ੴ

ਸਿੱਖਬਾਣੀ · SikhBani

Ang 926

Sri Guru Granth Sahib · Raag Raamkalee · 8 shabads, 40 lines
Translations
Shabad Guru Arjan Dev Ji Raag Raamkalee continued from Ang 925

ਬਿਨਵੰਤਿ ਨਾਨਕ. ਪ੍ਰਭਿ ਕਰੀ ਕਿਰਪਾ; ਪੂਰਾ ਸਤਿਗੁਰੁ ਪਾਇਆ ॥੨॥

binavant naanak. prabh karee kirapaa; pooraa satigur paaeaa |2|

Sant Singh KhalsaPrays Nanak, God has granted His Grace, and I have found the Perfect True Guru. ||2||
Manmohan SinghBeseeches Nanak, the Lord has shown mercy unto me and I have obtained the Perfect True Guru.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਸਾਹਿਬ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਮੈਂ ਪੂਰਨ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਪਰ ਤੈਂਨੇ ਕ੍ਰਿਪਾ ਕਰੀ ਹੈ ਤਿਨੋਂ ਨੇ ਪੂਰਾ ਸਤਿਗੁਰੂ ਬ੍ਰਹਮ ਨੇਸ਼ਟੀ ਬ੍ਰਹਮ ਸ੍ਰੋਤ੍ਰੀ ਪਾਇਆ ਹੈ॥੨॥☬ਉਪਦੇਸ ਔ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ ਪੂਰਾ ਗੁਰੂ ਮਿਲ ਪਿਆ ॥੨॥
SikhNet (Spanish)Reza Nanak, Dios tuvo Misericordia de mí y así me encontré con el Perfecto Guru.(2)

ਮਿਲਿ ਰਹੀਐ ਪ੍ਰਭ ਸਾਧ ਜਨਾ; ਮਿਲਿ ਹਰਿ ਕੀਰਤਨੁ ਸੁਨੀਐ. ਰਾਮ ॥

mil raheeai prabh saadh janaa; mil har keeratan suneeai. raam |

Sant Singh KhalsaMeet with the holy, humble servants of God; meeting with the Lord, listen to the Kirtan of His Praises.
Manmohan SinghMeet thou with the Lord's holy men and in their company hear the Lord's praise.
Manmohan Singh (Punjabi)ਤੂੰ ਸੁਆਮੀ ਦੇ ਨੇਕ ਪੁਰਸ਼ਾਂ ਨਾਲ ਮਿਲ ਅਤੇ ਉਨ੍ਹਾਂ ਦੀ ਸੰਗਤ ਅੰਦਰ ਸੁਆਮੀ ਦਾ ਜੱਸ ਸ੍ਰਵਣ ਕਰ।
Fareedkot Teekaਪ੍ਰਭੂ ਕੇ ਸੰਤ ਜਨੋਂ ਸੇ ਮਿਲ ਕੇ ਰਹੀਏ ਔਰ ਮਿਲ ਕਰ ਕੇ ਹਰੀ ਨਾਮ ਕਾ ਕੀਰਤਨ ਸੁਨੀਏ॥
Prof. Sahib Singhਪ੍ਰਭੂ ਦੇ ਭਗਤਾਂ ਦੀ ਸੰਗਤ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ, ਭਗਤ-ਜਨਾਂ ਨੂੰ ਮਿਲ ਕੇ ਪਰਮਾਤਮਾ ਦਾ ਕੀਰਤਨ ਸੁਣਨਾ ਚਾਹੀਦਾ ਹੈ।

ਪਦ ਅਰਥ ਮਿਲਿ ਰਹੀਐ = ਮਿਲੇ ਰਹਿਣਾ ਚਾਹੀਦਾ ਹੈ। ਮਿਲਿ = ਮਿਲ ਕੇ। ਸੁਨੀਐ = ਸੁਣਨਾ ਚਾਹੀਦਾ ਹੈ।

SikhNet (Spanish)Reunámonos con los Santos del Señor y escuchemos de ellos el Kirtan de Su Alabanza.

ਦਇਆਲ ਪ੍ਰਭੂ ਦਾਮੋਦਰ ਮਾਧੋ; ਅੰਤੁ. ਨ ਪਾਈਐ ਗੁਨੀਐ, ਰਾਮ ॥

deaal prabhoo daamodar maadho; ant. na paaeeai guneeai, raam |

Sant Singh KhalsaGod is the Merciful Master, the Lord of wealth; there is no end to His Virtues.
Manmohan SinghMy Merciful Master God is the Lord of wealth Of His virtues man can find not the end.
Manmohan Singh (Punjabi)ਮੇਰਾ ਮਿਹਰਬਾਨ ਮਾਲਕ ਵਾਹਿਗੁਰੂ, ਮਾਇਆਂ ਦਾ ਸੁਆਮੀ ਹੈ। ਬੰਦਾ ਉਸ ਦੀਆਂ ਨੇਕੀਆਂ ਦਾ ਓੜਕ ਨਹੀਂ ਪਾ ਸਕਦਾ।
Fareedkot Teekaਜੋ ਦਇਆਲ ਪ੍ਰਭੂ ਦਮੋਦਰ ਔ ਮਾਧੋ ਰਾਮ ਇਤ੍ਯਾਦਿ ਜਿਸ ਕੇ ਨਾਮ ਹੈਂ, ਤਿਸ ਕੇ ਗੁਨੋਂ ਕਾ ਅੰਤ ਨਹੀਂ ਪਾਈਤਾ ਹੈ॥
Prof. Sahib Singhਦਇਆ ਦੇ ਸੋਮੇ ਦਾਮੋਦਰ ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਦਾਮੋਦਰ = {ਦਾਮ = ਰੱਸੀ। ਉਦਰ = ਪੇਟ। ਤੜਾਗੀ।} ਪਰਮਾਤਮਾ। ਮਾਧੋ = {ਮਾ-ਧਵ। ਮਾਇਆ ਦਾ ਪਤੀ} ਪਰਮਾਤਮਾ। ਗੁਨੀਐ = ਗੁਣਾਂ ਦਾ।

SikhNet (Spanish)Nuestro Señor es Compasivo, es Damodara, el Maestro de Lakshmi; uno no puede encontrar fin a Sus Virtudes,

ਦਇਆਲ. ਦੁਖ ਹਰ ਸਰਣਿ ਦਾਤਾ; ਸਗਲ ਦੋਖ ਨਿਵਾਰਣੋ ॥

deaal. dukh har saran daataa; sagal dokh nivaarano |

Sant Singh KhalsaThe Merciful Lord is the Dispeller of pain, the Giver of Sanctuary, the Eradicator of all evil.
Manmohan SinghThe compassionate Lord is the Dispeller of pain, the Giver of refuge and the Eradicator of all the ills.
Manmohan Singh (Punjabi)ਦਇਆਵਾਨ ਪ੍ਰਭੂ ਦਰਦ ਦੂਰ ਕਰਨਹਾਰ, ਪਨਾਹ ਦੇਣ ਵਾਲਾ ਅਤੇ ਸਾਰੀਆਂ ਬਦੀਆਂ ਨੂੰ ਨਸ਼ਟ ਕਰਨ ਵਾਲਾ ਹੈ।
Fareedkot Teekaਪੁਨਾ ਕੈਸਾ ਹੈ? (ਦਇਆਲ) ਦਇਆ ਕਾ ਘਰ ਹੈ, ਦੁਖੋਂ ਕੇ ਹਰਨੇਹਾਰਾ ਹੈ, ਸਰਣ ਕਾ ਦਾਤਾ ਹੈ, ਭਾਵ ਆਸਰੇ ਕਾ ਦੇਨੇਹਾਰਾ ਹੈ ਔ ਸੰਪੂਰਨ ਦੋਖਾਂ ਕੇ ਨਿਵਾਰਨੇਹਾਰਾ ਹੈ॥
Prof. Sahib Singhਪ੍ਰਭੂ ਦਇਆ ਦਾ ਸੋਮਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਸਰਨ-ਜੋਗ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ।

ਪਦ ਅਰਥ ਦਇਆਲ = ਦਇਆ ਦਾ ਘਰ। ਦੁਖ ਹਰ = ਦੁੱਖਾਂ ਦਾ ਨਾਸ ਕਰਨ ਵਾਲਾ। ਸਗਲ = ਸਾਰੇ। ਦੋਖ = ਪਾਪ। ਨਿਵਾਰਣੋ = ਦੂਰ ਕਰਨ ਵਾਲਾ।

SikhNet (Spanish)Él es Benéfico, es el Destructor de la tristeza y nuestro Único Santuario.

ਮੋਹ ਸੋਗ ਵਿਕਾਰ ਬਿਖੜੇ; ਜਪਤ ਨਾਮ ਉਧਾਰਣੋ ॥

moh sog vikaar bikharre; japat naam udhaarano |

Sant Singh KhalsaEmotional attachment, sorrow, corruption and pain - chanting the Naam, the Name of the Lord, one is saved from these.
Manmohan SinghWorldly Love, sorrow and agonising sins; From them, the Lord saves those who repeated His Name.
Manmohan Singh (Punjabi)ਸੰਸਾਰੀ ਮਮਤਾ, ਸ਼ੋਕ ਅਤੇ ਦੁਖਦਾਈ ਪਾਪ, ਉਨ੍ਹਾਂ ਤੋਂ ਪ੍ਰਭੂ ਉਨ੍ਹਾਂ ਨੂੰ ਬਚਾ ਲੈਂਦਾ ਹੈ ਜੋ ਉਸ ਦੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਪੁਨ: ਮੋਹ ਸੋਗ ਬਿਸੈ ਜੋ ਔਖੇ ਕਰਨਹਾਰੇ ਹੈਂ ਜਿਸ ਕੇ ਨਾਮ ਜਪਨੇ ਤੇ ਹੀ (ਉਧਾਰਣੋ) ਤਿਨ ਸੇ ਛੁਡਾਇ ਦੇਤਾ ਹੈ॥
Prof. Sahib Singhਨਾਮ ਜਪਣ ਵਾਲਿਆਂ ਨੂੰ ਉਹ ਪ੍ਰਭੂ ਮੋਹ ਸੋਗ ਅਤੇ ਔਖੇ ਵਿਕਾਰਾਂ ਤੋਂ ਬਚਾਣ ਵਾਲਾ ਹੈ।

ਪਦ ਅਰਥ ਸੋਗ = ਗ਼ਮ। ਬਿਖੜੇ = ਔਖੇ। ਉਧਾਰਣੋ = ਬਚਾਣ ਵਾਲਾ।

SikhNet (Spanish)Contemplando Su Bello Nombre, nuestras faltas, tristezas y apegos han terminado.

ਸਭਿ ਜੀਅ ਤੇਰੇ ਪ੍ਰਭੂ ਮੇਰੇ; ਕਰਿ ਕਿਰਪਾ ਸਭ ਰੇਣ ਥੀਵਾ ॥

sabh jeea tere prabhoo mere; kar kirapaa sabh ren theevaa |

Sant Singh KhalsaAll beings are Yours, O my God; bless me with Your Mercy, that I may become the dust under the feet of all men.
Manmohan SinghAll the beings are Thine, O my Master. Bless me with Thy mercy, that I may become the dust of the feet of all.
Manmohan Singh (Punjabi)ਸਮੂਹ ਜੀਵ ਤੈਡੇ ਹਨ, ਹੇ ਮੈਂਡੇ ਮਾਲਕ। ਮੇਰੇ ਉੱਤੇ ਆਪਣੀ ਰਹਿਮਤ ਧਾਰ ਤਾਂ ਜੋ ਮੈਂ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਵਾਂ।
Fareedkot Teekaਹੇ ਮੇਰੇ ਪ੍ਰਭੂ! ਇਹ ਸਭ ਜੀਵ ਤੇਰੇ ਕੀਏ ਹੂਏ ਹੈਂ, ਤੁਮ ਮੇਰੇ ਪਰ ਇਹੁ ਕ੍ਰਿਪਾ ਕਰੋ ਜੋ ਮੈਂ ਸਭ ਕੀ (ਰੇਣ) ਧੂੜੀ ਹੋਵਾਂ॥
Prof. Sahib Singhਹੇ ਮੇਰੇ ਪ੍ਰਭੂ! ਸਾਰੇ ਜੀਵ ਤੇਰੇ (ਪੈਦਾ ਕੀਤੇ ਹੋਏ ਹਨ), ਮਿਹਰ ਕਰ, ਮੈਂ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ।

ਪਦ ਅਰਥ ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਰੇਣ = ਚਰਨ-ਧੂੜ। ਥੀਵਾ = ਥੀਵਾਂ, ਮੈਂ ਹੋ ਜਾਵਾਂ।

SikhNet (Spanish)Oh Dios, toda la vida Te pertenece; bendíceme con Tu Misericordia para que me convierta en el polvo debajo de los pies de todos los hombres.

ਬਿਨਵੰਤਿ ਨਾਨਕ. ਪ੍ਰਭ ਮਇਆ ਕੀਜੈ; ਨਾਮੁ ਤੇਰਾ ਜਪਿ ਜੀਵਾ ॥੩॥

binavant naanak. prabh meaa keejai; naam teraa jap jeevaa |3|

Sant Singh KhalsaPrays Nanak, O God, be kind to me, that I may chant Your Name, and live. ||3||
Manmohan SinghSupplicates Nanak, my Lord, take pity on me, so that I may live contemplating Thy Name.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਮੇਰੇ ਸੁਆਮੀ, ਮੇਰੇ ਉੱਤੇ ਤਰਸ ਕਰ, ਤਾਂ ਜੋ ਮੈਂ ਤੇਰਾ ਸਿਮਰਨ ਕਰਦਾ ਹੋਇਆ ਆਪਣਾ ਜੀਵਨ ਬਿਤਾਵਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਮੇਰੇ ਪਰ ਕ੍ਰਿਪਾ ਕਰੋ ਮੈਂ ਤੇਰਾ ਨਾਮ ਜਪ ਕੇ ਜੀਵਾਂ, ਭਾਵ ਜਿਤਨਾਂ ਚਿਰ ਜੀਵਾਂ ਤੇਰੇ ਨਾਮ ਸਾਥ ਪ੍ਰੀਤ ਬਨੀ ਰਹੇ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਦਇਆ ਕਰ, ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੩॥

ਪਦ ਅਰਥ ਪ੍ਰਭ = ਹੇ ਪ੍ਰਭੂ! ਮਇਆ = ਦਇਆ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਾਂ ॥੩॥

SikhNet (Spanish)Misericordia de mi, para que pueda vivir en la Contemplación de Tu Nombre. (3)

ਰਾਖਿ ਲੀਏ ਪ੍ਰਭਿ ਭਗਤ ਜਨਾ; ਅਪਣੀ ਚਰਣੀ ਲਾਏ. ਰਾਮ ॥

raakh lee prabh bhagat janaa; apanee charanee laae. raam |

Sant Singh KhalsaGod saves His humble devotees, attaching them to His feet.
Manmohan SinghMy Lord saves the pious persons, attaching them to His feet.
Manmohan Singh (Punjabi)ਆਪਨੇ ਪੈਰਾਂ ਨਾਲ ਜੋੜ ਕੇ, ਮੇਰਾ ਮਾਲਕ ਪਵਿੱਤਰ ਪੁਰਸ਼ਾਂ ਨੂੰ ਬਚਾ ਲੈਂਦਾ ਹੈ।
Fareedkot Teekaਪ੍ਰਭੂ ਰਾਮ ਨੇ ਭਗਤ ਜਨ ਅਪਨੀ ਚਰਨੀ ਲਾਇਕੇ ਰਾਖ ਲੀਏ ਹੈਂ॥
Prof. Sahib Singh(ਸਦਾ ਤੋਂ ਹੀ) ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਭਗਤਾਂ ਦੀ ਰੱਖਿਆ ਕੀਤੀ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਲਾਏ = ਲਾਇ, ਲਾ ਕੇ।

SikhNet (Spanish)El Señor salva a Sus Devotos ofreciéndoles el Refugio de Sus Pies.

ਆਠ ਪਹਰ ਅਪਨਾ ਪ੍ਰਭੁ ਸਿਮਰਹ; ਏਕੋ ਨਾਮੁ ਧਿਆਏ. ਰਾਮ ॥

aatth pehar apanaa prabh simarah; eko naam dhiaae. raam |

Sant Singh KhalsaTwenty-four hours a day, they meditate in remembrance on their God; they meditae on the One Name.
Manmohan SinghThe eight watches through, they remember their Lord and contemplate only the Lord's Name.
Manmohan Singh (Punjabi)ਅੱਠੇ ਪਹਿਰ ਹੀ ਉਹ ਆਪਣੇ ਸਾਈਂ ਦਾ ਸਿਮਰਨ ਕਰਦੇ ਹਨ ਅਤੇ ਕੇਵਲ ਸੁਆਮੀ ਦੇ ਨਾਮ ਨੂੰ ਹੀ ਅਰਾਧਦੇ ਹਨ।
Fareedkot Teekaਵਹੁ ਅਠੇ ਪਹਿਰ ਅਪਨਾ ਜੋ ਪ੍ਰਭੂ ਹੈ ਤਿਸ ਕੋ ਸਿਮਰਤੇ ਹੈਂ ਔ ਏਕੋ ਰਾਮ ਕਾ ਹੀ ਨਾਮ (ਧਿਆਏ) ਧਿਆਨ ਮੇਂ ਲਿਆਵਤੇ ਹੈਂ॥
Prof. Sahib Singhਸੋ, ਇਕ ਹਰਿ-ਨਾਮ ਦਾ ਧਿਆਨ ਧਰ ਕੇ, ਆਓ, ਅਸੀਂ ਭੀ ਅੱਠੇ ਪਹਰ ਆਪਣੇ ਪ੍ਰਭੂ ਨੂੰ ਸਿਮਰਦੇ ਰਹੀਏ।

ਪਦ ਅਰਥ ਸਿਮਰਹ = ਆਓ, ਅਸੀਂ ਸਿਮਰੀਏ {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}। ਧਿਆਏ = ਧਿਆਇ, ਧਿਆਇ ਕੇ, ਧਿਆਨ ਧਰ ਕੇ।

SikhNet (Spanish)El Devoto habita siempre en su Dios y contempla sólo Su Nombre.

ਧਿਆਇ ਸੋ ਪ੍ਰਭੁ. ਤਰੇ ਭਵਜਲ; ਰਹੇ ਆਵਣ ਜਾਣਾ ॥

dhiaae so prabh. tare bhavajal; rahe aavan jaanaa |

Sant Singh KhalsaMeditating on that God, they cross over the terrifying world-ocean, and their comings and goings cease.
Manmohan SinghReflecting on that Lord, they cross the terrible world-ocean and end their comings and goings.
Manmohan Singh (Punjabi)ਉਸ ਸਾਈਂ ਨੂੰ ਸਿਮਰ ਕੇ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦੇ ਹਨ ਅਤੇ ਮੁੱਕ ਜਾਂਦੇ ਹਨ ਉਨ੍ਹਾਂ ਦੇ ਜਨਮ ਤੇ ਮਰਨ।
Fareedkot Teekaਸੋ ਪ੍ਰਭੂ ਕੋ ਗਿਆਨ ਮੇਂ ਲਿਆਇ ਕੇ ਸੰਸਾਰ ਸਮੁੰਦਰ ਥੀਂ ਤਰੇ ਹੈਂ, ਇਸੀ ਤੇ ਜਨਮ ਮਰਣ ਤੇ ਰਹੇ ਹੈਂ॥
Prof. Sahib Singh(ਅਨੇਕਾਂ ਜੀਵ) ਉਸ ਪ੍ਰਭੂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, (ਉਹਨਾਂ ਦੇ) ਜਨਮ ਮਰਨ (ਦੇ ਗੇੜ) ਮੁੱਕ ਗਏ।

ਪਦ ਅਰਥ ਤਰੇ = ਪਾਰ ਲੰਘ ਗਏ। ਭਵਜਲ = ਸੰਸਾਰ-ਸਮੁੰਦਰ। ਰਹੇ = ਮੁੱਕ ਗਏ। ਆਵਣ ਜਾਣਾ = ਜੰਮਣਾ ਮਰਨਾ।

SikhNet (Spanish)Y así en la Contemplación, nada a través de las existencias materiales y sus idas y venidas cesan.

ਸਦਾ ਸੁਖੁ ਕਲਿਆਣ ਕੀਰਤਨੁ; ਪ੍ਰਭ ਲਗਾ ਮੀਠਾ ਭਾਣਾ ॥

sadaa sukh kaliaan keeratan; prabh lagaa meetthaa bhaanaa |

Sant Singh KhalsaThey enjoy eternal peace and pleasure, singing the Kirtan of God's Praises; His Will seems so sweet to them.
Manmohan SinghThey ever enjoy pleasure, peace by hymning the Lord's praise and to them seems sweet the Lord's will.
Manmohan Singh (Punjabi)ਉਹ ਹਮੇਸ਼ਾਂ, ਅਨੰਦ, ਆਰਾਮ ਅਤੇ ਪ੍ਰਭੂ ਦੀ ਕੀਰਤੀ ਗਾਉਣ ਨੂੰ ਮਾਣਦੇ ਹਨ ਅਤੇ ਉਨ੍ਹਾਂ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲਗਦੀ ਹੈ।
Fareedkot Teekaਸਦਾ ਹੀ ਸੁਖ ਔ ਕਲਿਆਣ ਰੂਪ ਜੋ ਕੀਰਤਨ ਹੈ, ਸੋ ਕਰਤੇ ਹੈਂ, ਪੁਨਃ ਪ੍ਰਭੂ ਕਾ ਭਾਣਾ ਤਿਨੋਂ ਕੋ ਮੀਠਾ ਲਾਗਾ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਉਹਨਾਂ ਦੇ ਅੰਦਰ ਸਦਾ ਸੁਖ-ਆਨੰਦ ਬਣਿਆ ਰਿਹਾ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ।

ਪਦ ਅਰਥ ਕਲਿਆਣ = ਸੁਖ-ਆਨੰਦ। ਪ੍ਰਭ ਭਾਣਾ = ਪ੍ਰਭੂ ਦਾ ਭਾਣਾ, ਪ੍ਰਭੂ ਦੀ ਰਜ਼ਾ।

SikhNet (Spanish)Por ello, siempre está en Paz y en Éxtasis y ama la Voluntad del Señor;

ਸਭ ਇਛ ਪੁੰਨੀ ਆਸ ਪੂਰੀ; ਮਿਲੇ ਸਤਿਗੁਰ ਪੂਰਿਆ ॥

sabh ichh punee aas pooree; mile satigur pooriaa |

Sant Singh KhalsaAll my desires are fulfilled, meeting with the Perfect True Guru.
Manmohan SinghMeeting with the Perfect True Guru all my desires are fulfilled and hopes realised.
Manmohan Singh (Punjabi)ਪੂਰਨ ਸੱਚੇ ਗੁਰਾਂ ਨਾਲ ਮਿਲ ਪੈਣ ਨਾਲ, ਮੇਰੀਆਂ ਸਮੂਹ ਖਾਹਿਸ਼ਾਂ ਪੂਰੀਆਂ ਹੋ ਗਈਆਂ ਅਤੇ ਉਮੈਦਾ ਬਰ ਆਈਆਂ ਹਨ।
Fareedkot Teekaਜਬ ਪੂਰਿਆਂ ਸਤਿਗੁਰਾਂ ਕੋ ਮਿਲੇ ਇਛਾ ਜੋ ਧਨ, ਪੁਤ੍ਰ ਕੀ ਥੀ ਸੋ ਸਭ (ਪੁੰਨੀ) ਪੂਰੀ ਹੋਈ ਔ ਆਸ ਜੋ ਪ੍ਰਲੋਕ ਕੀ ਥੀ ਸੋ ਭੀ ਪੂਰੀ ਹੋਈ ਹੈ॥
Prof. Sahib Singhਜਿਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ ਹਰੇਕ ਮੁਰਾਦ ਪੂਰੀ ਹੋ ਗਈ, ਉਹਨਾਂ ਦੀ ਹਰੇਕ ਆਸ ਪੂਰੀ ਹੋ ਗਈ।

ਪਦ ਅਰਥ ਸਭ ਇਛ = ਹਰੇਕ ਮੁਰਾਦ। ਪੁੰਨੀ = ਪੂਰੀ ਹੋ ਗਈ। ਮਿਲੇ ਸਤਿਗੁਰ = ਜਿਹੜੇ ਮਨੁੱਖ ਗੁਰੂ ਨੂੰ ਮਿਲ ਪਏ।

SikhNet (Spanish)todos sus deseos están satisfechos y encuentra al Guru Perfecto.

ਬਿਨਵੰਤਿ ਨਾਨਕ. ਪ੍ਰਭਿ ਆਪਿ ਮੇਲੇ; ਫਿਰਿ. ਨਾਹੀ ਦੂਖ ਵਿਸੂਰਿਆ ॥੪॥੩॥

binavant naanak. prabh aap mele; fir. naahee dookh visooriaa |4|3|

Sant Singh KhalsaPrays Nanak, God has blended me with Himself; I shall never suffer pain or sorrow again. ||4||3||
Manmohan SinghPrays Nanak, the Lord has blended me with Himself and I shall no more suffer pain and sorrow.
Manmohan Singh (Punjabi)ਗੁਰੂ ਜੀ ਪ੍ਰਾਰਥਨਾਂ ਕਰਦੇ ਹਨ, ਸੁਆਮੀ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ ਅਤੇ ਮੈਨੂੰ ਮੁੜ ਕੇ ਦੁੱਖ ਅਤੇ ਅਫਸੋਸ ਨਹੀਂ ਵਾਪਰਨਗੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪ੍ਰਭੂ ਨੇ ਅਪਨੇ ਮੇਂ ਮੇਲੇ ਹੈਂ ਫੇਰ ਉਨ ਕੋ ਝੋਰਿਆਂ ਕਾ ਦੁਖ ਨਹੀਂ ਹੈ॥੪॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ, ਉਹਨਾਂ ਨੂੰ ਕੋਈ ਦੁੱਖ ਕੋਈ ਝੋਰੇ ਮੁੜ ਨਹੀਂ ਵਿਆਪਦੇ ॥੪॥੩॥

ਪਦ ਅਰਥ ਪ੍ਰਭ = ਪ੍ਰਭੂ ਨੇ। ਵਿਸੂਰਿਆ = ਵਿਸੂਰੇ, ਝੋਰੇ ॥੪॥੩॥

SikhNet (Spanish)Dice Nanak, cuando el Señor nos une Consigo Mismo, uno deja de sufrir. (4-3)

Open this shabad (25 lines, Angs 925-926) →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ਛੰਤ ॥

raamakalee mahalaa 5 chhant |

Sant Singh KhalsaRaamkalee, Fifth Mehl, Chhant.
Manmohan SinghRamkali 5th Guru Chhant.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ ਛੰਤ।
SikhNet (Spanish)Ramkali, Mejl Guru Aryan, Quinto Canal Divino, Chhant.

Open this shabad →

Shabad Guru Arjan Dev Ji Raag Raamkalee

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕੁ।

ਪਦ ਅਰਥ ਸਲੋਕੁ।

SikhNet (Spanish)Slok

ਚਰਨ ਕਮਲ ਸਰਣਾਗਤੀ; ਅਨਦ ਮੰਗਲ ਗੁਣ ਗਾਮ ॥

charan kamal saranaagatee; anad mangal gun gaam |

Sant Singh KhalsaIn the Sanctuary of His lotus feet, I sing His Glorious Praises in ecstasy and bliss.
Manmohan SinghEntering the sanctuary of the Lord's lotus feet, I celebrate the Lord's praise with peace and pleasure.
Manmohan Singh (Punjabi)ਪ੍ਰਭੂ ਦੇ ਕੰਵਲ ਚਰਨਾਂ ਦੀ ਪਨਾਹ ਅੰਦਰ ਪ੍ਰਵੇਸ਼ ਕਰ, ਮੈਂ ਆਰਾਮ ਤੇ ਅਨੰਦ ਨਾਲ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ।
Fareedkot Teekaਪਰਮੇਸ੍ਵਰ ਕੇ ਚਰਨ ਕਮਲੋਂ ਕੀ ਸਰਣ ਲੇ ਕਰ ਅਨੰਦ ਮੰਗਲ ਰੂਪ ਵਾਹਿਗੁਰੂ ਕੇ ਗੁਣਾ ਕਾ ਗਾਵਣਾ ਕਰੀਏ॥
Prof. Sahib Singh(ਜਿਹੜੇ ਮਨੁੱਖ ਗੁਰੂ ਦੇ) ਸੋਹਣੇ ਚਰਨਾਂ ਦੀ ਸਰਨ ਆ ਕੇ (ਪਰਮਾਤਮਾ ਦੇ) ਗੁਣ ਗਾਂਦੇ ਹਨ, (ਉਹਨਾਂ ਦੇ ਹਿਰਦੇ ਵਿਚ ਸਦਾ) ਆਨੰਦ ਸੁਖ ਬਣੇ ਰਹਿੰਦੇ ਹਨ।

ਪਦ ਅਰਥ ਚਰਨ ਕਮਲ = (ਗੁਰੂ ਦੇ) ਸੋਹਣੇ ਚਰਨ। ਸਰਣਾਗਤੀ = ਸਰਣ-ਆਗਤੀ, ਸਰਨ ਆ ਕੇ। ਮੰਗਲ = ਖ਼ੁਸ਼ੀ। ਗੁਣ ਗਾਮ = ਗੁਣ ਗਾਉਣੇ।

SikhNet (Spanish)Entrando en el Refugio de los Pies de Loto del Señor, vamos a cantar la Canción Melodiosa de Sus Alabanzas,

ਨਾਨਕ. ਪ੍ਰਭੁ ਆਰਾਧੀਐ; ਬਿਪਤਿ ਨਿਵਾਰਣ. ਰਾਮ ॥੧॥

naanak. prabh aaraadheeai; bipat nivaaran. raam |1|

Sant Singh KhalsaO Nanak, worship God in adoration, the Eradicator of misfortune. ||1||
Manmohan SinghNanak, meditate thou on Lord, the Lord, who is the Dispeller of calamity.
Manmohan Singh (Punjabi)ਨਾਨਕ, ਤੂੰ ਸੁਆਮੀ ਦਾ ਸਿਮਰਨ ਕਰ, ਸੁਆਮੀ ਜੋ ਮੁਸੀਬਤ ਨੂੰ ਦੂਰ ਕਰਨਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪ੍ਰਭੂ ਰਾਮ ਜੋ ਬਿਪਤਾ ਕੇ ਨਿਵਾਰਣਹਾਰਾ ਹੈ ਤਿਸ ਕੋ ਹੀ ਅਰਾਧੀਏ॥੧॥
Prof. Sahib Singhਹੇ ਨਾਨਕ! (ਆਖ ਕਿ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ, ਪਰਮਾਤਮਾ (ਹਰੇਕ) ਬਿਪਤਾ ਦੂਰ ਕਰਨ ਵਾਲਾ ਹੈ ॥੧॥

ਪਦ ਅਰਥ ਆਰਾਧੀਐ = ਆਰਾਧਨਾ ਚਾਹੀਦਾ ਹੈ। ਬਿਪਤਿ = ਬਿਪਤਾ। ਨਿਵਾਰਣ = ਦੂਰ ਕਰਨ ਵਾਲਾ ॥੧॥

SikhNet (Spanish)dice Nanak, si uno contempla a su Dios, sus aflicciones terminan. (1)

Open this shabad →

Shabad Guru Arjan Dev Ji Raag Raamkalee

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤ।

ਪਦ ਅਰਥ ਛੰਤੁ।

SikhNet (Spanish)Chhant

ਪ੍ਰਭ ਬਿਪਤਿ ਨਿਵਾਰਣੋ; ਤਿਸੁ ਬਿਨੁ ਅਵਰੁ. ਨ ਕੋਇ ਜੀਉ ॥

prabh bipat nivaarano; tis bin avar. na koe jeeo |

Sant Singh KhalsaGod is the Eradicator of misfortune; there is none other than Him.
Manmohan SinghThe Lord is the Eradicator of adversity Without Him, There is not any other.
Manmohan Singh (Punjabi)ਸੁਆਮੀ ਬਿਪਤਾ ਨੂੰ ਨਸ਼ਟਕਰਨਹਾਰ ਹੈ ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਤਿਸ ਪ੍ਰਭੂ ਬਿਨਾਂ ਬਿਪਤਾ ਕੋ ਨਿਵਾਰਣੇ ਕੋ ਔਰ ਕੋਈ ਸਾਮ੍ਰਥ ਨਹੀਂ॥
Prof. Sahib Singhਪਰਮਾਤਮਾ ਹੀ (ਜੀਵਾਂ ਦੀ ਹਰੇਕ) ਬਿਪਤਾ ਦੂਰ ਕਰਨ ਵਾਲਾ ਹੈ, ਉਸ ਤੋਂ ਬਿਨਾ ਹੋਰ ਕੋਈ (ਇਹੋ ਜਿਹੀ ਸਮਰਥਾ ਵਾਲਾ) ਨਹੀਂ ਹੈ।
SikhNet (Spanish)El Señor diluye nuestras aflicciones; en verdad sin Él no hay ningún otro a quien recurrir.

ਸਦਾ ਸਦਾ ਹਰਿ ਸਿਮਰੀਐ; ਜਲਿ ਥਲਿ ਮਹੀਅਲਿ ਸੋਇ ਜੀਉ ॥

sadaa sadaa har simareeai; jal thal maheeal soe jeeo |

Sant Singh KhalsaForever and ever, remember the Lord in meditation; He is permeating the water, the land and the sky.
Manmohan SinghEver, ever contemplate thou thy God, who is contained in ocean, land and sky.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਤੂੰ ਆਪਣੇ ਵਾਹਿਗੁਰੂ ਦਾ ਭਜਨਕਰ ਜੋ ਸਮੁੰਦਰ ਜ਼ਮੀਨ ਅਤੇ ਆਕਾਸ਼ ਅੰਦਰ ਵਿਆਪਦਾ ਹੈ।
Fareedkot Teekaਤਾਂ ਤੇ ਸਦਾ ਸਦਾ (ਸੋਇ) ਤਿਸ ਹਰੀ ਕੋ ਸਿਮਰੀਏ ਜੋ ਜਲੋਂ, ਥਲੋਂ, ਪ੍ਰਿਥ੍ਵੀ, ਅਕਾਸ ਮੇਂ ਔ ਜੀਵੋਂ ਮੇਂ ਪੂਰਨ ਹੋ ਰਹਾ ਹੈ॥
Prof. Sahib Singhਸਦਾ ਹੀ ਸਦਾ ਹੀ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ; ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ (ਹਰ ਥਾਂ) ਉਹ ਪਰਮਾਤਮਾ ਹੀ ਮੌਜੂਦ ਹੈ।

ਪਦ ਅਰਥ ਸਿਮਰੀਐ = ਸਿਮਰਨਾ ਚਾਹੀਦਾ ਹੈ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ, ਪੁਲਾੜ ਵਿਚ।

SikhNet (Spanish)Así es que vamos a contemplar a nuestro Dios, Quien prevalece en las aguas, la tierra y los intersticios.

ਜਲਿ ਥਲਿ ਮਹੀਅਲਿ ਪੂਰਿ ਰਹਿਆ; ਇਕ ਨਿਮਖ. ਮਨਹੁ. ਨ ਵੀਸਰੈ ॥

jal thal maheeal poor rahiaa; ik nimakh. manahu. na veesarai |

Sant Singh KhalsaHe is permeating and pervading the water, the land and the sky; do not forget Him from your mind, even for an instant.
Manmohan SinghThe Lord is fully filling ocean, land, under world and firmament. I forget Him not even for an instant, in my mind.
Manmohan Singh (Punjabi)ਪ੍ਰਭੂ ਸਮੁੰਦਰ, ਧਰਤੀ ਪਾਤਾਲ ਤੇ ਅਸਮਾਨ ਨੂੰ ਪਰੀਪੂਰਨ ਕਰ ਰਿਹਾ ਹੈ ਆਪਣੇ ਚਿੱਤ ਵਿਚੋਂ ਮੈਂ ਉਸ ਨੂੰ ਇੱਕ ਮੁਹਤ ਭਰ ਲਈ ਭੀ ਨਹੀਂ ਭੁਲਾਉਂਦਾ।
Fareedkot Teekaਜੋ ਪੀਛੇ ਭੀ ਜਲ ਸਬਲੋਂ ਮੇਂ ਔ ਪ੍ਰਿਥ੍ਵੀ ਅਕਾਸ ਮੇਂ ਪੂਰਨ ਹੋ ਰਹਾ ਥਾ, ਸੋ ਹੇ ਭਾਈਓ! ਐਸੇ ਕਰੋ ਜੋ ਏਕ ਨਿਮਖ ਮਾਤ੍ਰ ਭੀ ਮਨ ਥੀਂ ਨ ਵੀਸਰੇ॥
Prof. Sahib Singhਉਹ ਪਰਮਾਤਮਾ ਜਲ ਵਿਚ ਧਰਤੀ ਵਿਚ ਪੁਲਾੜ ਵਿਚ (ਹਰ ਥਾਂ) ਵਿਆਪਕ ਹੈ ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਉਹ ਪ੍ਰਭੂ ਸਾਡੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ।

ਪਦ ਅਰਥ ਪੂਰਿ ਰਹਿਆ = ਵਿਆਪਕ ਹੈ। ਨਿਮਖ = ਅੱਖ ਝਮਕਣ ਜਿਤਨਾ ਸਮਾ। ਮਨਹੁ = ਮਨ ਤੋਂ।

SikhNet (Spanish)No olvidemos a nuestro Señor Omnipresente ni por un instante.

ਗੁਰ ਚਰਨ ਲਾਗੇ. ਦਿਨ ਸਭਾਗੇ; ਸਰਬ ਗੁਣ ਜਗਦੀਸਰੈ ॥

gur charan laage. din sabhaage; sarab gun jagadeesarai |

Sant Singh KhalsaBlessed was that day, when I grasped the Guru's feet; all virtues rest in the Lord of the Universe.
Manmohan SinghSupremely auspicious is the day, when I repaired to the Guru's feet, All this is an act of goodness of the Lord of the world.
Manmohan Singh (Punjabi)ਪਰਮ ਸੁਲੱਖਣਾ ਹੈ ਉਹ ਦਹਾੜਾ ਜਦ ਮੈਂ ਗੁਰਾਂ ਦੇ ਪੈਰੀਂ ਪਿਆ ਸਾਂ। ਇਹ ਸਾਰਾ ਉਪਕਾਰ ਸ਼੍ਰਿਸ਼ਟੀ ਦੇ ਸੁਆਮੀ ਦਾ ਹੀ ਹੈ।
Fareedkot Teekaਹਮ ਤੋ ਜਬ ਕੇ ਗੁਰੋਂ ਕੇ ਚਰਨੋਂ ਮੇਂ ਲਾਗੇ ਹੈਂ ਉਸ ਦਿਨ ਸੇ ਲੈ ਕੇ ਭਾਗੋਂ ਸਹਿਤ ਹੋ ਗਏ ਹੈਂ। ਭਾਵ ਜਹਾਂ ਤਹਾਂ ਮਾਨ ਪ੍ਰਤਿਸ੍ਟਾ ਬਨ ਗਈ ਹੈ ਏਹੁ ਸਰਬ ਗੁਨ (ਜਗਦੀਸਰੈ) ਵਾਹਿਗੁਰੂ ਕੇ ਹੈਂ॥
Prof. Sahib Singhਉਹ ਦਿਨ ਭਾਗਾਂ ਵਾਲੇ (ਸਮਝੋ, ਜਦੋਂ ਸਾਡਾ ਮਨ) ਗੁਰੂ ਦੇ ਚਰਨਾਂ ਵਿਚ ਜੁੜਿਆ ਰਹੇ, (ਪਰ ਇਹ ਸਾਡੇ ਆਪਣੇ ਵੱਸ ਦੀ ਗੱਲ ਨਹੀਂ, ਇਹ ਤਦੋਂ ਹੀ ਹੁੰਦਾ ਹੈ ਜਦੋਂ) ਉਸ ਜਗਤ ਦੇ ਮਾਲਕ ਪ੍ਰਭੂ ਦੀ ਮਿਹਰ (ਹੋਵੇ)।

ਪਦ ਅਰਥ ਸਭਾਗੇ = ਭਾਗਾਂ ਵਾਲੇ। ਜਗਦੀਸਰੈ = ਜਗਤ ਦੇ, ਈਸ਼ਰ ਦੇ, ਜਗਤ ਦੇ ਮਾਲਕ ਦੇ। ਸਰਬ ਗੁਣ = ਸਾਰੇ ਗੁਣ, ਸਾਰੀ ਵਡਿਆਈ, ਸਾਰੀ ਮਿਹਰ।

SikhNet (Spanish)Bendito es el día en que uno se postra a los Pies del Guru y toma como su Tesoro al Dios de todas las Virtudes.

ਕਰਿ ਸੇਵ ਸੇਵਕ ਦਿਨਸੁ ਰੈਣੀ; ਤਿਸੁ ਭਾਵੈ ਸੋ ਹੋਇ ਜੀਉ ॥

kar sev sevak dinas rainee; tis bhaavai so hoe jeeo |

Sant Singh KhalsaSo serve Him day and night, O servant; whatever pleases Him, happens.
Manmohan SinghO servant, day and night perform thou thy Lord's service. Whatever pleases Him, that alone happens.
Manmohan Singh (Punjabi)ਹੇ ਟਹਿਲੂਏ! ਤੂੰ ਦਿਹੁੰ ਤੇ ਰੈਣ ਆਪਣੇ ਸੁਆਮੀ ਦੀ ਟਹਿਲ ਕਮਾ, ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਹੇ ਭਾਈ! ਤੁਮ ਭੀ ਸੇਵਕ ਹੋ ਕੇ ਰਾਤ ਦਿਨ ਸੇਵਾ ਕਰੋ। ਜੋ ਤਿਸ ਕੋ ਭਾਵਤਾ ਹੈ, ਸੋ ਹੋਤਾ ਹੈ। ਭਾਵ ਬਿਵਹਾਰੋਂ ਮੇਂ ਕੋਈ ਫਿਕਰ ਨਾ ਕਰੋ, ਪ੍ਰਾਰਬਧ ਅਨੁਸਾਰ ਆਪ ਹੀ ਚਲੇਂਗੇ॥
Prof. Sahib Singhਦਿਨ ਰਾਤ ਸੇਵਕਾਂ ਵਾਂਗ ਉਸ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ; ਜੋ ਕੁਝ ਉਸ ਨੂੰ ਭਾਉਂਦਾ ਹੈ ਉਹੀ (ਜਗਤ ਵਿਚ) ਹੋ ਰਿਹਾ ਹੈ।

ਪਦ ਅਰਥ ਸੇਵ ਸੇਵਕ = ਸੇਵਕਾਂ ਵਾਲੀ ਸੇਵਾ। ਰੈਣੀ = ਰਾਤ। ਤਿਸੁ = ਉਸ (ਪ੍ਰਭੂ) ਨੂੰ। ਭਾਵੈ = ਚੰਗਾ ਲੱਗਦਾ ਹੈ।

SikhNet (Spanish)Así es que el Sirviente debería siempre servir, porque sólo sucede lo que está en la Voluntad de Dios.

ਬਲਿ ਜਾਇ ਨਾਨਕੁ ਸੁਖਹ ਦਾਤੇ; ਪਰਗਾਸੁ ਮਨਿ ਤਨਿ ਹੋਇ ਜੀਉ ॥੧॥

bal jaae naanak sukhah daate; paragaas man tan hoe jeeo |1|

Sant Singh KhalsaNanak is a sacrifice to the Giver of peace; his mind and body are enlightened. ||1||
Manmohan SinghNanak is a sacrifice unto the Giver of Peace and his soul and body are illumined.
Manmohan Singh (Punjabi)ਨਾਨਕ ਆਰਾਮ-ਬਖਸ਼ਣਹਾਰ ਉੱਤੋਂ ਕੁਰਬਾਨ ਜਾਂਦਾ ਹੈ। ਉਸ ਦੀ ਆਤਮਾਂ ਤੇ ਦੇਹ ਰੌਸ਼ਨ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਐਸੇ ਸੁਖ ਦਾਤੇ ਕੇ ਬਲਿਹਾਰ ਜਾਈਏ ਜਿਸ ਕੀ ਕ੍ਰਿਪਾ ਦ੍ਰਿਸਟੀ ਸੇ ਮਨ ਤਨ ਮੇਂ ਪ੍ਰਕਾਸ ਹੋਇਆ ਹੈ, ਭਾਵ ਮਨ ਕਰ ਕੇ ਸੰਪੂਰਨ ਤਨੋਂ ਮੇਂ ਉਸੀ ਕਾ ਪ੍ਰਕਾਸ਼ ਜਾਨਿਆ ਹੈ॥੧॥
Prof. Sahib Singhਨਾਨਕ ਤਾਂ ਉਸ ਸੁਖ-ਦਾਤੇ ਪ੍ਰਭੂ ਤੋਂ ਸਦਕੇ ਜਾਂਦਾ ਹੈ, (ਉਸ ਦੀ ਮਿਹਰ ਨਾਲ ਹੀ ਸਾਡੇ) ਮਨ ਵਿਚ ਤਨ ਵਿਚ (ਸਹੀ ਆਤਮਕ ਜੀਵਨ ਦਾ) ਚਾਨਣ ਹੋ ਸਕਦਾ ਹੈ ॥੧॥

ਪਦ ਅਰਥ ਬਲਿ ਜਾਇ = ਸਦਕੇ ਜਾਂਦਾ ਹੈ। ਸੁਖਹ ਦਾਤੇ = ਸੁਖ ਦੇਣ ਵਾਲੇ ਤੋਂ। ਪਰਗਾਸੁ = (ਸਹੀ ਆਤਮਕ ਜੀਵਨ ਦਾ) ਚਾਨਣ। ਮਨਿ = ਮਨ ਵਿਚ। ਤਨਿ = ਤਨ ਵਿਚ ॥੧॥

SikhNet (Spanish)Nanak ofrece su ser en sacrificio al Dador de Éxtasis y así su cuerpo y mente se iluminan. (1)

Open this shabad →

Shabad Guru Arjan Dev Ji Raag Raamkalee

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਹਰਿ ਸਿਮਰਤ ਮਨੁ ਤਨੁ ਸੁਖੀ; ਬਿਨਸੀ ਦੁਤੀਆ ਸੋਚ ॥

har simarat man tan sukhee; binasee duteea soch |

Sant Singh KhalsaMeditating in remembrance on the Lord, the mind and body find peace; the thought of duality is dispelled.
Manmohan SinghMeditating on the Lord, the soul and body become comfortable and the thought of another is dispelled.
Manmohan Singh (Punjabi)ਸਾਹਿਬ ਦਾ ਆਰਾਧਨ ਕਰਨ ਦੁਆਰਾ, ਆਤਮਾਂ ਅਤੇ ਦੋਹ ਆਰਾਮ ਵਿੱਚ ਹੋ ਜਾਂਦੇ ਹਨ ਅਤੇ ਹੋਰਸ ਕਿਸੇ ਦਾ ਖਿਆਲ ਦੂਰ ਹੋ ਜਾਂਦਾ ਹੈ।
Fareedkot Teekaਹਰੀ ਕੇ ਸਿਮਰਨ ਤੇ ਮਨ ਤਨ ਸੁਖੀ ਹੂਆ ਹੈ ਔ ਦੂਸਰੀ (ਸੋਚ) ਚਿੰਤਾ ਬਿਨਸੀ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਮਨੁੱਖ ਦਾ ਮਨ ਸੁਖੀ ਹੋ ਗਿਆ ਉਸ ਦਾ ਤਨ ਸੁਖੀ ਹੋ ਗਿਆ (ਪ੍ਰਭੂ ਦੀ ਯਾਦ ਤੋਂ ਬਿਨਾ ਉਸ ਦਾ) ਹੋਰ ਹੋਰ ਸਭ ਚਿੰਤਾ-ਫ਼ਿਕਰ ਦੂਰ ਹੋ ਗਿਆ,

ਪਦ ਅਰਥ ਸਿਮਰਤ = ਸਿਮਰਦਿਆਂ। ਬਿਨਸੀ = ਮੁੱਕ ਗਈ। ਦੁਤੀਆ = ਦੂਜੀ, ਹੋਰ ਹੋਰ। ਸੋਚ = ਚਿੰਤਾ-ਫ਼ਿਕਰ।

SikhNet (Spanish)Contemplando a tu Dios, tu mente y cuerpo florecen, y el pensamiento, de algo que no sea Él, se desvanece de tu mente.

ਨਾਨਕ. ਟੇਕ ਗੋੁਪਾਲ ਕੀ; ਗੋਵਿੰਦ ਸੰਕਟ ਮੋਚ ॥੧॥

naanak. ttek guopaal kee; govind sankatt moch |1|

Sant Singh KhalsaNanak takes the support of the Lord of the World, the Lord of the Universe, the Destroyer of troubles. ||1||
Manmohan SinghNanak has sought the protection of the Cherisher of the world. The Lord of the Universe is the Destroyer of calamity.
Manmohan Singh (Punjabi)ਨਾਨਕ ਨੇ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਦੀ ਪਨਾਹ ਲਈ ਹੈ, ਆਲਮ ਦਾ ਸੁਆਮੀ ਮੁਸੀਬਤ ਦਾ ਨਾਸ ਕਰਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਏਕ ਗੋਪਾਲ ਕੀ ਸਰਣ ਹੂੰ, ਕਿਉਂਕਿ ਗੋਬਿੰਦ ਹੀ (ਸੰਕਟ) ਦੁਖੋਂ ਕੋ (ਮੋਚ) ਦੂਰ ਕਰਨੇਹਾਰਾ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਸਾਰੇ ਸੰਕਟ ਦੂਰ ਕਰਨ ਵਾਲੇ ਗੋਬਿੰਦ ਗੋਪਾਲ ਦਾ ਆਸਰਾ ਲਿਆ ॥੧॥

ਪਦ ਅਰਥ ਟੇਕ = ਆਸਰਾ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}। ਸੰਕਟ = ਦੁੱਖ ਕਲੇਸ਼। ਮੋਚ = ਨਾਸ ਕਰਨ ਵਾਲਾ ॥੧॥

SikhNet (Spanish)Por eso Nanak se apoya sólo en su Dios, porque sólo Dios es el Destructor de las tristezas. (1)

Open this shabad →

Shabad Guru Arjan Dev Ji Raag Raamkalee

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chhant

ਭੈ ਸੰਕਟ ਕਾਟੇ; ਨਾਰਾਇਣ ਦਇਆਲ ਜੀਉ ॥

bhai sankatt kaatte; naaraaein deaal jeeo |

Sant Singh KhalsaThe Merciful Lord has eradicated my fears and troubles.
Manmohan SinghThe Merciful Master has effaced my dread and distress.
Manmohan Singh (Punjabi)ਮਿਹਰਬਾਨ ਮਾਲਕ ਨੇ ਮੇਰਾ ਡਰ ਅਤੇ ਦੁੱਖ ਮੇਟ ਛਡੇ ਹਨ।
Fareedkot Teekaਨਾਰਾਇਣ ਦਿਆਲ ਜੀ ਨੇ ਜਨਮ ਮਰਣ ਕਾ ਭੈ ਅਰੁ ਹੋਰ ਸੰਕਟ ਕਾਟ ਦੀਏ ਹੈਂ॥
Prof. Sahib Singhਦਇਆ ਦੇ ਸੋਮੇ ਨਾਰਾਇਣ ਨੇ ਉਸ ਮਨੁੱਖ ਦੇ ਸਾਰੇ ਡਰ ਤੇ ਦੁੱਖ-ਕਲੇਸ਼ ਕੱਟ ਦਿੱਤੇ,

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।

SikhNet (Spanish)Mi Señor Compasivo ha cortado mis cadenas de miedo, y ahora canto siempre Su Alabanza, porque nuestro Dios,

ਹਰਿ ਗੁਣ ਆਨੰਦ ਗਾਏ; ਪ੍ਰਭ ਦੀਨਾ ਨਾਥ ਪ੍ਰਤਿਪਾਲ ਜੀਉ ॥

har gun aanand gaae; prabh deenaa naath pratipaal jeeo |

Sant Singh KhalsaIn ecstasy, I sing the Glorious Praises of the Lord; God is the Cherisher, the Master of the meek.
Manmohan SinghI joyfully sing the praise of the Lord God, who is the Cherisher and the Master of the meek.
Manmohan Singh (Punjabi)ਮੈਂ ਖੁਸ਼ੀ ਨਾਲ ਸੁਆਮੀ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹਾਂ, ਜੋ ਮਸਕੀਨਾਂ ਦਾ ਮਾਲਕ ਅਤੇ ਪਾਲਣ-ਪੋਸਣਹਾਰ ਹੈ।
Fareedkot Teekaਹੇ ਭਾਈ! ਪ੍ਰਭੂ ਦੀਨਾ ਨਾਥ ਜੋ ਹਰੀ ਪ੍ਰਤਿਪਾਲਕ ਹੈ, ਤਿਸ ਕੇ ਗੁਣ ਜੋ ਅਨੰਦਦਾਇਕ ਹੈਂ, ਸੋ ਗਾਏ ਹੈਂ॥
Prof. Sahib Singhਜਿਸ ਮਨੁੱਖ ਨੇ ਦੀਨਾਂ ਦੇ ਨਾਥ ਪਾਲਣਹਾਰ ਹਰੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕੀਤੇ।

ਪਦ ਅਰਥ ਦੀਨਾਨਾਥ = ਕਮਜ਼ੋਰਾਂ ਦਾ ਰਾਖਾ। ਪ੍ਰਤਿਪਾਲ = ਪਾਲਣਹਾਰ।

SikhNet (Spanish), el Soporte del que no tiene ninguno, sostiene a todos. Eterno es el Espíritu Divino; estoy imbuido con Su Amor solamente

ਪ੍ਰਤਿਪਾਲ ਅਚੁਤ ਪੁਰਖੁ ਏਕੋ; ਤਿਸਹਿ ਸਿਉ ਰੰਗੁ ਲਾਗਾ ॥

pratipaal achut purakh eko; tiseh siau rang laagaa |

Sant Singh KhalsaThe Cherishing Lord is imperishable, the One and only Primal Lord; I am imbued with His Love.
Manmohan SinghImperishable is my Unique Nurturer Lord. With His love am I imbued.
Manmohan Singh (Punjabi)ਅਬਿਨਾਸ਼ੀ ਹੈ ਮੇਰਾ ਅਦੁਤੀ ਪ੍ਰਤਿਪਾਲਕ ਪ੍ਰਭੂ, ਉਸ ਦੇ ਪ੍ਰੇਮ ਨਾਲ ਮੈਂ ਰੰਗਿਆ ਗਿਆ ਹਾਂ।
Fareedkot Teekaਪ੍ਰਤਿਪਾਲ ਕਰਨੇ ਵਾਲਾ ਅਚੁਤੁ ਪੁਰਖ ਜੋ ਏਕ ਹੈ, ਤਿਸ ਸਾਥ ਹੀ ਪ੍ਰੇਮ ਲਾਗਾ ਹੈ॥
Prof. Sahib Singhਸਭ ਨੂੰ ਪਾਲਣ ਵਾਲਾ ਅਬਿਨਾਸ਼ੀ ਸਿਰਫ਼ ਅਕਾਲ ਪੁਰਖ ਹੀ ਹੈ, ਜਿਸ ਮਨੁੱਖ ਦਾ ਪਿਆਰ ਉਸ ਨਾਲ ਬਣ ਗਿਆ,

ਪਦ ਅਰਥ ਅਚੁਤ = {ਅਚੁੱਤ। च्यु = To fall, ਡਿੱਗ ਪੈਣਾ} ਕਦੇ ਨਾਹ ਡਿੱਗਣ ਵਾਲਾ, ਅਬਿਨਾਸ਼ੀ। ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਸਿਉ = ਨਾਲ। ਰੰਗੁ = ਪ੍ਰੇਮ।

SikhNet (Spanish)Cuando puse mis manos y mi frente a Sus Pies, me unió Consigo,

ਕਰ ਚਰਨ ਮਸਤਕੁ ਮੇਲਿ ਲੀਨੇ; ਸਦਾ ਅਨਦਿਨੁ ਜਾਗਾ ॥

kar charan masatak mel leene; sadaa anadin jaagaa |

Sant Singh KhalsaWhen I placed my hands and forehead upon His Feet, He blended me with Himself; I became awake and aware forever, night and day.
Manmohan SinghWhen I placed my hands and forehead on the Lord's Feet, He blended me with Himself and I became vigilant for ever aye.
Manmohan Singh (Punjabi)ਜਦ ਮੈਂ ਆਪਣੇ ਹੱਥ ਅਤੇ ਮੱਥਾ ਪ੍ਰਭੂ ਦੇ ਪੈਰਾਂ ਉੱਤੇ ਧਰ ਦਿੱਤੇ, ਉਸ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਮੈਂ ਹਮੇਸ਼ਾਂ ਅਤੇ ਸਦਾ ਲਈ ਖਬਰਦਾਰ ਹੋ ਗਿਆ।
Fareedkot Teekaਜਬ ਚਰਨੋਂ ਪਰ ਮਸਤਕੁ ਧਾਰਣਾ ਕੀਆ ਹੈ ਤਬ ਮੇਲ ਲੀਏ ਹਾਂ। ਸਦਾ ਹੀ ਰਾਤ ਦਿਨ ਹਮਾਰਾ ਮਨ ਮੋਹ ਨਿੰਦ੍ਰਾ ਸੇ ਜਾਗਿਆ ਹੈ॥
Prof. Sahib Singhਜਿਸ ਨੇ ਆਪਣੇ ਹੱਥ ਆਪਣਾ ਮੱਥਾ ਉਸ ਦੇ ਚਰਨਾਂ ਉੱਤੇ ਰੱਖ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ, (ਮਾਇਆ ਦੇ ਹੱਲਿਆਂ ਵਲੋਂ ਉਹ) ਸਦਾ ਹਰ ਵੇਲੇ ਸੁਚੇਤ ਰਹਿਣ ਲੱਗ ਪਿਆ।

ਪਦ ਅਰਥ ਕਰ = ਹੱਥ {ਬਹੁ-ਵਚਨ}। ਮਸਤਕ = ਮੱਥਾ। ਅਨਦਿਨੁ = ਹਰ ਰੋਜ਼, ਹਰ ਵੇਲੇ।

SikhNet (Spanish)y así mi Conciencia despertó para siempre.

ਜੀਉ ਪਿੰਡੁ ਗ੍ਰਿਹੁ ਥਾਨੁ ਤਿਸ ਕਾ; ਤਨੁ ਜੋਬਨੁ ਧਨੁ ਮਾਲੁ ਜੀਉ ॥

jeeo pindd grihu thaan tis kaa; tan joban dhan maal jeeo |

Sant Singh KhalsaMy soul, body, household and home belong to Him, along with my body, youth, wealth and property.
Manmohan SinghTo Him alone belongs my soul, body, home, abode, from, Youth, wealth and property.
Manmohan Singh (Punjabi)ਮੇਰੀ ਆਤਮਾ ਦੇਹ ਘਰ ਟਿਕਾਣਾ ਸਰੂਪ ਜੁਆਨੀ ਦੌਲਤ ਅਤੇ ਜਾਇਦਾਦ ਕੇਵਲ ਉਸ ਦੀ ਹੀ ਮਲਕੀਅਤ ਹਨ।
Fareedkot Teekaਜੀਉ ਸਰੀਰ ਘਰ ਅਸਥਾਨ ਸਰੀਰ ਕਾ ਜੋਬਨ, (ਧਨੁ) ਰੋਕੜ ਔ ਹਸਤੀ ਘੋੜੇ ਆਦੀ ਸਭ ਕੁਛ ਤਿਸ ਕਾ ਹੀ ਜਾਨਿਆ ਹੈ॥
Prof. Sahib Singh(ਸਾਡੀ ਇਹ) ਜਿੰਦ (ਸਾਡਾ ਇਹ) ਸਰੀਰ, ਘਰ, ਥਾਂ, ਤਨ, ਜੋਬਨ ਅਤੇ ਧਨ-ਮਾਲ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਗ੍ਰਿਹੁ = ਘਰ।

SikhNet (Spanish)A Él solamente pertenecen nuestros cuerpos y Almas, nuestras mansiones y posesiones, nuestra belleza y forma,

ਸਦ ਸਦਾ ਬਲਿ ਜਾਇ ਨਾਨਕੁ; ਸਰਬ ਜੀਆ ਪ੍ਰਤਿਪਾਲ ਜੀਉ ॥੨॥

sad sadaa bal jaae naanak; sarab jeea pratipaal jeeo |2|

Sant Singh KhalsaForever and ever, Nanak is a sacrifice to Him, who cherishes and nurtures all beings. ||2||
Manmohan SinghEver, ever Nanak is a sacrifice unto the Lord, who nurtures all the sentient being.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਨਾਨਕ ਪ੍ਰਭੂ ਤੋਂ ਕੁਰਬਾਨ ਵੰਞਦਾ ਹੈ, ਜੋ ਸਮੂਹ ਪ੍ਰਾਣਧਾਰੀਆਂ ਦੀ ਪਰਵਰਸ਼ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਦਾ ਇਕ ਰਸ ਤਿਸਪਰ ਬਲਿਹਾਰ ਜਾਈਐ, ਹੇ ਭਾਈ! ਜੋ ਸਰਬ ਜੀਆਂ ਕੋ ਪ੍ਰਤਿਪਾਲਤਾ ਹੈ॥੨॥
Prof. Sahib Singhਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ, ਨਾਨਕ ਉਸ ਤੋਂ ਸਦਾ ਹੀ ਸਦਕੇ ਜਾਂਦਾ ਹੈ ॥੨॥

ਪਦ ਅਰਥ ਬਲਿ ਜਾਇ = ਸਦਕੇ ਜਾਂਦਾ ਹੈ ॥੨॥

SikhNet (Spanish)Nanak sirve siempre a su Señor, el Sostenedor de toda Vida. (2)

Open this shabad →

Shabad Guru Arjan Dev Ji Raag Raamkalee

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਰਸਨਾ ਉਚਰੈ ਹਰਿ ਹਰੇ; ਗੁਣ ਗੋਵਿੰਦ ਵਖਿਆਨ ॥

rasanaa ucharai har hare; gun govind vakhiaan |

Sant Singh KhalsaMy tongue chants the Name of the Lord, and chants the Glorious Praises of the Lord of the Universe.
Manmohan SinghMy tongue repeats God's Name and utters the world-Lord's praise alone.
Manmohan Singh (Punjabi)ਮੇਰੀ ਜੀਭ ਵਾਹਿਗੁਰੂ ਦਾ ਨਾਮ ਜਪਦੀ ਹੈ ਅਤੇ ਕੇਵਲ ਸ਼੍ਰਿਸ਼ਟੀ ਦੇ ਸੁਆਮੀ ਦੀ ਹੀ ਕੀਰਤੀ ਉਚਾਰਦੀ ਹੈ।
Fareedkot Teekaਰਸਨਾ ਦੁਆਰੇ ਹਰੀ ਹਰਿ ਕੇ ਨਾਮ ਕੋ ਜਪਤੇ ਹੈਂ ਔਰੁ ਗੋਬਿੰਦ ਕੇ ਗੁਨੋਂ ਕੀਆਂ ਕਥਾ ਕਰਤੇ ਹੈਂ॥
Prof. Sahib Singhਜਿਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਗੋਬਿੰਦ ਦੇ ਗੁਣ ਬਿਆਨ ਕਰਦਾ ਰਹਿੰਦਾ ਹੈ,

ਪਦ ਅਰਥ ਰਸਨਾ = ਜੀਭ (ਨਾਲ)। ਉਚਰੈ = ਉਚਾਰਦਾ ਹੈ।

SikhNet (Spanish)Mi boca pronuncia sólo el Nombre del Señor, sólo canta Su Alabanza.

ਨਾਨਕ. ਪਕੜੀ ਟੇਕ ਏਕ; ਪਰਮੇਸਰੁ ਰਖੈ ਨਿਦਾਨ ॥੧॥

naanak. pakarree ttek ek; paramesar rakhai nidaan |1|

Sant Singh KhalsaNanak has grasped the sheltering support of the One Transcendent Lord, who shall save him in the end. ||1||
Manmohan SinghNanak has taken hold of the protection of the One Supreme Lord al he shall save him in the end.
Manmohan Singh (Punjabi)ਨਾਨਕ ਨੇ ਇਕ ਸ਼੍ਰੋਮਣੀ ਸਾਹਿਬ ਦੀ ਪਨਾਹ ਫੜੀ ਹੈ ਅਤੇ ਅੰਤ ਨੂੰ ਉਹ ਉਸ ਦੀ ਰੱਖਿਆ ਕਰੇਗਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮਨ ਬਾਣੀ ਕਰ ਕੇ ਏਕ ਕੀ ਹੀ ਸਰਨ ਪਕੜੀ ਹੈ, ਅੰਤ ਕੋ ਪਰਮੇਸੁਰ ਹੀ ਰਖਤਾ ਹੈ॥੧॥
Prof. Sahib Singhਸਦਾ ਇਕ ਪਰਮੇਸਰ ਦਾ ਆਸਰਾ ਲਈ ਰੱਖਦਾ ਹੈ, ਹੇ ਨਾਨਕ! ਪਰਮਾਤਮਾ ਆਖ਼ਰ ਉਸ ਦੀ ਰੱਖਿਆ ਕਰਦਾ ਹੈ ॥੧॥

ਪਦ ਅਰਥ ਟੇਕ = ਆਸਰਾ। ਰਖੈ = ਰੱਖਿਆ ਕਰਦਾ ਹੈ। ਨਿਦਾਨ = ਅੰਤ ਨੂੰ ॥੧॥

SikhNet (Spanish)Nanak se apoya sólo en su Dios porque sólo Él lo salva al final.(1)

Open this shabad →

Shabad Guru Arjan Dev Ji Raag Raamkalee continues on Ang 927

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chhant

ਸੋ ਸੁਆਮੀ ਪ੍ਰਭੁ ਰਖਕੋ; ਅੰਚਲਿ ਤਾ ਕੈ ਲਾਗੁ ਜੀਉ ॥

so suaamee prabh rakhako; anchal taa kai laag jeeo |

Sant Singh KhalsaHe is God, our Lord and Master, our Saving Grace. Grab hold of the hem of His robe.
Manmohan SinghHe, the Lord Master, is the only saviour. Attach thou thyself to His skirt.
Manmohan Singh (Punjabi)ਸਿਰਫ ਉਹ ਸਾਹਿਬ ਮਾਲਕ ਹੀ ਰੱਖਣਹਾਰ ਹੈ ਤੂੰ ਆਪਣੇ ਆਪ ਨੂੰ ਉਸ ਦੇ ਪੱਲੇ ਨਾਲ ਜੋੜ ਲੈ।
Fareedkot Teekaਸਾਮ੍ਰਥ ਸੋ ਸੁਆਮੀ ਹੀ ਹਮਾਰਾ ਸਭ ਕਾ ਰਾਖਾ ਹੈ, ਹੇ ਜੀਉ! ਤੂੰ ਤਿਸ ਕੇ (ਅੰਚਲਿ) ਪੱਲੇ, ਭਾਵ ਸਰਣ ਲਾਗੁ॥
Prof. Sahib Singhਹੇ ਭਾਈ! ਉਹੀ ਮਾਲਕ-ਪ੍ਰਭੂ ਹੀ (ਅਸਾਂ ਜੀਵਾਂ ਦਾ) ਰਾਖਾ ਹੈ, ਸਦਾ ਉਸ ਦੇ ਲੜ ਲੱਗਾ ਰਹੁ।

ਪਦ ਅਰਥ ਸੁਆਮੀ = ਮਾਲਕ। ਰਖਕੋ = ਰੱਖਿਅਕ, ਰਾਖਾ। ਤਾ ਕੈ ਅੰਚਲਿ = ਉਸ ਦੇ ਪੱਲੇ ਨਾਲ। ਜੀਉ = ਹੇ ਜੀ! ਹੇ ਭਾਈ!

SikhNet (Spanish)Aférrate a la Túnica del Uno, Quien nos salva a todos.

ਭਜੁ ਸਾਧੂ ਸੰਗਿ ਦਇਆਲ ਦੇਵ; ਮਨ ਕੀ ਮਤਿ ਤਿਆਗੁ ਜੀਉ ॥

bhaj saadhoo sang deaal dev; man kee mat tiaag jeeo |

Sant Singh KhalsaVibrate, and meditate on the Merciful Divine Lord in the Saadh Sangat, the Company of the Holy; renounce your intellectual mind.
Manmohan SinghContemplate thou thy Merciful Master in the society of saints and shed thy mind's cleverness.
Manmohan Singh (Punjabi)ਤੂੰ ਆਪਣੇ ਮਇਆਵਾਨ ਮਾਲਕ ਦਾ ਸਤਿਸੰਗਤ ਸਅੰਦਰ ਸਿਮਰਨ ਕਰ ਤੇ ਆਪਣੇ ਮਨ ਦੀ ਚਤੁਰਾਈ ਨੂੰ ਛੱਡ ਦੇ।
Fareedkot Teekaਹੇ ਜੀਉ! ਸੰਤ ਕੇ ਸੰਗ ਕਰ ਕੇ ਦਿਆਲੁ (ਦੇਵ) ਪ੍ਰਕਾਸ ਸਰੂਪ ਵਾਹਿਗੁਰੂ ਕੋ ਭਜ ਔ ਮਨ ਕੀ ਜੋ ਮਤ ਹੈ ਤਿਸ ਕੋ ਤਿਆਗ॥
Prof. Sahib Singhਆਪਣੇ ਮਨ ਦੀ ਸਿਆਣਪ ਛੱਡ ਦੇਹ, ਗੁਰੂ ਦੀ ਸੰਗਤ ਵਿਚ ਟਿਕ ਕੇ ਉਸ ਦਇਆ-ਦੇ-ਘਰ ਪ੍ਰਭੂ ਦਾ ਭਜਨ ਕਰਿਆ ਕਰ।

ਪਦ ਅਰਥ ਭਜੁ = ਭਜਨ ਕਰ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਮਤਿ = ਸਿਆਣਪ। ਜੀਉ = ਜਿੰਦ, ਆਪਣਾ ਆਪਾ।

SikhNet (Spanish)Vibra y medita en tu Dios Divino y Misericordioso en la Saad Sangat, la Compañía de los Santos y abandona los dictados de tu intelecto.

Open this shabad (7 lines, Angs 926-927) →

Ang 926 of 1430