ਬਾਰੰ ਬਾਰ ਬਾਰ; ਪ੍ਰਭੁ ਜਪੀਐ ॥
baaran baar baar; prabh japeeai |
Sant Singh KhalsaTime after time, again and again, meditate on God.
Manmohan SinghAgain, again and again utter thou Lord's Name.
Manmohan Singh (Punjabi)ਮੁੜ ਮੁੜ ਤੇ ਮੁੜ ਕੇ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਭਾਈ! ਤਿਸ ਪ੍ਰਭੂ ਕੋ ਮਨ ਬਾਣੀ ਸਰੀਰ ਸੇ ਵਾਰੰਵਾਰ ਜਪਣਾ ਕਰੀਏ॥
Prof. Sahib Singh(ਹੇ ਭਾਈ!) ਘੜੀ ਮੁੜੀ ਪ੍ਰਭੂ ਨੂੰ ਸਿਮਰੀਏ,
SikhNet (Spanish)Una y otra vez medita en Dios,
ਪੀ ਅੰਮ੍ਰਿਤੁ; ਇਹੁ ਮਨੁ ਤਨੁ ਧ੍ਰਪੀਐ ॥
pee amrit; ihu man tan dhrapeeai |
Sant Singh KhalsaDrinking in this Nectar, this mind and body are satisfied.
Manmohan SinghBy drinking the Name Nectar this soul and body are sated.
Manmohan Singh (Punjabi)ਨਾਮ ਸੁਧਾਰਸ ਪਾਨ ਕਰਨ ਦੁਆਰਾ ਇਹ ਆਤਮਾ ਤੇ ਦੇਹਿ ਰੱਜ ਜਾਂਦੇ ਹਨ।
Fareedkot Teekaਤਿਸ ਨਾਮ ਅੰਮ੍ਰਿਤ ਕੌ ਪਾਨ ਕਰ ਕੇ ਇਹ ਮਨ ਤਨ (ਧ੍ਰਪੀਐ) ਤ੍ਰਿਪਤਿ ਕਰੀਏ॥
Prof. Sahib Singhਤੇ (ਨਾਮ-) ਅੰਮ੍ਰਿਤ ਪੀ ਕੇ ਇਸ ਮਨ ਨੂੰ ਤੇ ਸਰੀਰਕ ਇੰਦ੍ਰਿਆਂ ਨੂੰ ਰਜਾ ਦੇਵੀਏ।ਪਦ ਅਰਥ ਪੀ = ਪੀ ਕੇ। ਧ੍ਰਪੀਐ = ਰਜਾਵੀਏ, ਤ੍ਰਿਪਤ ਕਰੀਏ। ਤਨੁ = (ਭਾਵ,) ਸਰੀਰਕ ਇੰਦ੍ਰੇ।
SikhNet (Spanish)bebiendo el Néctar del Nombre que brinda Plenitud.
ਨਾਮ ਰਤਨੁ; ਜਿਨਿ ਗੁਰਮੁਖਿ ਪਾਇਆ ॥
naam ratan; jin guramukh paaeaa |
Sant Singh KhalsaThe jewel of the Naam is obtained by the Gurmukhs;
Manmohan SinghHe who receives the name jewel,
Manmohan Singh (Punjabi)ਜਿਸ ਨੂੰ ਨਾਮ ਦਾ ਹੀਰਾ ਪ੍ਰਾਪਤ ਹੋਇਆ ਹੈ,
Fareedkot Teekaਜਿਸ ਗੁਰਮੁਖ ਨੇ ਨਾਮ ਰਤਨ ਕੌ ਪਾਇਆ ਹੈ॥
Prof. Sahib Singhਜਿਸ ਗੁਰਮੁਖ ਨੇ ਨਾਮ-ਰੂਪੀ ਰਤਨ ਲੱਭ ਲਿਆ ਹੈ,ਪਦ ਅਰਥ ਜਿਨਿ = ਜਿਸ ਨੇ। ਗੁਰਮੁਖਿ = ਜਿਸ ਦਾ ਮੁਖ ਗੁਰੂ ਵੱਲ ਹੈ।
SikhNet (Spanish)Aquéllos que voltean hacia Dios y encuentran el Tesoro de Su Nombre,
ਤਿਸੁ ਕਿਛੁ ਅਵਰੁ; ਨਾਹੀ ਦ੍ਰਿਸਟਾਇਆ ॥
tis kichh avar; naahee drisattaaeaa |
Sant Singh Khalsathey see no other than God.
Manmohan Singhthat Guru-ward beholds no other than God.
Manmohan Singh (Punjabi)ਉਹ ਗੁਰੂ-ਸਮਰਪਣ ਰੱਬ ਬਿਨਾ ਹੋਰ ਕਿਸੇ ਨੂੰ ਨਹੀਂ ਦੇਖਦਾ।
Fareedkot Teekaਤਿਸ ਕੌ ਤਿਸ ਨਾਮ ਸਦਰਸ ਔਰ ਕਿਛੁ ਦ੍ਰਿਸ਼ਟੀ ਮੇਂ ਨਹੀਂ ਆਇਆ ਹੈ॥
Prof. Sahib Singhਉਸ ਨੂੰ ਪ੍ਰਭੂ ਤੋਂ ਬਿਨਾ ਕਿਤੇ ਹੋਰ ਕੁਝ ਨਹੀਂ ਦਿੱਸਦਾ;ਪਦ ਅਰਥ ਦ੍ਰਿਸਟਾਇਆ = ਵੇਖਿਆ।
SikhNet (Spanish)no vuelven a tener ojos para contemplar a nadie más.
ਨਾਮੁ ਧਨੁ; ਨਾਮੋ ਰੂਪੁ ਰੰਗੁ ॥
naam dhan; naamo roop rang |
Sant Singh KhalsaUnto them, the Naam is wealth, the Naam is beauty and delight.
Manmohan SinghThe Name is his wealth and the Name his beauty and delight.
Manmohan Singh (Punjabi)ਨਾਮ ਉਸ ਦੀ ਦੌਲਤ ਹੈ ਅਤੇ ਨਾਮ ਹੀ ਉਸ ਦੀ ਸੁੰਦਰਤਾ ਤੇ ਖੁਸ਼ੀ।
Fareedkot Teekaਤਿਸ ਕੌ ਨਾਮ ਹੀ ਧਨ ਔ ਨਾਮ ਹੀ ਸੁੰਦਰ ਰੂਪ ਰੰਗ ਹੈ॥
Prof. Sahib Singhਨਾਮ (ਉਸ ਗੁਰਮੁਖ ਦਾ) ਧਨ ਹੈ,ਪਦ ਅਰਥ ਨਾਮੋ = ਨਾਮ ਹੀ।
SikhNet (Spanish)El Nombre es toda Belleza y toda Riqueza,
ਨਾਮੋ ਸੁਖੁ; ਹਰਿ ਨਾਮ ਕਾ ਸੰਗੁ ॥
naamo sukh; har naam kaa sang |
Sant Singh KhalsaThe Naam is peace, the Lord's Name is their companion.
Manmohan SinghThe Name is his comfort and God's Name his comrade.
Manmohan Singh (Punjabi)ਨਾਮ ਉਸ ਦਾ ਆਰਾਮ ਹੈ ਅਤੇ ਹਰੀ ਦਾ ਨਾਮ ਹੀ ਉਸ ਦਾ ਸਾਥੀ।
Fareedkot Teekaਨਾਮ ਸੇ ਸੁਖ ਹੂਆ ਹੈ ਔਰ ਹਰਿ ਨਾਮ ਹੀ ਤਿਸ ਕੌ ਸੰਗ ਹੈ॥
Prof. Sahib Singhਤੇ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ।
SikhNet (Spanish)es la Compañía de los Santos y trae la Paz Perfecta.
ਨਾਮ ਰਸਿ; ਜੋ ਜਨ ਤ੍ਰਿਪਤਾਨੇ ॥
naam ras; jo jan tripataane |
Sant Singh KhalsaThose who are satisfied by the essence of the Naam
Manmohan SinghThe persons who are satiated with the name Nectar,
Manmohan Singh (Punjabi)ਜਿਹੜੇ ਪੁਰਸ਼ ਨਾਮ ਦੇ ਅੰਮ੍ਰਿਤ ਨਾਲ ਰੱਜੇ ਹਨ,
Fareedkot Teekaਜੋ ਜਨ ਨਾਮ ਅੰਮ੍ਰਿਤ ਰਸ ਮੇਂ ਤ੍ਰਿਪਤ ਭਏ ਹੈਂ॥
Prof. Sahib Singhਜੋ ਮਨੁੱਖ ਨਾਮ ਦੇ ਸੁਆਦ ਵਿਚ ਰੱਜ ਗਏ ਹਨ,ਪਦ ਅਰਥ ਨਾਮ ਰਸਿ = ਨਾਮ ਦੇ ਸੁਆਦ ਵਿਚ। ਤ੍ਰਿਪਤਾਨੇ = ਰੱਜ ਗਏ ਹਨ।
SikhNet (Spanish)Aquéllos que han encontrado la Plenitud en el Amor del Nombre,
ਮਨ ਤਨ; ਨਾਮਹਿ ਨਾਮਿ ਸਮਾਨੇ ॥
man tan; naameh naam samaane |
Sant Singh Khalsatheir minds and bodies are drenched with the Naam.
Manmohan Singhtheir body and soul merge in the Name alone.
Manmohan Singh (Punjabi)ਉਨ੍ਹਾਂ ਦੀ ਆਤਮਾ ਤੇ ਦੇਹਿ ਕੇਵਲ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਮਨ ਤਨ ਸੇ ਨਾਮੀ ਕੇ ਨਾਮ ਮੇਂ ਹੀ ਸਮਾਏ ਹੈਂ॥
Prof. Sahib Singhਉਹਨਾਂ ਦੇ ਮਨ ਤਨ ਕੇਵਲ ਪ੍ਰਭੂ-ਨਾਮ ਵਿਚ ਹੀ ਜੁੜੇ ਰਹਿੰਦੇ ਹਨ।ਪਦ ਅਰਥ ਨਾਮਹਿ ਨਾਮਿ = ਨਾਮ ਹੀ ਨਾਮ ਵਿਚ, ਕੇਵਲ ਨਾਮ ਵਿਚ ਹੀ। ਸਮਾਨੇ = ਜੁੜੇ ਰਹਿੰਦੇ ਹਨ।
SikhNet (Spanish)se han convertido en Uno con Él.
ਊਠਤ ਬੈਠਤ ਸੋਵਤ ਨਾਮ ॥
aootthat baitthat sovat naam |
Sant Singh KhalsaWhile standing up, sitting down and sleeping, the Naam,
Manmohan SinghTo repeat the name whilst standing sitting and sleeping,
Manmohan Singh (Punjabi)ਖਲੌਦਿਆਂ, ਬਹਿੰਦਿਆਂ ਅਤੇ ਸੁੱਤਿਆਂ ਨਾਮ ਦਾ ਉਚਾਰਣ ਕਰਨਾ,
Fareedkot Teekaਜੋ ਜਨ ਉਠਤਿਆਂ ਬੈਠਤਿਆਂ ਸੋਵਤਿਆਂ ਨਾਮ ਹੀ ਜਪਤੇ ਹੈਂ॥
Prof. Sahib Singhਉਠਦਿਆਂ ਬੈਠਦਿਆਂ, ਸੁੱਤਿਆਂ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਨਾ,
SikhNet (Spanish)Mientras realizan sus cotidianas labores e incluso durmiendo,
ਕਹੁ ਨਾਨਕ; ਜਨ ਕੈ ਸਦ ਕਾਮ ॥੬॥
kahu naanak; jan kai sad kaam |6|
Sant Singh Khalsasays Nanak, is forever the occupation of God's humble servant. ||6||
Manmohan Singhsays Nanak is ever the avocation of God's slave.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਰੱਬ ਦੇ ਗੋਲੇ ਦਾ ਨਿਤ ਦਾ ਵਿਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਹਰਿ ਜਨੋਂ ਕੇ ਮਨ ਮੇਂ ਸਦਾ ਜਾਪ ਕਾ ਹੀ ਕਾਰਜ ਰਹਿਤਾ ਹੈ॥੬॥
Prof. Sahib Singhਨਾਨਕ ਆਖਦਾ ਹੈ, ਇਹੋ ਹੀ ਸੇਵਕਾਂ ਦਾ ਸਦਾ ਆਹਰ ਹੁੰਦਾ ਹੈ ॥੬॥ਪਦ ਅਰਥ ਸਦ = ਸਦਾ। ਜਨ ਕੈ = ਸੇਵਕ ਦੇ ਹਿਰਦੇ ਵਿਚ। ਕਾਮ = ਕੰਮ, ਆਹਰ ॥੬॥
SikhNet (Spanish)los Gurmukjs cantan sin cesar el Nombre; tal es su tarea permanente. (6)