ੴ

ਸਿੱਖਬਾਣੀ · SikhBani

ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ ॥

dubidhaa manamukh rog viaape trisanaa jaleh adhikaaee
Guru Amardas Ji ਗੁਰੂ ਅਮਰਦਾਸ ਜੀ · Raag Bhairao · Ang 1130 · 14 lines
Translations

ਭੈਰਉ ਮਹਲਾ ੩ ਘਰੁ ੨ ॥

bhairau mahalaa 3 ghar 2 |

Sant Singh KhalsaBhairao, Third Mehl, Second House:
Manmohan SinghBhairo 3rd Guru.
Manmohan Singh (Punjabi)ਭੈਰਉ। ਤੀਜੀ ਪਾਤਿਸ਼ਾਹੀ।
Prof. Sahib Singhਰਾਗ ਭੈਰਉ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Bhairo, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਦੁਬਿਧਾ ਮਨਮੁਖ ਰੋਗਿ ਵਿਆਪੇ; ਤ੍ਰਿਸਨਾ ਜਲਹਿ ਅਧਿਕਾਈ ॥

dubidhaa manamukh rog viaape; trisanaa jaleh adhikaaee |

Sant Singh KhalsaThe self-willed manmukhs are afflicted with the disease of duality; they are burnt by the intense fire of desire.
Manmohan SinghThe apostates are afflicted with the disease of duality and excessively burn in desire.
Manmohan Singh (Punjabi)ਅਧਰਮੀ ਦਵੈਤਭਾਵ ਦੀ ਬੀਮਾਰੀ ਨਾਲ ਗ੍ਰਸੇ ਹੋਏ ਹਨ ਅਤੇ ਖਾਹਿਸ਼ ਅੰਦਰ ਬਹੁਤ ਹੀ ਮਚਦੇ ਹਨ।
Fareedkot Teekaਮਨਮੁਖ ਜੀਵ ਦ੍ਵੈਤ ਭਾਵ ਰੂਪ ਰੋਗ ਕਰ ਕੇ ਬਿਆਪੇ ਹੂਏ ਹੈਂ, ਯਾਂ ਤੇ ਤ੍ਰਿਸਨਾ ਅਗਨੀ ਕਰ ਅਧਿਕ ਜਲਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਿਤਕਰੇ ਦੇ ਆਤਮਕ ਰੋਗ ਵਿਚ ਜਕੜੇ ਪਏ ਹਨ, ਮਾਇਆ ਦੇ ਲਾਲਚ ਦੀ ਅੱਗ ਵਿਚ ਬਹੁਤ ਸੜਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦੁਬਿਧਾ ਰੋਗਿ = ਮੇਰ-ਤੇਰ ਦੇ ਆਤਮਕ ਰੋਗ ਵਿਚ। ਵਿਆਪੇ = ਫਸੇ ਹੋਏ। ਜਲਹਿ = ਸੜਦੇ ਹਨ। ਅਧਿਕਾਈ = ਬਹੁਤ।

SikhNet (Spanish)Los ególatras están afligidos por la maldad de la dualidad y son consumidos por la intensidad del fuego de sus pasiones.

ਮਰਿ ਮਰਿ ਜੰਮਹਿ. ਠਉਰ, ਨ ਪਾਵਹਿ; ਬਿਰਥਾ ਜਨਮੁ ਗਵਾਈ ॥੧॥

mar mar jameh. tthaur, na paaveh; birathaa janam gavaaee |1|

Sant Singh KhalsaThey die and die again, and are reborn; they find no place of rest. They waste their lives uselessly. ||1||
Manmohan SinghThey repeatedly die and are reborn and find no place of rest. Their life, they waste away in vain.
Manmohan Singh (Punjabi)ਉਹ ਮੁੜ ਮੁੜ ਕੇ ਮਰਦੇ ਅਤੇ ਜੰਮਦੇ ਹਨ ਅਤੇ ਉਨ੍ਹਾਂ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ। ਆਪਣੇ ਜੀਵਨ ਨੂੰ ਬੇਫਾਇਦਾ ਹੀ ਵੰਞਾ ਲੈਂਦੇ ਹਨ।
Fareedkot Teekaਬਾਰੰਬਾਰ ਮਰ ਕਰ ਬਹੁਰ ਜਨਮਤੇ ਹੈਂ ਔਰ ਠਹਿਰਨਾ ਨਹੀਂ ਪਾਵਤੇ ਹੈਂ, ਔਰ ਜਨਮ ਕਰ ਅਮੋਲਕੁ ਅਵਸਥਾ ਤਿਨੋਂ ਨੇ ਬ੍ਯਰਥ ਗਵਾਈ ਹੈ॥੧॥
Prof. Sahib Singh(ਇਸ ਤਰ੍ਹਾਂ ਹੀ ਆਪਣਾ ਕੀਮਤੀ) ਜਨਮ ਵਿਅਰਥ ਗਵਾ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਇਸ ਗੇੜ ਵਿਚੋਂ ਉਹਨਾਂ ਨੂੰ ਖੁਲ੍ਹੀਰ ਨਹੀਂ ਮਿਲਦੀ ॥੧॥

ਪਦ ਅਰਥ ਮਰਿ = ਮਰ ਕੇ। ਠਉਰ = ਜਨਮ ਮਰਨ ਦੇ ਚੱਕਰ ਤੋਂ ਟਿਕਾਣਾ। ਗਵਾਈ = ਗਵਾਇ, ਗਵਾ ਕੇ ॥੧॥

SikhNet (Spanish)Sí, ese ser va y viene, pero no encuentra ninguna Paz, pues en vano desperdicia la oportunidad del nacimiento humano. (1)

ਮੇਰੇ ਪ੍ਰੀਤਮ; ਕਰਿ ਕਿਰਪਾ ਦੇਹੁ ਬੁਝਾਈ ॥

mere preetam; kar kirapaa dehu bujhaaee |

Sant Singh KhalsaO my Beloved, grant Your Grace, and give me understanding.
Manmohan SinghMy Beloved, showering Thy benediction, make thou me understand Thee.
Manmohan Singh (Punjabi)ਮੇਰੇ ਪਿਆਰਿਆ, ਆਪਣੀ ਮਿਹਰ ਧਾਰ ਕੇ ਤੂੰ ਮੈਂਨੂੰ ਆਪਣੇ ਆਪ ਦਰਸਾ ਦੇ।
Fareedkot Teekaਹੇ ਭਾਈ ਪ੍ਯਾਰ੍ਯੋ! ਜਿਸ ਪਰ ਵਾਹਿਗੁਰੂ ਕ੍ਰਿਪਾ ਕਰਤਾ ਹੈ ਤਿਸ ਕੋ ਬੂਝ ਦੇਤਾ ਹੈ॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ) ਮਿਹਰ ਕਰ, (ਮੈਨੂੰ ਆਤਮਕ ਜੀਵਨ ਦੀ) ਸੂਝ ਬਖ਼ਸ਼।

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਬੁਝਾਈ = ਆਤਮਕ ਜੀਵਨ ਦੀ ਸੂਝ।

SikhNet (Spanish)Oh mi Amor, haznos Sabios por Tu Gracia, pues el mundo no se libera de las aflicciones del ego,

ਹਉਮੈ ਰੋਗੀ ਜਗਤੁ ਉਪਾਇਆ; ਬਿਨੁ ਸਬਦੈ. ਰੋਗੁ, ਨ ਜਾਈ ॥੧॥ ਰਹਾਉ ॥

haumai rogee jagat upaaeaa; bin sabadai. rog, na jaaee |1| rahaau |

Sant Singh KhalsaThe world was created in the disease of egotism; without the Word of the Shabad, the disease is not cured. ||1||Pause||
Manmohan SinghO Lord, the world created by Thee, is enveloped in the malady of self-conceit, and without the Name this malady is eradicated not. Pause.
Manmohan Singh (Punjabi)ਹੇ ਸੁਆਮੀ! ਤੇਰੀ ਰਚੀ ਹੋਈ ਦੁਨੀਆਂ ਸਵੈ-ਹੰਗਤਾ ਦੀ ਬੀਮਾਰੀ ਅੰਦਰ ਗ੍ਰਸੀ ਹੋਈ ਹੈ ਅਤੇ ਨਾਮ ਦੇ ਬਗੈਰ ਇਹ ਬੀਮਾਰੀ ਦੂਰ ਨਹੀਂ ਹੁੰਦੀ। ਠਹਿਰਾਉ।
Fareedkot Teekaਹੰਤਾ, ਮਮਤਾ ਕਰ ਸੰਸਾਰ ਉਤਪੰਨ੍ਯ ਕੀਆ ਹੈ। ਬਿਨਾਂ ਗੁਰੋਂ ਕੇ ਉਪਦੇਸ ਸੇ ਏਹ ਰੋਗੁ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਹਉਮੈ ਨੇ ਸਾਰੇ ਜਗਤ ਨੂੰ (ਆਤਮਕ ਤੌਰ ਤੇ) ਰੋਗੀ ਬਣਾ ਰੱਖਿਆ ਹੈ। ਇਹ ਰੋਗ ਗੁਰੂ ਦੇ ਸ਼ਬਦ ਤੋਂ ਬਿਨਾ ਦੂਰ ਨਹੀਂ ਹੋ ਸਕਦਾ ॥੧॥ ਰਹਾਉ ॥

ਪਦ ਅਰਥ ਉਪਾਇਆ = ਬਣਾ ਦਿੱਤਾ ਹੈ। ਨ ਜਾਈ = ਦੂਰ ਨਹੀਂ ਹੁੰਦਾ ॥੧॥ ਰਹਾਉ ॥

SikhNet (Spanish)si no es a través de la Palabra. (1-Pausa)

ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ; ਬਿਨੁ ਸਬਦੈ. ਸੁਰਤਿ, ਨ ਪਾਈ ॥

sinmrit saasatr parreh mun kete; bin sabadai. surat, na paaee |

Sant Singh KhalsaThere are so many silent sages, who read the Simritees and the Shaastras; without the Shabad, they have no clear awareness.
Manmohan SinghGood many silent sages read Simritis and Shashtras, but without the Lord's Name; they attain not understanding.
Manmohan Singh (Punjabi)ਅਨੇਕਾਂ ਹੀ ਖਾਮੋਸ਼ ਰਿਸ਼ੀ ਸਿਮ੍ਰਤੀਆਂ ਅਤੇ ਸਿਤਾਰਾ ਨੂੰ ਵਾਚਦੇ ਹਨ ਪ੍ਰੰਤੂ ਪ੍ਰਭੂ ਦੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਗਿਆਤ ਪਰਾਪਤ ਨਹੀਂ ਂ ਹੁੰਦੀ।
Fareedkot Teekaਸਤਾਈ ਸਿੰਮ੍ਰਿਤੀਆਂ ਔ ਖਟ ਸਾਸਤ੍ਰੋਂ ਕੋ ਮੁਨੀ ਕਿਤਨੇ ਹੀ ਪੜਤੇ ਹੈਂ। ਬਿਨਾਂ ਗੁਰ ਉਪਦੇਸ ਕੇ ਕਿਸੀ ਨੇ ਗ੍ਯਾਤ ਨਹੀਂ ਪਾਈ॥
Prof. Sahib Singhਅਨੇਕਾਂ ਮੁਨੀ ਲੋਕ ਸਿਮ੍ਰਿਤੀਆਂ ਪੜ੍ਹਦੇ ਹਨ ਸ਼ਾਸਤ੍ਰ ਭੀ ਪੜ੍ਹਦੇ ਹਨ, ਪਰ ਗੁਰੂ ਦੇ ਸ਼ਬਦ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ।

ਪਦ ਅਰਥ ਮੁਨਿ = ਰਿਸ਼ੀ, ਮੋਨਧਾਰੀ ਸਾਧੂ। ਕੇਤੇ = ਅਨੇਕਾਂ। ਸੁਰਤਿ = ਆਤਮਕ ਜੀਵਨ ਦੀ ਸੂਝ। ਨ ਪਾਈ = ਨਹੀਂ ਮਿਲਦੀ।

SikhNet (Spanish)Miles de seres que viven en el silencio estudian los Smritis y los Shastras,

ਤ੍ਰੈ ਗੁਣ ਸਭੇ ਰੋਗਿ ਵਿਆਪੇ; ਮਮਤਾ ਸੁਰਤਿ ਗਵਾਈ ॥੨॥

trai gun sabhe rog viaape; mamataa surat gavaaee |2|

Sant Singh KhalsaAll those under the influence of the three qualities are afflicted with the disease; through possessiveness, they lose their awareness. ||2||
Manmohan SinghAll the mortals of three qualities are involved in disease and through worldly love lose their Divine consciousness.
Manmohan Singh (Punjabi)ਤਿੰਨਾਂ ਲਛਣਾ ਵਾਲੇ ਸਮੂਹ ਪ੍ਰਾਨੀ ਬੀਮਾਰੀ ਅੰਦਰ ਗ੍ਰਸੇ ਹੋਏ ਹਨ ਅਤੇ ਸੰਸਾਰੀ ਮੋਹ ਰਾਹੀਂ ਆਪਣੀ ਈਸ਼ਵਰੀ-ਗਿਆਤ ਨੂੰ ਗੁਆ ਲੈਂਦੇ ਹਨ।
Fareedkot Teekaਤ੍ਰਿਗੁਣੀ ਜੀਵ ਸਭੀ ਅਗ੍ਯਾਨ ਰੋਗ ਕਰ ਗ੍ਰਸੇ ਹੂਏ ਹੈਂ ਔ ਮਮਤਾ ਨੇ ਤਿਨ ਕੀ (ਸੁਰਤਿ) ਗ੍ਯਾਤ ਗਵਾ ਛੋਡੀ ਹੈ॥੨॥
Prof. Sahib Singhਸਾਰੇ ਹੀ ਤ੍ਰੈ-ਗੁਣੀ ਜੀਵ ਹਉਮੈ ਦੇ ਰੋਗ ਵਿਚ ਫਸੇ ਪਏ ਹਨ, ਮਮਤਾ ਨੇ ਉਹਨਾਂ ਦੀ ਹੋਸ਼ ਭੁਲਾ ਰੱਖੀ ਹੈ ॥੨॥

ਪਦ ਅਰਥ ਤ੍ਰੈ ਗੁਣ ਸਭੇ = ਸਾਰੇ ਤ੍ਰੈ-ਗੁਣੀ ਜੀਵ। ਮਮਤਾ = ਅਪਣੱਤ (ਨੇ)। ਸੁਰਤਿ ਗਵਾਈ = (ਉਹਨਾਂ ਦੀ) ਹੋਸ਼ ਭੁਲਾ ਰੱਖੀ ਹੈ ॥੨॥

SikhNet (Spanish)pero sin la Palabra en realidad no saben nada, pues están involucrados en las tres modalidades y su orgullo los ha hecho perder la Conciencia de Dios. (2)

ਇਕਿ ਆਪੇ ਕਾਢਿ ਲਏ, ਪ੍ਰਭਿ ਆਪੇ; ਗੁਰ ਸੇਵਾ. ਪ੍ਰਭਿ ਲਾਏ ॥

eik aape kaadt le, prabh aape; gur sevaa. prabh laae |

Sant Singh KhalsaO God, you save some, and you enjoin others to serve the Guru.
Manmohan SinghO Lord Master, Thou of Thyself save some and Thyself yoke them to the service of the Guru.
Manmohan Singh (Punjabi)ਹੇ ਸੁਆਮੀ ਮਾਲਕ! ਕਈਆਂ ਨੂੰ ਤੂੰ ਖੁਦ ਹੀ ਕਢ ਲੈਂਦਾ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਗੁਰਾਂ ਦੀ ਟਹਿਲ ਸੇਵਾ ਅੰਦਰ ਜੋੜ ਦਿੰਦਾ ਹੈ।
Fareedkot Teekaਇਕ ਜੋ ਗੁਰਮੁਖਿ ਹੈਂ, ਆਪੇ ਆਪਿ ਗੁਰੂ ਜੋ (ਪ੍ਰਭ) ਸਮਰਥੁ ਹੈ, ਤਿਨ ਕੀ ਸੇਵਾ ਵਿਖੇ ਲਾਇ ਕਰ ਕੇ ਵਾਹਿਗੁਰੂ ਨੇ ਇਸ ਰੋਗ ਤੇ (ਕਾਢਿ ਲਏ) ਬਚਾ ਲੀਏ ਹੈਂ॥
Prof. Sahib Singhਪਰ, ਕਈ ਐਸੇ (ਭਾਗਾਂ ਵਾਲੇ) ਹਨ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਹੀ (ਮਮਤਾ ਵਿਚੋਂ) ਬਚਾ ਰੱਖਿਆ ਹੈ, ਪ੍ਰਭੂ ਨੇ ਉਹਨਾਂ ਨੂੰ ਗੁਰੂ ਦੀ ਸੇਵਾ ਵਿਚ ਲਾ ਰੱਖਿਆ ਹੈ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਪ੍ਰਭਿ ਆਪੇ = ਪ੍ਰਭੂ ਨੇ ਆਪ ਹੀ।

SikhNet (Spanish)A algunos los salvas por Ti Mismo y los canalizas en el Servicio del Guru,

ਹਰਿ ਕਾ ਨਾਮੁ ਨਿਧਾਨੋ ਪਾਇਆ; ਸੁਖੁ ਵਸਿਆ ਮਨਿ ਆਏ ॥੩॥

har kaa naam nidhaano paaeaa; sukh vasiaa man aae |3|

Sant Singh KhalsaThey obtain the treasure of the Name of the Lord; peace comes to abide within their minds. ||3||
Manmohan SinghThey are blessed with the treasure of God's Name and peace comes to bide within their mind.
Manmohan Singh (Punjabi)ਉਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਖਜਾਨਾ ਪਰਦਾਨ ਹੋ ਜਾਂਦਾ ਹੈ ਅਤੇ ਠੰਢ-ਚੈਨ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਟਿਕ ਜਾਂਦੀ ਹੈ।
Fareedkot Teekaਤਿਨੋਂ ਨੇ ਹਰੀ ਕੇ ਨਾਮ ਖਜਾਨੇ ਕੋ ਪਾਇ ਲੀਆ ਹੈ ਔਰ ਤਿਨ ਕੇ ਮਨ ਵਿਖੇ ਸੁਖ ਨੇ ਆਨ ਕਰ ਨਿਵਾਸ ਕੀਆ ਹੈ॥੩॥
Prof. Sahib Singhਉਹਨਾਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ ਹੈ, (ਇਸ ਵਾਸਤੇ ਉਹਨਾਂ ਦੇ) ਮਨ ਵਿਚ ਆਤਮਕ ਆਨੰਦ ਆ ਵੱਸਿਆ ਹੈ ॥੩॥

ਪਦ ਅਰਥ ਨਿਧਾਨੋ = ਖ਼ਜ਼ਾਨਾ। ਮਨਿ = ਮਨ ਵਿਚ। ਆਏ = ਆਇ ॥੩॥

SikhNet (Spanish)así entonces son bendecidos con el Tesoro del Nombre y la Paz habita en su mente. (3)

ਚਉਥੀ ਪਦਵੀ ਗੁਰਮੁਖਿ ਵਰਤਹਿ; ਤਿਨ ਨਿਜ ਘਰਿ ਵਾਸਾ ਪਾਇਆ ॥

chauthee padavee guramukh varateh; tin nij ghar vaasaa paaeaa |

Sant Singh KhalsaThe Gurmukhs dwell in the fourth state; they obtain a dwelling in the home of their own inner being.
Manmohan SinghThe Guru-wards abide in the fourth state. They acquire an above in their own Home.
Manmohan Singh (Punjabi)ਗੁਰੂ-ਸਮਰਪਣ ਚੌਥੀ ਅਵਸਥਾ ਅੰਦਰ ਵਿਚਰਦੇ ਹਨ। ਉਨ੍ਹਾਂ ਨੂੰ ਆਪਣੇ ਨਿਜ ਦੇ ਗ੍ਰਿਹ ਅੰਦਰ ਵਸੇਬਾ ਪਰਾਪਤ ਹੋ ਜਾਂਦਾ ਹੈ।
Fareedkot Teekaਵਹੁ ਗੁਰਮੁਖ (ਚਉਥੀ ਪਦਵੀ) ਤੁਰੀਆ ਪਦ ਵਿਖੇ ਵਰਤਤੇ ਹੈਂ ਔਰ ਤਿਨੋਂ ਨੇ (ਨਿਜ ਘਰਿ) ਸ੍ਵੈ ਸਰੂਪ ਵਿਖੇ ਨਿਵਾਸ ਪਾਇਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਤਿੰਨਾਂ ਗੁਣਾਂ ਦੇ ਅਸਰ ਤੋਂ ਉਤਲੇ ਆਤਮਕ ਮੰਡਲ ਵਿਚ ਰਹਿ ਕੇ ਜਗਤ ਨਾਲ ਵਰਤਣ-ਵਿਹਾਰ ਰੱਖਦੇ ਹਨ। ਉਹ ਸਦਾ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ।

ਪਦ ਅਰਥ ਚਉਥੀ ਪਦਵੀ = ਤਿੰਨਾਂ ਗੁਣਾਂ ਦੇ ਅਸਰ ਤੋਂ ਉਤਲੇ ਆਤਮਕ ਮੰਡਲ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ।

SikhNet (Spanish)El ser conciente en Dios habita en el Cuarto Estado de Éxtasis.

ਪੂਰੈ ਸਤਿਗੁਰਿ ਕਿਰਪਾ ਕੀਨੀ; ਵਿਚਹੁ ਆਪੁ ਗਵਾਇਆ ॥੪॥

poorai satigur kirapaa keenee; vichahu aap gavaaeaa |4|

Sant Singh KhalsaThe Perfect True Guru shows His Mercy to them; they eradicate their self-conceit from within. ||4||
Manmohan SinghThe Perfect True Guru shows their self-conceit from within them.
Manmohan Singh (Punjabi)ਪੂਰਨ ਸੱਚੇ ਗੁਰੂ ਜੀ ਉਨ੍ਹਾਂ ਤੇ ਮਿਹਰ ਧਾਰਦੇ ਹਨ ਅਤੇ ਉਹ ਆਪਣੀ ਸਵੈ-ਹੰਗਤਾ ਨੂੰ ਆਪਣੇ ਅੰਦਰੋ ਦੂਰ ਕਰ ਦਿੰਦੇ ਹਨ।
Fareedkot Teekaਪੂਰੇ ਸਤਿਗੁਰੋਂ ਨੇ ਤਿਨੋਂ ਪਰ ਕ੍ਰਿਪਾ ਕੀਨੀ ਹੈ, ਅਰ ਤਿਨੋਂ ਕਾ ਆਪਾ ਭਾਵ ਬੀਚ ਸੇ ਗਵਾਇ ਦੀਆ ਹੈ॥੪॥
Prof. Sahib Singhਪੂਰੇ ਗੁਰੂ ਨੇ ਉਹਨਾਂ ਉਤੇ ਮਿਹਰ ਕੀਤੀ ਹੋਈ ਹੈ, (ਇਸ ਵਾਸਤੇ ਉਹਨਾਂ ਨੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ ॥੪॥

ਪਦ ਅਰਥ ਸਤਿਗੁਰਿ = ਸਤਿਗੁਰ ਨੇ। ਵਿਚਹੁ = ਆਪਣੇ ਅੰਦਰੋਂ। ਆਪੁ = ਆਪ-ਭਾਵ ॥੪॥

SikhNet (Spanish)Sí, ese ser vive en su Ser Verdadero, pues el Guru Perfecto le muestra Su Compasión y lo libera de su ego negativo. (4)

ਏਕਸੁ ਕੀ. ਸਿਰਿ ਕਾਰ ਏਕ; ਜਿਨਿ, ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥

ekas kee. sir kaar ek; jin, brahamaa bisan rudru upaaeaa |

Sant Singh KhalsaEveryone must serve the One Lord, who created Brahma, Vishnu and Shiva.
Manmohan SinghThe One Lord, who created Brahma, Vishnu and Shiva, has enjoined upon everyone, His service alone.
Manmohan Singh (Punjabi)ਇਕ ਸੁਆਮੀ ਨੇ, ਜਿਸ ਨੇ ਬ੍ਰਹਮਾ, ਵਿਸ਼ਨਨੂੰ ਅਤੇ ਸ਼ਿਵ ਰਚੇ ਹਨ, ਹਰ ਜਦੇ ਦੇ ਜਿਮੇ ਕੇਵਲ ਆਪਣੀ ਸੇਵਾ ਹੀ ਲਾਈ ਹੈ।
Fareedkot Teekaਏਕ ਪਰਮੇਸ੍ਵਰ ਕੀ ਸਭ ਕੇ ਸਿਰ ਪੁਰ (ਕਾਰ) ਆਗ੍ਯਾ ਹੈ। ਪੁਨਾ ਵਹੁ ਏਕ ਕੈਸਾ ਹੈ ਜਿਸ ਨੇ ਬ੍ਰਹਮਾ, ਬਿਸਨੂੰ, ਸਿਵਜੀ ਕੋ ਉਤਪਤਿ ਕੀਆ ਹੈ?
Prof. Sahib Singh(ਪਰ, ਜੀਵਾਂ ਦੇ ਕੀਹ ਵੱਸ?) ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ (ਵਰਗੇ ਵੱਡੇ ਵੱਡੇ ਦੇਵਤੇ) ਪੈਦਾ ਕੀਤੇ, ਉਸੇ ਦਾ ਹੀ ਹੁਕਮ ਹਰੇਕ ਜੀਵ ਦੇ ਸਿਰ ਉੱਤੇ ਚੱਲ ਰਿਹਾ ਹੈ।

ਪਦ ਅਰਥ ਸਿਰਿ = ਸਿਰ ਉੱਤੇ। ਏਕਸੁ ਕੀ = ਇਕ ਪਰਮਾਤਮਾ ਦੀ ਹੀ। ਜਿਨਿ = ਜਿਸ (ਪਰਮਾਤਮਾ) ਨੇ।

SikhNet (Spanish)Sirve sólo a Quien creó a Brahma, a Vishnu y a Shiva.

ਨਾਨਕ ਨਿਹਚਲੁ ਸਾਚਾ ਏਕੋ; ਨਾ ਓਹੁ ਮਰੈ. ਨ ਜਾਇਆ ॥੫॥੧॥੧੧॥

naanak nihachal saachaa eko; naa ohu marai. na jaaeaa |5|1|11|

Sant Singh KhalsaO Nanak, the One True Lord is permanent and stable. He does not die, and He is not born. ||5||1||11||
Manmohan SinghNanak, ever-stable is the One True Lord. He neither dies, nor is born.
Manmohan Singh (Punjabi)ਨਾਨਕ ਸਦੀਵੀ ਸਥਿਰ ਹੈ ਇਕ ਸੱਚਾ ਸੁਆਮੀ, ਉਹ ਨਾਂ ਮਰਦਾ ਹੈ ਅਤੇ ਨਾਂ ਹੀ ਜੰਮਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਸਚਾ ਵਾਹਿਗੁਰੂ ਹੀ ਆਪ ਅਚਲ ਹੈ ਨਾ ਵਹੁ ਮਰਤਾ ਹੈ ਔਰ ਨਾ ਹੀ (ਜਾਇਆ) ਉਤਪਤਿ ਹੂਆ ਹੈ॥੫॥੧॥੧੧॥
Prof. Sahib Singhਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਸਦਾ ਅਟੱਲ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਉਹ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ ॥੫॥੧॥੧੧॥

ਪਦ ਅਰਥ ਨਿਹਚਲੁ = ਅਟੱਲ। ਸਾਚਾ = ਸਦਾ ਕਾਇਮ ਰਹਿਣ ਵਾਲਾ। ਨ ਜਾਇਆ = ਨਾਹ ਜੰਮਦਾ ਹੈ ॥੫॥੧॥੧੧॥

SikhNet (Spanish)Dice Nanak, Eterno es el Dios Verdadero, Quien ni muere ni se va. (5-1-11)
Answers quote the Granth verbatim with Ang citations. AI commentary is not Gurbani and not a religious ruling.