ੴ

ਸਿੱਖਬਾਣੀ · SikhBani

Ang 1280

Sri Guru Granth Sahib · Raag Malaar · 10 shabads, 46 lines
Translations
Shabad Guru Nanak Dev Ji Raag Malaar continued from Ang 1279

ਧਰਮੁ ਕਰਾਏ ਕਰਮ; ਧੁਰਹੁ ਫੁਰਮਾਇਆ ॥੩॥

dharam karaae karam; dhurahu furamaaeaa |3|

Sant Singh KhalsaThe Primal Lord has ordained that mortals must practice righteousness. ||3||
Manmohan SinghThe Primal Being has enjoined upon the mortal to do the deeds of virtue.
Manmohan Singh (Punjabi)ਆਦਿ ਪ੍ਰਭੂ ਨੇ ਪ੍ਰਾਣੀ ਨੂੰ ਨੇਕੀ ਦੇ ਅਮਲ ਕਮਾਉਣ ਦੀ ਆਗਿਆ ਕੀਤੀ ਹੈ।
Fareedkot Teekaਪੂਰਬ ਜੋ ਧਰਮ ਅਧਰਮ ਕੇ ਸੰਸਕਾਰ ਹੈਂ, ਸੋ ਜੀਵੋਂ ਸੇ ਕਰਮ ਕਰਾਵਤੇ ਹੈਂ, ਇਹ ਆਦੋਂ ਤੈਨੇ ਹੁਕਮ ਫੁਰਮਾਇਆ ਹੈ॥੩॥
Prof. Sahib Singh(ਇਹ ਭੀ) ਧੁਰੋਂ (ਪ੍ਰਭੂ ਦਾ ਹੀ) ਫ਼ੁਰਮਾਨ ਹੈ ਕਿ ਧਰਮ ਰਾਜ (ਜੀਵਾਂ ਤੋਂ ਚੰਗੇ ਮੰਦੇ) ਕੰਮ ਕਰਾ ਰਿਹਾ ਹੈ ॥੩॥
SikhNet (Spanish)El Señor Primordial ordenó que los mortales vivieran en rectitud. (3)

Open this shabad (9 lines, Angs 1279-1280) →

Shabad Guru Angad Dev Ji Raag Malaar

ਸਲੋਕ ਮਃ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਦੂਜੀ ਪਾਤਿਸ਼ਾਹੀ।
SikhNet (Spanish)Slok, Mejl Guru Angad, Segundo Canal Divino

ਸਾਵਣੁ ਆਇਆ ਹੇ ਸਖੀ; ਕੰਤੈ ਚਿਤਿ ਕਰੇਹੁ ॥

saavan aaeaa he sakhee; kantai chit karehu |

Sant Singh KhalsaThe month of Saawan has come, O my companions; think of your Husband Lord.
Manmohan SinghThe month of Swan has come, O my mate. Now think thou of thy Groom.
Manmohan Singh (Punjabi)ਸਾਉਣ ਦਾ ਮਹੀਨਾ ਆ ਗਿਆ ਹੈ, ਹੇ ਮੇਰੀਏ ਸਹੇਲੀਏ! ਹੁਣ ਤੂੰ ਆਪਣੇ ਭਰਤੇ ਦਾ ਖਿਆਲ ਕਰ।
Fareedkot Teekaਹੇ ਜਗਿਆਸੂ ਰੂਪ ਸਖੀਓ! ਮਾਨੁਖਾ ਜਨਮ ਰੂਪ ਸਾਵਨ ਆਇਆ ਹੈ, ਕੰਤ ਪਰਮੇਸਰ ਕੋ ਚਿਤ ਮੇਂ ਧਾਰਨ ਕਰੋ॥
Prof. Sahib Singhਹੇ ਸਖੀ! ਸਾਵਣ (ਦਾ ਮਹੀਨਾ) ਆਇਆ ਹੈ (ਭਾਵ, ਗੁਰੂ ਵਲੋਂ ਨਾਮ-ਅੰਮ੍ਰਿਤ ਦੀ ਵਰਖਾ ਹੋ ਰਹੀ ਹੈ) ਖਸਮ (-ਪ੍ਰਭੂ) ਨੂੰ ਹਿਰਦੇ ਵਿਚ ਪ੍ਰੋ ਲਉ।

ਪਦ ਅਰਥ ਚਿਤਿ = ਚਿੱਤ ਵਿਚ। ਕੰਤੈ = ਖਸਮ ਪ੍ਰਭੂ ਨੂੰ।

SikhNet (Spanish)El mes de Sawan ha llegado. Oh, compañeros piensen en Su Señor Esposo.

ਨਾਨਕ. ਝੂਰਿ ਮਰਹਿ ਦੋਹਾਗਣੀ; ਜਿਨੑ ਅਵਰੀ ਲਾਗਾ ਨੇਹੁ ॥੧॥

naanak. jhoor mareh dohaaganee; jina avaree laagaa nehu |1|

Sant Singh KhalsaO Nanak, the discarded bride is in love with another; now she weeps and wails, and dies. ||1||
Manmohan SinghNanak, the discarded bride loves another and so wailes herself to death.
Manmohan Singh (Punjabi)ਨਾਨਕ ਛੁਟੜ ਪਤਨੀ ਹੋਰਸ ਨੂੰ ਪਿਆਰ ਕਰਦੀ ਹੈ, ਤੇ ਇਸ ਲਈ ਰੋਂਦੀ ਕੁਰਲਾਉਂਦੀ ਹੀ ਮਰ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਦੁਹਾਗਣੀ ਝੂਰ ਕਰ ਮਰਤੀ ਹੈਂ ਜਿਨ ਕਾ ਔਰੋਂ ਕੇ ਸਾਥ (ਨੇਹੁ) ਪ੍ਰੇਮ ਲਗਾ ਹੂਆ ਹੈ॥੧॥
Prof. Sahib Singhਹੇ ਨਾਨਕ! ਜਿਨ੍ਹਾਂ (ਜੀਵ-ਇਸਤਰੀਆਂ) ਦਾ ਪਿਆਰ (ਪ੍ਰਭੂ-ਪਤੀ ਨੂੰ ਛੱਡ ਕੇ) ਹੋਰਨਾਂ ਨਾਲ ਹੈ ਉਹ ਮੰਦ-ਭਾਗਣਾਂ ਦੁਖੀ ਹੁੰਦੀਆਂ ਹਨ ॥੧॥

ਪਦ ਅਰਥ ਨੇਹੁ = ਪਿਆਰ ॥੧॥

SikhNet (Spanish)Oh, dice Nanak, la novia se ha enamorada del otro, desaprobada, ella solloza, sufre y muere. (1)

Open this shabad →

Shabad Guru Angad Dev Ji Raag Malaar

ਮਃ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਿਸ਼ਾਹੀ।
SikhNet (Spanish)Mejl Guru Angad, Segundo Canal Divino

ਸਾਵਣੁ ਆਇਆ ਹੇ ਸਖੀ; ਜਲਹਰੁ ਬਰਸਨਹਾਰੁ ॥

saavan aaeaa he sakhee; jalahar barasanahaar |

Sant Singh KhalsaThe month of Saawan has come, O my companions; the clouds have burst forth with rain.
Manmohan SinghThe month of Swan has come, O my friend. The clouds have burst forth.
Manmohan Singh (Punjabi)ਸਾਉਣ ਦਾ ਮਹੀਨਾ ਆ ਗਿਆ ਹੈ, ਹੇ ਮੇਰੀ ਸਹੇਲੀਏ! ਥਦਲ ਵਰ੍ਹ ਪਏ ਹਨ।
Fareedkot Teekaਹੇ ਸਖੀ! ਮਨੁਖ ਜਨਮ ਰੂਪੀ ਸਾਵਣ ਆਇਆ ਹੈ ਔਰ ਗੁਰੂ ਰੂਪ ਬਾਦਲ (ਬਰਸਨਹਾਰੁ) ਉਪਦੇਸ ਕਰਤੇ ਹੈਂ॥
Prof. Sahib Singhਹੇ ਸਖੀ! ਸਾਵਣ (ਭਾਵ 'ਨਾਮ' ਦੀ ਵਰਖਾ ਦਾ ਸਮਾ) ਆਇਆ ਹੈ, ਬੱਦਲ ਵਰ੍ਹਾਊ ਹੋ ਗਿਆ ਹੈ (ਭਾਵ, ਗੁਰੂ ਮੇਹਰ ਕਰ ਰਿਹਾ ਹੈ)।

ਪਦ ਅਰਥ ਜਲਹਰੁ = ਜਲਧਰ, ਬੱਦਲ।

SikhNet (Spanish)El mes de Sawan ha llegado. Oh, mis compañeros, las nubes han exprimido la lluvia.

ਨਾਨਕ ਸੁਖਿ ਸਵਨੁ ਸੋਹਾਗਣੀ; ਜਿਨੑ ਸਹ ਨਾਲਿ ਪਿਆਰੁ ॥੨॥

naanak sukh savan sohaaganee; jina seh naal piaar |2|

Sant Singh KhalsaO Nanak, the blessed soul-brides sleep in peace; they are in love with their Husband Lord. ||2||
Manmohan SinghNanak, the loved brides, who love their groom, sleep in peace.
Manmohan Singh (Punjabi)ਨਾਨਕ ਪਿਆਰੀਆਂ ਪਤਨੀਆਂ, ਜਿਨ੍ਹਾਂ ਦੀ ਆਪਣੇ ਪਤੀ ਨਾਲ ਪ੍ਰੀਤ ਹੈ, ਆਰਾਮ ਅੰਦਰ ਸੌਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਸੁਹਾਗਣੀਆਂ ਸੁਖ ਪੂਰਬਕ ਸੋਵਤੀ ਹੈਂ ਜਿਨ ਕਾ ਪਤੀ ਕੇ ਸਾਥ ਪਿਆਰ ਹੈ॥੨॥
Prof. Sahib Singhਹੇ ਨਾਨਕ! (ਇਸ ਸੁਹਾਵਣੇ ਸਮੇ) ਜਿਨ੍ਹਾਂ (ਜੀਵ-ਇਸਤ੍ਰੀਆਂ ਦਾ) ਖਸਮ (-ਪ੍ਰਭੂ) ਨਾਲ ਪਿਆਰ ਬਣਿਆ ਹੈ ਉਹ ਭਾਗਾਂ ਵਾਲੀਆਂ ਪਈਆਂ ਸੁਖ ਨਾਲ ਸਉਣ (ਭਾਵ, ਸੁਖੀ ਜੀਵਨ ਬਿਤੀਤ ਕਰਨ) ॥੨॥

ਪਦ ਅਰਥ ਸੁਖਿ = ਸੁਖ ਵਿਚ। ਸਵਨੁ = (ਵਿਆਕਰਣ ਅਨੁਸਾਰ ਇਹ ਲਫ਼ਜ਼ 'ਹੁਕਮੀ ਭਵਿੱਖਤ' ਅੱਨ ਪੁਰਖ, ਬਹੁ-ਵਚਨ ਹੈ) ਬੇਸ਼ੱਕ ਸਉਣ, ਪਈਆਂ ਸਉਣ ॥੨॥

SikhNet (Spanish)Oh, dice Nanak, la bendita novia Alma duerme en Paz y en Amor con su Esposo. (2)

Open this shabad →

Shabad Guru Nanak Dev Ji Raag Malaar

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਆਪੇ ਛਿੰਝ ਪਵਾਇ; ਮਲਾਖਾੜਾ ਰਚਿਆ ॥

aape chhinjh pavaae; malaakhaarraa rachiaa |

Sant Singh KhalsaHe Himself has staged the tournament, and arranged the arena for the wrestlers.
Manmohan SinghArranging the tournament, the Lord of Himself, has created an arena for the wrestlers.
Manmohan Singh (Punjabi)ਛਿੰਝ ਦਾ ਪ੍ਰਬੰਧ ਕਰ, ਪ੍ਰਭੂ ਨੇ ਖੁਦ ਹੀ ਪਹਿਲਵਾਨਾਂ ਲਈ ਅਖਾੜਾ ਬਣਾਇਆ ਹੈ।
Fareedkot Teekaਭਗਵੰਤ ਨੇ ਆਪ ਹੀ ਛਿੰਝ ਕੋ ਪਵਾਇਆ ਹੈ, ਭਾਵ ਕੁਸਤੀ ਕਰਨੇ ਹੇਤ ਗੁਰਮੁਖ ਅਰ ਮਨਮੁਖ ਰੂਪ ਮੱਲੋਂ ਕਾ ਅਖਾਰਾ ਸੰਸਾਰ ਰਚਾ ਹੈ॥
Prof. Sahib Singh(ਪ੍ਰਭੂ ਨੇ) ਆਪ ਹੀ ਛਿੰਞ ਪਵਾ ਕੇ (ਭਾਵ ਜਗਤ-ਰਚਨਾ ਕਰ ਕੇ) (ਇਹ ਜਗਤ, ਮਾਨੋ) ਭਲਵਾਨਾਂ ਦੇ ਘੁਲਣ ਦਾ ਥਾਂ ਬਣਾਇਆ ਹੈ;

ਪਦ ਅਰਥ ਮਲਾਖਾੜਾ = ਮੱਲ-ਅਖਾੜਾ, ਭਲਵਾਨਾਂ ਦੇ ਘੁਲਣ ਦਾ ਥਾਂ।

SikhNet (Spanish)Él creó el torneo y arregló la palestra para los luchadores.

ਲਥੇ ਭੜਥੂ ਪਾਇ; ਗੁਰਮੁਖਿ ਮਚਿਆ ॥

lathe bharrathoo paae; guramukh machiaa |

Sant Singh KhalsaThey have entered the arena with pomp and ceremony; the Gurmukhs are joyful.
Manmohan SinghMaking noise, the wrestlers have entered the arena and From amongst them, the Guru-wards are in joy.
Manmohan Singh (Punjabi)ਰੌਲਾ ਗੋਲਾ ਪਾਉਂਦੇ ਹੋਏ ਪਹਿਲਵਾਨ ਅਖਾੜੇ ਵਿੱਚ ਆ ਵੜੇ ਹਨ ਅਤੇ ਉਨ੍ਹਾ ਵਿਚੋਂ ਗੁਰੂ-ਅਨੁਸਾਰੀ ਖੁਸ਼ ਹਨ।
Fareedkot Teekaਦੋਨੋਂ ਓਰ ਸੇ (ਭੜਥੂ) ਡੰਡ ਰੌਲਾ ਪਾਇਕਰ ਸੰਸਾਰ ਮੇਂ ਉਤਰੇ ਹੈਂ, ਤਿਨ ਮੇਂ ਗੁਰਮੁਖੋਂ ਕੋ ਅਨੰਦ ਹੂਆ ਹੈ॥
Prof. Sahib Singh(ਜੀਵ-ਰੂਪ ਭਲਵਾਨ) ਰੌਲਾ ਪਾ ਕੇ (ਇਥੇ) ਆ ਉਤਰੇ ਹਨ (ਭਾਵ, ਬੇਅੰਤ ਜੀਵ ਦਬਾਦਬ ਜਗਤ ਵਿਚ ਜਨਮ ਲੈ ਕੇ ਤੁਰੇ ਆ ਰਹੇ ਹਨ)। (ਇਹਨਾਂ ਵਿਚੋਂ) ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ ਚੜ੍ਹਦੀ ਕਲਾ ਵਿਚ ਹਨ,

ਪਦ ਅਰਥ ਭੜਥੂ = ਰੌਲਾ। ਮਚਿਆ = ਚੜ੍ਹਦੀ ਕਲਾ ਵਿਚ ਹਨ।

SikhNet (Spanish)Ellos entraron a la palestra con toda pompa y ceremonia. Los Gurmukjs están en Dicha.

ਮਨਮੁਖ ਮਾਰੇ ਪਛਾੜਿ; ਮੂਰਖ ਕਚਿਆ ॥

manamukh maare pachhaarr; moorakh kachiaa |

Sant Singh KhalsaThe false and foolish self-willed manmukhs are defeated and overcome.
Manmohan SinghThe foolish and false egocentrics stand defeated.
Manmohan Singh (Punjabi)ਬੇਵਕੂਫ ਅਤੇ ਝੂਠੇ ਮਨਮਤੀਏ ਹਾਰ ਜਾਂਦੇ ਹਨ।
Fareedkot Teekaਮੂਰਖ ਅਰ ਕਚੇ ਮਨਮੁਖ ਮਾਰ ਕਰ ਪਛਾੜ ਦੀਏ ਹੈਂ, ਭਾਵ ਤਿਨ ਕੋ ਤ੍ਯਾਗ ਦੀਆ ਹੈ॥
Prof. Sahib Singh(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੱਚੇ ਮੂਰਖਾਂ ਨੂੰ ਪਟਕਾ ਕੇ (ਭਾਵ ਮੂੰਹ-ਭਾਰ) ਮਾਰਦਾ ਹੈ;
SikhNet (Spanish)Los falsos y soberbios Manmukjs son controlados y derrocados.

ਆਪਿ ਭਿੜੈ. ਮਾਰੇ ਆਪਿ; ਆਪਿ ਕਾਰਜੁ ਰਚਿਆ ॥

aap bhirrai. maare aap; aap kaaraj rachiaa |

Sant Singh KhalsaThe Lord Himself wrestles, and He Himself defeats them. He Himself staged this play.
Manmohan SinghThe Lord Himself stages the play. Himself He wrestles and Himself He defeats.
Manmohan Singh (Punjabi)ਸੁਆਮੀ ਆਪੇ ਖੇਡ ਰਚਦਾ ਹੈ, ਆਪੇ ਹੀ ਘੁਲਦਾ ਹੈ ਅਤੇ ਆਪੇ ਹੀ ਪਛਾੜਦਾ ਹੈ।
Fareedkot Teekaਵਾਸਤਵ ਆਪ ਹੀ ਭਿੜਤਾ ਹੈ ਔਰ ਆਪ ਹੀ ਮਾਰਤਾ ਹੈ ਔਰ ਆਪ ਹੀ ਸਰਬ ਕਾਰਜੋਂ ਕੋ ਰਚਾ ਹੈ॥
Prof. Sahib Singh(ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਲੜ ਰਿਹਾ ਹੈ, ਆਪ ਹੀ ਮਾਰ ਰਿਹਾ ਹੈ ਉਸ ਨੇ ਆਪ ਹੀ (ਇਹ ਛਿੰਞ ਦਾ) ਕਾਰਜ ਰਚਿਆ ਹੈ।
SikhNet (Spanish)El Señor Mismo lucha, y Él Mismo los vence estableciendo Su Obra.

ਸਭਨਾ ਖਸਮੁ ਏਕੁ ਹੈ; ਗੁਰਮੁਖਿ ਜਾਣੀਐ ॥

sabhanaa khasam ek hai; guramukh jaaneeai |

Sant Singh KhalsaThe One God is the Lord and Master of all; this is known by the Gurmukhs.
Manmohan SinghThe Lord of all is the One God, but this thing is known only by the Guru's grace.
Manmohan Singh (Punjabi)ਸਾਰਿਆਂ ਦਾ ਸਾਹਿਬ ਇਕ ਵਾਹਿਗੁਰੂ ਹੀ ਹੈ, ਪਰੰਤੂ ਇਹ ਗੱਲ ਕੇਵਲ ਗੁਰਾਂ ਦੀ ਦਇਆ ਦੁਆਰਾ ਹੀ ਜਾਣੀ ਜਾਂਦੀ ਹੈ।
Fareedkot Teekaਸਭ ਕਾ (ਖਸਮੁ) ਪਤੀ ਏਕ ਆਪ ਹੀ ਹੈ, ਇਹ ਗਲ ਗੁਰੋਂ ਦ੍ਵਾਰੇ ਜਾਣੀ ਜਾਤੀ ਹੈ॥
Prof. Sahib Singhਸਭਨਾਂ ਜੀਵਾਂ ਦਾ ਮਾਲਕ ਇਕ ਪ੍ਰਭੂ ਹੈ, ਇਸ ਗੱਲ ਦੀ ਸਮਝ ਗੁਰੂ ਦੇ ਸਨਮੁਖ ਹੋਇਆਂ ਆਉਂਦੀ ਹੈ।
SikhNet (Spanish)Dios es el Señor y Maestro de todo, y el Gurmukj lo sabe.

ਹੁਕਮੀ ਲਿਖੈ ਸਿਰਿ ਲੇਖੁ; ਵਿਣੁ ਕਲਮ ਮਸਵਾਣੀਐ ॥

hukamee likhai sir lekh; vin kalam masavaaneeai |

Sant Singh KhalsaHe writes the inscription of His Hukam on the foreheads of all, without pen or ink.
Manmohan SinghThe Lord of will writes the destinies on the heads of all without pen and ink.
Manmohan Singh (Punjabi)ਰਜ਼ਾ ਦਾ ਮਾਲਕ, ਲੇਖਣੀ ਅਤੇ ਸਿਆਹੀ ਦੇ ਬਗੈਰ, ਸਾਰਿਆਂ ਦੇ ਸੀਸ ਉਤੇ ਪ੍ਰਾਲਭਧ ਲਿਖਦਾ ਹੈ।
Fareedkot Teekaਹੁਕਮੀ ਕਲਮ ਅਰ ਸਿਆਹੀ ਕੇ ਬਿਨਾਂ ਹੀ ਹੁਕਮ ਸੇ ਸਭ ਕੇ ਸਿਰ ਪੁਰ ਲੇਖ ਲਿਖਤਾ ਹੈ॥☬ਜੇ ਕਹੇ ਤਿਸ ਕੋ ਕੈਸੇ ਮਿਲੀਤਾ ਹੈ? ਸੋ ਕਹਤੇ ਹੈਂ:
Prof. Sahib Singhਆਪਣੇ ਹੁਕਮ-ਅਨੁਸਾਰ ਹੀ (ਹਰੇਕ ਜੀਵ ਦੇ) ਸਿਰ ਉਤੇ ਕਲਮ ਦਵਾਤ ਤੋਂ ਬਿਨਾ ਹੀ (ਰਜ਼ਾ ਦਾ) ਲੇਖ ਲਿਖ ਰਿਹਾ ਹੈ।

ਪਦ ਅਰਥ ਮਸਵਾਣੀ = ਦਵਾਤ (ਮਸੁ = ਸਿਆਹੀ)।

SikhNet (Spanish)Él escribe la Inscripción de Su Jukam sobre la frente de todos, sin pluma ni tinta,

ਸਤਸੰਗਤਿ ਮੇਲਾਪੁ; ਜਿਥੈ ਹਰਿ ਗੁਣ ਸਦਾ ਵਖਾਣੀਐ ॥

satasangat melaap; jithai har gun sadaa vakhaaneeai |

Sant Singh KhalsaIn the Sat Sangat, the True Congregation, Union with Him is obtained; there, the Glorious Praises of the Lord are chanted forever.
Manmohan SinghThrough the society of the saints, where the Lord's praises are ever uttered, union with him is obtained.
Manmohan Singh (Punjabi)ਸਾਧ ਸੰਗਤ ਰਾਹੀਂ, ਜਿਥੇ ਸਦੀਵ ਹੀ ਸੁਆਮੀ ਦੀਆਂ ਸਿਫਤਾਂ ਉਚਾਰਨ ਕੀਤੀਆਂ ਜਾਂਦੀਆਂ ਹਨ, ਉਸ ਦੇ ਨਾਲ ਮਿਲਾਪ ਪਰਾਪਤ ਹੋ ਜਾਂਦਾ ਹੈ।
Fareedkot Teekaਸਤਸੰਗਤ ਕਰ ਤਿਸ ਕਾ ਮਿਲਾਪੁ ਹੋਤਾ ਹੈ॥☬ਜੇ ਕਹੇ ਸਤਸੰਗਤਿ ਕੈਸੀ ਹੋਤੀ ਹੈ? ਸੋ ਕਹਤੇ ਹੈਂ: ਜਹਾਂ ਸਦੀਵ ਹਰੀ ਕੇ ਗੁਣੋਂ ਕੋ ਕਥਨ ਕਰੀਤਾ ਹੈ॥
Prof. Sahib Singh(ਉਸ ਪ੍ਰਭੂ ਦਾ) ਮਿਲਾਪ ਸਤਸੰਗ ਵਿਚ ਹੋ ਸਕਦਾ ਹੈ ਜਿਥੇ ਸਦਾ ਪ੍ਰਭੂ ਦੇ ਗੁਣ ਕਥੇ ਜਾਂਦੇ ਹਨ।
SikhNet (Spanish)y en la Saad Sangat, la Verdadera Congregación, la Unión con Él es obtenida, pues es ahí donde las Gloriosas Alabanzas del Señor son entonadas para siempre.

ਨਾਨਕ ਸਚਾ ਸਬਦੁ ਸਲਾਹਿ; ਸਚੁ ਪਛਾਣੀਐ ॥੪॥

naanak sachaa sabad salaeh; sach pachhaaneeai |4|

Sant Singh KhalsaO Nanak, praising the True Word of His Shabad, one comes to realize the Truth. ||4||
Manmohan SinghNanak, by praising the True Lord, one comes to realise the Lords truth.
Manmohan Singh (Punjabi)ਨਾਨਕ ਸੱਚੇ ਸੁਆਮੀ ਦੀ ਸਿਫ਼ਤ-ਸ਼ਲਾਘਾ ਕਰਨ ਦੁਆਰਾ, ਜੀਵ ਸੁਆਮੀ ਦੇ ਸੱਚ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚਾ (ਸਬਦੁ) ਗੁਰ ਉਪਦੇਸੁ ਸਲਾਹੁ ਕਰ ਸਚ ਕੋ ਪਛਾਣੀਤਾ ਹੈ॥੪॥☬ਬ੍ਰਿਧ ਅਵਸਥਾ ਕਾ ਹਾਲ ਕਹਤੇ ਹੈਂ:
Prof. Sahib Singhਹੇ ਨਾਨਕ! (ਗੁਰੂ ਦਾ) ਸੱਚਾ ਸ਼ਬਦ ਗਾ ਕੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਛਾਣਿਆ ਜਾ ਸਕਦਾ ਹੈ (ਭਾਵ, ਪ੍ਰਭੂ ਦੀ ਸਾਰ ਪੈਂਦੀ ਹੈ, ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ) ॥੪॥
SikhNet (Spanish)Oh, dice Nanak, cantando la Palabra Verdadera de Su Shabd, uno comprende la Verdad. (4)

Open this shabad →

Shabad Guru Amardas Ji Raag Malaar

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਊਂਨਵਿ ਊਂਨਵਿ ਆਇਆ; ਅਵਰਿ ਕਰੇਂਦਾ ਵੰਨ ॥

aoonav aoonav aaeaa; avar karendaa van |

Sant Singh KhalsaHanging low, low and thick in the sky, the clouds are changing color.
Manmohan SinghWhen man ages, his body bows and bends forward and assumes quit another colour.
Manmohan Singh (Punjabi)ਜਦ ਜੀਵ ਬੁੱਢਾ ਹੋ ਜਾਂਦਾ ਹੈ, ਉਸ ਦੀ ਦੇਹ ਅੱਗੇ ਨੂੰ ਝੁਕ ਕੇ ਕੋਡੀ ਹੋ ਜਾਂਦੀ ਹੈ ਅਤੇ ਐਨ ਹੋਰ ਹੀ ਰੰਗਤ ਧਾਰਨ ਕਰ ਲੈਂਦੀ ਹੈ।
Fareedkot Teekaਸਰੀਰ ਬੁਢੇਪੇ ਮੇਂ ਝੁਕਤਾ ਝੁਕਤਾ ਹੇਠ ਕੋ ਔਰ ਹੀ (ਵੰਨ) ਰੰਗ ਕਰਤਾ ਹੂਆ ਆਯਾ। ਭਾਵ ਜੁਬਾ ਸੇ ਵਿਲਖਣ ਸਰੀਰ ਕੀ ਦਸਾ ਹੋ ਗਈ, ਪਰੰਤੂ ਅਬ ਤਕ ਪਰਮੇਸ੍ਵਰ ਸਾਥ ਪ੍ਰੀਤੀ ਨਹੀਂ; ਵਾ ਗੁਰੂ ਰੂਪੁ ਬਾਦਲੁ ਝੁਕ ਝੁਕ, ਭਾਵ ਅਤੀ ਕਿਰਪਾਲੁ ਹੋ ਕਰ ਸੰਸਾਰ ਮੈ ਆਯਾ ਹੈ। ਹੋਰੁ ਰੰਗੁ ਕਰਤਾ ਹੈ, ਭਾਵ ਜੈਸਾ ਅਧਿਕਾਰੀ ਮਿਲਤਾ ਹੈ ਤੈਸਾ ਹੀ ਉਪਦੇਸ ਕਰਤਾ ਹੈ॥
Prof. Sahib Singh(ਗੁਰੂ-ਰੂਪ ਬੱਦਲ) ਨਿਉਂ ਨਿਉਂ ਕੇ ਆਇਆ ਹੈ (ਭਾਵ, ਮਿਹਰ ਕਰਨ ਤੇ ਤਿਆਰ ਹੈ) ਤੇ ਕਈ ਤਰ੍ਹਾਂ ਦੇ ਰੰਗ ਵਿਖਾ ਰਿਹਾ ਹੈ (ਭਾਵ, ਗੁਰੂ ਕਈ ਕਿਸਮ ਦੇ ਕਉਤਕ ਕਰਦਾ ਹੈ);

ਪਦ ਅਰਥ ਊਂਨਵਿ = ਨਿਊਂ ਕੇ। ਅਵਰਿ = ਹੋਰ ਹੋਰ, ਕਈ ਤਰ੍ਹਾਂ ਦੇ। ਵੰਨ = ਰੰਗ। ਤਿਸੁ ਸਾਹ

SikhNet (Spanish)Viajando bajo, bajo y densas en el cielo, las nubes cambian de color.

ਕਿਆ ਜਾਣਾ. ਤਿਸੁ ਸਾਹ ਸਿਉ; ਕੇਵ ਰਹਸੀ ਰੰਗੁ ॥

kiaa jaanaa. tis saah siau; kev rahasee rang |

Sant Singh KhalsaHow do I know whether my love for my Husband Lord shall endure?
Manmohan SinghWhat do I know, how shall my love last with that Sovereign of mind?
Manmohan Singh (Punjabi)ਮੈਂ ਕੀ ਜਾਣਦਾ ਹਾਂ ਕਿ ਮੇਰੀ ਉਸ ਆਪਣੇ ਪਾਤਸ਼ਾਹ ਨਾਲ ਪ੍ਰੀਤ ਕਿਸ ਤਰ੍ਹਾਂ ਨਿਭੇਗੀ?
Fareedkot Teekaਤਾਂ ਤੇ ਕਯਾ ਜਾਣੀਏ ਤਿਸ (ਸਾਹ) ਪਰਮੇਸ੍ਵਰ ਸੇ (ਰੰਗ) ਪ੍ਰੇਮ ਕੈਸੇ ਰਹੇਗਾ?
Prof. Sahib Singhਪਰ, ਕੀਹ ਪਤਾ ਮੇਰਾ ਉਸ (ਨਾਮ-ਖ਼ਜ਼ਾਨੇ ਦੇ) ਸ਼ਾਹ ਦੇ ਨਾਲ ਕਿਵੇਂ ਪਿਆਰ ਬਣਿਆ ਰਹੇਗਾ।

ਪਦ ਅਰਥ ਸਿਉ = ਉਸ ਸ਼ਾਹ ਨਾਲ (ਜੋ ਨਿਉਂ ਨਿਉਂ ਕੇ ਆਇਆ ਹੈ)। ਕੇਵ = ਕਿਵੇਂ? ਰੰਗੁ = ਪਿਆਰ।

SikhNet (Spanish)¿Cómo podría saber que el Amor por mi Señor Esposo va a perdurar?

ਰੰਗੁ ਰਹਿਆ ਤਿਨੑ ਕਾਮਣੀ; ਜਿਨੑ ਮਨਿ. ਭਉ ਭਾਉ ਹੋਇ ॥

rang rahiaa tina kaamanee; jina man. bhau bhaau hoe |

Sant Singh KhalsaThe love of those soul-brides endures, if their minds are filled with the Love and the Fear of God.
Manmohan SinghEverlasting is the Love of those brides, who heartily love their Spouse in His fear.
Manmohan Singh (Punjabi)ਸਦਾ ਰਹਿਣ ਵਾਲੀ ਹੈ ਪ੍ਰੀਤ ਉਨ੍ਹਾਂ ਪਤਨੀਆਂ ਦੀ, ਜੋ ਆਪਣੇ ਪਤੀ ਨੂੰ ਉਸ ਦੇ ਡਰ ਅੰਦਰ ਦਿਲੀ-ਪਿਆਰ ਕਰਦੀਆਂ ਹਨ।
Fareedkot Teekaਜਿਨ ਕੇ ਮਨ ਮੇਂ ਪਰਮੇਸ੍ਵਰ ਕਾ ਭੈ ਅਰ (ਭਾਉ) ਪ੍ਰੇਮ ਹੋਤਾ ਹੈ, ਤਿਨ ਇਸਤ੍ਰੀਓਂ ਕਾ ਪ੍ਰੇਮ ਰਹਾ ਹੈ॥
Prof. Sahib Singh(ਉਸ ਮਿਹਰਾਂ ਦੇ ਸਾਈਂ ਨਾਲ) ਉਹਨਾਂ (ਜੀਵ-) ਇਸਤਰੀਆਂ ਦਾ ਪਿਆਰ ਟਿਕਿਆ ਰਹਿੰਦਾ ਹੈ ਜਿਨ੍ਹਾਂ ਦੇ ਮਨ ਵਿਚ ਉਸ ਦਾ ਡਰ ਤੇ ਪਿਆਰ ਹੈ।

ਪਦ ਅਰਥ ਭਾਉ = ਪ੍ਰੇਮ।

SikhNet (Spanish)El Amor de aquéllas novias Almas perdura si su mente se conserva llena del Amor y del Temor Reverencial a Dios.

ਨਾਨਕ. ਭੈ ਭਾਇ ਬਾਹਰੀ; ਤਿਨ ਤਨਿ ਸੁਖੁ. ਨ ਹੋਇ ॥੧॥

naanak. bhai bhaae baaharee; tin tan sukh. na hoe |1|

Sant Singh KhalsaO Nanak, she who has no Love and Fear of God - her body shall never find peace. ||1||
Manmohan SinghNanak, the bride, who is bereft of the fear and love of her Lord; her body gathers not peace.
Manmohan Singh (Punjabi)ਨਾਨਕ ਜਿਹੜੀ ਪਤਨੀ ਆਪਣੇ ਸਿਰ ਦੇ ਸਾਈਂ ਦੇ ਡਰ ਅਤੇ ਪਿਆਰ ਤੋਂ ਸੱਖਣੀ ਹੈ, ਉਸ ਦੀ ਦੇਹ ਨੂੰ ਆਰਾਮ ਪਰਾਪਤ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜੀਵ ਰੂਪ ਇਸਤ੍ਰੀਆਂ ਪਰਮੇਸ੍ਵਰ ਕੇ ਭੈ ਅਰ (ਭਾਉ) ਪ੍ਰੇਮ ਸੇ ਰਹਿਤ ਹੈਂ, ਤਿਨ ਕੇ ਮਨ ਮੇਂ ਸੁਖ ਨਹੀਂ ਹੋਤਾ॥੧॥
Prof. Sahib Singhਹੇ ਨਾਨਕ! ਜੋ ਡਰ ਤੇ ਪਿਆਰ ਤੋਂ ਸੱਖਣੀਆਂ ਹਨ ਉਹਨਾਂ ਦੇ ਸਰੀਰ ਵਿਚ ਸੁਖ ਨਹੀਂ ਹੁੰਦਾ ॥੧॥

ਪਦ ਅਰਥ ਭਾਇ ਬਾਹਰੀ = ਪ੍ਰੇਮ ਤੋਂ ਸਖਣੀਆਂ। ਭਉ = ਡਰ, ਅਦਬ ॥੧॥

SikhNet (Spanish)Oh, dice Nanak, quién no tiene Amor y Reverencia por Dios, nunca encontrará la Paz. (1)

Open this shabad →

Shabad Guru Amardas Ji Raag Malaar

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਊਂਨਵਿ ਊਂਨਵਿ ਆਇਆ; ਵਰਸੈ ਨੀਰੁ ਨਿਪੰਗੁ ॥

aoonav aoonav aaeaa; varasai neer nipang |

Sant Singh KhalsaHanging low, low and thick in the sky, the clouds come, and pure water rains down.
Manmohan SinghDescending low, very low, the cloud has come and the pure water falls.
Manmohan Singh (Punjabi)ਨੀਵਾਂ ਬਹੁਤ ਹੀ ਨੀਵਾਂ ਹੋ ਕੇ ਬੱਦਲ ਆਇਆ ਹੈ ਅਤੇ ਪਵਿੱਤਰ ਪਾਣੀ ਵਰ੍ਹਦਾ ਹੈ।
Fareedkot Teekaਗੁਰੂ ਰੂਪੀ ਮੇਘ (ਊਂਨਵਿ ਊਂਨਵਿ) ਝੁਕ ਝੁਕ ਕਰ ਕਿਰਪਾਲੁ ਹੋ ਕਰ ਆਯਾ ਹੈ ਔਰ ਉਜਲ ਜਲ ਬਰਸਤਾ ਹੈ, ਭਾਵ ਗੁਰੂ ਕਪਟ ਚਿਕੜ ਸੇ ਰਹਿਤ ਉਪਦੇਸ ਕਰਤੇ ਹੈਂ॥
Prof. Sahib Singh(ਗੁਰੂ-ਬੱਦਲ) ਨਿਉਂ ਨਿਉਂ ਕੇ ਆਇਆ ਹੈ ਤੇ ਸਾਫ਼ ਜਲ ਵਰਸ ਰਿਹਾ ਹੈ;

ਪਦ ਅਰਥ ਨਿਪੰਗੁ = (ਨਿ-ਪੰਗੁ; ਪੰਗੁ = ਪੰਕ, ਚਿੱਕੜ) ਚਿੱਕੜ-ਰਹਿਤ, ਸਾਫ਼।

SikhNet (Spanish)Viajando bajo, bajo y densas en el cielo, las nubes llegan y el agua prístina es rociada.

ਨਾਨਕ. ਦੁਖੁ ਲਾਗਾ ਤਿਨੑ ਕਾਮਣੀ; ਜਿਨੑ ਕੰਤੈ ਸਿਉ ਮਨਿ ਭੰਗੁ ॥੨॥

naanak. dukh laagaa tina kaamanee; jina kantai siau man bhang |2|

Sant Singh KhalsaO Nanak, that soul-bride suffers in pain, whose mind is torn away from her Husband Lord. ||2||
Manmohan SinghNanak, the bride whose mind is torn from her groom suffers pain.
Manmohan Singh (Punjabi)ਨਾਨਕ ਉਹ ਪਤਨੀ ਜਿਸ ਦਾ ਚਿੱਤ ਆਪਣੇ ਪਤੀ ਨਾਲੋਂ ਟੁਟਿਆ ਹੋਇਆ ਹੈ, ਤਕਲੀਫ ਉਠਾਉਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕਾਮਣੀ ਕੋ ਦੁਖ ਲਗਾ ਹੈ ਜਿਨ ਕਾ ਪਤੀ ਕੀ ਓਰ ਸੇ ਮਨੁ (ਭੰਗੁ) ਮੁੜਾ ਹੂਆ ਹੈ॥੨॥
Prof. Sahib Singhਪਰ, ਹੇ ਨਾਨਕ! ਉਹਨਾਂ (ਜੀਵ-) ਇਸਤਰੀਆਂ ਨੂੰ (ਫਿਰ ਭੀ) ਦੁੱਖ ਵਿਆਪ ਰਿਹਾ ਹੈ ਜਿਨ੍ਹਾਂ ਦੇ ਮਨ ਵਿਚ ਖਸਮ-ਪ੍ਰਭੂ ਨਾਲੋਂ ਵਿਛੋੜਾ ਹੈ ॥੨॥

ਪਦ ਅਰਥ ਭੰਗੁ = ਤੋਟ, ਵਿਛੋੜਾ। ਮਨਿ = ਮਨ ਵਿਚ ॥੨॥

SikhNet (Spanish)Oh, dice Nanak, esa Alma novia sufre cuando su mente se vuelve en contra de Su Señor Marido. (2)

Open this shabad →

Shabad Guru Nanak Dev Ji Raag Malaar

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਦੋਵੈ ਤਰਫਾ ਉਪਾਇ; ਇਕੁ ਵਰਤਿਆ ॥

dovai tarafaa upaae; ik varatiaa |

Sant Singh KhalsaThe One Lord created both sides and pervades the expanse.
Manmohan SinghCreating both the sides, He, the One Lord, is pervading both.
Manmohan Singh (Punjabi)ਦੋਨਾਂ ਹੀ ਪਾਸਿਆਂ ਨੂੰ ਰੱਚ ਕੇ ਉਹ, ਇਕ ਸੁਆਮੀ ਦੋਨਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਗੁਰਮੁਖ ਔ ਮਨਮੁਖ ਦੋਨੋਂ ਤਰਫਾਂ ਉਤਪਤ ਕਰ ਕੇ ਸਭ ਮੇਂ ਇਕ ਵਾਹਿਗੁਰੂ ਹੀ ਵਰਤ ਰਹਾ ਹੈ॥
Prof. Sahib Singh('ਗੁਰਮੁਖ' ਤੇ 'ਮਨਮੁਖ') ਦੋਹਾਂ ਕਿਸਮਾਂ ਦੇ ਜੀਵ ਪੈਦਾ ਕਰ ਕੇ (ਦੋਹਾਂ ਵਿਚ) ਪ੍ਰਭੂ ਆਪ ਮੌਜੂਦ ਹੈ,

ਪਦ ਅਰਥ ਤਰਫਾ = ਧੜੇ ('ਗੁਰਮੁਖ' ਤੇ 'ਮਨਮੁਖ' ਜਿਨ੍ਹਾਂ ਦਾ ਜ਼ਿਕਰ ਪਿਛਲੀ ਪਉੜੀ ਵਿਚ ਆਇਆ ਹੈ)।

SikhNet (Spanish)El Señor creó ambos lados y prevalece en la Expansión.

ਬੇਦ ਬਾਣੀ ਵਰਤਾਇ; ਅੰਦਰਿ ਵਾਦੁ ਘਤਿਆ ॥

bed baanee varataae; andar vaad ghatiaa |

Sant Singh KhalsaThe words of the Vedas became pervasive, with arguments and divisions.
Manmohan SinghSpreading the gospel of the Vedas he has brought about strife between the two.
Manmohan Singh (Punjabi)ੇਵੇਦਾਂ ਦੇ ਕਥਨ ਨੂੰ ਵਿਸਥਾਰ ਕੇ ਉਸ ਨੇ ਦੋਨਾ ਦੇ ਵਿਚਕਾਰ ਝਗੜਾ ਪਾ ਦਿਤਾ ਹੈ।
Fareedkot Teekaਬੇਦ ਬਾਣੀ ਕੋ ਬਰਤਾਇ ਕਰ ਕੇ ਤਿਨ ਕੇ ਅੰਤਰ (ਵਾਦੁ) ਝਗੜਾ ਪਾਇ ਦੀਆ ਹੈ, ਭਾਵ ਭਿੰਨ ਭਿੰਨ ਮਤ ਕਰ ਦੀਏ ਹੈਂ॥
Prof. Sahib Singhਧਾਰਮਿਕ ਉਪਦੇਸ਼ (=ਬੇਦ ਬਾਣੀ) ਭੀ ਉਸ ਨੇ ਆਪ ਹੀ ਕੀਤਾ ਹੈ (ਤੇ ਇਸ ਤਰ੍ਹਾਂ 'ਗੁਰਮੁਖ' ਤੇ 'ਮਨਮੁਖ' ਦੇ ਅੰਦਰ 'ਵਿਚਾਰ' ਵਖੋ-ਵੱਖਰੇ ਪਾ ਕੇ, ਦੋਹਾਂ ਧਿਰਾਂ ਦੇ) ਅੰਦਰ ਝਗੜਾ ਭੀ ਆਪ ਹੀ ਪਾਇਆ ਹੈ।

ਪਦ ਅਰਥ ਵਾਦੁ = ਝਗੜਾ।

SikhNet (Spanish)Las palabras de los Vedas se volvieron dañinas por los argumentos y divisiones.

ਪਰਵਿਰਤਿ ਨਿਰਵਿਰਤਿ ਹਾਠਾ ਦੋਵੈ; ਵਿਚਿ ਧਰਮੁ ਫਿਰੈ ਰੈਬਾਰਿਆ ॥

paravirat niravirat haatthaa dovai; vich dharam firai raibaariaa |

Sant Singh KhalsaAttachment and detachment are the two sides of it; Dharma, true religion, is the guide between the two.
Manmohan SinghAttachment and department are the two sides and it is the faith that discriminates between the two.
Manmohan Singh (Punjabi)ਪਕੜ ਅਤੇ ਤਿਆਗ ਦੇ ਪਾਸੇ ਹਨ ਅਤੇ ਈਮਾਨ ਦੋਨਾਂ ਦੇ ਵਿਚਕਾਰ ਨਿਰਣੇ ਕਰਨ ਵਾਲਾ ਹੈ।
Fareedkot Teekaਪਰਵਿਰਤਿ ਨਿਰਵਿਰਤਿ, ਭਾਵ ਮਨਮੁਖੋਂ ਮੇਂ ਪ੍ਰਵਿਰਤੀ ਔਰ ਗੁਰਮੁਖੋਂ ਮੇਂ ਨਿਰਵਿਰਤੀ ਏਹ ਦੋਨੋਂ (ਹਾਠਾ) ਧਿਰਾਂ ਉਪਾਈਆਂ ਹੈਂ, ਅਰ ਧਰਮ ਔ ਅਧਰਮ ਸੋ ਦੋਨੋਂ ਕੇ ਬੀਚ (ਰੈਬਾਰਿਆ) ਵਕੀਲ ਫਿਰਤਾ ਹੈ॥
Prof. Sahib Singhਜਗਤ ਦੇ ਧੰਧਿਆਂ ਵਿਚ ਖਚਿਤ ਹੋਣਾ ਤੇ ਜਗਤ ਤੋਂ ਨਿਰਲੇਪ ਰਹਿਣਾ-ਇਹ ਦੋਵੇਂ ਪਾਸੇ ਉਸ ਨੇ ਆਪ ਹੀ ਬਣਾ ਦਿੱਤੇ ਹਨ ਤੇ ਆਪ ਹੀ 'ਧਰਮ' (-ਰੂਪ ਹੋ ਕੇ ਦੋਹਾਂ ਵਿਚ) ਵਿਚੋਲਾ ਬਣਿਆ ਹੋਇਆ ਹੈ;

ਪਦ ਅਰਥ ਪਰਵਿਰਤਿ = ਦੁਨੀਆ ਵਿਚ ਮਨ ਦਾ ਫਸ ਜਾਣਾ। ਨਿਰਵਿਰਤਿ = ਦੁਨੀਆ ਵਲੋਂ ਮਨ ਵੱਖਰਾ ਰਹਿਣਾ। ਹਾਠਾ = ਤਰਫ਼ਾਂ, ਪਾਸੇ। ਰੈਬਾਰਿਆ = ਰਹਬਰ, ਵਿਚੋਲਾ।

SikhNet (Spanish)El apego y el desapego corresponden a los dos lados de esto.

ਮਨਮੁਖ ਕਚੇ ਕੂੜਿਆਰ; ਤਿਨੑੀ ਨਿਹਚਉ ਦਰਗਹ ਹਾਰਿਆ ॥

manamukh kache koorriaar; tinaee nihchau daragah haariaa |

Sant Singh KhalsaThe self-willed manmukhs are worthless and false. Without a doubt, they lose in the Court of the Lord.
Manmohan SinghFalse and worthless are the egocentrics, Verily lose they in the Lord's court.
Manmohan Singh (Punjabi)ਝੂਠੇ ਅਤੇ ਨਿਕੰਮੇ ਹਨ ਮਨਮਤੀਏ। ਪ੍ਰਭੂ ਦੇ ਦਰਬਾਰ ਅੰਦਰ ਉਹ ਨਿਸਚਿਤ ਹੀ ਹਾਰ ਜਾਂਦੇ ਹਨ।
Fareedkot Teekaਮਨਮੁਖ ਜੋ ਕਚੇ ਅਰ ਝੂਠੇ ਹੈਂ ਤਿਨੋਂ ਨੇ ਨਿਸਚ੍ਯ ਕਰ ਦਰਗਾਹ ਮੇਂ ਆਪਣੇ ਦਾਵੇ ਕੋ ਵਾ ਮਨੁਖ ਜਨਮ ਕੋ ਹਾਰਿਆ ਹੈ॥
Prof. Sahib Singhਪਰ, ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਕੂੜ ਦੇ ਵਪਾਰੀ ਹਨ ਉਹ ਜ਼ਰੂਰ ਪ੍ਰਭੂ ਦੀ ਦਰਗਾਹ ਵਿਚ ਬਾਜ਼ੀ ਹਾਰ ਜਾਂਦੇ ਹਨ।
SikhNet (Spanish)El Dharma, la Verdadera Religión, es la Guía. Los soberbios Manmukjs son falsos y no tienen valor, y sin duda son derrotados en la Corte del Señor.

ਗੁਰਮਤੀ ਸਬਦਿ ਸੂਰ ਹੈ; ਕਾਮੁ ਕ੍ਰੋਧੁ ਜਿਨੑੀ ਮਾਰਿਆ ॥

guramatee sabad soor hai; kaam krodh jinaee maariaa |

Sant Singh KhalsaThose who follow the Guru's Teachings are the true spiritual warriors; they have conquered sexual desire and anger.
Manmohan SinghThey, who practice the Guru's instruction are the Lord's warriors, who have stilled their lust and wrath.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ ਉਹ ਪ੍ਰਭੂ ਦੇ ਯੋਧੇ ਹਨ, ਜਿਨ੍ਹਾਂ ਨੇ ਆਪਣੇ ਭੋਗ-ਬਿਲਾਸ ਅਤੇ ਗੁੱਸੇ ਨੂੰ ਮਾਰ ਸੁੱਟਿਆ ਹੈ।
Fareedkot Teekaਜਿਨੋਂ ਨੇ ਕਾਮ, ਕ੍ਰੋਧਾਦਿਕ ਸਤ੍ਰੂਓਂ ਕੋ ਮਾਰਾ ਹੈ, ਸੋ ਗੁਰਮਤੀਏ ਸਬਦ ਕਰ ਸੂਰਮੇ ਹੈਂ॥
Prof. Sahib Singhਜਿਨ੍ਹਾਂ ਨੇ ਗੁਰੂ ਦੀ ਮੱਤ ਦਾ ਆਸਰਾ ਲਿਆ ਉਹ ਗੁਰ-ਸ਼ਬਦ ਦੀ ਬਰਕਤਿ ਨਾਲ ਸੂਰਮੇ ਬਣ ਗਏ ਕਿਉਂਕਿ ਉਹਨਾਂ ਕਾਮ ਤੇ ਕ੍ਰੋਧ ਜਿੱਤ ਲਿਆ;

ਪਦ ਅਰਥ ਸੂਰ = ਸੂਰਮੇ।

SikhNet (Spanish)Quiénes siguen las Enseñanzas del Guru son los Verdaderos Guerreros Espirituales,

ਸਚੈ ਅੰਦਰਿ ਮਹਲਿ; ਸਬਦਿ ਸਵਾਰਿਆ ॥

sachai andar mehal; sabad savaariaa |

Sant Singh KhalsaThey enter into the True Mansion of the Lord's Presence, embellished and exalted by the Word of the Shabad.
Manmohan SinghThey, who are, embellished with the Name, enter into the True Lord's mansion.
Manmohan Singh (Punjabi)ਜੋ ਨਾਮ ਨਾਲ ਸ਼ਸ਼ੋਭਤ ਹੋਏ ਹਨ, ਉਸ ਸੱਚੇ ਸਾਈਂ ਦੇ ਮੰਦਰ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਨ।
Fareedkot Teekaਜਿਨੋਂ ਨੇ ਗੁਰ ਸਬਦ ਕਰ ਮਨ ਕੋ ਸਵਾਰਿਆ ਹੈ, ਸੋ ਸਚੇ (ਮਹਲਿ) ਸ੍ਵਰੂਪ ਕੇ ਅਨੰਦ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਉਹ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੋ ਗਏ।

ਪਦ ਅਰਥ ਮਹਲਿ = ਹਜ਼ੂਰੀ ਵਿਚ। ਸਵਾਰਿਆ = ਸੁਰਖ਼ਰੂ ਹੋ ਗਏ

SikhNet (Spanish)pues han conquistado el enojo y el deseo sexual

ਸੇ ਭਗਤ ਤੁਧੁ ਭਾਵਦੇ; ਸਚੈ ਨਾਇ ਪਿਆਰਿਆ ॥

se bhagat tudh bhaavade; sachai naae piaariaa |

Sant Singh KhalsaThose devotees are pleasing to Your Will, O Lord; they dearly love the True Name.
Manmohan SinghThe saints, who love the True Name, are pleasing to Thee, O Lord.
Manmohan Singh (Punjabi)ਜਿਹੜੇ ਸਾਧੂ, ਸੱਚੇ ਨਾਮ ਨੂੰ ਪਿਆਰ ਕਰਦੇ ਹਨ, ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ।
Fareedkot Teekaਸੇਈ ਭਗਤਿ (ਤੁਧੁ) ਤਿਸ ਵਾ ਤੈਨੂੰ, ਹੇ ਪਰਮੇਸ੍ਵਰ! ਭਾਵਤੇ ਹੈਂ ਜਿਨੋਂ ਨੇ ਸਚੇ ਨਾਮ ਮੇਂ ਪਿਆਰ ਕੀਆ ਹੈ॥
Prof. Sahib Singh(ਹੇ ਪ੍ਰਭੂ!) ਉਹ ਤੇਰੇ ਭਗਤ ਤੈਨੂੰ ਚੰਗੇ ਲੱਗਦੇ ਹਨ, ਕਿਉਂਕਿ ਉਹ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਪਿਆਰ ਪਾਂਦੇ ਹਨ।

ਪਦ ਅਰਥ ਨਾਇ = ਨਾਮ ਵਿਚ।

SikhNet (Spanish)y así entran en la Verdadera Mansión de la Presencia del Señor. Embellecidos y excelsos se encuentran por la Palabra del Shabd.

ਸਤਿਗੁਰੁ ਸੇਵਨਿ ਆਪਣਾ; ਤਿਨੑਾ ਵਿਟਹੁ ਹਉ ਵਾਰਿਆ ॥੫॥

satigur sevan aapanaa; tinaa vittahu hau vaariaa |5|

Sant Singh KhalsaI am a sacrifice to those who serve their True Guru. ||5||
Manmohan SinghThey, who serve their True Guru, unto them I am a sacrifice.
Manmohan Singh (Punjabi)ਜੋ ਆਪਣੇ ਸੱਚੇ ਗੁਰੂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਉਤੇ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਜੋ ਆਪਣਾ ਸਤਿਗੁਰੂ ਸੇਵਤੇ ਹੈਂ ਤਿਨ ਕੇ ਊਪਰ ਸੇ ਮੈਂ ਬਲਿਹਾਰਨੇ ਜਾਤਾ ਹੂੰ॥੫॥
Prof. Sahib Singhਜੋ ਮਨੁੱਖ ਆਪਣੇ ਸਤਿਗੁਰੂ ਨੂੰ ਸੇਂਵਦੇ ਹਨ (ਭਾਵ, ਜੋ ਗੁਰੂ ਦੇ ਕਹੇ ਉਤੇ ਤੁਰਦੇ ਹਨ), ਮੈਂ ਉਹਨਾਂ ਤੋਂ ਸਦਕੇ ਹਾਂ ॥੫॥

* ਨੋਟ: ਗੁਰੂ ਅਮਰਦਾਸ ਜੀ ਮਾਰੂ ਕੀ ਵਾਰ ਦੀ ਪਉੜੀ ਨੰ: ੧੦ ਵਿਚ ਲਫ਼ਜ਼ 'ਦੋਵੈ ਤਰਫਾ' ਵਰਤਦੇ ਹਨ। ਇਹ 'ਵਾਰ' ਉਹਨਾਂ ਪਾਸ ਮੌਜੂਦ ਸੀ।

SikhNet (Spanish)Estos Devotos están complaciendo Tu Voluntad, oh, Señor, y tienen Amor por el Nombre Verdadero. Yo ofrezco mi vida en sacrificio a aquéllos que sirven a su Guru Verdadero. (5)

Open this shabad →

Shabad Guru Amardas Ji Raag Malaar

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਊਂਨਵਿ ਊਂਨਵਿ ਆਇਆ; ਵਰਸੈ ਲਾਇ ਝੜੀ ॥

aoonav aoonav aaeaa; varasai laae jharree |

Sant Singh KhalsaHanging low, low and thick in the sky, the clouds come, and water rains down in torrents.
Manmohan SinghThe lowering, lowering clouds come and rain falls continuously.
Manmohan Singh (Punjabi)ਨੀਵੇ, ਨੀਵੇ ਬੱਦਲ ਆਉਂਦੇ ਹਨ ਅਤੇ ਲਗਾਤਾਰ ਮੀਂਹ ਵਰਸਦਾ ਹੈ।
Fareedkot Teekaਗੁਰੂ ਰੂਪ ਬਦਲ ਓਰੜ ਓਰੜ ਕਰ ਆਯਾ ਹੈ ਝੜੀ ਲਾਇਕਰ ਬਰਸਤਾ ਹੈ, ਭਾਵ ਦ੍ਰਿਸ਼੍ਟਾਂਤ ਪ੍ਰਮਾਣ ਦ੍ਵਾਰੇ ਉਪਦੇਸ ਕਰਤਾ ਹੈ॥
Prof. Sahib Singh(ਗੁਰੂ-ਬੱਦਲ) ਝੁਕ ਝੁਕ ਕੇ ਆਇਆ ਹੈ ਤੇ ਝੜੀ ਲਾ ਕੇ ਵਰ੍ਹ ਰਿਹਾ ਹੈ (ਭਾਵ, ਗੁਰੂ 'ਨਾਮ'-ਉਪਦੇਸ਼ ਦੀ ਵਰਖਾ ਕਰ ਰਿਹਾ ਹੈ);

ਪਦ ਅਰਥ ਲਾਇ = ਲਾ ਕੇ।

SikhNet (Spanish)Volando bajo, bajo y denso en los cielos, las nubes llegan y sueltan el torrente de sus aguas.

ਨਾਨਕ. ਭਾਣੈ ਚਲੈ ਕੰਤ ਕੈ; ਸੁ ਮਾਣੇ ਸਦਾ ਰਲੀ ॥੧॥

naanak. bhaanai chalai kant kai; su maane sadaa ralee |1|

Sant Singh KhalsaO Nanak, she walks in harmony with the Will of her Husband Lord; she enjoys peace and pleasure forever. ||1||
Manmohan SinghNanak, the bride who walks in the Will of her Spouse, she; ever enjoys revelments.
Manmohan Singh (Punjabi)ਨਾਨਕ ਜਿਹੜੀ ਪਤਨੀ ਆਪਣੇ ਪਤੀ ਦੀ ਰਜਾ ਆੰਦਰ ਟੁਰਦੇ ਹੈ, ਉਹ ਸਦੀਵ ਹੀ ਰੰਗ ਰਲੀਆਂ ਮਾਣਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸੰਤ ਸਰੂਪ ਇਸਤ੍ਰੀਆਂ ਗੁਰ ਉਪਦੇਸੁ ਕਰ ਪਰਮੇਸ੍ਵਰ ਕੰਤ ਕੀ ਆਗ੍ਯਾ ਮੇਂ ਚਲਤੀ ਹੈਂ, ਸੋ ਸਦੀਵ (ਰਲੀ) ਖੁਸ਼ੀ ਕੋ ਭੋਗਤੀ ਹੈਂ॥੧॥☬ਜੈਸੇ ਖਡੂਰ ਵਿਖੇ ਜੋਗੀ ਨੇ ਖ਼ਹਿਰੇ ਗੋਤ ਕੋ ਜਿਮੀਦਾਰੋਂ ਸੇ ਬਰਖਾ ਕਰ ਦੇਣੇ ਕਾ ਲਾਲਚ ਕਰ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੀ ਬੇਅਦਬੀ ਕੀ ਥੀ। ਸੋ ਪ੍ਰਸੰਗ ਗਉੜੀ ਕੀ ਵਾਰ ਮੇਂ ਕਹਿ ਆਏ ਹੈਂ, ਤਿਸੀ ਪਰ ਇਹ ਸਲੋਕ ਹੈ। ਜਬ ਬਦਲ ਕੀ ਤਰਫ ਲੋਕ ਉਠ ਉਠ ਕਰ ਦੇਖਣੇ ਲਗੇ ਤਬ ਗੁਰੂ ਜੀ ਨੇ ਇਹੁ ਸਲੋਕ ਕਹਾ:
Prof. Sahib Singhਪਰ, ਹੇ ਨਾਨਕ! (ਇਸ ਉਪਦੇਸ਼ ਨੂੰ ਸੁਣ ਕੇ) ਜੋ ਮਨੁੱਖ ਖਸਮ (-ਪ੍ਰਭੂ) ਦੀ ਰਜ਼ਾ ਵਿਚ ਤੁਰਦਾ ਹੈ ਉਹੀ (ਉਸ 'ਉਪਦੇਸ਼'-ਵਰਖਾ ਦਾ) ਆਨੰਦ ਮਾਣਦਾ ਹੈ ॥੧॥

ਪਦ ਅਰਥ ਰਲੀ = ਆਨੰਦ। ਕੈ ਭਾਣੇ = ਦੇ ਹੁਕਮ ਵਿਚ ॥੧॥

SikhNet (Spanish)Oh, dice Nanak, la novia Alma está en armonía con Su Señor Esposo y disfruta del Placer y Paz para siempre. (1)

Open this shabad →

Shabad Guru Amardas Ji Raag Malaar

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਕਿਆ ਉਠਿ ਉਠਿ ਦੇਖਹੁ ਬਪੁੜੇਂ; ਇਸੁ ਮੇਘੈ ਹਥਿ ਕਿਛੁ ਨਾਹਿ ॥

kiaa utth utth dekhahu bapurren; is meghai hath kichh naeh |

Sant Singh KhalsaWhy are you standing up, standing up to look? You poor wretch, this cloud has nothing in its hands.
Manmohan SinghWhy are you standing and standing to look, O poor man? This cloud has nothing in its hands.
Manmohan Singh (Punjabi)ਤੂੰ ਕਿਉਂ ਖੜਾ ਖੜਾ ਹੋ ਕੇ ਵੇਖਦਾ ਹੈਂ, ਹੇ ਗਰੀਬ ਬੰਦੇ! ਇਸ ਬੱਦਲ ਦੇ ਹੱਥ ਪੱਲੇ ਕੁਝ ਭੀ ਨਹੀਂ।
Fareedkot Teekaਹੇ ਬਿਚਾਰੇ ਗਰੀਬ ਜੀਵੋ! ਉਠ ਉਠ ਬਦਲ ਕੀ ਤਰਫ ਕੀ ਦੇਖਤੇ ਹੋ, ਇਸ ਬਦਲ ਦੇ ਹਥ ਕਿਛੁ ਨਹੀਂ ਹੈ। ਜਿਸ ਨੇ ਇਹੁ ਬਦਲੁ ਭੇਜਿਆ ਹੈ ਤਿਸ ਕੋ ਮਨ ਮੇਂ ਰਖੋ; ਵਾ ਔਰ ਤਰਫ ਕਿਆ ਉਠ ਉਠ ਦੇਖਤੇ ਹੋ, ਇਸ ਗੁਰੂ ਰੂਪੀ ਮੇਘ ਦੇ ਹਥ ਕਿਛੁ ਨਹੀਂ, ਕਿੰਤੂ ਸਭੀ ਕੁਛ ਹਾਥ ਮੇਂ ਹੈਂ॥
Prof. Sahib Singhਹੇ ਵਿਚਾਰੇ ਬੰਦਿਓ! ਇਸ ਬੱਦਲ ਨੂੰ ਉੱਠ ਉੱਠ ਕੇ ਕੀਹ ਵੇਖਦੇ ਹਉ, ਇਸ ਦੇ ਆਪਣੇ ਵੱਸ ਕੁਝ ਨਹੀਂ (ਕਿ ਇਹ ਵਰਖਾ ਕਰ ਸਕੇ)।

ਪਦ ਅਰਥ ਬਪੁੜੇਂ = ਹੇ ਵਿਚਾਰੇ ਬੰਦਿਓ! ਮੇਘ = ਬੱਦਲ। ਮੇਘੈ ਹਥਿ = ਬੱਦਲ ਦੇ ਹੱਥ ਵਿਚ।

SikhNet (Spanish)¿Por qué estás ahí parado y viendo? Oh, pobre tonto, esa nube no trae nada en sus manos.

ਜਿਨਿ ਏਹੁ ਮੇਘੁ ਪਠਾਇਆ; ਤਿਸੁ ਰਾਖਹੁ ਮਨ ਮਾਂਹਿ ॥

jin ehu megh patthaaeaa; tis raakhahu man maanhi |

Sant Singh KhalsaThe One who sent this cloud - cherish Him in your mind.
Manmohan SinghHe, who has sent this cloud; Him treasure thou up in thy mind.
Manmohan Singh (Punjabi)ਜਿਸ ਨੇ ਇਸ ਬੱਦਲ ਨੂੰ ਭੇਜਿਆ ਹੈ, ਉਸ ਨੂੰ ਤੂੰ ਆਪਣੇ ਹਿਰਦੇ ਅੰਦਰ ਟਿਕਾਈ ਰਖ।
Fareedkot Teekaਪ੍ਰੰਤੂ ਜਿਸ ਪਰਮੇਸ੍ਵਰ ਨੇ ਗੁਰੂ ਰੂਪ ਬਾਦਲੁ ਜੀਵੋਂ ਕੀ ਕਲਿਆਨ ਅਰਥ ਜਗਤ ਮੇਂ ਭੇਜਿਆ ਹੈ ਤਿਸ ਕੋ ਮਨ ਮੇਂ ਸਿਮਰੋ॥
Prof. Sahib Singhਜਿਸ ਮਾਲਕ ਨੇ ਇਹ ਬੱਦਲ ਘੱਲਿਆ ਹੈ ਉਸ ਨੂੰ ਆਪਣੇ ਮਨ ਵਿਚ ਚੇਤੇ ਕਰੋ।

ਪਦ ਅਰਥ ਪਠਾਇਆ = ਭੇਜਿਆ ਹੈ।

SikhNet (Spanish)Mejor alaba en tu mente a Quien trajo la nube.

ਤਿਸ ਨੋ ਮੰਨਿ ਵਸਾਇਸੀ; ਜਾ ਕਉ ਨਦਰਿ ਕਰੇਇ ॥

tis no man vasaaeisee; jaa kau nadar karee |

Sant Singh KhalsaHe alone enshrines the Lord in his mind, upon whom the Lord bestows His Glance of Grace.
Manmohan SinghOn whosoever is the Lord's grace' he alone enshrines the Lord in his mind.
Manmohan Singh (Punjabi)ਜਿਸ ਕਿਸੇ ਤੇ ਭੀ ਮਾਲਕ ਦੀ ਮਿਹਰ ਹੈ, ਕੇਵਲ ਉਹ ਹੀ ਮਾਲਕ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
Fareedkot Teekaਜਿਸ ਨੋ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ ਤਿਸ ਕੇ ਮਨ ਮੇਂ ਗੁਰੋਂ ਕੀ ਭਗਤੀ ਬਸਾਵਤਾ ਹੈ॥
Prof. Sahib Singh(ਪਰ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ) ਜਿਸ ਜੀਵ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਦੇ ਮਨ ਵਿਚ (ਆਪਣਾ ਆਪ) ਵਸਾਂਦਾ ਹੈ।

ਪਦ ਅਰਥ ਮੰਨਿ = ਮਨ ਵਿਚ। ਨਦਰਿ = ਨਜ਼ਰ (ਅਰਬੀ ਦੇ 'ਜ਼' ਦਾ ਉੱਚਾਰਣ 'ਦ' ਭੀ ਹੈ; ਇਸੇ ਤਰ੍ਹਾਂ 'ਕਾਗ਼ਜ਼' ਤੇ 'ਕਾਗਦ')।

SikhNet (Spanish)Sólo a aquél a quien el Señor otorga Su Mirada de Gracia, Lo enaltece en su mente.

ਨਾਨਕ. ਨਦਰੀ ਬਾਹਰੀ; ਸਭ ਕਰਣ ਪਲਾਹ ਕਰੇਇ ॥੨॥

naanak. nadaree baaharee; sabh karan palaah karee |2|

Sant Singh KhalsaO Nanak, all those who lack this Grace, cry and weep and wail. ||2||
Manmohan SinghNanak, all those, who are shorn of God's grace, make lamentations.
Manmohan Singh (Punjabi)ਨਾਨਕ ਉਹ ਸਾਰੀਆਂ ਜੋ ਵਾਹਿਗੁਰੂ ਦੀ ਰਹਿਮਤ ਤੋਂ ਸੱਖਣੀਆਂ ਹਨ, ਵਿਰਲਾਪ ਕਰਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸ੍ਰਿਸ੍ਟੀ ਨਦਰੀ ਕੀ ਕਿਰਪਾ ਨਦਰ ਸੇ ਬਾਹਰ ਹੈ, ਸੋ ਸਭ (ਕਰਣ ਪਲਾਹ) ਕੀਰਣੇ ਅਰਥਾਤ ਰੁਦਨ ਕਰਤੀ ਹੈ॥੨॥
Prof. Sahib Singhਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਸਾਰੀ ਸ੍ਰਿਸ਼ਟੀ ਤਰਲੈ ਲੈ ਰਹੀ ਹੈ ॥੨॥

ਪਦ ਅਰਥ ਕਰਣਪਲਾਹ = (ਸੰ: ਕਰੁਣਾ-ਪ੍ਰਲਾਪ। ਕਰੁਣਾ = ਤਰਸ। ਪ੍ਰਲਾਪ = ਵਿਰਲਾਪ) ਉਹ ਵਿਰਲਾਪ ਜੋ ਤਰਸ ਪੈਦਾ ਕਰੇ, ਤਰਲੇ, ਕੀਰਨੇ ॥੨॥

SikhNet (Spanish)Oh, dice Nanak, quienes están privados de su Gracia lloran, sollozan y se acongojan. (2)

Open this shabad →

Shabad Guru Nanak Dev Ji Raag Malaar continues on Ang 1281

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਸੋ ਹਰਿ ਸਦਾ ਸਰੇਵੀਐ; ਜਿਸੁ ਕਰਤ. ਨ ਲਾਗੈ ਵਾਰ ॥

so har sadaa sareveeai; jis karat. na laagai vaar |

Sant Singh KhalsaServe the Lord forever; He acts in no time at all.
Manmohan SinghEver, serve thou the Lord, who takes no time to create and to destroy.
Manmohan Singh (Punjabi)ਤੂੰ ਹਮੇਸ਼ਾਂ ਉਸ ਸਾਹਿਬ ਦੀ ਸੇਵਾ ਕਰ, ਜਿਸ ਨੂੰ ਸਾਜਣ ਅਤੇ ਢਾਹੁਣ ਲਈ ਕੋਈ ਸਮਾਂ ਨਹੀਂ ਲਗਦਾ।
Fareedkot Teekaਹੇ ਭਾਈ! ਜਿਸ ਕੋ ਉਤਪਤ ਕਰਤੇ ਹੂਏ ਦੇਰੀ ਨਹੀਂ ਲਾਗਤੀ ਹੈ, ਸੋ ਹਰੀ ਸਦੀਵ ਸੇਵਨ ਕਰੀਏ॥
Prof. Sahib Singhਉਸ ਪ੍ਰਭੂ ਨੂੰ ਸਦਾ ਸਿਮਰੀਏ ਜਿਸ ਨੂੰ (ਜਗਤ) ਬਣਾਦਿਆਂ ਚਿਰ ਨਹੀਂ ਲੱਗਦਾ;

ਪਦ ਅਰਥ ਵਾਰ = ਦੇਰ (ਵੇਖੋ, ਆਸਾ ਦੀ ਵਾਰ, ੧। ੧।)।

SikhNet (Spanish)Sirve al Señor para siempre, Él actúa de inmediato.

ਆਡਾਣੇ ਆਕਾਸ ਕਰਿ; ਖਿਨ ਮਹਿ ਢਾਹਿ ਉਸਾਰਣਹਾਰ ॥

aaddaane aakaas kar; khin meh dtaeh usaaranahaar |

Sant Singh KhalsaHe stretched the sky across the heavens; in an instant, He creates and destroys.
Manmohan SinghThe Lord alone has stretched the sky overhead, In an instant, He builds and destroys.
Manmohan Singh (Punjabi)ਕੇਵਲ ਸੁਆਮੀ ਨੇ ਹੀ ਸਿਰ ਉਪਰ ਅਸਮਾਨ ਤਣਿਆ ਹੋਇਆ ਹੈ। ਇਕ ਮੁਹਤ ਵਿੱਚ ਉਹ ਉਸਾਰਦਾ ਤੇ ਢਾਅ ਦਿੰਦਾ ਹੈ।
Fareedkot Teekaਥੰਮੋਂ ਸੇ ਬਿਨਾਂ ਅਕਾਸ ਅਰਥਾਤ ਊਪਰ ਕੇ ਲੋਕੋਂ ਕਾ ਬਿਸਥਾਰਨਾ ਕੀਆ ਹੈ। ਔਰ ਛਿਨ ਵਿਖੇ ਸੰਸਾਰ ਰਚਨਾ ਕੋ ਉਤਪਤੀ ਅਰੁ (ਢਾਹਿ) ਲ੍ਯ ਕਰ ਦੇਨੇ ਵਾਲਾ ਹੈ॥
Prof. Sahib Singhਇਹ ਤਣੇ ਹੋਏ ਆਕਾਸ਼ ਬਣਾ ਕੇ ਇਕ ਪਲਕ ਵਿਚ ਨਾਸ ਕਰ ਕੇ (ਮੁੜ) ਬਣਾਣ ਦੇ ਸਮਰੱਥ ਹੈ।

ਪਦ ਅਰਥ ਆਡਾਣੇ = ਅੱਡੇ ਹੋਏ, ਤਣੇ ਹੋਏ।

SikhNet (Spanish)Él tendió el Firmamento a través de los Cielos y en un instante Él crea y destruye.

ਆਪੇ ਜਗਤੁ ਉਪਾਇ ਕੈ; ਕੁਦਰਤਿ ਕਰੇ ਵੀਚਾਰ ॥

aape jagat upaae kai; kudarat kare veechaar |

Sant Singh KhalsaHe Himself created the world; He contemplates His Creative Omnipotence.
Manmohan SinghHimself creating the world, He, the Lord gives thought to his creation.
Manmohan Singh (Punjabi)ਖੁਦ ਹੀ ਸੰਸਾਰ ਨੂੰ ਸਾਜ, ਉਹ ਸੁਆਮੀ ਆਪਣੀ ਰਚਨਾ ਵਲ ਧਿਆਨ ਦਿੰਦਾ ਹੈ।
Fareedkot Teekaਵਾਹਿਗੁਰੂ ਆਪੇ ਹੀ ਜਗਤ ਕੋ ਉਤਪਤ ਕਰ ਕੇ ਪੁਨਹ ਸਕਤੀ ਕਰ, ਤਿਸ ਕਾ ਵੀਚਾਰ ਕਰਤਾ ਹੈ॥
Prof. Sahib Singhਪ੍ਰਭੂ ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਰਚਨਾ ਦਾ ਖ਼ਿਆਲ ਰੱਖਦਾ ਹੈ।
SikhNet (Spanish)Él Mismo creó el mundo y observa Su Omnipotencia Creativa.

ਮਨਮੁਖ ਅਗੈ ਲੇਖਾ ਮੰਗੀਐ; ਬਹੁਤੀ ਹੋਵੈ ਮਾਰ ॥

manamukh agai lekhaa mangeeai; bahutee hovai maar |

Sant Singh KhalsaThe self-willed manmukh will be called to account hereafter; he will be severely punished.
Manmohan SinghAn apostate is called to account in the yond and he is greatly punished.
Manmohan Singh (Punjabi)ਪਰਲੋਕ ਵਿੱਚ ਅਧਰਮੀ ਪਾਸੋ ਇਸਾਬ-ਕਿਤਾਬ ਪੁਛਿਆ ਜਾਂਦਾ ਹੈ ਅਤੇ ਉਸ ਨੂੰ ਘਣੇਰੀ ਸਜਾ ਮਿਲਦੀ ਹੈ।
Fareedkot Teekaਆਗੇ ਪਰਲੋਕ ਮੇਂ ਮਨਮੁਖ ਸੇ ਲੇਖਾ ਮਾਂਗਾ ਜਾਤਾ ਹੈ ਔਰ ਜਮਦੂਤੋਂ ਦੁਆਰਾ ਤਿਸ ਕੋ ਬਹੁਤੀ ਮਾਰ ਹੋਤੀ ਹੈ॥
Prof. Sahib Singhਪਰ, ਜੋ ਮਨੁੱਖ (ਐਸੇ ਪ੍ਰਭੂ ਨੂੰ ਵਿਸਾਰ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਵਿਕਾਰਾਂ ਵਿਚ ਪ੍ਰਵਿਰਤ ਹੁੰਦਾ ਹੈ) ਉਸ ਪਾਸੋਂ ਅਗਾਂਹ ਉਸ ਦੇ ਕੀਤੇ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ (ਵਿਕਾਰਾਂ ਦੇ ਕਾਰਨ) ਉਸ ਨੂੰ ਮਾਰ ਪੈਂਦੀ ਹੈ।
SikhNet (Spanish)El Manmukj soberbio será obligado a entregar cuentas y enfrentará la consecuencia de sus acciones.

Open this shabad (9 lines, Angs 1280-1281) →

Ang 1280 of 1430