ੴ

ਸਿੱਖਬਾਣੀ · SikhBani

ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ ॥

gur upades sunio neh kaanan par daaraa lapattaaeo
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Saarang · Ang 1231, 1232 · 7 lines
Translations

ਸਾਰੰਗ ਮਹਲਾ ੯ ॥

saarang mahalaa 9 | Ang 1231

Sant Singh KhalsaSaarang, Fifth Mehl:
Manmohan SinghSarang 9th Guru.
Manmohan Singh (Punjabi)ਸਾਰੰਗ ਨੌਵੀ ਪਾਤਿਸ਼ਾਹੀ।
SikhNet (Spanish)Sarang, Mejl Guru Teg Bajadur, Noveno Canal Divino.

ਮਨ ਕਰਿ; ਕਬਹੂ. ਨ ਹਰਿ ਗੁਨ ਗਾਇਓ ॥

man kar; kabahoo. na har gun gaaeo | Ang 1231

Sant Singh KhalsaIn my mind, I never sang the Glorious Praises of the Lord.
Manmohan SinghWith my heart, I have not ever sung my God's praise.
Manmohan Singh (Punjabi)ਆਪਣੇ ਦਿਲ ਨਾਲ ਮੈਂ ਕਦੇ ਭੀ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕੀਤੀਆਂ।
Fareedkot Teekaਹੇ ਹਰੀ! ਮੈਨੇ ਮਨ ਕਰ, ਭਾਵ ਪ੍ਰੀਤੀ ਪੂਰਬਕ ਕਬੀ ਭੀ ਤੇਰੇ ਗੁਣੋਂ ਕੋ ਨਹੀਂ ਗਾਇਆ ਹੈ॥
Prof. Sahib Singhਹੇ ਪ੍ਰਭੂ! ਮੈਂ ਮਨ ਲਾ ਕੇ ਕਦੇ ਭੀ ਤੇਰੇ ਗੁਣ ਨਹੀਂ ਗਾਂਦਾ ਰਿਹਾ।

ਪਦ ਅਰਥ ਮਨ ਕਰਿ = ਮਨ ਦੀ ਰਾਹੀਂ, ਮਨ ਲਾ ਕੇ। ਕਬਹੂ = ਕਦੇ ਭੀ।

SikhNet (Spanish)Uno nunca canta las Alabanzas del Señor con todo su corazón,

ਬਿਖਿਆਸਕਤ ਰਹਿਓ, ਨਿਸਿ ਬਾਸੁਰ; ਕੀਨੋ ਅਪਨੋ ਭਾਇਓ ॥੧॥ ਰਹਾਉ ॥

bikhiaasakat rahio, nis baasur; keeno apano bhaaeo |1| rahaau | Ang 1232

Sant Singh KhalsaI remained under the influence of corruption, night and day; I did whatever I pleased. ||1||Pause||
Manmohan SinghNight and day, I remain under the way of sins and do what pleases my mind. Pause.
Manmohan Singh (Punjabi)ਰੈਣ ਅਤੇ ਦਿਨ ਮੈਂ ਪਾਪਾਂ ਦੇ ਵਸ ਵਿੱਚ ਰਹਿੰਦਾ ਹਾਂ ਅਤੇ ਉਹ ਕੁਛ ਕਰਦਾ ਹਾਂ ਜੋ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ। ਠਹਿਰਾਉ।
Fareedkot Teekaਰਾਤ੍ਰ ਦਿਨੇ ਬਿਸ਼ਿਓਂ ਮੇਂ ਖਚਤ ਹੋਇ ਰਹਾ ਹੂੰ ਔਰ ਅਪਨਾ ਭਾਵਤਾ ਕੀਆ ਹੈ॥੧॥ ਰਹਾਉ ॥
Prof. Sahib Singhਮੈਂ ਦਿਨ ਰਾਤ ਮਾਇਆ ਵਿਚ ਹੀ ਮਗਨ ਰਿਹਾ, ਉਹੀ ਕੁਝ ਕਰਦਾ ਰਿਹਾ, ਜੋ ਮੈਨੂੰ ਆਪ ਨੂੰ ਚੰਗਾ ਲੱਗਦਾ ਸੀ ॥੧॥ ਰਹਾਉ ॥

ਪਦ ਅਰਥ ਬਿਖਿਆਸਕਤ = {ਬਿਖਿਆ-ਆਸਕਤ। ਬਿਖਿਆ = ਮਾਇਆ। ਆਸਕਤ = (आसत्तत्र्) ਲੰਪਟ} ਮਾਇਆ ਨਾਲ ਚੰਬੜਿਆ ਹੋਇਆ। ਨਿਸ = ਰਾਤ। ਬਾਸੁਰ = ਦਿਨ। ਅਪਨੋ ਭਾਇਓ = ਜੋ ਆਪ ਨੂੰ ਚੰਗਾ ਲੱਗਦਾ ਸੀ ॥੧॥ ਰਹਾਉ ॥

SikhNet (Spanish)pues envuelto día y noche en el vicio, vive sólo para complacer a la mente. (1-Pausa) P. 1232.

ਗੁਰ ਉਪਦੇਸੁ. ਸੁਨਿਓ ਨਹਿ ਕਾਨਨਿ; ਪਰ ਦਾਰਾ ਲਪਟਾਇਓ ॥

gur upades. sunio neh kaanan; par daaraa lapattaaeo | Ang 1232

Sant Singh KhalsaI never listened to the Guru's Teachings; I was entangled with others' spouses.
Manmohan SinghWith mine ears, I hear not my Guru's instruction and remain involved with another's woman.
Manmohan Singh (Punjabi)ਆਪਣਿਆਂ ਕੰਨਾਂ ਨਾਲ, ਮੈਂ ਆਪਣੇ ਗੁਰਾਂ ਦੀ ਸਿਖ-ਮਤ ਨਹੀਂ ਸੁਣਦਾ ਅਤੇ ਪਰਾਈ ਇਸਤਰੀ ਨਾਲ ਫਸਿਆ ਰਹਿੰਦਾ ਹਾਂ।
Fareedkot Teekaਗੁਰੋਂ ਕਾ ਉਪਦੇਸ਼ ਕਾਨੋਂ ਕਰ ਨਹੀਂ ਸੁਨਾ ਹੈ, (ਪਰ ਦਾਰਾ) ਪਰਾਈ ਇਸਤ੍ਰੀ ਕੇ ਸਾਥ ਲਪਟ ਰਹਾ ਹੂੰ॥
Prof. Sahib Singhਹੇ ਹਰੀ! ਮੈਂ ਕੰਨਾਂ ਨਾਲ ਗੁਰੂ ਦੀ ਸਿੱਖਿਆ (ਕਦੇ) ਨਾਹ ਸੁਣੀ, ਪਰਾਈ ਇਸਤ੍ਰੀ ਵਾਸਤੇ ਕਾਮ-ਵਾਸਨਾ ਰੱਖਦਾ ਰਿਹਾ।

ਪਦ ਅਰਥ ਕਾਨਨਿ = ਕੰਨਾਂ ਨਾਲ। ਦਾਰਾ = ਇਸਤ੍ਰੀ।

SikhNet (Spanish)Uno se involucra con alguien distinto a su pareja y con sus oídos no escucha las Alabanzas del Señor,

ਪਰ ਨਿੰਦਾ ਕਾਰਨਿ ਬਹੁ ਧਾਵਤ; ਸਮਝਿਓ ਨਹ. ਸਮਝਾਇਓ ॥੧॥

par nindaa kaaran bahu dhaavat; samajhio neh. samajhaaeo |1| Ang 1232

Sant Singh KhalsaI ran all around slandering others; I was taught, but I never learned. ||1||
Manmohan SinghI greatly run for slandering others and even though instructed, am instructed not.
Manmohan Singh (Punjabi)ਮੈਂ ਹੋਰਨਾਂ ਤੇ ਦੁਸ਼ਨ ਲਾਉਣ ਨਹੀਂ ਬੜੀ ਦੌੜ ਭੱਜ ਕਰਦਾ ਹਾਂ ਅਤ ਸਮਝਾਏ ਜਾਣ ਦੇ ਬਾਵਜੂਦ ਭੀ ਸਮਝਦਾ ਨਹੀਂ।
Fareedkot Teekaਪਰਾਈ ਨਿੰਦਾ ਕਰਨੇ ਵਾਸਤੇ ਬਹੁਤ ਹੀ ਧਾਵਤਾ ਹੂੰ, ਬੇਦ ਸ਼ਾਸਤ੍ਰੋਂ ਕਾ ਸਮਝਾਇਆ ਹੂਆ ਸਮਝਾ ਨਹੀਂ ਹੂੰ॥੧॥
Prof. Sahib Singhਦੂਜਿਆਂ ਦੀ ਨਿੰਦਾ ਕਰਨ ਵਾਸਤੇ ਬਹੁਤ ਦੌੜ-ਭੱਜ ਕਰਦਾ ਰਿਹਾ। ਸਮਝਾਦਿਆਂ ਭੀ ਮੈਂ (ਕਦੇ) ਨਾਹ ਸਮਝਿਆ (ਕਿ ਇਹ ਕੰਮ ਮਾੜਾ ਹੈ) ॥੧॥

ਪਦ ਅਰਥ ਕਾਰਨਿ = ਵਾਸਤੇ। ਧਾਵਤ = ਦੌੜ-ਭੱਜ ਕਰਦਾ ॥੧॥

SikhNet (Spanish)se dedica a calumniar a otros y, aún sabiéndolo, no escucha la Voz de los Santos. (1)

ਕਹਾ ਕਹਉ. ਮੈ ਅਪੁਨੀ ਕਰਨੀ; ਜਿਹ ਬਿਧਿ ਜਨਮੁ ਗਵਾਇਓ ॥

kahaa khau. mai apunee karanee; jih bidh janam gavaaeo | Ang 1232

Sant Singh KhalsaHow can I even describe my actions? This is how I wasted my life.
Manmohan SinghHow should I describe my deeds; the way by which I have wasted my life.
Manmohan Singh (Punjabi)ਮੈਂ ਆਪਣੇ ਅਮਲਾਂ ਨੂੰ ਕਿਸ ਤਰ੍ਹਾਂ ਵਰਣਨ ਕਰਾ, ਉਹ ਰੀਤੀ ਜਿਸ ਦੁਆਰਾ ਮੈਂ ਆਪਣਾ ਜੀਵਨ ਗੁਆ ਲਿਆ ਹੈ।
Fareedkot Teekaਜਿਸ ਪਰਕਾਰ ਜਨਮ ਗਵਾਇਆ ਹੈ, ਸੋ ਮੈਂ ਅਪਨੀ (ਕਰਨੀ) ਕਰਤੂਤ ਕਹਾਂ ਤਕ ਬਰਨਨ ਕਰੂੰ॥
Prof. Sahib Singhਹੇ ਹਰੀ! ਜਿਸ ਤਰ੍ਹਾਂ ਮੈਂ ਆਪਣਾ ਜੀਵਨ ਅਜਾਈਂ ਗਵਾ ਲਿਆ, ਉਹ ਮੈਂ ਕਿੱਥੋਂ ਤਕ ਆਪਣੀ ਕਰਤੂਤ ਦੱਸਾਂ?

ਪਦ ਅਰਥ ਕਹਾ = ਕੀਹ? ਕਹਾਉ = ਕਹਾਉਂ, ਮੈਂ ਕਹਾਂ। ਕਰਨੀ = ਆਚਰਨ। ਜਿਹ ਬਿਧਿ = ਜਿਸ ਤਰੀਕੇ ਨਾਲ।

SikhNet (Spanish)Qué puedo decir, ¿cómo es que perdí el Mérito del nacimiento humano?

ਕਹਿ ਨਾਨਕ. ਸਭ ਅਉਗਨ ਮੋ ਮਹਿ; ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥

keh naanak. sabh aaugan mo meh; raakh lehu saranaaeo |2|4|3|13|139|4|159| Ang 1232

Sant Singh KhalsaSays Nanak, I am totally filled with faults. I have come to Your Sanctuary - please save me, O Lord! ||2||4||3||13||139||4||159||
Manmohan SinghSays Nanak, in me are all demerits. Save Thou me, O Lord, I have entered Thine sanctuary.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੇਰੇ ਵਿੱਚ ਸਾਰੀਆਂ ਹੀ ਬਦੀਆਂ ਹਨ। ਤੂੰ ਮੇਰੀ ਰੱਖਿਆ ਕਰ, ਹੇ ਸੁਆਮੀ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਭ ਔਗਣ ਮੇਰੇ ਮੇਂ ਹੈਂ, ਤਾਂ ਤੇ ਮੇਰੇ ਕੋ ਰਾਖ ਲੀਜੀਏ ਮੈਂ ਆਪ ਕੀ ਸ਼ਰਣ ਪ੍ਰਾਪਤਿ ਹੂਆ ਹੂੰ॥੨॥੪॥੩॥੧੩॥੧੩੯॥੪॥੧੫੯॥☬ਨਿਜ ਪ੍ਰੀਤਿ ਬਰਨਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਕਿ ਹੇ ਪ੍ਰਭੂ! ਮੇਰੇ ਅੰਦਰ ਸਾਰੇ ਔਗੁਣ ਹੀ ਹਨ। ਮੈਨੂੰ ਆਪਣੀ ਸਰਨ ਵਿਚ ਰੱਖ ॥੨॥੪॥੩॥੧੩॥੧੩੯॥੪॥੧੫੯॥

ਪਦ ਅਰਥ ਕਹਿ = ਕਹੇ, ਆਖਦਾ ਹੈ। ਮੋ ਮਹਿ = ਮੇਰੇ ਅੰਦਰ ॥੨॥੪॥੩॥੧੩॥੧੩੯॥੪॥੧੫੯॥

* ਸ਼ਬਦ ਦਾ ਵੇਰਵਾ: ਗੁਰੂ ਨਾਨਕ ਦੇਵ ਜੀ = ੩। ਗੁਰੂ ਰਾਮਦਾਸ ਜੀ = ੧੩। ਗੁਰੂ ਅਰਜਨ ਸਾਹਿਬ = ੧੩੯। ਗੁਰੂ ਤੇਗ਼ ਬਹਾਦਰ ਜੀ = ੪। ਜੋੜ = ੧੫੯।

SikhNet (Spanish)Dice Nanak, todos los vicios residen en mí, oh Dios, sálvame pues he venido a buscar Tu Refugio. (2-4-3-13-139-4-159)
Answers quote the Granth verbatim with Ang citations. AI commentary is not Gurbani and not a religious ruling.