ੴ

ਸਿੱਖਬਾਣੀ · SikhBani

ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥

kar bandan prabh paarabraham baachhau saadhah dhoor
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 927 · 6 lines
Translations

ਰਾਮਕਲੀ ਮਹਲਾ ੫ ਰੁਤੀ ਸਲੋਕੁ ॥

raamakalee mahalaa 5 rutee salok |

Sant Singh KhalsaRaamkalee, Fifth Mehl, Ruti ~ The Seasons. Salok:
Manmohan SinghRamkali, 5th Guru. Salok of Seasons.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ। ਮੌਸਮ, ਸਲੋਕ।
Fareedkot Teekaਖਟ ਰੁਤੋਂ ਮੇਂ ਪਰਮੇਸ੍ਵਰ ਕੇ ਸਿਮਰਣ ਕਾ ਸਰਬ ਜੀਵੋਂ ਕੋ ਉਪਦੇਸ ਕਰਤੇ ਹੂਏ ਪ੍ਰਥਮ ਮੰਗਲ ਕਰਤੇ ਹੈਂ:
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਰੁਤੀ ਸਲੋਕੁ'।
SikhNet (Spanish)Ramkali, Mejl Guru Aryan, Quinto Canal Divino: Ruti. Slok de las Estaciones

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕਰਿ ਬੰਦਨ ਪ੍ਰਭ ਪਾਰਬ੍ਰਹਮ; ਬਾਛਉ ਸਾਧਹ ਧੂਰਿ ॥

kar bandan prabh paarabraham; baachhau saadhah dhoor |

Sant Singh KhalsaBow to the Supreme Lord God, and seek the dust of the feet of the Holy.
Manmohan SinghMake thou obeisance unto Lord, the Supreme Master and desire the dust of His saints' feet.
Manmohan Singh (Punjabi)ਤੂੰ ਸੁਆਮੀ ਸ੍ਰੋਮਣੀ ਮਾਲਕ ਨੂੰ ਨਮਸ਼ਕਾਰ ਕਰ ਅਤੇ ਉਸ ਦੇ ਸੰਤਾਂ ਦੇ ਪੈਰਾਂ ਦੀ ਧੂੜ ਦੀ ਚਾਹਨਾਂ ਕਰ।
Fareedkot Teekaਹੇ ਭਾਈ! ਪਾਰਬ੍ਰਹਮ ਪ੍ਰਭੂ ਕੋ ਬੰਦਨਾ ਕਰ ਕੇ ਸੰਤੋਂ ਕੀ ਧੂਰ ਚਾਹੋ॥
Prof. Sahib Singhਪਾਰਬ੍ਰਹਮ ਪ੍ਰਭੂ ਨੂੰ ਨਮਸਕਾਰ ਕਰ ਕੇ ਮੈਂ (ਉਸ ਦੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,

ਪਦ ਅਰਥ ਬੰਦਨ = ਨਮਸਕਾਰ। ਬਾਛਉ = ਬਾਛਉਂ, ਮੈਂ ਮੰਗਦਾ ਹਾਂ। ਸਾਧਹ ਧੂਰਿ = ਸੰਤ ਜਨਾਂ ਦੀ ਚਰਨ ਧੂੜ।

SikhNet (Spanish)Saludo a mi Dios, mi Señor Trascendente y busco el Polvo de los Pies de los Santos.

ਆਪੁ ਨਿਵਾਰਿ. ਹਰਿ ਹਰਿ ਭਜਉ; ਨਾਨਕ. ਪ੍ਰਭ ਭਰਪੂਰਿ ॥੧॥

aap nivaar. har har bhjau; naanak. prabh bharapoor |1|

Sant Singh KhalsaCast out your self-conceit, and vibrate, meditate, on the Lord, Har, Har. O Nanak, God is all-pervading. ||1||
Manmohan SinghShed thy self-conceit and utter thou the Lord's Name. The Lord is fully filling all, O Nanak.
Manmohan Singh (Punjabi)ਆਪਣੀ ਸਵੈ-ਹੰਗਤਾ ਤਿਆਗ ਦੇ ਅਤੇ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ ਸਾਈਂ ਸਾਰੇ ਪਰੀਪੂਰਨ ਹੋ ਰਿਹਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰਭੂ ਸੰਸਾਰ ਮੇਂ (ਭਰਪੂਰ) ਪੂਰਨ ਹੋ ਰਹਾ ਹੈ, ਆਪਾ ਭਾਵ ਕੋ ਨਿਵਾਰ ਕੈ ਤਿਸ ਹਰਿ ਹਰਿ ਕੋ ਭਜੋ॥੧॥
Prof. Sahib Singhਅਤੇ ਹੇ ਨਾਨਕ! ਆਪਾ-ਭਾਵ ਦੂਰ ਕਰ ਕੇ ਮੈਂ ਉਸ ਸਰਬ-ਵਿਆਪਕ ਪ੍ਰਭੂ ਦਾ ਨਾਮ ਜਪਦਾ ਹਾਂ ॥੧॥

ਪਦ ਅਰਥ ਆਪੁ = ਆਪਾ-ਭਾਵ। ਨਿਵਾਰਿ = ਦੂਰ ਕਰ ਕੇ। ਭਜਉ = ਭਜਉਂ, ਮੈਂ ਜਪਦਾ ਹਾਂ। ਭਰਪੂਰਿ = ਸਰਬ-ਵਿਆਪਕ ॥੧॥

SikhNet (Spanish)Controlando a mi ego, contemplo al Señor, Quien prevalece en todo.(1)

ਕਿਲਵਿਖ ਕਾਟਣ ਭੈ ਹਰਣ; ਸੁਖ ਸਾਗਰ ਹਰਿ ਰਾਇ ॥

kilavikh kaattan bhai haran; sukh saagar har raae |

Sant Singh KhalsaHe is the Eradicator of sins, the Destroyer of fear, the Ocean of peace, the Sovereign Lord King.
Manmohan SinghGod, the King, is the dispeller of sin, the destroyer of dread and the ocean of peace.
Manmohan Singh (Punjabi)ਵਾਹਿਗੁਰੂ ਪਾਤਿਸ਼ਾਹ, ਪਾਪ ਦੂਰ ਕਰਨਹਾਰ, ਡਰ ਮੇਟਣ ਵਾਲਾ ਅਤੇ ਅਨੰਦ ਦਾ ਸਮੁੰਦਰ ਹੈਂ।
Fareedkot Teekaਵਹੁ ਹਰੀ ਰਾਜਾ ਕੈਸਾ ਹੈ? ਪਾਪਾਂ ਕੇ ਕਾਟਨੇਹਾਰਾ ਹੈ ਔ ਸੰਸਾਰ ਭੈ ਕੇ ਹਰਨੇਹਾਰਾ ਹੈ ਪੁਨਾ ਸੁਖੋਂ ਕਾ ਸਾਗਰ ਹੈ॥
Prof. Sahib Singhਪ੍ਰਭੂ ਪਾਤਿਸ਼ਾਹ ਸਾਰੇ ਪਾਪ ਕੱਟਣ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਸੁਖਾਂ ਦਾ ਸਮੁੰਦਰ ਹੈ,

ਪਦ ਅਰਥ ਕਿਲਵਿਖ = ਪਾਪ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਸੁਖ ਸਾਗਰ = ਸੁਖਾਂ ਦਾ ਸਮੁੰਦਰ।

SikhNet (Spanish)Mi Dios es el que diluye los errores, el Destructor del miedo, el Océano de Paz;

ਦੀਨ ਦਇਆਲ ਦੁਖ ਭੰਜਨੋ; ਨਾਨਕ. ਨੀਤ ਧਿਆਇ ॥੨॥

deen deaal dukh bhanjano; naanak. neet dhiaae |2|

Sant Singh KhalsaMerciful to the meek, the Destroyer of pain: O Nanak, always meditate on Him. ||2||
Manmohan SinghMerciful to the meek and the healer of pain, O Nanak, for ever contemplate Him.
Manmohan Singh (Punjabi)ਮਸਕੀਨਾਂ ਉੱਤੇ ਮਿਹਰਬਾਨ ਅਤੇ ਪੀੜ ਨੂੰ ਮਾਰਣ ਵਾਲਾ ਉਸ ਦਾ, ਹੇ ਨਾਨਕ! ਤੂੰ ਸਦਾ ਹੀ ਸਿਮਰਨ ਕਰ।
Fareedkot Teekaਦੀਨਾਂ ਪਰ ਦਿਆਲੂ ਹੈ ਦੁਖਾਂ ਕੇ ਭੰਨਣੇਹਾਰਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਵਾਹਿਗੁਰੂ ਕੋ (ਨੀਤ) ਸਦਾ ਹੀ ਧਿਆਵੋ॥੨॥
Prof. Sahib Singhਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਗਰੀਬਾਂ ਦੇ) ਦੁੱਖ ਨਾਸ ਕਰਨ ਵਾਲਾ ਹੈ। ਹੇ ਨਾਨਕ! ਉਸ ਨੂੰ ਸਦਾ ਸਿਮਰਦਾ ਰਹੁ ॥੨॥

ਪਦ ਅਰਥ ਦੁਖ ਭੰਜਨੋ = ਦੁੱਖਾਂ ਦਾ ਨਾਸ ਕਰਨ ਵਾਲਾ। ਨੀਤ = ਨਿੱਤ, ਸਦਾ ॥੨॥

SikhNet (Spanish)es el Señor de todo, Compasivo con el pobre, Exterminador del dolor. En Él, dice Nanak, medita sólo en Él. (2)
Answers quote the Granth verbatim with Ang citations. AI commentary is not Gurbani and not a religious ruling.