ਦੇਵਗੰਧਾਰੀ ਮਹਲਾ ੫ ॥
devagandhaaree mahalaa 5 |
Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.
ਮੈ ਬਹੁ ਬਿਧਿ ਪੇਖਿਓ; ਦੂਜਾ ਨਾਹੀ ਰੀ ਕੋਊ ॥
mai bahu bidh pekhio; doojaa naahee ree koaoo |
Sant Singh KhalsaI have looked in so many ways, but there is no other like the Lord.
Manmohan SinghO I have seen in many ways, there is not another like the Lord.
Manmohan Singh (Punjabi)ਮੈਂ ਬਹੁਤਿਆਂ ਤਰੀਕਿਆਂ ਨਾਲ ਵੇਖਿਆ ਹੈ। ਉਸ ਸੁਆਮੀ ਵਰਗਾ ਹੋਰ ਕੋਈ ਨਹੀਂ।
Fareedkot Teekaਮੈਨੇ ਬਹੁਤ ਪਰਕਾਰ ਸੇ ਦੇਖਾ ਹੈ ਪਰਮੇਸਰ ਸੇ ਬਿਨਾਂ ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਸਖੀ! ਮੈਂ ਇਸ ਅਨੇਕਾਂ ਰੰਗਾਂ ਵਾਲੇ ਜਗਤ ਨੂੰ (ਗਹੁ ਨਾਲ) ਵੇਖਿਆ ਹੈ, ਮੈਨੂੰ ਇਸ ਵਿਚ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ।ਪਦ ਅਰਥ ਬਹੁ ਬਿਧਿ = ਬਹੁਤ ਤਰੀਕਿਆਂ ਨਾਲ। ਰੀ = ਹੇ ਸਖੀ!
SikhNet (Spanish)He buscado por todas partes; no hay nadie como el Señor.
ਖੰਡ ਦੀਪ ਸਭ ਭੀਤਰਿ ਰਵਿਆ; ਪੂਰਿ ਰਹਿਓ ਸਭ ਲੋਊ ॥੧॥ ਰਹਾਉ ॥
khandd deep sabh bheetar raviaa; poor rahio sabh loaoo |1| rahaau |
Sant Singh KhalsaOn all the continents and islands, He is permeating and fully pervading; He is in all worlds. ||1||Pause||
Manmohan SinghIn all the regions and islands. He is contained and fully pervading is He in all the worlds. Pause.
Manmohan Singh (Punjabi)ਉਹ ਸਾਰਿਆਂ ਖਿੱਤਿਆਂ ਤੇ ਟਾਪੂਆਂ ਅੰਦਰ ਵਿਆਪਕ ਹੈ। ਸਮੂਹ ਸੰਸਾਰ ਨੂੰ ਉਹ ਭਰਪੂਰ ਭਰ ਰਿਹਾ ਹੈ। ਠਹਿਰਾਉ।
Fareedkot Teekaਸਭ ਖੰਡੋਂ ਮੇਂ ਔ ਦੀਪੋਂ ਮੇਂ ਰਮਣ ਕਰ ਰਹਾ ਹੈ ਔਰ ਸਭ ਲੋਗੋਂ ਮੇਂ ਪੂਰਣ ਹੋ ਰਹਾ ਹੈ॥੧॥ ਰਹਾਉ ॥
Prof. Sahib Singhਧਰਤੀ ਦੇ ਸਾਰੇ ਖੰਡਾਂ ਵਿਚ, ਦੇਸ਼ਾਂ ਵਿਚ ਸਭਨਾਂ ਵਿਚ ਪਰਮਾਤਮਾ ਹੀ ਮੌਜੂਦ ਹੈ, ਸਭ ਭਵਨਾਂ ਵਿਚ ਪਰਮਾਤਮਾ ਵਿਆਪਕ ਹੈ ॥੧॥ ਰਹਾਉ ॥ਪਦ ਅਰਥ ਖੰਡ = ਧਰਤੀ ਦੇ ਨੌ ਹਿੱਸੇ। ਦੀਪ = ਸੱਤ ਦੀਪ, ਸਾਰੇ ਦੇਸ। ਰਵਿਆ = ਮੌਜੂਦ। ਲੋਊ = ਲੋਕ, ਭਵਨ ॥੧॥ ਰਹਾਉ ॥
SikhNet (Spanish)En continentes e islas Él prevalece y compenetra todo, Él está en todos los mundos. (1‑Pausa)
ਅਗਮ ਅਗੰਮਾ ਕਵਨ ਮਹਿੰਮਾ; ਮਨੁ ਜੀਵੈ ਸੁਨਿ ਸੋਊ ॥
agam agamaa kavan mahinmaa; man jeevai sun soaoo |
Sant Singh KhalsaHe is the most unfathomable of the unfathomable; who can chant His Praises? My mind lives by hearing news of Him.
Manmohan SinghThe remotest of the remote is He, Who can utter His praise? My soul lives by hearing of Him tidings.
Manmohan Singh (Punjabi)ਉਹ ਪਰੇਡਿਆਂ ਤੋਂ ਪਰਮ ਪਰੇਡੇ ਹੈ। ਉਸ ਦੀ ਕੀਰਤੀ ਕੌਣ ਉਚਾਰਨ ਕਰ ਸਕਦਾ ਹੈ? ਮਤੇਰੀ ਆਤਮਾ ਉਸ ਦੀਆਂ ਕਨਸੋਆਂ ਸੁਣ ਕੇ ਜੀਊਂਦੀ ਹੈ।
Fareedkot Teekaਅਗਮ ਅਗੰਮਾ, ਭਾਵ ਬ੍ਰਹਮਾਦਿਕੋਂ ਸੇ ਭੀ ਅਗੰਮ ਹੈ ਕੌਨ ਪਰਕਾਰ ਕਰ ਮਹਿਮਾ ਕਹੀ ਜਾਏ, ਤਿਸ ਕੀ ਸੋਭਾ ਕੋ ਸੁਨ ਕਰ ਕੇ ਮੇਰਾ ਮਨ ਜੀਵਤਾ ਹੈ॥
Prof. Sahib Singhਪਰਮਾਤਮਾ ਅਪਹੁੰਚ ਹੈ, ਸਾਡੀ ਜੀਵਾਂ ਦੀ ਅਕਲ ਉਸ ਤਕ ਨਹੀਂ ਪਹੁੰਚ ਸਕਦੀ; ਉਸ ਦੀ ਵਡਿਆਈ ਕੋਈ ਭੀ ਬਿਆਨ ਨਹੀਂ ਕਰ ਸਕਦਾ। ਉਸ ਦੀ ਸੋਭਾ ਸੁਣ ਸੁਣ ਕੇ ਮੇਰੇ ਮਨ ਨੂੰ ਆਤਮਕ ਜੀਵਨ ਮਿਲ ਰਿਹਾ ਹੈ।ਪਦ ਅਰਥ ਅਗਮ = ਅਪਹੁੰਚ। ਅਗੰਮਾ = ਅਪਹੁੰਚ। ਮਹਿੰਮਾ = ਵਡਿਆਈ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਸੁਨਿ = ਸੁਣ ਕੇ। ਸੋਊ = ਸੋਭਾ।
SikhNet (Spanish)Insondable es Él; ¿cómo puedo recitar Su Alabanza? Vivo siempre escuchando a mi Señor.
ਚਾਰਿ ਆਸਰਮ ਚਾਰਿ ਬਰੰਨਾ; ਮੁਕਤਿ ਭਏ ਸੇਵਤੋਊ ॥੧॥
chaar aasaram chaar baranaa; mukat bhe sevatoaoo |1|
Sant Singh KhalsaPeople in the four stages of life, and in the four social classes are liberated, by serving You, Lord. ||1||
Manmohan SinghBy serving Thee. O Lord, the mortals of the four religious orders and four casts are emancipated.
Manmohan Singh (Punjabi)ਤੇਰੀ ਘਾਲ ਕਮਾਉਣ ਦੁਆਰਾ, ਹੇ ਸੁਆਮੀ ਚਾਰ ਧਾਰਮਕ ਸ਼੍ਰੇਣੀਆਂ ਅਤੇ ਚਾਰਾਂ ਹੀ ਜਾਤਾਂ ਦੇ ਜੀਵ ਮੁਕਤ ਹੋ ਜਾਂਦੇ ਹਨ।
Fareedkot Teekaਚਾਰੋਂ ਆਸਰਮ ਬ੍ਰਹਮਚਰਜ ਗ੍ਰਹਸਤ ਬਾਨਪਰਸਤ ਸੰਨਿਆਸ ਅਰ ਚਾਰੋਂ ਬਰਨ ਬ੍ਰਾਹਮਣ ਖਤ੍ਰੀ ਬੈਸ ਸੂਦਰ ਉਸ ਕੋ ਸੇਵਤੇ ਹੂਏ ਮੁਕਤ ਭਏ ਹੈਂ॥੧॥
Prof. Sahib Singhਚੌਹਾਂ ਆਸ਼੍ਰਮਾਂ, ਚੌਹਾਂ ਵਰਨਾਂ ਦੇ ਜੀਵ ਉਸ ਦੀ ਸੇਵਾ-ਭਗਤੀ ਕਰ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੧॥ਪਦ ਅਰਥ ਚਾਰਿ ਆਸਰਮ = {ਬ੍ਰਹਮ-ਚਰਜ, ਗ੍ਰਿਹਸਥ, ਵਾਨਪ੍ਰਸਤ, ਸੰਨਿਆਸ}। ਚਾਰਿ ਬਰੰਨਾ = {ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ}। ਸੇਵਤੋਊ = ਸੇਵਤ ਹੀ, ਸੇਵਾ-ਭਗਤੀ ਕਰਨ ਨਾਲ ॥੧॥
SikhNet (Spanish)En las cuatro castas y en las cuatro etapas de la vida el Servicio del Señor es lo que emancipa.
ਗੁਰਿ. ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ; ਦੁਤੀਅ ਗਏ ਸੁਖ ਹੋਊ ॥
gur. sabad drirraaeaa param pad paaeaa; duteea ge sukh hoaoo |
Sant Singh KhalsaThe Guru has implanted the Word of His Shabad within me; I have attained the supreme status. My sense of duality has been dispelled, and now, I am at peace.
Manmohan SinghThe Guru has implanted in me his instruction and I have attained the supreme status. My duality is dispelled and I have procured peace.
Manmohan Singh (Punjabi)ਗੁਰਾਂ ਨੇ ਮੇਰੇ ਅੰਦਰ ਆਪਣਾ ਉਪਦੇਸ਼ ਪੱਕਾ ਕੀਤਾ ਹੈ ਅਤੇ ਮੈਂ ਮਹਾਨ ਮਰਤਬਾ ਪਾ ਲਿਆ ਹੈ। ਮੇਰਾ ਦਵੈ-ਭਾਵ ਦੂਰ ਹੋ ਗਿਆ ਹੈ ਅਤੇ ਮੈਂ ਆਰਾਮ ਪ੍ਰਾਪਤ ਕਰ ਲਿਆ ਹੈ।
Fareedkot Teekaਜਬ ਗੁਰੋਂ ਨੇ ਉਪਦੇਸ ਦ੍ਰਿਢ ਕਰਾਇਆ ਤਬ ਹਮ ਨੇ ਪਰਮਪਦ ਪਾਇਆ ਹੈ ਔ ਦ੍ਵੈਤ ਭਾਉ ਸੇ ਹਟ ਗਏ ਅਰ ਸੁਖ ਹੂਆ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਪਣਾ ਸ਼ਬਦ ਪੱਕਾ ਕਰ ਕੇ ਟਿਕਾ ਦਿੱਤਾ ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਗਈ, ਉਸ ਨੂੰ ਆਤਮਕ ਅਨੰਦ ਮਿਲ ਗਿਆ,ਪਦ ਅਰਥ ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਦੁਤੀਅ = ਮੇਰ-ਤੇਰ, ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਦਾ ਖ਼ਿਆਲ।
SikhNet (Spanish)El Guru ha engarzado en mí la Palabra, y así he obtenido el Estado Supremo de Éxtasis. Mi dualidad se ha disipado y me encuentro en Paz.
ਕਹੁ ਨਾਨਕ. ਭਵ ਸਾਗਰੁ ਤਰਿਆ; ਹਰਿ ਨਿਧਿ ਪਾਈ ਸਹਜੋਊ ॥੨॥੨॥੩੩॥
kahu naanak. bhav saagar tariaa; har nidh paaee sahajoaoo |2|2|33|
Sant Singh KhalsaSays Nanak, I have easily crossed over the terrifying world-ocean, obtaining the treasure of the Lord's Name. ||2||2||33||
Manmohan SinghSays Nanak, by obtaining the treasure of God's Name, I have easily crossed the terrible world ocean.
Manmohan Singh (Punjabi)ਗੁਰੂ ਜੀ ਆਖਦੇ ਹਨ, ਵਾਹਿਗੁਰੂ ਦੇ ਨਾਮ ਦਾ ਖਜਾਨਾ ਪ੍ਰਾਪਤ ਕਰਨ ਦੁਆਰਾ, ਮੈਂ ਸੁਖੈਨ ਹੀ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਸਹਜੇ ਹੀ ਹਰੀ ਰੂਪ ਨਿਧੀ ਪਾਈ ਹੈ ਔਰ ਸੰਸਾਰ ਸਮੁੰਦਰ ਸੇ ਤਰ ਗਿਆ ਹੂੰ॥੨॥੨॥੩੩॥
Prof. Sahib Singhਨਾਨਕ ਆਖਦਾ ਹੈ- ਉਸ ਨੇ ਸੰਸਾਰ-ਸਮੁੰਦਰ ਤਰ ਲਿਆ, ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਪਿਆ, ਉਸ ਨੂੰ ਆਤਮਕ ਅਡੋਲਤਾ ਹਾਸਲ ਹੋ ਗਈ ॥੨॥੨॥੩੩॥ਪਦ ਅਰਥ ਭਵ ਸਾਗਰੁ = ਸੰਸਾਰ-ਸਮੁੰਦਰ। ਨਿਧਿ = ਖ਼ਜ਼ਾਨਾ। ਸਹਜੋਊ = ਆਤਮਕ ਅਡੋਲਤਾ ॥੨॥੨॥੩੩॥
SikhNet (Spanish)Dice Nanak, he cruzado el mar de la existencia obteniendo el Tesoro del Señor, y ahora me encuentro en Paz y en armonía. (2‑2‑33)