ੴ

ਸਿੱਖਬਾਣੀ · SikhBani

ਪੜੑਿ ਪੁਸ੍ਤਕ ਸੰਧਿਆ ਬਾਦੰ ॥

parra pustak sandhiaa baadan
Guru Nanak Dev Ji ਗੁਰੂ ਨਾਨਕ ਦੇਵ ਜੀ · Salok Sehshkritee · Ang 1353 · 23 lines
Translations

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is His Name, Creative His personality and Immortal His form. He is without fear, sans enmity, beyond birth and self-illumined. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਉ ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, Todo Prevaleciente, Purusha, el Creador, Sin Miedo, Sin Enojo, el Ser Más Allá del Tiempo, No Encarnado, Auto Existente, el Iluminador.

ਸਲੋਕ ਸਹਸਕ੍ਰਿਤੀ ਮਹਲਾ ੧ ॥

salok sahasakritee mahalaa 1 |

Sant Singh KhalsaSalok Sehskritee, First Mehl:
Manmohan SinghSlok Sehaskriti, 1st Guru.
Manmohan Singh (Punjabi)ਸਲੋਕ ਸਹਸਕ੍ਰਿਤੀ, ਪਹਿਲੀ ਪਾਤਿਸ਼ਾਹੀ।
Prof. Sahib Singhਗੁਰੂ ਨਾਨਕਦੇਵ ਜੀ ਦੇ ਸਹਸਕ੍ਰਿਤੀ ਸਲੋਕ।
SikhNet (Spanish)Slok, Sejskriti, Mejl Guru Nanak, Primer Canal Divino.

ਪੜੑਿ ਪੁਸ੍ਤਕ; ਸੰਧਿਆ ਬਾਦੰ ॥

parra pustak; sandhiaa baadan |

Sant Singh KhalsaYou study the scriptures, say your prayers and argue;
Manmohan SinghYou read books, say vesper prayers, argue;
Manmohan Singh (Punjabi)ਤੁਸੀਂ ਪੋਥੀਆਂ ਵਾਚਦੇ ਹੋ, ਤ੍ਰਿਕਾਲਾਂ ਦੀ ਪ੍ਰਾਰਥਨਾ ਅਤੇ ਬਹਿਸ ਕਰਦੇ ਹੋ,
Fareedkot Teekaਹੇ ਪੰਡਤ ਜਨੋਂ! ਪੁਸਤਕ ਕੋ ਪੜ ਕਰ (ਬਾਦੰ) ਝਗੜੇ ਕਰਨੇ ਔਰ ਤ੍ਰਿਕਾਲ ਸੰਧਿਆ ਆਦੀ ਪਾਖੰਡ ਕਰਮ ਜੋ ਹੈਂ, ਸੋ (ਬਾਦੰ) ਵਿਅਰਥ ਹੈਂ॥
Prof. Sahib Singhਪੰਡਿਤ (ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ, ਅਤੇ (ਹੋਰਨਾਂ ਨਾਲ) ਚਰਚਾ ਕਰਦਾ ਹੈ,

ਪਦ ਅਰਥ ਪੁਸ੍ਤਕ = ਵੇਦ ਸ਼ਾਸਤ੍ਰ ਆਦਿਕ ਧਰਮ-ਪੁਸਤਕ। ਸੰਧਿਆ = (संध्या = The morning, noon and evening prayers of a Brahmin) ਬ੍ਰਾਹਮਣ ਦਾ ਤਿੰਨ ਵੇਲਿਆਂ ਦਾ ਪੂਜਾ-ਪਾਠ। ਬਾਦੰ = ਚਰਚਾ (वाद)।

SikhNet (Spanish)Estudias las escrituras, dices tus oraciones y discutes,

ਸਿਲ ਪੂਜਸਿ; ਬਗੁਲ ਸਮਾਧੰ ॥

sil poojas; bagul samaadhan |

Sant Singh Khalsayou worship stones and sit like a crane, pretending to meditate.
Manmohan Singhworship stones and sit in trance like a crane.
Manmohan Singh (Punjabi)ਪੱਥਰ ਪੂਜਦੇ ਹੋ ਅਤੇ ਬਗ ਦੀ ਤਰ੍ਹਾਂ ਤਾੜੀ ਲਾਉਂਦੇ ਹੋ।
Fareedkot Teekaਸਿਲਾ ਰੂਪ ਸਾਲਗਰਾਮ ਆਦੀ ਪੂਜਨੇ ਅਰ ਬਗਲੇ ਵਤ ਸਮਾਧੀ ਕਾ ਲਗਾਵਣਾ॥
Prof. Sahib Singhਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ;

ਪਦ ਅਰਥ ਸਿਲ = ਪੱਥਰ ਦੀ ਮੂਰਤੀ।

SikhNet (Spanish)alabas las piedras y te sientas como grulla, pretendiendo meditar,

ਮੁਖਿ ਝੂਠੁ; ਬਿਭੂਖਨ ਸਾਰੰ ॥

mukh jhootth; bibhookhan saaran |

Sant Singh KhalsaYou speak lies and well-ornamented falsehood,
Manmohan SinghWith your mouth you utter falsehood as if that be excellent ornaments,
Manmohan Singh (Punjabi)ਆਪਣੇ ਮੂੰਹ ਨਾਲ ਤੁਸੀਂ ਸ੍ਰੇਸ਼ਟ ਗਹਿਣਿਆਂ ਵਰਗਾ ਕੂੜ ਬੋਲਦੇ ਹੋ,
Fareedkot Teekaਮੁਖ ਤੇ ਜੋ ਝੂਠ ਬੋਲਤੇ ਹੈਂ, ਸੋ ਵਿਸ਼ੇਸ਼ ਕਰ ਕੇ (ਸਾਰੰ) ਸ੍ਰੇਸ਼ਟ ਗਹਣੇ ਵਤ ਕਰ ਕੇ ਦਿਖਾਵਤੇ ਹੋ, ਭਾਵ ਇਹ ਝੂਠ ਕੋ ਸਚ ਰੂਪ ਕਰ ਦੇਤੇ ਹੋ॥
Prof. Sahib Singhਮੁਖੋਂ ਝੂਠ ਬੋਲਦਾ ਹੈ (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਣਿਆਂ ਵਾਂਗ ਸੋਹਣਾ ਕਰ ਕੇ ਵਿਖਾਲਦਾ ਹੈ;

ਪਦ ਅਰਥ ਬਿਭੂਖਣ = (विभुषण) ਗਹਣੇ। ਸਾਰੰ = ਸ੍ਰੇਸ਼ਟ।

SikhNet (Spanish)dices mentiras y disfrazas falsedades,

ਤ੍ਰੈਪਾਲ; ਤਿਹਾਲ ਬਿਚਾਰੰ ॥

traipaal; tihaal bichaaran |

Sant Singh Khalsaand recite your daily prayers three times a day.
Manmohan Singhand recite the tripod gaaitri three times a day.
Manmohan Singh (Punjabi)ਅਤੇ ਤਿੰਨ ਪੈਰਾਂ ਵਾਲੀ ਗਾਇਤਰੀ ਦਾ ਦਿਨ ਵਿੱਚ ਤਿੰਨ ਵਾਰੀ ਪਾਠ ਕਰਦੇ ਹੋ।
Fareedkot Teeka(ਤ੍ਰੈਪਾਲ) ਤ੍ਰਿਪਦੀ ਜੋ ਗਾਇਤ੍ਰੀ ਹੈ ਤਿਸ ਕੋ (ਤਿਹਾਲ) ਤੀਨੋਂ ਸਮੇਂ ਮੇਂ ਵੀਚਾਰਤੇ ਹੋ ਅਰਥਾਤ ਤ੍ਰਿਕਾਲ ਸੰਧਿਆ ਮੇਂ ਗਾਇਤ੍ਰੀ ਪੜਤੇ ਹੋ; ਵਾ ਤ੍ਰਿਲੋਕੀ ਕੀ ਪਾਲਨਾ ਕਰਨੇਹਾਰਾ ਤੁਮਾਰੇ ਹਾਲ ਕੋ ਵੀਚਾਰ ਰਹਾ ਹੈ॥
Prof. Sahib Singh(ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤ੍ਰ ਨੂੰ ਵਿਚਾਰਦਾ ਹੈ;

ਪਦ ਅਰਥ ਤ੍ਰੈਪਾਲ = ਤਿੰਨ ਪਾਲਾਂ ਵਾਲੀ, ਗਾਯਤ੍ਰੀ ਮੰਤ੍ਰ। ਤਿਹਾਲ = ਤ੍ਰਿਹ ਕਾਲ, ਤਿੰਨ ਵੇਲੇ।

SikhNet (Spanish)recitas tus oraciones diarias tres veces al día.

ਗਲਿ ਮਾਲਾ; ਤਿਲਕ ਲਿਲਾਟੰ ॥

gal maalaa; tilak lilaattan |

Sant Singh KhalsaThe mala is around your neck, and the sacred tilak mark is on your forehead.
Manmohan SinghRound your neck is the rosary, on your forehead the sacred mark,
Manmohan Singh (Punjabi)ਤੁਹਾਡੀ ਗਰਦਨ ਦੁਆਲੇ ਸਿਮਰਨੀ ਹੈ, ਤੁਹਾਡੇ ਮੱਥੇ ਤੇ ਤਿਲਕ ਹੈ,
Fareedkot Teekaਮਾਲਾ ਗਲ ਮੇਂ ਪਹਰ ਕਰ (ਲਿਲਾਟੰ) ਮਸਤਕ ਪਰ ਤਿਲਕ ਲਗਾਵਤੇ ਹੋ॥
Prof. Sahib Singhਗਲ ਵਿਚ ਮਾਲਾ ਰੱਖਦਾ ਹੈ, ਮੱਥੇ ਉਤੇ ਤਿਲਕ ਲਾਂਦਾ ਹੈ;

ਪਦ ਅਰਥ ਗਲਿ = ਗਲ ਵਿਚ। ਲਿਲਾਟੰ = (ललाटं) ਮੱਥੇ ਉਤੇ।

SikhNet (Spanish)Llevas el Mala en tu cuello y la Marca sagrada de Tilak sobre tu frente,

ਦੁਇ ਧੋਤੀ; ਬਸਤ੍ਰ ਕਪਾਟੰ ॥

due dhotee; basatr kapaattan |

Sant Singh KhalsaYou wear two loin cloths, and keep your head covered.
Manmohan Singhand on your head a towel and you have two lion-cloths.
Manmohan Singh (Punjabi)ਤੁਹਾਡੇ ਸਿਰ ਉਤੇ ਤੌਲੀਆ ਅਤੇ ਤੁਹਾਡੇ ਕੋਲ ਦੋ ਧੋਤੀਆਂ ਹਨ।
Fareedkot Teekaਪਵਿਤ੍ਰਤਾ ਹੇਤ ਦੋ ਧੋਤੀਆਂ ਰਾਖ ਕਰ ਪੂਜਾ ਸਮੇਂ ਮੇਂ (ਕਪਾਟੰ) ਮਸਤਕ, ਭਾਵ ਤਾਲੂ ਪਰ ਚਾਰ ਤਹ ਕਰ ਪਰਨਾ ਗਿੱਲਾ ਕਰ ਕੇ ਰਾਖਤੇ ਹੋ; ਵਾ (ਪਾਟੰ) ਰੇਸ਼ਮ ਕੇ ਬਸਤ੍ਰੋਂ ਕਾ ਪਹਰਨਾ ਕਰਤੇ ਹੋ॥
Prof. Sahib Singhਸਦਾ ਦੋ ਧੋਤੀਆਂ (ਆਪਣੇ ਪਾਸ) ਰੱਖਦਾ ਹੈ, ਤੇ (ਸੰਧਿਆ ਕਰਨ ਵੇਲੇ) ਸਿਰ ਉਤੇ ਇਕ ਵਸਤ੍ਰ ਧਰ ਲੈਂਦਾ ਹੈ।

ਪਦ ਅਰਥ ਕਪਾਟੰ = (कपाल) ਖੋਪਰੀ, ਸਿਰ।

SikhNet (Spanish)usas doble taparrabo y te cubres la cabeza.

ਜੋ ਜਾਨਸਿ; ਬ੍ਰਹਮੰ ਕਰਮੰ ॥

jo jaanas; brahaman karaman |

Sant Singh KhalsaIf you know God and the nature of karma,
Manmohan SinghIf you know the nature of the Lord,
Manmohan Singh (Punjabi)ਜੇਕਰ ਤੂੰ ਪ੍ਰਭੂ ਦੇ ਦਸਤੂਰ ਨੂੰ ਜਾਣ ਲਵੇ,
Fareedkot Teekaਜੋ ਬ੍ਰਹਮ ਕੀ ਪ੍ਰਾਪਤੀ ਕੇ ਕਰਮੋਂ ਕੋ ਨਹੀਂ ਜਾਨਤਾ ਹੈ, ਭਾਵ ਸੇ ਸਾਧਨੋਂ ਤੇ ਹੀਨ ਹੈ; ਵਾ ਜੋ ਬ੍ਰਹਮ ਕੀ ਪ੍ਰਾਪਤੀ ਕੇ ਕਰਮ ਸਾਧਨ ਜਾਨਤਾ ਹੈ॥
Prof. Sahib Singhਪਰ ਜੋ ਮਨੁੱਖ ਪਰਮਾਤਮਾ ਦੀ ਭਗਤੀ ਦਾ ਕੰਮ ਜਾਣਦਾ ਹੋਵੇ,

ਪਦ ਅਰਥ ਬ੍ਰਹਮੰ ਕਰਮੰ = ਪਰਮਾਤਮਾ ਦੀ ਭਗਤੀ ਦਾ ਕੰਮ।

SikhNet (Spanish)Si conoces a Dios y la naturaleza del Karma,

ਸਭ ਫੋਕਟ; ਨਿਸਚੈ ਕਰਮੰ ॥

sabh fokatt; nisachai karaman |

Sant Singh Khalsayou know that all these rituals and beliefs are useless.
Manmohan Singhthen you will find that all these beliefs and rituals are in vain.
Manmohan Singh (Punjabi)ਤਾਂ ਤੈਨੂੰ ਪਤਾ ਲਗੇਗਾ ਕਿ ਇਹ ਸਮੂਹ ਨਿਸਚੇ ਅਤੇ ਸੰਸਕਾਰ ਵਿਅਰਥ ਹਨ।
Fareedkot Teekaਤਿਸ ਕੇ ਨਿਸਚੇ ਮੇਂ ਪੂਰਬੋਕਤ ਕਰਮ (ਫੋਕਟ) ਆਸਾਰ ਅਰਥਾਤ ਨਿਸਫਲ ਹੈਂ॥
Prof. Sahib Singhਤਦ ਨਿਸ਼ਚਾ ਕਰ ਕੇ ਜਾਣ ਲਵੋ ਕਿ ਉਸ ਦੇ ਵਾਸਤੇ ਇਹ ਸਾਰੇ ਕੰਮ ਫੋਕੇ ਹਨ।

ਪਦ ਅਰਥ ਨਿਸਚੈ = ਜ਼ਰੂਰ, ਯਕੀਨਨ।

SikhNet (Spanish)sabrás que todos estos ritos son totalmente inútiles, medita en Dios con toda tu Fe,

ਕਹੁ ਨਾਨਕ; ਨਿਸਚੌ ਧੵਿਾਵੈ ॥

kahu naanak; nisachau dhayiaavai |

Sant Singh KhalsaSays Nanak, meditate on the Lord with faith.
Manmohan SinghSays Nanak, in good faith, meditate thou on the Lord.
Manmohan Singh (Punjabi)ਗੁਰੂ ਨਾਨਕ ਦੇਵ ਜੀ ਆਖਦੇ ਹਨ ਤੂੰ ਨੇਕ-ਨੀਅਤੀ ਨਾਲ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਨਿਸਚਾ ਕਰ ਕੇ ਵਾਹਿਗੁਰੂ ਕੇ ਨਾਮ ਕੋ ਹੀ ਧਿਆਵੈ॥
Prof. Sahib Singhਨਾਨਕ ਆਖਦਾ ਹੈ- (ਮਨੁੱਖ) ਸਰਧਾ ਧਾਰ ਕੇ ਪਰਮਾਤਮਾ ਨੂੰ ਸਿਮਰੇ (ਕੇਵਲ ਇਹੋ ਰਸਤਾ ਲਾਭਦਾਇਕ ਹੈ, ਪਰ)

ਪਦ ਅਰਥ ਨਿਸਚੌ = ਸਰਧਾ ਧਾਰ ਕੇ।

SikhNet (Spanish)dice Nanak, pues sin el Guru Verdadero,

ਬਿਨੁ ਸਤਿਗੁਰ; ਬਾਟ. ਨ ਪਾਵੈ ॥੧॥

bin satigur; baatt. na paavai |1|

Sant Singh KhalsaWithout the True Guru, no one finds the Way. ||1||
Manmohan SinghWithout the True Guru, man finds not the way.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ, ਇਨਸਾਨ ਨੂੰ ਰਸਤਾ ਨਹੀਂ ਲਭਦਾ।
Fareedkot Teekaਪਰੰਤੂ ਇਹ ਜੀਵ ਸਤਿਗੁਰੋਂ ਤੇ ਬਿਨਾਂ ਧਿਆਨ ਕਾ (ਬਾਟ) ਮਾਰਗ ਨਹੀਂ ਪਾਵਤਾ ਹੈ॥੧॥
Prof. Sahib Singhਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ ॥੧॥

ਪਦ ਅਰਥ ਬਾਟ = (वाट) ਰਸਤਾ ॥੧॥

* ਭਾਵ: ਸਰਧਾ ਰੱਖ ਕੇ ਪਰਮਾਤਮਾ ਦੀ ਭਗਤੀ ਕਰਨੀ ਹੀ ਜੀਵਨ ਦਾ ਸਹੀ ਰਸਤਾ ਹੈ, ਇਹ ਰਸਤਾ ਗੁਰੂ ਪਾਸੋਂ ਹੀ ਲੱਭਦਾ ਹੈ। ਵਿਖਾਵੇ ਦੇ ਧਾਰਮਿਕ ਕਰਮ ਆਤਮਕ ਜੀਵਨ ਨੂੰ ਸੋਹਣਾ ਨਹੀਂ ਬਣਾ ਸਕਦੇ।

SikhNet (Spanish)nadie logra encontrar el Sendero. (1)

ਨਿਹਫਲੰ, ਤਸੵ ਜਨਮਸੵ; ਜਾਵਦ ਬ੍ਰਹਮ. ਨ ਬਿੰਦਤੇ ॥

nihafalan, tasay janamasay; jaavad braham. na bindate |

Sant Singh KhalsaThe mortal's life is fruitless, as long as he does not know God.
Manmohan SinghUntil the mortal knows the pervading God, his human birth is unprofitable.
Manmohan Singh (Punjabi)ਜਦ ਤਾਂਈ ਪ੍ਰਾਣੀ ਵਿਆਪਕ ਵਾਹਿਗੁਰੂ ਨੂੰ ਨਹੀਂ ਜਾਣਦਾ, ਉਸ ਦਾ ਮੁਨਸ਼ੀ ਜਨਮ ਨਿਸਫਲ ਹੈ।
Fareedkot Teeka(ਜਾਵਦ) ਜਬ ਤਕ ਇਹੁ ਜੀਵ ਬ੍ਰਹਮ ਸਰੂਪ ਕੋ ਨਹੀਂ (ਬਿੰਦਤੇ) ਜਾਣਤਾ ਤਬ ਤਕ ਸੰਸਾਰ ਮੇਂ ਤਿਸ ਕੇ ਜਨਮ ਕਾ ਹੋਣਾ ਹੀ ਨਿਸਫਲ ਹੈ॥
Prof. Sahib Singhਜਦ ਤਕ ਮਨੁੱਖ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ, ਤਦ ਤਕ ਉਸ ਦਾ (ਮਨੁੱਖਾ) ਜਨਮ ਵਿਅਰਥ ਹੈ।

ਪਦ ਅਰਥ ਨਿਹਫਲੰ = (निष्फल) ਵਿਅਰਥ। ਤਸ੍ਯ੍ਯ = ਉਸ (ਮਨੁੱਖ) ਦਾ (तस्य)। ਜਾਵਦ = ਜਿਤਨਾ ਚਿਰ (यावत्)। ਬ੍ਰਹਮ = ਪਰਮਾਤਮਾ (ਨੂੰ)। ਨ ਬਿੰਦਤੇ = ਨਹੀਂ ਜਾਣਦਾ (विद् = to know)।

SikhNet (Spanish)La vida del mortal no tiene sentido hasta que no conoce a Dios,

ਸਾਗਰੰ ਸੰਸਾਰਸੵ; ਗੁਰ ਪਰਸਾਦੀ. ਤਰਹਿ ਕੇ ॥

saagaran sansaarasay; gur parasaadee. tareh ke |

Sant Singh KhalsaOnly a few, by Guru's Grace, cross over the world-ocean.
Manmohan SinghThe world ocean, only a few cross over by the Guru's grace.
Manmohan Singh (Punjabi)ਜਗਤ ਸਮੁੰਦਰ, ਗੁਰਾਂ ਦੀ ਦਇਆ ਦੁਆਰਾ ਵਿਚਲੇ ਹੀ ਪਾਰ ਕਰਦੇ ਹਨ।
Fareedkot Teekaਇਸ ਸੰਸਾਰ ਰੂਪੀ ਸਮੁੰਦਰ ਕੋ ਗੁਰੋਂ ਕੀ ਕਿਰਪਾ ਸੇ ਕੋਈ ਵਿਰਲੇ ਹੀ ਤਰਤੇ ਹੈਂ॥
Prof. Sahib Singh(ਜੋ ਮਨੁੱਖ) ਗੁਰੂ ਦੀ ਕਿਰਪਾ ਦੀ ਰਾਹੀਂ (ਪਰਮਾਤਮਾ ਨਾਲ ਸਾਂਝ ਪਾਂਦੇ ਹਨ, ਉਹ) ਅਨੇਕਾਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਪਦ ਅਰਥ ਸਾਗਰੰ = ਸਮੁੰਦਰ। ਸੰਸਾਰਸ੍ਯ੍ਯ = (संसारस्य) ਸੰਸਾਰ ਦਾ। ਤਰਹਿ = ਤਰਦੇ ਹਨ। ਕੇ = ਕਈ ਬੰਦੇ (कद्ध = pronoun, plural)।

SikhNet (Spanish)sólo muy pocos por la Gracia de Dios, logran cruzar ese Océano del mundo.

ਕਰਣ ਕਾਰਣ ਸਮਰਥੁ ਹੈ; ਕਹੁ ਨਾਨਕ ਬੀਚਾਰਿ ॥

karan kaaran samarath hai; kahu naanak beechaar |

Sant Singh KhalsaThe Creator, the Cause of causes, is All-powerful. Thus speaks Nanak, after deep deliberation.
Manmohan SinghPotent to do all the deeds is the Lord. Nanak says this after deep deliberation.
Manmohan Singh (Punjabi)ਸਾਰੇ ਕੰਮ ਨੇਪਰੇ ਚਾੜਨ ਦੇ ਯੋਗ ਹੈ ਸੁਆਮੀ। ਗੂੜ੍ਹੀ ਸੋਚ-ਵਿਚਾਰ ਮਗਰੋਂ ਨਾਨਕ ਇਹ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਜੋ ਵਾਹਿਗੁਰੂ ਮਹਤਤ ਆਦੀ ਕਾਰਣੋਂ ਕੇ ਕਰਨੇ ਕੋ ਸਮਰਥ ਹੈ, ਤਿਸੀ ਕਾ ਵੀਚਾਰ ਕਰੋ॥
Prof. Sahib Singhਹੇ ਨਾਨਕ! (ਪਰਮਾਤਮਾ ਦਾ ਨਾਮ ਮੁੜ ਮੁੜ) ਆਖ, (ਪਰਮਾਤਮਾ ਦੇ ਨਾਮ ਦੀ) ਵਿਚਾਰ ਕਰ, (ਉਹ) ਜਗਤ ਦਾ ਮੂਲ (ਪਰਮਾਤਮਾ) ਸਭ ਤਾਕਤਾਂ ਦਾ ਮਾਲਕ ਹੈ।

ਪਦ ਅਰਥ ਕਰਣ ਕਾਰਣ = ਜਗਤ ਦਾ ਮੂਲ। ਵਸਿ = ਵੱਸ ਵਿਚ।

SikhNet (Spanish)El Creador, la Causa de causas, es Todopoderoso, dice Nanak después de meditar.

ਕਾਰਣੁ ਕਰਤੇ ਵਸਿ ਹੈ; ਜਿਨਿ ਕਲ ਰਖੀ ਧਾਰਿ ॥੨॥

kaaran karate vas hai; jin kal rakhee dhaar |2|

Sant Singh KhalsaThe Creation is under the control of the Creator. By His Power, He sustains and supports it. ||2||
Manmohan SinghThe creation is in the power of the Creator, who by His might is sustaining it.
Manmohan Singh (Punjabi)ਰਚਨਾ ਰਚਣਹਾਰ ਦੇ ਇਖਤਿਆਰ ਵਿੱਚ ਹੈ, ਜੋ ਆਪਣੀ ਸ਼ਕਤੀ ਦੁਆਰਾ, ਇਸ ਨੂੰ ਆਸਰਾ ਦੇ ਰਿਹਾ ਹੈ।
Fareedkot Teekaਤਾਂ ਤੇ ਕਾਰਣ ਔ ਕਾਰਜ ਰੂਪ ਪ੍ਰਪੰਚ ਤਿਸ ਕਰਤੇ ਵਾਹਿਗੁਰੂ ਕੇ ਵਸ ਹੈ, ਜਿਸ ਨੇ ਸਰਬ ਮੇਂ ਅਪਨੀ (ਕਲ) ਸ਼ਕਤੀ ਧਾਰ ਰਖੀ ਹੈ॥੨॥☬ਐਸੇ ਸੁਨ ਕਰ ਪੰਡਤੋਂ ਨੇ ਪੂਛਾ: ਜੋਗੀਓਂ ਕਾ ਅਰ ਚਾਰੋਂ ਵਰਨੋਂ ਕਾ ਅਰ ਸਭ ਕਾ ਸਾਂਝਾ ਧਰਮ ਉਚਾਰਨ ਕਰੀਏ। ਤਿਸ ਪਰ ਸ੍ਰੀ ਗੁਰੂ ਜੀ ਕਹਿਤੇ ਹੈਂ:
Prof. Sahib Singhਜਿਸ ਪ੍ਰਭੂ ਨੇ (ਜਗਤ ਵਿਚ ਆਪਣੀ) ਸੱਤਿਆ ਟਿਕਾ ਰੱਖੀ ਹੈ, ਉਸ ਕਰਤਾਰ ਦੇ ਇਖ਼ਤਿਆਰ ਵਿਚ ਹੀ (ਹਰੇਕ) ਸਬਬ ਹੈ ॥੨॥

ਪਦ ਅਰਥ ਕਾਰਣੁ = ਸਬਬ। ਜਿਨਿ = ਜਿਸ ਪਰਮਾਤਮਾ ਨੇ। ਕਲ = ਸੱਤਿਆ। ਰਖੀ ਧਾਰਿ = ਧਾਰ ਰੱਖੀ, ਟਿਕਾ ਰੱਖੀ ਹੈ ॥੨॥

* ਭਾਵ: ਪਰਮਾਤਮਾ ਨਾਲ ਡੂੰਘੀ ਸਾਂਝ ਪਾਇਆਂ ਹੀ ਮਨੁੱਖਾ ਜਨਮ ਸਫਲ ਹੁੰਦਾ ਹੈ। ਗੁਰੂ ਦੀ ਸਰਨ ਪੈ ਕੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਦੁਨੀਆ ਦੇ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਵਿਕਾਰਾਂ ਤੋਂ ਬਚਾ ਰੱਖਣ ਦੀ ਸਮਰਥਾ ਪਰਮਾਤਮਾ ਦੇ ਨਾਮ ਵਿਚ ਹੀ ਹੈ।

SikhNet (Spanish)La creación está bajo el Control del Creador, con Su Poder le da soporte y sustento. (2)

ਜੋਗ ਸਬਦੰ. ਗਿਆਨ ਸਬਦੰ; ਬੇਦ ਸਬਦੰ, ਤ ਬ੍ਰਾਹਮਣਹ ॥

jog sabadan. giaan sabadan; bed sabadan, ta braahamanah |

Sant Singh KhalsaThe Shabad is Yoga, the Shabad is spiritual wisdom; the Shabad is the Vedas for the Brahmin.
Manmohan SinghThy way of union with the Lord is the way of Divine Knowledge. With the Brahmans the way is through the Vedas.
Manmohan Singh (Punjabi)ਪ੍ਰਭੂ ਦੇ ਮਿਲਾਪ ਦਾ ਮਾਰਗ ਈਸ਼ਵਰੀ-ਗਿਆਤ ਦਾ ਹੈ। ਬ੍ਰਾਹਮਣਾ ਦਾ ਮਾਰਗ ਵੇਦ ਦੇ ਰਾਹੀਂ ਹੈ।
Fareedkot Teeka(ਸਬਦੰ) ਬ੍ਰਹਮ ਕਾ ਗਿਆਨ ਜਾਨਣਾ; ਵਾ ਉਪਦੇਸ਼ ਕਰਨਾ ਪਰਮੇਸ਼੍ਵਰ ਮੇਂ ਜੁੜਨੇ ਵਾਲੇ ਜੋਗੀਓਂ ਕਾ (ਸਬਦੰ) ਧਰਮ ਹੈ; ਬ੍ਰਹਮਣੋਂ ਕਾ ਧਰਮ ਔ ਉਪਦੇਸ਼ ਵੇਦ ਪੜਨਾ ਪੁਨਾ ਪੜਾਵਨਾ ਦਾਨ ਦੇਣਾ ਅਰ ਲੈਣਾ, ਜਗ ਕਰਨਾ ਅਰ ਕਰਾਵਨਾ ਹੈ॥
Prof. Sahib Singh(ਵਰਨ-ਵੰਡ ਦੇ ਵਿਤਕਰੇ ਪਾਣ ਵਾਲੇ ਆਖਦੇ ਹਨ ਕਿ) ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ (ਬ੍ਰਹਮ ਦੀ ਵਿਚਾਰ ਕਰਨਾ ਹੈ;) ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ;

ਪਦ ਅਰਥ ਸਬਦੰ = ਧਰਮ। ਸਬਦੰ ਬ੍ਰਾਹਮਣਹ = ਬ੍ਰਾਹਮਣਾਂ ਦਾ ਧਰਮ।

SikhNet (Spanish)El Shabd es Yoga, es Sabiduría Espiritual, es los Vedas para el Brahmán.

ਖੵਤ੍ਰੀ ਸਬਦੰ ਸੂਰ ਸਬਦੰ; ਸੂਦ੍ਰ ਸਬਦੰ ਪਰਾ ਕ੍ਰਿਤਹ ॥

khayatree sabadan soor sabadan; soodr sabadan paraa kritah |

Sant Singh KhalsaThe Shabad is heroic bravery for the Khshaatriya; the Shabad is service to others for the Soodra.
Manmohan SinghKhatri's way is the of bravery and of the Sudras, the way is the service of others.
Manmohan Singh (Punjabi)ਖਤ੍ਰੀਆਂ ਦਾ ਰਸਤਾ ਸੂਰਮਤਾਈ ਦਾ ਰਸਤਾ ਹੈ ਅਤੇ ਸੂਦਰਾ ਦਾ ਰਸਤਾ ਹੈ ਹੋਰਨਾਂ ਦਾ ਕਾਰ-ਵਿਹਾਰ।
Fareedkot Teekaਖਤ੍ਰੀਓਂ ਕਾ ਧਰਮ ਔ ਉਪਦੇਸ਼ ਸੂਰਬੀਰਤਾ ਔ ਪਰਜਾ ਕੀ ਰਖਿਆ ਅਰ ਦਾਨ ਦੇਣਾ ਹੈ। ਅਬ ਵੈਸ ਕਾ ਅਧਿਆਹਾਰ ਕਰਨਾ ਵਣਜ ਕਰਨਾ ਅਰ ਖੇਤੀ ਕਰਨੀ ਪੁਨਾ ਗਊਆਂ ਕੀ ਰਖਿਆ ਏਹੁ ਵੈਸ਼ ਕਾ ਧਰਮ ਹੈ। ਔਰ ਸੂਦਰ ਕਾ (ਸਬਦੰ) ਧਰਮ ਔ ਉਪਦੇਸ ਇਹੀ ਹੈ (ਪਰਾ) ਪਰਾਈ ਸੇਵਾ (ਕ੍ਰਿਤਹ) ਕਰਨੀ ਅਰਥਾਤ ਤੀਨੋਂ ਵਰਨੋਂ ਕੀ ਸੇਵਾ ਕਰ ਕੇ ਅਪਨੀ ਉਪਜੀਵਕਾ ਚਲਾਵਣੀ॥
Prof. Sahib Singhਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ ਹੈ।

ਪਦ ਅਰਥ ਸੂਰ = ਸੂਰਮੇ। ਪਰਾ ਕ੍ਰਿਤਹ = ਦੂਜਿਆਂ ਦੀ ਸੇਵਾ ਕਰਨੀ।

SikhNet (Spanish)El Shabd es la bravura heroica para el Kshatria; el Shabd es el servicio al Sudra, para otros;

ਸਰਬ ਸਬਦੰ, ਤ ਏਕ ਸਬਦੰ; ਜੇ ਕੋ ਜਾਨਸਿ ਭੇਉ ॥

sarab sabadan, ta ek sabadan; je ko jaanas bheo |

Sant Singh KhalsaThe Shabad for all is the Shabad, the Word of the One God, for one who knows this secret.
Manmohan SinghThe duty of all is the duty of the One Lord's meditation, provided one cares to known this secret.
Manmohan Singh (Punjabi)ਸਾਰਿਆਂ ਦਾ ਫਰਜ਼ ਇਕ ਸਾਹਿਬ ਦੇ ਸਿਮਰਨ ਦਾ ਫਰਜ ਹੈ, ਜੇਕਰ ਕੋਈ ਜਣਾ ਇਸ ਭੇਤ ਨੂੰ ਜਾਣਨ ਦੀ ਕੋਸ਼ਿਸ਼ ਕਰੇ।
Fareedkot Teekaਸਰਬ ਜਗਤ ਕੇ ਜੀਵੋਂ ਕਾ (ਸਬਦੰ) ਧਰਮ ਏਕ (ਸਬਦੰ) ਬ੍ਰਹਮ ਕੋ ਜਾਨਣਾ ਹੈ, ਜੋ ਕੋਈ ਇਸ ਭੇਦ ਕੋ ਜਾਨਤਾ ਹੈ॥
Prof. Sahib Singhਪਰ ਸਭ ਤੋਂ ਸ੍ਰੇਸ਼ਟ ਧਰਮ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ। ਜੇ ਕੋਈ ਮਨੁੱਖ ਇਸ ਭੇਤ ਨੂੰ ਸਮਝ ਲਏ,

ਪਦ ਅਰਥ ਸਰਬ ਸਬਦੰ = ਸਾਰਿਆਂ ਧਰਮਾਂ ਦਾ ਧਰਮ, ਸਭ ਤੋਂ ਸ੍ਰੇਸ਼ਟ ਧਰਮ। ਏਕ ਸਬਦੰ = ਇਕ ਪ੍ਰਭੂ ਦਾ (ਸਿਮਰਨ-ਰੂਪ) ਧਰਮ। ਜਾਨਸਿ = (जानाति) ਜਾਣਦਾ ਹੈ। ਭੇਉ = ਭੇਤ।

SikhNet (Spanish)el Shabd para todos es el Shabd, la Palabra de Dios, para el que conoce este secreto.

ਨਾਨਕ ਤਾ ਕੋ ਦਾਸੁ ਹੈ; ਸੋਈ ਨਿਰੰਜਨ ਦੇਉ ॥੩॥

naanak taa ko daas hai; soee niranjan deo |3|

Sant Singh KhalsaNanak is the slave of the Divine, Immaculate Lord. ||3||
Manmohan SinghOf him Nanak is a slave. He Himself is the Immaculate Lord.
Manmohan Singh (Punjabi)ਨਾਨਕ ਉਸ ਦਾ ਨਫਰ ਹੈ। ਉਹ ਖੁਦ ਹੀ ਪਵਿੱਤਰ ਪ੍ਰਭੂ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਸ ਕਾ ਦਾਸ ਹੂੰ, ਵਹੁ ਨਿਰੰਜਨ ਦੇਵ ਹੈ ਅਰਥਾਤ ਮਾਇਆ ਤੇ ਅਲੇਪ ਪ੍ਰਕਾਸ਼ ਸਰੂਪ ਹੈ॥੩॥ ਯਥਾ-☬'ਜਿਨਿ ਜਾਤਾ ਸੋ ਤਿਸਹੀ ਜੇਹਾਂ॥'☬ਅਖੰਡ ਅਰਥ ਕੀ ਸਿਧੀ ਵਾਸਤੇ ਮਹਾਂ ਵਾਕ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੩॥

ਪਦ ਅਰਥ ਤਾ ਕੋ = ਉਸ ਦਾ। ਕੋ = ਕੋਈ (र्कीर्सपि)।ਨਿਰੰਜਨ ਦੇਉ = ਮਾਇਆ-ਰਹਿਤ ਪ੍ਰਭੂ ਦਾ ਰੂਪ। ਨਿਰੰਜਨ = (निर्-अंजन। अंजन = ਕਾਲਖ, ਮੋਹ ਦੀ ਕਾਲਖ) ਉਹ ਪਰਮਾਤਮਾ ਜਿਸ ਉਤੇ ਮਾਇਆ ਦੇ ਮੋਹ ਦੀ ਕਾਲਖ ਅਸਰ ਨਹੀਂ ਕਰ ਸਕਦੀ ॥੩॥

* ਭਾਵ: ਪਰਮਾਤਮਾ ਦਾ ਨਾਮ ਸਿਮਰਨਾ ਮਨੁੱਖਾ ਜੀਵਨ ਦਾ ਅਸਲੀ ਫ਼ਰਜ਼ ਹੈ, ਤੇ, ਇਹ ਫ਼ਰਜ਼ ਹਰੇਕ ਮਨੁੱਖ ਵਾਸਤੇ ਸਾਂਝਾ ਹੈ ਭਾਵੇਂ ਮਨੁੱਖ ਕਿਸੇ ਹੀ ਵਰਨ ਦਾ ਹੋਵੇ। ਸਿਮਰਨ ਕਰਨ ਵਾਲਾ ਮਨੁੱਖ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ।

SikhNet (Spanish)Nanak es Esclavo del Divino e Inmaculado Señor. (3)

ਏਕ ਕ੍ਰਿਸ੍ਨੰ ਤ ਸਰਬ ਦੇਵਾ; ਦੇਵ ਦੇਵਾ ਤ ਆਤਮਹ ॥

ek krisanan ta sarab devaa; dev devaa ta aatamah |

Sant Singh KhalsaThe One Lord is the Divinity of all divinities. He is the Divinity of the soul.
Manmohan SinghThe One Lord is the God of all gods. He is the soul of their godliness.
Manmohan Singh (Punjabi)ਇਕ ਪ੍ਰਭੂ ਸਾਰਿਆਂ ਦੇਵਤਿਆਂ ਦਾ ਈਸ਼ਵਰ ਹੈ। ਉਹ ਉਨ੍ਹਾਂ ਦੇ ਦੇਵਾਪਣ ਦੀ ਰੂਹ ਹੈ।
Fareedkot Teekaਸਰਬ ਦੇਵੋਂ ਕਾ (ਦੇਵ) ਪ੍ਰਕਾਸ਼ਕ ਜੋ ਏਕ ਕ੍ਰਿਸ਼ਨ ਦੇਵ ਹੈ, ਸੋਈ ਤੌ (ਆਤਮਹ) ਜੀਵ ਰੂਪ ਹੈ॥
Prof. Sahib Singhਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ।

ਪਦ ਅਰਥ ਏਕ ਕ੍ਰਿਸ੍ਨੰ = (कृण्ण = The Supreme Spirit) ਇੱਕ ਪਰਮਾਤਮਾ। ਸਰਬ ਦੇਵ ਆਤਮਾ = ਸਾਰੇ ਦੇਵਤਿਆਂ ਦਾ ਆਤਮਾ। ਦੇਵ ਦੇਵਾ ਆਤਮਹ = ਦੇਵਤਿਆਂ ਦੇ ਦੇਵਤਿਆਂ ਦਾ ਆਤਮਾ। ਤ = ਭੀ।

SikhNet (Spanish)El Señor es la Divinidad de las divinidades, es la Divinidad del Alma.

ਆਤਮੰ ਸ੍ਰੀ ਬਾਸ੍ਵਦੇਵਸੵ; ਜੇ ਕੋਈ ਜਾਨਸਿ ਭੇਵ ॥

aataman sree baasvadevasay; je koee jaanas bhev |

Sant Singh KhalsaNanak is the slave of that one who knows the Secrets of the soul and the Supreme Lord God.
Manmohan SinghIf any one knows the mystery of the soul and the Omnipresent Lord;
Manmohan Singh (Punjabi)ਜੇਕਰ ਕੋਈ ਜਣਾ ਰੂਹ ਅਤੇ ਸਰਬ-ਵਿਆਪਕ ਦੇ ਰਾਜ ਨੂੰ ਸਮਝਦਾ ਹੈ,
Fareedkot Teekaਜੋ (ਆਤਮਾ) ਜੀਵ ਹੈ, ਸੋਈ (ਸ੍ਰੀ) ਸੋਭਾਇਵਾਨ ਵਾਸਦੇਵ ਕਾ ਸਰੂਪ ਹੈ। ਜੋ ਕੋਈ ਇਸ ਜੀਵ ਈਸਰ ਕੀ ਅਭੇਦਤਾ ਕੇ ਭੇਵ ਕੋ ਜਾਨਤਾ ਹੈ॥
Prof. Sahib Singhਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਤ ਜਾਣ ਲੈਂਦਾ ਹੈ,

ਪਦ ਅਰਥ ਬਾਸ੍ਵਦੇਵਸ੍ਯ੍ਯ = ਪਰਮਾਤਮਾ ਦਾ, ਵਾਸਦੇਵ ਦਾ। ਬਾਸ੍ਵਦੇਵਸ੍ਯ੍ਯ ਆਤਮ = ਪ੍ਰਭੂ ਦਾ ਆਤਮਾ।

SikhNet (Spanish)Nanak es el Esclavo de quien conoce los Secretos del Alma y del Supremo Señor Dios,

ਨਾਨਕ. ਤਾ ਕੋ ਦਾਸੁ ਹੈ; ਸੋਈ ਨਿਰੰਜਨ ਦੇਵ ॥੪॥

naanak. taa ko daas hai; soee niranjan dev |4|

Sant Singh KhalsaHe is the Divine Immaculate Lord Himself. ||4||
Manmohan Singhhe himself is the Immaculate Lord and Nanak is the slave of him.
Manmohan Singh (Punjabi)ਉਹ ਆਪ ਹੀ ਪਾਵਨ-ਪਵਿੱਤਰ ਪ੍ਰਭੂ ਹੈ ਅਤੇ ਨਾਨਕ ਉਸ ਦਾ ਗੋਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਸ ਕਾ ਦਾਸ ਹੂੰ, ਸੋਈ ਨਿਰੰਜਨ ਦੇਵ ਪ੍ਰਕਾਸ ਰੂਪ ਹੈ॥੪॥☬ਇਸ ਉਪਦੇਸ ਕੋ ਪਾਇਕਰ ਬ੍ਰਹਮਣ ਕ੍ਰਿਤਾਰਥ ਹੂਆ ਔਰ ਇਹੁ ਸਲੋਕ ਗੋਪਾਲ ਪੰਡਤ ਲਿਖ ਕਰ ਸਰਧਾ ਸੰਯੁਗਤਿ ਅਪਨੇ ਪਾਸ ਰਖਤਾ ਭਯਾ।☬ਗੋਪਾਲ ਨਾਮਾ ਪੰਡਤ ਜੋ ਕਾਂਸੀ ਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਕਾ ਸਿਖ ਹੂਆ ਥਾ ਤਿਸ ਕੇ ਦੋ ਪੋਤ੍ਰੇ ਹਰਿ ਕ੍ਰਿਸ਼ਨ ਔ ਹਰਿ ਲਾਲ ਸੋ ਦੋਨੋ ਬਡੇ ਸਾਸਤ੍ਰਗ੍ਯ ਹੂਏ। ਪਰੰਤੂ ਚਿਤ ਕਾ ਸੰਸਾ ਅਰੁ ਮੋਹਿ ਤਿਨੋਂ ਕਾ ਨਵਿਰਤ ਨਹੀਂ ਭਯਾ ਥਾ। ਜਬ ਤਿਨ ਕਾ ਪਿਤਾ ਮਿਰਤੂ ਹੂਆ, ਤਬ ਮੋਹ ਕਰ ਬਿਆਕਲੁ ਹੂਏ ਔਰੁ ਅਨੇਕ ਸ਼ਾਸਤ੍ਰੋਂ ਕੇ ਪੜਨੇ ਤੇ ਚਿਤ ਮੇਂ ਧੀਰਜੁ ਨ ਹੂਆ। ਵਹੁ ਮਾਤਾ ਪਿਤਾ ਕੇ ਰਖੇ ਹੂਏ ਸਤਿਗੁਰੋਂ ਕੇ ਸਲੋਕੋਂ ਕੋ ਪੜੈ ਤਬ ਤਿਨੋਂ ਕੇ ਚਿਤ ਮੇਂ ਕੁਛ ਧੀਰਜ ਆਵੈ। ਤਬ ਬ੍ਰਿਧੋਂ ਤੇ ਪੂਛ ਕਰ ਸ੍ਰੀ ਅੰਮ੍ਰਤਸਰ ਜੀ ਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਗਾਦੀ ਪਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੋ ਇਸਥਿਤ ਹੂਏ। ਤਿਨੋ ਕਾ ਹੀ ਸਰੂਪ ਜਾਂਨ ਕਰ ਆਏ, ਦਰਸਨ ਕੀਆ। ਤਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਰਾਮ ਸਰ ਤੀਰਥ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਤਿਆਰ ਕਰਵਾ ਰਹੇ ਥੇ। ਤਬ ਤਿਨ ਪੰਡਤੋਂ ਨੇ ਵਹੁ ਚਾਰ ਸਲੋਕ ਪੁਨਾ ਔਰ ਭੇਟਾ ਸ੍ਰੀ ਸਤਿਗੁਰੋਂ ਆਗੇ ਰਖ ਕਰ ਨਮਸਕਾਰ ਕਰੀ ਔ ਮੋਹਿ ਕੀ ਨਿਵਰਤੀ ਹੇਤ ਬੇਨਤੀ ਕਰੀ। ਤਬ ਸ੍ਰੀ ਗੁਰ ਪੰਚਮ ਪਾਤਿਸਾਹਿ ਤਿਨ ਪੰਡਤੋਂ ਕੇ ਪਰਥਾਇ ਕਰ ਤਿਨ ਪੂਰਬੋਕਤ ਸਲੋਕੋਂ ਕੇ ਅਨੁਸਾਰ ਹੀ ਉਪਦੇਸੁ ਕਰਤੇ ਭਏ:
Prof. Sahib Singhਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ॥੪॥

ਪਦ ਅਰਥ ਕੋ = ਦਾ। ਨਿਰੰਜਨ = ਨਿਰ-ਅੰਜਨ, ਮਾਇਆ ਦੀ ਕਾਲਖ ਤੋਂ ਰਹਿਤ ਪ੍ਰਭੂ ॥੪॥

* ਭਾਵ: ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਦੇਵਤਾ ਹੈ, ਉਸੇ ਨਾਲ ਹੀ ਡੂੰਘੀ ਸਾਂਝ ਪਾਣੀ ਚਾਹੀਦੀ ਹੈ।

SikhNet (Spanish)él mismo es el Divino e Inmaculado.(4)
Answers quote the Granth verbatim with Ang citations. AI commentary is not Gurbani and not a religious ruling.