ਰਾਗੁ ਦੇਵਗੰਧਾਰੀ ਮਹਲਾ ੫ ਘਰੁ ੫ ॥
raag devagandhaaree mahalaa 5 ghar 5 |
Sant Singh KhalsaRaag Dayv-Gandhaaree, Fifth Mehl, Fifth House:
Manmohan SinghRag Dev Gandhari. 5th Guru.
Manmohan Singh (Punjabi)ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Dev Gandari, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਮੈ ਪੇਖਿਓ ਰੀ ਊਚਾ ਮੋਹਨੁ; ਸਭ ਤੇ ਊਚਾ ॥
mai pekhio ree aoochaa mohan; sabh te aoochaa |
Sant Singh KhalsaI have seen the Lord to be on high; the Fascinating Lord is the highest of all.
Manmohan SinghO I have seen the Lord to be high, The Bewitching Master is the highest of all.
Manmohan Singh (Punjabi)ਓ, ਮੈਂ ਸੁਆਮੀ ਨੂੰ ਉਚਾ ਵੇਖਿਆ ਹੈ। ਮਨੋਹਰ ਮਾਲਕ ਸਾਰਿਆਂ ਨਾਲੋਂ ਉਚਾ ਹੈ।
Fareedkot Teekaਹੇ ਸਖੀ! ਮੋਹਨੁ ਜੋ ਊਚਾ ਹੈ, ਸੋ ਤਿਸ ਕੋ ਮੈਨੇ ਸਭ ਸੇ ਊਚਾ ਦੇਖਾ ਹੈ॥
Prof. Sahib Singhਹੇ ਭੈਣ! ਮੈਂ ਵੇਖ ਲਿਆ ਹੈ ਕਿ ਉਹ ਸੋਹਣਾ ਪ੍ਰਭੂ ਬਹੁਤ ਉੱਚਾ ਹੈ ਸਭ ਨਾਲੋਂ ਉੱਚਾ ਹੈ।ਪਦ ਅਰਥ ਰੀ = ਹੇ ਸਖੀ! ਪੇਖਿਓ = ਵੇਖਿਆ। ਤੇ = ਤੋਂ।
SikhNet (Spanish)Rag Dev Gandari, Mejl Guru Aryan, Quinto Canal Divino. He experimentado que mi Bienamado Señor es lo más Alto de lo alto;
ਆਨ. ਨ ਸਮਸਰਿ ਕੋਊ ਲਾਗੈ; ਢੂਢਿ ਰਹੇ ਹਮ ਮੂਚਾ ॥੧॥ ਰਹਾਉ ॥
aan. na samasar koaoo laagai; dtoodt rahe ham moochaa |1| rahaau |
Sant Singh KhalsaNo one else is equal to Him - I have made the most extensive search on this. ||1||Pause||
Manmohan SinghNo one else is equal to Him and I have made a great search. Pause.
Manmohan Singh (Punjabi)ਉਸ ਦੇ ਬਰਾਬਰ ਹੋਰ ਕੋਈ ਨਹੀਂ। ਮੈਂ ਬਹੁਤ ਹੀ ਖੋਜ ਭਾਲ ਕੀਤੀ ਹੈ। ਠਹਿਰਾਉ।
Fareedkot Teekaਔਰ ਕੋਈ ਮੋਹਨ ਕੇ ਸਮਾਨ ਨਹੀਂ ਲਗਤਾ ਹੈ, ਹਮ (ਮੂਚਾ) ਬਹੁਤ ਢੂੰਢ ਰਹੇ ਹੈਂ॥੧॥ ਰਹਾਉ ॥
Prof. Sahib Singhਮੈਂ ਬਹੁਤ ਭਾਲ ਕਰ ਕੇ ਥੱਕ ਗਿਆ ਹਾਂ। ਕੋਈ ਹੋਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੧॥ ਰਹਾਉ ॥ਪਦ ਅਰਥ ਆਨ = {अन्य} ਕੋਈ ਹੋਰ। ਸਮਸਰਿ = ਬਰਾਬਰ। ਮੂਚਾ = ਬਹੁਤ। ਢੂਢਿ ਰਹੇ = ਢੂੰਢ ਕੇ ਰਹਿ ਗਿਆ ਹਾਂ ॥੧॥ ਰਹਾਉ ॥
SikhNet (Spanish)como Él no hay igual. He buscado intensamente y por todas partes. (1‑Pausa)
ਬਹੁ ਬੇਅੰਤੁ. ਅਤਿ ਬਡੋ ਗਾਹਰੋ; ਥਾਹ ਨਹੀ. ਅਗਹੂਚਾ ॥
bahu beant. at baddo gaaharo; thaah nahee. agahoochaa |
Sant Singh KhalsaUtterly infinite, exceedingly great, deep and unfathomable - He is lofty, beyond reach.
Manmohan SinghUtterly infinite, exceedingly great, deep and unfathomable is He, He is lofty beyond reach.
Manmohan Singh (Punjabi)ਪਰਮ ਅਨੰਤ, ਮਹਾਨ ਵੱਡਾ ਡੂੰਘਾ ਅਤੇ ਅਥਾਹ ਹੈ ਉਹ। ਉਹ ਪਹੁੰਚ ਤੋਂ ਪਰੇ ਉਚੇਰਾ ਹੈ।
Fareedkot Teekaਅਤਿ ਬਡਾ ਬੇਅੰਤ ਔ (ਗਾਹਰੋ) ਡੂੰਘਾ ਹੈ ਤਿਸ ਕਾ ਥਾਹ ਨਹੀਂ ਅਰ ਨਾ (ਅਗਹੂਚਾ) ਪਕੜਾ ਜਾਤਾ ਹੈ ਔ ਸਭ ਸੇ ਊਚਾ ਹੈ, ਭਾਵ ਇੰਦਤਾ ਕਾ ਅਵਿਸ੍ਯ ਹੈ॥
Prof. Sahib Singhਉਹ ਪਰਮਾਤਮਾ ਬਹੁਤ ਬੇਅੰਤ ਹੈ, ਉਹ ਬਹੁਤ ਹੀ ਗੰਭੀਰ ਹੈ ਉਸ ਦੀ ਡੂੰਘਾਈ ਨਹੀਂ ਲੱਭ ਸਕਦੀ, ਉਹ ਇਤਨਾ ਉੱਚਾ ਹੈ ਕਿ ਉਸ ਤਕ ਅੱਪੜਿਆ ਨਹੀਂ ਜਾ ਸਕਦਾ।ਪਦ ਅਰਥ ਗਾਹਰੋ = ਗਹਿਰਾ, ਡੂੰਘਾ। ਅਗਹੂਚਾ = ਅਗਹ = ਊਚਾ, ਇਤਨਾ ਉੱਚਾ ਕਿ ਉਸ ਤਕ ਅੱਪੜਿਆ ਨਹੀਂ ਜਾ ਸਕਦਾ।
SikhNet (Spanish)Infinito, Insondable, Profundo e Inalcanzable es Él. Incalculable e Invaluable también.
ਤੋਲਿ ਨ ਤੁਲੀਐ. ਮੋਲਿ ਨ ਮੁਲੀਐ; ਕਤ ਪਾਈਐ ਮਨ ਰੂਚਾ ॥੧॥
tol na tuleeai. mol na muleeai; kat paaeeai man roochaa |1|
Sant Singh KhalsaHis weight cannot be weighed, His value cannot be estimated. How can the Enticer of the mind be obtained? ||1||
Manmohan SinghHe is unweighable by weight and invaluable by worth. How can the mind-enticer be attained?
Manmohan Singh (Punjabi)ਉਹ ਜੋਖਣ ਨੂੰ ਅਜੋਖ ਅਤੇ ਮੂਲ ਪਾਉਣ ਨੂੰ ਅਣਮੁੱਲਾ ਹੈ। ਮਨ ਦੇ ਮੋਹਨਹਾਰ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
Fareedkot Teekaਤੋਲ ਸੇ ਤੋਲਾ ਨਹੀਂ ਜਾਤਾ ਅਰ ਮੋਲ ਕਰਨੇ ਸੇ ਮੋਲ ਨਹੀਂ ਕੀਆ ਜਾਤਾ, ਐਸਾ ਮਨ ਕੋ ਰੁਚਤਾ ਹੂਆ ਵ ਮੇਰੇ ਮਨ ਕੋ (ਰੂਚਾ) ਚਾਹਿ ਹੈ। ਸੋ ਪਿਆਰਾ ਕੈਸੇ ਵਾ ਕਹਾਂ ਪਾਈਐ? ॥੧॥
Prof. Sahib Singhਕਿਸੇ ਵੱਟੇ ਨਾਲ ਉਸ ਨੂੰ ਤੋਲਿਆ ਨਹੀਂ ਜਾ ਸਕਦਾ, ਕਿਸੇ ਕੀਮਤਿ ਨਾਲ ਉਸ ਨੂੰ ਖਰੀਦਿਆ ਨਹੀਂ ਜਾ ਸਕਦਾ, ਪਤਾ ਨਹੀਂ ਲੱਗਦਾ ਕਿੱਥੇ ਉਸ ਸੋਹਣੇ ਪ੍ਰਭੂ ਨੂੰ ਲੱਭੀਏ ॥੧॥ਪਦ ਅਰਥ ਤੋਲਿ = ਕਿਸੇ ਤੋਲ ਨਾਲ। ਮੋਲਿ = ਕਿਸੇ ਕੀਮਤ ਨਾਲ। ਮੁਲੀਐ = ਖ਼ਰੀਦਿਆ ਜਾ ਸਕਦਾ। ਕਤ = ਕਿੱਥੇ? ਮਨ ਰੂਚਾ = ਮਨ ਨੂੰ ਪਿਆਰਾ ਲੱਗਣ ਵਾਲਾ ॥੧॥
SikhNet (Spanish)Di, ¿cómo puede ser obtenido el Encantador de la mente? (1)
ਖੋਜ ਅਸੰਖਾ. ਅਨਿਕ ਤਪੰਥਾ; ਬਿਨੁ ਗੁਰ. ਨਹੀ ਪਹੂਚਾ ॥
khoj asankhaa. anik tapanthaa; bin gur. nahee pahoochaa |
Sant Singh KhalsaMillions search for Him, on various paths, but without the Guru, none find Him.
Manmohan SinghMillions search Him through various paths, but without the Guru, none finds Him.
Manmohan Singh (Punjabi)ਅਨੇਕਾਂ ਰਸਤਿਆਂ ਰਾਹੀਂ ਕ੍ਰੋੜਾਂ ਹੀ ਉਸ ਨੂੰ ਭਾਲਦੇ ਹਨ, ਪ੍ਰੰਤੂ ਗੁਰਾਂ ਦੇ ਬਾਝੋਂ ਕੋਈ ਭੀ ਉਸ ਨੂੰ ਨਹੀਂ ਪਾਉਂਦਾ।
Fareedkot Teeka(ਅਸੰਖਾ) ਪਰਮੇਸਰ ਕੇ ਅਨੇਕ ਹੀ ਤਪੀਸ੍ਵਰ ਵਾ ਅਨੇਕ ਪੰਥੋਂ ਕਰ ਕੇ ਅਸੰਖ ਹੀ ਖੋਜਤੇ ਹੈਂ, ਪਰੰਤੂ ਬਿਨਾਂ ਗੁਰੋਂ ਕੇ ਕੋਈ ਨਹੀਂ ਪਹੁੰਚਾ ਹੈ॥
Prof. Sahib Singhਅਨੇਕਾਂ ਭਾਲਾਂ ਕਰੀਏ, ਅਨੇਕਾਂ ਰਸਤੇ ਵੇਖੀਏ (ਕੁਝ ਨਹੀਂ ਬਣ ਸਕਦਾ), ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕੀਦਾ।ਪਦ ਅਰਥ ਖੋਜ = ਭਾਲ। ਅਨਿਕਤ = ਅਨੇਕਾਂ। ਪੰਥਾ = ਰਸਤੇ।
SikhNet (Spanish)Millones Lo han buscado por millones de caminos, pero sin el Guru uno no Lo obtiene.
ਕਹੁ ਨਾਨਕ. ਕਿਰਪਾ ਕਰੀ ਠਾਕੁਰ; ਮਿਲਿ ਸਾਧੂ ਰਸ ਭੂੰਚਾ ॥੨॥੧॥੩੨॥
kahu naanak. kirapaa karee tthaakur; mil saadhoo ras bhoonchaa |2|1|32|
Sant Singh KhalsaSays Nanak, the Lord Master has become Merciful. Meeting the Holy Saint, I drink in the sublime essence. ||2||1||32||
Manmohan SinghSays Nanak, the Lord has been merciful and meeting the saint-Guru, I quaff His elixir.
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਹਿਬ ਦੇ ਮੇਹਰ ਕੀਤੀ ਹੈ ਅਤੇ ਸੰਤ ਗੁਰਾਂ ਨੂੰ ਮਿਲ ਕੇ ਮੈਂ ਉਸ ਦਾ ਅੰਮ੍ਰਿਤ ਪਾਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਵਾ ਜਿਸ ਪਰ ਠਾਕਰ ਜੀ ਨੇ ਕ੍ਰਿਪਾ ਕਰੀ ਹੈ ਤਬ ਵਾ ਤਿਸ ਨੇ ਸਾਧੂਓਂ ਕੇ ਸੰਗ ਮੇਂ ਮਿਲ ਕਰ ਕੇ ਹਰਿ ਰਸਿ ਕੋ ਭੋਗਾ ਹੈ॥੨॥੧॥੩੨॥
Prof. Sahib Singhਨਾਨਕ ਆਖਦਾ ਹੈ- ਪ੍ਰਭੂ ਨੇ ਜਿਸ ਮਨੁੱਖ ਉੱਤੇ ਕਿਰਪਾ ਕੀਤੀ, ਉਹ ਗੁਰੂ ਨੂੰ ਮਿਲ ਕੇ ਉਸ ਦੇ ਨਾਮ ਦਾ ਰਸ ਮਾਣਦਾ ਹੈ ॥੨॥੧॥੩੨॥ਪਦ ਅਰਥ ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਭੂੰਚਾ = ਭੋਗਿਆ, ਮਾਣਿਆ ॥੨॥੧॥੩੨॥
* ਨੋਟ: 'ਘਰੁ ੫' ਦਾ ਪਹਿਲਾ ਸ਼ਬਦ ਹੈ। ਅੰਕ ੧।
SikhNet (Spanish)Dice Nanak, cuando el Señor en Su Misericordia nos lleva hasta el Santo, uno participa y goza de Su Esencia. (2‑1‑32)