ਦੇ ਖੂਹ ਵਿਚ ਡਿੱਗਾ ਰਹਿੰਦਾ ਹੈ। ਪਰਮਾਤਮਾ ਦੀ ਕਿਰਪਾ ਹੀ ਇਸ ਖੂਹ ਵਿਚੋਂ ਕੱਢਦੀ ਹੈ। ੪. ਇਸ ਸਰੀਰ ਦੀ ਕੀਹ ਪਾਂਇਆਂ? ਪਰ ਆਤਮਕ ਜੀਵਨ ਦੀ ਸੂਝ ਤੋਂ ਸੱਖਣਾ ਮਨੁੱਖ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਮਿਥ ਬੈਠਦਾ ਹੈ ਤੇ ਪਰਮਾਤਮਾ ਨੂੰ ਭੁਲਾ ਦੇਂਦਾ ਹੈ। ੫. ਪਰਮਾਤਮਾ ਦੇ ਦਰ ਤੇ ਪਏ ਰਿਹਾਂ ਹੀ ਜੀਵਨ ਦੀ ਸਹੀ ਸਮਝ ਪੈਂਦੀ ਹੈ। ੬. ਜਿਸ ਦਾ ਰਾਖਾ ਪਰਮਾਤਮਾ ਆਪ ਬਣੇ, ਉਸ ਦਾ ਕੋਈ ਵਾਲ ਭੀ ਵਿੰਗਾ ਨਹੀਂ ਕਰ ਸਕਦਾ। ੭. ਪਰ ਧੁਰ ਦਰਗਾਹ ਤੋਂ ਜਿਸ ਦੀ ਚਿੱਠੀ ਪਾਟੀ ਹੋਈ ਆ ਜਾਂਦੀ ਹੈ, ਉਹ ਆਪਣੀ ਰਾਖੀ ਦੇ ਪਿਆ ਕਈ ਬਾਨ੍ਹਣੂ ਬੰਨ੍ਹੇ, ਮਾੜਾ ਜਿਹਾ ਬਹਾਨਾ ਹੀ ਉਸ ਦੀ ਚੋਗ ਸਦਾ ਲਈ ਮੁਕਾ ਦੇਂਦਾ ਹੈ। ੮. ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਪਿਆਰ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ ਉਹਨਾਂ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸਦਾ ਹੈ। ੯

SikhNet (Spanish)Slok, Sejskriti, Mejl Guru Aryan Dev, Quinto Canal Divino.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is His Name, Creative His personality and Immortal His form. He is without fear, sans enmity, beyond birth and self-illumined. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਕੀਨਾ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, Todo Prevaleciente, Purusha, el Creador, Sin Miedo, Sin Enojo, el Ser Más Allá del Tiempo, No Encarnado, Auto Existente, el Iluminador.

ਕਤੰਚ ਮਾਤਾ. ਕਤੰਚ ਪਿਤਾ; ਕਤੰਚ. ਬਨਿਤਾ ਬਿਨੋਦ ਸੁਤਹ ॥

katanch maataa. katanch pitaa; katanch. banitaa binod sutah |

Sant Singh KhalsaWho is the mother, and who is the father? Who is the son, and what is the pleasure of marriage?
Manmohan SinghWho is the mother, who is one's father and son and what is the pleasure of dailying with one's wife.
Manmohan Singh (Punjabi)ਕੌਣ ਹੈ ਅੰਮੜੀ ਕਊਣ ਹੈ ਕਿਸੇ ਦਾ ਬਾਬਲ ਅਤੇ ਪੁੱਤਰ ਅਤੇ ਕੀ ਹੈ ਖੁਸ਼ੀ ਆਪਣੀ ਪਤਨੀ ਨਾਲ ਖੇਲ੍ਹਨ-ਮੱਲਨ ਦੀ?
Fareedkot Teekaਭਾਵ ਅਨੇਕ ਜਨਮੋਂ ਮੇਂ ਜੀਵੋਂ ਕੇ ਸੰਬੰਧੀ ਹੋਤੇ ਹੀ ਆਏ ਹੈਂ। ਐਸੇ ਹੀ (ਚ) ਪੁਨਾ ਪਿਤਾ ਭੀ (ਕਤੰ) ਕਿਆ ਹੈ ਔ (ਬਨਿਤਾ) ਇਸਤ੍ਰੀ, (ਸੁਤਹ) ਪੁਤ੍ਰ ਆਦਿਕੋਂ ਕੇ (ਬਿਨੋਦ) ਬਿਲਾਸ ਵਾ ਅਨੰਦ (ਕਤੰਚ) ਪੁਨਾ ਕਿਆ ਹੈ, ਭਾਵ ਯੇਹਿ ਸਰਬਨਾਸ ਰੂਪ ਹੈਂ॥
Prof. Sahib Singhਕਿੱਥੇ ਰਹਿ ਜਾਂਦੀ ਹੈ ਮਾਂ, ਤੇ ਕਿੱਥੇ ਰਹਿ ਜਾਂਦਾ ਹੈ ਪਿਉ? ਤੇ ਕਿੱਥੇ ਰਹਿ ਜਾਂਦੇ ਹਨ ਇਸਤ੍ਰੀ ਪੁੱਤ੍ਰਾਂ ਦੇ ਲਾਡ-ਪਿਆਰ?

ਪਦ ਅਰਥ ਕਤੰ = ਕਿੱਥੇ? ਚ = ਅਤੇ। ਬਨਿਤਾ = ਇਸਤ੍ਰੀ (वनिता)। ਬਿਨੋਦ = ਆਨੰਦ, ਲਾਡ-ਪਿਆਰ। ਸੁਤਹ = ਪੁੱਤਰ।

SikhNet (Spanish)¿Quién es la madre y quién el padre, quién es el hijo y cuál es el placer del matrimonio?

ਕਤੰਚ ਭ੍ਰਾਤ ਮੀਤ. ਹਿਤ ਬੰਧਵ; ਕਤੰਚ ਮੋਹ ਕੁਟੰਬੵਤੇ ॥

katanch bhraat meet. hit bandhav; katanch moh kuttanbayate |

Sant Singh KhalsaWho is the brother, friend, companion and relative? Who is emotionally attached to the family?
Manmohan Singhwho is one's brother friend, well wisher and relation and of what avail is the love of the family.
Manmohan Singh (Punjabi)ਕੌਣ ਹੈ ਕਿਸੇ ਦਾ ਭਰਾ, ਮਿੱਤਰ, ਸ਼ੁਭਚਿੰਤਕ ਅਤੇ ਰਿਸ਼ਤੇਦਾਰ, ਅਤੇ ਕੀ ਹੈ ਲਾਭ ਟੱਬਰ ਕਬੀਲੇ ਦੀ ਮਮਤਾ ਦਾ?
Fareedkot Teekaਪੁਨਾ ਭ੍ਰਾਤਾ ਕਿਆ ਹੈ? ਔ ਮਿਤ੍ਰ ਹਿਤੂ ਆਦੀ (ਬੰਧਵ) ਸਨਬੰਧੀਓਂ ਕਾ ਪੁਨਾ ਹਿਤ ਕਿਆ ਹੈ ਅਰਥਾਤ ਕਛੁ ਨਹੀਂ ਹੈ। ਔਰ ਪੂਰਬੋਕਤ ਕੁਟੰਬ ਕੇ ਸਾਥ ਮੋਹਿ ਕਰਨੇ ਤੇ ਪੁਨਾ ਕਿਆ ਹੈ ਅਰਥਾਤ ਨਿਸਫਲ ਹੈ॥
Prof. Sahib Singhਕਿੱਥੇ ਰਹਿ ਜਾਂਦੇ ਹਨ ਭਰਾ ਮਿਤ੍ਰ ਹਿਤੂ ਤੇ ਸਨਬੰਧੀ? ਤੇ ਕਿੱਥੇ ਰਹਿ ਜਾਂਦਾ ਹੈ ਪਰਵਾਰ ਦਾ ਮੋਹ?

ਪਦ ਅਰਥ ਹਿਤ = ਹਿਤੂ। ਬੰਧਵ = ਰਿਸ਼ਤੇਦਾਰ।

SikhNet (Spanish)¿Quién es el hermano, el compañero, el pariente y el amigo? ¿Quién está emocionalmente apegado a la familia?

ਕਤੰਚ. ਚਪਲ ਮੋਹਨੀ ਰੂਪੰ; ਪੇਖੰਤੇ ਤਿਆਗੰ ਕਰੋਤਿ ॥

katanch. chapal mohanee roopan; pekhante tiaagan karot |

Sant Singh KhalsaWho is restlessly attached to beauty? It leaves, as soon as we see it.
Manmohan SinghWho is wealth, the embodiment of restlessness, which leaves man, before his very eyes.
Manmohan Singh (Punjabi)ਕਿਸ ਦੀ ਹੈ ਚੰਚਲਤਾ ਦਾ ਸਰੂਪ ਮਾਇਆ, ਜੋ ਬੰਦੇ ਨੂੰ ਉਸ ਦੀਆਂ ਅੱਖਾਂ ਦੇ ਸਾਮ੍ਹਣੇ ਛੱਡ ਜਾਂਦੀ ਹੈ।
Fareedkot Teekaਪੁਨਾ ਇਹ ਮਾਯਾ ਜੋ ਮੋਹਨੀ ਰੂਪ ਹੈ, ਸੋ ਅਤੀ ਚੰਚਲ ਅਪਨੇ ਦੇਖਤਿਆਂ ਹੀ ਜੀਵੋਂ ਕੋ ਤਿਆਗ ਕਰ ਚਲੀ ਜਾਤੀ ਹੈ। ਸੋ ਕਿਆ ਹੈ ਅਰਥਾਤ ਤੁਛ ਰੂਪ ਹੈ॥☬ਪ੍ਰਸ਼ਨ: ਕੁਛ ਸਾਥ ਭੀ ਰਹਿਤਾ ਹੈ?☬ਉਤ੍ਰ:
Prof. Sahib Singhਕਿੱਥੇ ਜਾਂਦੀ ਹੈ ਮਨ ਨੂੰ ਮੋਹਣ ਵਾਲੀ ਇਹ ਚੰਚਲ ਮਾਇਆ ਵੇਖਦਿਆਂ ਵੇਖਦਿਆਂ ਹੀ ਛੱਡ ਜਾਂਦੀ ਹੈ।

ਪਦ ਅਰਥ ਚਪਲ = ਚੰਚਲ। ਪੇਖੰਤੇ = ਵੇਖਦਿਆਂ ਹੀ। ਕਰੋਤਿ = ਕਰਦੀ ਹੈ (करोति)।

SikhNet (Spanish)¿Quién está sin descanso alguno apegado a la belleza, que se desvanece tan pronto como la dejamos de ver?

ਰਹੰਤ ਸੰਗ ਭਗਵਾਨ ਸਿਮਰਣ; ਨਾਨਕ. ਲਬਧੵੰ ਅਚੁਤ ਤਨਹ ॥੧॥

rahant sang bhagavaan simaran; naanak. labadhayan achut tanah |1|

Sant Singh KhalsaOnly the meditative remembrance of God remains with us. O Nanak, it brings the blessings of the Saints, the sons of the Imperishable Lord. ||1||
Manmohan SinghThe meditation of the Illustrious Lord alone remains with man, with which he is blessed through the saints, the sons of the Imperishable God, O Nanak.
Manmohan Singh (Punjabi)ਕੇਵਲ ਕੀਰਤੀਮਾਨ ਪ੍ਰਭੂ ਦੀ ਬੰਦਗੀ ਹੀ ਬੰਦੇ ਦੇ ਨਾਲ ਰਹਿੰਦੀ ਹੈ ਜੋ ਕਿ ਉਸ ਦੀ ਅਬਿਨਾਸੀ ਵਾਹਿਗੁਰੂ ਦੇ ਪੁਤ੍ਰਾਂ, ਸੰਤਾਂ, ਦੇ ਰਾਹੀਂ ਪਰਾਪਤ ਹੁੰਦੀ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਭਗਵੰਤ ਕਾ ਸਿਮਰਨ ਹੀ ਸਾਥ ਰਹਿਤਾ ਹੈ, ਪਰੰਤੂ ਵਹੁ ਹਰੀ ਕਾ ਸਿਮਰਨ (ਅਚੁਤ) ਅਗਿੜ ਵਾਹਿਗੁਰੂ ਕੇ (ਤਨਹ) ਸਰੂਪ ਵਾ ਪੁਤ੍ਰ ਜੋ ਸੰਤ ਹੈਂ ਤਿਨੋਂ ਸੇ ਹੀ (ਲਬਧੰ੍ਹ) ਪ੍ਰਾਪਤਿ ਹੋਤਾ ਹੈ॥੧॥
Prof. Sahib Singhਹੇ ਨਾਨਕ! (ਮਨੁੱਖ ਦੇ) ਨਾਲ (ਸਦਾ) ਰਹਿੰਦਾ ਹੈ ਭਗਵਾਨ ਦਾ ਭਜਨ (ਹੀ), ਤੇ ਇਹ ਭਜਨ ਮਿਲਦਾ ਹੈ ਸੰਤ ਜਨਾਂ ਤੋਂ ॥੧॥

ਪਦ ਅਰਥ ਰਹੰਤ = ਰਹਿੰਦਾ ਹੈ। ਲਬਧ੍ਯ੍ਯੰ = ਲੱਭੀਦਾ ਹੈ, ਲੱਭ ਸਕੀਦਾ ਹੈ। ਅਚੁਤ = ਅਬਿਨਾਸੀ ਪ੍ਰਭੂ (अच्युत, ਅੱਚੁਤ)। ਤਨਹ = ਪੁੱਤਰ। ਅਚੁਤ ਤਨਹ = ਅਬਿਨਾਸੀ ਪ੍ਰਭੂ ਦੇ ਪੁੱਤਰ, ਸੰਤ ਜਨ ॥੧॥

* ਭਾਵ: ਮਨੁੱਖ ਦੇ ਨਾਲ ਸਦਾ ਦਾ ਸਾਥ ਕਰਨ ਵਾਲਾ ਸਿਰਫ਼ ਪਰਮਾਤਮਾ ਦਾ ਭਜਨ ਹੀ ਹੈ। ਕਿਤਨੇ ਭੀ ਪਿਆਰੇ ਰਿਸ਼ਤੇਦਾਰ ਹੋਣ, ਕਿਸੇ ਦਾ ਭੀ ਸਾਥ ਸਦਾ ਲਈ ਨਹੀਂ ਹੋ ਸਕਦਾ। ਮਾਇਆ ਭੀ ਇਥੇ ਹੀ ਧਰੀ ਰਹਿ ਜਾਂਦੀ ਹੈ।

SikhNet (Spanish)Sólo el recuerdo en la Meditación en Dios permanece con nosotros, oh dice Nanak, esto trae la Bendición de los Santos, los hijos del Dios Imperecedero. (1)
Answers quote the Granth verbatim with Ang citations. AI commentary is not Gurbani and not a religious ruling.