ੴ

ਸਿੱਖਬਾਣੀ · SikhBani

ਨੀਕੀ ਕੀਰੀ ਮਹਿ ਕਲ ਰਾਖੈ ॥

neekee keeree meh kal raakhai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 285, 286 · 10 lines
Translations

ਨੀਕੀ ਕੀਰੀ ਮਹਿ; ਕਲ ਰਾਖੈ ॥

neekee keeree meh; kal raakhai | Ang 285

Sant Singh KhalsaHe infuses His Power into the tiny ant;
Manmohan SinghIf God infuses might in the tiny ant,
Manmohan Singh (Punjabi)ਜੇਕਰ ਵਾਹਿਗੁਰੂ ਨਿੱਕੀ ਜੇਹੀ ਕੀੜੀ ਵਿੱਚ ਸੱਤਿਆ ਟਿਕਾ ਦੇਵੇ,
Fareedkot Teekaਜੇ ਕਰ ਵਾਹਿਗੁਰੂ ਛੋਟੀ ਜੈਸੀ ਕੀੜੀ ਮੇਂ ਆਪਣੀ ਕਲਾ ਰਾਖ ਦੇਵੈ॥
Prof. Sahib Singh(ਜਿਸ) ਨਿੱਕੀ ਜਿਹੀ ਕੀੜੀ ਵਿਚ (ਪ੍ਰਭੂ) ਤਾਕਤ ਭਰਦਾ ਹੈ,

ਪਦ ਅਰਥ ਨੀਕੀ = ਨਿੱਕੀ, ਛੋਟੀ। ਕੀਰੀ = ਕੀੜੀ। ਕਲ = ਤਾਕਤ।

SikhNet (Spanish)Si el Señor deposita Su Poder en una pequeña hormiga,

ਭਸਮ ਕਰੈ; ਲਸਕਰ ਕੋਟਿ ਲਾਖੈ ॥

bhasam karai; lasakar kott laakhai | Ang 285

Sant Singh Khalsait can then reduce the armies of millions to ashes
Manmohan Singhit can reduce to ashes armies of millions of men.
Manmohan Singh (Punjabi)ਤਾਂ ਇਹ ਕ੍ਰੋੜਾਂ ਬੰਦਿਆਂ ਦੀ ਫੌਜ ਨੂੰ ਸੁਆਹ ਬਣਾ ਸਕਦੀ ਹੈ।
Fareedkot Teekaਤਬ ਵਹੁ ਚੀਟੀ ਏਕ ਹੀ ਲਾਖੋਂ ਕ੍ਰੋੜੋਂ ਲਸਕਰੋਂ ਕੌ ਭਸਮ ਕਰ ਦੇਵੈ॥
Prof. Sahib Singh(ਉਹ ਕੀੜੀ) ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸੁਆਹ ਕਰ ਦੇਂਦੀ ਹੈ।

ਪਦ ਅਰਥ ਭਸਮ = ਸੁਆਹ। ਕੋਟਿ = ਕਰੋੜ।

SikhNet (Spanish)le da la potencia de aplastar a millones.

ਜਿਸ ਕਾ ਸਾਸੁ; ਨ ਕਾਢਤ ਆਪਿ ॥

jis kaa saas; na kaadtat aap | Ang 285

Sant Singh KhalsaThose whose breath of life He Himself does not take away
Manmohan SinghWhose breath (life) He Himself likes not to end,
Manmohan Singh (Punjabi)ਜਿਸ ਦੇ ਸੁਆਸ (ਜੀਵਨ) ਸੁਆਮੀ ਖੁਦ ਮੁਕਾਉਣਾ ਨਹੀਂ ਚਾਹੁੰਦਾ,
Fareedkot Teekaਔ ਜਿਸ ਕਾ ਸ੍ਵਾਸ ਵਹੁ ਆਪ ਨਹੀਂ ਨਿਕਾਸਤਾ ਹੈ॥
Prof. Sahib Singhਜਿਸ ਜੀਵ ਦਾ ਸ੍ਵਾਸ ਪ੍ਰਭੂ ਆਪ ਨਹੀਂ ਕੱਢਦਾ,
SikhNet (Spanish)Cuando Dios no quiere que alguien muera, con Su Propia Mano lo conserva.

ਤਾ ਕਉ ਰਾਖਤ; ਦੇ ਕਰਿ ਹਾਥ ॥

taa kau raakhat; de kar haath | Ang 286

Sant Singh KhalsaHe preserves them, and holds out His Hands to protect them.
Manmohan Singhholding out His hand the Lord preserves him.
Manmohan Singh (Punjabi)ਉਸ ਨੂੰ ਉਹ ਆਪਣਾ ਹੱਥ ਦੇ ਕੇ ਬਚਾ ਲੈਦਾ ਹੈ।
Fareedkot Teekaਤਿਸ ਕੌ ਅਨੇਕ ਸਤਰੂਓਂ ਕੇ ਬੀਚ ਮੇਂ ਸੇ ਅਪਨਾ ਹਾਥ ਦੇ ਕਰ ਰਾਖ ਲੇਤਾ ਹੈ॥
Prof. Sahib Singhਉਸ ਨੂੰ ਹੱਥ ਦੇ ਕੇ ਰੱਖਦਾ ਹੈ।

ਪਦ ਅਰਥ ਦੇ ਕਰਿ = ਦੇ ਕੇ।

SikhNet (Spanish)Él los conserva y extiende Su Mano para protegerlos.

ਮਾਨਸ ਜਤਨ ਕਰਤ; ਬਹੁ ਭਾਤਿ ॥

maanas jatan karat; bahu bhaat | Ang 286

Sant Singh KhalsaYou may make all sorts of efforts,
Manmohan SinghThe man makes efforts of many kinds,
Manmohan Singh (Punjabi)ਆਦਮੀ ਅਨੇਕਾਂ ਤ੍ਰੀਕਿਆਂ ਨਾਲ ਉਪਰਾਲੇ ਕਰਦਾ ਹੈ,
Fareedkot Teekaਇਹੁ ਮਾਨਸ ਅਨੇਕ ਪ੍ਰਕਾਰੋਂ ਕੇ ਕਿਸੀ ਕੇ ਮਾਰਨੇ ਵਾਸਤੇ ਜਤਨ ਕਰਤਾ ਹੈ॥
Prof. Sahib Singhਮਨੁੱਖ ਕਈ ਕਿਸਮਾਂ ਦੇ ਜਤਨ ਕਰਦਾ ਹੈ,

ਪਦ ਅਰਥ ਮਾਨਸ = ਮਨੁੱਖ। ਬਹੁ ਭਾਤਿ = ਬਹੁਤ ਕਿਸਮ ਦੇ।

SikhNet (Spanish)Podrás hacer todo tipo de esfuerzos

ਤਿਸ ਕੇ ਕਰਤਬ; ਬਿਰਥੇ ਜਾਤਿ ॥

tis ke karatab; birathe jaat | Ang 286

Sant Singh Khalsabut these attempts are in vain.
Manmohan Singhbut his doings go in vain.
Manmohan Singh (Punjabi)ਪਰ ਉਸ ਦੇ ਕੰਮ ਨਿਸਫਲ ਜਾਂਦੇ ਹਨ।
Fareedkot Teekaਪਰੰਤੂ ਇਸਕੇ ਕਰਤਵ ਸੰਪੂਰਨ ਵਿਅਰਥ ਹੀ ਜਾਤੇ ਹੈਂ॥
Prof. Sahib Singh(ਪਰ ਜੇ ਪ੍ਰਭੂ ਸਹਾਇਤਾ ਨਾਹ ਕਰੇ ਤਾਂ) ਉਸ ਦੇ ਕੰਮ ਵਿਅਰਥ ਜਾਂਦੇ ਹਨ।

ਪਦ ਅਰਥ ਕਰਤਬ = ਕੰਮ। ਬਿਰਥੇ = ਵਿਅਰਥ।

SikhNet (Spanish)pero será en vano.

ਮਾਰੈ ਨ ਰਾਖੈ; ਅਵਰੁ ਨ ਕੋਇ ॥

maarai na raakhai; avar na koe | Ang 286

Sant Singh KhalsaNo one else can kill or preserve
Manmohan SinghNone else can kill pre preserve (but God).
Manmohan Singh (Punjabi)(ਵਾਹਿਗੁਰੂ ਦੇ ਬਾਝੋਂ) ਹੋਰ ਕੋਈ ਮਾਰ ਜਾ ਰੱਖ ਨਹੀਂ ਸਕਦਾ।
Fareedkot Teekaਨਾ ਤੋ ਕੋਈ ਮਾਰਤਾ ਹੈਂ ਔਰ ਨਾ ਹੀ ਰਾਖਤਾ ਹੀ ਹੈ॥
Prof. Sahib Singh(ਪ੍ਰਭੂ ਤੋਂ ਬਿਨਾ ਜੀਵਾਂ ਨੂੰ) ਨਾਹ ਕੋਈ ਮਾਰ ਸਕਦਾ ਹੈ, ਨਾਹ ਰੱਖ ਸਕਦਾ ਹੈ, (ਪ੍ਰਭੂ ਜੇਡਾ) ਹੋਰ ਕੋਈ ਨਹੀਂ ਹੈ;

ਪਦ ਅਰਥ ਅਵਰੁ = ਹੋਰ।

SikhNet (Spanish)Nadie puede aniquilar o preservar.

ਸਰਬ ਜੀਆ ਕਾ; ਰਾਖਾ ਸੋਇ ॥

sarab jeea kaa; raakhaa soe | Ang 286

Sant Singh KhalsaHe is the Protector of all beings.
Manmohan SinghOf all the sentient - beings that Lord is the Protector.
Manmohan Singh (Punjabi)ਸਮੂਹ ਪ੍ਰਾਣਧਾਰੀਆਂ ਦਾ ਉਹ ਪ੍ਰਭੂ ਹੀ ਰਖਵਾਲਾ ਹੈ।
Fareedkot Teekaਸੰਪੂਰਨ ਜੀਵੋਂ ਕਾ ਰਾਖਣੇ ਹਾਰਾ ਏਕ ਸੋਈ ਵਾਹਿਗੁਰੂ ਹੈ॥
Prof. Sahib Singhਸਾਰੇ ਜੀਵਾਂ ਦਾ ਰਾਖਾ ਪ੍ਰਭੂ ਆਪ ਹੈ।

ਪਦ ਅਰਥ ਸਰਬ = ਸਾਰੇ।

SikhNet (Spanish)Él es el Protector de todos los seres.

ਕਾਹੇ ਸੋਚ ਕਰਹਿ; ਰੇ ਪ੍ਰਾਣੀ ॥

kaahe soch kareh; re praanee | Ang 286

Sant Singh KhalsaSo why are you so anxious, O mortal?
Manmohan SinghWhy entertainest thou anxiety, O Mortal?
Manmohan Singh (Punjabi)ਤੂੰ ਕਿਉਂ iਫ਼ਕਰ ਅੰਦੇਸਾ ਕਰਦਾ ਹੈ, ਹੇ ਫ਼ਾਨੀ ਬੰਦੇ?
Fareedkot Teekaਤਾਂ ਤੇ ਹੇ ਭਾਈ! ਕਿਉਂ ਅਨੇਕ ਤ੍ਰਹ ਕੀ ਚਿੰਤਾ ਕਰਤਾ ਹੈਂ॥
Prof. Sahib Singhਹੇ ਪ੍ਰਾਣੀ! ਤੂੰ ਕਿਉਂ ਫ਼ਿਕਰ ਕਰਦਾ ਹੈਂ?

ਪਦ ਅਰਥ ਕਾਹੇ = ਕਿਉਂ? ਕਿਸ ਲਾਭ ਹਿਤ? ਕਰਹਿ = ਤੂੰ ਕਰਦਾ ਹੈਂ।

SikhNet (Spanish)¿Por qué te preocupas entonces, oh mortal?

ਜਪਿ ਨਾਨਕ; ਪ੍ਰਭ ਅਲਖ ਵਿਡਾਣੀ ॥੫॥

jap naanak; prabh alakh viddaanee |5| Ang 286

Sant Singh KhalsaMeditate, O Nanak, on God, the invisible, the wonderful! ||5||
Manmohan SinghNanak, meditate thou on the invisible and wonderful Lord.
Manmohan Singh (Punjabi)ਨਾਨਕ ਤੂੰ ਅਣਡਿੱਠ ਅਤੇ ਅਸਚਰਜ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਰਬ ਚਿਤਵਨਾ ਕੋ ਤਿਆਗ ਕਰ ਤਿਸ ਅਲਖ ਪ੍ਰਭੂ ਅਸਚਰਜ ਰੂਪ ਕੋ ਜਪਣਾ ਕਰ ॥੫॥
Prof. Sahib Singhਹੇ ਨਾਨਕ! ਅਲੱਖ ਤੇ ਅਚਰਜ ਪ੍ਰਭੂ ਨੂੰ ਸਿਮਰ ॥੫॥

ਪਦ ਅਰਥ ਅਲਖ = ਜਿਸ ਦਾ ਬਿਆਨ ਨ ਹੋ ਸਕੇ। ਵਿਡਾਣੀ = ਅਚਰਜ ॥੫॥

SikhNet (Spanish)Medita, oh, dice Nanak, en Dios, el Invisible, el Maravilloso. (5)
Answers quote the Granth verbatim with Ang citations. AI commentary is not Gurbani and not a religious ruling.