ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਤੇਰੀ ਸਰਣਿ ਪੂਰੇ ਗੁਰਦੇਵ ॥
teree saran poore guradev |
Sant Singh KhalsaYou are my Protection, O perfect Divine Guru.
Manmohan SinghO my Perfect great God, I seek Thy protection,
Manmohan Singh (Punjabi)ਹੇ ਮੇਰੇ ਪੂਰਨ ਵਿਸ਼ਾਲ ਵਾਹਿਗੁਰੂ! ਮੈਂ ਤੇਰੀ ਪਨਾਹ ਲੋੜਦਾ ਹਾਂ।
Fareedkot Teekaਹੇ ਪੂਰਨ ਪੁਰਖ ਪੁਨਹ ਸਰਬ ਕਰ ਕੇ ਪੂਜ੍ਯ ਪ੍ਰਕਾਸ ਸਰੂਪ! ਮੈਨੇ ਤੇਰੀ ਸਰਨ ਲਈ ਹੈ॥
Prof. Sahib Singhਹੇ ਸਰਬ-ਗੁਣ ਭਰਪੂਰ ਤੇ ਸਭ ਤੋਂ ਵੱਡੇ ਦੇਵਤੇ! ਮੈਂ ਤੇਰੀ ਸਰਨ ਆਇਆ ਹਾਂ।ਪਦ ਅਰਥ ਗੁਰਦੇਵ = ਹੇ ਗੁਰਦੇਵ!
SikhNet (Spanish)Oh Dios Perfecto, busco Tu Santuario,
ਤੁਧੁ ਬਿਨੁ ਦੂਜਾ; ਨਾਹੀ ਕੋਇ ॥
tudh bin doojaa; naahee koe |
Sant Singh KhalsaThere is no other than You.
Manmohan SinghWithout Thee, there is not any other.
Manmohan Singh (Punjabi)ਤੇਰੇ ਬਗੈਰ ਹੋਰ ਕੋਈ ਨਹੀਂ।
Fareedkot Teekaਤੇਰੇ ਬਿਨਾਂ ਤਾਰਨੇ ਕੋ ਸਮਰਥ ਦੂਜਾ ਕੋਈ ਨਹੀਂ ਹੈ॥
Prof. Sahib Singhਤੈਥੋਂ ਬਿਨਾ ਮੈਨੂੰ ਕੋਈ ਹੋਰ (ਸਹਾਈ) ਨਹੀਂ (ਦਿੱਸਦਾ)।
SikhNet (Spanish)pues sin Ti no existe nadie en quien me pueda apoyar.
ਤੂ ਸਮਰਥੁ; ਪੂਰਨ ਪਾਰਬ੍ਰਹਮੁ ॥
too samarath; pooran paarabraham |
Sant Singh KhalsaYou are all-powerful, O perfect Supreme Lord God.
Manmohan SinghThou art the Omnipotent and Omnipresent Transcendent Lord.
Manmohan Singh (Punjabi)ਤੂੰ ਸਰਬ-ਸ਼ਕਤੀਮਾਨ ਅਤੇ ਸਰਬ-ਵਿਆਪਕ ਪਰਮ ਪ੍ਰਭੂ ਹੈਂ।
Fareedkot Teekaਹੇ ਪੂਰਨ ਪਾਰਬ੍ਰਹਮ! ਤੂੰ ਹੀ ਸਭ ਬਾਤ ਮੇਂ ਸਾਮਰਥ ਹੈਂ॥
Prof. Sahib Singhਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਹਰ ਥਾਂ ਵਿਆਪਕ ਪਰਮੇਸ਼ਰ ਹੈਂ।ਪਦ ਅਰਥ ਸਮਰਥੁ = ਸਭ ਤਾਕਤਾਂ ਦਾ ਮਾਲਕ।
SikhNet (Spanish)Eres mi Señor Todopoderoso, Sublime y Perfecto,
ਸੋ ਧਿਆਏ; ਪੂਰਾ ਜਿਸੁ ਕਰਮੁ ॥੧॥
so dhiaae; pooraa jis karam |1|
Sant Singh KhalsaHe alone meditates on You, whose karma is perfect. ||1||
Manmohan SinghHe, whose destiny is perfect, alone mediates on Thee.
Manmohan Singh (Punjabi)ਕੇਵਲ ਉਹ ਹੀ ਤੇਰਾ ਸਿਮਰਨ ਕਰਦਾ ਹੈ, ਪੂਰਨ ਹੈ ਜਿਸ ਦੀ ਪ੍ਰਾਲਬਧ।
Fareedkot Teekaਪਰੰਤੂ ਤੇਰਾ ਧਿਆਨੁ ਸੋ ਕਰਤਾ ਹੈ ਜਿਸ ਕੇ ਮਸਤਕ ਪਰ ਪੂਰਾ ਕਰਮ ਹੈ॥੧॥
Prof. Sahib Singhਉਹੀ ਮਨੁੱਖ ਤੇਰਾ ਧਿਆਨ ਧਰ ਸਕਦਾ ਹੈ ਜਿਸ ਉਤੇ ਤੇਰੀ ਪੂਰੀ ਬਖ਼ਸ਼ਸ਼ ਹੋਵੇ ॥੧॥ਪਦ ਅਰਥ ਸੋ = ਉਹ ਬੰਦਾ। ਜਿਸੁ = ਜਿਸ ਉਤੇ। ਕਰਮੁ = ਬਖ਼ਸ਼ਸ਼ ॥੧॥
SikhNet (Spanish)pero sólo aquél que tiene su Destino Perfecto Te puede en verdad contemplar.(1)
ਤਰਣ ਤਾਰਣ; ਪ੍ਰਭ ਤੇਰੋ ਨਾਉ ॥
taran taaran; prabh tero naau |
Sant Singh KhalsaYou Name, God, is the boat to carry us across.
Manmohan SinghMy Lord, Thy Name is the ship to float across.
Manmohan Singh (Punjabi)ਮੇਰੇ ਸੁਆਮੀ ਪਾਰ ਉਤਰਨ ਲਈ ਤੇਰਾ ਨਾਮ ਇਕ ਜ਼ਹਾਜ ਹੈ।
Fareedkot Teekaਹੇ ਪ੍ਰਭੂ! ਤੇਰਾ ਨਾਮ ਹੀ ਸੰਸਾਰ ਸਮੁੰਦਰ ਕੇ ਤਾਰਣੇ ਕੋ ਜਹਾਜ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈ।ਪਦ ਅਰਥ ਤਰਣ = ਬੇੜੀ। ਪ੍ਰਭ = ਹੇ ਪ੍ਰਭੂ!
SikhNet (Spanish)Oh Dios, Tu Nombre salva y emancipa a todos;
ਏਕਾ ਸਰਣਿ ਗਹੀ. ਮਨ ਮੇਰੈ; ਤੁਧੁ ਬਿਨੁ ਦੂਜਾ. ਨਾਹੀ ਠਾਉ ॥੧॥ ਰਹਾਉ ॥
ekaa saran gahee. man merai; tudh bin doojaa. naahee tthaau |1| rahaau |
Sant Singh KhalsaMy mind has grasped Your protection alone. Other than You, I have no place of rest at all. ||1||Pause||
Manmohan SinghMy soul has grasped Thine refuge alone. Without Thee, O Lord, I have no other place of rest. Pause.
Manmohan Singh (Punjabi)ਮੇਰੀ ਆਤਮਾਂ ਨੇ ਕੇਵਲ ਤੇਰੀ ਪਨਾਹ ਪਕੜੀ ਹੈ। ਤੇਰੇ ਬਗੈਰ, ਹੇ ਸੁਆਮੀ! ਮੇਰਾ ਹੋਰ ਕੋਈ ਸੁਖ ਦਾ ਟਿਕਾਣਾ ਨਹੀਂ। ਠਹਿਰਾਓ।
Fareedkot Teekaਇਸੀ ਤੇ ਮੇਰੇ ਮਨ ਨੇ ਏਕ ਤੇਰੀ ਹੀ ਸਰਨ ਗਹੀ ਹੈ। ਤੇਰੇ ਬਿਨਾ ਮੇਰੇ ਕੋ ਹੋਰ ਕੋਈ ਦੂਜਾ ਥਾਉਂ ਨਹੀਂ ਹੈ॥੧॥ ਰਹਾਉ ॥
Prof. Sahib Singhਮੇਰੇ ਮਨ ਨੇ ਇਕ ਤੇਰੀ ਹੀ ਓਟ ਲਈ ਹੈ। ਹੇ ਪ੍ਰਭੂ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਆਸਰੇ ਵਾਲੀ) ਥਾਂ ਨਹੀਂ ਸੁੱਝਦੀ ॥੧॥ ਰਹਾਉ ॥ਪਦ ਅਰਥ ਗਹੀ = ਫੜੀ। ਮਨ ਮੇਰੈ = ਮੇਰੇ ਮਨ ਨੇ। ਠਾਉ = ਥਾਂ ॥੧॥ ਰਹਾਉ ॥
SikhNet (Spanish)mi mente se adhiere sólo a Tu Refugio, pues sin Ti no hay otro lugar a dónde ir.(1-Pausa)
ਜਪਿ ਜਪਿ ਜੀਵਾ; ਤੇਰਾ ਨਾਉ ॥
jap jap jeevaa; teraa naau |
Sant Singh KhalsaChanting, meditating on Your Name, I live,
Manmohan SinghI live by uttering and repeating Thy Name.
Manmohan Singh (Punjabi)ਮੈਂ ਤੇਰੇ ਨਾਮ ਨੂੰ ਉਚਾਰ ਅਥਵਾ ਆਖ ਕੇ ਜੀਉਂਦਾ ਹਾਂ।
Fareedkot Teekaਇਹ ਕ੍ਰਿਪਾ ਕਰ ਕਿ ਮੈਂ ਤੇਰਾ ਹੀ ਨਾਮ ਜਪ ਜਪ ਕੇ ਜੀਵਾਂ॥
Prof. Sahib Singhਹੇ ਮੇਰੇ ਗੁਰਦੇਵ! ਤੇਰਾ ਨਾਮ ਜਪ ਜਪ ਕੇ ਮੈਂ (ਇਥੇ) ਆਤਮਕ ਜੀਵਨ ਹਾਸਲ ਕਰ ਰਿਹਾ ਹਾਂ,ਪਦ ਅਰਥ ਜਪਿ = ਜਪ ਕੇ। ਜਪਿ ਜਪਿ = ਮੁੜ ਮੁੜ ਜਪ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।
SikhNet (Spanish)Sólo vivo cuando contemplo Tu Nombre
ਆਗੈ; ਦਰਗਹ ਪਾਵਉ ਠਾਉ ॥
aagai; daragah paavau tthaau |
Sant Singh Khalsaand hereafter, I will obtain a seat in the Court of the Lord.
Manmohan SinghHereafter I shall find a place in the Lord's court.
Manmohan Singh (Punjabi)(ਇਸ ਲਈ) ਅੱਗੇ, ਸੁਆਮੀ ਦੇ ਦਰਬਾਰ ਅੰਦਰ ਤੈਨੂੰ ਜਗ੍ਹਾਂ ਮਿਲ ਜਾਊਗੀ।
Fareedkot Teekaਇਸੀ ਤੇ ਆਗੇ ਦਰਗਾਹਿ ਵਿਖੇ ਮੈਂ ਥਾਉਂ ਕੋ ਪਾਵੋਂਗਾ॥
Prof. Sahib Singhਅਗਾਂਹ ਤੇਰੀ ਹਜ਼ੂਰੀ ਵਿਚ ਮੈਂ (ਟਿਕਣ ਜੋਗਾ) ਥਾਂ ਪ੍ਰਾਪਤ ਕਰ ਸਕਾਂਗਾ।ਪਦ ਅਰਥ ਪਾਵਉ = ਪਾਵਉਂ, ਮੈਂ ਪ੍ਰਾਪਤ ਕਰਦਾ ਹਾਂ।
SikhNet (Spanish)y obtengo un asiento en Tu Corte del más allá.
ਦੂਖੁ ਅੰਧੇਰਾ; ਮਨ ਤੇ ਜਾਇ ॥
dookh andheraa; man te jaae |
Sant Singh KhalsaPain and darkness are gone from my mind;
Manmohan SinghMy soul is rid of pain and darkness,
Manmohan Singh (Punjabi)ਮੇਰੀ ਆਤਮਾਂ ਤੋਂ ਪੀੜ ਅਤੇ ਹਨ੍ਹੇਰਾ ਦੂਰ ਹੋ ਗਏ ਹਨ,
Fareedkot Teeka(ਅੰਧੇਰਾ) ਅਗਿਆਨ ਪੁਨਾ ਦੁਖ ਭੀ ਮੇਰੇ ਮਨ ਤੇ ਚਲਾ ਜਾਏ॥
Prof. Sahib Singhਹੇ ਪ੍ਰਭੂ! ਉਸ ਮਨੁੱਖ ਦੇ ਮਨ ਤੋਂ ਦੁੱਖ-ਕਲੇਸ਼ ਤੇ (ਮਾਇਆ ਦੇ ਮੋਹ ਦਾ) ਹਨੇਰਾ ਚਲਾ ਜਾਂਦਾ ਹੈ,ਪਦ ਅਰਥ ਮਨ ਤੇ = ਮਨ ਤੋਂ। ਜਾਇ = ਚਲਾ ਜਾਂਦਾ ਹੈ।
SikhNet (Spanish)Me libero entonces de la oscuridad y del dolor;
ਦੁਰਮਤਿ ਬਿਨਸੈ; ਰਾਚੈ ਹਰਿ ਨਾਇ ॥੨॥
duramat binasai; raachai har naae |2|
Sant Singh Khalsamy evil-mindedness is dispelled, and I am absorbed in the Lord's Name. ||2||
Manmohan Singhmy evil intellect is erased and I am absorbed on the Lord's Name.
Manmohan Singh (Punjabi)ਮੇਰੀ ਖੋਟੀ ਬੁਧੀ ਮਿੱਟ ਗਈ ਹੈ ਅਤੇ ਮੈਂ ਸਾਈਂ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।
Fareedkot Teekaਖੋਟੀ ਵਾਸ਼ਨਾ ਮੇਰੀ ਬੁਧੀ ਮੇਂ ਸੇ ਦੂਰ ਹੋਇਕੈ, ਹੇ ਹਰੀ! ਤੇਰੇ ਨਾਮ ਮੇਂ ਬੁਧੀ ਲਾਗੈ॥੨॥
Prof. Sahib Singhਜਿਹੜਾ ਮਨੁੱਖ ਤੇਰੇ ਨਾਮ ਵਿਚ ਲੀਨ ਹੁੰਦਾ ਹੈ, (ਉਸ ਦੇ ਅੰਦਰੋਂ) ਭੈੜੀ ਮਤਿ ਦੂਰ ਹੋ ਜਾਂਦੀ ਹੈ ॥੨॥ਪਦ ਅਰਥ ਦੁਰਮਤਿ = ਭੈੜੀ ਮਤਿ। ਰਾਚੈ = ਰਚਦਾ ਹੈ, ਲੀਨ ਹੁੰਦਾ ਹੈ। ਨਾਇ = ਨਾਮ ਵਿਚ ॥੨॥
SikhNet (Spanish)mi mente se libera de su maldad y se imbuye en Tu Nombre. (2)
ਚਰਨ ਕਮਲ ਸਿਉ ਲਾਗੀ ਪ੍ਰੀਤਿ ॥
charan kamal siau laagee preet |
Sant Singh KhalsaI have enshrined love for the Lord's lotus feet.
Manmohan SinghI have enshrined affection for the Lord's lotus-feet.
Manmohan Singh (Punjabi)ਪ੍ਰਭੂ ਦੇ ਕੰਵਲ-ਪੈਰਾਂ ਨਾਲ ਮੇਰੀ ਪਿਰਹੜੀ ਪੈ ਗਈ ਹੈ।
Fareedkot Teekaਤਬ ਤੇਰੇ ਚਰਨ ਕਮਲੋਂ ਸੇ ਪ੍ਰੀਤੀ ਲਾਗੀ ਹੈ॥
Prof. Sahib Singh(ਹੇ ਭਾਈ!) (ਪਰਮਾਤਮਾ ਦੇ) ਸੋਹਣੇ ਚਰਨਾਂ ਨਾਲ ਪਿਆਰ ਬਣ ਜਾਣਾ-ਪਦ ਅਰਥ ਸਿਉ = ਨਾਲ। ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ।
SikhNet (Spanish)Me siento enamorado de los Pies de Loto del Señor.
ਗੁਰ ਪੂਰੇ ਕੀ; ਨਿਰਮਲ ਰੀਤਿ ॥
gur poore kee; niramal reet |
Sant Singh KhalsaThe lifestyle of the Perfect Guru is immaculate and pure.
Manmohan SinghImmaculate is the way of life of the Perfect Guru.
Manmohan Singh (Punjabi)ਪਵਿੱਤਰ ਹੈ ਜੀਵਨ-ਰਹੁ ਰੀਤੀ ਪੂਰਨ ਗੁਰਦੇਵ ਜੀ ਦੀ।
Fareedkot Teekaਜਬ ਗੁਰੂ ਪੂਰਿਓਂ ਕੀ ਨਿਰਮਲ ਰੀਤ ਧਾਰੀ ਹੈ, ਭਾਵ ਸੁਭ ਅਚਾਰ ਕਰੇ ਹੈਂ॥
Prof. Sahib Singh(ਇਹੋ ਹੀ) ਪੂਰੇ ਗੁਰੂ ਦੀ ਪਵਿੱਤਰ ਜੀਵਨ-ਮਰਯਾਦਾ ਹੈ।ਪਦ ਅਰਥ ਨਿਰਮਲ = ਪਵਿੱਤਰ। ਰੀਤਿ = ਮਰਯਾਦਾ।
SikhNet (Spanish)El Sendero del Guru Perfecto es Inmaculado.
ਭਉ ਭਾਗਾ; ਨਿਰਭਉ ਮਨਿ ਬਸੈ ॥
bhau bhaagaa; nirbhau man basai |
Sant Singh KhalsaMy fear has run away, and the fearless Lord dwells within my mind.
Manmohan SinghMy fear has hastened away and the fear-free Lord abides within my mind.
Manmohan Singh (Punjabi)ਮੇਰਾ ਡਰ ਦੌੜ ਗਿਆ ਹੈ ਅਤੇ ਭੈਅ-ਰਹਿਤ ਸੁਆਮੀ ਮੇਰੇ ਰਿਦੇ ਅੰਦਰ ਨਿਵਾਸ ਰੱਖਦਾ ਹੈ।
Fareedkot Teekaਹੇ (ਨਿਰਭਉ) ਪਰਮੇਸ੍ਵਰ! ਮੇਰੇ ਮਨ ਮੇਂ ਜਬ ਤੇ ਤੁਮ ਬਸੇ ਹੋ, ਤਬ ਜਮਾਦਿਕੋਂ ਕਾ ਭੈ ਭਾਗ ਗਿਆ ਹੈ॥
Prof. Sahib Singhਡਰ-ਰਹਿਤ ਪ੍ਰਭੂ ਉਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ,ਪਦ ਅਰਥ ਭਉ = ਡਰ। ਨਿਰਭਉ = ਡਰ-ਰਹਿਤ ਪਰਮਾਤਮਾ। ਮਨਿ = ਮਨ ਵਿਚ।
SikhNet (Spanish)Mi miedo se ha calmado y el Dios Valeroso habita en mí.
ਅੰਮ੍ਰਿਤ ਨਾਮੁ; ਰਸਨਾ ਨਿਤ ਜਪੈ ॥੩॥
amrit naam; rasanaa nit japai |3|
Sant Singh KhalsaMy tongue continually chants the Ambrosial Naam, the Name of the Lord. ||3||
Manmohan SinghMy tongue ever utters the Lord's Nectar-Name.
Manmohan Singh (Punjabi)ਮੇਰੀ ਜੀਭਾ ਸਦਾ ਸਾਈਂ ਦੇ ਅੰਮ੍ਰਿਤ-ਨਾਮ ਨੂੰ ਉਚਾਰਦੀ ਹੈ।
Fareedkot Teekaਤੇਰੇ ਨਾਮ ਅੰਮ੍ਰਤ ਕੋ ਹਮ ਰਸਨਾ ਦੁਆਰੇ ਨਿਤ ਜਪਤੇ ਹੈਂ॥੩॥
Prof. Sahib Singhਜਿਹੜਾ ਮਨੁੱਖ ਆਪਣੀ ਜੀਭ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ ਨਿੱਤ ਜਪਦਾ ਹੈ ॥੩॥ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਰਸਨਾ = ਜੀਭ (ਨਾਲ) ॥੩॥
SikhNet (Spanish)Mis labios recitan siempre el Nombre Ambrosial del Señor.(3)
ਕੋਟਿ ਜਨਮ ਕੇ ਕਾਟੇ ਫਾਹੇ ॥
kott janam ke kaatte faahe |
Sant Singh KhalsaThe nooses of millions of incarnations are cut away.
Manmohan SinghMy halters of million of births are hewed down.
Manmohan Singh (Punjabi)ਮੇਰੀਆਂ ਕਰੋੜਾਂ ਜਨਮਾਂ ਦੀਆਂ ਫਾਹੀਆਂ ਕੱਟੀਆਂ ਗਈਆਂ ਹਨ।
Fareedkot Teekaਇਸੀ ਤੇ ਕ੍ਰੋੜੋਂ ਜਨਮੋਂ ਕੇ ਅਬ ਵਾਸ਼ਨਾ ਰੂਪ ਫਾਹੇ ਕਾਟੇ ਹੈਂ॥
Prof. Sahib Singh(ਭਗਤੀ ਦਾ ਸਦਕਾ ਉਹਨਾਂ ਦੇ ਪਹਿਲੇ ਕ੍ਰੋੜਾਂ ਜਨਮਾਂ ਦੇ (ਮਾਇਆ ਦੇ) ਬੰਧਨ ਕੱਟੇ ਜਾਂਦੇ ਹਨ।ਪਦ ਅਰਥ ਕੋਟਿ = ਕ੍ਰੋੜਾਂ।
SikhNet (Spanish)Las amarras de millones de nacimientos se sueltan y recibo
ਪਾਇਆ ਲਾਭੁ; ਸਚਾ ਧਨੁ ਲਾਹੇ ॥
paaeaa laabh; sachaa dhan laahe |
Sant Singh KhalsaI have obtained the profit of the true wealth.
Manmohan SinghI have obtained the gain and profit of the True wealth of the Lord's Name.
Manmohan Singh (Punjabi)ਮੈਂ ਸੁਆਮੀ ਦੇ ਨਾਮ ਦੀ ਸੱਚੀ ਦੌਲਤ ਦਾ ਲਾਭ ਤੇ ਨਫਾ ਪ੍ਰਾਪਤ ਕਰ ਲਿਆ ਹੈ।
Fareedkot Teekaਸਚੇ ਨਾਮ ਧਨ ਕਾ ਲਾਭ ਹਮਨੇ ਪਾਇਆ ਹੈ, ਜਿਸ ਕਰ ਅਨੇਕ (ਲਾਹੇ) ਲਾਭ ਪ੍ਰਾਪਤਿ ਹੂਏ ਹੈਂ॥
Prof. Sahib Singh(ਜੀਵ ਇਥੇ ਜਗਤ ਵਿਚ ਹਰਿ-ਨਾਮ-ਧਨ ਦਾ ਵਣਜ ਕਰਨ ਆਉਂਦੇ ਹਨ। ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ) ਸਦਾ ਕਾਇਮ ਰਹਿਣ ਵਾਲਾ ਨਾਮ-ਧਨ-ਨਫ਼ਾ ਖੱਟ ਲੈਂਦੇ ਹਨਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਲਾਹੇ = ਖੱਟੀ, ਨਫ਼ਾ।
SikhNet (Spanish)la Riqueza Verdadera del Nombre del Señor.
ਤੋਟਿ. ਨ ਆਵੈ; ਅਖੁਟ ਭੰਡਾਰ ॥
tott. na aavai; akhutt bhanddaar |
Sant Singh KhalsaThis treasure is inexhaustible; it will never run out.
Manmohan SinghInexhaustible is this treasure which runs not short, ever.
Manmohan Singh (Punjabi)ਅਮੁਕ ਹੈ ਇਹ ਖਜਾਨਾ, ਜੋ ਕਦੇ ਭੀ ਘਟ ਨਹੀਂ ਹੁੰਦਾ।
Fareedkot Teekaਤਿਸ ਨਾਮ ਅਖੁਟ ਭੰਡਾਰੇ ਕੀ ਤੋਟ ਨਹੀਂ ਆਵਤੀ॥
Prof. Sahib Singh(ਉਹਨਾਂ ਪਾਸ ਇਸ ਨਾਮ-ਧਨ ਦੇ) ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ (ਭਰ ਜਾਂਦੇ ਹਨ ਜਿਨ੍ਹਾਂ ਵਿਚ) ਕਦੇ ਘਾਟਾ ਨਹੀਂ ਪੈਂਦਾ।ਪਦ ਅਰਥ ਤੋਟਿ = ਘਾਟਾ। ਅਖੁਟ = ਕਦੇ ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।
SikhNet (Spanish)No importa la forma en la que uno gasta este Tesoro, es Interminable.
ਨਾਨਕ; ਭਗਤ ਸੋਹਹਿ ਹਰਿ ਦੁਆਰ ॥੪॥੨੩॥੩੪॥
naanak; bhagat soheh har duaar |4|23|34|
Sant Singh KhalsaO Nanak, the devotees look beautiful in the Court of the Lord. ||4||23||34||
Manmohan SinghNanak, the Lord's devotees look embellished in His court.
Manmohan Singh (Punjabi)ਨਾਨਕ, ਪ੍ਰਭੂ ਦੇ ਪ੍ਰੇਮੀ ਉਸ ਦੇ ਦਰਬਾਰ ਅੰਦਰ ਸ਼ਸ਼ੋਭਤ ਦਿਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਨਾਮ ਧਨ ਕੇ ਭੰਡਾਰੇ ਵਾਲੇ ਭਗਤ ਹੇ ਪਰਮੇਸ੍ਵਰ! ਆਪ ਕੇ ਦੁਆਰੇ ਪਰ ਸੋਭਤੇ ਹੈਂ॥੪॥੨੩॥੩੪॥
Prof. Sahib Singhਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ ॥੪॥੨੩॥੩੪॥ਪਦ ਅਰਥ ਸੋਹਹਿ = ਸੋਭਦੇ ਹਨ। ਦੁਆਰ = ਦੁਆਰਿ, ਦਰਵਾਜ਼ੇ ਤੇ ॥੪॥੨੩॥੩੪॥
SikhNet (Spanish)Dice Nanak, los Devotos del Señor se ven bellos en Su Corte. (4-23-34)