ੴ

ਸਿੱਖਬਾਣੀ · SikhBani

ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥

aoonav aoonav aaeaa avar karendaa van
Guru Amardas Ji ਗੁਰੂ ਅਮਰਦਾਸ ਜੀ · Raag Malaar · Ang 1280 · 5 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਊਂਨਵਿ ਊਂਨਵਿ ਆਇਆ; ਅਵਰਿ ਕਰੇਂਦਾ ਵੰਨ ॥

aoonav aoonav aaeaa; avar karendaa van |

Sant Singh KhalsaHanging low, low and thick in the sky, the clouds are changing color.
Manmohan SinghWhen man ages, his body bows and bends forward and assumes quit another colour.
Manmohan Singh (Punjabi)ਜਦ ਜੀਵ ਬੁੱਢਾ ਹੋ ਜਾਂਦਾ ਹੈ, ਉਸ ਦੀ ਦੇਹ ਅੱਗੇ ਨੂੰ ਝੁਕ ਕੇ ਕੋਡੀ ਹੋ ਜਾਂਦੀ ਹੈ ਅਤੇ ਐਨ ਹੋਰ ਹੀ ਰੰਗਤ ਧਾਰਨ ਕਰ ਲੈਂਦੀ ਹੈ।
Fareedkot Teekaਸਰੀਰ ਬੁਢੇਪੇ ਮੇਂ ਝੁਕਤਾ ਝੁਕਤਾ ਹੇਠ ਕੋ ਔਰ ਹੀ (ਵੰਨ) ਰੰਗ ਕਰਤਾ ਹੂਆ ਆਯਾ। ਭਾਵ ਜੁਬਾ ਸੇ ਵਿਲਖਣ ਸਰੀਰ ਕੀ ਦਸਾ ਹੋ ਗਈ, ਪਰੰਤੂ ਅਬ ਤਕ ਪਰਮੇਸ੍ਵਰ ਸਾਥ ਪ੍ਰੀਤੀ ਨਹੀਂ; ਵਾ ਗੁਰੂ ਰੂਪੁ ਬਾਦਲੁ ਝੁਕ ਝੁਕ, ਭਾਵ ਅਤੀ ਕਿਰਪਾਲੁ ਹੋ ਕਰ ਸੰਸਾਰ ਮੈ ਆਯਾ ਹੈ। ਹੋਰੁ ਰੰਗੁ ਕਰਤਾ ਹੈ, ਭਾਵ ਜੈਸਾ ਅਧਿਕਾਰੀ ਮਿਲਤਾ ਹੈ ਤੈਸਾ ਹੀ ਉਪਦੇਸ ਕਰਤਾ ਹੈ॥
Prof. Sahib Singh(ਗੁਰੂ-ਰੂਪ ਬੱਦਲ) ਨਿਉਂ ਨਿਉਂ ਕੇ ਆਇਆ ਹੈ (ਭਾਵ, ਮਿਹਰ ਕਰਨ ਤੇ ਤਿਆਰ ਹੈ) ਤੇ ਕਈ ਤਰ੍ਹਾਂ ਦੇ ਰੰਗ ਵਿਖਾ ਰਿਹਾ ਹੈ (ਭਾਵ, ਗੁਰੂ ਕਈ ਕਿਸਮ ਦੇ ਕਉਤਕ ਕਰਦਾ ਹੈ);

ਪਦ ਅਰਥ ਊਂਨਵਿ = ਨਿਊਂ ਕੇ। ਅਵਰਿ = ਹੋਰ ਹੋਰ, ਕਈ ਤਰ੍ਹਾਂ ਦੇ। ਵੰਨ = ਰੰਗ। ਤਿਸੁ ਸਾਹ

SikhNet (Spanish)Viajando bajo, bajo y densas en el cielo, las nubes cambian de color.

ਕਿਆ ਜਾਣਾ. ਤਿਸੁ ਸਾਹ ਸਿਉ; ਕੇਵ ਰਹਸੀ ਰੰਗੁ ॥

kiaa jaanaa. tis saah siau; kev rahasee rang |

Sant Singh KhalsaHow do I know whether my love for my Husband Lord shall endure?
Manmohan SinghWhat do I know, how shall my love last with that Sovereign of mind?
Manmohan Singh (Punjabi)ਮੈਂ ਕੀ ਜਾਣਦਾ ਹਾਂ ਕਿ ਮੇਰੀ ਉਸ ਆਪਣੇ ਪਾਤਸ਼ਾਹ ਨਾਲ ਪ੍ਰੀਤ ਕਿਸ ਤਰ੍ਹਾਂ ਨਿਭੇਗੀ?
Fareedkot Teekaਤਾਂ ਤੇ ਕਯਾ ਜਾਣੀਏ ਤਿਸ (ਸਾਹ) ਪਰਮੇਸ੍ਵਰ ਸੇ (ਰੰਗ) ਪ੍ਰੇਮ ਕੈਸੇ ਰਹੇਗਾ?
Prof. Sahib Singhਪਰ, ਕੀਹ ਪਤਾ ਮੇਰਾ ਉਸ (ਨਾਮ-ਖ਼ਜ਼ਾਨੇ ਦੇ) ਸ਼ਾਹ ਦੇ ਨਾਲ ਕਿਵੇਂ ਪਿਆਰ ਬਣਿਆ ਰਹੇਗਾ।

ਪਦ ਅਰਥ ਸਿਉ = ਉਸ ਸ਼ਾਹ ਨਾਲ (ਜੋ ਨਿਉਂ ਨਿਉਂ ਕੇ ਆਇਆ ਹੈ)। ਕੇਵ = ਕਿਵੇਂ? ਰੰਗੁ = ਪਿਆਰ।

SikhNet (Spanish)¿Cómo podría saber que el Amor por mi Señor Esposo va a perdurar?

ਰੰਗੁ ਰਹਿਆ ਤਿਨੑ ਕਾਮਣੀ; ਜਿਨੑ ਮਨਿ. ਭਉ ਭਾਉ ਹੋਇ ॥

rang rahiaa tina kaamanee; jina man. bhau bhaau hoe |

Sant Singh KhalsaThe love of those soul-brides endures, if their minds are filled with the Love and the Fear of God.
Manmohan SinghEverlasting is the Love of those brides, who heartily love their Spouse in His fear.
Manmohan Singh (Punjabi)ਸਦਾ ਰਹਿਣ ਵਾਲੀ ਹੈ ਪ੍ਰੀਤ ਉਨ੍ਹਾਂ ਪਤਨੀਆਂ ਦੀ, ਜੋ ਆਪਣੇ ਪਤੀ ਨੂੰ ਉਸ ਦੇ ਡਰ ਅੰਦਰ ਦਿਲੀ-ਪਿਆਰ ਕਰਦੀਆਂ ਹਨ।
Fareedkot Teekaਜਿਨ ਕੇ ਮਨ ਮੇਂ ਪਰਮੇਸ੍ਵਰ ਕਾ ਭੈ ਅਰ (ਭਾਉ) ਪ੍ਰੇਮ ਹੋਤਾ ਹੈ, ਤਿਨ ਇਸਤ੍ਰੀਓਂ ਕਾ ਪ੍ਰੇਮ ਰਹਾ ਹੈ॥
Prof. Sahib Singh(ਉਸ ਮਿਹਰਾਂ ਦੇ ਸਾਈਂ ਨਾਲ) ਉਹਨਾਂ (ਜੀਵ-) ਇਸਤਰੀਆਂ ਦਾ ਪਿਆਰ ਟਿਕਿਆ ਰਹਿੰਦਾ ਹੈ ਜਿਨ੍ਹਾਂ ਦੇ ਮਨ ਵਿਚ ਉਸ ਦਾ ਡਰ ਤੇ ਪਿਆਰ ਹੈ।

ਪਦ ਅਰਥ ਭਾਉ = ਪ੍ਰੇਮ।

SikhNet (Spanish)El Amor de aquéllas novias Almas perdura si su mente se conserva llena del Amor y del Temor Reverencial a Dios.

ਨਾਨਕ. ਭੈ ਭਾਇ ਬਾਹਰੀ; ਤਿਨ ਤਨਿ ਸੁਖੁ. ਨ ਹੋਇ ॥੧॥

naanak. bhai bhaae baaharee; tin tan sukh. na hoe |1|

Sant Singh KhalsaO Nanak, she who has no Love and Fear of God - her body shall never find peace. ||1||
Manmohan SinghNanak, the bride, who is bereft of the fear and love of her Lord; her body gathers not peace.
Manmohan Singh (Punjabi)ਨਾਨਕ ਜਿਹੜੀ ਪਤਨੀ ਆਪਣੇ ਸਿਰ ਦੇ ਸਾਈਂ ਦੇ ਡਰ ਅਤੇ ਪਿਆਰ ਤੋਂ ਸੱਖਣੀ ਹੈ, ਉਸ ਦੀ ਦੇਹ ਨੂੰ ਆਰਾਮ ਪਰਾਪਤ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜੀਵ ਰੂਪ ਇਸਤ੍ਰੀਆਂ ਪਰਮੇਸ੍ਵਰ ਕੇ ਭੈ ਅਰ (ਭਾਉ) ਪ੍ਰੇਮ ਸੇ ਰਹਿਤ ਹੈਂ, ਤਿਨ ਕੇ ਮਨ ਮੇਂ ਸੁਖ ਨਹੀਂ ਹੋਤਾ॥੧॥
Prof. Sahib Singhਹੇ ਨਾਨਕ! ਜੋ ਡਰ ਤੇ ਪਿਆਰ ਤੋਂ ਸੱਖਣੀਆਂ ਹਨ ਉਹਨਾਂ ਦੇ ਸਰੀਰ ਵਿਚ ਸੁਖ ਨਹੀਂ ਹੁੰਦਾ ॥੧॥

ਪਦ ਅਰਥ ਭਾਇ ਬਾਹਰੀ = ਪ੍ਰੇਮ ਤੋਂ ਸਖਣੀਆਂ। ਭਉ = ਡਰ, ਅਦਬ ॥੧॥

SikhNet (Spanish)Oh, dice Nanak, quién no tiene Amor y Reverencia por Dios, nunca encontrará la Paz. (1)
Answers quote the Granth verbatim with Ang citations. AI commentary is not Gurbani and not a religious ruling.