ੴ

ਸਿੱਖਬਾਣੀ · SikhBani

ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥

ran jhunjhanarraa gaau sakhee har ek dhiaavahu
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 927 · 3 lines
Translations

ਰਾਗੁ ਰਾਮਕਲੀ ਮਹਲਾ ੫ ॥

raag raamakalee mahalaa 5 |

Sant Singh KhalsaRaag Raamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਗੁ ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Rag Ramkali, Mejl Guru Aryan, Quinto Canal Divino.

ਰਣ ਝੁੰਝਨੜਾ ਗਾਉ ਸਖੀ; ਹਰਿ ਏਕੁ ਧਿਆਵਹੁ ॥

ran jhunjhanarraa gaau sakhee; har ek dhiaavahu |

Sant Singh KhalsaSing the melodious harmonies, O my companions, and meditate on the One Lord.
Manmohan SinghO my mates, melodiously sing ye the Lord's praise and contemplate one God
Manmohan Singh (Punjabi)ਹੇ ਮੈਡੀ ਸਹੀਓ। ਤੁਸੀਂ ਸੁਰੀਲੀ ਲੈਅ ਅੰਦਰ ਮੇਰੇ ਸੁਆਮੀ ਦੀ ਕੀਰਤੀ ਗਾਇਨ ਕਰੋ, ਤੇ ਇਕ ਹਰੀ ਨੂੰ ਹੀ ਸਿਮਰੋ।
Fareedkot Teekaਹੇ ਸੰਤ ਰੂਪ ਸਖੀਓ! ਹਰੀ ਦਾ (ਰਣ ਝੁੰਝਨੜਾ) ਜਸ ਗਾਵਹੁ, ਏਕ ਹਰੀ ਕਾ ਹੀ ਧਿਆਨ ਕਰੋ॥
Prof. Sahib Singhਹੇ ਸਹੇਲੀਹੋ! ਹੇ ਸਤਸੰਗੀਓ! ਇਕ ਪਰਮਾਤਮਾ ਦਾ ਧਿਆਨ ਧਰੋ; ਪ੍ਰਭੂ ਦੀ ਸਿਫ਼ਤ-ਸਾਲਾਹ ਦਾ (ਉਹ) ਸੋਹਣਾ ਗੀਤ ਗਾਵੋ (ਜਿਸ ਦੀ ਬਰਕਤ ਨਾਲ ਵਿਕਾਰਾਂ ਦਾ ਟਾਕਰਾ ਕਰ ਸਕੋ)।

ਪਦ ਅਰਥ ਰਣ = ਜੁੱਧ। ਝੁੰਝਨਾ = ਜਿੱਤਣਾ। ਰਣ ਝੁੰਝਨੜਾ = ਉਹ ਸੋਹਣਾ ਗੀਤ ਜਿਸ ਨਾਲ ਇਸ ਜਗਤ ਦੀ ਰਣ-ਭੂਮੀ ਵਿਚ ਬਿਬੇਕ ਦੀ ਸੈਨਾ ਮੋਹ ਦੀ ਸੈਨਾ ਨੂੰ ਜਿੱਤ ਲਏ, ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ। ਸਖੀ = ਹੇ ਸਹੇਲੀਹੋ!

SikhNet (Spanish)Oh mis compañeros, canten y bailen la Melodía de Éxtasis y mediten en el Dios

ਸਤਿਗੁਰੁ. ਤੁਮ ਸੇਵਿ ਸਖੀ; ਮਨਿ ਚਿੰਦਿਅੜਾ ਫਲੁ ਪਾਵਹੁ ॥

satigur. tum sev sakhee; man chindiarraa fal paavahu |

Sant Singh KhalsaServe your True Guru, O my companions, and you shall obtain the fruits of your mind's desires.
Manmohan SinghServe ye, your True Guru, O my mates and obtain the Fruit of your heart's desire
Manmohan Singh (Punjabi)ਤੁਸੀਂ ਆਪਣੇ ਸੱਚੇ ਗੁਰਾਂ ਦੀ ਖਿਦਮਤ ਕਰੋ, ਹੇ ਮੇਰੀਓ ਸਹੀਓ। ਅਤੇ ਆਪਣੇ ਚਿੱਤ ਚਾਹੁੰਦਾ ਮੇਵਾ ਹਾਸਲ ਕਰੋ।
Fareedkot Teekaਹੇ ਸਖੀਓ! ਤੁਮ ਸਤਿਗੁਰੋਂ ਕੋ ਸੇਵਹੁ ਪੁਨਾ ਮਨ ਇਛਤ ਫੂਲੋਂ ਕੋ ਪਾਵੋ॥
Prof. Sahib Singhਹੇ ਸਹੇਲੀਹੋ! ਗੁਰੂ ਦੀ ਸਰਨ ਪਵੋ, (ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਜਿੱਤ ਪ੍ਰਾਪਤ ਕਰਨ ਦਾ ਇਹ) ਮਨ-ਇੱਛਤ ਫਲ ਪ੍ਰਾਪਤ ਕਰ ਲਵੋਗੀਆਂ।

ਪਦ ਅਰਥ ਸਤਿਗੁਰੁ ਸੇਵਿ = ਗੁਰੂ ਦੀ ਸਰਨ ਪਵੋ। ਮਨਿ = ਮਨ ਵਿਚ। ਚਿੰਦਿਅੜਾ = ਚਿਤਵਿਆ ਹੋਇਆ।

* ਨੋਟ: ਕਰਤਾਰਪੁਰ ਸਾਹਿਬ ਵਾਲੀ 'ਬੀੜ' ਵਿਚ ਅਤੇ ਛਾਪੇ ਦੀਆਂ ਬੀੜਾਂ ਵਿਚ ਇਸ 'ਛੰਤ' ਦੀਆਂ ਸਿਰਫ਼ ਇਹੀ ਦੋ ਤੁਕਾਂ ਹਨ।

SikhNet (Spanish)sirvan a su Guru Verdadero y cosechen el fruto de los deseos de su corazón.
Answers quote the Granth verbatim with Ang citations. AI commentary is not Gurbani and not a religious ruling.