ਛੰਤੁ ॥
chhant |
Sant Singh KhalsaChhant:
Manmohan SinghChhant
Manmohan Singh (Punjabi)ਛੰਤ।
Prof. Sahib Singhਛੰਤੁ।ਪਦ ਅਰਥ ਛੰਤੁ।
SikhNet (Spanish)Chhant
ਜਸੁ ਗਾਵਹੁ ਵਡਭਾਗੀਹੋ; ਕਰਿ ਕਿਰਪਾ ਭਗਵੰਤ ਜੀਉ ॥
jas gaavahu vaddabhaageeho; kar kirapaa bhagavant jeeo |
Sant Singh KhalsaSing His Praises, O very fortunate ones, and the Dear Lord God shall bless you with His Mercy.
Manmohan SinghO very fortunate ones, sings ye the Lord's praise and the Auspicious master shall take pity on you.
Manmohan Singh (Punjabi)ਹੇ ਭਾਰੇ ਨਸੀਬਾਂ ਵਾਲਿਓ। ਤੁਸੀਂ ਸੁਆਮੀ ਦੀ ਸਿਫ਼ਤ-ਸਲਾਹ ਗਾਇਨ ਕਰੋ ਅਤੇ ਭਾਗਾਂ ਵਾਲਾ ਮਾਲਕ ਤੁਹਾਡੇ ਤੇ ਤਰਸ ਕਰੇਗਾ।
Fareedkot Teekaਹੇ ਵਡਭਾਗੀਓ ਪੁਰਸੋ! ਭਗਵੰਤ ਕਾ ਜਸ ਗਾਵੋ॥☬ਪ੍ਰਸ਼ਨ: ਹਮ ਕੋ ਕਿਆ ਫਲ ਹੋਵੈਗਾ?☬ਉਤਰ: ਤੁਮਾਰੇ ਪਰ ਕ੍ਰਿਪਾ ਕਰੇਗਾ॥
Prof. Sahib Singhਹੇ ਵੱਡੇ ਭਾਗਾਂ ਵਾਲਿਓ! ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ। ਹੇ ਭਗਵਾਨ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਜਸ ਗਾਂਦਾ ਰਹਾਂ।ਪਦ ਅਰਥ ਜਸੁ = ਸਿਫ਼ਤ-ਸਾਲਾਹ ਦਾ ਗੀਤ। ਵਡਭਾਗੀਹੋ = ਹੇ ਵੱਡੇ ਭਾਗਾਂ ਵਾਲਿਓ! ਭਗਵੰਤ = ਭਗਵਾਨ।
SikhNet (Spanish)Oh seres afortunados, canten la Alabanza del Señor, por la Gracia de Dios.
ਰੁਤੀ ਮਾਹ ਮੂਰਤ ਘੜੀ; ਗੁਣ ਉਚਰਤ ਸੋਭਾਵੰਤ ਜੀਉ ॥
rutee maah moorat gharree; gun ucharat sobhaavant jeeo |
Sant Singh KhalsaBlessed and auspicious is that season, that month, that moment, that hour, when you chant the Lord's Glorious Praises.
Manmohan SinghIllustrious is the season, the month, the moment and the time, when the Lord's excellences are uttered.
Manmohan Singh (Punjabi)ਕੀਰਤੀਮਾਨ ਐ ਉਹ ਮੌਸਮ, ਉਹ ਮਹੀਨਾ, ਉਹ ਮੁਹਤ ਅਤੇ ਉਹ ਵੇਲਾ ਜਦ ਸੁਆਮੀ ਦੀਆਂ ਸਿਫਤਾ ਉਚਾਰਨ ਕੀਤੀਆਂ ਜਾਂਦੀਆਂ ਹਨ।
Fareedkot Teekaਖਟ ਰੁਤ ਔ ਮਹੀਨਾ ਘੜੀ ਪੁਨਾ ਦੋ ਘੜੀ ਭਗਵੰਤ ਕੇ ਗੁਣ ਉਚਾਰੋਗੇ ਤੌ ਇਹ ਸਭ ਰੁਤ ਆਦਿਕ (ਸੋਭਾਵੰਤ) ਸੋਭਾਇਮਾਨ ਹੋਵੇਗੀ॥
Prof. Sahib Singhਜਿਹੜੀਆਂ ਰੁੱਤਾਂ, ਜਿਹੜੇ ਮੁਹੂਰਤ, ਜਿਹੜੀਆਂ ਘੜੀਆਂ ਪਰਮਾਤਮਾ ਦੇ ਗੁਣ ਉਚਾਰਦਿਆਂ ਬੀਤਣ, ਉਹ ਸਮੇ ਸੋਭਾ ਵਾਲੇ ਹੁੰਦੇ ਹਨ।ਪਦ ਅਰਥ ਰੁਤੀ = ਰੁਤਾਂ। ਮਾਹ = ਮਹੀਨੇ। ਮੂਰਤ = ਮੁਹੂਰਤ {ਲਫ਼ਜ਼ 'ਮੂਰਤ' ਅਤੇ 'ਮੂਰਤਿ' ਦਾ ਫ਼ਰਕ ਚੇਤੇ ਰੱਖੋ} ਦੋ ਘੜੀਆਂ ਜਿਤਨਾ ਸਮਾ {ਇਥੇ ਲਫ਼ਜ਼ 'ਮੂਰਤ' ਬਹੁ-ਵਚਨ ਹੈ}। ਉਚਰਤ = ਉਚਾਰਦਿਆਂ। ਸੋਭਾਵੰਤ = ਸੋਭਾ ਵਾਲੇ।
SikhNet (Spanish)Bendita es la estación, el mes, la ocasión, la hora cuando uno canta la Alabanza del Señor.
ਗੁਣ ਰੰਗਿ ਰਾਤੇ ਧੰਨਿ ਤੇ ਜਨ; ਜਿਨੀ ਇਕ ਮਨਿ ਧਿਆਇਆ ॥
gun rang raate dhan te jan; jinee ik man dhiaaeaa |
Sant Singh KhalsaBlessed are those humble beings, who are imbued with love for His Praises, and who meditate single-mindedly on Him.
Manmohan SinghBlessed are those persons, who are imbued with the love of the Lord's praise and who meditate on Him single-mindedly.
Manmohan Singh (Punjabi)ਸੁਲੱਖਣੇ ਹਨ ਉਹ ਪੁਰਸ਼ ਜੋ ਸਾਹਿਬ ਦੀ ਸਿਫ਼ਤ ਸ਼ਲਾਘਾ ਦਾ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਜੋ ਇੱਕ ਚਿੱਤ ਹੋ ਉਸ ਦਾ ਆਰਾਧਨ ਕਰਦੇ ਹਨ।
Fareedkot Teekaਜੋ ਭਗਵਤ ਕੇ ਗੁਣੋਂ ਕੇ ਪ੍ਰੇਮ ਮੇਂ ਰਾਤੇ ਹੈਂ ਔ ਜਿਨੋਂ ਨੇ ਇਕ ਮਨ ਹੋਇ ਕੇ ਧਿਆਇਆ ਹੈ ਤੇ ਜਨ ਧੰਨ ਹੈਂ॥
Prof. Sahib Singhਜਿਹੜੇ ਬੰਦੇ ਪਰਮਾਤਮਾ ਦੇ ਗੁਣਾਂ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਜਿਨ੍ਹਾਂ ਬੰਦਿਆਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਬੰਦੇ ਭਾਗਾਂ ਵਾਲੇ ਹਨ।ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਹੋਏ। ਧੰਨਿ = ਭਾਗਾਂ ਵਾਲੇ। ਤੇ = ਉਹ {ਬਹੁ-ਵਚਨ}। ਇਕ ਮਨਿ = ਇਕ ਮਨ ਦੀ ਰਾਹੀਂ, ਇਕਾਗ੍ਰ-ਮਨ ਹੋ ਕੇ।
SikhNet (Spanish)Benditos son aquéllos que están imbuidos en el Amor de la Alabanza del Señor y quienes habitan en Él con su mente entonada.
ਸਫਲ ਜਨਮੁ ਭਇਆ ਤਿਨ ਕਾ; ਜਿਨੀ ਸੋ ਪ੍ਰਭੁ ਪਾਇਆ ॥
safal janam bheaa tin kaa; jinee so prabh paaeaa |
Sant Singh KhalsaTheir lives become fruitful, and they find that Lord God.
Manmohan SinghFruitful becomes the life of those, who attain to that Lord.
Manmohan Singh (Punjabi)ਫਲਦਾਇਕ ਵੰਝਦਾ ਹੈ ਉਨ੍ਹਾਂ ਦਾ ਜੀਵਨ ਜੋ ਉਸ ਪ੍ਰਭੂ ਨੂੰ ਪ੍ਰਾਪਤ ਹੋ ਜਾਂਦੇ ਹਨ।
Fareedkot Teekaਜਿਨ੍ਹੋਂ ਨੇ ਤਿਸ ਪ੍ਰਭੂ ਕੋ ਪਾਇਆ ਹੈ ਤਿਨ੍ਹੋਂ ਕਾ ਜਨਮੁ ਸਫਲੁ ਭਇਆ ਹੈ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਹੈ।ਪਦ ਅਰਥ ਸਫ਼ਲ = ਕਾਮਯਾਬ।
SikhNet (Spanish)Aquéllos que obtienen a su Dios viven de seguro en Plenitud.
ਪੁੰਨ ਦਾਨ ਨ ਤੁਲਿ ਕਿਰਿਆ; ਹਰਿ. ਸਰਬ ਪਾਪਾ ਹੰਤ ਜੀਉ ॥
pun daan na tul kiriaa; har. sarab paapaa hant jeeo |
Sant Singh KhalsaDonations to charities and religious rituals are not equal to meditation on the Lord, who destroys all sins.
Manmohan SinghCharities, alms and religious rites equal not the God's Name, which destroys all the sins.
Manmohan Singh (Punjabi)ਖੈਰਾਤਾਂ, ਸਖਾਵਤਾਂ ਅਤੇ ਧਰਮ ਸੰਸਕਾਰ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁੱਜਦੇ ਜੋ ਸਾਰਿਆਂ ਗੁਨਾਹਾਂ ਨੂੰ ਨਸ਼ਟ ਕਰ ਦਿੰਦਾ ਹੈ,
Fareedkot Teekaਪੁੰਨੁ ਔਰੁ ਦਾਨ ਕਰਨਾ ਭੀ ਔਰ ਜੋ (ਕਿਰਿਆ) ਕਰਮ ਹੈਂ ਹਰੀ ਨਾਮ ਕੇ ਤੁਲ ਕੋਈ ਨਹੀਂ ਹੈਂ। ਵਾਹਿਗੁਰੂ ਕਾ ਨਾਮ ਹੀ ਸਰਬ ਪਾਪੋਂ ਕੇ (ਹੰਤ) ਹਤਨੇ ਕੋ ਸਾਮ੍ਰਥ ਹੈ॥
Prof. Sahib Singhਪਰਮਾਤਮਾ (ਦਾ ਨਾਮ) ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਕੋਈ ਪੁੰਨ-ਦਾਨ ਕੋਈ ਧਾਰਮਿਕ ਕਰਮ ਹਰਿ-ਨਾਮ ਸਿਮਰਨ ਦੇ ਬਰਾਬਰ ਨਹੀਂ ਹਨ।ਪਦ ਅਰਥ ਤੁਲਿ = ਬਰਾਬਰ। ਕਿਰਿਆ = (ਮਿਥੇ ਹੋਏ ਧਾਰਮਿਕ) ਕੰਮ। ਪਾਪਾ ਹੰਤ = ਪਾਪਾਂ ਦਾ ਨਾਸ ਕਰਨ ਵਾਲਾ।
SikhNet (Spanish)El Señor borra todas nuestras faltas; ningún otro acto de piedad o caridad iguala a la Contemplación del Señor.
ਬਿਨਵੰਤਿ ਨਾਨਕ. ਸਿਮਰਿ ਜੀਵਾ; ਜਨਮ ਮਰਣ ਰਹੰਤ ਜੀਉ ॥੧॥
binavant naanak. simar jeevaa; janam maran rahant jeeo |1|
Sant Singh KhalsaPrays Nanak, meditating in remembrance on Him, I live; birth and death are finished for me. ||1||
Manmohan SinghSupplicates Nanak, I live by meditating on the Lord and my comings and goings have ended.
Manmohan Singh (Punjabi)ਗੁਰੂ ਜੀ ਬਿਨੈ ਕਰਦੇ ਹਨ ਮੈਂ ਸਾਈਂ ਨੂੰ ਆਰਾਧ ਕੇ ਜੀਉਂਦਾ ਹਾਂ ਅਤੇ ਮੇਰੇ ਜਨਮ ਤੇ ਮਰਨ ਮੁਕ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਵਾਹਿਗੁਰੂ ਕੋ ਸਿਮਰ ਕੇ ਮੈਂ ਜੀਵਤਾ ਹੂੰ, ਜੋ ਜਨਮ ਮਰਨ ਸੇ ਰਹਿਤ ਹੈ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦਾ ਨਾਮ ਸਿਮਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। (ਸਿਮਰਨ ਦੀ ਬਰਕਤ ਨਾਲ) ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ ॥੧॥ਪਦ ਅਰਥ ਸਿਮਰਿ = ਸਿਮਰ ਕੇ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਰਹੰਤ = ਰਹਿ ਜਾਂਦਾ ਹੈ ॥੧॥
SikhNet (Spanish)Dice Nanak, vivo sólo habitando en Dios y así termina mi trasmigración. (1)