ੴ

ਸਿੱਖਬਾਣੀ · SikhBani

ਹਰਿ ਕੀ ਪਿਆਸ ਪਿਆਸੀ ਕਾਮਨਿ ਦੇਖਉ ਰੈਨਿ ਸਬਾਈ ॥

har kee piaas piaasee kaaman dekhau rain sabaaee
Guru Nanak Dev Ji ਗੁਰੂ ਨਾਨਕ ਦੇਵ ਜੀ · Raag Saarang · Ang 1232 · 20 lines
Translations

ਰਾਗੁ ਸਾਰਗ ਅਸਟਪਦੀਆ ਮਹਲਾ ੧ ਘਰੁ ੧ ॥

raag saarag asattapadeea mahalaa 1 ghar 1 |

Sant Singh KhalsaRaag Saarang, Ashtpadheeyaa, First Mehl, First House:
Manmohan SinghRag Sarang Ashtpadis. 1st Guru.
Manmohan Singh (Punjabi)ਰਾਗ ਸਾਰੰਗ ਅਸ਼ਟਪਦੀਆਂ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸਾਰੰਗ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Sarang, Ashtapadis, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਹਰਿ ਬਿਨੁ; ਕਿਉ ਜੀਵਾ ਮੇਰੀ ਮਾਈ ॥

har bin; kiau jeevaa meree maaee |

Sant Singh KhalsaHow can I live, O my mother?
Manmohan SinghWithout my God, how can I live, O my mother?
Manmohan Singh (Punjabi)ਹਰੀ ਦੇ ਬਾਝੋਂ, ਮੈਂ ਕਿਸ ਤਰ੍ਹਾਂ ਜਿਉ ਸਕਦੀ ਹਾ, ਹੇ ਮੇਰੀ ਮਾਤਾ!
Fareedkot Teekaਹੇ ਮਾਇਆ ਪਤੀ ਹਰੀ! ਮੇਰੀ ਪ੍ਰੀਤੀ ਪ੍ਰਬਲ ਹੈ ਤੇਰੇ ਬਿਨਾਂ ਮੈਂ ਕਿਉਂ ਕਰ ਜੀਵੋਂ॥
Prof. Sahib Singhਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੇਰੀ ਜਿੰਦ ਵਿਆਕੁਲ ਹੁੰਦੀ ਹੈ।

ਪਦ ਅਰਥ ਮਾਈ = ਹੇ ਮਾਂ! ਕਿਉ ਜੀਵਾ = ਮੈਂ ਕਿਵੇਂ ਜੀ ਸਕਾਂ? ਮੇਰੀ ਜਿੰਦ ਵਿਆਕੁਲ ਹੁੰਦੀ ਹੈ।

SikhNet (Spanish)¿Cómo podría vivir sin mi Dios, oh madre mía?

ਜੈ ਜਗਦੀਸ. ਤੇਰਾ ਜਸੁ ਜਾਚਉ; ਮੈ ਹਰਿ ਬਿਨੁ ਰਹਨੁ. ਨ ਜਾਈ ॥੧॥ ਰਹਾਉ ॥

jai jagadees. teraa jas jaachau; mai har bin rehan. na jaaee |1| rahaau |

Sant Singh KhalsaHail to the Lord of the Universe. I ask to sing Your Praises; without You, O Lord, I cannot even survive. ||1||Pause||
Manmohan SinghHail, hail unto Thee, O Lord of the Universe, I ask for Thine praise. Without Thee, O my God, I can live not. Pause.
Manmohan Singh (Punjabi)ਵਾਹ, ਵਾਹ ਹੈ ਤੈਨੂੰ, ਹੇ ਆਲਮ ਦੇ ਸੁਆਮੀ!ਮੈ ਤੇਰੀ ਉਪਮਾ ਮੰਗਦਾ ਹਾਂ। ਤੇਰੇ ਬਗੈਰ ਮੈਂ ਰਹਿ ਨਹੀਂ ਸਕਦਾ, ਹੇ ਮੇਰੇ ਵਾਹਿਗੁਰੂ! ਠਹਿਰਾਉ।
Fareedkot Teekaਹੇ ਜਗਤ ਕੇ ਈਸ਼੍ਵਰ! ਤੁਮਾਰੀ ਜੈ ਹੋ, ਮੈਂ ਤੇਰਾ ਜਸ ਮਾਂਗਤਾ ਹੂੰ। ਹੇ ਹਰੀ! ਮੇਰੇ ਸੇ ਤੇਰੇ ਮਿਲਾਪ ਬਿਨਾਂ ਰਹਾ ਨਹੀਂ ਜਾਤਾ॥੧॥ ਰਹਾਉ ॥
Prof. Sahib Singhਹੇ ਜਗਤ ਦੇ ਮਾਲਕ! ਤੇਰੀ ਹੀ ਸਦਾ ਜੈ (ਜਿੱਤ) ਹੈ। ਮੈਂ (ਤੇਰੇ ਪਾਸੋਂ) ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ ਹਾਂ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮੇਰਾ ਮਨ ਘਾਬਰਦਾ ਹੈ ॥੧॥ ਰਹਾਉ ॥

ਪਦ ਅਰਥ ਜਗਦੀਸ = ਹੇ ਜਗਤ ਦੇ ਈਸ਼! (ਜਗਦੀਸ = ਜਗਤ-ਈਸ। ਈਸ = ਮਾਲਕ)। ਜਸੁ = ਸਿਫ਼ਤ-ਸਾਲਾਹ। ਜਾਚਉ = ਮੈਂ ਮੰਗਦਾ ਹਾਂ। ਰਹਨੁ ਨ ਜਾਈ = ਰਿਹਾ ਨਹੀਂ ਜਾ ਸਕਦਾ, ਮਨ ਡੋਲਦਾ ਹੈ ॥੧॥ ਰਹਾਉ ॥

SikhNet (Spanish)Oh Señor del Universo, Hosanna y Gloria para Ti, no podría estar sin Ti. (1-Pausa)

ਹਰਿ ਕੀ ਪਿਆਸ ਪਿਆਸੀ ਕਾਮਨਿ; ਦੇਖਉ ਰੈਨਿ ਸਬਾਈ ॥

har kee piaas piaasee kaaman; dekhau rain sabaaee |

Sant Singh KhalsaI am thirsty, thirsty for the Lord; the soul-bride gazes upon Him all through the night.
Manmohan SinghI, Thy bride, O Lord, am thirsty after Thy vision's that and I look towards Thee, the whole night.
Manmohan Singh (Punjabi)ਮੈਂ ਤੇਰੀ ਪਤਨੀ, ਹੇ ਸਾਈਂ! ਤੇਰੇ ਦਰਸ਼ਨ ਦੀ ਤਰੇਹ ਦੀ ਤ੍ਰਿਹਾਈ ਹਾਂ ਅਤੇ ਸਾਰੀ ਰਾਤ੍ਰੀ ਤੇਰੇ ਵਲ ਝਾਕਦੀ ਰਹਿੰਦੀ ਹਾਂ।
Fareedkot Teekaਹੇ ਹਰੀ! ਤੇਰੇ ਦਰਸ਼ਨ ਕੀ ਪਿਆਸ ਕਰ ਮੈਂ ਇਸਤ੍ਰੀ ਪਿਆਸੀ ਹੋ ਰਹੀ ਹੂੰ, ਅਵਸਥਾ ਰੂਪੀ ਸਭ ਰਾਤ੍ਰੀ ਵਿਖੇ ਮੈਂ ਤੇਰੀ ਤਰਫ ਦੇਖਤੀ ਹੂੰ॥
Prof. Sahib Singhਜਿਵੇਂ ਇਸਤ੍ਰੀ ਨੂੰ ਆਪਣੇ ਪਤੀ ਦੇ ਮਿਲਣ ਦੀ ਤਾਂਘ ਹੁੰਦੀ ਹੈ ਉਹ ਸਾਰੀ ਰਾਤ ਉਸ ਦੀ ਉਡੀਕ ਕਰਦੀ ਹੈ, ਤਿਵੇਂ ਮੈਨੂੰ ਹਰੀ ਦੇ ਦੀਦਾਰ ਦੀ ਹੈ, ਮੈਂ ਸਾਰੀ ਉਮਰ ਹੀ ਉਸ ਦੀ ਉਡੀਕ ਕਰਦੀ ਚਲੀ ਆ ਰਹੀ ਹਾਂ।

ਪਦ ਅਰਥ ਪਿਆਸੀ = ਮਿਲਾਪ ਵਾਸਤੇ ਉਤਾਵਲੀ। ਕਾਮਨਿ = ਇਸਤ੍ਰੀ। ਰੈਨਿ = ਰਾਤ। ਸਬਾਈ = ਸਾਰੀ।

SikhNet (Spanish)Yo, Tu Novia, añoro Tu Visión, oh Señor, me muero por verte durante toda la noche,

ਸ੍ਰੀਧਰ ਨਾਥ ਮੇਰਾ ਮਨੁ ਲੀਨਾ; ਪ੍ਰਭੁ ਜਾਨੈ ਪੀਰ ਪਰਾਈ ॥੧॥

sreedhar naath meraa man leenaa; prabh jaanai peer paraaee |1|

Sant Singh KhalsaMy mind is absorbed into the Lord, my Lord and Master. Only God knows the pain of another. ||1||
Manmohan SinghMy soul is merged in my Master the Spouse of Lakhshmi, The Lord knows the pain of others.
Manmohan Singh (Punjabi)ਲਖਸ਼ਮੀ ਦੇ ਪਤੀ, ਮੇਰੇ ਮਾਲਕ ਅੰਦਰ ਮੇਰੀ ਜਿੰਦੜੀ ਸਮਾਈ ਹੋਈ ਹੈ। ਸੁਆਮੀ ਹੋਰਨਾ ਦੀ ਪੀੜ! ਜਾਣਦਾ ਹੈ।
Fareedkot Teekaਹੇ ਲਛਮੀ ਕੇ ਧਾਰਨੇਹਾਰੇ ਮੇਰੇ ਸੁਆਮੀ! ਤੇਰੇ ਸਰੂਪ ਵਿਖੇ ਮੇਰਾ ਮਨ ਲੈ ਹੋ ਗਿਆ ਹੈ। ਹੇ ਪ੍ਰਭ ਜੀ! ਆਪ ਪਰਾਈ ਪੀੜਾ ਕੋ ਜਾਨਤੇ ਹੋ॥੧॥
Prof. Sahib Singhਹੇ ਲੱਛਮੀ-ਪਤੀ! ਹੇ (ਜਗਤ ਦੇ) ਨਾਥ! ਮੇਰਾ ਮਨ ਤੇਰੀ ਯਾਦ ਵਿਚ ਮਸਤ ਹੈ। (ਹੇ ਮਾਂ!) ਪਰਮਾਤਮਾ ਹੀ ਪਰਾਈ ਪੀੜ ਸਮਝ ਸਕਦਾ ਹੈ ॥੧॥

ਪਦ ਅਰਥ ਸ੍ਰ੍ਰੀਧਰ = (ਸ੍ਰੀ = ਲੱਛਮੀ। ਧਰ = ਆਸਰਾ) ਹੇ ਲੱਛਮੀ ਦੇ ਆਸਰੇ! ਹੇ ਪ੍ਰਭੂ! ਨਾਥ = ਹੇ ਖਸਮ-ਪ੍ਰਭੂ! ਪੀਰ = ਪੀੜ ॥੧॥

SikhNet (Spanish)oh Esposo de Lakshmi, Maestro mío, has cautivado totalmente mi corazón, sí, sólo Tú sabes del dolor de alguien como yo. (1)

ਗਣਤ ਸਰੀਰਿ ਪੀਰ ਹੈ. ਹਰਿ ਬਿਨੁ; ਗੁਰਸਬਦੀ ਹਰਿ ਪਾਂਈ ॥

ganat sareer peer hai. har bin; gurasabadee har paanee |

Sant Singh KhalsaMy body suffers in pain, without the Lord; through the Word of the Guru's Shabad, I find the Lord.
Manmohan SinghWithout God my body is afflicted with anxiety and pain. Through the Guru's word, attain I unto my God.
Manmohan Singh (Punjabi)ਵਾਹਿਗੁਰੂ ਦੇ ਬਗੈਰ ਚਿੰਤਾ ਅਤੇ ਪੀੜ ਮੇਰੀ ਦੇਹਿ ਨੂੰ ਸਤਾਉਂਦੀਆਂ ਹਨ। ਗੁਰਾਂ ਦੀ ਬਾਣੀ ਰਾਹੀਂ, ਮੈਂ ਆਪਣੇ ਵਾਹਿਗੁਰੂ ਨੂੰ ਪਰਾਪਤ ਹੁੰਦਾ ਹਾਂ।
Fareedkot Teekaਹੇ ਹਰੀ! ਤੇਰੇ ਸੇ ਬਿਨਾ ਜਿਤਨੀਆਂ ਗਣਤੀਆਂ ਕਰਨੀਆਂ ਹੈਂ, ਸੋ ਸਭ ਸਰੀਰ ਕੋ ਪੀੜਾ ਰੂਪ ਹੈਂ। ਹੇ ਹਰੀ! ਗੁਰ ਸਬਦ ਕਰ ਤੂੰ ਪਾਇਆ ਜਾਤਾ ਹੈਂ॥
Prof. Sahib Singh(ਹੇ ਮਾਂ!) ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰੇ ਹਿਰਦੇ ਵਿਚ (ਹੋਰ ਹੋਰ) ਚਿੰਤਾ-ਫ਼ਿਕਰਾਂ ਦੀ ਤਕਲਫ਼ਿ ਟਿਕੀ ਰਹਿੰਦੀ ਹੈ। ਉਹ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲ ਸਕਦਾ ਹੈ।

ਪਦ ਅਰਥ ਗਣਤ = ਚਿੰਤਾ, ਗਿਣਤੀ, ਫ਼ਿਕਰ। ਸਰੀਰਿ = ਸਰੀਰ ਵਿਚ, ਹਿਰਦੇ ਵਿਚ। ਪਾਂਈ = ਪਾਈਂ, ਮੈਂ ਲੱਭ ਸਕਦੀ ਹਾਂ।

SikhNet (Spanish)Sin Ti, oh Señor, vivo afligido por el dolor y es mediante la Palabra del Guru que llego hasta Ti.

ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀਉ; ਹਰਿ ਸਿਉ ਰਹਾਂ ਸਮਾਈ ॥੨॥

hohu deaal kripaa kar har jeeo; har siau rahaan samaaee |2|

Sant Singh KhalsaO Dear Lord, please be kind and compassionate to me, that I might remain merged in You, O Lord. ||2||
Manmohan SinghO my Reverend God Lord, be Thou merciful and take pity on me, that I may remain blended with Thee.
Manmohan Singh (Punjabi)ਹੇ ਮੇਰੇ ਮਾਣਨੀਯ ਵਾਹਿਗੁਰੂ ਸੁਆਮੀ! ਤੂੰ ਦਇਆਵਾਨ ਹੈ ਅਤੇ ਮੇਰੇ ਉਤੇ ਤਰਸ ਕਰ, ਤਾਂ ਜੋ ਮੈਂ ਤੇਰੇ ਨਾਲ ਅਭੇਦ ਹੋਇਆ ਰਹਾ।
Fareedkot Teekaਹੇ ਕਿਰਪਾ ਕੀ ਖਾਨ ਹਰਿ ਜੀਉ! ਮੇਰੇ ਪੁਰ ਦਇਆਲ ਹੋਹੁ, ਜਿਸ ਕਰ ਕੇ ਹੇ ਹਰੀ! ਮੈਂ ਤੇਰੇ ਮੇਂ ਅਭੇਦ ਹੋਇ ਰਹੂੰ॥੨॥
Prof. Sahib Singhਹੇ ਪਿਆਰੇ ਹਰੀ! ਮੇਰੇ ਉਤੇ ਦਇਆਲ ਹੋ, ਮੇਰੇ ਉਤੇ ਕਿਰਪਾ ਕਰ, ਮੈਂ ਤੇਰੀ ਯਾਦ ਵਿਚ ਲੀਨ ਰਹਾਂ ॥੨॥

ਪਦ ਅਰਥ ਰਹਾਂ ਸਮਾਈ = ਸਮਾਇ ਰਹਾਂ, ਲੀਨ ਰਹਾਂ ॥੨॥

SikhNet (Spanish)Muéstrame Tu Compasión, oh Señor, para que me funda en Ti. (2)

ਐਸੀ ਰਵਤ ਰਵਹੁ. ਮਨ ਮੇਰੇ; ਹਰਿ ਚਰਣੀ ਚਿਤੁ ਲਾਈ ॥

aisee ravat ravahu. man mere; har charanee chit laaee |

Sant Singh KhalsaFollow such a path, O my conscious mind, that you may remain focused on the Feet of the Lord.
Manmohan SinghO my soul, walk thou along such a path, that thy mind be attached to the Guru's feet.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਐਹੋ ਜਿਹੇ ਰਾਹੇ ਟੁਰ ਕਿ ਤੇਰਾ ਮਨ ਗੁਰਾਂ ਦੇ ਪੈਰਾ ਨਾਲ ਜੁੜ ਜਾਵੇ।
Fareedkot Teekaਹੇ ਹਰੀ! ਮੇਰੇ ਮਨ ਮੇਂ ਐਸੀ ਰੀਤੀ ਸੇ ਰਮਣਾ ਕਰੁ ਜੋ ਤੇਰੇ ਚਰਨੋਂ ਮੇਂ ਚਿਤ ਕੀ ਬਿਰਤੀ ਲਗਾਈ ਰਖੋਂ॥
Prof. Sahib Singhਹੇ ਮੇਰੇ ਮਨ! ਅਜੇਹਾ ਰਸਤਾ ਫੜ ਕਿ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹੇਂ।

ਪਦ ਅਰਥ ਰਹਤ ਰਵਹੁ = ਰਹਤ ਰਹੋ, ਚਾਲ ਚੱਲੋ।

SikhNet (Spanish)Oh mente mía, sigue ese Camino por el cual puedes vivir entonado a los Pies de tu Señor,

ਬਿਸਮ ਭਏ ਗੁਣ ਗਾਇ ਮਨੋਹਰ; ਨਿਰਭਉ ਸਹਜਿ ਸਮਾਈ ॥੩॥

bisam bhe gun gaae manohar; nirbhau sehaj samaaee |3|

Sant Singh KhalsaI am wonder-struck, singing the Glorious Praises of my Fascinating Lord; I am intuitively absorbed in the Fearless Lord. ||3||
Manmohan SinghSinging the praise of the Fascinating Lord, I am wonder-struck and am easily absorbed in the Fear-free Lord.
Manmohan Singh (Punjabi)ਮਨਮੋਹਨ ਮਾਲਕ ਦੀ ਮਹਿਮਾ ਗਾਇਨ ਕਰਨ ਦੁਆਰਾ ਮੈਂ ਅਸਚਰਜ ਹੋ ਗਿਆ ਹਾਂ ਅਤੇ ਨਿੱਡਰ ਸੁਆਮੀ ਅੰਦਰ ਸੁਖੈਨ ਹੀ ਲੀਨ ਹੋ ਗਿਆ ਹਾਂ।
Fareedkot Teekaਹੇ ਮਨੋਹਰ ਪਰਮੇਸ਼੍ਵਰ! ਤੇਰੇ ਗੁਣ ਗਾਇਕੇ ਹਮ ਅਸਚਰਜ ਰੂਪ ਹੂਏ ਹੈਂ ਪੁਨਹ ਨਿਰਭਉ ਹੂਏ ਹੈਂ ਔਰ ਸਹਜ ਪਦ ਮੇਂ ਸਮਾਈ ਹੂਈ ਹੈ॥੩॥
Prof. Sahib Singhਮਨ ਨੂੰ ਮੋਹਣ ਵਾਲੇ ਪਰਮਾਤਮਾ ਦੇ ਗੁਣ ਗਾ ਕੇ (ਭਾਗਾਂ ਵਾਲੇ ਬੰਦੇ ਆਨੰਦ ਵਿਚ) ਮਸਤ ਰਹਿੰਦੇ ਹਨ, ਦੁਨੀਆ ਵਾਲੇ ਡਰਾਂ-ਸਹਿਮਾਂ ਤੋਂ ਨਿਡਰ ਹੋ ਕੇ ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੩॥

ਪਦ ਅਰਥ ਬਿਸਮ = ਹੈਰਾਨ, ਅਸਚਰਜ, ਮਗਨ। ਮਨੋਹਰ = ਮਨ ਨੂੰ ਮੋਹ ਲੈਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ ॥੩॥

SikhNet (Spanish)pues cantando la Alabanzas de Tu Bello Dios, te pierdes en Su Maravilla y de forma espontánea te fundes en el Dios Sin Miedo. (3)

ਹਿਰਦੈ ਨਾਮੁ ਸਦਾ ਧੁਨਿ ਨਿਹਚਲ; ਘਟੈ ਨ ਕੀਮਤਿ ਪਾਈ ॥

hiradai naam sadaa dhun nihachal; ghattai na keemat paaee |

Sant Singh KhalsaThat heart, in which the Eternal, Unchanging Naam vibrates and resounds, does not diminish, and cannot be evaluated.
Manmohan SinghEver-stable is the love of those, in whose mind the Name abides. It diminishes not, nor can it be evaluated.
Manmohan Singh (Punjabi)ਸਦੀਵੀ ਸਥਿਰ ਹੈ ਪ੍ਰੀਤ ਉਨ੍ਹਾਂ ਦੀ ਜਿਨ੍ਹਾਂ ਦੇ ਮਨ ਵਿੱਚ ਨਾਮ ਵਸਦਾ ਹੈ। ਇਹ ਘੱਟ ਨਹੀਂ ਹੁੰਦੀ ਨਾਂ ਹੀ ਇਸ ਦਾ ਮੁੱਲ ਪਾਇਆ ਜਾ ਸਕਦਾ ਹੈ।
Fareedkot Teekaਜਿਨ ਕੇ ਹਿਰਦੇ ਮੇਂ ਤੇਰਾ ਨਾਮ ਬਸਾ ਹੈ, ਤਿਨ ਕੀ (ਧੁਨਿ) ਬਾਣੀ ਸਦਾ ਅਚਲ ਹੋਈ ਹੈ, ਤਿਨ ਕੀ ਕੀਮਤ ਪਾਈ ਹੂਈ ਘਟਤੀ ਨਹੀਂ ਹੈ॥
Prof. Sahib Singh(ਹੇ ਮੇਰੇ ਮਨ!) ਜੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸ ਪਏ, ਜੇ (ਪ੍ਰਭੂ-ਪਿਆਰ ਦੀ) ਸਦੀਵੀ ਅਟੱਲ ਰੌ ਚੱਲ ਪਏ, ਤਾਂ ਉਹ ਫਿਰ ਕਦੇ ਘਟਦੀ ਨਹੀਂ, ਦੁਨੀਆ ਦਾ ਕੋਈ ਸੁਖ ਦੁਨੀਆ ਦਾ ਕੋਈ ਪਦਾਰਥ ਉਸ ਦੀ ਬਰਾਬਰੀ ਨਹੀਂ ਕਰ ਸਕਦਾ।

ਪਦ ਅਰਥ ਧੁਨਿ = ਲਗਨ। ਨਿਹਚਲ = ਅਡੋਲ।

SikhNet (Spanish)En tu corazón resonará la Preciosa Melodía, que no puede ser poseída ni evaluada.

ਬਿਨੁ ਨਾਵੈ. ਸਭੁ ਕੋਈ ਨਿਰਧਨੁ; ਸਤਿਗੁਰਿ ਬੂਝ ਬੁਝਾਈ ॥੪॥

bin naavai. sabh koee niradhan; satigur boojh bujhaaee |4|

Sant Singh KhalsaWithout the Name, everyone is poor; the True Guru has imparted this understanding. ||4||
Manmohan SinghWithout the Name, every one is a pauper. The True Guru has imparted this understanding unto me.
Manmohan Singh (Punjabi)ਨਾਮ ਦੇ ਬਾਝੋਂ, ਹੋਰ ਕੋਈ ਕੰਗਾਲ ਹੈ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈਂ ਹੈ।
Fareedkot Teekaਤੇਰੇ ਨਾਮ ਸੇ ਬਿਨਾਂ ਸਭ ਕੋਈ ਨਿਰਧਨ ਹੈ। ਐਸੀ (ਬੂਝ) ਸਿਖਿਆ ਸਤਿਗੁਰੋਂ ਨੇ ਬੁਝਾਇ ਦਈ ਹੈ॥੪॥
Prof. Sahib Singhਸਤਿਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੰਗਾਲ (ਹੀ) ਹੈ (ਭਾਵੇਂ ਉਸ ਦੇ ਪਾਸ ਕਿਤਨਾ ਹੀ ਧਨ-ਪਦਾਰਥ ਹੋਵੇ) ॥੪॥

ਪਦ ਅਰਥ ਨਿਰਧਨੁ = ਕੰਗਾਲ। ਸਤਿਗੁਰਿ = ਗੁਰੂ ਨੇ। ਬੂਝ = ਸਮਝ ॥੪॥

SikhNet (Spanish)Sí, sin el Nombre del Señor, todos viven en la pobreza de su ser, ésta es la Sabiduría que he aprendido del Guru. (4)

ਪ੍ਰੀਤਮ ਪ੍ਰਾਨ ਭਏ ਸੁਨਿ ਸਜਨੀ; ਦੂਤ ਮੁਏ. ਬਿਖੁ ਖਾਈ ॥

preetam praan bhe sun sajanee; doot mue. bikh khaaee |

Sant Singh KhalsaMy Beloved is my breath of life - listen, O my companion. The demons have taken poison and died.
Manmohan SinghHear, O mate, my Beloved is my vital-breath. The demons have all died by taking poison.
Manmohan Singh (Punjabi)ਸੁਣ ਨੀ ਸਹੇਲੀਏ! ਮੇਰਾ ਪਿਆਰਾ ਮੇਰੀ ਜਿੰਦ-ਜਾਨ ਹੈ। ਸਾਰੇ ਭੂਤਨੇ ਜ਼ਹਿਰ ਖਾ ਕੇ ਮਰ ਗਏ ਹਨ।
Fareedkot Teekaਜਬ (ਸਜਨੀ) ਸੰਤ ਜਨੋਂ ਸੇ ਸੁਨ ਕਰ, ਹੇ ਪ੍ਰੀਤਮ! ਤੁਮ ਹਮਾਰੇ ਪ੍ਰਾਣ ਰੂਪ ਹੂਏ, ਭਾਵ ਅਤੀ ਪ੍ਰੇ੍ਯ ਹੂਏ ਤਬ ਕਾਮਾਦੀ ਦੂਤ ਬਿਖ ਖਾਇਕਰ ਮਰ ਜਾਤੇ ਭਏ, ਭਾਵ ਸੇ ਤਿਨ ਕਾ ਅਭਾਵ ਹੂਆ ਹੈ॥
Prof. Sahib Singhਹੇ ਸਹੇਲੀਏ! (ਹੇ ਸਤਸੰਗੀ ਸੱਜਣ!) ਸੁਣ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪ੍ਰੀਤਮ ਪਿਆਰਾ ਲੱਗ ਰਿਹਾ ਹੈ, ਕਾਮਾਦਿਕ ਵੈਰੀ (ਮੇਰੇ ਭਾ ਦੇ) ਮਰ ਗਏ ਹਨ, ਉਹਨਾਂ (ਮਾਨੋ) ਜ਼ਹਰ ਖਾ ਲਈ ਹੈ।

ਪਦ ਅਰਥ ਸੁਨਿ = ਸੁਣ। ਸਜਨੀ = ਹੇ ਸਖੀ! ਪ੍ਰਾਨ = ਜਿੰਦ। ਦੂਤ = ਕਾਮਾਦਿਕ ਵਿਕਾਰ। ਖਾਈ = ਖਾਇ, ਖਾ ਕੇ।

SikhNet (Spanish)Oh amigo mío y compañero, escucha, el Bello Señor es ahora mi Único Amor, mi Respiración Vital y mis pasiones malignas han muerto envenenadas.

ਜਬ ਕੀ ਉਪਜੀ. ਤਬ ਕੀ ਤੈਸੀ; ਰੰਗੁਲ ਭਈ ਮਨਿ ਭਾਈ ॥੫॥

jab kee upajee. tab kee taisee; rangul bhee man bhaaee |5|

Sant Singh KhalsaAs love for Him welled up, so it remains. My mind is imbued with His Love. ||5||
Manmohan SinghWhen this love welled up, since then it is the same. Imbued with this live, I have become pleasing to my Lord's mind.
Manmohan Singh (Punjabi)ਜਦ ਦੀ ਇਹ ਪ੍ਰੀਤ ਉਤਪੰਨ ਹੋਈ ਹੈ, ਉਦੋਂ ਦੀ ਇਹ ਉਹੋ ਜੇਹੀ ਹੀ ਹੈ। ਇਸ ਪ੍ਰੀਤ ਨਾਲ ਰੰਗੀਜ ਕੇ ਮੈਂ ਆਪਣੇ ਪ੍ਰਭੂ ਦੇ ਚਿੱਤ ਨੂੰ ਚੰਗੀ ਲਗਣ ਲਗ ਗਈ ਹਾਂ।
Fareedkot Teekaਜਬ ਕੀ ਪ੍ਰੀਤ ਉਪਜੀ ਹੈ ਤਬ ਕੀ ਤੈਸੀ ਹੀ ਹੈ ਅਰਥਾਤ ਕਮ ਨਹੀਂ ਹੂਈ ਔਰ ਤੈਨੂੰ ਭਾਈ ਹੂਈ (ਰੰਗੁਲ) ਅਨੰਦਵਾਨ ਭਈ ਹਾਂ॥੫॥
Prof. Sahib Singhਮੈਂ ਉਸ ਦੇ ਪ੍ਰੇਮ ਵਿਚ ਰੰਗੀ ਗਈ ਹਾਂ। ਜਦੋਂ ਦੀ (ਪ੍ਰਭੂ-ਚਰਨਾਂ ਵਿਚ ਪ੍ਰੀਤ) ਪੈਦਾ ਹੋਈ ਹੈ, ਤਦੋਂ ਦੀ ਉਹੋ ਜਿਹੀ ਕਾਇਮ ਹੈ (ਘਟੀ ਨਹੀਂ), ਮੇਰੀ ਜਿੰਦ ਪ੍ਰੀਤਮ-ਪ੍ਰਭੂ ਨਾਲ ਇਕ-ਮਿਕ ਹੋ ਗਈ ਹੈ ॥੫॥

ਪਦ ਅਰਥ ਰੰਗੁਲ = ਰੰਗੁਲੀ। ਮਨਿ = ਮਨ ਵਿਚ। ਭਾਈ = ਪਿਆਰੀ ਲੱਗੀ ਹੈ ॥੫॥

SikhNet (Spanish)Sí, estoy totalmente imbuido en Su Amor, Él llegó con abundancia y así ha permanecido. (5)

ਸਹਜ ਸਮਾਧਿ ਸਦਾ ਲਿਵ ਹਰਿ ਸਿਉ; ਜੀਵਾਂ ਹਰਿ ਗੁਨ ਗਾਈ ॥

sehaj samaadh sadaa liv har siau; jeevaan har gun gaaee |

Sant Singh KhalsaI am absorbed in celestial samaadhi, lovingly attached to the Lord forever. I live by singing the Glorious Praises of the Lord.
Manmohan SinghIn profound concentration, I am ever attached to the love of my God I live by singing the Lord's praise.
Manmohan Singh (Punjabi)ਪੂਰਨ ਇਕਾਗਰਤਾ ਅੰਦਰ, ਮੈਂ ਹਮੇਸ਼ਾਂ ਆਪਣੇ ਵਾਹਿਗੁਰੂ ਦੀ ਪ੍ਰੀਤ ਨਾਲ ਜੁੜਿਆ ਹੋਇਆ ਹਾਂ। ਮੈਂ ਸੁਆਮੀ ਦੀ ਕੀਰਤੀ ਗਾਇਨ ਕਰਕੇ ਜੀਉਂਦਾ ਹਾਂ।
Fareedkot Teeka(ਸਹਜ) ਸਾਂਤੀ ਰੂਪ ਸਮਾਧੀ ਲਗੀ ਹੈ ਔਰ ਹੇ ਹਰੀ! ਤੇਰੇ ਸਾਥ (ਲਿਵ) ਬਿਰਤੀ ਲਗੀ ਔਰ ਹੇ ਹਰੀ! ਤੇਰੇ ਗੁਣੋਂ ਕੋ ਗਾਇ ਕਰ ਜੀਵਤਾ ਹੂੰ॥
Prof. Sahib Singhਮੈਂ ਸਦਾ ਪ੍ਰਭੂ ਵਿਚ ਲਿਵ ਲਾਈ ਰੱਖਦਾ ਹਾਂ, ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ, ਜਿਉਂ ਜਿਉਂ ਮੈਂ ਹਰੀ ਦੇ ਗੁਣ ਗਾਂਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪਲਰਦਾ ਹੈ।

ਪਦ ਅਰਥ ਸਮਾਧਿ = ਟਿਕਾਉ, ਇਕਾਗ੍ਰਤਾ। ਜੀਵਾਂ = ਮੈਂ ਜੀਊਂਦੀ ਹਾਂ, ਮੇਰੇ ਅੰਦਰ ਧੀਰਜ ਪੈਦਾ ਹੁੰਦੀ ਹੈ।

SikhNet (Spanish)Vivo eternamente entonado en Él, cantando Sus Alabanza y envuelto en el Trance del Equilibrio,

ਗੁਰ ਕੈ ਸਬਦਿ ਰਤਾ ਬੈਰਾਗੀ; ਨਿਜ ਘਰਿ ਤਾੜੀ ਲਾਈ ॥੬॥

gur kai sabad rataa bairaagee; nij ghar taarree laaee |6|

Sant Singh KhalsaImbued with the Word of the Guru's Shabad, I have become detached from the world. In the profound primal trance, I dwell within the home of my own inner being. ||6||
Manmohan SinghImbued with the Guru's word, I have become detached and in meditative mood, I bide in my very home.
Manmohan Singh (Punjabi)ਗੁਰਬਾਣੀ ਨਾਲ ਰੰਗੀਜ, ਮੈਂ ਲਿਰਲੇਪ ਹੋ ਗਿਆ ਹਾਂ ਅਤੇ ਧਿਆਨ ਅਵਸਥਾ ਅੰਦਰ ਆਪਣੇ ਲਿਜ ਦੇ ਘਾਮ ਵਿੱਚ ਵਸਦਾ ਹਾਂ।
Fareedkot Teekaਸੰਸਾਰ ਸੇ ਬੈਰਾਗੀ ਹੋ ਕੇ ਗੁਰੋਂ ਕੇ ਸਬਦ ਮੇਂ ਮਨ ਰਾਤਾ ਹੈ ਔਰ ਸ੍ਵੈ ਸ੍ਵਰੂਪ ਮੇਂ ਹਮਾਰੀ ਬੇਨਤੀ ਲਾਗੀ ਹੈ॥੬॥
Prof. Sahib Singhਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਮੈਂ (ਪ੍ਰਭੂ-ਚਰਨਾਂ ਦਾ) ਪ੍ਰੇਮੀ ਬਣ ਗਿਆ ਹਾਂ, ਹੁਣ ਮੈਂ ਆਪਣੇ ਅੰਦਰ ਹੀ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹਾਂ ॥੬॥

ਪਦ ਅਰਥ ਬੈਰਾਗੀ = ਵੈਰਾਗਵਾਨ, ਪ੍ਰੇਮੀ। ਤਾੜੀ ਲਾਈ = ਟਿਕ ਜਾਂਦਾ ਹੈ ॥੬॥

SikhNet (Spanish)me he desapegado fundiéndome en la Palabra del Guru, en el centro de mi ser. (6)

ਸੁਧ ਰਸ ਨਾਮੁ ਮਹਾ ਰਸੁ ਮੀਠਾ; ਨਿਜ ਘਰਿ ਤਤੁ ਗੁਸਾਂਈਂ ॥

sudh ras naam mahaa ras meetthaa; nij ghar tat gusaaneen |

Sant Singh KhalsaThe Naam, the Name of the Lord, is sublimely sweet and supremely delicious; within the home of my own self, I understand the essence of the Lord.
Manmohan SinghSupremely delicious and sweet is the Name-Nectar. In my very home, I have found God, the Embodiment of quintessence.
Manmohan Singh (Punjabi)ਪਰਮ ਸੁਆਦਲਾ ਅਤੇ ਮਿੱਠੜਾ ਹੈ ਨਾਮ-ਸੁਧਾਰਸ ਆਪਣੇ ਗ੍ਰਹਿ ਵਿੱਚ ਹੀ, ਮੈਂ ਅਸਲੀਅਤ ਦੇ ਪੁੰਜ ਹਰੀ ਨੂੰ ਪਾ ਲਿਆ ਹੈ।
Fareedkot Teekaਰਸੋਂ ਵਿਖੇ ਤੇਰਾ ਨਾਮ ਰਸ ਅਤੀ ਮੀਠਾ ਹੈ ਅਰ ਸੁਧ ਹੈ, ਜਿਨੋਂ ਨੇ ਜਪਾ ਹੈ ਤਿਨੋਂ ਨੇ, ਹੇ ਤਤ ਰੂਪ ਗੁਸਾਈਂ! ਤੁਝ ਕੋ (ਨਿਜ ਘਰਿ) ਅਪਨੇ ਹਿਰਦੇ ਮੇਂ ਹੀ ਜਾਨ ਲੀਆ ਹੈ॥
Prof. Sahib Singhਹੇ ਧਰਤੀ ਦੇ ਮਾਲਕ ਪ੍ਰਭੂ! ਪਵਿਤ੍ਰਤਾ ਦਾ ਰਸ ਦੇਣ ਵਾਲਾ ਤੇਰਾ ਨਾਮ ਮੈਨੂੰ ਬੜੇ ਹੀ ਸੁਆਦਲੇ ਰਸ ਵਾਲਾ ਜਾਪ ਮੈਨੂੰ ਮਿੱਠਾ ਲੱਗ ਰਿਹਾ ਹੈ, ਤੂੰ ਜਗਤ-ਦਾ-ਮੂਲ ਮੈਨੂੰ ਮੇਰੇ ਹਿਰਦੇ ਵਿਚ ਹੀ ਲੱਭ ਪਿਆ ਹੈਂ।

ਪਦ ਅਰਥ ਸੁਧ = ਪਵਿੱਤ੍ਰ। ਗੁਸਾਂਈ = ਹੇ ਧਰਤੀ ਦੇ ਖਸਮ!

SikhNet (Spanish)Dulce e Inmaculado siento el Nombre, la Grandiosa Esencia del Señor y en el interior de mi ser he encontrado la Quintaesencia de Dios.

ਤਹ ਹੀ ਮਨੁ. ਜਹ ਹੀ ਤੈ ਰਾਖਿਆ; ਐਸੀ ਗੁਰਮਤਿ ਪਾਈ ॥੭॥

teh hee man. jeh hee tai raakhiaa; aisee guramat paaee |7|

Sant Singh KhalsaWherever You keep my mind, there it is. This is what the Guru has taught me. ||7||
Manmohan SinghWherever, Thou, O Lord, keep my mind, there it abides now, Such an understanding I have obtained from my Guru.
Manmohan Singh (Punjabi)ਜਿਥੇ ਕਿਤੇ ਤੂੰ, ਹੇ ਸੁਆਮੀ! ਮੇਰੇ ਮਨੂਹੇ ਨੂੰ ਰਖਦਾ ਹੈ, ਓਥੇ ਹੀ ਹੁਣ ਇਹ ਰਹਿੰਦਾ ਹੈ। ਐਹੋ ਜੇਹੀ ਸਮਝ ਮੈਨੂੰ ਗੁਰਾਂ ਪਾਸੋ ਪਰਾਪਤ ਹੋਈ ਹੈ।
Fareedkot Teekaਹੇ ਵਾਹਿਗੁਰੂ! (ਹੀ) ਨਿਸਚੇ ਕਰ ਕੇ ਤਹਾਂ ਹੀ ਮੇਰਾ ਮਨ ਇਸਥਤ ਹੈ ਜਹਾਂ ਤੁਮ ਨੇ ਰਖਿਆ ਹੈ। ਐਸੀ ਗੁਰ ਸਿਖਿਆ ਪਾਈ ਹੈ ਜਿਸ ਸੇ ਮਨ ਇਸਥਿਤ ਹੂਆ ਹੈ॥੭॥
Prof. Sahib Singhਹੇ ਪ੍ਰਭੂ! ਮੈਨੂੰ ਸਤਿਗੁਰੂ ਦੀ ਅਜੇਹੀ ਮੱਤ ਪ੍ਰਾਪਤ ਹੋ ਗਈ ਹੈ ਕਿ ਜਿੱਥੇ (ਆਪਣੇ ਚਰਨਾਂ ਵਿਚ) ਤੂੰ ਮੇਰਾ ਮਨ ਜੋੜਿਆ ਹੈ ਉਥੇ ਹੀ ਜੁੜਿਆ ਪਿਆ ਹੈ ॥੭॥
SikhNet (Spanish)En todo momento, oh Dios, conservas mi mente fundida en la Paz, al es la Bendición del Guru con la que he sido bendecido. (7)

ਸਨਕ ਸਨਾਦਿ ਬ੍ਰਹਮਾਦਿ ਇੰਦ੍ਰਾਦਿਕ; ਭਗਤਿ ਰਤੇ ਬਨਿ ਆਈ ॥

sanak sanaad brahamaad indraadik; bhagat rate ban aaee |

Sant Singh KhalsaSanak and Sanandan, Brahma and Indra, were imbued with devotional worship, and came to be in harmony with Him.
Manmohan SinghSanak, Sanandan, Brahma and Indra are imbued with the Lord's meditation and so the Lord is pleased with them.
Manmohan Singh (Punjabi)ਸਨਕ, ਸਨੰਦਨ, ਬਰ੍ਹਮਾਂ ਅਤੇ ਇੰਦਰ ਸੁਆਮੀ ਦੇ ਸਿਮਰਨ ਨਲਾ ਰੰਗੇ ਹੋਏ ਹਨ ਤੇ ਇਸ ਨਹੀਂ ਸੁਆਮੀ ਉਹਨਾਂ ਉਤੇ ਪ੍ਰਸੰਨ ਹੈ।
Fareedkot Teekaਸਨਕ ਸਨੰਦਨਾਦਿਕ ਔ ਬ੍ਰਹਮਾਦਿਕ ਪੁਨਾ ਜੋ ਇੰਦ੍ਰਾਦਿਕ ਹੈਂ, ਇਨਮੈਂ ਸੇ ਜੋ ਤੇਰੀ ਭਗਤੀ ਮੇਂ ਰਤੇ ਹੈਂ, ਤਿਨ ਕੀ ਤੇਰੇ ਸਾਥ ਪ੍ਰੀਤੀ ਬਨਿ ਆਈ ਹੈ॥
Prof. Sahib Singhਇੰਦ੍ਰ ਵਰਗੇ ਦੇਵਤੇ, ਬ੍ਰਹਮਾ ਤੇ ਉਸ ਦੇ ਪੁਤ੍ਰ ਸਨਕ ਵਰਗੇ ਮਹਾ ਪੁਰਖ ਜਦੋਂ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਗਏ, ਤਾਂ ਉਹਨਾਂ ਦੀ ਪ੍ਰੀਤ ਪ੍ਰਭੂ-ਚਰਨਾਂ ਨਾਲ ਬਣ ਗਈ।

ਪਦ ਅਰਥ ਸਨਕ ਸਨਾਦਿ = ਸਨਕ, ਸਨੰਦਨ, ਸਨਤਕੁਮਾਰ, ਸਨਾਤਨ (ਇਹ ਚਾਰੇ ਬ੍ਰਹਮਾ ਦੇ ਪੁੱਤ੍ਰ ਹਨ)। ਰਤੇ = ਰੰਗੇ ਗਏ। ਬਨਿ ਆਈ = ਪ੍ਰੀਤ ਬਣ ਗਈ।

SikhNet (Spanish)Sanaka, Sanandan, Brahma, Indra y todos los demás se abandonaron en la Devoción a Ti y así estuviste Complacido con ellos.

ਨਾਨਕ ਹਰਿ ਬਿਨੁ. ਘਰੀ ਨ ਜੀਵਾਂ; ਹਰਿ ਕਾ ਨਾਮੁ ਵਡਾਈ ॥੮॥੧॥

naanak har bin. gharee na jeevaan; har kaa naam vaddaaee |8|1|

Sant Singh KhalsaO Nanak, without the Lord, I cannot live, even for an instant. The Name of the Lord is glorious and great. ||8||1||
Manmohan SinghNanak, without God, I can live not even for an instant. Greatness abides in God's Name.
Manmohan Singh (Punjabi)ਨਾਨਕ, ਵਾਹਿਗੁਰੂ ਦੇ ਬਾਝੋਂ, ਮੈਂ ਇਕ ਮੁਹਤ ਭਰ ਜੀਉ ਨਹੀਂ ਸਕਦਾ। ਬਜੂਰਗੀ ਰਬ ਦੇ ਨਾਮ ਵਿੱਚ ਵਸਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਤੇਰੇ ਸੇ ਬਿਨਾਂ ਘਰੀ ਮਾਤਰ ਭੀ ਨਹੀਂ ਜੀਵ ਸਕਤਾ, ਕਿਉਂਕਿ ਹੇ ਹਰੀ! ਆਪ ਕਾ ਨਾਮ ਹੀ ਬਡਾਈ ਦੇਨੇ ਵਾਲਾ ਹੈ। ਏਹ ਸਬਦ ਉਪਦੇਸ਼ ਮੇਂ ਭੀ ਚਲ ਸਕਤਾ ਹੈ॥੮॥੧॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਇਕ ਘੜੀ-ਮਾਤ੍ਰ ਵਿਛੁੜਿਆਂ ਭੀ ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ (ਸਭ ਤੋਂ ਸ੍ਰੇਸ਼ਟ) ਵਡਿਆਈ-ਮਾਣ ਹੈ ॥੮॥੧॥
SikhNet (Spanish)Dice Nanak, no puedo estar sin mi Dios, sí, Glorioso es el Nombre de Dios. (8-1)
Answers quote the Granth verbatim with Ang citations. AI commentary is not Gurbani and not a religious ruling.