ਰਾਮਕਲੀ ਮਹਲਾ ੫ ॥
raamakalee mahalaa 5 | Ang 893
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਰਤਨ ਜਵੇਹਰ ਨਾਮ ॥
ratan javehar naam | Ang 893
Sant Singh KhalsaThe Naam, the Name of the Lord, is a jewel, a ruby.
Manmohan SinghGod's Name is the only jewel and ruby.
Manmohan Singh (Punjabi)ਕੇਵਲ ਵਾਹਿਗੁਰੂ ਦਾ ਨਾਮ ਹੀ ਹੀਰਾ ਅਤੇ ਲਾਲ ਹੈ।
Fareedkot Teekaਵਹੁ ਹਰੀ ਕੇ ਭਗਤੋਂ ਕੇ ਨਾਮ ਅਰ (ਰਤਨ) ਵੈਰਾਗ (ਜਵੇਹਰ) ਸਾਛਾਤਤਾ॥
Prof. Sahib Singh(ਹੇ ਭਾਈ! ਪਿਆਰੇ ਪ੍ਰਭੂ ਦਾ ਖ਼ਜ਼ਾਨਾ ਐਸਾ ਹੈ ਜਿਸ ਵਿਚ ਉਸ ਦਾ) ਨਾਮ (ਹੀ) ਰਤਨ ਤੇ ਜਵਾਹਰਾਤ ਹਨ,
SikhNet (Spanish)El Naam, el Nombre del Señor es la Joya y el Rubí,
ਸਤੁ ਸੰਤੋਖੁ ਗਿਆਨ ॥
sat santokh giaan | Ang 893
Sant Singh KhalsaIt brings Truth, contentment and spiritual wisdom.
Manmohan SinghThrough it truth, contentment and gnosis are obtained.
Manmohan Singh (Punjabi)ਇਸ ਦੇ ਰਾਹੀਂ ਸੱਚ, ਸੰਤੁਸ਼ਟਤਾ ਤੇ ਬ੍ਰਹਿਮਬੋਧ ਪ੍ਰਾਪਤ ਹੁੰਦਾ ਹੈ।
Fareedkot Teekaਔ ਸਤਿ ਬੋਲਣਾ ਪੁਨਹ ਜਥਾ ਲਾਭ ਸੰਤੋਖ ਤਥਾ ਸ਼ਾਸਤ੍ਰ ਗਿਆਨ ਜੋ ਹੈ॥
Prof. Sahib Singhਉਸ ਵਿਚ ਸਤ ਸੰਤੋਖ ਤੇ ਉੱਚੇ ਆਤਮਕ ਜੀਵਨ ਦੀ ਸੂਝ ਕੀਮਤੀ ਪਦਾਰਥ ਹਨ।ਪਦ ਅਰਥ ਸਤੁ = ਦਾਨ, ਸੇਵਾ। ਗਿਆਨ = ਪਰਮਾਤਮਾ ਨਾਲ ਜਾਣ-ਪਛਾਣ, ਉੱਚੇ ਆਤਮਕ ਜੀਵਨ ਦੀ ਸੂਝ।
SikhNet (Spanish)pues a través de Él uno obtiene la Verdad, la Sabiduría y el Contentamiento,
ਸੂਖ ਸਹਜ; ਦਇਆ ਕਾ ਪੋਤਾ ॥
sookh sehaj; deaa kaa potaa | Ang 893
Sant Singh KhalsaThe Lord entrusts the treasures of peace,
Manmohan SinghThe treasure of peace, pose and compassion,
Manmohan Singh (Punjabi)ਆਰਾਮ, ਅਡੋਲਤਾ ਅਤੇ ਰਹਿਮ ਦਾ ਖਜਾਨਾ ਸੁਆਮੀ,
Fareedkot Teekaਪੁਨਾ ਗਿਆਨ ਕਾ ਸੁਖ ਦਯਾ ਅਰ ਪੂਰਬਉਕਤ ਸਭ ਗੁਣੋਂ ਕਾ ਖਜਾਨਾ ਜੋ ਨਾਮ ਹੈ॥
Prof. Sahib Singhਉਹ ਖ਼ਜ਼ਾਨਾ ਸੁਖ, ਆਤਮਕ ਅਡੋਲਤਾ ਤੇ ਦਇਆ ਦਾ ਸੋਮਾ ਹੈ।ਪਦ ਅਰਥ ਸਹਜ = ਆਤਮਕ ਅਡੋਲਤਾ। ਪੋਤਾ = ਪੋਤਹ, ਖ਼ਜ਼ਾਨਾ।
SikhNet (Spanish)Él confía Su Tesoro de Compasión,
ਹਰਿ ਭਗਤਾ ਹਵਾਲੈ ਹੋਤਾ ॥੧॥
har bhagataa havaalai hotaa |1| Ang 893
Sant Singh KhalsaIntuition and kindness to His devotees. ||1||
Manmohan Singhthe Lord entrusts to His slaves.
Manmohan Singh (Punjabi)ਆਪਣੈ ਗੋਲਿਆਂ ਦੇ ਸਪੁਰਦ ਕਰ ਦਿੰਦਾ ਹੈ।
Fareedkot Teekaਇਹ ਪੂਰਬ ਕਥਨ ਕੀਏ ਪਦਾਰਥ ਸਭੀ ਰਾਮ ਕੇ ਭੰਡਾਰ ਮੇਂ ਜਮਾ ਹੈਂ॥੧॥
Prof. Sahib Singhਪਰ ਉਹ ਖ਼ਜ਼ਾਨਾ ਪਰਮਾਤਮਾ ਦੇ ਭਗਤਾਂ ਦੇ ਸਪੁਰਦ ਹੋਇਆ ਹੋਇਆ ਹੈ ॥੧॥ਪਦ ਅਰਥ ਭਗਤਾ ਹਵਾਲੈ = ਭਗਤਾਂ ਦੇ ਵੱਸ ਵਿਚ ॥੧॥
SikhNet (Spanish)Su Paz y Equilibrio a Sus Devotos.(1)
ਮੇਰੇ ਰਾਮ ਕੋ ਭੰਡਾਰੁ ॥
mere raam ko bhanddaar | Ang 893
Sant Singh KhalsaThis is the treasure of my Lord.
Manmohan SinghSuch is the treasure of my Lord,
Manmohan Singh (Punjabi)ਐਹੋ ਜਿਹਾ ਹੈ ਖਜਾਨਾਂ ਮੇਰੇ ਪ੍ਰਭੂ ਦਾ,
Fareedkot Teekaਮੇਰੇ ਰਾਮ ਕਾ ਐਸਾ ਭੰਡਾਰਾ ਹੈ॥
Prof. Sahib Singh(ਹੇ ਭਾਈ!) ਪਿਆਰੇ ਪ੍ਰਭੂ ਦਾ ਖ਼ਜ਼ਾਨਾ (ਐਸਾ ਹੈ ਕਿ ਉਸ ਨੂੰ)ਪਦ ਅਰਥ ਕੋ = ਦਾ। ਭੰਡਾਰੁ = ਖ਼ਜ਼ਾਨਾ।
SikhNet (Spanish)El Tesoro de Dios es Interminable,
ਖਾਤ ਖਰਚਿ ਕਛੁ ਤੋਟਿ. ਨ ਆਵੈ; ਅੰਤੁ ਨਹੀ ਹਰਿ ਪਾਰਾਵਾਰੁ ॥੧॥ ਰਹਾਉ ॥
khaat kharach kachh tott. na aavai; ant nahee har paaraavaar |1| rahaau | Ang 893
Sant Singh KhalsaConsuming and expending it, it is never used up. The Lord has no end or limitation. ||1||Pause||
Manmohan Singhthat by eating and expending, it exhausts not. My God has no limit, this or that end. Pause.
Manmohan Singh (Punjabi)ਕਿ ਖਾਣ ਅਤੇ ਖਰਚਣ ਦੁਆਰਾ ਇਹ ਮੁਕਦਾ ਨਹੀਂ। ਮੇਰੇ ਵਾਹਿਗੁਰੂ ਦਾ ਕੋਈ ਓੜਕ ਨਹੀਂ ਨਾ ਕਿਨਾਰਾ। ਠਹਿਰਾਓ।
Fareedkot Teekaਖਾਤਿਆਂ ਔ ਖਰਚਤਿਆਂ ਕੁਛ ਤੋਟ ਨਹੀਂ ਆਵਤੀ, ਭਾਵ ਸੇ ਆਪ ਜਪਤਿਆਂ ਔ ਉਪਦੇਸ਼ ਦੇਤਿਆਂ ਕੋਈ ਕਮੀ ਨਹੀਂ ਹੈ। ਕਿਉਂਕਿ ਹਰੀ ਜੋ ਨਾਮ ਹੈ ਤਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਹੈ॥੧॥ ਰਹਾਉ ॥
Prof. Sahib Singhਆਪ ਵਰਤਦਿਆਂ ਤੇ ਹੋਰਨਾਂ ਨੂੰ ਵੰਡਦਿਆਂ (ਉਸ ਵਿਚ) ਕਮੀ ਨਹੀਂ ਆਉਂਦੀ। ਉਸ ਪਰਮਾਤਮਾ ਦੇ ਖ਼ਜ਼ਾਨੇ ਦਾ ਅੰਤ ਨਹੀਂ ਲੱਭਦਾ, ਉਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭਦਾ ॥੧॥ ਰਹਾਉ ॥ਪਦ ਅਰਥ ਖਾਤ = ਖਾਂਦਿਆਂ। ਖਰਚਿ = ਖ਼ਰਚ ਕੇ, ਵਰਤ ਕੇ। ਤੋਟਿ = ਕਮੀ। ਪਾਰਾਵਾਰੁ = {ਪਾਰ-ਅਵਾਰ} ਪਾਰਲਾ ਤੇ ਉਰਲਾ ਬੰਨਾ ॥੧॥ ਰਹਾਉ ॥
SikhNet (Spanish)como sea que uno lo gaste, permanece Infinito y siempre el Mismo.(1-Pausa)
ਕੀਰਤਨੁ ਨਿਰਮੋਲਕ ਹੀਰਾ ॥
keeratan niramolak heeraa | Ang 893
Sant Singh KhalsaThe Kirtan of the Lord's Praise is a priceless diamond.
Manmohan SinghThe Lord's praise is an invaluable gem.
Manmohan Singh (Punjabi)ਸਾਹਿਬ ਦੀ ਸਿਫ਼ਤ ਸ਼ਲਾਘਾ ਇੱਕ ਅਣਮੁੱਲਾ ਜਵੇਹਰ ਹੈ।
Fareedkot Teekaਕੀਰਤਨ ਰੂਪ ਜੋ ਨਿਰਮੋਲਕ ਹੀਰਾ ਹੈ॥
Prof. Sahib Singh(ਹੇ ਭਾਈ! ਪਿਆਰੇ ਪ੍ਰਭੂ ਦਾ ਖ਼ਜ਼ਾਨਾ ਐਸਾ ਹੈ ਜਿਸ ਵਿਚ ਉਸ ਦਾ) ਕੀਰਤਨ ਇਕ ਅਜਿਹਾ ਹੀਰਾ ਹੈ ਜਿਸ ਦਾ ਮੁੱਲ ਨਹੀਂ ਪੈ ਸਕਦਾ।ਪਦ ਅਰਥ ਨਿਰਮੋਲਕ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ।
SikhNet (Spanish)La Alabanza del Señor es el Diamante
ਆਨੰਦ ਗੁਣੀ ਗਹੀਰਾ ॥
aanand gunee gaheeraa | Ang 893
Sant Singh KhalsaIt is the ocean of bliss and virtue.
Manmohan SinghIt is an ocean of bliss and virtues.
Manmohan Singh (Punjabi)ਇਹ ਖੁਸ਼ੀ ਅਤੇ ਨੇਕੀਆਂ ਦਾ ਸਮੁੰਦਰ ਹੈ।
Fareedkot Teekaਆਤਮ ਆਨੰਦ ਜੋ ਗੁਣੋਂ ਕਾ ਸਮੁੰਦ੍ਰ ਹੈ॥
Prof. Sahib Singh(ਉਸ ਕੀਰਤਨ ਦੀ ਬਰਕਤਿ ਨਾਲ) ਗੁਣਾਂ ਦੇ ਮਾਲਕ ਸਮੁੰਦਰ-ਪ੍ਰਭੂ (ਦੇ ਮਿਲਾਪ) ਦਾ ਆਨੰਦ (ਪ੍ਰਾਪਤ ਹੁੰਦਾ ਹੈ)।ਪਦ ਅਰਥ ਗੁਣੀ = ਗੁਣਾਂ ਦਾ ਮਾਲਕ ਪ੍ਰਭੂ। ਗਹੀਰਾ = ਡੂੰਘਾ, ਸਮੁੰਦਰ।
SikhNet (Spanish)Invaluable, un Mérito Insondable, Éxtasis Infinito.
ਅਨਹਦ ਬਾਣੀ ਪੂੰਜੀ ॥
anahad baanee poonjee | Ang 893
Sant Singh KhalsaIn the Word of the Guru's Bani is the wealth of the unstruck sound current.
Manmohan SinghThe Guru's word is an inestimable wealth.
Manmohan Singh (Punjabi)ਗੁਰਾਂ ਦੀ ਬਾਣੀ ਬੇਅੰਦਾਜ ਧਨ-ਦੌਲਤ ਹੈ।
Fareedkot Teekaਏਕ ਰਸ ਨਾਮ ਬਾਣੀ ਰੂਪ ਜੋ ਪੂੰਜੀ ਹੈ॥
Prof. Sahib Singh(ਕੀਰਤਨ ਦੀ ਬਰਕਤ ਨਾਲ ਪੈਦਾ ਹੋਈ) ਇੱਕ-ਰਸ ਜਾਰੀ ਰਹਿਣ ਵਾਲੀ ਸਿਫ਼ਤਿ-ਸਾਲਾਹ ਦੀ ਰੌ (ਉਸ ਖ਼ਜ਼ਾਨੇ ਵਿਚ ਮਨੁੱਖ ਲਈ) ਸਰਮਾਇਆ ਹੈ।ਪਦ ਅਰਥ ਅਨਹਦ {अन्हत} ਬਿਨਾ ਵਜਾਏ ਵੱਜਣ ਵਾਲੀ, ਇੱਕ-ਰਸ ਜਾਰੀ ਰਹਿਣ ਵਾਲੀ। ਬਾਣੀ = ਸਿਫ਼ਤਿ-ਸਾਲਾਹ ਦੀ ਰੌ। ਪੂੰਜੀ = ਸਰਮਾਇਆ, ਰਾਸ।
SikhNet (Spanish)La Palabra del Shabd atesora la Melodía Divina del Alma
ਸੰਤਨ ਹਥਿ ਰਾਖੀ ਕੂੰਜੀ ॥੨॥
santan hath raakhee koonjee |2| Ang 893
Sant Singh KhalsaThe Saints hold the key to it in their hands. ||2||
Manmohan SinghThe key to it is in the hand of the saints.
Manmohan Singh (Punjabi)ਇਸ ਦੀ ਚਾਬੀ ਹਰੀ-ਸੰਤਾਂ ਦੇ ਹੱਥ ਵਿੱਚ ਹੈ।
Fareedkot Teekaਇਨ ਸਭ ਪਦਾਰਥੋਂ ਕੀ ਸੰਤੋਂ ਕੇ ਹਾਥ ਮੇਂ ਕੁੰਜੀ ਰਾਖੀ ਹੈ, ਭਾਵ ਸੇ ਇਹ ਪਦਾਰਥ ਸੰਤੋਂ ਦੁਆਰੇ ਮਿਲਤੇ ਹੈਂ॥੨॥☬ਪ੍ਰਸ਼ਨ: ਵਹੁ ਸੰਤ ਕਹਾਂ ਹੈਂ?☬ਉੱਤਰ:
Prof. Sahib Singh(ਪਰ ਪਰਮਾਤਮਾ ਨੇ ਇਸ ਖ਼ਜ਼ਾਨੇ ਦੀ) ਕੁੰਜੀ ਸੰਤਾਂ ਦੇ ਹੱਥ ਵਿਚ ਰੱਖੀ ਹੋਈ ਹੈ ॥੨॥ਪਦ ਅਰਥ ਸੰਤਨ ਹਥਿ = ਸੰਤਾਂ ਦੇ ਹੱਥ ਵਿਚ। ਕੂੰਜੀ = ਕੁੰਜੀ ॥੨॥
SikhNet (Spanish)y la llave de ese Tesoro está en las manos de los Santos. (2)
ਸੁੰਨ ਸਮਾਧਿ ਗੁਫਾ; ਤਹ ਆਸਨੁ ॥
sun samaadh gufaa; teh aasan | Ang 894
Sant Singh KhalsaThey sit there, in the cave of deep Samaadhi;
Manmohan SinghThere, in the cave of primordial trance is the seat of Guru,
Manmohan Singh (Punjabi)ਓਥੇ ਅਫੁਰ ਤਾੜੀ ਦੀ ਕੰਦਰਾ ਅੰਦਰ ਗੁਰਾਂ ਦਾ ਟਿਕਾਣਾ ਹੈ,
Fareedkot Teekaਅਫੁਰ ਸਮਾਧੀ ਰੂਪ ਗੁਫਾ ਜੋ ਹੈ ਤਿਸਮੈਂ ਸੰਤੋਂ ਕਾ ਆਸਨ ਹੈ॥
Prof. Sahib Singh(ਹੇ ਭਾਈ! ਜਿਸ ਹਿਰਦੇ-ਘਰ ਵਿਚ ਉਹ ਖ਼ਜ਼ਾਨਾ ਆ ਵੱਸਦਾ ਹੈ) ਉਥੇ ਐਸੀ ਸਮਾਧੀ ਬਣੀ ਰਹਿੰਦੀ ਹੈ ਜਿਸ ਵਿਚ ਕੋਈ ਮਾਇਕ ਫੁਰਨਾ ਨਹੀਂ ਉੱਠਦਾ, (ਪਹਾੜਾਂ ਦੀਆਂ ਕੰਦ੍ਰਾਂ ਦੇ ਥਾਂ ਉਸ ਹਿਰਦੇ-) ਗੁਫ਼ਾ ਵਿਚ ਮਨੁੱਖ ਦੀ ਸੁਰਤੀ ਟਿਕੀ ਰਹਿੰਦੀ ਹੈ,ਪਦ ਅਰਥ ਸੁੰਨ = ਸੁੰਞ, ਫੁਰਨਿਆਂ ਦਾ ਅਭਾਵ, ਜਿੱਥੇ ਕੋਈ ਮਾਇਕ ਫੁਰਨਾ ਨਾਹ ਉੱਠੇ। ਤਹ = ਉਥੇ, ਉਸ ਹਿਰਦੇ ਵਿਚ। ਗੁਫਾ ਆਸਨੁ = ਗੁਫ਼ਾ ਵਿਚ ਟਿਕਾਣਾ।
SikhNet (Spanish)Ellos se sientan ahí, en la cueva del Profundo Samadhi.
ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥
keval braham pooran teh baasan | Ang 894
Sant Singh Khalsathe unique, perfect Lord God dwells there.
Manmohan Singhwhere abides the Perfect Unique Lord as well.
Manmohan Singh (Punjabi)ਜਿਥੇ ਪੂਰਾ ਅਦੁੱਤੀ ਪ੍ਰਭੂ ਭੀ ਨਿਵਾਸ ਰੱਖਦਾ ਹੈ।
Fareedkot Teeka(ਕੇਵਲ) ਸੁਧ ਬ੍ਰਹਮ ਜੋ ਪੂਰਨ ਹੈ ਤਿਸ ਮੇਂ ਵਸਤੇ ਹੈਂ॥
Prof. Sahib Singhਉਸ ਹਿਰਦੇ-ਘਰ ਵਿਚ ਸਿਰਫ਼ ਪੂਰਨ ਪਰਮਾਤਮਾ ਦਾ ਨਿਵਾਸ ਬਣਿਆ ਰਹਿੰਦਾ ਹੈ।ਪਦ ਅਰਥ ਬਾਸਨੁ = ਵਾਸ।
SikhNet (Spanish)El Señor Único habita ahí.
ਭਗਤ ਸੰਗਿ; ਪ੍ਰਭੁ ਗੋਸਟਿ ਕਰਤ ॥
bhagat sang; prabh gosatt karat | Ang 894
Sant Singh KhalsaGod holds conversations with His devotees.
Manmohan SinghThere the Lord converses with His devoted saints.
Manmohan Singh (Punjabi)ਓਥੇ ਪ੍ਰਭੂ ਆਪਣੇ ਅਨਿੰਨ ਸੰਤਾਂ ਨਾਲ ਬਚਨ ਬਿਲਾਸ ਕਰਦਾ ਹੈ।
Fareedkot Teekaਤਿਨ ਭਗਤੋਂ ਕੇ ਸਾਥ ਪ੍ਰਭੂ ਗੋਸਟ ਕਰਤਾ ਹੈ ਅਰਥਾਤ ਸਾਖ੍ਯਾਤ ਹੋਤਾ ਹੈ॥
Prof. Sahib Singh(ਜਿਸ ਭਗਤ ਦੇ ਹਿਰਦੇ ਵਿਚ ਉਹ ਖ਼ਜ਼ਾਨਾ ਪਰਗਟ ਹੋ ਪੈਂਦਾ ਹੈ ਉਸ) ਭਗਤ ਨਾਲ ਪ੍ਰਭੂ ਮਿਲਾਪ ਬਣਾ ਲੈਂਦਾ ਹੈ,ਪਦ ਅਰਥ ਸੰਗਿ = ਨਾਲ। ਗੋਸਟਿ = ਮਿਲਾਪ।
SikhNet (Spanish)Dios mantiene comunicación con Sus Devotos.
ਤਹ ਹਰਖ ਨ ਸੋਗ; ਨ ਜਨਮ. ਨ ਮਰਤ ॥੩॥
teh harakh na sog; na janam. na marat |3| Ang 894
Sant Singh KhalsaThere is no pleasure or pain, no birth or death there. ||3||
Manmohan SinghThere is no weal and woe, neither birth nor death.
Manmohan Singh (Punjabi)ਓਥੇ ਨਾਂ ਖੁਸ਼ੀ ਅਤੇ ਨਾਂ ਗਮੀ, ਨਾਂ ਪੈਦਾਇਸ਼ ਨਾਂ ਹੀ ਮੌਤ ਹੈ।
Fareedkot Teeka(ਤਹ) ਸੰਤੋਂ ਮੇਂ ਨ ਹਰਖ ਹੈ ਨ ਸੋਕ ਹੈ ਅਰ ਉਹ ਸੰਤ ਨ ਜਨਮਤੇ ਹੈਂ ਨਾ ਮਰਤੇ ਹੈਂ॥੩॥
Prof. Sahib Singhਉਸ ਹਿਰਦੇ ਵਿਚ ਖ਼ੁਸ਼ੀ ਗ਼ਮੀ ਜਨਮ-ਮਰਨ (ਦੇ ਗੇੜ ਦੇ ਡਰ) ਦਾ ਕੋਈ ਅਸਰ ਨਹੀਂ ਹੁੰਦਾ ॥੩॥ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮ। ਮਰਤ ਮੌਤ ॥੩॥
SikhNet (Spanish)Para ellos no existe más ni la muerte ni el nacimiento, ni el dolor ni el placer.(3)
ਕਰਿ ਕਿਰਪਾ; ਜਿਸੁ ਆਪਿ ਦਿਵਾਇਆ ॥
kar kirapaa; jis aap divaaeaa | Ang 894
Sant Singh KhalsaOne whom the Lord Himself blesses with His Mercy,
Manmohan SinghHe, whom the Lord Himself mercifully blesses;
Manmohan Singh (Punjabi)ਜਿਸ ਨੂੰ ਸੁਆਮੀ ਖੁਦ ਮਿਹਰ ਧਾਰ ਕੇ ਪ੍ਰਦਾਨ ਕਰਦਾ ਹੈ,
Fareedkot Teekaਪਰਮੇਸ੍ਵਰ ਨੇ ਕ੍ਰਿਪਾ ਕਰ ਕੇ ਜਿਸ ਕੋ ਆਪ ਦਿਵਾਇਆ ਹੈ॥
Prof. Sahib Singh(ਪਰ, ਹੇ ਭਾਈ!) ਜਿਸ ਮਨੁੱਖ ਨੂੰ ਪ੍ਰਭੂ ਨੇ ਆਪ ਕਿਰਪਾ ਕਰ ਕੇ ਇਹ ਧਨ ਦਿਵਾਇਆ ਹੈ,ਪਦ ਅਰਥ ਕਰਿ = ਕਰ ਕੇ। ਜਿਸੁ = ਜਿਸ ਮਨੁੱਖ ਨੂੰ।
SikhNet (Spanish)Aquél que tiene la Gracia del Señor es bendecido
ਸਾਧਸੰਗਿ; ਤਿਨਿ ਹਰਿ ਧਨੁ ਪਾਇਆ ॥
saadhasang; tin har dhan paaeaa | Ang 894
Sant Singh Khalsaobtains the Lord's wealth in the Saadh Sangat, the Company of the Holy.
Manmohan Singhobtains the Lord's wealth in the guild of the saints.
Manmohan Singh (Punjabi)ਉਹ ਸਤਿਸੰਗਤ ਅੰਦਰ ਸੁਆਮੀ ਦੇ ਪਦਾਰਥ ਨੂੰ ਪਾ ਲੈਂਦਾ ਹੈ।
Fareedkot Teekaਸੰਤੋਂ ਕੇ (ਸੰਗਿ) ਦ੍ਵਾਰਾ ਤਿਸ ਨੇ ਹਰਿ ਨਾਮ ਰੂਪ ਖਜਾਨੇ ਵਿਚੋਂ ਪੂਰਬੋਕਤ ਗੁਣਾ ਰੂਪੀ ਧਨੁ ਪਾਇਆ ਹੈ॥
Prof. Sahib Singh(ਸਿਰਫ਼) ਉਸ ਮਨੁੱਖ ਨੇ ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਨਾਮ-ਧਨ ਲੱਭਾ ਹੈ।ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤਿਨਿ = ਉਸ (ਮਨੁੱਖ) ਨੇ।
SikhNet (Spanish)en la Saad Sangat, la Sociedad de los Santos con Su Tesoro.
ਦਇਆਲ ਪੁਰਖ ਨਾਨਕ ਅਰਦਾਸਿ ॥
deaal purakh naanak aradaas | Ang 894
Sant Singh KhalsaNanak prays to the merciful Primal Lord;
Manmohan SinghBefore the Merciful Master alone, Nanak makes supplication.
Manmohan Singh (Punjabi)ਕੇਵਲ ਮਿਹਰਬਾਨ ਮਾਲਕ ਮੂਹਰੇ ਹੀ ਨਾਨਕ ਪ੍ਰਾਰਥਨਾਂ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਦਇਆਲ ਪੁਰਖ! ਤੇਰੇ ਆਗੇ ਹਮਾਰੀ ਏਹੀ ਅਰਦਾਸ ਹੈ॥
Prof. Sahib Singhਹੇ ਦਇਆ ਦੇ ਸੋਮੇ ਅਕਾਲ ਪੁਰਖ! (ਤੇਰੇ ਸੇਵਕ) ਨਾਨਕ ਦੀ ਭੀ ਇਹੀ ਅਰਜ਼ੋਈ ਹੈ,ਪਦ ਅਰਥ ਦਇਆਲ = ਹੇ ਦਇਆ ਦੇ ਘਰ ਪ੍ਰਭੂ! ਨਾਨਕ ਅਰਦਾਸਿ = ਨਾਨਕ ਦੀ ਅਰਜ਼ੋਈ।
SikhNet (Spanish)Nanak Te reza: oh Señor Compasivo,
ਹਰਿ ਮੇਰੀ ਵਰਤਣਿ; ਹਰਿ ਮੇਰੀ ਰਾਸਿ ॥੪॥੨੪॥੩੫॥
har meree varatan; har meree raas |4|24|35| Ang 894
Sant Singh Khalsathe Lord is my merchandise, and the Lord is my capital. ||4||24||35||
Manmohan SinghGod is my merchandise and God is my capital-stock.
Manmohan Singh (Punjabi)ਵਾਹਿਗੁਰੂ ਮੇਰੀ ਸੁਦਾਗਰੀ ਦਾ ਮਾਲ ਹੈ ਅਤੇ ਵਾਹਿਗੁਰੂ ਹੀ ਮੇਰੀ ਪੂੰਜੀ ਹੈ।
Fareedkot Teekaਹੇ ਹਰੀ! ਤੇਰੇ ਸਾਥ ਹੀ ਮੇਰੀ ਵਰਤਨ ਹੋਵੈ ਔ ਹੇ ਹਰੀ! ਮੇਰੀ ਪੂੰਜੀ ਭੀ ਤੂੰ ਹੀ ਹੋਵੈਂ॥੪॥੨੪॥੩੫॥☬ਪਾਰਬ੍ਰਹਮ ਕੀ ਬੇਅੰਤਤਾ ਦਿਖਾਵਤੇ ਹੈਂ:
Prof. Sahib Singhਕਿ ਤੇਰਾ ਨਾਮ ਮੇਰਾ ਸਰਮਾਇਆ ਬਣਿਆ ਰਹੇ, ਤੇਰਾ ਨਾਮ ਮੇਰੀ ਹਰ ਵੇਲੇ ਦੀ ਵਰਤਣ ਵਾਲੀ ਸ਼ੈ ਬਣੀ ਰਹੇ ॥੪॥੨੪॥੩੫॥ਪਦ ਅਰਥ ਵਰਤਣਿ = ਹਰ ਵੇਲੇ ਵਰਤੀ ਜਾਣ ਵਾਲੀ ਸ਼ੈ। ਰਾਸਿ = ਪੂੰਜੀ, ਸਰਮਾਇਆ ॥੪॥੨੪॥੩੫॥
SikhNet (Spanish)eres mi único Capital.(4-24-35)