ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਆਪੇ ਛਿੰਝ ਪਵਾਇ; ਮਲਾਖਾੜਾ ਰਚਿਆ ॥
aape chhinjh pavaae; malaakhaarraa rachiaa |
Sant Singh KhalsaHe Himself has staged the tournament, and arranged the arena for the wrestlers.
Manmohan SinghArranging the tournament, the Lord of Himself, has created an arena for the wrestlers.
Manmohan Singh (Punjabi)ਛਿੰਝ ਦਾ ਪ੍ਰਬੰਧ ਕਰ, ਪ੍ਰਭੂ ਨੇ ਖੁਦ ਹੀ ਪਹਿਲਵਾਨਾਂ ਲਈ ਅਖਾੜਾ ਬਣਾਇਆ ਹੈ।
Fareedkot Teekaਭਗਵੰਤ ਨੇ ਆਪ ਹੀ ਛਿੰਝ ਕੋ ਪਵਾਇਆ ਹੈ, ਭਾਵ ਕੁਸਤੀ ਕਰਨੇ ਹੇਤ ਗੁਰਮੁਖ ਅਰ ਮਨਮੁਖ ਰੂਪ ਮੱਲੋਂ ਕਾ ਅਖਾਰਾ ਸੰਸਾਰ ਰਚਾ ਹੈ॥
Prof. Sahib Singh(ਪ੍ਰਭੂ ਨੇ) ਆਪ ਹੀ ਛਿੰਞ ਪਵਾ ਕੇ (ਭਾਵ ਜਗਤ-ਰਚਨਾ ਕਰ ਕੇ) (ਇਹ ਜਗਤ, ਮਾਨੋ) ਭਲਵਾਨਾਂ ਦੇ ਘੁਲਣ ਦਾ ਥਾਂ ਬਣਾਇਆ ਹੈ;ਪਦ ਅਰਥ ਮਲਾਖਾੜਾ = ਮੱਲ-ਅਖਾੜਾ, ਭਲਵਾਨਾਂ ਦੇ ਘੁਲਣ ਦਾ ਥਾਂ।
SikhNet (Spanish)Él creó el torneo y arregló la palestra para los luchadores.
ਲਥੇ ਭੜਥੂ ਪਾਇ; ਗੁਰਮੁਖਿ ਮਚਿਆ ॥
lathe bharrathoo paae; guramukh machiaa |
Sant Singh KhalsaThey have entered the arena with pomp and ceremony; the Gurmukhs are joyful.
Manmohan SinghMaking noise, the wrestlers have entered the arena and From amongst them, the Guru-wards are in joy.
Manmohan Singh (Punjabi)ਰੌਲਾ ਗੋਲਾ ਪਾਉਂਦੇ ਹੋਏ ਪਹਿਲਵਾਨ ਅਖਾੜੇ ਵਿੱਚ ਆ ਵੜੇ ਹਨ ਅਤੇ ਉਨ੍ਹਾ ਵਿਚੋਂ ਗੁਰੂ-ਅਨੁਸਾਰੀ ਖੁਸ਼ ਹਨ।
Fareedkot Teekaਦੋਨੋਂ ਓਰ ਸੇ (ਭੜਥੂ) ਡੰਡ ਰੌਲਾ ਪਾਇਕਰ ਸੰਸਾਰ ਮੇਂ ਉਤਰੇ ਹੈਂ, ਤਿਨ ਮੇਂ ਗੁਰਮੁਖੋਂ ਕੋ ਅਨੰਦ ਹੂਆ ਹੈ॥
Prof. Sahib Singh(ਜੀਵ-ਰੂਪ ਭਲਵਾਨ) ਰੌਲਾ ਪਾ ਕੇ (ਇਥੇ) ਆ ਉਤਰੇ ਹਨ (ਭਾਵ, ਬੇਅੰਤ ਜੀਵ ਦਬਾਦਬ ਜਗਤ ਵਿਚ ਜਨਮ ਲੈ ਕੇ ਤੁਰੇ ਆ ਰਹੇ ਹਨ)। (ਇਹਨਾਂ ਵਿਚੋਂ) ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ ਚੜ੍ਹਦੀ ਕਲਾ ਵਿਚ ਹਨ,ਪਦ ਅਰਥ ਭੜਥੂ = ਰੌਲਾ। ਮਚਿਆ = ਚੜ੍ਹਦੀ ਕਲਾ ਵਿਚ ਹਨ।
SikhNet (Spanish)Ellos entraron a la palestra con toda pompa y ceremonia. Los Gurmukjs están en Dicha.
ਮਨਮੁਖ ਮਾਰੇ ਪਛਾੜਿ; ਮੂਰਖ ਕਚਿਆ ॥
manamukh maare pachhaarr; moorakh kachiaa |
Sant Singh KhalsaThe false and foolish self-willed manmukhs are defeated and overcome.
Manmohan SinghThe foolish and false egocentrics stand defeated.
Manmohan Singh (Punjabi)ਬੇਵਕੂਫ ਅਤੇ ਝੂਠੇ ਮਨਮਤੀਏ ਹਾਰ ਜਾਂਦੇ ਹਨ।
Fareedkot Teekaਮੂਰਖ ਅਰ ਕਚੇ ਮਨਮੁਖ ਮਾਰ ਕਰ ਪਛਾੜ ਦੀਏ ਹੈਂ, ਭਾਵ ਤਿਨ ਕੋ ਤ੍ਯਾਗ ਦੀਆ ਹੈ॥
Prof. Sahib Singh(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੱਚੇ ਮੂਰਖਾਂ ਨੂੰ ਪਟਕਾ ਕੇ (ਭਾਵ ਮੂੰਹ-ਭਾਰ) ਮਾਰਦਾ ਹੈ;
SikhNet (Spanish)Los falsos y soberbios Manmukjs son controlados y derrocados.
ਆਪਿ ਭਿੜੈ. ਮਾਰੇ ਆਪਿ; ਆਪਿ ਕਾਰਜੁ ਰਚਿਆ ॥
aap bhirrai. maare aap; aap kaaraj rachiaa |
Sant Singh KhalsaThe Lord Himself wrestles, and He Himself defeats them. He Himself staged this play.
Manmohan SinghThe Lord Himself stages the play. Himself He wrestles and Himself He defeats.
Manmohan Singh (Punjabi)ਸੁਆਮੀ ਆਪੇ ਖੇਡ ਰਚਦਾ ਹੈ, ਆਪੇ ਹੀ ਘੁਲਦਾ ਹੈ ਅਤੇ ਆਪੇ ਹੀ ਪਛਾੜਦਾ ਹੈ।
Fareedkot Teekaਵਾਸਤਵ ਆਪ ਹੀ ਭਿੜਤਾ ਹੈ ਔਰ ਆਪ ਹੀ ਮਾਰਤਾ ਹੈ ਔਰ ਆਪ ਹੀ ਸਰਬ ਕਾਰਜੋਂ ਕੋ ਰਚਾ ਹੈ॥
Prof. Sahib Singh(ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਲੜ ਰਿਹਾ ਹੈ, ਆਪ ਹੀ ਮਾਰ ਰਿਹਾ ਹੈ ਉਸ ਨੇ ਆਪ ਹੀ (ਇਹ ਛਿੰਞ ਦਾ) ਕਾਰਜ ਰਚਿਆ ਹੈ।
SikhNet (Spanish)El Señor Mismo lucha, y Él Mismo los vence estableciendo Su Obra.
ਸਭਨਾ ਖਸਮੁ ਏਕੁ ਹੈ; ਗੁਰਮੁਖਿ ਜਾਣੀਐ ॥
sabhanaa khasam ek hai; guramukh jaaneeai |
Sant Singh KhalsaThe One God is the Lord and Master of all; this is known by the Gurmukhs.
Manmohan SinghThe Lord of all is the One God, but this thing is known only by the Guru's grace.
Manmohan Singh (Punjabi)ਸਾਰਿਆਂ ਦਾ ਸਾਹਿਬ ਇਕ ਵਾਹਿਗੁਰੂ ਹੀ ਹੈ, ਪਰੰਤੂ ਇਹ ਗੱਲ ਕੇਵਲ ਗੁਰਾਂ ਦੀ ਦਇਆ ਦੁਆਰਾ ਹੀ ਜਾਣੀ ਜਾਂਦੀ ਹੈ।
Fareedkot Teekaਸਭ ਕਾ (ਖਸਮੁ) ਪਤੀ ਏਕ ਆਪ ਹੀ ਹੈ, ਇਹ ਗਲ ਗੁਰੋਂ ਦ੍ਵਾਰੇ ਜਾਣੀ ਜਾਤੀ ਹੈ॥
Prof. Sahib Singhਸਭਨਾਂ ਜੀਵਾਂ ਦਾ ਮਾਲਕ ਇਕ ਪ੍ਰਭੂ ਹੈ, ਇਸ ਗੱਲ ਦੀ ਸਮਝ ਗੁਰੂ ਦੇ ਸਨਮੁਖ ਹੋਇਆਂ ਆਉਂਦੀ ਹੈ।
SikhNet (Spanish)Dios es el Señor y Maestro de todo, y el Gurmukj lo sabe.
ਹੁਕਮੀ ਲਿਖੈ ਸਿਰਿ ਲੇਖੁ; ਵਿਣੁ ਕਲਮ ਮਸਵਾਣੀਐ ॥
hukamee likhai sir lekh; vin kalam masavaaneeai |
Sant Singh KhalsaHe writes the inscription of His Hukam on the foreheads of all, without pen or ink.
Manmohan SinghThe Lord of will writes the destinies on the heads of all without pen and ink.
Manmohan Singh (Punjabi)ਰਜ਼ਾ ਦਾ ਮਾਲਕ, ਲੇਖਣੀ ਅਤੇ ਸਿਆਹੀ ਦੇ ਬਗੈਰ, ਸਾਰਿਆਂ ਦੇ ਸੀਸ ਉਤੇ ਪ੍ਰਾਲਭਧ ਲਿਖਦਾ ਹੈ।
Fareedkot Teekaਹੁਕਮੀ ਕਲਮ ਅਰ ਸਿਆਹੀ ਕੇ ਬਿਨਾਂ ਹੀ ਹੁਕਮ ਸੇ ਸਭ ਕੇ ਸਿਰ ਪੁਰ ਲੇਖ ਲਿਖਤਾ ਹੈ॥☬ਜੇ ਕਹੇ ਤਿਸ ਕੋ ਕੈਸੇ ਮਿਲੀਤਾ ਹੈ? ਸੋ ਕਹਤੇ ਹੈਂ:
Prof. Sahib Singhਆਪਣੇ ਹੁਕਮ-ਅਨੁਸਾਰ ਹੀ (ਹਰੇਕ ਜੀਵ ਦੇ) ਸਿਰ ਉਤੇ ਕਲਮ ਦਵਾਤ ਤੋਂ ਬਿਨਾ ਹੀ (ਰਜ਼ਾ ਦਾ) ਲੇਖ ਲਿਖ ਰਿਹਾ ਹੈ।ਪਦ ਅਰਥ ਮਸਵਾਣੀ = ਦਵਾਤ (ਮਸੁ = ਸਿਆਹੀ)।
SikhNet (Spanish)Él escribe la Inscripción de Su Jukam sobre la frente de todos, sin pluma ni tinta,
ਸਤਸੰਗਤਿ ਮੇਲਾਪੁ; ਜਿਥੈ ਹਰਿ ਗੁਣ ਸਦਾ ਵਖਾਣੀਐ ॥
satasangat melaap; jithai har gun sadaa vakhaaneeai |
Sant Singh KhalsaIn the Sat Sangat, the True Congregation, Union with Him is obtained; there, the Glorious Praises of the Lord are chanted forever.
Manmohan SinghThrough the society of the saints, where the Lord's praises are ever uttered, union with him is obtained.
Manmohan Singh (Punjabi)ਸਾਧ ਸੰਗਤ ਰਾਹੀਂ, ਜਿਥੇ ਸਦੀਵ ਹੀ ਸੁਆਮੀ ਦੀਆਂ ਸਿਫਤਾਂ ਉਚਾਰਨ ਕੀਤੀਆਂ ਜਾਂਦੀਆਂ ਹਨ, ਉਸ ਦੇ ਨਾਲ ਮਿਲਾਪ ਪਰਾਪਤ ਹੋ ਜਾਂਦਾ ਹੈ।
Fareedkot Teekaਸਤਸੰਗਤ ਕਰ ਤਿਸ ਕਾ ਮਿਲਾਪੁ ਹੋਤਾ ਹੈ॥☬ਜੇ ਕਹੇ ਸਤਸੰਗਤਿ ਕੈਸੀ ਹੋਤੀ ਹੈ? ਸੋ ਕਹਤੇ ਹੈਂ: ਜਹਾਂ ਸਦੀਵ ਹਰੀ ਕੇ ਗੁਣੋਂ ਕੋ ਕਥਨ ਕਰੀਤਾ ਹੈ॥
Prof. Sahib Singh(ਉਸ ਪ੍ਰਭੂ ਦਾ) ਮਿਲਾਪ ਸਤਸੰਗ ਵਿਚ ਹੋ ਸਕਦਾ ਹੈ ਜਿਥੇ ਸਦਾ ਪ੍ਰਭੂ ਦੇ ਗੁਣ ਕਥੇ ਜਾਂਦੇ ਹਨ।
SikhNet (Spanish)y en la Saad Sangat, la Verdadera Congregación, la Unión con Él es obtenida, pues es ahí donde las Gloriosas Alabanzas del Señor son entonadas para siempre.
ਨਾਨਕ ਸਚਾ ਸਬਦੁ ਸਲਾਹਿ; ਸਚੁ ਪਛਾਣੀਐ ॥੪॥
naanak sachaa sabad salaeh; sach pachhaaneeai |4|
Sant Singh KhalsaO Nanak, praising the True Word of His Shabad, one comes to realize the Truth. ||4||
Manmohan SinghNanak, by praising the True Lord, one comes to realise the Lords truth.
Manmohan Singh (Punjabi)ਨਾਨਕ ਸੱਚੇ ਸੁਆਮੀ ਦੀ ਸਿਫ਼ਤ-ਸ਼ਲਾਘਾ ਕਰਨ ਦੁਆਰਾ, ਜੀਵ ਸੁਆਮੀ ਦੇ ਸੱਚ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚਾ (ਸਬਦੁ) ਗੁਰ ਉਪਦੇਸੁ ਸਲਾਹੁ ਕਰ ਸਚ ਕੋ ਪਛਾਣੀਤਾ ਹੈ॥੪॥☬ਬ੍ਰਿਧ ਅਵਸਥਾ ਕਾ ਹਾਲ ਕਹਤੇ ਹੈਂ:
Prof. Sahib Singhਹੇ ਨਾਨਕ! (ਗੁਰੂ ਦਾ) ਸੱਚਾ ਸ਼ਬਦ ਗਾ ਕੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਛਾਣਿਆ ਜਾ ਸਕਦਾ ਹੈ (ਭਾਵ, ਪ੍ਰਭੂ ਦੀ ਸਾਰ ਪੈਂਦੀ ਹੈ, ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ) ॥੪॥
SikhNet (Spanish)Oh, dice Nanak, cantando la Palabra Verdadera de Su Shabd, uno comprende la Verdad. (4)