ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਨਾਉ ਤੇਰਾ ਨਿਰੰਕਾਰੁ ਹੈ; ਨਾਇ ਲਇਐ. ਨਰਕਿ, ਨ ਜਾਈਐ ॥
naau teraa nirankaar hai; naae leiai. narak, na jaaeeai |
Sant Singh KhalsaYour Name is the Fearless Lord; chanting Your Name, one does not have to go to hell.
Manmohan SinghThy Name is the Formless Lord and by repeating Thy Name man goes not to hell.
Manmohan Singh (Punjabi)(ਹੇ ਵਾਹਿਗੁਰੂ) ਤੇਰਾ ਨਾਮ ਸਰੂਪ-ਰਹਿਤ ਸੁਆਮੀ ਹੈ। ਤੇਰਾ ਨਾਮ ਲੈਣ ਦੁਆਰਾ ਬੰਦਾ ਦੋਜਕ ਨੂੰ ਨਹੀਂ ਜਾਂਦਾ।
Fareedkot Teekaਹੇ ਭਾਈ! ਨਿਰੰਕਾਰ ਕਾ ਨਾਮ ਤੇਰਾ ਕਲਿਆਣ ਕਰਤਾ ਹੈ, ਨਾਮ ਜਪਨੇ ਤੇ ਨਰਕ ਮੇਂ ਨਹੀਂ ਜਾਈਤਾ ਹੈ॥
Prof. Sahib Singh(ਹੇ ਪ੍ਰਭੂ!) ਤੇਰਾ ਨਾਮ ਨਿਰੰਕਾਰ ਹੈ, ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿਚ ਨਹੀਂ ਪਈਦਾ।ਪਦ ਅਰਥ ਨਾਇ ਲਇਐ = ਜੇ (ਤੇਰਾ) ਨਾਮ ਸਿਮਰੀਏ।
SikhNet (Spanish)Tu Nombre, oh Señor, es el Único sin forma; habitando en Él, uno no cae en la oscuridad.
ਜੀਉ ਪਿੰਡੁ ਸਭੁ ਤਿਸ ਦਾ; ਦੇ ਖਾਜੈ. ਆਖਿ ਗਵਾਈਐ ॥
jeeo pindd sabh tis daa; de khaajai. aakh gavaaeeai |
Sant Singh KhalsaSoul and body all belong to Him; asking Him to give us sustenance is a waste.
Manmohan SinghThe soul and body are all His; the man eats what He gives, and to say ought else is to waste words.
Manmohan Singh (Punjabi)ਆਤਮਾਂ ਤੇ ਦੇਹ ਸਾਰੇ ਉਸੇ ਦੇ ਹਨ, ਜੋ ਕੁਛ ਉਹ ਦਿੰਦਾ ਹੈ, ਬੰਦਾ ਓਹੀ ਕੁਛ ਖਾਂਦਾ ਹੈ। ਕੁਝ ਹੋਰ ਕਹਿਣਾ, ਬੇਅਰਥ ਹੈ।
Fareedkot Teeka(ਜੀਉ ਪਿੰਡੁ) ਸਰੀਰ ਕੋ ਤਿਸ ਅਕਾਲ ਪੁਰਖ ਕਾ ਜਾਨ ਕਰ (ਦੇ) ਜਥਾ ਸ਼ਕਤਿ ਦੇ ਕਰ (ਖਾਜੈ) ਭੋਜਨ ਕਰੀਏ (ਆਖਿ ਗਵਾਈਐ) ਕਹਕਰ ਗਾਵਾਈਤਾ ਹੈ। ਵਾ ਜੋ ਮੁਖ ਤੇ ਕਹਣਾ ਹੈ ਕੇ ਮੈਂ ਦੀਆ ਤਿਸ ਕੋ ਗਵਾ ਦੇਈਏ, ਭਾਵ ਕਹੀਏ ਨਾ॥
Prof. Sahib Singhਇਹ ਜਿੰਦ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ, ਉਹੀ (ਜੀਵਾਂ ਨੂੰ) ਖਾਣ ਵਾਸਤੇ (ਭੋਜਨ) ਦੇਂਦਾ ਹੈ, (ਕਿਤਨਾ ਕੁ ਦੇਂਦਾ ਹੈ) ਇਹ ਅੰਦਾਜ਼ਾ ਲਾਉਣਾ ਵਿਅਰਥ ਜਤਨ ਹੈ।ਪਦ ਅਰਥ ਪਿੰਡੁ = ਸਰੀਰ। ਤਿਸ ਦਾ = ਉਸ (ਰੱਬ) ਦਾ। ਖਾਜੇ = ਖਾਜ, ਖ਼ੁਰਾਕ, ਭੋਜਨ।
SikhNet (Spanish)Ya que Tú eres nuestro cuerpo y Alma, el pedirte el sustento es desperdiciar el aliento.
ਜੇ ਲੋੜਹਿ ਚੰਗਾ ਆਪਣਾ; ਕਰਿ ਪੁੰਨਹੁ. ਨੀਚੁ ਸਦਾਈਐ ॥
je lorreh changaa aapanaa; kar punahu. neech sadaaeeai |
Sant Singh KhalsaIf you yearn for goodness, then perform good deeds and feel humble.
Manmohan SinghIf thou desirest thy good, O man, perform virtuous deeds and feel lowly.
Manmohan Singh (Punjabi)ਜੇਕਰ ਤੂੰ ਆਪਣਾ ਭਲਾ ਚਾਹੁੰਦਾ ਹੈਂ ਹੇ ਬੰਦੇ! ਨੇਕ ਕਰਮ ਕਰ ਅਤੇ ਨੀਵਾਂ ਅਖਵਾ।
Fareedkot Teekaਜੇ ਤੂੰ ਆਪਣਾ ਭਲਾ ਚਾਹੁਤਾ ਹੈਂ ਤੋ ਪੁਨ੍ਯ ਕਰਮੋਂ ਕੇ ਕਰ ਕੇ ਅਪਨੇ ਕੋ (ਨੀਚੁ) ਨੀਵਾਂ ਕਹਾਈਏ॥
Prof. Sahib Singhਹੇ ਜੀਵ! ਜੇ ਤੂੰ ਆਪਣੀ ਭਲਿਆਈ ਲੋੜਦਾ ਹੈਂ, ਤਾਂ ਚੰਗਾ ਕੰਮ ਕਰ ਕੇ ਭੀ ਆਪਣੇ ਆਪ ਨੂੰ ਨੀਵਾਂ ਅਖਵਾ।ਪਦ ਅਰਥ ਲੋੜਹਿ = ਤੂੰ ਲੋੜਦਾ ਹੈਂ, ਤੂੰ ਚਾਹੁੰਦਾ ਹੈਂ। ਕਰਿ ਪੁੰਨਹੁ = ਭਲਿਆਈ ਕਰ ਕੇ।
SikhNet (Spanish)Si uno quiere el bien, haciendo el bien uno debería de sentirse humilde.
ਜੇ ਜਰਵਾਣਾ ਪਰਹਰੈ; ਜਰੁ ਵੇਸ ਕਰੇਦੀ ਆਈਐ ॥
je jaravaanaa paraharai; jar ves karedee aaeeai |
Sant Singh KhalsaEven if you remove the signs of old age, old age shall still come in the guise of death.
Manmohan SinghIf thou remove the signs of old-age, the old age shall come to thee in guise (of death etc.)
Manmohan Singh (Punjabi)ਜੇਕਰ ਤੂੰ ਬੁਢੇਪੇ ਦੇ ਚਿੰਨ੍ਹ ਹਟਾ ਲਵੇਂ ਤਾਂ ਬੁਢੇਪਾ ਤੈਨੂੰ ਕਿਸੇ ਬਦਲੇ ਲਿਬਾਸ ਵਿੱਚ ਆ ਟਕਰੂਗਾ, (ਜਿਵੇਂ ਮੌਤ ਆਦਿ)।
Fareedkot Teekaਜੇਕਰ ਜੋਗਾਦਿ ਕ੍ਰਿਆ ਕਰ (ਜਰਵਾਣਾ) ਕਾਲ ਕੋ ਦੂਰ ਕੀਆ ਹੈ ਤਉ ਹਟਤਾ ਨਹੀਂ; ਵਾ (ਜਰਵਾਣਾ) ਬੁਢੇਪੇ ਕੋ ਪਰਹਰੈ ਦੂਰ ਕਰੇ ਤਉ ਹੋਤਾ ਨਹੀਂ ਹੈ, ਉਲਟੀ ਬ੍ਰਿਧਾਵਸਥਾ ਭੇਖੁ ਕਰਤੀ ਆਵਤੀ ਹੈ॥
Prof. Sahib Singhਜੇ (ਕੋਈ ਜੀਵ) ਬੁਢੇਪੇ ਨੂੰ ਪਰੇ ਹਟਾਉਣਾ ਚਾਹੇ (ਭਾਵ, ਬੁਢੇਪੇ ਤੋਂ ਬਚਣਾ ਚਾਹੇ, ਤਾਂ ਇਹ ਜਤਨ ਫ਼ਜ਼ੂਲ ਹੈ) ਬੁਢੇਪਾ ਵੇਸ ਧਾਰ ਕੇ ਆ ਹੀ ਜਾਂਦਾ ਹੈ।ਪਦ ਅਰਥ ਜਰਵਾਣਾ = ਬਲਵਾਨ। ਜਰੁ = ਬੁਢੇਪਾ। ਪਰਹਰੈ = ਛੱਡਣਾ ਚਾਹੁੰਦਾ ਹੈ। ਵੇਸ ਕਰੇਦੀ = ਵੇਸ ਧਾਰ ਧਾਰ ਕੇ। ਆਈਐ = (ਬੁਢੇਪਾ) ਆ ਰਿਹਾ ਹੈ।
SikhNet (Spanish)Si uno pierde de vista la muerte, ¿no será que la vejez toma su verdadera forma?
ਕੋ ਰਹੈ ਨ; ਭਰੀਐ ਪਾਈਐ ॥੫॥
ko rahai na; bhareeai paaeeai |5|
Sant Singh KhalsaNo one remains here when the count of the breaths is full. ||5||
Manmohan SinghNone remains here when his measure (of breaths) is full.
Manmohan Singh (Punjabi)ਜਦ ਬੰਦੇ ਦੀ (ਸਵਾਸਾਂ ਰੂਪੀ) ਪੜੋਪੀ ਭਰ ਜਾਂਦੀ ਹੈ, ਤਾਂ ਕੋਈ ਭੀ ਏਥੇ ਨਹੀਂ ਰਹਿੰਦਾ।
Fareedkot Teekaਜੈਸੇ (ਪਾਈਐ) ਪਾਈ ਜਿਸ ਕੋ ਪੰਜਾਬ ਮੇਂ ਪੜੋਪੀ ਕਹਤੇ ਹੈਂ ਉਸਮੇਂ ਜਬ ਦਾਨੇ ਭਰ ਲੀਏ ਜਾਤੇ ਹੈਂ ਤਬ ਫਿਰ ਗਿਰਾਇ ਦੇਤੇ ਹੈਂ। ਬਾਕੀ ਫਿਰ ਕੋਈ ਦਾਨਾ ਨਹੀਂ ਰਹਤਾ। ਤਿਸੀ ਤਰਹ ਜਬ ਸਭ ਸ੍ਵਾਸ ਪੂਰੇ ਹੋ ਜਾਤੇ ਹੈਂ ਤਬ ਜੀਵ ਮ੍ਰਿਤ ਹੋ ਜਾਤਾ ਹੈ॥੫॥☬ਭਗਤੀ ਕੋ ਸਭ ਸੇ ਵਿਸ਼ੇਸ਼ ਕਹਤੇ ਹੈਂ:
Prof. Sahib Singhਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਤਾਂ ਕੋਈ ਜੀਵ ਇੱਥੇ ਰਹਿ ਨਹੀਂ ਸਕਦਾ ॥੫॥ਪਦ ਅਰਥ ਭਰੀਐ ਪਾਈਐ = ਜਦੋਂ ਪਾਈ ਭਰੀ ਜਾਂਦੀ ਹੈ, ਜਦੋਂ ਸੁਆਸ ਪੂਰੇ ਹੋ ਜਾਂਦੇ ਹਨ ॥੫॥
SikhNet (Spanish)Nadie se queda cuando el vaso de la vida está lleno. (5)