ੴ

ਸਿੱਖਬਾਣੀ · SikhBani

Ang 1152

Sri Guru Granth Sahib · Raag Bhairao · 3 shabads, 50 lines
Translations
Shabad Guru Arjan Dev Ji Raag Bhairao continued from Ang 1151

ਨਿੰਦਕ ਕਾ ਕਹਿਆ; ਕੋਇ. ਨ ਮਾਨੈ ॥

nindak kaa kahiaa; koe. na maanai |

Sant Singh KhalsaNo one belives what the slanderer says.
Manmohan SinghNo one believes in what a reviler says.
Manmohan Singh (Punjabi)ਜਿਹੜਾ ਕੁਛ ਬੁਗੋਣ ਵਾਲਾ ਆਖਦਾ ਹੈ, ਉਸ ਵਿੱਚ ਕੋਈ ਭੀ ਯਕੀਨ ਨਹੀਂ ਕਰਦਾ।
Fareedkot Teekaਨਿੰਦਕ ਕਾ ਕਹਿਆ ਕੋਈ ਭੀ ਨਹੀਂ ਮਾਨਤਾ, ਭਾਵ ਤਿਸ ਕੀ ਪ੍ਰਤੀਤ ਨਹੀਂ ਕਰਤਾ॥
Prof. Sahib Singhਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੀ ਗੱਲ ਨੂੰ ਕੋਈ ਭੀ ਮਨੁੱਖ ਸੱਚ ਨਹੀਂ ਮੰਨਦਾ,

ਪਦ ਅਰਥ ਨ ਮਾਨੈ = ਇਤਬਾਰ ਨਹੀਂ ਕਰਦਾ।

SikhNet (Spanish)En realidad nadie le cree al calumniador y éste se arrepiente de tal banalidad.

ਨਿੰਦਕ; ਝੂਠੁ ਬੋਲਿ ਪਛੁਤਾਨੇ ॥

nindak; jhootth bol pachhutaane |

Sant Singh KhalsaThe slanderer tells lies, and later regrets and repents.
Manmohan SinghUttering falsehood the reviler regrets.
Manmohan Singh (Punjabi)ਕੂੜ ਬਕਣ ਦੁਆਰਾ ਬੁਗੋਣ ਵਾਲਾ ਪਸਚਾਤਾਪ ਕਰਦਾ ਹੈ।
Fareedkot Teekaਨਿੰਦਕ ਝੂਠ ਬੋਲ ਕਰ ਅੰਤ ਕੋ ਦੁਖਤ ਹੂਏ ਪਛਤਾਏ ਹੈਂ॥
Prof. Sahib Singhਤੁਹਮਤਾਂ ਲਾਣ ਵਾਲੇ ਝੂਠ ਬੋਲ ਕੇ (ਫਿਰ) ਅਫ਼ਸੋਸ ਹੀ ਕਰਦੇ ਹਨ,

ਪਦ ਅਰਥ ਬੋਲਿ = ਬੋਲ ਕੇ। ਪਛਤਾਨੇ = ਅਫ਼ਸੋਸ ਕਰਦੇ ਹਨ।

SikhNet (Spanish)Se frota sus manos y golpea el suelo con su cabeza,

ਹਾਥ ਪਛੋਰਹਿ; ਸਿਰੁ ਧਰਨਿ ਲਗਾਹਿ ॥

haath pachhoreh; sir dharan lagaeh |

Sant Singh KhalsaHe wrings his hands, and hits his head against the ground.
Manmohan SinghHe writhes his hands and dashes his head against the ground.
Manmohan Singh (Punjabi)ਉਹ ਆਪਣੇ ਹੱਥ ਮਲਦਾ ਹੈ ਅਤੇ ਆਪਣੇ ਮੂੰਡ ਨੂੰ ਧਰਤੀ ਨਾਲ ਪਟਕਾਉਂਦਾ ਹੈ।
Fareedkot Teekaਪੁਨਾ ਹਾਥੋਂ ਕੋ ਸਿਰ ਪਰ ਵਾ ਜਿਮੀ ਪੁਰ ਮਾਰਤਾ ਹੈ ਔਰ ਸਿਰੁ ਧਰਤੀ ਪਰ ਲਗਾਵਤਾ ਹੈ, ਭਾਵ ਅਤੀ ਦੀਨ ਹੋਤਾ ਹੈ॥
Prof. Sahib Singh(ਨਸ਼ਰ ਹੋਣ ਤੇ ਨਿੰਦਕ) ਹੱਥ ਮੱਥੇ ਉਤੇ ਮਾਰਦੇ ਹਨ ਤੇ ਆਪਣਾ ਸਿਰ ਧਰਤੀ ਨਾਲ ਪਟਕਾਂਦੇ ਹਨ (ਭਾਵ, ਬਹੁਤ ਹੀ ਸ਼ਰਮਿੰਦੇ ਹੁੰਦੇ ਹਨ)।

ਪਦ ਅਰਥ ਹਾਥ ਪਛੋਰਹਿ = (ਆਪਣੇ) ਹੱਥ (ਮੱਥੇ ਤੇ) ਮਾਰਦੇ ਹਨ। ਧਰਨਿ = ਧਰਤੀ।

SikhNet (Spanish)pues al calumniador no lo perdona ni Dios,

ਨਿੰਦਕ ਕਉ; ਦਈ ਛੋਡੈ ਨਾਹਿ ॥੨॥

nindak kau; dee chhoddai naeh |2|

Sant Singh KhalsaThe Lord does not forgive the slanderer. ||2||
Manmohan SinghThe Lord forgives not the reviler.
Manmohan Singh (Punjabi)ਪ੍ਰਭੂ ਬੁਗੋਣ ਵਾਲੇ ਨੂੰ ਮਾਫ ਨਹੀਂ ਕਰਦਾ।
Fareedkot Teekaਪਰੰਤੂ ਨਿੰਦਕ ਪੁਰਸ ਕੋ (ਦਈ) ਈਸ੍ਵਰ ਛੋਡਤਾ ਨਹੀਂ ਹੈ॥੨॥
Prof. Sahib Singh(ਪਰ ਊਜਾਂ ਲਾਣ ਦੀ ਵਾਦੀ ਵਿਚ ਦੋਖੀ ਮਨੁੱਖ ਅਜਿਹਾ ਫਸਦਾ ਹੈ ਕਿ) ਪਰਮਾਤਮਾ ਉਸ ਦੋਖੀ ਨੂੰ (ਉਸ ਦੇ ਆਪਣੇ ਤਣੇ ਨਿੰਦਾ ਦੇ ਜਾਲ ਵਿਚੋਂ) ਛੁਟਕਾਰਾ ਨਹੀਂ ਦੇਂਦਾ ॥੨॥

ਪਦ ਅਰਥ ਦਈ = ਪਰਮਾਤਮਾ ॥੨॥

SikhNet (Spanish)porque él no se llega a perdonar a sí mismo. (2)

ਹਰਿ ਕਾ ਦਾਸੁ; ਕਿਛੁ ਬੁਰਾ. ਨ ਮਾਗੈ ॥

har kaa daas; kichh buraa. na maagai |

Sant Singh KhalsaThe Lord's slave does not wish anyone ill.
Manmohan SinghGod's slave wishes ill to no one.
Manmohan Singh (Punjabi)ਰੱਬ ਦਾ ਗੋਲਾ ਕਿਸੇ ਦਾ ਭੀ ਬੁਰਾ ਨਹੀਂ ਮੰਗਦਾ।
Fareedkot Teekaਹਰੀ ਕਾ ਦਾਸ (ਕਿਛੁ) ਅਲਪ ਮਾਤ੍ਰ ਭੀ ਕਿਸੀ ਕਾ ਬੁਰਾ ਨਹੀਂ ਚਿਤਵਤਾ॥
Prof. Sahib Singhਪਰਮਾਤਮਾ ਦਾ ਭਗਤ (ਉਸ ਦੋਖੀ ਦਾ ਭੀ) ਰਤਾ ਭਰ ਭੀ ਬੁਰਾ ਨਹੀਂ ਮੰਗਦਾ (ਇਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਨੁਕਸਾਨ ਹੋਵੇ।

ਪਦ ਅਰਥ ਨ ਮਾਗੈ = ਨਹੀਂ ਮੰਗਦਾ, ਨਹੀਂ ਚਾਹੁੰਦਾ।

SikhNet (Spanish)El Sirviente del Señor no desea mal a nadie,

ਨਿੰਦਕ ਕਉ; ਲਾਗੈ ਦੁਖ ਸਾਂਗੈ ॥

nindak kau; laagai dukh saangai |

Sant Singh KhalsaThe slanderer suffers, as if stabbed by a spear.
Manmohan SinghThe reproacher endures the pain of the wound of a bayonet.
Manmohan Singh (Punjabi)ਤੁਹਮਤ ਲਾਉਣ ਵਾਲਾ ਬਰਛੀ ਦੇ ਫੱਟ ਦੇ ਦੁਖ ਸਹਾਰਦਾ ਹੈ।
Fareedkot Teekaਨਿੰਦਕ ਕਉ ਦੁਖ ਰੂਪੀ (ਸਾਂਗੈ) ਬਰਛੀ ਲਾਗਤੀ ਹੈ॥
Prof. Sahib Singhਫਿਰ ਭੀ) ਦੋਖੀ ਨੂੰ (ਆਪਣੀ ਹੀ ਕਰਤੂਤ ਦਾ ਅਜਿਹਾ) ਦੁੱਖ ਅੱਪੜਦਾ ਹੈ (ਜਿਵੇਂ) ਬਰਛੀ (ਲੱਗਣ) ਦਾ (ਦੁੱਖ ਹੁੰਦਾ ਹੈ)।

ਪਦ ਅਰਥ ਦੁਖੁ ਸਾਂਗੈ = ਬਰਛੀ (ਵੱਜਣ) ਦਾ ਦੁੱਖ।

SikhNet (Spanish)pero el calumniador es destruido por la lanza de su malvada intención.

ਬਗੁਲੇ ਜਿਉ; ਰਹਿਆ ਪੰਖ ਪਸਾਰਿ ॥

bagule jiau; rahiaa pankh pasaar |

Sant Singh KhalsaLike a crane, he spreads his feathers, to look like a swan.
Manmohan SinghLike the crane's spreading of its feathers, he popes as a swan.
Manmohan Singh (Punjabi)ਬਗ ਦੇ ਖੰਭ ਖਿਲਾਰਨ ਦੀ ਤਰ੍ਹਾਂ ਉਹ ਹੰਸ ਬਣ ਬਣ ਬਹਿੰਦਾ ਹੈ।
Fareedkot Teekaਬਗਲੇ ਵਤ ਪੰਖੋਂ ਕੋ ਪਸਾਰ ਰਹਾ ਹੈ, ਭਾਵ ਊਪਰ ਸੇ ਊਜਲ ਦਿਖਾਈ ਦੇਤਾ ਹੈ ਅਰ ਅੰਤਰ ਸੇ ਮਲੀਨ ਹੈ॥
Prof. Sahib Singhਸੰਤ ਜਨਾਂ ਉਤੇ ਊਜਾਂ ਲਾਣ ਵਾਲਾ ਮਨੁੱਖ ਆਪ ਬਗਲੇ ਵਾਂਗ ਖੰਡ ਖਿਲਾਰੀ ਰੱਖਦਾ ਹੈ (ਆਪਣੇ ਆਪ ਨੂੰ ਚੰਗੇ ਜੀਵਨ ਵਾਲਾ ਪਰਗਟ ਕਰਦਾ ਹੈ,

ਪਦ ਅਰਥ ਪੰਖ = ਖੰਡ। ਪਸਾਰਿ ਰਹਿਆ = ਖਿਲਾਰੀ ਰੱਖਦਾ ਹੈ।

SikhNet (Spanish)La grulla abre sus alas para parecer un cisne,

ਮੁਖ ਤੇ ਬੋਲਿਆ; ਤਾਂ ਕਢਿਆ ਬੀਚਾਰਿ ॥੩॥

mukh te boliaa; taan kadtiaa beechaar |3|

Sant Singh KhalsaWhen he speaks with his mouth, then he is exposed and driven out. ||3||
Manmohan SinghWhen he utters a word with His mouth, then is he exposed and driven out.
Manmohan Singh (Punjabi)ਜਦ ਉਹ ਆਪਣੇ ਮੂੰਹੋਂ ਬਚਨ ਉਚਾਰਦਾ ਹੈ, ਤਦ ਜਾਹਰ ਹੋ ਜਾਣ ਤੇ, ਉਹ ਬਾਹਰ ਕੱਢ ਦਿੱਤਾ ਜਾਂਦਾ ਹੈ।
Fareedkot Teekaਜਬ ਮੁਖ ਸੇ ਨਿੰਦਾ ਰੂਪੁ ਬਚਨੁ ਤਿਸ ਨੇ ਬੋਲਿਆ ਤਬ ਬੀਚਾਰ ਕਰ ਭਲੇ ਲੋਕੋਂ ਨੇ (ਕਾਢਿਆ) ਨਿਕਾਲ ਦੀਆ ਅਰਥਾਤ ਤਿਸ ਕਾ ਸੰਗ ਛੋਡ ਦੀਆ; ਵਾ ਤਿਸ ਬਚਨ ਕਾ ਵੀਚਾਰੁ ਕਢਿ ਲ੍ਯਾ, ਭਾਵ ਤਿਸ ਕਾ ਮਤਲਬੁ ਸਮਝ ਲ੍ਯਾ॥੩॥
Prof. Sahib Singhਪਰ ਜਦੋਂ ਹੀ ਉਹ) ਮੂਹੋਂ (ਤੁਹਮਤਾਂ ਦੇ) ਬਚਨ ਬੋਲਦਾ ਹੈ ਤਦੋਂ ਉਹ (ਝੂਠਾ ਦੋਖੀ) ਮਿਥਿਆ ਜਾ ਕੇ (ਲੋਕਾਂ ਵਲੋਂ) ਦੁਰਕਾਰਿਆ ਜਾਂਦਾ ਹੈ ॥੩॥

ਪਦ ਅਰਥ ਤੇ = ਤੋਂ। ਤਾਂ = ਤਦੋਂ। ਬੀਚਾਰਿ = ਵਿਚਾਰਿ, ਵਿਚਾਰ ਕੇ ॥੩॥

SikhNet (Spanish)pero cuando pronuncia la primer palabra, se delata a sí mismo y se va. (3)

ਅੰਤਰਜਾਮੀ ਕਰਤਾ ਸੋਇ ॥

antarajaamee karataa soe |

Sant Singh KhalsaThe Creator is the Inner-knower, the Searcher of hearts.
Manmohan SinghHe, the Creator-Lord is the inner-knower.
Manmohan Singh (Punjabi)ਉਹ ਸਿਰਜਣਹਾਰ ਸੁਆਮੀ ਅੰਦਰਲੀਆਂ ਜਾਣਨਹਾਰ ਹੈ।
Fareedkot Teekaਹਰੀ ਅੰਤਰਜਾਮੀ ਕਰਤਾ ਜੋ ਹੈ॥
Prof. Sahib Singhਉਹ ਕਰਤਾਰ ਆਪ ਹੀ ਹਰੇਕ ਦੇ ਦਿਲ ਦੀ ਜਾਣਦਾ ਹੈ।

ਪਦ ਅਰਥ ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।

SikhNet (Spanish)El Señor Creador, el Conocedor Intimo es el Uno Solo,

ਹਰਿ ਜਨੁ ਕਰੈ; ਸੁ ਨਿਹਚਲੁ ਹੋਇ ॥

har jan karai; su nihachal hoe |

Sant Singh KhalsaThat person, whom the Lord makes His Own, becomes stable and steady.
Manmohan SinghHe, whom the Lord makes His servant; becomes eternally stable.
Manmohan Singh (Punjabi)ਜਿਸ ਨੂੰ ਸੁਆਮੀ ਆਪਣਾ ਸੇਵਕ ਬਣਾ ਲੈਂਦਾ ਹੈ, ਉਹ ਸਦੀਵੀ ਸਥਿਰ ਹੋ ਜਾਂਦਾ ਹੈ।
Fareedkot Teekaਸੋ ਜਿਸ ਜਨ ਕੋ ਨਿਹਚਲ ਕਰਤਾ ਹੈ, ਸੋ ਹੋਤਾ ਹੈ; ਵਾ ਜੋ ਸੰਤੁ ਕਹਤਾ ਹੈ, ਸੋ ਜਰੂਰ ਹੋ ਜਾਤਾ ਹੈ, ਭਾਵ ਸਤ ਸੰਕਲਪੁ ਹੈ॥
Prof. Sahib Singhਉਸ ਦਾ ਸੇਵਕ ਜੋ ਕੁਝ ਕਰਦਾ ਹੈ ਉਹ ਪੱਥਰ ਦੀ ਲਕੀਰ ਹੁੰਦਾ ਹੈ (ਉਸ ਵਿਚ ਰਤਾ ਭਰ ਝੂਠ ਨਹੀਂ ਹੁੰਦਾ, ਉਹ ਕਿਸੇ ਦੀ ਬੁਰਾਈ ਵਾਸਤੇ ਨਹੀਂ ਹੁੰਦਾ)।

ਪਦ ਅਰਥ ਨਿਹਚਲੁ = ਅਟੱਲ, ਜ਼ਰੂਰ ਵਾਪਰਨ ਵਾਲਾ।

SikhNet (Spanish)y aquél a quien el Señor lo hace Su Sirviente, se vuelve Eterno también.

ਹਰਿ ਕਾ ਦਾਸੁ; ਸਾਚਾ ਦਰਬਾਰਿ ॥

har kaa daas; saachaa darabaar |

Sant Singh KhalsaThe Lord's slave is true in the Court of the Lord.
Manmohan SinghGod's servant is proclaimed true in the Lord's court.
Manmohan Singh (Punjabi)ਵਾਹਿਗੁਰੂ ਦਾ ਨੌਕਰ ਪ੍ਰਭੂ ਦੀ ਦਰਗਾਹ ਅੰਦਰ ਸੱਚਾ ਕਰਾਰ ਦਿਤਾ ਜਾਂਦਾ ਹੈ।
Fareedkot Teekaਹਰਿ ਕਾ ਦਾਸੁ (ਦਰਬਾਰਿ) ਦਰਗਾਹ ਵਿਖੇ ਸਚਾ ਹੋਤਾ ਹੈ॥
Prof. Sahib Singhਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦਾ ਹੈ,

ਪਦ ਅਰਥ ਸਾਚਾ = ਅਡੋਲ ਜੀਵਨ ਵਾਲਾ। ਦਰਬਾਰਿ = ਪ੍ਰਭੂ ਦੀ ਹਜ਼ੂਰੀ ਵਿਚ।

SikhNet (Spanish)El Sirviente del Señor es proclamado Verdadero en la Corte del Señor.

ਜਨ ਨਾਨਕ ਕਹਿਆ; ਤਤੁ ਬੀਚਾਰਿ ॥੪॥੪੧॥੫੪॥

jan naanak kahiaa; tat beechaar |4|41|54|

Sant Singh KhalsaServant Nanak speaks, after contemplating the essence of reality. ||4||41||54||
Manmohan SinghSays slave Nanak, this is the quintessence of the Lord's meditation.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਇਹ ਹੈ ਸਾਰ-ਅੰਸ਼ ਸੁਆਮੀ ਦੇ ਸਿਮਰਨ ਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਨੇ ਇਹੁ (ਤਤੁ) ਯਥਾਰਥ ਵਿਚਾਰੁ ਕਹਾ ਹੈ॥੪॥੪੧॥੫੪॥
Prof. Sahib Singhਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਵਿਚਾਰ ਕੇ ਇਹ ਤੱਤ ਕਹਿ ਦਿੱਤਾ ਹੈ ॥੪॥੪੧॥੫੪॥

ਪਦ ਅਰਥ ਤਤੁ = ਅਸਲੀਅਤ। ਨਾਨਕ = ਹੇ ਨਾਨਕ! ॥੪॥੪੧॥੫੪॥

SikhNet (Spanish)Dice Nanak, Esa es la Quintaesencia de la Sabiduría de Dios. (4-41-54)

Open this shabad (19 lines, Angs 1151-1152) →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਊ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਦੁਇ ਕਰ ਜੋਰਿ; ਕਰਉ ਅਰਦਾਸਿ ॥

due kar jor; krau aradaas |

Sant Singh KhalsaWith my palms pressed together, I offer this prayer.
Manmohan SinghJoining both my hands I make supplication before the Lord.
Manmohan Singh (Punjabi)ਆਪਣੇ ਦੋਨੋਂ ਹੱਥ ਜੋੜ ਕੇ ਮੈਂ ਪ੍ਰਭੂ ਮੂਹਰੇ ਬੇਨਤੀ ਕਰਦਾ ਹਾਂ।
Fareedkot Teekaਹੇ ਸੰਤ ਜਨੋਂ! ਮੈਂ ਦੋਨੋਂ ਹਾਥ ਜੋਰ ਕਰ ਬੇਨਤੀ ਕਰਤਾ ਹੂੰ:
Prof. Sahib Singh(ਗੁਰੂ ਦੀ ਸਰਨ ਦੀ ਬਰਕਤਿ ਨਾਲ) ਮੈਂ ਦੋਵੇਂ ਹੱਥ ਜੋੜ ਕੇ (ਪ੍ਰਭੂ ਦੇ ਦਰ ਤੇ) ਅਰਜ਼ੋਈ ਕਰਦਾ ਰਹਿੰਦਾ ਹਾਂ।

ਪਦ ਅਰਥ ਦੁਇ ਕਰ = ਦੋਵੇਂ ਹੱਥ। {ਬਹੁ-ਵਚਨ}। ਜੋਰਿ = ਜੋੜ ਕੇ। ਕਰਉ = ਕਰਉਂ, ਮੈਂ ਕਰਦਾ ਹਾਂ।

SikhNet (Spanish)Oh Dios, Te rezo con las palmas juntas,

ਜੀਉ ਪਿੰਡੁ ਧਨੁ; ਤਿਸ ਕੀ ਰਾਸਿ ॥

jeeo pindd dhan; tis kee raas |

Sant Singh KhalsaMy soul, body and wealth are His property.
Manmohan SinghMy soul, body and wealth are His capital.
Manmohan Singh (Punjabi)ਮੇਰੀ ਜਿੰਦੜੀ, ਦੇਹਿ ਅਤੇ ਦੌਲਤ ਉਸੇ ਦੀ ਪੂੰਜੀ ਹਨ।
Fareedkot Teekaਜੀਉ ਔ ਸਰੀਰ ਧਨ ਸਭ ਤਿਸੀ ਪ੍ਰਭੂ ਕੀ (ਰਾਸਿ) ਪੂੰਜੀ ਹੈ॥
Prof. Sahib Singhਮੇਰੀ ਇਹ ਜਿੰਦ, ਮੇਰਾ ਇਹ ਸਰੀਰ ਇਹ ਧਨ-ਸਭ ਕੁਝ ਉਸ ਪਰਮਾਤਮਾ ਦੀ ਬਖ਼ਸ਼ੀ ਪੂੰਜੀ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਰਾਸਿ = ਪੂੰਜੀ, ਸਰਮਾਇਆ।

SikhNet (Spanish)pues mi Alma, cuerpo y riqueza Te pertenecen.

ਸੋਈ ਮੇਰਾ ਸੁਆਮੀ ਕਰਨੈਹਾਰੁ ॥

soee meraa suaamee karanaihaar |

Sant Singh KhalsaHe is the Creator, my Lord and Master.
Manmohan SinghHe alone is my Creator-Lord.
Manmohan Singh (Punjabi)ਕੇਵਲ ਉਹ ਹੀ ਮੇਰਾ ਸਿਰਜਣਹਾਰ-ਮਾਲਕ ਹੈ।
Fareedkot Teekaਜੋ ਸ੍ਰਿਸ੍ਟੀ ਕਾ ਕਰਨੇਹਾਰਾ ਹੈ, ਸੋਈ ਮੇਰਾ ਸੁਆਮੀ ਹੈ॥
Prof. Sahib Singhਮੇਰਾ ਉਹ ਮਾਲਕ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ।

ਪਦ ਅਰਥ ਕਰਨੈਹਾਰੁ = ਸਭ ਕੁਝ ਕਰਨ ਜੋਗਾ।

SikhNet (Spanish)Sólo Tú eres mi Maestro, mi Señor Creador

ਕੋਟਿ ਬਾਰ ਜਾਈ ਬਲਿਹਾਰ ॥੧॥

kott baar jaaee balihaar |1|

Sant Singh KhalsaMillions of times, I am a sacrifice to Him. ||1||
Manmohan SinghMyriads of times, I am a sacrifice unto Him.
Manmohan Singh (Punjabi)ਕ੍ਰੋੜਾਂ ਵਾਰੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
Fareedkot Teekaਮੈਂ ਕ੍ਰੋੜ ਬਾਰੀ ਤਿਸ ਕੇ ਬਲਿਹਾਰਨੇ ਜਾਤਾ ਹੂੰ॥੧॥
Prof. Sahib Singhਮੈਂ ਕ੍ਰੋੜਾਂ ਵਾਰੀ ਉਸ ਤੋਂ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਕੋਟਿ ਬਾਰ = ਕ੍ਰੋੜਾਂ ਵਾਰੀ। ਜਾਈ = ਜਾਈਂ, ਮੈਂ ਜਾਂਦਾ ਹਾਂ। ਬਲਿਹਾਰ = ਸਦਕੇ ॥੧॥

SikhNet (Spanish)y yo ofrezco mi ser en sacrificio un millón de veces a Ti. (1)

ਸਾਧੂ ਧੂਰਿ ਪੁਨੀਤ ਕਰੀ ॥

saadhoo dhoor puneet karee |

Sant Singh KhalsaThe dust of the feet of the Holy brings purity.
Manmohan SinghThe dust of the saints 'feet purifies one.
Manmohan Singh (Punjabi)ਸੰਤਾਂ ਦੇ ਪੈਰਾਂ ਦੀ ਧੂੜ ਜੀਵ ਨੂੰ ਪਵਿੱਤਰ ਕਰ ਦਿੰਦੀ ਹੈ।
Fareedkot Teekaਸੰਤੋਂ ਕੀ ਚਰਨ ਧੂਰਿ ਪਵਿਤ੍ਰ ਕਰਨਹਾਰੀ ਹੈ॥
Prof. Sahib Singhਗੁਰੂ ਦੀ ਚਰਨ-ਧੂੜ (ਮਨੁੱਖ ਦੇ ਜੀਵਨ ਨੂੰ) ਪਵਿੱਤਰ ਕਰ ਦੇਂਦੀ ਹੈ,

ਪਦ ਅਰਥ ਸਾਧੂ ਧੂਰਿ = ਗੁਰੂ ਦੀ ਚਰਨ-ਧੂੜ। ਪੁਨੀਤ = ਪਵਿੱਤਰ (ਜੀਵਨ ਵਾਲਾ)। ਕਰੀ = ਬਣਾ ਦੇਂਦੀ ਹੈ।

SikhNet (Spanish)Oh Dios, el Polvo de los Pies de los Santos me ha purificado

ਮਨ ਕੇ ਬਿਕਾਰ ਮਿਟਹਿ. ਪ੍ਰਭ ਸਿਮਰਤ; ਜਨਮ ਜਨਮ ਕੀ ਮੈਲੁ ਹਰੀ ॥੧॥ ਰਹਾਉ ॥

man ke bikaar mitteh. prabh simarat; janam janam kee mail haree |1| rahaau |

Sant Singh KhalsaRemembering God in meditation, the mind's corruption is eradicated, and the filth of countless incarnations is washed away. ||1||Pause||
Manmohan SinghMeditating on the Lord, the mind's sins are effaced and the filth of many births is washed off. Pause.
Manmohan Singh (Punjabi)ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਮਨੂਏ ਦੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਅਨੇਕਾਂ ਜਨਮਾਂ ਦੀ ਗੰਦਗੀ ਧੋਤੀ ਜਾਂਦੀ ਹੈ। ਠਹਿਰਾਉ।
Fareedkot Teekaਪ੍ਰਭੂ ਕੇ ਸਿਮਰਨੇ ਸੇ ਮਨ ਕੇ ਬਿਕਾਰ ਨਿਬ੍ਰਿਤ ਹੋ ਜਾਤੇ ਹੈਂ ਔਰ ਜਨਮ ਜਨਮ ਕੀ ਮੈਲ ਭੀ (ਹਰੀ) ਦੂਰ ਹੋ ਜਾਤੀ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ ਸਿਮਰਦਿਆਂ (ਮਨੁੱਖ ਦੇ) ਮਨ ਦੇ ਵਿਕਾਰ ਦੂਰ ਹੋ ਜਾਂਦੇ ਹਨ, ਅਨੇਕਾਂ ਜਨਮਾਂ (ਕੇ ਕੀਤੇ ਕੁਕਰਮਾਂ) ਦੀ ਮੈਲ ਲਹਿ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਹਰੀ = ਦੂਰ ਹੋ ਜਾਂਦੀ ਹੈ ॥੧॥ ਰਹਾਉ ॥

SikhNet (Spanish)y así me libero de la impureza de mi mente y de los errores de miles de nacimientos y muertes, contemplando Tu Nombre. (1-Pausa)

ਜਾ ਕੈ ਗ੍ਰਿਹ ਮਹਿ; ਸਗਲ ਨਿਧਾਨ ॥

jaa kai grih meh; sagal nidhaan |

Sant Singh KhalsaAll treasures are in His household.
Manmohan SinghSuch is the Lord in whose house are all treasures,
Manmohan Singh (Punjabi)ਐਸਾ ਹੈ ਸਾਹਬਿ, ਜਿਸ ਦੇ ਘਰ ਵਿੱਚ ਸਾਰੇ ਖਜਾਨੇ ਹਨ,
Fareedkot Teekaਜਿਸ ਕੇ ਘਰ ਵਿਖੇ ਸੰਪੂਰਨ ਨਿਧੀਆਂ ਹੈਂ॥
Prof. Sahib Singh(ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ ਕਿ) ਜਿਸ ਪਰਮਾਤਮਾ ਦੇ ਘਰ ਵਿਚ ਸਾਰੇ ਖ਼ਜ਼ਾਨੇ ਹਨ,

ਪਦ ਅਰਥ ਸਗਲ ਨਿਧਾਨ = ਸਾਰੇ ਖ਼ਜ਼ਾਨੇ।

SikhNet (Spanish)Es en Tu Recinto en donde están todos los Tesoros

ਜਾ ਕੀ ਸੇਵਾ; ਪਾਈਐ ਮਾਨੁ ॥

jaa kee sevaa; paaeeai maan |

Sant Singh KhalsaServing Him, the mortal attains honor.
Manmohan Singhand through whose service, one is blessed with honour.
Manmohan Singh (Punjabi)ਤੇ ਜਿਸ ਦੀ ਟਹਿਲ ਸੇਵਾ ਰਾਹੀਂ ਇਜ਼ਤ ਪਰਾਪਤ ਹੁੰਦੀ ਹੈ।
Fareedkot Teekaਜਿਸ ਕੀ ਸੇਵਾ ਕਰ ਲੋਕ ਪ੍ਰਲੋਕ ਮੇਂ ਮਾਨੁ ਪਾਈਤਾ ਹੈ॥
Prof. Sahib Singhਜਿਸ ਦੀ ਸੇਵਾ-ਭਗਤੀ ਕੀਤਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ,

ਪਦ ਅਰਥ ਸੇਵਾ = ਭਗਤੀ। ਮਾਨੁ = ਇੱਜ਼ਤ।

SikhNet (Spanish)que uno puede buscar y a través de Tu Servicio somos bendecidos con la Gloria Eterna.

ਸਗਲ ਮਨੋਰਥ ਪੂਰਨਹਾਰ ॥

sagal manorath pooranahaar |

Sant Singh KhalsaHe is the Fulfiller of the mind's desires.
Manmohan SinghHe is the Fulfiller of all the desires,
Manmohan Singh (Punjabi)ਉਹ ਸਾਰੀਆਂ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ,
Fareedkot Teekaਸਭੀ ਮਨੋਰਥੋਂ ਕੇ ਪੂਰਨ ਕਰਨਹਾਰਾ ਹੈ॥
Prof. Sahib Singhਉਹ ਪਰਮਾਤਮਾ (ਜੀਵਾਂ ਦੀਆਂ) ਸਾਰੀਆਂ ਲੋੜਾਂ ਪੂਰੀਆਂ ਕਰ ਸਕਣ ਵਾਲਾ ਹੈ,

ਪਦ ਅਰਥ ਸਗਲ ਮਨੋਰਥ = ਸਾਰੀਆ ਲੋੜਾਂ। ਪੂਰਨਹਾਰ = ਪੂਰੀਆਂ ਕਰ ਸਕਣ ਵਾਲਾ।

SikhNet (Spanish)Eres Tú Quien satisface todos nuestros deseos,

ਜੀਅ ਪ੍ਰਾਨ ਭਗਤਨ ਆਧਾਰ ॥੨॥

jeea praan bhagatan aadhaar |2|

Sant Singh KhalsaHe is the Support of the soul and the breath of life of His devotees. ||2||
Manmohan Singhand is the support of the soul and life-breath of His devotees.
Manmohan Singh (Punjabi)ਅਤੇ ਆਪਣੇ ਸ਼ਰਧਾਲੂਆਂ ਦੀ ਜਿੰਦੜੀ ਤੇ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਭਗਤ ਅਪਨੇ (ਜੀਅ) ਰਿਦੇ ਮੇਂ ਪ੍ਰਾਨੋਂ ਕਾ (ਆਧਾਰ) ਆਸਰਾ ਰੂਪੁ ਜਾਨਾ ਹੈ॥੨॥
Prof. Sahib Singhਉਹ ਆਪਣੇ ਭਗਤਾਂ ਦੀ ਜਿੰਦ ਦਾ ਪ੍ਰਾਣਾਂ ਦਾ ਸਹਾਰਾ ਹੈ ॥੨॥

ਪਦ ਅਰਥ ਜੀਅ ਆਧਾਰ = ਜਿੰਦ ਦਾ ਆਸਰਾ ॥੨॥

SikhNet (Spanish)sí, eres Lo Primordial en mi vida, en mi Alma. (2)

ਘਟ ਘਟ ਅੰਤਰਿ; ਸਗਲ; ਪ੍ਰਗਾਸ ॥

ghatt ghatt antar; sagal; pragaas |

Sant Singh KhalsaHis Light shines in each and every heart.
Manmohan SinghWithin the hearts of all men, is Thy light.
Manmohan Singh (Punjabi)ਸਾਰਿਆਂ ਜੀਵਾਂ ਦੇ ਦਿਲਾਂ ਅੰਦਰ ਤੇਰਾ ਹੀ ਚਾਨਣ ਹੈ।
Fareedkot Teekaਸਮੂਹ ਜੀਵੋ ਕੇ ਘਟ ਘਟ ਮੇਂ ਜੋ ਪ੍ਰਕਾਸੁ ਕਰ ਰਹਾ ਹੈ॥
Prof. Sahib Singh(ਗੁਰੂ ਦੀ ਸਰਨ ਪਿਆਂ ਹੀ ਇਹ ਸੂਝ ਪੈਂਦੀ ਹੈ ਕਿ) ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ, ਸਭ ਜੀਵਾਂ ਦੇ ਅੰਦਰ (ਆਪਣੀ ਜੋਤਿ ਦਾ) ਚਾਨਣ ਕਰਦਾ ਹੈ।

ਪਦ ਅਰਥ ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਅੰਤਰਿ ਸਗਲ = ਸਭਨਾਂ ਦੇ ਅੰਦਰ। ਪ੍ਰਗਾਸ = ਚਾਨਣੁ।

SikhNet (Spanish)En cada corazón está la Iluminación de Tú Luz

ਜਪਿ ਜਪਿ ਜੀਵਹਿ; ਭਗਤ ਗੁਣਤਾਸ ॥

jap jap jeeveh; bhagat gunataas |

Sant Singh KhalsaChanting and meditating on God, the Treasure of Virtue, His devotees live.
Manmohan SinghThe devotees live by remembering, remembering God, the Treasure of virtues.
Manmohan Singh (Punjabi)ਸ਼ਰਧਾਵਾਨ, ਨੇਕੀਆਂ ਦੇ ਖਜਾਨੇ ਵਾਹਿਗੁਰੂ ਨੂੰ ਆਰਾਧ, ਆਰਾਧ ਕੇ ਜੀਉਂਦੇ ਹਨ।
Fareedkot Teekaਭਗਤ ਜਨ ਤਿਸ ਪਰਮੇਸ੍ਵਰ ਕੇ ਗੁਣੋਂ ਕੋ ਜਪ ਜਪ ਕਰ ਜੀਵਤੇ ਹੈਂ॥
Prof. Sahib Singhਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਜਪ ਜਪ ਕੇ ਉਸ ਦੇ ਭਗਤ ਆਤਮਕ ਜੀਵਨ ਹਾਸਲ ਕਰਦੇ ਹਨ।

ਪਦ ਅਰਥ ਜਪਿ = ਜਪ ਕੇ। ਜੀਵਹਿ = ਆਤਮਕ ਜੀਵਨ ਹਾਸਲ ਕਰਦੇ ਹਨ। ਗੁਣ ਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।

SikhNet (Spanish)y así Tu Devoto vive meditando en Ti, oh Tesoro de Virtud.

ਜਾ ਕੀ ਸੇਵ; ਨ ਬਿਰਥੀ ਜਾਇ ॥

jaa kee sev; na birathee jaae |

Sant Singh KhalsaService to Him does not go in vain.
Manmohan SinghThe service of whom goes not in vain,
Manmohan Singh (Punjabi)ਜਿਸ ਪ੍ਰਭੂ ਦੀ ਘਾਲ ਨਿਸਫਲ ਨਹੀਂ ਜਾਂਦੀ,
Fareedkot Teekaਜਿਸ ਕੀ ਸੇਵਾ (ਬਿਰਥੀ) ਨਿਸਫਲ ਨਹੀਂ ਜਾਤੀ॥
Prof. Sahib Singhਜਿਸ ਪ੍ਰਭੂ ਦੀ ਕੀਤੀ ਭਗਤੀ ਵਿਅਰਥ ਨਹੀਂ ਜਾਂਦੀ,

ਪਦ ਅਰਥ ਬਿਰਥੀ = ਖ਼ਾਲੀ, ਵਿਅਰਥ।

SikhNet (Spanish)Tu Servicio es siempre Fructífero,

ਮਨ ਤਨ ਅੰਤਰਿ; ਏਕੁ ਧਿਆਇ ॥੩॥

man tan antar; ek dhiaae |3|

Sant Singh KhalsaDeep within your mind and body, meditate on the One Lord. ||3||
Manmohan Singhin thy mind and body contemplate thou that one Lord.
Manmohan Singh (Punjabi)ਆਪਣੇ ਹਿਰਦੇ ਅਤੇ ਦੇਹਿ ਅੰਦਰ ਤੂੰ ਉਸ ਦਾ ਸਿਮਰਨ ਕਰ।
Fareedkot Teekaਮਨ ਤਨ ਕੇ ਬੀਚ ਤਿਸੀ ਏਕ ਵਾਹਿਗੁਰੂ ਕੋ ਧ੍ਯਾਵੇ॥੩॥
Prof. Sahib Singhਤੂੰ ਆਪਣੇ ਮਨ ਵਿਚ ਆਪਣੇ ਤਨ ਵਿਚ ਉਸ ਇੱਕ ਦਾ ਨਾਮ ਸਿਮਰਿਆ ਕਰ ॥੩॥

ਪਦ ਅਰਥ ਧਿਆਇ = ਸਿਮਰਿਆ ਕਰ ॥੩॥

SikhNet (Spanish)por eso te he entretejido en mi cuerpo y en mi Alma. (3)

ਗੁਰ ਉਪਦੇਸਿ. ਦਇਆ ਸੰਤੋਖੁ ॥

gur upades. deaa santokh |

Sant Singh KhalsaFollowing the Guru's Teachings, compassion and contentment are found.
Manmohan SinghBy the Guru's instruction, the mortal, gathers compassion and contentment.
Manmohan Singh (Punjabi)ਗੁਰਾਂ ਦੀ ਸਿਖ-ਮਤ ਦੁਆਰਾ ਪ੍ਰਾਨੀ ਨੂੰ ਰਹਿਮ ਅਤੇ ਸੰਤੁਸ਼ਟਤਾ ਪਰਾਪਤ ਹੋ ਜਾਂਦੇ ਹਨ।
Fareedkot Teekaਗੁਰੋਂ ਕੇ ਉਪਦੇਸ ਕਰ ਦ੍ਯਾ ਅਰ ਸੰਤੋਖ ਪ੍ਰਾਪਤ ਹੋਤਾ ਹੈ॥
Prof. Sahib Singhਗੁਰੂ ਦੀ ਸਿੱਖਿਆ ਉੱਤੇ ਤੁਰਿਆਂ (ਮਨੁੱਖ ਦੇ ਹਿਰਦੇ ਵਿਚ) ਦਇਆ ਪੈਦਾ ਹੁੰਦੀ ਹੈ ਸੰਤੋਖ ਪੈਦਾ ਹੁੰਦਾ ਹੈ,

ਪਦ ਅਰਥ ਉਪਦੇਸਿ = ਉਪਦੇਸ਼ ਦੀ ਰਾਹੀਂ, ਉਪਦੇਸ਼ ਤੇ ਤੁਰਿਆਂ।

SikhNet (Spanish)A través de la Instrucción del Guru uno logra la Contemplación

ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ ॥

naam nidhaan niramal ihu thok |

Sant Singh KhalsaThis Treasure of the Naam, the Name of the Lord, is the immaculate object.
Manmohan SinghThis Name treasure is an immaculate thing.
Manmohan Singh (Punjabi)ਇਹ ਨਾਮ ਦਾ ਖਜਾਨਾ ਇਕ ਪਵਿੱਤ੍ਰ ਵਸਤੂ ਹੈ।
Fareedkot Teekaਪੁਨਹ ਨਾਮ ਰੂਪ ਖਜਾਨਾ ਏਹੁ (ਥੋਕੁ) ਪਦਾਰਥੁ (ਨਿਰਮਲੁ) ਉਤਮੁ ਹੈ॥☬ਬੇਨਤੀ ਕਾ ਪ੍ਰਕਾਰ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਨਾਮ-ਖ਼ਜ਼ਾਨਾ ਪਰਗਟ ਹੋ ਜਾਂਦਾ ਹੈ, ਇਹ (ਨਾਮ-ਖ਼ਜ਼ਾਨਾ ਅਜਿਹਾ) ਪਦਾਰਥ ਹੈ ਕਿ ਇਹ ਜੀਵਨ ਨੂੰ ਪਵਿੱਤਰ ਕਰ ਦੇਂਦਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਨਿਰਮਲੁ = (ਜੀਵਨ ਨੂੰ) ਪਵਿੱਤਰ ਕਰਨ ਵਾਲਾ। ਥੋਕੁ = ਪਦਾਰਥ।

SikhNet (Spanish)y el Contentamiento y Lo más Inmaculado,

ਕਰਿ ਕਿਰਪਾ; ਲੀਜੈ ਲੜਿ ਲਾਇ ॥

kar kirapaa; leejai larr laae |

Sant Singh KhalsaPlease grant Your Grace, O Lord, and attach me to the hem of Your robe.
Manmohan SinghShowing Thy mercy, O Lord, attach Thou me to Thine skirt.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਹੇ ਸੁਆਮੀ! ਤੂੰ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ।
Fareedkot Teekaਹੇ ਭਗਵਨ! ਕ੍ਰਿਪਾ ਕਰ ਕੇ ਅਪਨੀ ਸਰਨ ਵਿਖੇ ਲਗਾਇ ਲੀਜੀਏ॥
Prof. Sahib Singh(ਹੇ ਪ੍ਰਭੂ!) ਮਿਹਰ ਕਰ ਕੇ (ਮੈਨੂੰ ਨਾਨਕ ਨੂੰ ਆਪਣੇ) ਪੱਲੇ ਲਾਈ ਰੱਖ।

ਪਦ ਅਰਥ ਕਰਿ = ਕਰ ਕੇ। ਲੜਿ = ਪੱਲੇ ਨਾਲ। ਲਾਇ ਲੀਜੈ = ਲਾ ਲੈ।

SikhNet (Spanish)el Tesoro del Nombre. Cuando Tú, oh Dios, me muestras Tu Compasión,

ਚਰਨ ਕਮਲ ਨਾਨਕ. ਨਿਤ ਧਿਆਇ ॥੪॥੪੨॥੫੫॥

charan kamal naanak. nit dhiaae |4|42|55|

Sant Singh KhalsaNanak meditates continually on the Lord's Lotus Feet. ||4||42||55||
Manmohan SinghNanak, ever meditates over Thine lotus feet.
Manmohan Singh (Punjabi)ਨਾਨਕ ਸਦੀਵ ਹੀ ਤੇਰਿਆਂ ਕੰਵਲ ਰੂਪੀ ਪੈਰਾਂ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਰ ਤੇਰੇ ਚਰਨ ਕਮਲੋਂ ਕੋ ਨਿਤਾਪ੍ਰਤਿ ਧਯਾਵਤੇ ਰਹੀਏ॥੪॥੪੨॥੫੫॥☬ਗੁਰੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singh(ਮੈਂ) ਨਾਨਕ ਤੇਰੇ ਸੋਹਣੇ ਚਰਨਾਂ ਦਾ ਸਦਾ ਧਿਆਨ ਧਰਦਾ ਰਹਾਂ ॥੪॥੪੨॥੫੫॥

ਪਦ ਅਰਥ ਧਿਆਇ = ਸਿਮਰਦਾ ਰਹੇ ॥੪॥੪੨॥੫੫॥

SikhNet (Spanish)me llamas hacia Ti y así habito en Tus Pies de Loto. (4-42-55)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਸਤਿਗੁਰ ਅਪੁਨੇ. ਸੁਨੀ ਅਰਦਾਸਿ ॥

satigur apune. sunee aradaas |

Sant Singh KhalsaThe True Guru has listened to my prayer.
Manmohan SinghMy Lord Guru, has heard my prayer,
Manmohan Singh (Punjabi)ਮੇਰੇ ਸੱਚੇ ਗੁਰਾਂ ਨੇ ਮੇਰੀ ਬੇਨਤੀ ਸੁਣ ਲਈ ਹੈ,
Fareedkot Teeka(ਅਪੁਨੇ) ਹਮਾਰੇ ਸਤਿਗੁਰੋਂ ਨੇ ਬੇਨਤੀ ਸੁਨ ਲਈ ਹੈ॥
Prof. Sahib Singhਪਿਆਰੇ ਗੁਰੂ ਨੇ (ਜਿਸ ਮਨੁੱਖ ਦੀ) ਬੇਨਤੀ ਸੁਣ ਲਈ,

ਪਦ ਅਰਥ ਸਤਿਗੁਰ ਅਪੁਨੇ = ਪਿਆਰੇ ਗੁਰੂ ਨੇ। ਅਰਦਾਸਿ = ਬੇਨਤੀ।

SikhNet (Spanish)Mira, el Guru Verdadero escuchó mi oración

ਕਾਰਜੁ ਆਇਆ ਸਗਲਾ ਰਾਸਿ ॥

kaaraj aaeaa sagalaa raas |

Sant Singh KhalsaAll my affairs have been resolved.
Manmohan Singhand all my tasks are adjusted.
Manmohan Singh (Punjabi)ਅਤੇ ਮੇਰੇ ਸਾਰੇ ਕੰਮ ਸੌਰ ਗਏ ਹਨ।
Fareedkot Teekaਸਭ ਹੀ ਕਾਰਜ ਹਮਾਰਾ ਸਿਧ ਵਾ ਸਚਾ ਹੋ ਗਿਆ ਹੈ॥
Prof. Sahib Singhਉਸ ਦਾ (ਹਰੇਕ) ਕੰਮ ਮੁਕੰਮਲ ਤੌਰ ਤੇ ਸਿਰੇ ਚੜ੍ਹ ਜਾਂਦਾ ਹੈ।

ਪਦ ਅਰਥ ਕਾਰਜੁ = ਕੰਮ। ਆਇਆ ਰਾਸਿ = ਸਿਰੇ ਚੜ੍ਹ ਗਿਆ।

SikhNet (Spanish)y ahora vivo en total Plenitud.

ਮਨ ਤਨ ਅੰਤਰਿ. ਪ੍ਰਭੂ ਧਿਆਇਆ ॥

man tan antar. prabhoo dhiaaeaa |

Sant Singh KhalsaDeep within my mind and body, I meditate on God.
Manmohan SinghWithin my mind and body, I think of my Lord.
Manmohan Singh (Punjabi)ਆਪਣੇ ਚਿੱਤ ਤੇ ਦੇਹਿ ਅੰਦਰ ਮੈਂ ਆਪਣੇ ਸਾਈਂ ਨੂੰ ਯਾਦ ਕਰਦਾ ਹਾਂ।
Fareedkot Teekaਮਨ ਤਨ ਵਿਖੇ ਏਕ ਪ੍ਰਭੂ ਕੋ (ਧਿਆਇਆ) ਜਪਣਾ ਕੀਆ ਹੈ॥
Prof. Sahib Singhਉਹ ਮਨੁੱਖ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ।

ਪਦ ਅਰਥ ਅੰਤਰਿ = ਅੰਦਰ।

SikhNet (Spanish)Ahora enaltezco a mi Dios en mi cuerpo y en mi mente, pues a través del Guru Perfecto,

ਗੁਰ ਪੂਰੇ; ਡਰੁ ਸਗਲ ਚੁਕਾਇਆ ॥੧॥

gur poore; ddar sagal chukaaeaa |1|

Sant Singh KhalsaThe Perfect Guru has dispelled all my fears. ||1||
Manmohan SinghThe Perfect Guru, has dispelled all my fears.
Manmohan Singh (Punjabi)ਪੂਰਨ ਗੁਰਦੇਵ ਜੀ ਨੇ ਮੇਰੇ ਸਾਰੇ ਭੈ ਦੂਰ ਕਰ ਦਿਤੇ ਹਨ।
Fareedkot Teekaਪੂਰੇ ਗੁਰੋਂ ਨੇ ਹਮਾਰਾ ਸਭ ਭਯ ਚੁਕਾ ਦੀਆ ਹੈ॥੧॥
Prof. Sahib Singhਪੂਰਾ ਗੁਰੂ ਉਸ ਦਾ (ਹਰੇਕ) ਡਰ ਸਾਰੇ ਦਾ ਸਾਰਾ ਦੂਰ ਕਰ ਦੇਂਦਾ ਹੈ ॥੧॥

ਪਦ ਅਰਥ ਗੁਰ ਪੂਰੈ = ਪੂਰੇ ਗੁਰੂ ਨੇ। ਸਗਲ = ਸਾਰਾ। ਚੁਕਾਇਆ = ਮੁਕਾ ਦਿੱਤਾ ॥੧॥

SikhNet (Spanish)me libero de todos mis miedos. (1)

ਸਭ ਤੇ ਵਡ ਸਮਰਥ ਗੁਰਦੇਵ ॥

sabh te vadd samarath guradev |

Sant Singh KhalsaThe All-powerful Divine Guru is the Greatest of all.
Manmohan SinghMy powerful Guru-God is the greatest of all.
Manmohan Singh (Punjabi)ਮੇਰੇ ਬਲਵਾਨ ਗੁਰੂ-ਪਰਮੇਸ਼ਰ ਸਾਰਿਆਂ ਨਾਲੋ ਵੱਡੇ ਹਨ।
Fareedkot Teekaਸਭ ਸੇ ਬਡੇ ਔ ਸਮਰਥ ਗੁਰਦੇਵ ਹੀ ਹੈਂ॥
Prof. Sahib Singhਗੁਰੂ ਸਭਨਾਂ (ਦੇਵਤਿਆਂ) ਨਾਲੋਂ ਬਹੁਤ ਵੱਡੀ ਤਾਕਤ ਵਾਲਾ ਹੈ।

ਪਦ ਅਰਥ ਸਭ ਤੇ = ਸਭਨਾਂ ਨਾਲੋਂ। ਤੇ = ਤੋਂ। ਵਡ ਸਮਰਥ = ਵੱਡੀ ਤਾਕਤ ਵਾਲਾ।

SikhNet (Spanish)El Dios Guru es Lo más poderoso de todo, sí,

ਸਭਿ ਸੁਖ ਪਾਈ; ਤਿਸ ਕੀ ਸੇਵ ॥ ਰਹਾਉ ॥

sabh sukh paaee; tis kee sev | rahaau |

Sant Singh KhalsaServing Him, I obtain all comforts. ||Pause||
Manmohan SinghThrough his service, gather I all the comforts. Pause.
Manmohan Singh (Punjabi)ਉਸ ਦੀ ਘਾਲ ਰਾਹੀਂ ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ। ਠਹਿਰਾਉ।
Fareedkot Teekaਤਿਨੋਂ ਕੀ ਸੇਵਾ ਕਰ ਸਰਬ ਸੁਖ ਪ੍ਰਾਪਤਿ ਹੋਤਾ ਹੈ॥ ਰਹਾਉ ॥
Prof. Sahib Singhਮੈਂ (ਤਾਂ) ਉਸ (ਗੁਰੂ) ਦੀ ਸਰਨ ਪੈ ਕੇ ਸਾਰੇ ਸੁਖ ਪ੍ਰਾਪਤ ਕਰ ਰਿਹਾ ਹਾਂ ॥ ਰਹਾਉ॥

ਪਦ ਅਰਥ ਸਭਿ = ਸਾਰੇ। ਪਾਈ = ਪਾਈਂ, ਮੈਂ ਹਾਸਲ ਕਰਦਾ ਹਾਂ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਸੇਵ = ਸਰਨ ॥ ਰਹਾਉ॥

SikhNet (Spanish)uno logra toda Dicha dedicándose a Su Servicio. (Pausa)

ਜਾ ਕਾ ਕੀਆ; ਸਭੁ ਕਿਛੁ ਹੋਇ ॥

jaa kaa keea; sabh kichh hoe |

Sant Singh KhalsaEverything is done by Him.
Manmohan SinghHe, by whose doing every thing is done;
Manmohan Singh (Punjabi)ਉਹ ਜਿਸ ਦੇ ਕਰਨ ਦੁਆਰਾ ਸਭ ਕੁਝ ਹੁੰਦਾ ਹੈ।
Fareedkot Teekaਜਿਸ ਪਰਮੇਸ੍ਵਰ ਕਾ ਕੀਆ ਹੂਆ ਸਭ ਕਿਛੁ ਹੋਤਾ ਹੈ॥
Prof. Sahib Singh(ਜਗਤ ਵਿਚ) ਜਿਸ (ਪਰਮਾਤਮਾ) ਦਾ ਕੀਤਾ ਹੀ ਹਰੇਕ ਕੰਮ ਹੋ ਰਿਹਾ ਹੈ,

ਪਦ ਅਰਥ ਜਾ ਕਾ = ਜਿਸ (ਪਰਮਾਤਮਾ) ਦਾ। ਸਭੁ ਕਿਛੁ = ਹਰੇਕ ਕੰਮ।

SikhNet (Spanish)Él, Quien lo puede hacer todo y cada cosa,

ਤਿਸ ਕਾ ਅਮਰੁ; ਨ ਮੇਟੈ ਕੋਇ ॥

tis kaa amar; na mettai koe |

Sant Singh KhalsaNo one can erase His Eternal Decree.
Manmohan SinghHis order, no one can undo.
Manmohan Singh (Punjabi)ਉਸ ਦੇ ਹੁਕਮ ਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਤਿਸ ਕੇ ਹੁਕਮ ਕੋ ਕੋਈ ਮੇਟ ਨਹੀਂ ਸਕਤਾ॥
Prof. Sahib Singhਉਸ (ਪਰਮਾਤਮਾ) ਦਾ ਹੁਕਮ ਕੋਈ ਜੀਵ ਮੋੜ ਨਹੀਂ ਸਕਦਾ।

ਪਦ ਅਰਥ ਅਮਰੁ = ਹੁਕਮ। ਨ ਮੇਟੈ = ਮੋੜ ਨਹੀਂ ਸਕਦਾ।

SikhNet (Spanish)¿quién podría ir en contra de Su Escrito?

ਪਾਰਬ੍ਰਹਮੁ ਪਰਮੇਸਰੁ ਅਨੂਪੁ ॥

paarabraham paramesar anoop |

Sant Singh KhalsaThe Supreme Lord God, the Transcendent Lord, is incomparably beautiful.
Manmohan SinghOf peerless beauty is my Supreme Lord Master.
Manmohan Singh (Punjabi)ਲਾਸਾਨੀ ਸੁੰਦਰਤਾ ਵਾਲਾ ਹੈ ਮੇਰਾ ਸ਼ਰੋਮਣੀ-ਸੁਆਮੀ ਮਾਲਕ।
Fareedkot Teekaਪਾਰਬ੍ਰਹਮ ਪਰਮੇਸ੍ਵਰ ਜੋ ਵੱਡਾ ਅਨੂਪ ਹੈ॥
Prof. Sahib Singhਉਹ ਪ੍ਰਭੂ ਪਰਮੇਸਰ (ਐਸਾ ਹੈ ਕਿ ਉਸ) ਵਰਗਾ ਹੋਰ ਕੋਈ ਨਹੀਂ।

ਪਦ ਅਰਥ ਅਨੂਪੁ = {ਅਨ-ਊਪ} ਜਿਸ ਦੀ ਉਪਮਾ ਨਾਹ ਹੋ ਸਕੇ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਬਹੁਤ ਹੀ ਸੁੰਦਰ।

SikhNet (Spanish)De Belleza Incomparable es nuestro Señor Trascendente,

ਸਫਲ ਮੂਰਤਿ; ਗੁਰੁ ਤਿਸ ਕਾ ਰੂਪੁ ॥੨॥

safal moorat; gur tis kaa roop |2|

Sant Singh KhalsaThe Guru is the Image of Fulfillment, the Embodiment of the Lord. ||2||
Manmohan SinghThe accredited personality of the Guru, is the embodiment of that Lord.
Manmohan Singh (Punjabi)ਗੁਰਾਂ ਦੀ ਅਮੋਘ ਵਿਅਕਤੀ, ਉਸ ਸੁਆਮੀ ਦਾ ਹੀ ਸਰੂਪ ਹੈ।
Fareedkot Teekaਜਿਸ ਕੀ ਸਫਲ ਮੂਰਤੀ ਹੈ ਗੁਰੂ ਤਿਸ ਕਾ ਸ੍ਵਰੂਪ ਹੀ ਹੈ॥੨॥☬ਪੁਨ: ਕੈਸਾ ਹੈ?
Prof. Sahib Singhਉਸ ਦੇ ਸਰੂਪ ਦਾ ਦੀਦਾਰ ਸਾਰੇ ਮਨੋਰਥ ਪੂਰੇ ਕਰਦਾ ਹੈ। ਗੁਰੂ ਉਸ ਪਰਮਾਤਮਾ ਦਾ ਰੂਪ ਹੈ ॥੨॥

ਪਦ ਅਰਥ ਸਫਲ ਮੂਰਤਿ = ਜਿਸ ਦੀ ਹਸਤੀ ਸਾਰੇ ਫਲ ਦੇਣ ਵਾਲੀ ਹੈ। ਤਿਸ ਕਾ = {ਤਿਸੁ ਕਾ} ਉਸ ਪਰਮਾਤਮਾ ਦਾ ॥੨॥

SikhNet (Spanish)el Dios de dioses, el Guru es Su Encarnación y teniendo Su Visión uno obtiene todo tipo de Frutos. (2)

ਜਾ ਕੈ ਅੰਤਰਿ; ਬਸੈ ਹਰਿ ਨਾਮੁ ॥

jaa kai antar; basai har naam |

Sant Singh KhalsaThe Name of the Lord abides deep within him.
Manmohan SinghHe, within whom abides the Lord's Name.
Manmohan Singh (Punjabi)ਜਿਸ ਦੇ ਅੰਦਰ ਸੁਅਮਾੀ ਦਾ ਨਾਮ ਵਸਦਾ ਹੈ।
Fareedkot Teekaਜਿਸ ਕੇ ਹਿਰਦੇ ਮੇਂ ਹਰੀ ਕੇ ਨਾਮ ਕਾ ਨਿਵਾਸੁ ਹੈ॥
Prof. Sahib Singh(ਗੁਰੂ ਦੀ ਰਾਹੀਂ) ਜਿਸ (ਮਨੁੱਖ) ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ,

ਪਦ ਅਰਥ ਜਾ ਕੈ ਅੰਤਰਿ = ਜਿਸ ਮਨੁੱਖ ਦੇ ਹਿਰਦੇ ਵਿਚ।

SikhNet (Spanish)Aquél que en su ser vive enaltecido el Naam,

ਜੋ ਜੋ ਪੇਖੈ; ਸੁ ਬ੍ਰਹਮ ਗਿਆਨੁ ॥

jo jo pekhai; su braham giaan |

Sant Singh KhalsaWherever he looks, he sees the Wisdom of God.
Manmohan SinghWherever he sees, there he sees the Lord's wisdom,
Manmohan Singh (Punjabi)ਜਿਥੇ ਕਿਤੇ ਉਹ ਵੇਖਦਾ ਹੈ, ਉਥੇ ਸੁਆਮੀ ਦੀ ਦਾਨਾਈ ਨੂੰ ਹੀ ਵੇਖਦਾ ਹੈ।
Fareedkot Teekaਅਰੁ ਗ੍ਯਾਨ ਕਰ ਜੋ ਜੋ ਦੇਖਤਾ ਹੈ, ਸੋ ਬ੍ਰਹਮ ਹੀ ਦੇਖਤਾ ਹੈ॥
Prof. Sahib Singh(ਉਹ ਮਨੁੱਖ ਜਗਤ ਵਿਚ) ਜੋ ਕੁਝ ਭੀ ਵੇਖਦਾ ਹੈ ਉਹ (ਵੇਖਿਆ ਪਦਾਰਥ ਉਸ ਦੀ) ਪਰਮਾਤਮਾ ਨਾਲ ਡੂੰਘੀ ਸਾਂਝ ਹੀ ਬਣਾਂਦਾ ਹੈ।

ਪਦ ਅਰਥ ਜੋ ਜੋ = ਜੋ ਕੁਝ ਭੀ। ਪੇਖੈ = ਵੇਖਦਾ ਹੈ। ਸੁ = ਉਹ (ਵੇਖਿਆ ਹੋਇਆ ਪਦਾਰਥ)। ਬ੍ਰਹਮ ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ।

SikhNet (Spanish)el Nombre del Señor, a donde sea que voltea a ver, sólo ve la Sabiduría de Dios.

ਬੀਸ ਬਿਸੁਏ; ਜਾ ਕੈ ਮਨਿ ਪਰਗਾਸੁ ॥

bees bisue; jaa kai man paragaas |

Sant Singh KhalsaHis mind is totally enlightened and illuminated.
Manmohan SinghHe, whose mind is wholly illumined.
Manmohan Singh (Punjabi)ਜਿਸ ਦਾ ਚਿੱਤ ਪੂਰੀ ਤਰ੍ਰਾਂ ਰੋਸ਼ਨ ਹੋਇਆ ਹੋਇਆ ਹੈ,
Fareedkot Teekaਜਿਸ ਕੇ ਮਨ ਵਿਖੇ (ਬੀਸ ਬਿਸੁਏ) ਪੂਰਾ ਪੂਰਾ ਗ੍ਯਾਨ ਰੂਪੁ ਪ੍ਰਕਾਸ ਹੂਆ ਹੈ॥
Prof. Sahib Singh(ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦਾ ਮੁਕੰਮਲ ਚਾਨਣ ਹੋ ਜਾਂਦਾ ਹੈ,

ਪਦ ਅਰਥ ਬੀਸ ਬਿਸੁਏ = ਵੀਹ ਵਿਸਵੇ, ਪੂਰੇ ਤੌਰ ਤੇ।

SikhNet (Spanish)Aquél en cuyo corazón hay esa Iluminación,

ਤਿਸੁ ਜਨ ਕੈ; ਪਾਰਬ੍ਰਹਮ ਕਾ ਨਿਵਾਸੁ ॥੩॥

tis jan kai; paarabraham kaa nivaas |3|

Sant Singh KhalsaWithin that person, the Supreme Lord God abides. ||3||
Manmohan SinghWithin that man abides the Transcendent Lord.
Manmohan Singh (Punjabi)ਉਸ ਇਨਸਾਨ ਦੇ ਅੰਦਰ ਪਰਮ-ਪ੍ਰਭੂ ਵਸਦਾ ਹੈ।
Fareedkot Teekaਤਿਸ ਜਨ ਕੇ ਹਿਰਦੇ ਮੇਂ ਪਾਰਬ੍ਰਹਮ ਕਾ ਨਿਵਾਸੁ ਹੈ॥੩॥
Prof. Sahib Singhਉਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ॥੩॥

ਪਦ ਅਰਥ ਤਿਸੁ ਜਨ ਕੈ = ਉਸ ਮਨੁੱਖ ਦੇ ਹਿਰਦੇ ਵਿਚ ॥੩॥

SikhNet (Spanish)en él habita Su Señor, el Dios. (3)

ਤਿਸੁ ਗੁਰ ਕਉ; ਸਦ ਕਰੀ ਨਮਸਕਾਰ ॥

tis gur kau; sad karee namasakaar |

Sant Singh KhalsaI humbly bow to that Guru forever.
Manmohan SinghUnto that Guru, I ever make obeisance.
Manmohan Singh (Punjabi)ਉਸ ਗੁਰਦੇਵ ਨੂੰ ਮੈਂ ਸਦੀਵ ਹੀ ਬਦਨਾਂ ਕਰਦਾ ਹਾਂ।
Fareedkot Teekaਤਿਸ ਐਸੇ ਗੁਰੋਂ ਕੋ ਸਦੀਵ ਨਿਮਸਕਾਰ ਕਰਤਾ ਹੂੰ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਉਸ ਗੁਰੂ ਨੂੰ ਮੈਂ ਸਦਾ ਸਿਰ ਨਿਵਾਂਦਾ ਰਹਿੰਦਾ ਹਾਂ,

ਪਦ ਅਰਥ ਸਦ = ਸਦਾ। ਕਰੀ = ਕਰੀਂ, ਮੈਂ ਕਰਦਾ ਹਾਂ।

SikhNet (Spanish)Saludo a mi Dios por siempre y para siempre

ਤਿਸੁ ਗੁਰ ਕਉ; ਸਦ ਜਾਉ ਬਲਿਹਾਰ ॥

tis gur kau; sad jaau balihaar |

Sant Singh KhalsaI am forever a sacrifice to that Guru.
Manmohan SinghUnto that Guru, I am ever a sacrifice.
Manmohan Singh (Punjabi)ਉਨ੍ਹਾਂ ਗੁਰਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
Fareedkot Teekaਪੁਨਹ ਤਿਸ ਗੁਰ ਕੈ ਸਦੀਵ ਬਲਿਹਾਰਨੇ ਜਾਤਾ ਹੂੰ॥
Prof. Sahib Singhਉਸ ਗੁਰੂ ਤੋਂ ਮੈਂ ਸਦਾ ਕੁਰਬਾਨ ਜਾਂਦਾ ਹਾਂ।

ਪਦ ਅਰਥ ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿਹਾਰ = ਸਦਕੇ।

SikhNet (Spanish)y así ofrezco mi ser un millón de veces al Guru.

ਸਤਿਗੁਰ ਕੇ ਚਰਨ; ਧੋਇ ਧੋਇ ਪੀਵਾ ॥

satigur ke charan; dhoe dhoe peevaa |

Sant Singh KhalsaI wash the feet of the Guru, and drink in this water.
Manmohan SinghI wash the feet of the True Guru and in-drink that wash.
Manmohan Singh (Punjabi)ਮੈਂ ਸੱਚੇ ਗੁਰਾਂ ਦੇ ਪੈਰ ਧੌਦਾਂ ਹਾਂ ਅਤੇ ਉਸ ਧੋਣ ਨੂੰ ਪਾਨ ਕਰਦਾ ਹਾਂ।
Fareedkot Teekaਸਤਿਗੁਰੋਂ ਕੇ ਚਰਨੋਂ ਕੋ ਧੋਇ ਧੋਇ ਕਰ ਪੀਵਤਾ ਹੂੰ॥
Prof. Sahib Singhਮੈਂ ਉਸ ਗੁਰੂ ਦੇ ਚਰਨ ਧੋ ਧੋ ਕੇ ਪੀਂਦਾ ਹਾਂ (ਭਾਵ, ਮੈਂ ਉਸ ਗੁਰੂ ਤੋਂ ਆਪਣਾ ਆਪਾ ਸਦਕੇ ਕਰਦਾ ਹਾਂ)।

ਪਦ ਅਰਥ ਧੋਇ = ਧੋ ਕੇ। ਪੀਵਾ = ਪੀਵਾਂ, ਮੈਂ ਪੀਂਦਾ ਰਹਾਂ।

SikhNet (Spanish)Con todo mi amor bebería el agua con la que lavaron Sus Pies

ਗੁਰ ਨਾਨਕ; ਜਪਿ ਜਪਿ ਸਦ ਜੀਵਾ ॥੪॥੪੩॥੫੬॥

gur naanak; jap jap sad jeevaa |4|43|56|

Sant Singh KhalsaChanting and meditating forever on Guru Nanak, I live. ||4||43||56||
Manmohan SinghI live by ever remembering and contemplating Guru Nanak.
Manmohan Singh (Punjabi)ਮੈਂ ਹਮੇਸ਼ਾਂ ਹੀ ਗੁਰੂ ਨਾਨਕ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਜੀਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਗੁਰੋਂ ਕੇ ਨਾਮ ਕੋ ਮਨ ਬਾਣੀ ਸੇ ਜਪ ਕਰ ਸਦੀਵ ਜੀਵਤਾ ਹੂੰ॥੪॥੪੩॥੫੬॥☬ਸਭ ਕਰਮੋਂ ਸੇ ਪਰਮੇਸ੍ਵਰ ਕੇ ਜਸ ਕੀ ਅਧਿਕਤਾ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਉਸ ਗੁਰੂ ਨੂੰ ਸਦਾ ਚੇਤੇ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹਾਂ ॥੪॥੪੩॥੫੬॥

ਪਦ ਅਰਥ ਨਾਨਕ = ਹੇ ਨਾਨਕ! ਜਪਿ = ਜਪ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਨਹੀਂ ॥੪॥੪੩॥੫੬॥

SikhNet (Spanish)y habitando en Él, penetro en la Vida Eterna. (4-43-56)

Open this shabad →

Ang 1152 of 1430