ਸਲੋਕ ਮਃ ੧ ॥
salok mahalaa 1 | Ang 465
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਮੁਸਲਮਾਨਾ. ਸਿਫਤਿ ਸਰੀਅਤਿ; ਪੜਿ ਪੜਿ ਕਰਹਿ ਬੀਚਾਰੁ ॥
musalamaanaa. sifat sareeat; parr parr kareh beechaar | Ang 465
Sant Singh KhalsaThe Muslims praise the Islamic law; they read and reflect upon it.
Manmohan SinghThe Muslims praise the Islamic law and they read and reflect upon it.
Manmohan Singh (Punjabi)ਮੁਸਲਮਾਨ ਇਸਲਾਮੀ ਕਾਨੂੰਨ ਦੀ ਤਾਰੀਫ ਕਰਦੇ ਹਨ ਤੇ ਇਸ ਨੂੰ ਵਾਚਦੇ ਅਤੇ ਵੀਚਾਰਦੇ ਹਨ।
Fareedkot Teekaਮੁਸਲਮਾਨ (ਸਰੀਅਤਿ) ਅਪਨੇ ਧਰਮ ਪੁਸਤਕ ਕੋ ਪਢ ੨ ਕੇ (ਸਿਫਤਿ) ਸੋਭਾ ਕਰੀ ਹੈ ਅਰ ਪੜ ਪੜ ਕਰ ਉਸੀ ਸਰਾ ਕਾ ਬੀਚਾਰੁ ਕਰਤੇ ਹੈਂ॥
Prof. Sahib Singhਮੁਸਲਮਾਨਾਂ ਨੂੰ ਸ਼ਰਹ ਦੀ ਵਡਿਆਈ (ਸਭ ਤੋਂ ਵਧੀਕ ਚੰਗੀ ਲੱਗਦੀ ਹੈ), ਉਹ ਸ਼ਰਹ ਨੂੰ ਪੜ੍ਹ ਪੜ੍ਹ ਕੇ (ਇਹ) ਵਿਚਾਰ ਕਰਦੇ ਹਨ,
SikhNet (Spanish)Los musulmanes alaban su ley y la leen y la contemplan,
ਬੰਦੇ ਸੇ. ਜਿ ਪਵਹਿ ਵਿਚਿ ਬੰਦੀ; ਵੇਖਣ ਕਉ ਦੀਦਾਰੁ ॥
bande se. ji paveh vich bandee; vekhan kau deedaar | Ang 465
Sant Singh KhalsaThe Lord's bound servants are those who bind themselves to see the Lord's Vision.
Manmohan SinghAccording to them the Lord's servants are only they, who fall in captivity (of orthodoxy of Islamic law) to see His sight.
Manmohan Singh (Punjabi)ਉਹਨਾਂ ਅਨੁਸਾਰ ਖੁਦਾ ਦੇ ਸੇਵਕ ਉਹ ਹਨ ਜੋ ਉਸ ਦਾ ਦਰਸ਼ਨ ਦੇਖਣ ਦੀ ਖਾਤਰ ਸ਼ਰ੍ਹਾ ਦੀ ਕੈਦ ਅੰਦਰ ਪੈ ਜਾਂਦੇ ਹਨ।
Fareedkot Teekaਖੁਦਾਇ ਕਾ ਦਰਸਨ ਕਰਨੇ ਵਾਸਤੇ ਜੋ (ਬੰਦੀ) ਬੰਦਗੀ ਮੇਂ ਪੜਤੇ ਹੈਂ, ਸੋ (ਬੰਦੇ) ਦਾਸ ਹੈਂ॥
Prof. Sahib Singh(ਕਿ) ਰੱਬ ਦਾ ਦੀਦਾਰ ਦੇਖਣ ਲਈ ਜੋ ਮਨੁੱਖ (ਸ਼ਰਹ ਦੀ) ਬੰਦਸ਼ ਵਿਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ।ਪਦ ਅਰਥ ਬੰਦੇ ਸੇ = (ਸ਼ਰਹ ਅਨੁਸਾਰ ਇਹ ਵੀਚਾਰ ਕਰਦੇ ਹਨ ਕਿ) ਬੰਦੇ ਉਹੀ ਹਨ। ਬੰਦੀ = (ਸ਼ਰਹ ਦੀ) ਬੰਦਸ਼। ਦਰਸਨ = ਸ਼ਾਸਤਰ।
SikhNet (Spanish)pero el Esclavo del Señor es aquél que se concreta en tener la Visión de Su Darshan.
ਹਿੰਦੂ ਸਾਲਾਹੀ ਸਾਲਾਹਨਿ; ਦਰਸਨਿ ਰੂਪਿ ਅਪਾਰੁ ॥
hindoo saalaahee saalaahan; darasan roop apaar | Ang 465
Sant Singh KhalsaThe Hindus praise the Praiseworthy Lord; the Blessed Vision of His Darshan, His form is incomparable.
Manmohan SinghThe Hindus praise the Praiseworthy God, when they see in many a beauteous form.
Manmohan Singh (Punjabi)ਹਿੰਦੂ ਵਡਿਆਏ ਹੋਏ ਪੁਰਖ (ਹਰੀ) ਦੀ ਵਡਿਆਈ ਕਰਦੇ ਹਨ, ਜਿਸ ਦਾ ਦੀਦਾਰ ਤੇ ਸੁੰਦਰਤਾ ਬੇ-ਮਿਸਾਲ ਹਨ।
Fareedkot Teekaਕਰਨੇ ਜੋਗ ਜੋ ਪਰਮੇਸ੍ਵਰ ਹੈ, ਜੋ ਹਿੰਦੂ ਤਿਸ ਕੋ ਸਲਾਹੁਤੇ ਹੈਂ, ਤਿਨਕੋਂ ਤਿਸੁ ਅਪਾਰ ਰੂਪ ਕਾ ਦਰਸਨ ਹੋਤਾ ਹੈ॥
Prof. Sahib Singhਹਿੰਦੂ ਸ਼ਾਸਤਰ ਦੁਆਰਾ ਹੀ ਸਾਲਾਹੁਣ-ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਹੁੰਦੇ ਹਨ,ਪਦ ਅਰਥ ਸਾਲਾਹਨਿ = ਸਲਾਹ ਕਰਦੇ ਹਨ। ਦਰਸਨਿ = ਸ਼ਾਸਤਰ ਦੁਆਰਾ। ਸਾਲਾਹੀ = ਸਾਲਾਹੁਣ-ਯੋਗ ਹਰੀ ਨੂੰ। ਰੂਪਿ = ਸੁੰਦਰ।
SikhNet (Spanish)Los hindúes alaban al Señor Cuya Presencia y Forma son Infinitas,
ਤੀਰਥਿ ਨਾਵਹਿ, ਅਰਚਾ ਪੂਜਾ; ਅਗਰ ਵਾਸੁ ਬਹਕਾਰੁ ॥
teerath naaveh, arachaa poojaa; agar vaas bahakaar | Ang 465
Sant Singh KhalsaThey bathe at sacred shrines of pilgrimage, making offerings of flowers, and burning incense before idols.
Manmohan SinghThey bathe at holy places, make flower -offerings and spread the perfume of eagle-wood before idols.
Manmohan Singh (Punjabi)ਉਹ ਧਰਮ ਅਸਥਾਨਾਂ ਉਤੇ ਨਹਾਉਂਦੇ ਹਨ, ਬੁੱਤਾਂ ਮੂਹਰੇ ਫੁੱਲਾਂ ਦੀ ਉਪਾਸ਼ਨਾ ਕਰਦੇ ਹਨ ਅਤੇ ਊਦ ਦੀ ਲਕੜੀ ਦੀ ਸੁਗੰਧੀ ਖਿਲਾਰਦੇ ਹਨ।
Fareedkot Teekaਏਕ ਤੀਰਥੋਂ ਕੇ ਸ੍ਨਾਨ ਕਰਤੇ ਹੈਂ, ਅਨੇਕ ਪ੍ਰਕਾਰ ਕੀ (ਅਰਚਾ) ਮੂਰਤੀ ਕੀ ਪੂਜਾ ਕਰਤੇ ਹੈਂ, ਅਗਰ ਆਦਿ ਸੁਗੰਧੀਓਂ ਕਾ ਧੂਪ (ਬਹਕਾਰ) ਮਹਕਾਵਤੇ, ਭਾਵ ਠਾਕੁਰ ਕੋ ਦੇਤੇ ਹੈਂ॥
Prof. Sahib Singhਹਰੇਕ ਤੀਰਥ ਤੇ ਨ੍ਹਾਉਂਦੇ ਹਨ, ਮੂਰਤੀਆਂ ਅਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ।ਪਦ ਅਰਥ ਤੀਰਥਿ = ਤੀਰਥ ਉੱਤੇ। ਅਰਚਾ = ਆਦਰ ਸਤਕਾਰ, ਪੂਜਾ। ਅਗਰਵਾਸੁ = ਚੰਦਨ ਦੀ ਵਾਸ਼ਨਾ। ਬਹਕਾਰੁ = ਮਹਿਕਾਰ, ਖ਼ੁਸ਼ਬੋ।
SikhNet (Spanish)pero ¡para ganárselo se bañan en las supuestas aguas santas y queman incienso perfumado y hacen ofrendas de flores a ídolos!
ਜੋਗੀ ਸੁੰਨਿ ਧਿਆਵਨੑਿ ਜੇਤੇ; ਅਲਖ ਨਾਮੁ ਕਰਤਾਰੁ ॥
jogee sun dhiaavana jete; alakh naam karataar | Ang 465
Sant Singh KhalsaThe Yogis meditate on the absolute Lord there; they call the Creator the Unseen Lord.
Manmohan SinghThe Yogis, that there are, meditate on the Absolute Lord and name the Creator as Unseen.
Manmohan Singh (Punjabi)ਯੋਗੀ ਜਿੰਨੇ ਭੀ ਹਨ, ਨਿਰਗੁਣ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਸਿਰਜਣਹਾਰ ਨੂੰ ਅਦ੍ਰਿਸ਼ਟ ਦਾ ਨਾਮ ਦਿੰਦੇ ਹਨ।
Fareedkot Teekaਅਲਖੁ ਰੂਪੁ ਤਿਸ ਕਰਤਾਰ ਕਾ ਨਾਮ ਲੇ ਕਰ ਜੋਗੀ ਜੋ ਹੈਂ ਸੁੰਨ ਅਫੁਰ ਕਾ ਧ੍ਯਾਨ ਕਰਤੇ ਹੈਂ ਵਾ (ਸੁੰਨਿ) ਦਸਮੇਂ ਦ੍ਵਾਰ ਮੇਂ ਧ੍ਯਾਨੁ ਕਰਤੇ ਹੈਂ॥
Prof. Sahib Singhਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ 'ਅਲਖ, ਅਲਖ' ਉਸ ਦਾ ਨਾਮ ਉਚਾਰਦੇ ਹਨ।ਪਦ ਅਰਥ ਸੁੰਨਿ = ਸੁੰਨ ਵਿਚ, ਅਫੁਰ ਅਵਸਥਾ ਵਿਚ।
SikhNet (Spanish)Los Yoguis meditan en el vacío y dicen que el Creador es Inefable.
ਸੂਖਮ ਮੂਰਤਿ. ਨਾਮੁ ਨਿਰੰਜਨ; ਕਾਇਆ ਕਾ ਆਕਾਰੁ ॥
sookham moorat. naam niranjan; kaaeaa kaa aakaar | Ang 466
Sant Singh KhalsaBut to the subtle image of the Immaculate Name, they apply the form of a body.
Manmohan SinghBut to the Lord of minute (form less) personality and of the immaculate Name, they give the form of a body.
Manmohan Singh (Punjabi)ਪ੍ਰੰਤੂ, ਮਹੀਨ (ਆਕਾਰ-ਰਹਿਤ) ਵਿਅਕਤੀ ਵਾਲੇ ਅਤੇ ਪਵਿੱਤਰ ਨਾਮ ਵਾਲੇ ਸਾਹਿਬ ਨੂੰ ਉਹ ਸਰੀਰ ਦਾ ਸਰੂਪ ਦਿੰਦੇ ਹਨ।
Fareedkot Teekaਜਿਸੁ ਕਾ ਨਿੰਰਜਨ ਨਾਮੁ ਹੈ, ਸੋ ਸੂਖ੍ਯਮ (ਮੂਰਤਿ) ਸਰੂਪ ਹੈ। ਤਿਸ ਕੋ ਕਾਇਆ ਕਾ ਆਕਾਰ ਜਾਨ ਕਰ, ਭਾਵ ਸਥੂਲ ਬੈਰਾਟ ਆਦਿ ਰੂਪ ਜਾਨ ਕੇ ਚਿੰਤਨ ਕਰਤੇ ਹੈਂ॥
Prof. Sahib Singh(ਉਹਨਾਂ ਦੇ ਮਤ ਅਨੁਸਾਰ ਜਿਸ ਦਾ ਉਹ ਸਮਾਧੀ ਵਿਚ ਧਿਆਨ ਧਰਦੇ ਹਨ ਉਹ) ਸੂਖਮ ਸਰੂਪ ਵਾਲਾ ਹੈ, ਉਸ ਉਤੇ ਮਾਇਆ ਦਾ ਪਰਭਾਵ ਨਹੀਂ ਪੈ ਸਕਦਾ ਅਤੇ ਇਹ ਸਾਰਾ (ਜਗਤ ਰੂਪ) ਆਕਾਰ (ਉਸੇ ਦੀ ਹੀ) ਕਾਇਆਂ (ਸਰੀਰ) ਦਾ ਹੈ।ਪਦ ਅਰਥ ਸੂਖਮ ਮੂਰਤਿ = ਰੱਬ ਦਾ ਉਹ ਸਰੂਪ ਜਿਹੜਾ ਇਹਨਾਂ ਅਸਥੂਲ ਇੰਦਰਿਆਂ ਨਾਲ ਨਹੀਂ ਵੇਖਿਆ ਜਾ ਸਕਦਾ।
SikhNet (Spanish)Sin embargo, al Nombre Sutil y Absoluto le dan la forma de un cuerpo.
ਸਤੀਆ. ਮਨਿ ਸੰਤੋਖੁ ਉਪਜੈ; ਦੇਣੈ ਕੈ ਵੀਚਾਰਿ ॥
sateea. man santokh upajai; denai kai veechaar | Ang 466
Sant Singh KhalsaIn the minds of the virtuous, contentment is produced, thinking about their giving.
Manmohan SinghIn the mind of the generous, contentment is produced and they think of giving (in charity)
Manmohan Singh (Punjabi)ਦਾਨੀਆਂ ਦੇ ਚਿੱਤ ਅੰਦਰ ਸੰਤੁਸ਼ਟਤਾ ਉਤਪੰਨ ਹੋ ਜਾਂਦੀ ਹੈ। ਉਹ ਦਾਨ ਦੇਣ ਬਾਰੇ ਸੋਚਦੇ ਹਨ।
Fareedkot Teekaਜੋ ਸਤੀਏ ਹੈਂ ਸਤ੍ਯ ਬੋਲਨੇ ਹਾਰੇ ਤਿਨ ਕੇ ਮਨ ਮੇਂ ਸਤ ਸੰਤੋਖਾਦਿ ਗੁਣ ਉਪਜਤੇ ਹੈਂ। ਜੋ ਦਾਤੇ ਹੈਂ ਤਿਨ ਕੇ ਮਨ ਮੇਂ ਦੇਨੇ ਕੇ ਬੀਚਾਰ ਉਪਜਤੇ ਹੈਂ॥
Prof. Sahib Singhਜੋ ਮਨੁੱਖ ਦਾਨੀ ਹਨ ਉਹਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਜਦੋਂ (ਉਹ ਕਿਸੇ ਲੋੜਵੰਦੇ ਨੂੰ) ਕੁਝ ਦੇਣ ਦੀ ਵਿਚਾਰ ਕਰਦੇ ਹਨ;ਪਦ ਅਰਥ ਸਤੀ = ਦਾਨੀ ਮਨੁੱਖ। ਦੇਣੈ ਕੇ ਵੀਚਾਰਿ = (ਕਿਸੇ ਨੂੰ ਕੁਝ) ਦੇਣ ਦੇ ਖ਼ਿਆਲ ਵਿਚ। ਸੰਤੋਖੁ = ਖ਼ੁਸ਼ੀ, ਉਤਸ਼ਾਹ।
SikhNet (Spanish)Las personas piadosas se sienten contentas si dan todo lo que pueden,
ਦੇ ਦੇ ਮੰਗਹਿ, ਸਹਸਾ ਗੂਣਾ; ਸੋਭ ਕਰੇ ਸੰਸਾਰੁ ॥
de de mangeh, sahasaa goonaa; sobh kare sansaar | Ang 466
Sant Singh KhalsaThey give and give, but ask a thousand-fold more, and hope that the world will honor them.
Manmohan SinghThey give and ask in turn, a thousand times more hereafter and wish the world to honour them.
Manmohan Singh (Punjabi)ਪ੍ਰੰਤੂ ਦਿੱਤੇ ਦਾਨ ਦੇ ਬਦਲੇ ਵਿੱਚ ਹਜਾਰਾਂ ਗੁਣਾ ਮੰਗਦੇ ਹਨ ਅਤੇ ਚਾਹੁੰਦੇ ਹਨ ਕਿ ਜਗਤ ਉਹਨਾਂ ਦੀ ਸੋਭਾ ਕਰੇ।
Fareedkot Teekaਦੇ ਦੇ ਕਰ ਕੇ ਦਾਨ ਕੋ ਪ੍ਰਭੂ ਸੇ ਸਹਸ ਗੁਣਾ ਮਾਂਗਤੇ ਹੈਂ। ਹਿੰਦੂਓਂ ਕੇ ਮਤ ਮੇਂ ਸਹਸ੍ਰ ਗੁਣਾ ਲਿਖਾ ਹੈ, ਮੁਸਲਮਾਨੋ ਮੇਂ ਸਤਰ ਗੁਣਾ ਲਿਖਾ ਹੈ॥
Prof. Sahib Singh(ਪਰ ਲੋੜਵੰਦਿਆਂ ਨੂੰ) ਦੇ ਦੇ ਕੇ (ਉਹ ਅੰਦਰੇ ਅੰਦਰ ਕਰਤਾਰ ਪਾਸੋਂ ਉਸ ਤੋਂ) ਹਜ਼ਾਰਾਂ ਗੁਣਾ ਵਧੀਕ ਮੰਗਦੇ ਹਨ ਅਤੇ (ਬਾਹਰ) ਜਗਤ (ਉਨ੍ਹਾਂ ਦੇ ਦਾਨ ਦੀ) ਵਡਿਆਈ ਕਰਦਾ ਹੈ।ਪਦ ਅਰਥ ਸਹਸਾ ਗੂਣਾ = (ਆਪਣੇ ਦਿੱਤੇ ਹੋਏ ਨਾਲੋਂ) ਹਜ਼ਾਰ ਗੁਣਾ (ਵਧੀਕ)।
SikhNet (Spanish)pero después de dar, exigen más y más reconocimiento del mundo.
ਚੋਰਾ ਜਾਰਾ ਤੈ ਕੂੜਿਆਰਾ; ਖਾਰਾਬਾ ਵੇਕਾਰ ॥
choraa jaaraa tai koorriaaraa; khaaraabaa vekaar | Ang 466
Sant Singh KhalsaThe thieves, adulterers, perjurers, evil-doers and sinners
Manmohan SinghThe thieves, adulterers, perjurers evil-doers and sinners.
Manmohan Singh (Punjabi)ਤਸਕਰ, ਜਨਾਹੀ, ਝੂਠੇ, ਕੁਕਰਮੀ ਅਤੇ ਪਾਪੀ।
Fareedkot Teekaਇਸੀ ਭਾਂਤ ਮਨਮੁਖੋਂ ਮੇਂ ਚੋਰਾਂ ਯਾਰਾਂ ਦੇ ਸੰਬੂਹ ਪੁਨਾ (ਕੂੜਿਆਰਾ) ਝੂਠੋਂ ਕੇ ਸੰਬੂਹ ਖਾਰਾਬਾ (ਵੇਕਾਰ) ਬਿਕਾਰੀ ਲੋਗ ਏਹ ਸਭ ਖਰਾਬੀ ਕਰ ਰਹੇ ਹੈਂ ਅਰਥਾਤ ਬੁਰੇ ਕਰਮੋਂ ਮੇਂ ਲਗ ਰਹੇ ਹੈਂ॥
Prof. Sahib Singh(ਦੂਜੇ ਪਾਸੇ, ਜਗਤ ਵਿਚ) ਬੇਅੰਤ ਚੋਰ, ਪਰ-ਇਸਤ੍ਰੀ ਗਾਮੀ, ਝੂਠੇ, ਭੈੜੇ ਤੇ ਵਿਕਾਰੀ ਭੀ ਹਨ,ਪਦ ਅਰਥ ਜਾਰਾ = ਪਰ ਇਸਤ੍ਰੀ-ਗਾਮੀ। ਤੈ = ਅਤੇ। ਕੂੜਿਆਰ = ਝੂਠ ਬੋਲਣ ਵਾਲੇ। ਖਰਾਬ = ਭੈੜੇ। ਵੇਕਾਰ = ਮੰਦ ਕਰਮੀ।
SikhNet (Spanish)Después están los ladrones, los hechiceros, los mentirosos, y los malvados,
ਇਕਿ. ਹੋਦਾ ਖਾਇ ਚਲਹਿ ਐਥਾਊ; ਤਿਨਾ ਭਿ ਕਾਈ ਕਾਰ ॥
eik. hodaa khaae chaleh aithaaoo; tinaa bhi kaaee kaar | Ang 466
Sant Singh Khalsa- after using up what good karma they had, they depart; have they done any good deeds here at all?
Manmohan SinghLike the above, depart after eating here, what they had. Have they thus done any good deed?
Manmohan Singh (Punjabi)ਉਪਰਲਿਆਂ ਵਰਗੇ, ਕਈ ਜੋ ਕੁਛ ਉਹਨਾਂ ਕੋਲ ਸੀ ਏਥੇ ਖਾ ਕੇ ਟੁਰ ਜਾਂਦੇ ਹਨ। ਕੀ ਉਹਨਾਂ ਨੇ ਭੀ ਕੋਈ ਚੰਗਾ ਕੰਮ ਕੀਤਾ ਹੈ?
Fareedkot Teekaਇਕ ਪਾਸ ਹੋਤਾ, ਭਾਵ ਜੋ ਪੂਰਬ ਜਨਮ ਮੇਂ ਪੁੰਨ ਕੀਆ (ਹੋਦਾ) ਹੂਆ ਥਾ, ਤਿਸ ਕੋ ਲੋਕ ਮੇਂ (ਖਾਇ) ਭੋਗ ਕਰ ਫਿਰ ਨਰਕੋਂ ਕੌ ਚਲੇ ਜਾਤੇ ਹੈਂ। (ਤਿਨਾ ਭਿ) ਤਿਨਕੋਂ ਬਹੁਰੋ ਜੋ ਕਹੀਏ ਕਿ ਕੋਈ ਪੁੰਨ੍ਯ ਕਰਮ ਰੂਪ (ਕਾਰ) ਕ੍ਰਿਤ੍ਯ ਮਿਲੈਗੀ, ਭਾਵ ਸੇ ਨਹੀਂ ਮਿਲੈਗੀ॥
Prof. Sahib Singhਜੋ (ਵਿਕਾਰ ਕਰ ਕਰ ਕੇ) ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ (ਇਥੋਂ ਖ਼ਾਲੀ ਹੱਥ) ਤੁਰ ਪੈਂਦੇ ਹਨ (ਪਰ ਇਹ ਕਰਤਾਰ ਦੇ ਰੰਗ ਹਨ) ਉਹਨਾਂ ਨੂੰ ਭੀ (ਉਸੇ ਨੇ ਹੀ) ਕੋਈ ਇਹੋ ਜਿਹੀ ਕਾਰ ਸੌਂਪੀ ਹੋਈ ਹੈ।ਪਦ ਅਰਥ ਇਕਿ = ਕਈ ਮਨੁੱਖ। ਹੋਦਾ = ਕੋਲ ਹੁੰਦੀ ਵਸਤ। ਐਥਾਊ = ਏਥੋਂ, ਇਸ ਜਗਤ ਤੋਂ। ਖਾਇ ਚਲਹਿ = ਖਾ ਕੇ ਤੁਰ ਪੈਂਦੇ ਹਨ। ਤਿਨਾ ਭਿ = ਉਹਨਾਂ ਨੂੰ ਭੀ। ਕਾਈ ਕਾਰ = ਕੋਈ ਨ ਕੋਈ ਸੇਵਾ।
SikhNet (Spanish)y aquéllos que se comen todo el mérito que obtuvieron en el pasado. ¿Tiene algún valor su vida?
ਜਲਿ ਥਲਿ ਜੀਆ ਪੁਰੀਆ ਲੋਆ; ਆਕਾਰਾ ਆਕਾਰ ॥
jal thal jeea pureea loaa; aakaaraa aakaar | Ang 466
Sant Singh KhalsaThere are beings and creatures in the water and on the land, in the worlds and universes, form upon form.
Manmohan SinghThere are beings in water, on land, in the worlds, in the universes and in the worlds, in the germs and microbes.
Manmohan Singh (Punjabi)ਪਾਣੀ ਵਿੱਚ, ਜਮੀਨ ਉਤੇ, ਜਹਾਨਾਂ ਅੰਦਰ, ਹੋਰ ਆਲਮਾਂ ਵਿੱਚ ਅਤੇ ਸਰੂਪਾਂ ਦੇ ਅੰਦਰਲੇ ਜਰਾਸੀਮਾਂ ਦੇ ਅੰਦਰ ਜੀਵ ਹਨ।
Fareedkot Teekaਜਲੋਂ ਮੇਂ ਥਲੋਂ ਮੇਂ ਜਿਤਨੇ ਜੀਵੋਂ ਕੇ ਸਮੁਦਾਇ ਹੈਂ, ਜੋ ਬਰੁਣ ਇੰਦ੍ਰਾਦਿ ਪਰੀਓਂ ਮੇਂ ਲੋਕੋਂ ਮੇਂ ੧੪ ਜੋ ਜੀਵੀ ਹੈਂ, ਪੁਨਾ ਜੋ (ਆਕਾਰ) ਸਰੀਰੋਂ ਮੇਂ ਸਰੀਰ ਹੈਂ, ਭਾਵ ਜੂਆਂ ਆਦਿ॥
Prof. Sahib Singhਜਲ ਵਿਚ ਰਹਿਣ ਵਾਲੇ, ਧਰਤੀ ਉੱਤੇ ਵੱਸਣ ਵਾਲੇ, ਬੇਅੰਤ ਪੁਰੀਆਂ, ਲੋਕਾਂ ਅਤੇ ਬ੍ਰਹਿਮੰਡ ਦੇ ਜੀਵ-ਪਦ ਅਰਥ ਜਲਿ = ਜਲ ਵਿਚ। ਜੀਆ = ਜੀਵ। ਲੋਅ = ਲੋਕ। ਆਕਾਰਾ ਆਕਾਰ = ਸਾਰੇ ਦ੍ਰਿਸ਼ਟਮਾਨ ਬ੍ਰਹਿਮੰਡਾਂ ਦੇ।
SikhNet (Spanish)En las aguas como en la tierra, en los tres mundos como en las esferas,
ਓਇ ਜਿ ਆਖਹਿ. ਸੁ ਤੂੰਹੈ ਜਾਣਹਿ; ਤਿਨਾ ਭਿ. ਤੇਰੀ ਸਾਰ ॥
oe ji aakheh. su toonhai jaaneh; tinaa bhi. teree saar | Ang 466
Sant Singh KhalsaWhatever they say, You know; You care for them all.
Manmohan SinghWhat they say, that thou knowest and for them, too, Thou carest.
Manmohan Singh (Punjabi)ਜੋ ਕੁਛ ਉਹ ਕਹਿੰਦੇ ਹਨ, ਉਸ ਨੂੰ ਵਾਹਿਗੁਰੂ ਤੂੰ ਜਾਣਦਾ ਹੈਂ। ਉਹਨਾਂ ਦੀ ਖਬਰਦਾਰੀ ਭੀ ਤੂੰ ਹੀ ਕਰਦਾ ਹੈਂ।
Fareedkot Teekaਮੈਂ ਕਹਾਂ ਤਕ ਕਹੂੰ ਓਹ ਜੋ ਕਹਤੇ ਹੈਂ, ਹੇ ਅਕਾਲ ਪੁਰਖ! ਸੋ ਤੂੰ ਹੀ ਜਾਨਤਾ ਹੈਂ (ਭਿ) ਪੁਨਾ (ਤਿਨਾ ਭਿ) ਤਿਨਕੀ (ਸਾਰ) ਖਬਰ ਤੇਰੀ ਤਰਫੋਂ (ਸਾਰ) ਸਮਾਲ ਵਿਖੈ ਹੈ॥
Prof. Sahib Singhਉਹ ਸਾਰੇ ਜੋ ਕੁਝ ਆਖਦੇ ਹਨ ਸਭ ਕੁਝ, (ਹੇ ਕਰਤਾਰ!) ਤੂੰ ਜਾਣਦਾ ਹੈਂ, ਉਹਨਾਂ ਨੂੰ ਤੇਰਾ ਹੀ ਆਸਰਾ ਹੈ।ਪਦ ਅਰਥ ਓਇ = ਉਹ ਸਾਰੇ ਜੀਵ। ਜਿ = ਜੋ ਕੁਝ। ਤੂੰ ਹੈ = ਤੂੰ ਹੀ, (ਹੇ ਪ੍ਰਭੂ!)। ਸਾਰ = ਬਲ, ਤਾਕਤ, ਆਸਰਾ।
SikhNet (Spanish)hay vida, forma tras forma, y cualquiera que sea su deseo, Tú lo llenas, pues, ¿quién otro es su Soporte más que Tú, oh Dios?
ਨਾਨਕ. ਭਗਤਾ ਭੁਖ ਸਾਲਾਹਣੁ; ਸਚੁ ਨਾਮੁ ਆਧਾਰੁ ॥
naanak. bhagataa bhukh saalaahan; sach naam aadhaar | Ang 466
Sant Singh KhalsaO Nanak, the hunger of the devotees is to praise You; the True Name is their only support.
Manmohan SinghBut, the saints, O Nanak, hunger to praise Thee, O Lord, and the True Name is their mainstay.
Manmohan Singh (Punjabi)ਪ੍ਰੰਤੂ, ਸੰਤ ਜਨ, ਹੇ ਨਾਨਕ, ਤੇਰੀ ਸਿਫ਼ਤ ਕਰਨ ਦੇ ਭੁੱਖੇ ਹਨ, ਅਤੇ ਸੱਚਾ ਨਾਮ ਉਹਨਾਂ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੇਰੇ ਭਗਤ ਹੈਂ ਤਿਨ ਕੋ ਤੋ ਕੇਵਲ ਤੇਰੇ ਸਾਲਾਹਨ ਕੀ (ਭੁਖ) ਇਛਾ ਰਹਤੀ ਹੈ, ਔਰ ਹੇ ਸਤ ਸਰੂਪ! ਤੇਰੇ ਨਾਮ ਕਾ ਆਸਰਾ ਰਹਤਾ ਹੈ॥
Prof. Sahib Singhਹੇ ਨਾਨਕ! ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਤਾਂਘ ਲੱਗੀ ਹੋਈ ਹੈ, ਹਰੀ ਦਾ ਸਦਾ ਅਟੱਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ।ਪਦ ਅਰਥ ਭੁਖ ਸਾਲਾਹਣੁ = ਸਿਫ਼ਤਿ-ਸਾਲਾਹ ਰੂਪੀ ਭੁੱਖ। ਆਧਾਰੁ = ਆਸਰਾ।
SikhNet (Spanish)Dice Nanak, ¡El hambre de Tus Devotos reside solamente en alabarte,
ਸਦਾ ਅਨੰਦਿ ਰਹਹਿ. ਦਿਨੁ ਰਾਤੀ; ਗੁਣਵੰਤਿਆ ਪਾ ਛਾਰੁ ॥੧॥
sadaa anand raheh. din raatee; gunavantiaa paa chhaar |1| Ang 466
Sant Singh KhalsaThey live in eternal bliss, day and night; they are the dust of the feet of the virtuous. ||1||
Manmohan SinghThe eternal beatitude, they abide, day and night, and they are the dust of the feet of the virtuous.
Manmohan Singh (Punjabi)ਸਦੀਵੀ ਸਥਿਰ ਪ੍ਰਸੰਨਤਾ ਅੰਦਰ ਉਹ ਦਿਹੁੰ ਰੈਣ ਵਿਚਰਦੇ ਹਨ। ਉਹ ਗੁਣਵਾਨ ਬੰਦਿਆਂ ਦੇ ਪੈਰਾਂ ਦੀ ਧੂੜ ਹਨ।
Fareedkot Teekaਤੇਰੀ ਸਲਾਹਨਾ ਮੇਂ ਸਦਾ ਅਨੰਦ ਰਹਤੇ ਹੈਂ, ਮੈਂ ਤਿਨ (ਗੁਣਵੰਤਿਆ) ਗੁਣਵਾਨੋਂ ਕੇ ਚਰਨੋਂ ਕੀ ਧੂਰ ਹੂੰ॥੧॥☬ਸੇਖ ਬ੍ਰਹਮ ਨੇ ਕਹਾ ਕਿ ਗੁਰੂ ਜੀ ਹਮਾਰੇ ਮਤ ਮੇਂ ਲਿਖਾ ਹੈ ਕਿ ਜੋ ਜਲਾਏ ਜਾਤੇ ਹੈਂ, ਸੋ ਦੋਜਕ ਕੋ ਜਾਤੇ ਹੈਂ। ਸ੍ਰੀ ਗੁਰੂ ਜੀ ਨੇ ਕਹਾ: ਸੇਖ ਜੀ ਜਲਨੇ ਸੇ ਤੋ ਕੋਈ ਭੀ ਨਹੀਂ ਬਚਤਾ ਹੈ। ਸੇਖ ਨੇ ਕਹਾ ਕੈਸੇ? ਤਿਸ ਪਰ ਬਚਨ ਹੂਆ:
Prof. Sahib Singhਉਹ ਸਦਾ ਦਿਨ ਰਾਤ ਅਨੰਦ ਵਿਚ ਰਹਿੰਦੇ ਹਨ ਅਤੇ (ਆਪ ਨੂੰ) ਗੁਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ ॥੧॥ਪਦ ਅਰਥ ਪਾ ਛਾਰੁ = ਪੈਰਾਂ ਦੀ ਖ਼ਾਕ ॥੧॥
* ਨੋਟ: ਗੁਰਬਾਣੀ ਨੂੰ ਗਹੁ ਨਾਲ ਪੜ੍ਹ ਕੇ ਵਿਚਾਰਨ ਵਾਲੇ ਸੱਜਣ ਜਾਣਦੇ ਹਨ ਕਿ ਜਦੋਂ ਕਦੇ ਸਤਿਗੁਰੂ ਜੀ ਕਿਸੇ ਇਕ ਜਾਂ ਕਈ ਮਤਾਂ ਤੇ ਕੋਈ ਵਿਚਾਰ ਕਰਦੇ ਹਨ, ਤਾਂ ਪਹਿਲਾਂ ਆਪ ਉਹਨਾਂ ਮਤਾਂ ਦੇ ਖ਼ਿਆਲ ਲਿਖਦੇ ਹਨ, ਅੰਤ ਵਿਚ ਆਪਣਾ ਮਤ ਪੇਸ਼ ਕਰਦੇ ਹਨ। ਇਸ ਸਲੋਕ ਦੀਆਂ ਜੇ ਦੋ ਦੋ ਤੁਕਾਂ ਨੂੰ ਗਹੁ ਨਾਲ ਵੇਖਿਆ ਜਾਵੇ, ਤਾਂ ਸਾਫ਼ ਪਰਗਟ ਹੁੰਦਾ ਹੈ ਕਿ ਇਸਲਾਮ, ਹਿੰਦੂ ਮਤ, ਜੋਗ ਮਤ, ਦਾਨੀ ਅਤੇ ਵਿਕਾਰੀ ਆਦਿਕਾਂ ਸੰਬੰਧੀ ਗੁਰੂ ਸਾਹਿਬ ਖ਼ਿਆਲ ਦੱਸ ਰਹੇ ਹਨ। ਸੁਤੇ ਹੀ ਯੋਗ ਇਹੀ ਦਿੱਸਦਾ ਹੈ ਕਿ ਇਹਨਾਂ ਸਭਨਾਂ ਦਾ ਜ਼ਿਕਰ ਕਰ ਕੇ ਗੁਰੂ ਸਾਹਿਬ ਆਪਣਾ ਸਾਂਝਾ ਖ਼ਿਆਲ ਅਖ਼ੀਰ ਤੇ ਦੱਸਦੇ। ਤਾਂ ਤੇ ਉਪਰਲੀਆਂ ਦੋ ਤੁਕਾਂ ਵਿਚੋਂ ਪਹਿਲੀ ਨੂੰ ਇਸਲਾਮ ਸੰਬੰਧੀ ਵਰਤ ਕੇ ਦੂਜੀ ਨੂੰ ਗੁਰਮਤ ਦਾ ਸਿੱਧਾਂਤ ਦੱਸਣਾ ਭੁੱਲ ਹੈ, ਕਿਉਂਕਿ ਇਹ ਨਿਯਮ ਅਗਲੀਆਂ ਤੁਕਾਂ ਵਿਚ ਕਿਤੇ ਨਹੀਂ ਵਰਤਿਆ ਗਿਆ। ਅਸਲ 'ਵਾਰ' ਨਿਰੀਆਂ ਪਉੜੀਆਂ ਤੋਂ ਬਣੀ ਹੋਈ ਹੈ। ਹਰੇਕ ਪਉੜੀ ਨਾਲ ਢੁਕਵੇਂ ਸਲੋਕ ਗੁਰੂ ਅਰਜਨ ਸਾਹਿਬ ਜੀ ਨੇ ਲਿਖੇ ਹੋਏ ਹਨ। ਜਦੋਂ ਇਸ ਪਉੜੀ ਦੇ ਭਾਵ ਨੂੰ ਗਹੁ ਨਾਲ ਵਿਚਾਰੀਏ, ਤਾਂ ਭੀ: "ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤ ਲਾਇਆ ॥ ਜਗ ਜੀਵਨੁ ਦਾਤਾ ਪਾਇਆ ॥" ਵਾਲਾ ਸਿੱਧਾਂਤ ਸਲੋਕ ਦੀਆਂ ਅੰਤਲੀਆਂ ਤੁਕਾਂ "ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ" ਵਿਚੋਂ ਮਿਲਦਾ ਹੈ।
SikhNet (Spanish)oh Señor, y su sustento es Tu Verdadero Nombre, y así viven gozosos, siendo el Polvo de los Seres de Mérito! (1)